ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਵਿੱਚ ਆਯੋਜਿਤ ਕਿਸਾਨ ਸਨਮਾਨ ਸੰਮੇਲਨ (Kisan Samman Sammelan) ਵਿੱਚ ਹਿੱਸਾ ਲੈਣਗੇ
ਪ੍ਰਧਾਨ ਮੰਤਰੀ 20,000 ਕਰੋੜ ਰੁਪਏ ਤੋਂ ਅਧਿਕ ਦੀ ਰਾਸ਼ੀ ਪੀਐੱਮ ਕਿਸਾਨ(PM KISAN) ਯੋਜਨਾ ਦੀ 17ਵੀਂ ਕਿਸ਼ਤ ਦੇ ਤਹਿਤ ਜਾਰੀ ਕਰਨਗੇ
ਪ੍ਰਧਾਨ ਮੰਤਰੀ ਸੈਲਫ ਹੈਲਪ ਗਰੁੱਪਾਂ ਦੀਆਂ 30,000 ਤੋਂ ਅਧਿਕ ਮਹਿਲਾਵਾਂ ਨੂੰ ਕ੍ਰਿਸ਼ੀ ਸਖੀ (Krishi Sakhis) ਦੇ ਰੂਪ ਵਿੱਚ ਸਰਟੀਫਿਕੇਟ ਪ੍ਰਦਾਨ ਕਰਨਗੇ
ਪ੍ਰਧਾਨ ਮੰਤਰੀ ਬਿਹਾਰ ਵਿੱਚ ਨਾਲੰਦਾ ਯੂਨੀਵਰਸਿਟੀ ਕੈਂਪਸ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 18 ਅਤੇ 19 ਜੂਨ, 2024 ਨੂੰ ਉੱਤਰ ਪ੍ਰਦੇਸ਼ ਅਤੇ ਬਿਹਾਰ ਦਾ ਦੌਰਾਨ ਕਰਨਗੇ।

18 ਜੂਨ ਨੂੰ ਸ਼ਾਮ 5 ਵਜੇ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ  ਸੰਮੇਲਨ (PM Kisan Samman Sammelan) ਵਿੱਚ ਹਿੱਸਾ ਲੈਣਗੇ। ਸ਼ਾਮ 7 ਵਜੇ ਪ੍ਰਧਾਨ ਮੰਤਰੀ ਦਸ਼ਾਸ਼ਵਮੇਧ ਘਾਟ ‘ਤੇ ਗੰਗਾ ਆਰਤੀ (Ganga Aarti at Dashashwamedh Ghat) ਵਿੱਚ ਹਿੱਸਾ ਲੈਣਗੇ। ਰਾਤ ਕਰੀਬ 8 ਵਜੇ ਉਹ ਕਾਸ਼ੀ ਵਿਸ਼ਵਨਾਥ ਮੰਦਿਰ (Kashi Vishwanath Temple) ਵਿੱਚ ਪੂਜਾ-ਅਰਚਨਾ ਅਤੇ ਦਰਸ਼ਨ (perform pooja and darshan) ਭੀ ਕਰਨਗੇ।

19 ਜੂਨ ਨੂੰ ਸੁਬ੍ਹਾ 9.45 ਵਜੇ ਪ੍ਰਧਾਨ ਮੰਤਰੀ ਨਾਲੰਦਾ ਦੇ ਖੰਡਰਾਂ (Ruins of Nalanda) ਦਾ ਦੌਰਾ ਕਰਨਗੇ। ਸੁਬ੍ਹਾ 10.30 ਵਜੇ ਪ੍ਰਧਾਨ ਮੰਤਰੀ ਬਿਹਾਰ ਦੇ ਰਾਜਗੀਰ ਵਿੱਚ ਨਾਲੰਦਾ ਯੂਨੀਵਰਸਿਟੀ ਦੇ ਕੈਂਪਸ ਦਾ ਉਦਘਾਟਨ ਕਰਨਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਇਕੱਠ ਨੂੰ ਸੰਬੋਧਨ ਭੀ ਕਰਨਗੇ।

 

ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਵਿੱਚ

ਤੀਸਰੀ ਵਾਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣ ਦੇ ਬਾਅਦ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੀਐੱਮ ਕਿਸਾਨ ਨਿਧੀ (PM Kisan Nidhi) ਦੀ 17ਵੀਂ ਕਿਸ਼ਤ ਜਾਰੀ ਕਰਨ ਦੀ ਆਪਣੀ ਪਹਿਲੀ ਫਾਇਲ ‘ਤੇ ਹਸਤਾਖਰ ਕੀਤੇ, ਜੋ ਕਿਸਾਨ ਕਲਿਆਣ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਸ ਪ੍ਰਤੀਬੱਧਤਾ ਨੂੰ ਜਾਰੀ ਰੱਖਦੇ ਹੋਏ, ਪ੍ਰਧਾਨ ਮੰਤਰੀ ਪ੍ਰਤੱਖ ਲਾਭ ਤਬਾਦਲੇ ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ  ਨਿਧੀ (ਪੀਐੱਮ-ਕਿਸਾਨ) (Pradhan Mantri Kisan Samman Nidhi (PM-KISAN)) ਦੇ ਤਹਿਤ ਲਗਭਗ 9.26 ਕਰੋੜ ਲਾਭਾਰਥੀ ਕਿਸਾਨਾਂ ਨੂੰ 20,000 ਕਰੋੜ ਰੁਪਏ ਤੋਂ ਅਧਿਕ ਦੀ 17ਵੀਂ ਕਿਸ਼ਤ ਜਾਰੀ ਕਰਨਗੇ। ਹੁਣ ਤੱਕ, 11 ਕਰੋੜ ਤੋਂ ਅਧਿਕ ਪਾਤਰ ਕਿਸਾਨ ਪਰਿਵਾਰਾਂ ਨੂੰ ਪੀਐੱਮ-ਕਿਸਾਨ (PM-KISAN) ਯੋਜਨਾ ਦੇ ਤਹਿਤ 3.04 ਲੱਖ ਕਰੋੜ ਰੁਪਏ ਤੋਂ ਅਧਿਕ ਦਾ ਲਾਭ ਮਿਲਿਆ ਹੈ।

ਇਸ ਸਮਾਗਮ ਦੇ ਦੌਰਾਨ, ਪ੍ਰਧਾਨ ਮੰਤਰੀ ਸੈਲਫ ਹੈਲਪ ਗਰੁੱਪਾਂ (Self Help Groups -SHGs) ਦੀਆਂ 30,000 ਤੋਂ ਅਧਿਕ ਕ੍ਰਿਸ਼ੀ ਸਖੀ (Krishi Sakhis) ਮਹਿਲਾਵਾਂ ਨੂੰ ਸਰਟੀਫਿਕੇਟ ਪ੍ਰਦਾਨ ਕਰਨਗੇ।

ਕ੍ਰਿਸ਼ੀ ਸਖੀ ਕਨਵਰਜੈਂਸ ਪ੍ਰੋਗਰਾਮ (ਕੇਐੱਸਸੀਪੀ) (Krishi Sakhi Convergence Program -KSCP) ਦਾ ਮੁੱਖ ਉਦੇਸ਼ ਗ੍ਰਾਮੀਣ ਮਹਿਲਾਵਾਂ ਦਾ ਕ੍ਰਿਸ਼ੀ ਸਖੀ (Krishi Sakhi) ਦੇ ਰੂਪ ਵਿੱਚ ਸਸ਼ਕਤੀਕਰਣ ਕਰਦੇ ਹੋਏ ਕ੍ਰਿਸ਼ੀ ਸਖੀ (Krishi Sakhis) ਮਹਿਲਾਵਾਂ ਨੂੰ ਪੈਰਾ-ਐਕਸਟੈਂਸ਼ਨ ਵਰਕਰ (Para-extension Workers) ਦੇ ਰੂਪ ਵਿੱਚ ਟ੍ਰੇਨਿੰਗ ਅਤੇ ਸਰਟੀਫਿਕੇਸ਼ਨ ਪ੍ਰਦਾਨ ਕਰਕੇ, ਗ੍ਰਾਮੀਣ ਭਾਰਤ ਦੀ ਤਸਵੀਰ ਨੂੰ ਬਦਲਣਾ ਹੈ। ਇਹ ਸਰਟੀਫਿਕੇਸ਼ਨ ਕੋਰਸ “ਲਖਪਤੀ ਦੀਦੀ” ਪ੍ਰੋਗਰਾਮ (“Lakhpati Didi” Program) ਦੇ ਉਦੇਸ਼ਾਂ ਦੇ ਭੀ ਅਨੁਰੂਪ ਹੈ।

 

