ਪਿਛਲੇ 11 ਵਰ੍ਹਿਆਂ ਵਿੱਚ ਐੱਨਡੀਏ (NDA) ਸਰਕਾਰ ਨੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ: ਪ੍ਰਧਾਨ ਮੰਤਰੀ
ਸਵੱਛ ਭਾਰਤ (Swachh Bharat) ਦੇ ਜ਼ਰੀਏ ਸਨਮਾਨ ਨੂੰ ਸੁਨਿਸ਼ਚਿਤ ਕਰਨ ਤੋਂ ਲੈ ਕੇ ਜਨ ਧਨ ਖਾਤਿਆਂ (Jan Dhan accounts) ਦੇ ਜ਼ਰੀਏ ਵਿੱਤੀ ਸਮਾਵੇਸ਼ਨ ਤੱਕ ਵਿਭਿੰਨ ਪਹਿਲਾਂ ਦਾ ਧਿਆਨ ਸਾਡੀ ਨਾਰੀ ਸ਼ਕਤੀ (Nari Shakti) ਨੂੰ ਸਸ਼ਕਤ ਬਣਾਉਣ ‘ਤੇ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇੱਕ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਮਹਿਲਾਵਾਂ ਦੁਆਰਾ ਨਿਭਾਈ ਗਈ ਪਰਿਵਰਤਨਕਾਰੀ ਭੂਮਿਕਾ ਦਾ ਉਲੇਖ ਕੀਤਾ ਅਤੇ ਪਿਛਲੇ 11 ਵਰ੍ਹਿਆਂ ਦੇ ਦੌਰਾਨ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ 'ਤੇ ਸਰਕਾਰ ਦੇ ਧਿਆਨ ਬਾਰੇ ਦੱਸਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀਆਂ ਮਾਤਾਵਾਂ, ਭੈਣਾਂ ਤੇ ਬੇਟੀਆਂ ਨੇ ਐਸਾ ਸਮਾਂ ਭੀ ਦੇਖਿਆ ਹੈ ਜਦੋਂ ਉਨ੍ਹਾਂ ਨੂੰ ਹਰ ਕਦਮ 'ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਲੇਕਿਨ ਅੱਜ ਉਹ ਨਾ ਕੇਵਲ ਵਿਕਸਿਤ ਭਾਰਤ ਦੇ ਸੰਕਲਪ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ, ਬਲਕਿ ਸਿੱਖਿਆ ਤੋਂ ਲੈ ਕੇ ਕਾਰੋਬਾਰ ਤੱਕ ਹਰ ਖੇਤਰ ਵਿੱਚ ਉਦਾਹਰਣਾਂ ਪ੍ਰਸਤੁਤ ਕਰ ਰਹੀਆਂ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ ਨਾਰੀ ਸ਼ਕਤੀ(Nari Shakti) ਦੀਆਂ ਸਫ਼ਲਤਾਵਾਂ ਸਾਰੇ ਨਾਗਰਿਕਾਂ ਲਈ ਗਰਵ(ਮਾਣ) ਦੀ ਬਾਤ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਨਡੀਏ (NDA) ਸਰਕਾਰ ਨੇ ਕਈ ਪ੍ਰਭਾਵਸ਼ਾਲੀ ਪਹਿਲਾਂ ਦੇ ਜ਼ਰੀਏ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੀ ਨਵੀਂ ਭੂਮਿਕਾ ਤੈ ਕੀਤੀ ਹੈ। ਇਨ੍ਹਾਂ ਵਿੱਚ ਸਵੱਛ ਭਾਰਤ ਅਭਿਯਾਨ (Swachh Bharat Abhiyan) ਦੇ ਜ਼ਰੀਏ ਸਨਮਾਨ ਸੁਨਿਸ਼ਚਿਤ ਕਰਨਾ, ਜਨ ਧਨ ਖਾਤਿਆਂ (Jan Dhan accounts) ਦੇ ਜ਼ਰੀਏ ਵਿੱਤੀ ਸਮਾਵੇਸ਼ਨ ਅਤੇ ਜ਼ਮੀਨੀ ਪੱਧਰ 'ਤੇ ਸਸ਼ਕਤੀਕਰਣ ਸ਼ਾਮਲ ਹਨ।

