ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਸ੍ਰੀ ਰੌਬ ਜੇਟਨ ਨੇ 16 ਮਈ, 2026 ਨੂੰ ਹੇਗ ਵਿੱਚ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੇਂਦਰਿਤ ਅਤੇ ਸਮਾਂਬੱਧ ਯਤਨਾਂ ਅਤੇ ਸਾਂਝੀਆਂ ਕਾਰਜ ਯੋਜਨਾਵਾਂ ਦੀ ਪਾਲਣਾ ਕਰਦਿਆਂ ਭਾਰਤ-ਨੀਦਰਲੈਂਡਜ਼ ਦੁਵੱਲੇ ਸਬੰਧਾਂ ਨੂੰ 'ਰਣਨੀਤਕ ਭਾਈਵਾਲੀ' ਦੇ ਪੱਧਰ ਤੱਕ ਲੈ ਜਾਣ 'ਤੇ ਸਹਿਮਤੀ ਪ੍ਰਗਟਾਈ। ਇਸੇ ਉਦੇਸ਼ ਨਾਲ ਭਾਰਤ ਅਤੇ ਨੀਦਰਲੈਂਡਜ਼ ਨੇ ਅਗਲੇ 5 ਸਾਲਾਂ (2026-2030) ਲਈ 'ਭਾਰਤ-ਨੀਦਰਲੈਂਡਜ਼ ਰਣਨੀਤਕ ਭਾਈਵਾਲੀ ਦੀ ਰੂਪ-ਰੇਖਾ' ਅਪਣਾਈ।

ਦੋਵੇਂ ਧਿਰਾਂ ਹੇਠ ਲਿਖੀਆਂ ਗੱਲਾਂ 'ਤੇ ਸਹਿਮਤ ਹੋਈਆਂ:

I. ਰਾਜਨੀਤਕ ਸੰਵਾਦ

a. ਸਰਕਾਰ/ਰਾਸ਼ਟਰ ਮੁਖੀਆਂ, ਵਿਦੇਸ਼ ਮੰਤਰੀਆਂ ਅਤੇ ਹੋਰ ਕੈਬਨਿਟ ਮੰਤਰੀਆਂ ਵਿਚਾਲੇ ਨਿਯਮਤ ਆਧਾਰ 'ਤੇ ਮੀਟਿੰਗਾਂ ਅਤੇ ਆਪਸੀ ਯਾਤਰਾਵਾਂ ਜਾਰੀ ਰੱਖਣਾ; ਇਸ ਵਿੱਚ ਬਹੁ-ਪੱਖੀ ਪ੍ਰੋਗਰਾਮਾਂ ਦੌਰਾਨ ਹੋਣ ਵਾਲੀਆਂ ਮੀਟਿੰਗਾਂ ਵੀ ਸ਼ਾਮਲ ਹਨ।

b. ਵਿਦੇਸ਼ ਮੰਤਰੀਆਂ ਦੇ ਪੱਧਰ 'ਤੇ ਇੱਕ ਪ੍ਰਬੰਧ ਸਥਾਪਤ ਕਰਨਾ, ਜੋ ਇਸ ਰਣਨੀਤਕ ਭਾਈਵਾਲੀ ਦੀ ਰੂਪ-ਰੇਖਾ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਭਵਿੱਖ ਦੀ ਕਾਰਵਾਈ ਲਈ ਰਣਨੀਤਕ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਨ ਲਈ ਸਾਲਾਨਾ ਮੀਟਿੰਗਾਂ ਕਰੇਗਾ।

c. ਸਾਂਝੇ ਹਿੱਤਾਂ ਦੇ ਸਾਰੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਬੰਧਤ ਮੰਤਰਾਲਿਆਂ ਦੇ ਮੁਖੀਆਂ ਵਿਚਾਲੇ ਮੀਟਿੰਗਾਂ ਅਤੇ ਗੱਲਬਾਤ ਨੂੰ ਹੋਰ ਡੂੰਘਾ ਕਰਨਾ।

II. ਆਰਥਿਕ ਸਹਿਯੋਗ ਅਤੇ ਨਿਵੇਸ਼

a. ਦੁਵੱਲੇ ਵਪਾਰ, ਬਾਜ਼ਾਰ ਤੱਕ ਪਹੁੰਚ ਅਤੇ ਨਿਵੇਸ਼ ਨੂੰ ਵਧਾਉਣ ਲਈ, ਵਿਆਪਕ 'ਸੰਯੁਕਤ ਵਪਾਰ ਅਤੇ ਨਿਵੇਸ਼ ਕਮੇਟੀ' ਦੀਆਂ ਸਾਲਾਨਾ ਮੀਟਿੰਗਾਂ ਦੀ ਪ੍ਰਭਾਵਸ਼ਾਲੀ ਵਰਤੋਂ ਕਰਨਾ। ਖ਼ਾਸ ਕਰਕੇ ਉਨ੍ਹਾਂ ਖੇਤਰਾਂ 'ਤੇ ਧਿਆਨ ਕੇਂਦਰਿਤ ਕਰਨਾ ਜਿਨ੍ਹਾਂ ਵਿੱਚ ਉੱਚ ਸੰਭਾਵਨਾ ਹੈ, ਜਿਵੇਂ ਨਵਿਆਉਣਯੋਗ ਊਰਜਾ, ਦੂਰਸੰਚਾਰ, ਸਮੁੰਦਰੀ ਖੇਤਰ, ਬੁਨਿਆਦੀ ਢਾਂਚਾ ਅਤੇ ਸ਼ਹਿਰੀ ਵਿਕਾਸ, ਨਵੀਨਤਾ, ਇਲੈਕਟ੍ਰੋਨਿਕਸ, ਸੈਮੀਕੰਡਕਟਰ, ਖੇਤੀਬਾੜੀ, ਫਾਰਮਾਸਿਊਟੀਕਲਜ਼ ਅਤੇ ਮੈਡੀਕਲ ਤਕਨਾਲੋਜੀ, ਕਾਰਬਨਿਕ ਰਸਾਇਣ, ਕੱਪੜਾ, ਲੋਹਾ ਅਤੇ ਸਟੀਲ, ਅਤੇ ਐਲੂਮੀਨੀਅਮ। ਇਸ ਵਿੱਚ ਦੋਹਾਂ ਧਿਰਾਂ ਦੀਆਂ ਕੰਪਨੀਆਂ ਵਿਚਾਲੇ ਸਾਂਝੇ ਉੱਦਮਾਂ, ਉਦਯੋਗਿਕ ਭਾਈਵਾਲੀਆਂ ਅਤੇ ਤਕਨੀਕੀ ਸਹਿਯੋਗ ਰਾਹੀਂ ਕੰਮ ਕਰਨਾ ਵੀ ਸ਼ਾਮਲ ਹੈ। ਇਸ ਦਾ ਮੁੱਖ ਉਦੇਸ਼ ਸਪਲਾਈ ਲੜੀ ਦੀ ਮਜ਼ਬੂਤੀ ਨੂੰ ਵਧਾਉਣਾ ਹੈ।

b. ਉਦਯੋਗਿਕ ਅਤੇ ਆਰਥਿਕ ਸੰਘਾਂ ਅਤੇ ਵਪਾਰਕ ਚੈਂਬਰਾਂ ਦੀ ਭਾਗੀਦਾਰੀ ਨਾਲ ਇੱਕ-ਦੂਜੇ ਦੇ ਵਪਾਰਕ ਮੇਲਿਆਂ ਵਿੱਚ ਹਿੱਸਾ ਲੈਣ ਅਤੇ ਵਪਾਰਕ ਮੰਚਾਂ ਨੂੰ ਹੁਲਾਰਾ ਦੇਣਾ।

c. ਨਿਵੇਸ਼ ਨੂੰ ਸੌਖਾ ਬਣਾਉਣ ਅਤੇ ਜੇ ਕੋਈ ਮੁੱਦੇ ਹੋਣ ਤਾਂ ਉਨ੍ਹਾਂ ਦੇ ਹੱਲ ਲਈ ਬਣਾਏ ਗਏ ਦੁਵੱਲੇ 'ਫਾਸਟ ਟਰੈਕ ਮਕੈਨਿਜ਼ਮ' ਦੇ ਕੰਮਾਂ ਦੀ ਸਮੇਂ-ਸਮੇਂ 'ਤੇ ਸਮੀਖਿਆ ਕਰਨਾ।