ਪ੍ਰਧਾਨ ਮੰਤਰੀ ਬਿਹਾਰ ਵਿੱਚ

ਪ੍ਰਧਾਨ ਮੰਤਰ ਬਿਹਾਰ ਦੇ ਰਾਜਗੀਰ ਵਿੱਚ ਨਾਲੰਦਾ ਯੂਨੀਵਰਸਿਟੀ ਦੇ ਨਵੀਨ ਕੈਂਪਸ ਦਾ ਉਦਘਾਟਨ ਕਰਨਗੇ।

ਯੂਨੀਵਰਸਿਟੀ ਦੀ ਪਰਿਕਲਪਨਾ ਭਾਰਤ ਅਤੇ ਪੂਰਬੀ ਏਸ਼ੀਆ ਸਮਿਟ (ਈਏਐੱਸ-India and East Asia Summit(EAS) ਦੇਸ਼ਾਂ ਦਰਮਿਆਨ ਇੱਕ ਸੰਯੁਕਤ ਸਹਿਯੋਗ ਦੇ ਰੂਪ ਵਿੱਚ ਕੀਤੀ ਗਈ ਹੈ। ਇਸ ਉਦਗਾਟਨ ਸਮਾਰੋਹ ਵਿੱਚ 17 ਦੇਸ਼ਾਂ ਦੇ ਮਿਸ਼ਨ ਪ੍ਰਮੁੱਖਾਂ ਸਹਿਤ ਕਈ ਉੱਘੇ ਲੋਕ ਸ਼ਾਮਲ ਹੋਣਗੇ।

ਕੈਂਪਸ ਵਿੱਚ 40 ਕਲਾਸਰੂਮਸ ਵਾਲੇ ਦੋ ਅਕਾਦਮਿਕ ਬਲਾਕ ਹਨ, ਜਿਨ੍ਹਾਂ ਦੀ ਕੁੱਲ ਬੈਠਣ ਦੀ ਸਮਰੱਥਾ ਲਗਭਗ 1900 ਹੈ। ਇਸ ਵਿੱਚ 300 ਸੀਟਾਂ ਦੀ ਸਮਰੱਥਾ ਵਾਲੇ ਦੋ ਆਡੀਟੋਰੀਅਮ ਹਨ। ਇਸ ਵਿੱਚ ਲਗਭਗ 550 ਵਿਦਿਆਰਥੀਆਂ ਦੀ ਸਮਰੱਥਾ ਵਾਲਾ ਇੱਕ ਵਿਦਿਆਰਥੀ ਹੋਸਟਲ ਹੈ। ਇਸ ਵਿੱਚ ਇੰਟਰਨੈਸ਼ਨਲ ਸੈਂਟਰ, 2000 ਵਿਅਕਤੀਆਂ ਤੱਕ ਦੀ ਸਮਰੱਥਾ ਵਾਲਾ ਐਂਫੀਥਿਏਟਰ (Amphitheatre), ਫੈਕਲਟੀ ਕਲੱਬ ਅਤੇ ਸਪੋਰਟਸ ਕੰਪਲੈਕਸ ਸਹਿਤ ਕਈ ਹੋਰ ਸੁਵਿਧਾਵਾਂ ਭੀ ਹਨ।

ਇਹ ਕੈਂਪਸ ਇੱਕ ‘ਨੈੱਟ ਜ਼ੀਰੋ’(‘Net Zero’) ਗ੍ਰੀਨ ਕੈਂਪਸ ਹੈ। ਇਹ ਸੋਲਰ ਪਲਾਂਟ, ਘਰੇਲੂ ਅਤੇ ਡ੍ਰਿੰਕਿੰਗ ਵਾਟਰ ਟ੍ਰੀਟਮੈਂਟ ਪਲਾਂਟ, ਵੇਸਟਵਾਟਰ ਨੂੰ ਦੁਬਾਰਾ ਵਰਤਣ ਲਈ ਵਾਟਰ ਰੀਸਾਇਕਲਿੰਗ ਪਲਾਂਟ, 100 ਏਕੜ ਜਲ ਭੰਡਾਰਾਂ ਅਤੇ ਕਈ ਹੋਰ ਵਾਤਾਵਰਣ ਅਨੁਕੂਲ ਸੁਵਿਧਾਵਾਂ ਦੇ ਨਾਲ ਆਤਮਨਿਰਭਰ ਰੂਪ ਨਾਲ ਕਾਰਜ ਕਰਦਾ ਹੈ।

 

