“ਐਸੇ ਸਮੇਂ ਵਿੱਚ ਜਦੋਂ ਸਾਡੀਆਂ ਪਰੰਪਰਾਵਾਂ ਅਤੇ ਅਧਿਆਤਮਿਕਤਾ ਲੁਪਤ ਹੋ ਰਹੀਆਂ ਸਨ, ਤਦ ਸੁਆਮੀ ਦਯਾਨੰਦ ਨੇ ‘ਵੇਦਾਂ ਦੀ ਤਰਫ਼ ਪਰਤੋ’ (‘Back to Vedas') ਦਾ ਸੱਦਾ ਦਿੱਤਾ”
“ਮਹਾਰਿਸ਼ੀ ਦਯਾਨੰਦ ਕੇਵਲ ਵੈਦਿਕ ਰਿਸ਼ੀ ਹੀ ਨਹੀਂ ਬਲਕਿ ਰਾਸ਼ਟਰ ਰਿਸ਼ੀ ਭੀ ਸਨ”
“ਸੁਆਮੀ ਜੀ ਦੇ ਮਨ ਵਿੱਚ ਭਾਰਤ ਦੇ ਪ੍ਰਤੀ ਜੋ ਵਿਸ਼ਵਾਸ ਸੀ, ਅੰਮ੍ਰਿਤਕਾਲ (Amrit Kaal) ਵਿੱਚ ਸਾਨੂੰ ਉਸ ਵਿਸ਼ਵਾਸ ਨੂੰ ਆਪਣੇ ਆਤਮਵਿਸ਼ਵਾਸ ਵਿੱਚ ਬਦਲਣਾ ਹੋਵੇਗਾ”
“ਇਮਾਨਦਾਰ ਪ੍ਰਯਾਸਾਂ ਅਤੇ ਨਵੀਆਂ ਨੀਤੀਆਂ ਨਾਲ ਰਾਸ਼ਟਰ ਆਪਣੀਆਂ ਬੇਟੀਆਂ ਨੂੰ ਅੱਗੇ ਵਧਾ ਰਿਹਾ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਆਮੀ ਦਯਾਨੰਦ ਸਰਸਵਤੀ ਦੀ 200ਵੀਂ ਜਯੰਤੀ (ਜਨਮ ਵਰ੍ਹੇਗੰਢ) ‘ਤੇ ਗੁਜਰਾਤ ਦੇ ਮੋਰਬੀ ਵਿੱਚ ਸੁਆਮੀ ਦਯਾਨੰਦ ਦੀ ਜਨਮਸਥਲੀ ਟੰਕਾਰਾ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਨੂੰ ਇੱਕ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਸੰਬੋਧਨ ਕੀਤਾ।

 

ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਸੁਆਮੀ ਜੀ ਦੇ ਯੋਗਦਾਨ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਲਈ ਆਰੀਆ ਸਮਾਜ (Arya Samaj) ਦੁਆਰਾ ਸਮਾਗਮ ਆਯੋਜਿਤ ਕਰਨ ‘ਤੇ ਖੁਸ਼ੀ ਵਿਅਕਤ ਕੀਤੀ। ਪਿਛਲੇ ਸਾਲ ਇਸ ਮਹੋਤਸਵ ਦੇ ਉਦਘਾਟਨ ਵਿੱਚ ਆਪਣੀ ਭਾਗੀਦਾਰੀ ‘ਤੇ ਵਿਚਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਐਸੀ ਮਹਾਨ ਆਤਮਾ ਦਾ ਯੋਗਦਾਨ ਇਤਨਾ ਅਸਾਧਾਰਣ ਹੈ, ਤਾਂ ਉਨ੍ਹਾਂ ਨਾਲ ਜੁੜੇ ਉਤਸਵਾਂ ਦਾ ਵਿਆਪਕ ਹੋਣਾ ਸੁਭਾਵਿਕ ਹੈ।”

 