d. ਮਹੱਤਵਪੂਰਨ ਖਣਿਜਾਂ, ਖੋਜ, ਅਨੁਸੰਧਾਨ ਅਤੇ ਨਵੀਨਤਾ, ਮੁੱਲ ਲੜੀਆਂ ਦੇ ਏਕੀਕਰਨ, ਸਪਲਾਈ ਲੜੀ ਦੀ ਮਜ਼ਬੂਤੀ, ਸਰਕੂਲੈਰਿਟੀ ਅਤੇ ਈਐੱਸਜੀ ਮਿਆਰਾਂ ਅਤੇ ਸਬੰਧਤ ਮੁਲਾਂਕਣਾਂ ਦੇ ਖੇਤਰ ਵਿੱਚ ਸਹਿਯੋਗ 'ਤੇ ਆਧਾਰਿਤ ਸਮਝੌਤੇ ਕਰਨਾ। ਇਸ ਤਹਿਤ ਸਪਲਾਈ ਲੜੀ ਦੀ ਵਿਭਿੰਨਤਾ ਲਈ, ਮਹੱਤਵਪੂਰਨ ਕੱਚੇ ਮਾਲ ਦੀ ਮੁੱਲ ਲੜੀ ਵਿੱਚ ਦੁਵੱਲੀ ਰਣਨੀਤਕ ਸਾਂਝੀ ਭਾਈਵਾਲੀ ਦੀ ਰੂਪ-ਰੇਖਾ ਤਿਆਰ ਕਰਨਾ ਅਤੇ ਉਸ ਨੂੰ ਸੌਖਾ ਬਣਾਉਣਾ।

e. ਭਾਰਤ ਅਤੇ ਨੀਦਰਲੈਂਡਜ਼ ਵਿਚਾਲੇ ਨਵਿਆਉਣਯੋਗ ਊਰਜਾ, ਟਿਕਾਊ ਖੇਤੀਬਾੜੀ, ਸਮੁੰਦਰੀ ਖੇਤਰ, ਬੁਨਿਆਦੀ ਢਾਂਚਾ, ਫਾਰਮਾਸਿਊਟੀਕਲਜ਼, ਮੈਡਟੈਕ ਅਤੇ ਹਾਈ-ਟੈਕ ਅਤੇ ਨਵੀਨਤਾ ਵਰਗੇ ਤਰਜੀਹੀ ਖੇਤਰਾਂ ਵਿੱਚ ਪਛਾਣੇ ਗਏ ਦੁਵੱਲੇ ਨਿਵੇਸ਼ਾਂ ਨੂੰ ਹੁਲਾਰਾ ਦੇਣਾ। ਇਸ ਉਦੇਸ਼ ਦੀ ਪੂਰਤੀ ਲਈ, ਦੋਵੇਂ ਧਿਰਾਂ 'ਵਪਾਰ-ਤੋਂ-ਵਪਾਰ' ਮੇਲ-ਜੋਲ ਨੂੰ ਸੌਖਾ ਬਣਾਉਣਗੀਆਂ, ਸਾਂਝੇ ਉੱਦਮਾਂ ਅਤੇ ਜਨਤਕ-ਨਿੱਜੀ ਭਾਈਵਾਲੀ ਨੂੰ ਸਮਰਥਨ ਦੇਣਗੀਆਂ, ਅਤੇ ਗਿਆਨ ਸੰਸਥਾਵਾਂ ਅਤੇ ਉਦਯੋਗਾਂ ਵਿਚਾਲੇ ਸਹਿਯੋਗ ਨੂੰ ਉਤਸ਼ਾਹਿਤ ਕਰਨਗੀਆਂ। ਟਿਕਾਊ ਵਿਕਾਸ, ਰੁਜ਼ਗਾਰ ਸਿਰਜਣ ਅਤੇ ਮਜ਼ਬੂਤ ਮੁੱਲ ਲੜੀਆਂ ਨੂੰ ਹੁਲਾਰਾ ਦੇਣ ਲਈ, ਲਘੂ ਅਤੇ ਦਰਮਿਆਨੇ ਉਦਯੋਗਾਂ ਦੀ ਭਾਗੀਦਾਰੀ ਯਕੀਨੀ ਬਣਾਉਣ, ਨਿਵੇਸ਼ ਨੂੰ ਸੌਖਾ ਬਣਾਉਣ ਅਤੇ ਨਵੀਨਤਾ ਈਕੋਸਿਸਟਮ ਨੂੰ ਮਜ਼ਬੂਤ ਕਰਨ 'ਤੇ ਖ਼ਾਸ ਧਿਆਨ ਦਿੱਤਾ ਜਾਵੇਗਾ।

III. ਜਲ, ਖੇਤੀਬਾੜੀ ਅਤੇ ਸਿਹਤ

a. ਮਾਰਚ 2022 ਵਿੱਚ ਦਸਤਖ਼ਤ ਕੀਤੇ ਗਏ ਅਤੇ ਮਾਰਚ 2027 ਤੱਕ ਚੱਲਣ ਵਾਲੀ “ਜਲ ਰਣਨੀਤਕ ਭਾਈਵਾਲੀ” ਨੂੰ ਮੁੜ ਸ਼ੁਰੂ ਕਰਨ ਦੀ ਸਾਂਝੀ ਇੱਛਾ ਪ੍ਰਗਟਾਉਣਾ; ਅਤੇ ਜਲ 'ਤੇ ਮੰਤਰੀ-ਪੱਧਰੀ ਸੰਯੁਕਤ ਕਾਰਜ ਸਮੂਹ ਰਾਹੀਂ ਇਸਦੀ ਪ੍ਰਗਤੀ ਦੀ ਸਮੀਖਿਆ ਕਰਨਾ।

b. ਏਕੀਕ੍ਰਿਤ ਜਲ ਸਰੋਤ ਪ੍ਰਬੰਧਨ, ਏਕੀਕ੍ਰਿਤ ਤੱਟਵਰਤੀ ਖੇਤਰ ਪ੍ਰਬੰਧਨ, ਸ਼ਹਿਰੀ ਜਲ ਪ੍ਰਬੰਧਨ, ਹੜ੍ਹਾਂ ਨਾਲ ਨਜਿੱਠਣ ਦੀ ਸਮਰੱਥਾ, ਨਦੀ ਬੇਸਿਨ ਪ੍ਰਬੰਧਨ ਅਤੇ ਗੰਗਾ ਬੇਸਿਨ ਵਿੱਚ ਟਿਕਾਊ ਪਾਣੀ ਦੀ ਗੁਣਵੱਤਾ ਅਤੇ ਉਪਲਬਧਤਾ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣਾ।

c. ਗਿਆਨ ਅਤੇ ਮੁਹਾਰਤ ਦਾ ਆਦਾਨ-ਪ੍ਰਦਾਨ ਕਰਕੇ, ਸਮਰੱਥਾ ਵਿਕਾਸ ਕਰਕੇ ਅਤੇ ਸਟਾਰਟ-ਅੱਪਸ ਨੂੰ ਹੁਲਾਰਾ ਦੇ ਕੇ, 'ਸਵੱਛ ਗੰਗਾ ਰਾਸ਼ਟਰੀ ਮਿਸ਼ਨ' ਦੇ ਨਾਲ ਮਿਲ ਕੇ 'ਜਲ ਉੱਤਮਤਾ ਕੇਂਦਰ' ਦਾ ਲਾਭ ਉਠਾਉਣਾ, ਤਾਂ ਜੋ ਇਸ ਦੇ ਮੌਜੂਦਾ ਕੰਮਾਂ ਵਿੱਚ ਸਹਾਇਤਾ ਮਿਲ ਸਕੇ।