ਨਾਲੰਦਾ ਯੂਨੀਵਰਸਿਟੀ ਦਾ ਇਤਿਹਾਸ ਨਾਲ ਗਹਿਰਾ ਸਬੰਧ ਹੈ। ਲਗਭਗ 1600 ਵਰ੍ਹੇ ਪਹਿਲਾਂ ਸਥਾਪਿਤ ਕੀਤੀ ਗਈ ਮੂਲ ਨਾਲੰਦਾ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਪਹਿਲੀਆਂ ਰਿਹਾਇਸ਼ੀ ਯੂਨੀਵਰਸਿਟੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਵਰ੍ਹੇ 2016 ਵਿੱਚ, ਨਾਲੰਦਾ ਦੇ ਖੰਡਰਾਂ (ruins of Nalanda) ਨੂੰ ਸੰਯੁਕਤ ਰਾਸ਼ਟਰ ਵਿਰਾਸਤ ਸਥਲ (UN Heritage Site) ਐਲਾਨਿਆ ਗਿਆ ਸੀ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
First multilingual Indian speech recognition model trained on 65 languages and dialects released

Media Coverage

First multilingual Indian speech recognition model trained on 65 languages and dialects released
NM on the go

Nm on the go

Always be the first to hear from the PM. Get the App Now!
...
ਪ੍ਰਧਾਨ ਮੰਤਰੀ ਨੇ ਵੰਡ ਦੇ ਭਿਆਨਕ ਯਾਦਗਾਰੀ ਦਿਵਸ ’ਤੇ ਵੰਡ ਤੋਂ ਪ੍ਰਭਾਵਿਤ ਲੋਕਾਂ ਦੇ ਹੌਸਲੇ ਨੂੰ ਯਾਦ ਕੀਤਾ
August 14, 2026
ਪ੍ਰਧਾਨ ਮੰਤਰੀ ਨੇ ਮਿਹਨਤ ਅਤੇ ਮਨੁੱਖੀ ਯਤਨਾਂ ਦੀ ਸ਼ਕਤੀ ਦੇ ਮਹੱਤਵ ਨੂੰ ਦਰਸਾਉਣ ਵਾਲਾ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਵੰਡ ਦੇ ਭਿਆਨਕ ਯਾਦਗਾਰੀ ਦਿਵਸ ’ਤੇ ਅਸੀਂ ਵੰਡ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੇ ਹੌਸਲੇ ਨੂੰ ਯਾਦ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਦਾ ਉਹ ਇੱਕ ਅਜਿਹਾ ਪਲ ਸੀ ਜਿਸ ਨੇ ਕਈ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ, ਲੋਕਾਂ ਦੇ ਪਰਿਵਾਰ ਉੱਜੜ ਗਏ, ਕਈ ਲੋਕਾਂ ਨੂੰ ਆਪਣਿਆਂ ਨੂੰ ਖੋਹਣਾ ਪਿਆ ਅਤੇ ਲੋਕਾਂ ਨੇ ਅਤਿਅੰਤ ਪੀੜਾ ਹੰਢਾਈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਵੀ ਲੋਕਾਂ ਨੇ ਸਿਫ਼ਰ ਤੋਂ ਸ਼ੁਰੂ ਕਰਕੇ ਆਪਣਾ ਜੀਵਨ ਮੁੜ-ਸਥਾਪਿਤ ਕੀਤਾ, ਉਲਟ ਸਥਿਤੀਆਂ ਨੂੰ ਪ੍ਰਾਪਤੀਆਂ ਵਿੱਚ ਬਦਲਿਆ ਅਤੇ ਰਾਸ਼ਟਰ ਦੀ ਤਰੱਕੀ ਵਿੱਚ ਯੋਗਦਾਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਦਾ ਜੀਵਨ ਸਭ ਨੂੰ ਮਨੁੱਖੀ ਯਤਨਾਂ ਦੀ ਸ਼ਕਤੀ ਦੀ ਯਾਦ ਦਿਵਾਉਂਦਾ ਹੈ। ਸ਼੍ਰੀ ਮੋਦੀ ਨੇ ਉਮੀਦ ਪ੍ਰਗਟਾਈ ਕਿ ਇਹ ਦਿਨ ਸਾਡੇ ਦੇਸ਼ ਵਿੱਚ ਸਦਭਾਵਨਾ ਅਤੇ ਭਾਈਚਾਰਾ ਬਣਾਏ ਰੱਖਣ ਅਤੇ ਵਿਕਸਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਸਮੂਹਿਕ ਤੌਰ ’ਤੇ ਕੰਮ ਕਰਨ ਦੇ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਕਰੇ।

