ਪ੍ਰਧਾਨ ਮੰਤਰੀ “ਸਿੱਕਿਮ@50: ਜਿੱਥੇ ਪ੍ਰਗਤੀ ਉਦੇਸ਼ ਨਾਲ ਮਿਲਦੀ ਹੈ ਅਤੇ ਪ੍ਰਕ੍ਰਿਤੀ ਵਿਕਾਸ ਨੂੰ ਪੋਸ਼ਿਤ ਕਰਦੀ ਹੈ” ਪ੍ਰੋਗਰਾਮ ਵਿੱਚ ਹਿੱਸਾ ਲੈਣਗੇ
ਪ੍ਰਧਾਨ ਮੰਤਰੀ ਪੱਛਮ ਬੰਗਾਲ ਦੇ ਅਲੀਪੁਰਦੁਆਰ ਵਿੱਚ ਅਲੀਪੁਰਦੁਆਰ ਅਤੇ ਕੂਚ ਬਿਹਾਰਜ਼ਿਲ੍ਹਿਆਂ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਬਿਹਾਰ ਦੇ ਕਾਰਾਕਾਟ ਵਿੱਚ 48,520 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਕਾਨਪੁਰ ਨਗਰ ਵਿਖੇ ਲਗਭਗ 20,900 ਕਰੋੜ ਰੁਪਏਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਅਤੇ 30 ਮਈ ਨੂੰ ਸਿੱਕਿਮ, ਪੱਛਮ ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ।

ਪ੍ਰਧਾਨ ਮੰਤਰੀ 29 ਮਈ ਨੂੰ ਸਿੱਕਿਮ ਦਾ ਦੌਰਾ ਕਰਨਗੇ ਜਿੱਥੇ ਉਹ ਸੁਬ੍ਹਾ ਕਰੀਬ11 ਵਜੇ ਦੇ ਕਰੀਬ "ਸਿੱਕਿਮ@50: ਜਿੱਥੇ ਪ੍ਰਗਤੀ ਉਦੇਸ਼ ਨਾਲ ਮਿਲਦੀ ਹੈ ਅਤੇ ਪ੍ਰਕ੍ਰਿਤੀ ਵਿਕਾਸ ਨੂੰ ਹੁਲਾਰਾ ਦਿੰਦੀ ਹੈ" ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਉਹ ਸਿੱਕਿਮ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਭੀ ਕਰਨਗੇ ਅਤੇ ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਨਗੇ।

ਇਸ ਦੇ ਬਾਅਦ, ਪ੍ਰਧਾਨ ਮੰਤਰੀ ਪੱਛਮ ਬੰਗਾਲ ਦਾ ਦੌਰਾ ਕਰਨਗੇ ਜਿੱਥੇ ਉਹ ਅਲੀਪੁਰਦੁਆਰ ਵਿੱਚ ਦੁਪਹਿਰ ਲਗਭਗ 2:15 ਵਜੇ ਅਲੀਪੁਰਦੁਆਰ ਅਤੇ ਕੂਚ ਬਿਹਾਰ (Cooch Behar) ਜ਼ਿਲ੍ਹਿਆਂ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਬਿਹਾਰ ਦਾ ਭੀ ਦੌਰਾ ਕਰਨਗੇ ਅਤੇ ਸ਼ਾਮ ਲਗਭਗ 5:45 ਵਜੇ ਪਟਨਾ ਏਅਰਪੋਰਟ ਦੇ ਨਵੇਂ ਟਰਮੀਨਲ ਭਵਨ ਦਾ ਉਦਘਾਟਨ ਕਰਨਗੇ।

ਬਿਹਾਰ ਦੇ ਕਾਰਾਕਾਟ ਵਿੱਚ 30 ਮਈ ਨੂੰ ਸੁਬ੍ਹਾ ਲਗਭਗ 11 ਵਜੇ ਪ੍ਰਧਾਨ ਮੰਤਰੀ 48,520 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਇੱਕ ਜਨਤਕ ਸਮਾਰੋਹ ਨੂੰ ਭੀ ਸੰਬੋਧਨ ਕਰਨਗੇ।

ਇਸ ਦੇ ਬਾਅਦ, ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ ਜਿੱਥੇ ਉਹ ਦੁਪਹਿਰ ਲਗਭਗ 2:45 ਵਜੇ ਕਾਨਪੁਰ ਨਗਰ ਵਿੱਚ ਕਰੀਬ20,900 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਉਹ ਇੱਕ ਜਨਤਕ ਸਮਾਰੋਹ ਨੂੰ ਭੀ ਸੰਬੋਧਨ ਕਰਨਗੇ।