ਪ੍ਰਧਾਨ ਮੰਤਰੀ ਮੋਦੀ ਨੇ ਐਸੇ ਜ਼ਿਕਰਯੋਗ ਵਿਅਕਤਿਤਵਾਂ ਦੀ ਵਿਰਾਸਤ ਨੂੰ ਅੱਗੇ ਵਧਾਉਣ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਇਹ ਸਮਾਗਮ ਸਾਡੀ ਨਵੀਂ ਪੀੜ੍ਹੀ ਨੂੰ ਮਹਾਰਿਸ਼ੀ ਦਯਾਨੰਦ (Maharshi Dayananda) ਦੇ ਜੀਵਨ ਨਾਲ ਪਰੀਚਿਤ ਕਰਵਾਉਣ ਦੇ ਲਈ ਇੱਕ ਪ੍ਰਭਾਵੀ ਮਾਧਿਅਮ ਦੇ ਰੂਪ ਵਿੱਚ ਕੰਮ ਕਰੇਗਾ।”

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸੁਆਮੀ ਦਯਾਨੰਦ ਦਾ ਜਨਮ ਗੁਜਰਾਤ ਵਿੱਚ ਹੋਇਆ ਸੀ ਅਤੇ ਉਹ ਹਰਿਆਣਾ ਵਿੱਚ ਸਰਗਰਮ ਰਹੇ ਸਨ। ਪ੍ਰਧਾਨ ਮੰਤਰੀ ਨੇ ਦੋਨਾਂ ਖੇਤਰਾਂ ਦੇ ਨਾਲ ਆਪਣੇ ਸਬੰਧ ‘ਤੇ ਪ੍ਰਕਾਸ਼ ਪਾਇਆ ਅਤੇ ਆਪਣੇ ਜੀਵਨ ‘ਤੇ ਸੁਆਮੀ ਦਯਾਨੰਦ ਦੇ ਗਹਿਰੇ ਪ੍ਰਭਾਵ ਨੂੰ ਸਵੀਕਾਰ ਕਰਦੇ ਹੋਏ ਕਿਹਾ, “ਉਨ੍ਹਾਂ ਦੀਆਂ ਸਿੱਖਿਆਵਾਂ ਨੇ ਮੇਰੇ ਦ੍ਰਿਸ਼ਟੀਕੋਣ ਨੂੰ ਆਕਾਰ ਦਿੱਤਾ ਹੈ ਅਤੇ ਉਨ੍ਹਾਂ ਦੀ ਵਿਰਾਸਤ ਮੇਰੀ ਯਾਤਰਾ ਦਾ ਇੱਕ ਅਭਿੰਨ ਅੰਗ ਬਣੀ ਹੋਈ ਹੈ।” ਪ੍ਰਧਾਨ ਮੰਤਰੀ ਨੇ ਸੁਆਮੀ ਜੀ ਦੀ ਜਯੰਤੀ (ਜਨਮ ਵਰ੍ਹੇਗੰਢ)  ਦੇ ਅਵਸਰ ‘ਤੇ ਭਾਰਤ ਅਤੇ ਵਿਦੇਸ਼ ਵਿੱਚ ਲੱਖਾਂ ਅਨੁਯਾਈਆਂ(ਪੈਰੋਕਾਰਾਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 

