ਦੋਵੇਂ ਨੇਤਾਵਾਂ ਨੇ ਜਾਰੀ ਦੁਵੱਲੇ ਸਹਿਯੋਗ ਦੀ ਸਮੀਖਿਆ ਕੀਤੀ ਅਤੇ ਸਾਂਝੇਦਾਰੀ ਨੂੰ ਹੋਰ ਗਹਿਰਾ ਕਰਨ ਦੀ ਪ੍ਰਤੀਬੱਧਤਾ ਦੁਹਰਾਈ
ਉਨ੍ਹਾਂ ਨੇ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਿਨਲੈਂਡ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਅਲੈਕਜ਼ੈਂਡਰ ਸਟੱਬ  ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ।

ਦੋਵੇਂ ਨੇਤਾਵਾਂ ਨੇ ਡਿਜੀਟਲੀਕਰਣ, ਸਥਿਰਤਾ ਅਤੇ ਗਤੀਸ਼ੀਲਤਾ ਦੇ ਖੇਤਰਾਂ ਸਹਿਤ ਦੋਵੇਂ ਦੇਸ਼ਾਂ ਦਰਮਿਆਨ ਜਾਰੀ ਸਹਿਯੋਗ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਕੁਆਂਟਮ, 5ਜੀ-6ਜੀ, ਏਆਈ ਅਤੇ ਸਾਈਬਰ-ਸੁਰੱਖਿਆ ਦੇ ਖੇਤਰਾਂ ਸਹਿਤ ਇਸ ਭਾਗੀਦਾਰੀ ਨੂੰ ਹੋਰ ਮਜ਼ਬੂਤ ਅਤੇ ਗਹਿਰਾ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।

ਨੇਤਾਵਾਂ ਨੇ ਯੂਕ੍ਰੇਨ ਦੀ ਸਥਿਤੀ ਸਹਿਤ ਆਪਸੀ ਹਿਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਰਾਸ਼ਟਰਪਤੀ ਸਟੱਬ ਨੇ ਭਾਰਤ-ਯੂਰੋਪੀਅਨ ਸੰਘ ਦੇ ਗਹਿਰੇ ਸਬੰਧਾਂ ਅਤੇ ਜਲਦੀ ਤੋਂ ਜਲਦੀ ਆਪਸੀ ਤੌਰ ‘ਤੇ ਲਾਭਕਾਰੀ ਐੱਫਟੀਏ ਸਮਝੌਤੇ ਨੂੰ ਪੂਰਾ ਕਰਨ ਲਈ ਆਪਣੇ ਦੇਸ਼ ਦੇ ਸਮਰਥਨ ਨੂੰ ਵਿਅਕਤ ਕੀਤਾ।

ਦੋਵੇਂ ਨੇਤਾਵਾਂ ਨੇ ਸੰਪਰਕ ਵਿੱਚ ਬਣੇ ਰਹਿਣ ‘ਤੇ ਸਹਿਮਤੀ ਵਿਅਕਤ ਕੀਤੀ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Jan Dhan accounts hold Rs 2.75 lakh crore in banks: Official

Media Coverage

Jan Dhan accounts hold Rs 2.75 lakh crore in banks: Official
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 7 ਦਸੰਬਰ 2025
December 07, 2025

National Resolve in Action: PM Modi's Policies Driving Economic Dynamism and Inclusivity