ਸਿੱਕਿਮ ਵਿੱਚ ਪ੍ਰਧਾਨ ਮੰਤਰੀ

ਰਾਜ ਦੇ ਗੌਰਵਸ਼ਾਲੀ 50 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ “ਸਿੱਕਿਮ@50: ਜਿੱਥੇ ਪ੍ਰਗਤੀ ਉਦੇਸ਼ ਨਾਲ ਮਿਲਦੀ ਹੈ ਅਤੇਪ੍ਰਕ੍ਰਿਤੀ ਵਿਕਾਸ ਨੂੰ ਹੁਲਾਰਾ ਦਿੰਦੀ ਹੈ" ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਰਾਜ ਸਰਕਾਰ ਨੇ ਸਿੱਕਿਮ ਦੇ ਸੱਭਿਆਚਾਰਕ ਸਮ੍ਰਿੱਧੀ, ਪਰੰਪਰਾ ਅਤੇ ਪ੍ਰਾਕ੍ਰਿਤਿਕ ਵੈਭਵ ਦਾ ਉਤਸਵ ਮਨਾਉਣ ਦੇ ਲਈ “ਸੁਨੌਲੋ, ਸਮ੍ਰਿੱਧ ਅਤੇ ਸਮਰੱਥ ਸਿੱਕਿਮ” (Sunaulo, Samriddha and Samarth Sikkim) ਥੀਮ ਦੇ ਤਹਿਤ ਸਾਲ ਭਰ ਚਲਣ ਵਾਲੀਆਂ ਕਈ ਗਤੀਵਿਧੀਆਂ ਦੀ ਯੋਜਨਾ ਬਣਾਈ ਹੈ। 

ਪ੍ਰਧਾਨ ਮੰਤਰੀ ਸਿੱਕਿਮ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਭੀ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਨਾਮਚੀ (Namchi) ਜ਼ਿਲ੍ਹੇ ਵਿੱਚ 750 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ 500 ਬਿਸਤਰਿਆਂ ਵਾਲਾ ਨਵਾਂ ਜ਼ਿਲ੍ਹਾ ਹਸਪਤਾਲ, ਗਯਾਲਸ਼ਿੰਗ (Gyalshing) ਜ਼ਿਲ੍ਹੇ ਦੇ ਪੇਲਿੰਗ ਦੇ ਸਾਂਗਾਚੋਲਿੰਗ (Sangachoeling) ਵਿੱਚ ਯਾਤਰੀ ਰੋਪਵੇ, ਗੰਗਟੋਕ ਜ਼ਿਲ੍ਹੇ ਦੇ ਸਾਂਗਖੋਲਾ (Sangkhola) ਵਿੱਚ ਅਟਲ ਅੰਮ੍ਰਿਤ ਉਦਯਾਨ (Atal AmritUdyan) ਵਿਖੇ ਭਾਰਤ ਰਤਨ ਅਟਲ ਬਿਹਾਰੀ ਵਾਜਪੇਈ ਜੀ ਦੀ ਪ੍ਰਤਿਮਾ ਆਦਿ ਸ਼ਾਮਲ ਹਨ।

ਪ੍ਰਧਾਨ ਮੰਤਰੀ ਰਾਜ ਸਥਾਪਨਾ ਦੇ 50 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਸਮਾਰਕ ਸਿੱਕਾ, ਸੁਵੀਨਰ ਸਿੱਕਾ ਅਤੇ ਡਾਕ ਟਿਕਟ (Commemorative coin, souvenir coin and stamp) ਭੀ ਜਾਰੀ ਕਰਨਗੇ।