d. ਸਹਿਮਤੀ ਅਨੁਸਾਰ ਭਾਰਤ ਦੇ ਸ਼ਹਿਰਾਂ ਲਈ 'ਸ਼ਹਿਰੀ ਨਦੀ ਪ੍ਰਬੰਧਨ ਯੋਜਨਾਵਾਂ' ਬਣਾਉਣ ਵਿੱਚ ਸਹਾਇਤਾ ਕਰਨਾ; ਇਸ ਲਈ ਸ਼ਹਿਰੀ ਨਦੀ ਪ੍ਰਬੰਧਨ ਯੋਜਨਾ ਅਤੇ 'ਪਾਣੀ ਦਾ ਲਾਭ ਉਠਾਉਣ' ਸਬੰਧੀ ਦ੍ਰਿਸ਼ਟੀਕੋਣ ਨੂੰ ਇਸ ਦੇ ਢਾਂਚੇ ਵਿੱਚ ਹੁਲਾਰਾ ਦੇਣਾ ਅਤੇ ਏਕੀਕ੍ਰਿਤ ਕਰਨਾ, ਅਤੇ ਪ੍ਰੋਜੈਕਟਾਂ ਰਾਹੀਂ ਇਸ ਨੂੰ ਲਾਗੂ ਕਰਨ ਨੂੰ ਉਤਸ਼ਾਹਿਤ ਕਰਨਾ, ਜਿਸ ਨਾਲ 'ਜਲ ਕਾਰਜ ਏਜੰਡੇ' ਦੀ ਸਾਂਝੀ ਵਚਨਬੱਧਤਾ ਪੂਰੀ ਹੋ ਸਕੇ।

e. ਭਾਰਤ ਅਤੇ ਆਲਮੀ ਪੱਧਰ 'ਤੇ ਆਫ਼ਤ-ਰੋਧਕ ਸ਼ਹਿਰੀ ਜਲ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਪ੍ਰਚਾਰ ਵਿੱਚ ਸਹਾਇਤਾ ਕਰਨਾ; ਇਹ ਸਹਾਇਤਾ ਭਾਰਤ ਦੀ ਅਗਵਾਈ ਵਾਲੇ 'ਆਫ਼ਤ-ਰੋਧਕ ਬੁਨਿਆਦੀ ਢਾਂਚੇ ਲਈ ਗਠਜੋੜ' ਵੱਲੋਂ ਸੰਚਾਲਿਤ ਸਮਰੱਥਾ ਨਿਰਮਾਣ ਯੋਜਨਾਵਾਂ ਰਾਹੀਂ ਦਿੱਤੀ ਜਾਵੇਗੀ।

f. ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਹੁਲਾਰਾ ਦੇਣ ਲਈ 'ਸੰਯੁਕਤ ਖੇਤੀਬਾੜੀ ਕਾਰਜ ਸਮੂਹ' ਨੂੰ ਜਾਰੀ ਰੱਖਣਾ; ਇਸ ਵਿੱਚ ਭਾਰਤ-ਨੀਦਰਲੈਂਡਜ਼ ਉੱਤਮਤਾ ਕੇਂਦਰਾਂ ਦੀ ਪ੍ਰਗਤੀ ਦੀ ਸਮੀਖਿਆ, ਪੌਦ-ਸਿਹਤ ਅਤੇ ਵੈਟਰਨਰੀ ਬਾਜ਼ਾਰ ਤੱਕ ਪਹੁੰਚ, ਜਲਵਾਯੂ-ਰੋਧਕ ਖੇਤੀਬਾੜੀ ਲਈ ਸਾਂਝੀ ਸਹਾਇਤਾ, ਜ਼ਿੰਮੇਵਾਰ ਵੈਲਿਊ ਚੇਨ ਅਤੇ ਆਲਮੀ ਭੋਜਨ ਸੁਰੱਖਿਆ ਵਰਗੇ ਵਿਸ਼ੇ ਸ਼ਾਮਲ ਹਨ (ਪਰ ਇਹ ਇਨ੍ਹਾਂ ਤੱਕ ਹੀ ਸੀਮਤ ਨਹੀਂ ਹੈ)।

g. ਖੇਤੀ-ਤਕਨੀਕ ਅਤੇ ਬਾਇਓ-ਤਕਨਾਲੋਜੀ, ਗਿਆਨ ਸਾਂਝਾ ਕਰਨ ਅਤੇ ਹੁਨਰ ਵਿਕਾਸ ਦੇ ਖੇਤਰਾਂ ਵਿੱਚ ਆਦਾਨ-ਪ੍ਰਦਾਨ ਨੂੰ ਹੁਲਾਰਾ ਦੇਣਾ; ਨਾਲ ਹੀ 'ਸਵੱਛ ਪੌਦਾ ਕੇਂਦਰ' ਦੀ ਸਥਾਪਨਾ ਵਿੱਚ, ਅਤੇ ਹੋਰ ਉਪਾਵਾਂ ਦੇ ਨਾਲ-ਨਾਲ ਸਟਾਰਟ-ਅੱਪਸ ਨੂੰ ਸਹਾਇਤਾ ਪ੍ਰਦਾਨ ਕਰਕੇ ਨਵੀਆਂ ਖੇਤੀਬਾੜੀ ਤਕਨਾਲੋਜੀਆਂ ਦੇ ਸਹਿ-ਵਿਕਾਸ ਵਿੱਚ ਸਹਾਇਤਾ ਕਰਨਾ।

h. 'ਸਿਹਤ ਸੰਭਾਲ ਅਤੇ ਜਨਤਕ ਸਿਹਤ ਬਾਰੇ ਸਮਝੌਤੇ' ਅਤੇ ਇਸ ਦੇ 'ਸੰਯੁਕਤ ਕਾਰਜ ਸਮੂਹ' ਤਹਿਤ ਦੁਵੱਲੇ ਸਹਿਯੋਗ ਨੂੰ ਸੌਖਾ ਬਣਾ ਕੇ ਆਲਮੀ ਜਨਤਕ ਸਿਹਤ ਖਤਰਿਆਂ ਦਾ ਮੁਕਾਬਲਾ ਕਰਨਾ; ਇਸ ਵਿੱਚ ਸਰਹੱਦ-ਪਾਰ ਛੂਤ ਦੀਆਂ ਬਿਮਾਰੀਆਂ ਅਤੇ ਐਂਟੀਮਾਈਕ੍ਰੋਬਾਇਲ ਰਜਿਸਟੈਂਸ, ਗੈਰ-ਸੰਚਾਰੀ ਰੋਗ, ਡਿਜੀਟਲ ਸਿਹਤ (ਜਿਸ ਵਿੱਚ ਏਆਈ ਅਤੇ ਸਾਈਬਰ ਸੁਰੱਖਿਆ ਸ਼ਾਮਲ ਹਨ), ਜਲਵਾਯੂ ਪਰਿਵਰਤਨ ਅਤੇ ਸਿਹਤ ਵਿਚਾਲੇ ਆਪਸੀ ਸਬੰਧ, ਅਤੇ ਸਮਰੱਥਾ ਵਿਕਾਸ ਵਰਗੇ ਤਰਜੀਹੀ ਖੇਤਰਾਂ 'ਤੇ ਖ਼ਾਸ ਧਿਆਨ ਦਿੱਤਾ ਜਾਵੇਗਾ। ਇਸ ਸਹਿਯੋਗ ਨੂੰ, 'ਡੱਚ ਨੈਸ਼ਨਲ ਇੰਸਟੀਚਿਊਟ ਫਾਰ ਪਬਲਿਕ ਹੈਲਥ ਐਂਡ ਇਨਵਾਇਰਨਮੈਂਟ' ਅਤੇ 'ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ' ਵਿਚਾਲੇ ਹਾਲ ਹੀ ਵਿੱਚ ਦਸਤਖ਼ਤ ਕੀਤੇ ਗਏ 'ਇਰਾਦਾ ਪੱਤਰ' ਰਾਹੀਂ ਹੋਰ ਮਜ਼ਬੂਤ ਕੀਤਾ ਜਾਵੇਗਾ। ਛੂਤ ਦੀਆਂ ਬਿਮਾਰੀਆਂ, ਵੈਕਟਰ-ਜਨਿਤ ਬਿਮਾਰੀਆਂ, 'ਵਨ ਹੈਲਥ' ਅਤੇ ਬਿਮਾਰੀ ਨਿਗਰਾਨੀ ਵਰਗੇ ਖੇਤਰਾਂ 'ਤੇ ਖ਼ਾਸ ਧਿਆਨ ਦਿੱਤਾ ਜਾਵੇਗਾ।