ਪ੍ਰਧਾਨ ਮੰਤਰੀ ਨੇ ਉਸ ਭਿਆਨਕ ਦੌਰ ਤੋਂ ਉੱਭਰ ਕੇ ਦੇਸ਼ ਦੀ ਤਰੱਕੀ ਵਿੱਚ ਅਮੁੱਲ ਯੋਗਦਾਨ ਪਾਉਣ ਵਾਲੇ ਸਾਰੇ ਦੇਸ਼ ਵਾਸੀਆਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਕਿਹਾ ਕਿ ਆਪਣੇ ਹੌਸਲੇ ਅਤੇ ਸਮਰੱਥਾ ਨਾਲ ਉਨ੍ਹਾਂ ਨੇ ਉਲਟ ਸਥਿਤੀਆਂ ਵਿੱਚ ਵੀ ਸੰਕਲਪਾਂ ਨੂੰ ਪੂਰਾ ਕਰਨ ਦੀ ਉਦਾਹਰਨ ਪੇਸ਼ ਕੀਤੀ। ਸ਼੍ਰੀ ਮੋਦੀ ਨੇ ਸਭ ਨੂੰ ਸਦਭਾਵਨਾ ਅਤੇ ਇੱਕਜੁੱਟਤਾ ਦੀ ਰਾਸ਼ਟਰੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਇੱਕ ਸੁਭਾਸ਼ਤਮ ਸਾਂਝਾ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਿਹਨਤ, ਉੱਦਮ ਅਤੇ ਸਮਰਪਿਤ ਯਤਨਾਂ ਨਾਲ ਹੀ ਵੱਖ-ਵੱਖ ਕਲਾਵਾਂ, ਵਿਗਿਆਨ, ਤਕਨੀਕੀ ਹੁਨਰ, ਸ਼ਿਲਪ ਅਤੇ ਨਵੀਨਤਾ ਵਿਕਸਤ ਹੁੰਦੇ ਹਨ ਅਤੇ ਸਫਲਤਾ ਦਾ ਰਾਹ ਪੱਧਰਾ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਲਈ, ਕਿਸੇ ਨੂੰ ਕਿਸਮਤ ਦੇ ਭਰੋਸੇ ਨਹੀਂ ਬੈਠਣਾ ਚਾਹੀਦਾ ਸਗੋਂ ਹਿੰਮਤ, ਲਗਨ ਅਤੇ ਨਿਰੰਤਰ ਯਤਨਾਂ ਨਾਲ ਆਪਣੇ ਟੀਚਿਆਂ ਵੱਲ ਦ੍ਰਿੜ੍ਹਤਾ ਨਾਲ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਮਨੁੱਖੀ ਯਤਨਾਂ ਦੀ ਸ਼ਕਤੀ ਹੀ ਕਿਸਮਤ ਦਾ ਨਿਰਮਾਤਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲੜੀਵਾਰ ਪੋਸਟਾਂ ਵਿੱਚ ਲਿਖਿਆ:

ਅੱਜ ਅਸੀਂ #PartitionHorrorsRemembranceDay ਮਨਾ ਰਹੇ ਹਾਂ। ਵੰਡ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੇ ਹੌਸਲੇ ਨੂੰ ਅਸੀਂ ਯਾਦ ਕਰਦੇ ਹਾਂ। ਇਤਿਹਾਸ ਦਾ ਉਹ ਪਲ ਕਈ ਜ਼ਿੰਦਗੀਆਂ ਨੂੰ ਤਬਾਹ ਕਰ ਦੇਣ ਵਾਲਾ ਸੀ… ਪਰਿਵਾਰ ਉੱਜੜ ਗਏ, ਲੋਕਾਂ ਨੇ ਆਪਣਿਆਂ ਨੂੰ ਖੋਹਿਆ ਅਤੇ ਅਸਹਿਣਯੋਗ ਪੀੜਾ ਸਹਿਣੀ ਪਈ।