ਪੱਛਮ ਬੰਗਾਲ ਵਿੱਚ ਪ੍ਰਧਾਨ ਮੰਤਰੀ

ਭਾਰਤ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀਜੀਡੀ-CGD) ਨੈੱਟਵਰਕ ਦੇ ਵਿਸਤਾਰ  ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ, ਪ੍ਰਧਾਨ ਮੰਤਰੀ ਪੱਛਮ ਬੰਗਾਲ ਦੇ ਅਲੀਪੁਰਦੁਆਰ ਅਤੇ ਕੂਚ ਬਿਹਾਰ ਜ਼ਿਲ੍ਹਿਆਂ ਵਿੱਚ ਸੀਜੀਡੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। 1010 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦਾ ਉਦੇਸ਼ 2.5 ਲੱਖ ਤੋਂਅਧਿਕਘਰਾਂ, 100 ਤੋਂ ਅਧਿਕਕਮਰਸ਼ੀਅਲ ਅਦਾਰਿਆਂ ਅਤੇ ਉਦਯੋਗਾਂ ਨੂੰ ਪਾਇਪਡ ਨੈਚੁਰਲ ਗੈਸ (ਪੀਐੱਨਜੀ-PNG) ਉਪਲਬਧ ਕਰਵਾਉਣਾ ਹੈ। ਇਸ ਦੇ ਇਲਾਵਾ ਸਰਕਾਰ ਦੁਆਰਾ ਨਿਰਧਾਰਿਤ ਮਿਨੀਮਮ ਵਰਕ ਪ੍ਰੋਗਰਾਮ (Minimum Work Program)(ਐੱਮਡਬਲਿਊਪੀ-MWP) ਲਕਸ਼ਾਂ ਦੇ ਅਨੁਰੂਪ ਲਗਭਗ 19 ਸੀਐੱਨਜੀ ਸਟੇਸ਼ਨ ਸਥਾਪਿਤ ਕਰਕੇ ਵਾਹਨਾਂ ਨੂੰ ਸੀਐੱਨਜੀ (CNG) ਉਪਲਬਧ ਕਰਵਾਉਣਾ ਦਾ ਭੀ ਲਕਸ਼ ਹੈ। ਇਹ ਸੁਵਿਧਾਜਨਕ, ਭਰੋਸੇਯੋਗ, ਵਾਤਾਵਰਣ ਅਨੁਕੂਲ ਅਤੇ ਲਾਗਤ-ਪ੍ਰਭਾਵੀ ਈਂਧਣ ਸਪਲਾਈ ਪ੍ਰਦਾਨ ਕਰੇਗਾ ਅਤੇ ਖੇਤਰ ਵਿੱਚ ਰੋਜ਼ਗਾਰ ਦੇ ਅਵਸਰ ਪੈਦਾ ਕਰੇਗਾ।

ਬਿਹਾਰ ਵਿੱਚ ਪ੍ਰਧਾਨ ਮੰਤਰੀ

29 ਮਈ ਨੂੰ ਪ੍ਰਧਾਨ ਮੰਤਰੀ ਪਟਨਾ ਏਅਰਪੋਰਟ ਦੇ ਨਵੇਂ ਬਣਾਏ ਯਾਤਰੀ ਟਰਮੀਨਲ ਦਾ ਉਦਘਾਟਨ ਕਰਨਗੇ। ਕਰੀਬ1200 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਨਵਾਂ ਟਰਮੀਨਲ ਪ੍ਰਤੀ ਵਰ੍ਹੇ 1 ਕਰੋੜ ਯਾਤਰੀਆਂ ਨੂੰ ਸੰਭਾਲ਼ ਸਕਦਾ ਹੈ। ਪ੍ਰਧਾਨ ਮੰਤਰੀ 1410 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਿਹਟਾ ਏਅਰਪੋਰਟ ਦੀ ਨਵੀਂ ਸਿਵਲ ਐਨਕਲੇਵ ਦਾ ਨੀਂਹ ਪੱਥਰ ਭੀ ਰੱਖਣਗੇ। ਬਿਹਟਾ, ਪਟਨਾ ਦੇ ਪਾਸ ਇੱਕ ਵਿੱਦਿਅਕ ਕੇਂਦਰ (educational hub)ਦੇ ਰੂਪ ਵਿੱਚ ਤੇਜ਼ੀ ਨਾਲ ਉੱਭਰ ਰਿਹਾ ਹੈ ਜਿਸ ਵਿੱਚ ਆਈਆਈਟੀ ਪਟਨਾ (IIT Patna) ਅਤੇ ਪ੍ਰਸਤਾਵਿਤ ਐੱਨਆਈਟੀ ਪਟਨਾ ਕੈਂਪਸ (proposed NIT Patna campus) ਹਨ।