i. ਜੂਨ, 2025 ਵਿੱਚ ਹਸਤਾਖਰ ਕੀਤੇ ਸਮਝੌਤੇ ਅਨੁਸਾਰ, ਅਤੇ ਇਸ ਸਮਝੌਤੇ ਤਹਿਤ ਬਣਾਏ ਗਏ ਸੰਯੁਕਤ ਕਾਰਜ ਸਮੂਹ ਦੀਆਂ ਨਿਯਮਤ ਮੀਟਿੰਗਾਂ ਰਾਹੀਂ, ਲਚਕਦਾਰ ਆਲਮੀ ਸਪਲਾਈ ਲੜੀਆਂ ਦਾ ਸਮਰਥਨ ਕਰਨ ਅਤੇ ਖੋਜ ਅਤੇ ਨਵੀਨਤਾ ਨੂੰ ਮਜ਼ਬੂਤ ਕਰਨ ਲਈ ਫਾਰਮਾਸਿਊਟੀਕਲਜ਼ ਅਤੇ ਮੈਡੀਕਲ ਉਪਕਰਣਾਂ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਹੁਲਾਰਾ ਦੇਣਾ। ਇਸ ਵਿੱਚ ਹੋਰ ਗੱਲਾਂ ਦੇ ਨਾਲ-ਨਾਲ, ਅਕਾਦਮਿਕ ਸਹਿਯੋਗ, ਰੈਗੂਲੇਟਰੀ ਸਹਿਯੋਗ, ਕਾਰੋਬਾਰਾਂ ਵਿਚਾਲੇ ਜੁੜਾਅ, ਅਤੇ ਬਾਜ਼ਾਰ ਤੱਕ ਪਹੁੰਚ ਬਾਰੇ ਗਿਆਨ ਦਾ ਆਦਾਨ-ਪ੍ਰਦਾਨ ਸ਼ਾਮਲ ਹੈ।

j. ਨੀਦਰਲੈਂਡਜ਼ ਫੂਡ ਐਂਡ ਕੰਜ਼ਿਊਮਰ ਪ੍ਰੋਡਕਟ ਸੇਫਟੀ ਅਥਾਰਟੀ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਵਿਚਾਲੇ ਹਾਲ ਹੀ ਵਿੱਚ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਸਨ। ਇਸ ਸਮਝੌਤੇ ਵਿੱਚ ਦਰਜ ਮਦਾਂ ਅਨੁਸਾਰ, ਖੁਰਾਕ ਸੁਰੱਖਿਆ ਅਥਾਰਟੀਆਂ ਵਿਚਾਲੇ ਗੱਲਬਾਤ ਰਾਹੀਂ ਅੰਤਰਰਾਸ਼ਟਰੀ ਮਿਆਰਾਂ, ਨੋਟੀਫਿਕੇਸ਼ਨ ਅਤੇ ਸਹਿਯੋਗ ਪ੍ਰਣਾਲੀਆਂ, ਅਤੇ ਇਲੈਕਟ੍ਰਾਨਿਕ (ਪ੍ਰਮਾਣੀਕਰਨ) ਪ੍ਰਣਾਲੀਆਂ ਦੀ ਵਰਤੋਂ 'ਤੇ ਗਿਆਨ ਦਾ ਆਦਾਨ-ਪ੍ਰਦਾਨ ਕਰਨਾ।

IV. ਉੱਭਰਦੀਆਂ ਤਕਨਾਲੋਜੀਆਂ, ਨਵੀਨਤਾ, ਵਿਗਿਆਨ ਅਤੇ ਸਿੱਖਿਆ

a. ਭਾਰਤ ਅਤੇ ਨੀਦਰਲੈਂਡਜ਼ ਦੀਆਂ ਕੌਮੀ ਖੋਜ ਤਰਜੀਹਾਂ ਨੂੰ ਧਿਆਨ ਵਿੱਚ ਰੱਖਦਿਆਂ, ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਸਹਿਯੋਗ 'ਤੇ ਮੌਜੂਦਾ ਸੰਯੁਕਤ ਕਾਰਜ ਸਮੂਹ ਰਾਹੀਂ ਨਵੀਨਤਾ ਅਤੇ ਖੋਜ ਸਹਿਯੋਗ ਨੂੰ ਵਧਾਉਣਾ ਜਿਸ ਵਿੱਚ ਸਰਕਾਰਾਂ, ਵਿਦਿਅਕ ਅਦਾਰੇ ਅਤੇ ਉਦਯੋਗ ਸ਼ਾਮਲ ਹਨ; ਇਸ ਵਿੱਚ ਸੈਮੀਕੰਡਕਟਰ, ਏਆਈ (ਆਰਟੀਫਿਸ਼ੀਅਲ ਇੰਟੈਲੀਜੈਂਸ), ਸਾਈਬਰ ਸੁਰੱਖਿਆ, ਊਰਜਾ ਸਮੱਗਰੀ, ਅਤੇ ਜੈਵਿਕ-ਅਣੂ ਅਤੇ ਸੈੱਲ ਤਕਨਾਲੋਜੀਆਂ ਵਰਗੀਆਂ ਪ੍ਰਮੁੱਖ ਸਮਰੱਥ ਤਕਨਾਲੋਜੀਆਂ 'ਤੇ ਖ਼ਾਸ ਜ਼ੋਰ ਦਿੱਤਾ ਜਾਵੇਗਾ।

b. ਸੈਮੀਕੰਡਕਟਰ ਅਤੇ ਇਸ ਨਾਲ ਜੁੜੀਆਂ ਉੱਭਰਦੀਆਂ ਤਕਨਾਲੋਜੀਆਂ 'ਤੇ ਭਾਰਤ-ਨੀਦਰਲੈਂਡਜ਼ ਭਾਈਵਾਲੀ ਸਬੰਧੀ ਸਮਝੌਤਾ ਪੱਤਰ ਦਾ ਲਾਭ ਉਠਾਉਣਾ, ਤਾਂ ਜੋ:

i. ਭਾਰਤ ਅਤੇ ਨੀਦਰਲੈਂਡਜ਼ ਦੇ ਸੈਮੀਕੰਡਕਟਰ ਉਦਯੋਗਾਂ ਵਿਚਾਲੇ ਸਹਿਯੋਗ ਰਾਹੀਂ, ਭਰੋਸੇਯੋਗ ਅਤੇ ਲਚਕਦਾਰ ਸਪਲਾਈ ਲੜੀਆਂ ਦੇ ਨਿਰਮਾਣ ਲਈ ਸਹਿਯੋਗ ਦੇ ਨਵੇਂ ਰਾਹ ਤਲਾਸ਼ੇ ਜਾ ਸਕਣ।

ii. ਉੱਭਰਦੀਆਂ ਤਕਨਾਲੋਜੀਆਂ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ 'ਤੇ ਸਹਿਯੋਗ ਦਾ ਵਿਸਥਾਰ ਕੀਤਾ ਜਾ ਸਕੇ, ਅਤੇ ਦੋਹਾਂ ਦੇਸ਼ਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਫੋਟੋਨਿਕਸ, ਕੁਆਂਟਮ ਅਤੇ ਸਾਈਬਰ ਸੁਰੱਖਿਆ ਵਰਗੇ ਖੇਤਰਾਂ ਵਿੱਚ ਤਕਨਾਲੋਜੀ ਮੁੱਲ ਲੜੀ ਭਾਈਵਾਲੀਆਂ ਸਥਾਪਤ ਕੀਤੀਆਂ ਜਾ ਸਕਣ।

iii. ਡੱਚ ਸੈਮੀਕੰਡਕਟਰ ਸਮਰੱਥਾ ਕੇਂਦਰ ਨੂੰ 'ਇੰਡੀਆ ਸੈਮੀਕੰਡਕਟਰ ਮਿਸ਼ਨ' ਨਾਲ ਜੋੜਿਆ ਜਾ ਸਕੇ, ਤਾਂ ਜੋ ਸਹਿਯੋਗ, ਤਕਨਾਲੋਜੀ ਅਤੇ ਪ੍ਰਤਿਭਾ ਵਿਕਾਸ ਰਾਹੀਂ ਸੈਮੀਕੰਡਕਟਰ ਖੇਤਰ—ਖ਼ਾਸ ਕਰਕੇ ਉਦਯੋਗਾਂ, ਸਟਾਰਟਅੱਪਸ, ਸਕੇਲ-ਅੱਪਸ, ਐੱਸਐੱਮਈਜ਼ (ਲਘੂ ਅਤੇ ਦਰਮਿਆਨੇ ਉਦਯੋਗਾਂ) ਅਤੇ ਉਨ੍ਹਾਂ ਦੇ ਸਪਲਾਇਰਾਂ—ਨੂੰ ਸਮਰਥਨ ਅਤੇ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ।