ਇਨ੍ਹਾਂ ਸਭ ’ਤੇ ਜਿੱਤ ਪ੍ਰਾਪਤ ਕਰਦਿਆਂ, ਲੋਕਾਂ ਨੇ ਸਿਫ਼ਰ ਤੋਂ ਆਪਣਾ ਜੀਵਨ ਮੁੜ-ਸਥਾਪਿਤ ਕੀਤਾ, ਮੁਸੀਬਤ ਨੂੰ ਸਫਲਤਾ ਵਿੱਚ ਬਦਲਿਆ ਅਤੇ ਰਾਸ਼ਟਰ ਦੀ ਪ੍ਰਗਤੀ ਵਿੱਚ ਅਮੁੱਲ ਯੋਗਦਾਨ ਪਾਇਆ। ਉਨ੍ਹਾਂ ਦੀਆਂ ਜੀਵਨ ਯਾਤਰਾਵਾਂ ਸਾਨੂੰ ਮਨੁੱਖੀ ਯਤਨਾਂ ਦੀ ਸ਼ਕਤੀ ਦੀ ਯਾਦ ਦਿਵਾਉਂਦੀਆਂ ਹਨ। ਉਮੀਦ ਹੈ ਕਿ ਇਹ ਦਿਨ ਸਾਡੇ ਦੇਸ਼ ਵਿੱਚ ਸਦਭਾਵਨਾ ਅਤੇ ਭਾਈਚਾਰੇ ਨੂੰ ਬਣਾਏ ਰੱਖਣ ਦੇ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਅਸੀਂ ਸਾਰੇ ਮਿਲ ਕੇ ਇੱਕ ਵਿਕਸਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰਾਂਗੇ।

"ਵੰਡ ਦੇ ਭਿਆਨਕ ਯਾਦਗਾਰੀ ਦਿਵਸ ’ਤੇ ਉਨ੍ਹਾਂ ਸਾਰੇ ਦੇਸ਼ ਵਾਸੀਆਂ ਨੂੰ ਦਿਲੋਂ ਪ੍ਰਣਾਮ, ਜਿਨ੍ਹਾਂ ਨੇ ਉਸ ਭਿਆਨਕ ਦੌਰ ਤੋਂ ਨਿਕਲ ਕੇ ਦੇਸ਼ ਦੀ ਤਰੱਕੀ ਵਿੱਚ ਅਮੁੱਲ ਯੋਗਦਾਨ ਦਿੱਤਾ। ਉਨ੍ਹਾਂ ਨੇ ਆਪਣੇ ਹੌਸਲੇ ਅਤੇ ਸਮਰੱਥਾ ਨਾਲ ਦਿਖਾਇਆ ਕਿ ਕਿਵੇਂ ਉਲਟ ਸਥਿਤੀਆਂ ਵਿੱਚ ਵੀ ਸੰਕਲਪਾਂ ਨੂੰ ਸਾਕਾਰ ਕੀਤਾ ਜਾਂਦਾ ਹੈ। ਆਓ, ਸਦਭਾਵਨਾ ਅਤੇ ਇੱਕਜੁੱਟਤਾ ਦੀ ਰਾਸ਼ਟਰੀ ਭਾਵਨਾ ਨੂੰ ਹੋਰ ਮਜ਼ਬੂਤ ਕਰੀਏ।"

उद्यमस्य प्रसादेन दृश्यन्ते विविधाः कलाः।
कातरा एव जल्पन्ति यद् भाव्यं तद् भविष्यति॥”

ਮਿਹਨਤ, ਉੱਦਮ ਅਤੇ ਸਮਰਪਿਤ ਯਤਨਾਂ ਰਾਹੀਂ ਹੀ ਵੱਖ-ਵੱਖ ਕਲਾਵਾਂ, ਵਿਗਿਆਨ, ਤਕਨੀਕੀ ਹੁਨਰ, ਸ਼ਿਲਪ ਅਤੇ ਨਵੀਨਤਾ ਵਿਕਸਤ ਹੁੰਦੇ ਹਨ ਅਤੇ ਸਫਲਤਾ ਦਾ ਰਾਹ ਪੱਧਰਾ ਕਰਦੇ ਹਨ। ਇਸ ਲਈ, ਕਿਸੇ ਨੂੰ ਕਿਸਮਤ ਦੇ ਭਰੋਸੇ ਨਹੀਂ ਬੈਠਣਾ ਚਾਹੀਦਾ ਸਗੋਂ ਹਿੰਮਤ, ਲਗਨ ਅਤੇ ਨਿਰੰਤਰ ਯਤਨਾਂ ਨਾਲ ਆਪਣੇ ਟੀਚਿਆਂ ਵੱਲ ਦ੍ਰਿੜ੍ਹਤਾ ਨਾਲ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਮਨੁੱਖੀ ਯਤਨਾਂ ਦੀ ਸ਼ਕਤੀ ਹੀ ਕਿਸਮਤ ਦਾ ਨਿਰਮਾਤਾ ਹੈ।