ਉਨ੍ਹਾਂ ਨੇ ਉੱਜਵਲਾ ਯੋਜਨਾ (Ujjwala Yojana) ਨੂੰ ਇੱਕ ਮਹੱਤਵਪੂਰਨ ਉਪਲਬਧੀ ਦੱਸਿਆ। ਇਸ ਨਾਲ ਕਈ ਘਰਾਂ ਦੀਆਂ ਰਸੋਈਆਂ ਧੂੰਆਂ-ਰਹਿਤ ਹੋ ਗਈਆਂ। ਉਨ੍ਹਾਂ ਨੇ ਇਸ ਬਾਤ ਦਾ ਭੀ ਉਲੇਖ  ਕੀਤਾ ਕਿ ਕਿਵੇਂ ਮੁਦਰਾ ਰਿਣਾਂ (MUDRA loans) ਨੇ ਲੱਖਾਂ ਮਹਿਲਾਵਾਂ ਨੂੰ ਉੱਦਮੀ ਬਣਨ ਅਤੇ ਸੁਤੰਤਰ ਤੌਰ ‘ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਸਮਰੱਥ ਬਣਾਇਆ ਹੈ। ਪੀਐੱਮ ਆਵਾਸ ਯੋਜਨਾ (PM Awas Yojana) ਦੇ ਤਹਿਤ ਮਹਿਲਾਵਾਂ ਦੇ ਨਾਮ 'ਤੇ ਘਰਾਂ ਦੇ ਪ੍ਰਾਵਧਾਨ ਨੇ ਭੀ ਉਨ੍ਹਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਣ ਦੀ ਭਾਵਨਾ 'ਤੇ ਭੀ ਬਹੁਤ ਪ੍ਰਭਾਵ ਪਾਇਆ ਹੈ।

ਪ੍ਰਧਾਨ ਮੰਤਰੀ ਨੇ ਬੇਟੀ ਬਚਾਓ ਬੇਟੀ ਪੜ੍ਹਾਓ (Beti Bachao Beti Padhao) ਅਭਿਯਾਨ ਨੂੰ ਭੀ ਯਾਦ ਕੀਤਾ। ਉਨ੍ਹਾਂ ਨੇ ਇਸ ਨੂੰ ਬਾਲੜੀਆਂ ਦੀ ਸੁਰੱਖਿਆ ਦੇ  ਲਈ ਇੱਕ ਰਾਸ਼ਟਰੀ ਅੰਦੋਲਨ ਦੱਸਿਆ। 

ਸ਼੍ਰੀ ਮੋਦੀ ਨੇ ਦ੍ਰਿੜ੍ਹਤਾ ਦੇ ਨਾਲ ਕਿਹਾ ਕਿ ਵਿਗਿਆਨ, ਸਿੱਖਿਆ, ਖੇਡਾਂ, ਸਟਾਰਟਅਪਸ ਅਤੇ ਹਥਿਆਰਬੰਦ ਬਲਾਂ ਸਹਿਤ ਸਾਰੇ ਖੇਤਰਾਂ ਵਿੱਚ ਮਹਿਲਾਵਾਂ ਉਤਕ੍ਰਿਸ਼ਟ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਕਈ ਲੋਕਾਂ ਨੂੰ ਪ੍ਰੇਰਿਤ ਕਰ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਇਹ ਟਿੱਪਣੀਆਂ ਐਕਸ (X) ‘ਤੇ ਕਈ ਪੋਸਟਾਂ ਦੇ ਜ਼ਰੀਏ ਸਾਂਝੀਆਂ ਕੀਤੀਆਂ;

"ਸਾਡੀਆਂ ਮਾਤਾਵਾਂ, ਭੈਣਾਂ ਅਤੇ ਬੇਟੀਆਂ ਨੇ ਉਹ ਦੌਰ ਭੀ ਦੇਖਿਆ ਹੈ, ਜਦੋਂ ਉਨ੍ਹਾਂ ਨੂੰ ਕਦਮ-ਕਦਮ 'ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।ਲੇਕਿਨ ਅੱਜ ਉਹ ਨਾ ਸਿਰਫ਼ ਵਿਕਸਿਤ ਭਾਰਤ ਦੇ ਸੰਕਲਪ ਵਿੱਚ ਵਧ-ਚੜ੍ਹ ਕੇ ਭਾਗੀਦਾਰੀ ਨਿਭਾ ਰਹੀਆਂ ਹਨ, ਬਲਕਿ ਸਿੱਖਿਆ ਅਤੇ ਕਾਰੋਬਾਰ ਤੋਂ ਲੈਕੇ ਹਰ ਖੇਤਰ ਵਿੱਚ ਮਿਸਾਲ ਕਾਇਮ ਕਰ ਰਹੀਆਂ ਹਨ। ਬੀਤੇ 11 ਵਰ੍ਹਿਆਂ ਵਿੱਚ ਸਾਡੀ ਨਾਰੀ ਸ਼ਕਤੀ ਦੀਆਂ ਸਫ਼ਲਤਾਵਾਂ ਦੇਸ਼ਵਾਸੀਆਂ ਨੂੰ ਮਾਣ ਮਹਿਸੂਸ ਕਰਵਾਉਣ ਵਾਲੀਆਂ ਹਨ।

11YearsOfSashaktNari"

 

"Over the last 11 years, the NDA Government has redefined women-led development.