c. ਸੈਮੀਕੰਡਕਟਰ ਅਤੇ ਉਸ ਨਾਲ ਜੁੜੀ ਤਕਨਾਲੋਜੀ ਵਿੱਚ ਸਹਿਯੋਗ (ਬ੍ਰੇਨ ਬ੍ਰਿਜ) ਲਈ ਆਇੰਡਹੋਵਨ ਯੂਨੀਵਰਸਿਟੀ ਆਫ ਟੈਕਨੋਲੋਜੀ ਅਤੇ ਯੂਨੀਵਰਸਿਟੀ ਆਫ ਟਵੈਂਟੇ ਅਤੇ ਛੇ ਵੱਡੀਆਂ ਭਾਰਤੀ ਤਕਨੀਕੀ ਸੰਸਥਾਵਾਂ (ਆਈਆਈਐੱਸਸੀ ਬੈਂਗਲੁਰੂ, ਆਈਆਈਟੀ ਬੰਬੇ, ਆਈਆਈਟੀ ਦਿੱਲੀ, ਆਈਆਈਟੀ ਗਾਂਧੀਨਗਰ, ਆਈਆਈਟੀ ਗੁਹਾਟੀ ਅਤੇ ਆਈਆਈਟੀ ਮਦਰਾਸ) ਵਿਚਾਲੇ ਸਮਝੌਤੇ ਦਾ ਸਮਰਥਨ ਕਰਨਾ, ਜਿਸ ਦਾ ਸਮਰਥਨ ਐੱਨਐੱਕਸਪੀ, ਏਐੱਸਐੱਮਐੱਲ, ਟਾਟਾ ਅਤੇ ਸੀਜੀ ਸੈਮੀ ਕਰਨ।

d. ਉੱਚ ਸਿੱਖਿਆ 'ਤੇ ਨੀਦਰਲੈਂਡਜ਼-ਭਾਰਤ ਸਹਿਯੋਗ ਸਮਝੌਤੇ ਨੂੰ ਲਾਗੂ ਕਰਨਾ ਅਤੇ ਗਿਆਨ ਸੰਸਥਾਵਾਂ ਵਿਚਾਲੇ ਹੋਰ ਸਹਿਯੋਗ ਨੂੰ ਹੁਲਾਰਾ ਦੇਣ ਲਈ ਸਾਂਝੀ ਕਾਰਜ ਯੋਜਨਾ ਬਣਾਉਣਾ ਅਤੇ ਉਸਨੂੰ ਲਾਗੂ ਕਰਨ ਲਈ ਨਿਯਮਤ ਗੱਲਬਾਤ ਕਰਨਾ।

e. ਐੱਸਟੀਈਐੱਮ ਡੋਮੇਨ ਵਰਗੇ ਵਿਦਿਅਕ ਅਤੇ ਖੋਜ ਸਹਿਯੋਗ ਨੂੰ ਵਧਾਉਣਾ ਅਤੇ ਮਜ਼ਬੂਤ ਕਰਨਾ, ਅਤੇ ਸੰਸਥਾਵਾਂ ਦੀ ਭਾਈਵਾਲੀ ਲਈ ਮੰਚ ਤਲਾਸ਼ਣਾ।

f. ਭਾਰਤ ਅਤੇ ਨੀਦਰਲੈਂਡਜ਼ ਵਿਚਾਲੇ ਪੁਲਾੜ ਦੇ ਖੇਤਰ ਵਿੱਚ ਮੌਜੂਦਾ ਭਾਈਵਾਲੀ ਨੂੰ ਸਵੀਕਾਰ ਕਰਦਿਆਂ, ਸਰਕਾਰ, ਉਦਯੋਗ ਅਤੇ ਵਿਦਿਅਕ ਪੱਧਰ 'ਤੇ ਹੋਰ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਸਕਦੀਆਂ ਹਨ, ਜਿਸ ਵਿੱਚ ਜਲਵਾਯੂ ਪਰਿਵਰਤਨ, ਪਾਣੀ ਦੇ ਮੁੱਦੇ, ਭੋਜਨ ਸੁਰੱਖਿਆ ਦੇ ਨਾਲ-ਨਾਲ ਹਵਾ ਦੀ ਗੁਣਵੱਤਾ ਵਰਗੀਆਂ ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਲਈ ਪੁਲਾੜ-ਅਧਾਰਿਤ ਐਪਲੀਕੇਸ਼ਨਾਂ ਦੀ ਵਰਤੋਂ ਕਰਨਾ ਸ਼ਾਮਲ ਹੈ।

V. ਊਰਜਾ ਪਰਿਵਰਤਨ, ਟਿਕਾਊ ਵਿਕਾਸ ਅਤੇ ਸਮੁੰਦਰੀ ਵਿਕਾਸ

a. ਨਵਿਆਉਣਯੋਗ ਊਰਜਾ 'ਤੇ ਸੰਯੁਕਤ ਕਾਰਜ ਸਮੂਹ ਬਣਾਉਣਾ ਅਤੇ ਵਧੀਆ ਤਰੀਕਿਆਂ ਅਤੇ ਤਜਰਬੇ ਸਾਂਝੇ ਕਰਨ, ਇੱਕ-ਦੂਜੇ ਦੇ ਉਦਯੋਗਿਕ ਈਕੋਸਿਸਟਮ ਦੀ ਜਾਣਕਾਰੀ ਨੂੰ ਹੁਲਾਰਾ ਦੇਣ ਅਤੇ ਗ੍ਰੀਨ ਹਾਈਡ੍ਰੋਜਨ, ਬਾਇਓਐਨਰਜੀ, ਬਾਇਓ-ਕੈਮੀਕਲਸ ਜਾਂ ਸਰਕੂਲਰ ਫੀਡਸਟਾਕਸ, ਨਵਿਆਉਣਯੋਗ ਅਤੇ ਬੈਟਰੀ ਸਟੋਰੇਜ ਵਿੱਚ ਉਦਯੋਗਿਕ ਭਾਈਵਾਲੀ ਸਹਿਯੋਗ ਨੂੰ ਸੌਖਾ ਬਣਾਉਣ ਲਈ ਨਿਯਮਤ ਮੀਟਿੰਗਾਂ ਕਰਨਾ।

b. ਨਵਿਆਉਣਯੋਗ ਹਾਈਡ੍ਰੋਜਨ ਦੇ ਖੇਤਰ ਵਿੱਚ ਸਾਂਝੀਆਂ ਗਤੀਵਿਧੀਆਂ ਲਈ ਕਾਰਜ ਯੋਜਨਾ ਦਾ ਖਰੜਾ ਬਣਾਉਣ ਵਿੱਚ ਸਹਿਯੋਗ ਕਰਨਾ, ਜਿਸ ਵਿੱਚ ਭਾਰਤ ਅਤੇ ਨੀਦਰਲੈਂਡਜ਼ ਵਿਚਾਲੇ 'ਗ੍ਰੀਨ ਕੋਰੀਡੋਰ' ਵੀ ਸ਼ਾਮਲ ਹੈ।

c. ਜਲਵਾਯੂ 'ਤੇ ਦੁਵੱਲੇ ਸਬੰਧਾਂ ਨੂੰ ਡੂੰਘਾ ਕਰਨ ਲਈ ਸੰਯੁਕਤ ਕਾਰਜ ਸਮੂਹ ਬਣਾ ਕੇ ਵਾਤਾਵਰਣ 'ਤੇ ਮਜ਼ਬੂਤ ਸਹਿਯੋਗ ਦੇ ਰਾਹ ਤਲਾਸ਼ਣਾ; ਜਲਵਾਯੂ ਅਨੁਕੂਲਤਾ ਅਤੇ ਇਸਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ 'ਤੇ ਵਧੀਆ ਤਰੀਕੇ, ਜਾਣਕਾਰੀ ਅਤੇ ਤਕਨਾਲੋਜੀ ਸਾਂਝੀ ਕਰਨਾ।