30 ਮਈ ਨੂੰ, ਪ੍ਰਧਾਨ ਮੰਤਰੀ ਕਾਰਾਕਾਟ (Karakat) ਵਿੱਚ 48,250 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਖੇਤਰ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦਿੰਦੇ ਹੋਏ ਪ੍ਰਧਾਨ ਮੰਤਰੀ ਔਰੰਗਾਬਾਦ ਜ਼ਿਲ੍ਹੇ ਵਿੱਚ 29,930 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਨਬੀਨਗਰ ਸੁਪਰ ਥਰਮਲ ਪਾਵਰ ਪ੍ਰੋਜੈਕਟ, ਸਟੇਜ-।। (3x800 ਮੈਗਾਵਾਟ) ਦਾ ਨੀਂਹ ਪੱਥਰ ਰੱਖਣਗੇ, ਜਿਸ ਦਾ ਉਦੇਸ਼ ਬਿਹਾਰ ਅਤੇ ਪੂਰਬੀ ਭਾਰਤ ਦੇ ਲਈ ਊਰਜਾ ਸੁਰੱਖਿਆ ਸੁਨਿਸ਼ਚਿਤ ਕਰਨਾ ਹੈ। ਇਸ ਨਾਲ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ, ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ ਅਤੇ ਖੇਤਰ ਵਿੱਚ ਸਸਤੀ ਬਿਜਲੀ ਉਪਲਬਧ ਹੋਵੇਗੀ।

ਖੇਤਰ ਵਿੱਚ ਰੋਡ ਇਨਫ੍ਰਾਸਟ੍ਰਕਚਰ ਤੇ ਕਨੈਕਟਿਵਿਟੀ ਨੂੰ ਹੁਲਾਰਾ ਦੇਣ ਦੇ ਲਈ, ਪ੍ਰਧਾਨ ਮੰਤਰੀ ਐੱਨਐੱਚ-119ਏ ਦੇ ਪਟਨਾ-ਆਰਾ-ਸਾਸਾਰਾਮ ਸੈਕਸ਼ਨ ਨੂੰ ਫੋਰ ਲੇਨ ਦਾ ਬਣਾਉਣ , ਵਾਰਾਣਸੀ-ਰਾਂਚੀ-ਕੋਲਕਾਤਾ ਹਾਈਵੇ(ਐੱਨਐੱਚ-319 ਬੀ) ਅਤੇ ਰਾਮਨਗਰ-ਕੱਚੀ ਦਰਗਾਹ ਸਟ੍ਰੈੱਚ (ਐੱਨਐੱਚ 119-ਡੀ) ਨੂੰ ਛੇ ਲੇਨ ਦਾ ਬਣਾਉਣ ਅਤੇ ਬਕਸਰ ਅਤੇ ਭਰੌਲੀ (Buxar and Bharauli) ਦੇ ਦਰਮਿਆਨ ਇੱਕ ਨਵੇਂ ਗੰਗਾ ਪੁਲ਼ ਦੇ ਨਿਰਮਾਣ ਸਹਿਤ ਵਿਭਿੰਨ ਰੋਡ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਨਾਲ ਰਾਜ ਵਿੱਚ ਨਿਰਵਿਘਨ ਹਾਈ-ਸਪੀਡ ਕੌਰੀਡੋਰ ਦਾ ਨਿਰਮਾਣ ਹੋਵੇਗਾ ਅਤੇ ਨਾਲ ਹੀ ਵਪਾਰ ਅਤੇ ਖੇਤਰੀ ਸੰਪਰਕ ਨੂੰ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਕਰੀਬ 5,520 ਕਰੋੜ ਰੁਪਏ ਦੀ ਲਾਗਤ ਵਾਲੇ ਐੱਨਐੱਚ-22 ਦੇ ਪਟਨਾ-ਗਯਾ-ਡੋਭੀ ਸੈਕਸ਼ਨ (Patna – Gaya – Dobhi section) ਦੇ ਫੋਰ ਲੇਨ ਦੇ ਨਿਰਮਾਣ ਕਾਰਜ ਦਾ ਉਦਘਾਟਨ ਕਰਨਗੇ ਅਤੇ ਐੱਨਐੱਚ-27 ‘ਤੇ ਗੋਪਾਲਗੰਜ ਟਾਊਨ ਵਿੱਚ ਐਲੀਵੇਟਿਡ ਹਾਈਵੇ ਦੇ ਫੋਰ ਲੇਨ ਦੇ ਨਿਰਮਾਣ ਅਤੇ ਗ੍ਰੇਡ ਸੁਧਾਰ ਦਾ ਭੀ ਉਦਘਾਟਨ ਕਰਨਗੇ।