"ਪਿਛਲੇ 11 ਵਰ੍ਹਿਆਂ ਵਿੱਚ, ਐੱਨਡੀਏ (NDA) ਸਰਕਾਰ ਨੇ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਦੀ ਨਵੀਂ ਭੂਮਿਕਾ ਤੈ ਕੀਤੀ ਹੈ। 

ਸਵੱਛ ਭਾਰਤ (Swachh Bharat) ਦੇ ਜ਼ਰੀਏ ਸਨਮਾਨ ਸੁਨਿਸ਼ਚਿਤ ਕਰਨ ਤੋਂ ਲੈ ਕੇ ਜਨ ਧਨ ਖਾਤਿਆਂ (Jan Dhan accounts) ਦੇ ਜ਼ਰੀਏ ਵਿੱਤੀ ਸਮਾਵੇਸ਼ਨ ਤੱਕ, ਵਿਭਿੰਨ ਪਹਿਲਾਂ ਦਾ ਸਾਡੀ ਨਾਰੀ ਸ਼ਕਤੀ (Nari Shakti) ਨੂੰ ਸਸ਼ਕਤ ਬਣਾਉਣ 'ਤੇ ਰਿਹਾ ਹੈ। ਉੱਜਵਲਾ ਯੋਜਨਾ (Ujjwala Yojana) ਨਾਲ ਕਈ ਘਰਾਂ ਵਿੱਚ ਰਸੋਈਆਂ ਧੂੰਆਂ-ਮੁਕਤ ਹੋ ਗਈਆਂ ਹਨ। ਮੁਦਰਾ ਰਿਣਾਂ (MUDRA loans) ਨੇ ਲੱਖਾਂ ਮਹਿਲਾ ਉੱਦਮੀਆਂ ਨੂੰ ਆਪਣੀਆਂ ਸ਼ਰਤਾਂ 'ਤੇ ਸੁਪਨੇ  ਪੂਰੇ  ਕਰਨ ਦੇ  ਸਮਰੱਥ ਬਣਾਇਆ। ਪੀਐੱਮ ਆਵਾਸ ਯੋਜਨਾ (PM Awas Yojana) ਦੇ ਤਹਿਤ ਮਹਿਲਾਵਾਂ ਦੇ ਨਾਮ 'ਤੇ ਘਰਾਂ ਦੇ ਪ੍ਰਾਵਧਾਨ ਨੇ ਭੀ ਬਹੁਤ ਪ੍ਰਭਾਵ ਪਾਇਆ ਹੈ।

ਬੇਟੀ ਬਚਾਓ, ਬੇਟੀ ਪੜ੍ਹਾਓ (Beti Bachao Beti Padhao) ਨੇ ਬਾਲੜੀਆਂ ਦੀ ਸੁਰੱਖਿਆ ਨੂੰ ਇੱਕ ਰਾਸ਼ਟਰੀ ਅੰਦੋਲਨ ਬਣਾ ਦਿੱਤਾ।

ਵਿਗਿਆਨ, ਸਿੱਖਿਆ, ਖੇਡਾਂ, ਸਟਾਰਟਅਪਸ ਅਤੇ ਹਥਿਆਰਬੰਦ ਬਲਾਂ ਸਹਿਤ ਸਾਰੇ ਖੇਤਰਾਂ ਵਿੱਚ ਮਹਿਲਾਵਾਂ ਉਤਕ੍ਰਿਸ਼ਟ ਪ੍ਰਦਸ਼ਨ ਕਰ ਰਹੀਆਂ ਹਨ ਅਤੇ ਕਈ ਲੋਕਾਂ ਨੂੰ ਪ੍ਰੇਰਿਤ ਕਰ ਰਹੀਆਂ ਹਨ।

#ਸਸ਼ਕਤ ਨਾਰੀ ਦੇ 11 ਵਰ੍ਹੇ" (#11YearsOfSashaktNari")

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PLI schemes attract ₹2 lakh crore investment till September, lift output and jobs across sectors

Media Coverage

PLI schemes attract ₹2 lakh crore investment till September, lift output and jobs across sectors
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 13 ਦਸੰਬਰ 2025
December 13, 2025

PM Modi Citizens Celebrate India Rising: PM Modi's Leadership in Attracting Investments and Ensuring Security