d. 'ਗਲੋਬਲ ਬਾਇਓਫਿਊਲ ਅਲਾਇੰਸ', 'ਇੰਟੈਗਰੇਟਿਡ ਬਾਇਓਰਿਫਾਈਨਰੀਜ਼ ਮਿਸ਼ਨ', 'ਅੰਤਰਰਾਸ਼ਟਰੀ ਸੂਰਜੀ ਗਠਜੋੜ' ਅਤੇ ਟਿਕਾਊ ਰਹਿੰਦ-ਖੂੰਹਦ ਪ੍ਰਬੰਧਨ 'ਤੇ 'ਕੌਂਬੀਟ੍ਰੈਕ' ਵਰਗੀਆਂ ਯੋਜਨਾਵਾਂ ਰਾਹੀਂ ਬਾਇਓਫਿਊਲਜ਼, ਸਰਕੂਲਰ ਇਕਾਨਮੀ ਅਤੇ ਵੇਸਟ-ਟੂ-ਐਨਰਜੀ 'ਤੇ ਦੁਵੱਲੀ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨਾ।

e. ਸੁਰੱਖਿਅਤ, ਸਲਾਮਤ ਅਤੇ ਟਿਕਾਊ ਸਮੁੰਦਰੀ ਖੇਤਰ ਵਿੱਚ ਯੋਗਦਾਨ ਪਾਉਣ ਲਈ, ਬੰਦਰਗਾਹਾਂ, ਅੰਦਰੂਨੀ ਜਲ-ਮਾਰਗਾਂ ਅਤੇ ਜਹਾਜ਼ਰਾਨੀ ਵਿੱਚ ਨਵੇਂ ਹਰੀ ਊਰਜਾ ਹੱਲਾਂ ਨੂੰ ਹੁਲਾਰਾ ਦੇਣਾ, ਨਾਲ ਹੀ ਹਾਲ ਹੀ ਵਿੱਚ ਨਵੇਂ ਸਮੁੰਦਰੀ ਸਹਿਯੋਗ ਸਮਝੌਤੇ ਅਤੇ ਭਾਰਤ ਅਤੇ ਨੀਦਰਲੈਂਡਜ਼ ਵਿਚਾਲੇ ‘ਗ੍ਰੀਨ ਐਂਡ ਡਿਜੀਟਲ ਸੀਅ ਕੋਰੀਡੋਰ’ 'ਤੇ ਸਹਿਮਤੀ ਦੇ ਇਰਾਦਾ ਪੱਤਰ ਦੇ ਸੰਦਰਭ ਵਿੱਚ ਸਹਿਯੋਗ ਨੂੰ ਹੋਰ ਵਧਾਉਣਾ। ਇਹ ਘਰੇਲੂ ਉਤਪਾਦਨ ਸਮਰੱਥਾ ਨੂੰ ਯੂਰਪੀ ਬਾਜ਼ਾਰ ਨਾਲ ਜੋੜ ਕੇ ਭਾਰਤ ਦੇ ਗ੍ਰੀਨ ਹਾਈਡ੍ਰੋਜਨ ਨਿਰਯਾਤ ਨੂੰ ਵੀ ਹੁਲਾਰਾ ਦੇਵੇਗਾ।

f. ਸਮੁੰਦਰੀ ਸਹਿਯੋਗ 'ਤੇ ਸੰਯੁਕਤ ਕਾਰਜ ਸਮੂਹ ਦੇ ਢਾਂਚੇ ਤਹਿਤ, ਦੋਵੇਂ ਦੇਸ਼ ਵਿਆਪਕ ‘ਗ੍ਰੀਨ ਅਤੇ ਡਿਜੀਟਲ ਸਮੁੰਦਰੀ ਕੋਰੀਡੋਰ ਬਾਰੇ ਰੂਪ-ਰੇਖਾ’ ਦੀਆਂ ਸੰਭਾਵਨਾਵਾਂ ਤਲਾਸ਼ਣਗੇ। ਇਸ ਦਾ ਉਦੇਸ਼ ਭਾਰਤ ਅਤੇ ਨੀਦਰਲੈਂਡਜ਼ ਵਿਚਾਲੇ ਵਾਤਾਵਰਣ ਪੱਖੋਂ ਟਿਕਾਊ, ਡਿਜੀਟਲ ਤੌਰ 'ਤੇ ਏਕੀਕ੍ਰਿਤ ਅਤੇ ਆਰਥਿਕ ਤੌਰ 'ਤੇ ਕੁਸ਼ਲ, ਭਵਿੱਖ ਲਈ ਤਿਆਰ ਸਮੁੰਦਰੀ ਕੋਰੀਡੋਰ ਦੀ ਦਿਸ਼ਾ ਵਿੱਚ ਕੰਮ ਕਰਨਾ ਹੈ।

g. ਸਥਾਨਕ ਯੋਜਨਾਬੰਦੀ ਅਤੇ ਸ਼ਹਿਰੀ ਵਿਕਾਸ ਬਾਰੇ ਸਮਝੌਤੇ ਤਹਿਤ ਸੰਯੁਕਤ ਕਾਰਜ ਸਮੂਹ ਰਾਹੀਂ, ਟਿਕਾਊ ਸ਼ਹਿਰੀ ਵਿਕਾਸ 'ਤੇ ਸਮਰੱਥਾ ਨਿਰਮਾਣ ਅਤੇ ਗਿਆਨ ਦੇ ਆਦਾਨ-ਪ੍ਰਦਾਨ ਲਈ ਮਿਲ ਕੇ ਕੰਮ ਕਰਨਾ। ਠੋਸ ਰਹਿੰਦ-ਖੂੰਹਦ ਅਤੇ ਜਲ ਪ੍ਰਬੰਧਨ, ਸਰਕੂਲਰ ਇਕਾਨਮੀ, ਸ਼ਹਿਰੀ ਸਰਗਰਮ ਗਤੀਸ਼ੀਲਤਾ, ਜ਼ੀਰੋ ਨਿਕਾਸੀ ਆਵਾਜਾਈ ਅਤੇ ਚਾਰਜਿੰਗ ਬੁਨਿਆਦੀ ਢਾਂਚਾ, ਅਤੇ ਸ਼ਹਿਰੀ ਸਥਿਰਤਾ ਅਤੇ ਸ਼ਾਸਨ ਦੇ ਵਿਸ਼ਿਆਂ ਤਹਿਤ ਸਹਿਯੋਗ ਦੇ ਵਿਸ਼ੇਸ਼ ਖੇਤਰਾਂ ਦੀ ਪਛਾਣ ਕਰਨਾ।

VI. ਰੱਖਿਆ ਸਹਿਯੋਗ

a. ਸਬੰਧਤ ਰੱਖਿਆ ਮੰਤਰਾਲਿਆਂ ਦੇ ਅੰਤਰਰਾਸ਼ਟਰੀ ਫੌਜੀ ਸਹਿਯੋਗ ਡਾਇਰੈਕਟੋਰੇਟਾਂ ਵਿਚਾਲੇ ਢਾਂਚਾਗਤ ਸੰਯੁਕਤ ਤਿਕੋਣੀ-ਸੈਨਾ ਗੱਲਬਾਤ ਦੀ ਯੋਜਨਾ ਬਣਾਉਣਾ, ਤਾਂ ਜੋ ਦੁਵੱਲੇ ਫੌਜੀ ਸਹਿਯੋਗ ਦਾ ਤਾਲਮੇਲ ਕੀਤਾ ਜਾ ਸਕੇ, ਜਿਸ ਵਿੱਚ ਰੱਖਿਆ ਉਦਯੋਗ ਅਤੇ ਖੋਜ ਕੇਂਦਰਾਂ ਵਿਚਾਲੇ ਸਹਿਯੋਗ ਵੀ ਸ਼ਾਮਲ ਹੈ।

b. ਜਲ ਸੈਨਾ ਅਭਿਆਸਾਂ ਵਿੱਚ ਆਪਸੀ ਭਾਗੀਦਾਰੀ ਅਤੇ ਆਈਐੱਫਸੀ-ਆਈਓਆਰ ਵਿੱਚ ਵਿਸ਼ੇਸ਼ ਭਾਗੀਦਾਰੀ ਰਾਹੀਂ ਸਮੁੰਦਰੀ ਸਹਿਯੋਗ ਨੂੰ ਵਧਾਉਣਾ।

c. ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਨੀਦਰਲੈਂਡਜ਼ ਦੀ ਵਧਦੀ ਦਿਲਚਸਪੀ ਦੇ ਢਾਂਚੇ ਤਹਿਤ, ਸਬੰਧਤ ਹਥਿਆਰਬੰਦ ਬਲਾਂ ਵਿਚਾਲੇ ਗੱਲਬਾਤ ਨੂੰ ਹੁਲਾਰਾ ਦੇਣਾ; ਜਿਸਦਾ ਉਦੇਸ਼ 'ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲ' (ਆਈਪੀਓਆਈ) ਅਤੇ 'ਹਿੰਦ ਮਹਾਸਾਗਰ ਜਲ ਸੈਨਾ ਸੰਗੋਸ਼ਠੀ' (ਆਈਓਐੱਨਐੱਸ) ਦੇ ਸੰਦਰਭ ਵਿੱਚ ਸਹਿਯੋਗ ਵਧਾਉਣਾ ਹੈ।

d. ਸਬੰਧਤ ਰੱਖਿਆ ਮੰਤਰਾਲਿਆਂ ਵਿਚਾਲੇ ਵੱਖ-ਵੱਖ ਮੰਚਾਂ ਅਤੇ ਸਾਧਨਾਂ ਦੇ ਸਬੰਧ ਵਿੱਚ ਤਕਨੀਕੀ ਸਹਿਯੋਗ ਦੇ ਮੌਕਿਆਂ ਦੀ ਤਲਾਸ਼ ਕਰਨਾ।

e. ਦੋਹਾਂ ਦੇਸ਼ਾਂ ਦੇ ਰੱਖਿਆ ਮੰਤਰਾਲਿਆਂ ਵਿਚਾਲੇ ‘ਰੱਖਿਆ ਉਦਯੋਗਿਕ ਰੂਪ-ਰੇਖਾ’ ਦੀ ਦਿਸ਼ਾ ਵਿੱਚ ਕੰਮ ਕਰਨਾ, ਤਾਂ ਜੋ ਸਬੰਧਤ ਖੇਤਰੀ ਸੰਗਠਨਾਂ—ਸੋਸਾਇਟੀ ਆਫ ਇੰਡੀਅਨ ਡਿਫੈਂਸ ਮੈਨੂਫੈਕਚਰਰਜ਼ (ਐੱਸਆਈਡੀਐੱਮ) ਅਤੇ ਨੀਦਰਲੈਂਡਜ਼ ਇੰਡਸਟਰੀ ਫਾਰ ਡਿਫੈਂਸ ਐਂਡ ਸਿਕਿਓਰਿਟੀ (ਐੱਨਆਈਡੀਵੀ)—ਰਾਹੀਂ ਰੱਖਿਆ ਉਦਯੋਗ ਅਤੇ ਖੋਜ ਕੇਂਦਰਾਂ ਵਿਚਾਲੇ ਸਹਿਯੋਗ ਨੂੰ ਹੁਲਾਰਾ ਦਿੱਤਾ ਜਾ ਸਕੇ।

f. ‘ਆਪਸੀ ਲੌਜਿਸਟਿਕਸ ਸਹਾਇਤਾ ਸਮਝੌਤੇ’ 'ਤੇ ਦਸਤਖ਼ਤ ਕਰ ਕੇ, ਸਿਖਲਾਈ ਅਭਿਆਸਾਂ ਦੌਰਾਨ ਫੌਜੀ ਯੂਨਿਟਾਂ/ਟੁਕੜੀਆਂ ਨੂੰ ਲੌਜਿਸਟਿਕਸ ਸਹਾਇਤਾ ਪ੍ਰਦਾਨ ਕਰਨ ਦੀ ਵਿਵਸਥਾ ਨੂੰ ਸੰਸਥਾਗਤ ਰੂਪ ਦੇਣ ਦੀ ਵਿਹਾਰਕਤਾ ਦੀ ਜਾਂਚ ਕਰਨਾ।

VII. ਸੁਰੱਖਿਆ ਸਹਿਯੋਗ

a. ਰਵਾਇਤੀ ਅਤੇ ਗੈਰ-ਰਵਾਇਤੀ ਸੁਰੱਖਿਆ ਮੁੱਦਿਆਂ 'ਤੇ ਨਿਯਮਤ ਆਦਾਨ-ਪ੍ਰਦਾਨ ਰਾਹੀਂ ਸਹਿਯੋਗ ਵਧਾਉਣਾ, ਜਿਸ ਵਿੱਚ ਰੱਖਿਆ, ਸਮੁੰਦਰੀ ਸੁਰੱਖਿਆ, ਆਰਥਿਕ ਸੁਰੱਖਿਆ, ਗਿਆਨ ਸੁਰੱਖਿਆ, ਅੱਤਵਾਦ-ਵਿਰੋਧੀ ਉਪਾਅ, ਮਹੱਤਵਪੂਰਨ ਅਤੇ ਉੱਭਰਦੀਆਂ ਤਕਨਾਲੋਜੀਆਂ, ਸਾਈਬਰ ਸੁਰੱਖਿਆ ਅਤੇ ਅੰਤਰਰਾਸ਼ਟਰੀ ਸੁਰੱਖਿਆ ਨਾਲ ਜੁੜੇ ਆਪਸੀ ਸਹਿਮਤੀ ਵਾਲੇ ਹੋਰ ਮਾਮਲੇ ਸ਼ਾਮਲ ਹਨ।

b. ਆਪਸੀ ਹਿੱਤ ਦੇ ਖੇਤਰਾਂ ਵਿੱਚ ਬਿਹਤਰ ਸਾਈਬਰ ਸਹਿਯੋਗ 'ਤੇ 'ਇਰਾਦਾ ਪੱਤਰ' ਨੂੰ ਲਾਗੂ ਕਰਨ ਦਾ ਸਮਰਥਨ ਕਰਨ ਲਈ ਦੁਵੱਲੀ ਸਾਈਬਰ ਗੱਲਬਾਤ ਨੂੰ ਮਜ਼ਬੂਤ ਕਰਨਾ; ਇਸ ਵਿੱਚ ਬਹੁ-ਪੱਖੀ ਮੰਚਾਂ 'ਤੇ ਨੇੜਲਾ ਤਾਲਮੇਲ ਅਤੇ ਸਮਰੱਥਾ ਨਿਰਮਾਣ ਅਤੇ ਗਿਆਨ ਦੇ ਆਦਾਨ-ਪ੍ਰਦਾਨ ਰਾਹੀਂ ਸਾਈਬਰ ਖਤਰਿਆਂ ਅਤੇ ਸਾਈਬਰ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਸਾਂਝੇ ਯਤਨ ਸ਼ਾਮਲ ਹਨ।

c. ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੰਚਾਂ 'ਤੇ ਅੱਤਵਾਦ ਨਾਲ ਲੜਾਈ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ; ਇਸਦੇ ਲਈ ਖਤਰਿਆਂ ਦੇ ਮੁਲਾਂਕਣ ਅਤੇ ਵਧੀਆ ਤਰੀਕਿਆਂ ਦੇ ਸਬੰਧ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ, ਨਾਲ ਹੀ ਸੰਯੁਕਤ ਰਾਸ਼ਟਰ ਵਿੱਚ 'ਅੰਤਰਰਾਸ਼ਟਰੀ ਅੱਤਵਾਦ 'ਤੇ ਵਿਆਪਕ ਸਮਝੌਤੇ' ਨੂੰ ਅਪਣਾਉਣ ਲਈ ਮਿਲ ਕੇ ਕੰਮ ਕੀਤਾ ਜਾਵੇਗਾ।

d. 'ਆਪਸੀ ਕਾਨੂੰਨੀ ਸਹਾਇਤਾ ਸੰਧੀ' ਅਤੇ ਨਵੀਂ 'ਹਵਾਲਗੀ ਸੰਧੀ' ਨੂੰ ਅੰਤਿਮ ਰੂਪ ਦੇਣ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣਾ।

e. 'ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲ' (ਆਈਪੀਓਆਈ) ਵਿੱਚ ਨੀਦਰਲੈਂਡਜ਼ ਦੀ ਮੈਂਬਰਸ਼ਿਪ ਦੇ ਸੰਦਰਭ ਵਿੱਚ ਸਹਿਯੋਗ ਵਧਾਉਣਾ।