ਸੁਆਮੀ ਦਯਾਨੰਦ ਦੀਆਂ ਸਿੱਖਿਆਵਾਂ ਦੇ ਪਰਿਵਰਤਨਕਾਰੀ ਪ੍ਰਭਾਵ ‘ਤੇ ਵਿਚਾਰ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਤਿਹਾਸ ਵਿੱਚ ਐਸੇ ਖਿਣ ਆਉਂਦੇ ਹਨ ਜੋ ਭਵਿੱਖ ਦੀ ਦਿਸ਼ਾ ਬਦਲ ਦਿੰਦੇ ਹਨ। 200 ਸਾਲ ਪਹਿਲੇ, ਸੁਆਮੀ ਦਯਾਨੰਦ ਦਾ ਜਨਮ ਇੱਕ ਐਸਾ ਅਭੂਤਪੂਰਵ ਖਿਣ ਸੀ।” ਉਨ੍ਹਾਂ ਨੇ ਭਾਰਤ ਨੂੰ ਅਗਿਆਨਤਾ ਅਤੇ ਅੰਧਵਿਸ਼ਵਾਸ ਦੀਆਂ ਬੇੜੀਆਂ ਤੋਂ ਮੁਕਤ ਕਰਵਾਉਣ, ਵੈਦਿਕ ਗਿਆਨ ਦੇ ਸਾਰ ਨੂੰ ਫਿਰ ਤੋਂ ਖੋਜਣ ਦੇ ਲਈ ਇੱਕ ਅੰਦੋਲਨ ਦੀ ਅਗਵਾਈ ਕਰਨ ਵਿੱਚ ਸੁਆਮੀ ਜੀ ਦੀ ਭੂਮਿਕਾ ‘ਤੇ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਨੇ ਵੇਦਾਂ ‘ਤੇ ਵਿਦਵਾਨਾਂ ਦੀਆਂ ਟਿੱਪਣੀਆਂ ਅਤੇ ਤਰਕਸੰਗਤ ਵਿਆਖਿਆਵਾਂ ਪ੍ਰਦਾਨ ਕਰਨ ਦੇ ਸੁਆਮੀ ਜੀ ਦੇ ਪ੍ਰਯਾਸਾਂ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, “ਐਸੇ ਸਮੇਂ ਵਿੱਚ ਜਦੋਂ ਸਾਡੀਆਂ ਪਰੰਪਰਾਵਾਂ ਅਤੇ ਅਧਿਆਤਮਿਕਤਾ ਲੁਪਤ ਹੋ ਰਹੀਆਂ ਸਨ, ਤਦ ਸੁਆਮੀ ਦਯਾਨੰਦ ਨੇ ‘ਵੇਦਾਂ ਦੀ ਤਰਫ਼ ਪਰਤਣ’(‘Back to Vedas') ਦਾ ਸੱਦਾ ਦਿੱਤਾ।”

 

ਉਨ੍ਹਾਂ ਨੇ ਸੁਆਮੀ ਜੀ ਦੇ ਸਮਾਜਿਕ ਮਾਨਦੰਡਾਂ ਦੀ ਨਿਡਰ ਆਲੋਚਨਾ ਅਤੇ ਭਾਰਤੀ ਦਰਸ਼ਨ ਦੇ ਵਾਸਤਵਿਕ ਸਾਰ ਦੀ ਵਿਆਖਿਆ ‘ਤੇ ਜ਼ੋਰ ਦਿੱਤਾ, ਜਿਸ ਨੇ ਸਮਾਜ ਦੇ ਅੰਦਰ ਆਤਮਵਿਸ਼ਵਾਸ ਨੂੰ ਫਿਰ ਤੋਂ ਜਗਾਇਆ। ਪ੍ਰਧਾਨ ਮੰਤਰੀ ਮੋਦੀ ਨੇ ਏਕਤਾ ਨੂੰ ਹੁਲਾਰਾ ਦੇਣ ਅਤੇ ਭਾਰਤ ਦੀ ਪ੍ਰਾਚੀਨ ਵਿਰਾਸਤ ਨੂੰ ਲੈ ਕੇ ਗਰਵ (ਮਾਣ) ਦੀ ਭਾਵਨਾ ਪੈਦਾ ਕਰਨ ਵਿੱਚ ਸੁਆਮੀ ਦਯਾਨੰਦ ਦੀਆਂ ਸਿੱਖਿਆਵਾਂ ਦੇ ਮਹੱਤਵ ਨੂੰ ਭੀ ਦੁਹਰਾਇਆ।

 

ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀਆਂ ਸਮਾਜਿਕ ਬੁਰਾਈਆਂ ਨੂੰ ਬ੍ਰਿਟਿਸ਼ ਸਰਕਾਰ ਨੇ ਸਾਨੂੰ ਨੀਚਾ ਦਿਖਾਉਣ ਦੇ ਸਾਧਨ ਦੇ ਰੂਪ ਵਿੱਚ ਇਸਤੇਮਾਲ ਕੀਤਾ। ਕੁਝ ਲੋਕਾਂ ਨੇ ਸਮਾਜਿਕ ਪਰਿਵਰਤਨਾਂ ਦਾ ਹਵਾਲਾ ਦੇ ਕੇ ਬ੍ਰਿਟਿਸ਼ ਸ਼ਾਸਨ ਨੂੰ ਉਚਿਤ ਠਹਿਰਾਇਆ। ਸੁਆਮੀ ਦਯਾਨੰਦ ਦੇ ਆਗਮਨ ਨਾਲ ਇਨ੍ਹਾਂ ਸਾਜ਼ਿਸ਼ਾਂ ਨੂੰ ਕਰਾਰਾ ਝਟਕਾ ਲਗਿਆ।” ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਆਰੀਆ ਸਮਾਜ (Arya Samaj) ਤੋਂ ਪ੍ਰਭਾਵਿਤ ਹੋ ਕੇ ਲਾਲਾ ਲਾਜਪਤ ਰਾਏ, ਰਾਮ ਪ੍ਰਸਾਦ ਬਿਸਮਿਲ ਅਤੇ ਸੁਆਮੀ ਸ਼ਰਧਾਨੰਦ (Lala Lajpat Rai, Ram Prasad Bismil, and Swami Shraddhanand) ਜਿਹੇ ਕ੍ਰਾਂਤੀਕਾਰੀਆਂ ਦੀ ਇੱਕ ਸੀਰੀਜ਼ ਉੱਭਰੀ। ਦਯਾਨੰਦ ਜੀ ਨਾ ਕੇਵਲ ਵੈਦਿਕ ਰਿਸ਼ੀ ਸਨ ਬਲਕਿ ਉਹ ਰਾਸ਼ਟਰ ਰਿਸ਼ੀ ਭੀ ਸਨ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਕਾਲ (Amrit Kaal) ਦੇ ਸ਼ੁਰੂਆਤੀ ਵਰ੍ਹਿਆਂ ਵਿੱਚ ਮਹਾਰਿਸ਼ੀ ਦਯਾਨੰਦ ਸਰਸਵਤੀ ਦੀ 200ਵੀਂ ਵਰ੍ਹੇਗੰਢ ਆ ਗਈ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰ ਦੇ ਉੱਜਵਲ ਭਵਿੱਖ ਦੇ ਸੁਆਮੀ ਦਯਾਨੰਦ ਦੇ ਦ੍ਰਿਸ਼ਟੀਕੋਣ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਸੁਆਮੀ ਜੀ ਦੇ ਮਨ ਵਿੱਚ ਭਾਰਤ ਦੇ ਪ੍ਰਤੀ ਜੋ ਵਿਸ਼ਵਾਸ ਸੀ, ਉਸ ਵਿਸ਼ਵਾਸ ਨੂੰ ਸਾਨੂੰ ਅੰਮ੍ਰਿਤ ਕਾਲ (Amrit Kaal) ਵਿੱਚ ਆਪਣੇ ਆਤਮਵਿਸ਼ਵਾਸ ਵਿੱਚ ਬਦਲਣਾ ਹੋਵੇਗਾ। ਸੁਆਮੀ ਦਯਾਨੰਦ ਆਧੁਨਿਕਤਾ ਦੇ ਸਮਰਥਕ ਅਤੇ ਮਾਰਗਦਰਸ਼ਕ ਸਨ।”

 

ਦੁਨੀਆ ਭਰ ਵਿੱਚ ਆਰੀਆ ਸਮਾਜ (Arya Samaj) ਸੰਸਥਾਵਾਂ ਦੇ ਵਿਆਪਕ ਨੈੱਟਵਰਕ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “2,500 ਤੋਂ ਅਧਿਕ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਅਤੇ 400 ਤੋਂ ਅਧਿਕ ਗੁਰੂਕੁਲਾਂ (gurukuls) ਵਿੱਚ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦੇ ਨਾਲ, ਆਰੀਆ ਸਮਾਜ ਆਧੁਨਿਕਤਾ ਅਤੇ ਮਾਰਗਦਰਸ਼ਨ ਦਾ ਇੱਕ ਜੀਵੰਤ ਪ੍ਰਮਾਣ ਹੈ।” ਉਨ੍ਹਾਂ ਨੇ ਭਾਈਚਾਰੇ ਨੂੰ 21ਵੀਂ ਸਦੀ ਵਿੱਚ ਨਵੇਂ ਜੋਸ਼ ਦੇ ਨਾਲ ਰਾਸ਼ਟਰ ਨਿਰਮਾਣ ਦੀ ਪਹਿਲ ਦੀ ਜ਼ਿੰਮੇਦਾਰੀ ਲੈਣ ਦਾ ਆਗਰਹਿ ਕੀਤਾ। ਡੀਏਵੀ ਸੰਸਥਾਵਾਂ ਨੂੰ ‘ਸੁਆਮੀਜੀ ਦੀ ਜੀਵਨ ਸਮ੍ਰਿਤੀ(ਯਾਦ)’(‘a living memory of Swamiji’) ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਨਿਰੰਤਰ ਸਸ਼ਕਤੀਕਰਣ ਦਾ ਭਰੋਸਾ ਦਿੱਤਾ।