ਦੇਸ਼ ਭਰ ਵਿੱਚ ਰੇਲ ਇਨਫ੍ਰਾਸਟ੍ਰਕਕਚਰ ਵਿੱਚ ਸੁਧਾਰ ਲਿਆਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਹੋਰ ਪ੍ਰੋਜੈਕਟਾਂ ਦੇ ਇਲਾਵਾ 1330 ਕਰੋੜ ਰੁਪਏ ਦੀ ਲਾਗਤ ਵਾਲੀ ਸੋਨ ਨਗਰ-ਮੁਹੰਮਦ ਗੰਜ (Son Nagar – Mohammad Ganj) ਦੇ ਦਰਮਿਆਨ ਤੀਸਰੀ ਰੇਲ ਲਾਇਨ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਵਿੱਚ

ਖੇਤਰ ਦੇ ਇਨਫ੍ਰਾਸਟ੍ਰਕਚਰ ਅਤੇ ਕਨੈਕਟਿਵਿਟੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ, ਪ੍ਰਧਾਨ ਮੰਤਰੀ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਉਹ 2,120 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਾਨਪੁਰ ਮੈਟਰੋ ਰੇਲ ਪ੍ਰੋਜੈਕਟ ਦੇ ਚੁੰਨੀਗੰਜ ਮੈਟਰੋ ਸਟੇਸ਼ਨ (Chunniganj Metro Station) ਤੋਂ ਕਾਨਪੁਰ ਸੈਂਟਰਲ ਮੈਟਰੋ ਸਟੇਸ਼ਨ ਸੈਕਸ਼ਨ (Kanpur Central Metro Station section) ਦਾ ਉਦਘਾਟਨ ਕਰਨਗੇ। ਇਸ ਵਿੱਚ 14 ਨਿਯੋਜਿਤ ਸਟੇਸ਼ਨ (14 planned stations) ਸ਼ਾਮਲ ਹੋਣਗੇ ਜਿਨ੍ਹਾਂ ਵਿੱਚ ਪੰਜ ਨਵੇਂ ਭੂਮੀਗਤ ਸਟੇਸ਼ਨ (five new underground stations) ਸ਼ਾਮਲ ਹੋਣਗੇ ਜੋ ਸ਼ਹਿਰ ਦੇ ਪ੍ਰਮੁੱਖ ਸਥਲਾਂ ਅਤੇ ਵਣਜ ਕੇਂਦਰਾਂ (key city landmarks and commercial hubs) ਨੂੰ ਮੈਟਰੋ ਨੈੱਟਵਰਕ ਨਾਲ ਜੋੜਨਗੇ। ਇਸ ਦੇ ਅਤਿਰਿਕਤ, ਉਹ ਜੀ.ਟੀ. ਰੋਡ(G.T. Road) ਦੇ ਸੜਕ ਚੌੜੀਕਰਣ ਅਤੇ ਮਜ਼ਬੂਤੀਕਰਣ ਕਾਰਜ ਦਾ ਭੀ ਉਦਘਾਟਨ ਕਰਨਗੇ।

ਖੇਤਰ ਵਿੱਚ ਬਿਜਲੀ ਉਤਪਾਦਨ ਸਮਰੱਥਾ ਨੂੰ ਹੁਲਾਰਾ ਦੇਣ ਦੇ ਲਈ ਕਈ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਪ੍ਰਧਾਨ ਮੰਤਰੀ ਖੇਤਰ ਦੀਆਂ ਵਧਦੀਆਂ ਊਰਜਾ ਮੰਗਾਂ ਦੀ ਪੂਰਤੀ ਦੇ ਲਈ ਗੌਤਮ ਬੁੱਧ ਨਗਰ ਦੇ ਯਮੁਨਾ ਐਕਸਪ੍ਰੈੱਸ ਉਦਯੋਗਿਕ ਵਿਕਾਸ ਅਥਾਰਿਟੀ (ਵਾਈਈਆਈਡੀਏ-YEIDA)ਦੇ ਸੈਕਟਰ 28 ਵਿੱਚ 220 ਕੇਵੀ ਸਬਸਟੇਸ਼ਨ ਦਾ ਨੀਂਹ ਪੱਥਰ ਰੱਖਣਗੇ। ਉਹ ਗ੍ਰੇਟਰ ਨੌਇਡਾ ਦੇ ਈਕੋਟੈੱਕ-8 ਅਤੇ ਈਕੋਟੈੱਕ-10 (Ecotech-8 and Ecotech-10) ਵਿੱਚ 320 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ 132 ਕੇਵੀ ਸਬਸਟੇਸ਼ਨਾਂ ਦਾ ਉਦਘਾਟਨ ਭੀ ਕਰਨਗੇ।