VIII. ਪਰਵਾਸ, ਆਵਾਜਾਈ ਅਤੇ ਕੌਂਸਲਰ ਮਾਮਲੇ

a. ਭਾਰਤ ਅਤੇ ਨੀਦਰਲੈਂਡਜ਼ ਵਿਚਾਲੇ ਦੋਸਤੀ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਅਤੇ ਇਤਿਹਾਸਕ ਸਬੰਧਾਂ ਨੂੰ ਮਾਨਤਾ ਦੇਣਾ, ਅਤੇ ਇਨ੍ਹਾਂ ਸਬੰਧਾਂ ਨੂੰ ਨਵੀਂ ਗਤੀ ਪ੍ਰਦਾਨ ਕਰਨ ਦੀ ਇੱਛਾ ਰੱਖਣਾ।

b. ਇੱਕ-ਦੂਜੇ ਦੇ ਦੇਸ਼ਾਂ ਵਿੱਚ ਨਿਰਪੱਖ ਪਰਵਾਸ ਅਤੇ ਆਵਾਜਾਈ ਨੂੰ ਸੌਖਾ ਬਣਾਉਣ ਲਈ ਸੰਕਲਪਬੱਧ ਹੋਣਾ।

c. ਗੈਰ-ਕਾਨੂੰਨੀ ਪਰਵਾਸ ਨੂੰ ਰੋਕਣ ਅਤੇ ਉਸਦਾ ਮੁਕਾਬਲਾ ਕਰਨ ਲਈ ਸਾਂਝੇ ਤੌਰ 'ਤੇ ਉਚਿਤ ਕਦਮ ਚੁੱਕਣ ਲਈ ਦ੍ਰਿੜ ਸੰਕਲਪ ਹੋਣਾ।

d. ਵਿਦਿਆਰਥੀਆਂ, ਸਿੱਖਿਆ ਸ਼ਾਸਤਰੀਆਂ, ਪੀਐੱਚਡੀ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਉੱਚ-ਹੁਨਰਮੰਦ ਪੇਸ਼ੇਵਰਾਂ (ਜਿਨ੍ਹਾਂ ਵਿੱਚ ਨੌਜਵਾਨ ਪੇਸ਼ੇਵਰ ਵੀ ਸ਼ਾਮਲ ਹਨ) ਦੀ ਨਿਰਪੱਖ ਆਵਾਜਾਈ ਨੂੰ ਸੌਖਾ ਬਣਾਉਣ ਲਈ ਸਹਿਯੋਗ ਕਰਨਾ।

e. 'ਆਵਾਜਾਈ ਅਤੇ ਪਰਵਾਸ ਬਾਰੇ ਸਮਝੌਤੇ' ਨੂੰ ਲਾਗੂ ਕਰਨਾ।

f. 'ਭਾਰਤ-ਨੀਦਰਲੈਂਡਜ਼ ਕੌਂਸਲਰ ਵਾਰਤਾ' ਰਾਹੀਂ ਲੰਬਿਤ ਕੌਂਸਲਰ ਮਾਮਲਿਆਂ 'ਤੇ ਨਿਯਮਤ ਤੌਰ 'ਤੇ ਵਿਚਾਰ-ਵਟਾਂਦਰਾ ਕਰਨਾ।

IX. ਸੱਭਿਆਚਾਰ ਅਤੇ ਲੋਕਾਂ ਵਿਚਾਲੇ ਆਦਾਨ-ਪ੍ਰਦਾਨ

a. ਲਗਾਤਾਰ ਗੱਲਬਾਤ, ਆਦਾਨ-ਪ੍ਰਦਾਨ ਪ੍ਰੋਗਰਾਮਾਂ ਅਤੇ ਸਾਂਝੀਆਂ ਯੋਜਨਾਵਾਂ ਰਾਹੀਂ ਦੁਵੱਲੇ ਸਭਿਆਚਾਰਕ ਸਹਿਯੋਗ ਨੂੰ ਵਧਾਉਣਾ; ਇਸ ਵਿੱਚ ਵਿਰਾਸਤੀ ਸਥਾਨਾਂ ਅਤੇ ਇਮਾਰਤਾਂ ਦੀ ਸੰਭਾਲ ਅਤੇ ਮੁਰੰਮਤ 'ਤੇ ਗਿਆਨ ਦਾ ਆਦਾਨ-ਪ੍ਰਦਾਨ ਵੀ ਸ਼ਾਮਲ ਹੈ।

b. ਸਭਿਆਚਾਰਕ ਸਹਿਯੋਗ ਸਮਝੌਤੇ ਨੂੰ ਲਾਗੂ ਕਰਨ ਲਈ ਮੌਜੂਦਾ ਯਤਨਾਂ ਦਾ ਸਵਾਗਤ ਕਰਨਾ; ਇਸ ਦਾ ਮੁੱਖ ਉਦੇਸ਼ ਡਿਜ਼ਾਈਨ, ਵਿਜ਼ੂਅਲ ਆਰਟਸ, ਸਭਿਆਚਾਰਕ ਵਿਰਾਸਤ, ਪ੍ਰਦਰਸ਼ਨ ਕਲਾ ਅਤੇ ਅਜਾਇਬ ਘਰਾਂ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ।

c. ਸਭਿਆਚਾਰਕ ਕਲਾਕ੍ਰਿਤੀਆਂ ਦੀ ਵਾਪਸੀ ਅਤੇ ਉਨ੍ਹਾਂ ਨੂੰ ਮੂਲ ਸਥਾਨ 'ਤੇ ਵਾਪਸ ਕਰਨ ਦੀ ਬੇਨਤੀ ਨੂੰ ਸੰਭਾਲਣ ਵਿੱਚ ਸਹਿਯੋਗ ਜਾਰੀ ਰੱਖਣਾ।

d. ਆਪਸੀ ਗਿਆਨ ਨੂੰ ਡੂੰਘਾ ਕਰਨ ਲਈ ਪ੍ਰਦਰਸ਼ਨੀਆਂ ਅਤੇ ਸਭਿਆਚਾਰਕ ਯੋਜਨਾਵਾਂ ਨੂੰ ਹੁਲਾਰਾ ਦੇਣਾ; ਇਸਦੇ ਲਈ ਅਜਾਇਬ ਘਰਾਂ ਵਿਚਾਲੇ ਭਾਈਵਾਲੀ ਸਥਾਪਤ ਕਰਨ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ।

e. ਦੋਹਾਂ ਦਿਸ਼ਾਵਾਂ ਵਿੱਚ ਆਪਸੀ ਜੁੜਾਅ ਅਤੇ ਸੈਲਾਨੀਆਂ ਦੀ ਆਵਾਜਾਈ ਨੂੰ ਹੁਲਾਰਾ ਦੇਣਾ।

f. ਦੁਵੱਲੇ ਅਤੇ ਸਭਿਆਚਾਰਕ ਸਬੰਧਾਂ, ਨਾਲ ਹੀ ਦੋਸਤੀ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਬੰਧਨਾਂ ਨੂੰ ਹੁਲਾਰਾ ਦੇਣ ਵਿੱਚ ਜੀਵੰਤ ਭਾਰਤੀ ਅਤੇ ਡੱਚ ਭਾਈਚਾਰਿਆਂ ਅਤੇ ਨੀਦਰਲੈਂਡਜ਼ ਵਿੱਚ ਰਹਿਣ ਵਾਲੇ ਮਹੱਤਵਪੂਰਨ ਭਾਰਤੀ ਪ੍ਰਵਾਸੀਆਂ ਦੇ ਯੋਗਦਾਨ ਨੂੰ ਸਵੀਕਾਰ ਕਰਨਾ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India's chip dreams get a Rs 1.25 lakh crore push with Semiconductor Mission 2.0

Media Coverage

India's chip dreams get a Rs 1.25 lakh crore push with Semiconductor Mission 2.0
NM on the go

Nm on the go

Always be the first to hear from the PM. Get the App Now!
...
Prime Minister greets CA fraternity on Chartered Accountants' Day
July 01, 2026

The Prime Minister, Shri Narendra Modi, today extended his greetings to the Chartered Accountant fraternity on the occasion of Chartered Accountants' Day. Shri Modi said that Chartered Accountants have long been trusted partners in India's economic journey. He noted that through their commitment to transparency and professional excellence, they have strengthened the country's financial systems, supported businesses, encouraged entrepreneurship and inspired confidence among investors.

The Prime Minister posted on X:

Greetings on Chartered Accountants' Day to the entire CA fraternity. They have long been trusted partners in India's economic journey. Through their commitment to transparency and professional excellence, they strengthen our financial systems, support businesses, encourage entrepreneurship and inspire confidence among investors. Their expertise contributes significantly to economic growth and nation-building. As we move towards becoming a Viksit Bharat, their efforts help create an environment where enterprise can flourish and opportunities can expand for all.