 

ਪ੍ਰਧਾਨ ਮੰਤਰੀ ਨੇ ਸੁਆਮੀ ਜੀ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਾਲੀ ਰਾਸ਼ਟਰੀ ਸਿੱਖਿਆ ਨੀਤੀ (National Education Policy) ਦਾ ਉਲੇਖ ਕੀਤਾ। ਉਨ੍ਹਾਂ ਨੇ ਆਰੀਆ ਸਮਾਜ (Arya Samaj) ਦੇ ਵਿਦਿਆਰਥੀਆਂ ਅਤੇ ਸੰਸਥਾਵਾਂ ਨੂੰ ਵੋਕਲ ਫੌਰ ਲੋਕਲ, ਆਤਮਨਿਰਭਰ ਭਾਰਤ, ਮਿਸ਼ਨ ਲਾਇਫ, ਜਲ ਸੰਭਾਲ਼, ਸਵੱਛ ਭਾਰਤ, ਖੇਡ ਅਤੇ ਫਿਟਨਸ (Vocal for Local, Aatmanirbhar Bharat, Mission Life, water conservation, Swacch Bharat, Sports, and fitness) ਵਿੱਚ ਯੋਗਦਾਨ ਦੇਣ ਲਈ ਕਿਹਾ। ਉਨ੍ਹਾਂ ਨੇ ਪਹਿਲੀ ਵਾਰ ਮਤਦਾਨ ਕਰਨ ਵਾਲੇ ਮਤਦਾਤਾਵਾਂ (first-time voters) ਨੂੰ ਆਪਣੀ ਜ਼ਿੰਮੇਦਾਰੀ ਸਮਝਣ ‘ਤੇ ਭੀ ਜ਼ੋਰ ਦਿੱਤਾ।

 

ਆਰੀਆ ਸਮਾਜ (Arya Samaj) ਦੀ ਸਥਾਪਨਾ ਦੀ ਆਗਾਮੀ 150ਵੀਂ ਵਰ੍ਹੇਗੰਢ (150th anniversary) ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਸਭ ਨੂੰ ਇਸ ਮਹੱਤਵਪੂਰਨ ਅਵਸਰ ਨੂੰ ਸਮੂਹਿਕ ਪ੍ਰਗਤੀ ਅਤੇ ਯਾਦ ਦੇ ਅਵਸਰ ਦੇ ਰੂਪ ਵਿੱਚ ਅਪਣਾਉਣ ਦੇ ਲਈ ਪ੍ਰੋਤਸਾਹਿਤ ਕੀਤਾ।

 

ਕੁਦਰਤੀ ਖੇਤੀ (natural farming) ਦੇ ਮਹੱਤਵ ਬਾਰੇ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅਚਾਰੀਆ ਦੇਵਵ੍ਰਤ ਜੀ (Acharya Devvrat Ji) ਦੇ ਪ੍ਰਯਾਸਾਂ ‘ਤੇ ਪ੍ਰਕਾਸ਼ ਪਾਇਆ ਅਤੇ ਕਿਹਾ, “ਸੁਆਮੀ ਦਯਾਨੰਦ ਜੀ ਦੇ ਜਨਮਸਥਾਨ (birthplace) ਤੋਂ ਆਰਗੈਨਿਕ ਖੇਤੀ (organic farming) ਦਾ ਸੰਦੇਸ਼ ਰਾਸ਼ਟਰ ਦੇ ਹਰੇਕ ਕਿਸਾਨ ਤੱਕ ਪਹੁੰਚਣਾ ਚਾਹੀਦਾ ਹੈ।”

 

ਮਹਿਲਾਵਾਂ ਦੇ ਅਧਿਕਾਰਾਂ ਦੇ ਲਈ ਸੁਆਮੀ ਦਯਾਨੰਦ ਦੀ ਵਕਾਲਤ ਦੀ ਪ੍ਰਸ਼ੰਸਾ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਨਾਰੀ ਸ਼ਕਤੀ ਵੰਦਨ ਅਧਿਨਿਯਮ (Nari Shakti Vandan Adhiniyam) ਦਾ ਉਤਸਵ ਮਨਾਇਆ ਅਤੇ ਕਿਹਾ, “ਇਮਾਨਦਾਰ ਪ੍ਰਯਾਸਾਂ ਅਤੇ ਨਵੀਆਂ ਨੀਤੀਆਂ ਦੇ ਜ਼ਰੀਏ, ਦੇਸ਼ ਆਪਣੀਆਂ ਬੇਟੀਆਂ ਨੂੰ ਅੱਗੇ ਵਧਾ ਰਿਹਾ ਹੈ।” ਉਨ੍ਹਾਂ ਨੇ ਮਹਾਰਿਸ਼ੀ ਦਯਾਨੰਦ (Maharshi Dayananda) ਨੂੰ ਸੱਚੀ ਸ਼ਰਧਾਂਜਲੀ ਦੇ ਰੂਪ ਵਿੱਚ ਇਨ੍ਹਾਂ ਸਮਾਜਿਕ ਪਹਿਲਾਂ ਦੇ ਮਾਧਿਅਮ ਨਾਲ ਲੋਕਾਂ ਨੂੰ ਜੋੜਨ ਦੇ ਮਹੱਤਵ ‘ਤੇ ਜ਼ੋਰ ਦਿੱਤਾ।

 

ਆਪਣੇ ਸੰਬੋਧਨ ਨੂੰ ਸਮਾਪਤ ਕਰਦੇ ਹੋਏ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਡੀਏਵੀ ਨੈੱਟਵਰਕ ਦੇ ਨੌਜਵਾਨਾਂ ਨੂੰ ਨਵਗਠਿਤ ਯੁਵਾ ਸੰਗਠਨ ਮਾਈ-ਭਾਰਤ (MY Bharat) ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹੋਏ ਕਿਹਾ, “ਮੈਂ ਸੁਆਮੀ ਦਯਾਨੰਦ ਸਰਸਵਤੀ ਦੇ ਸਾਰੇ ਅਨੁਯਾਈਆਂ (ਪੈਰੋਕਾਰਾਂ) ਨੂੰ ਤਾਕੀਦ ਕਰਦਾ ਹਾਂ ਕਿ ਉਹ ਡੀਏਵੀ ਐਜੂਕੇਸ਼ਨਲ ਨੈੱਟਵਰਕ ਦੇ ਵਿਦਿਆਰਥੀਆਂ ਨੂੰ ਮਾਈ ਭਾਰਤ (MY Bharat) ਵਿੱਚ ਸ਼ਾਮਲ ਹੋਣ ਦੇ ਲਈ ਪ੍ਰੋਤਸਾਹਿਤ ਕਰਨ।” 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Unemployment rate falls to 4.7% in November, lowest since April: Govt

Media Coverage

Unemployment rate falls to 4.7% in November, lowest since April: Govt
NM on the go

Nm on the go

Always be the first to hear from the PM. Get the App Now!
...
Prime Minister shares Sanskrit Subhashitam highlighting humility and selfless courage of warriors
December 16, 2025

The Prime Minister, Shri Narendra Modi, shared a Sanskrit Subhashitam-

“न मर्षयन्ति चात्मानं
सम्भावयितुमात्मना।

अदर्शयित्वा शूरास्तु
कर्म कुर्वन्ति दुष्करम्।”

The Sanskrit Subhashitam reflects that true warriors do not find it appropriate to praise themselves, and without any display through words, continue to accomplish difficult and challenging deeds.

The Prime Minister wrote on X;

“न मर्षयन्ति चात्मानं
सम्भावयितुमात्मना।

अदर्शयित्वा शूरास्तु
कर्म कुर्वन्ति दुष्करम्।।”