ਪ੍ਰਧਾਨ ਮੰਤਰੀ ਕਾਨਪੁਰ ਵਿੱਚ 8,300 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ 660 ਮੈਗਾਵਾਟ ਦੇ ਪਨਕੀ ਥਰਮਲ ਪਾਵਰ ਐਕਸਟੈਂਸ਼ਨ ਪ੍ਰੋਜੈਕਟ (Panki Thermal Power Extension Project) ਦਾ ਉਦਘਾਟਨ ਕਰਨਗੇ ਜਿਸ ਨਾਲ ਉੱਤਰ ਪ੍ਰਦੇਸ਼ ਦੀ ਊਰਜਾ ਸਮਰੱਥਾ ਵਧੇਗੀ। ਉਹ ਘਾਟਮਪੁਰ ਥਰਮਲ ਪਾਵਰ ਪ੍ਰੋਜੈਕਟ (Ghatampur Thermal Power Project) ਦੀਆਂ9,330 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੀਆਂ ਤਿੰਨ 660 ਮੈਗਾਵਾਟ ਦੀਆਂ ਇਕਾਈਆਂ ਦਾ ਭੀ ਉਦਘਾਟਨ ਕਰਨਗੇ ਜਿਸ ਨਾਲ ਪਾਵਰ ਸਪਲਾਈ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ।

ਪ੍ਰਧਾਨ ਮੰਤਰੀ ਕਾਨਪੁਰ ਦੇ ਕਲਿਆਣਪੁਰ ਪਨਕੀ ਮੰਦਿਰ (KalyanpurPankiMandir) ਵਿਖੇ ਪਨਕੀ ਰੋਡ ‘ਤੇ ਪਨਕੀ ਪਾਵਰ ਹਾਊਸ ਰੇਲਵੇ ਕ੍ਰੌਸਿੰਗ (Panki Power House Railway Crossing) ਅਤੇ ਪਨਕੀ ਧਾਮ ਕ੍ਰੌਸਿੰਗ (PankiDham Crossing) ‘ਤੇ ਰੇਲ ਓਵਰ ਬ੍ਰਿਜ ਦਾ ਭੀ ਉਦਘਾਟਨ ਕਰਨਗੇ। ਇਸ ਨਾਲ ਪਨਕੀ ਥਰਮਲ ਪਾਵਰ ਐਕਸਟੈਂਸ਼ਨ ਪ੍ਰੋਜੈਕਟ ਦੇ ਲੌਜਿਸਟਿਕਸ ਨੂੰ ਕੋਲਾ ਅਤੇ ਆਇਲ ਟ੍ਰਾਂਸਪੋਰਟ ਦੀ ਸੁਵਿਧਾ ਮਿਲੇਗੀ ਅਤੇ ਟ੍ਰੈਫਿਕ ਭੀੜ ਭੀ ਘੱਟ ਹੋਵੇਗੀ।

ਪ੍ਰਧਾਨ ਮੰਤਰੀ ਕਾਨਪੁਰ ਦੇ ਬਿੰਗਵਾਨ (Bingawan) ਵਿੱਚ 290 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ 40 ਐੱਮਐੱਲਡੀ (ਮਿਲੀਅਨ ਲੀਟਰ ਪ੍ਰਤੀਦਿਨ) ਤੀਜੇ ਦਰਜੇ ਦੇ ਟ੍ਰੀਟਮੈਂਟ ਪਲਾਂਟ (Tertiary Treatment Plant) ਦਾ ਉਦਘਾਟਨ ਕਰਨਗੇ। ਇਸ ਨਾਲ ਟ੍ਰੀਟਡ ਸੀਵੇਜਵਾਟਰ ਦਾਪੁਨਰਉਪਯੋਗ ਸੰਭਵ ਹੋਵੇਗਾ ਜਿਸ ਨਾਲ ਖੇਤਰ ਵਿੱਚ ਜਲ ਸੰਭਾਲ਼ ਅਤੇ ਟਿਕਾਊ ਸੰਸਾਧਨ ਪ੍ਰਬੰਧਨ ਨੂੰ ਹੁਲਾਰਾ ਮਿਲੇਗਾ।

ਖੇਤਰ ਵਿੱਚ ਰੋਡ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਣ ਦੇ ਲਈ, ਪ੍ਰਧਾਨ ਮੰਤਰੀ ਕਾਨਪੁਰ ਨਗਰ ਜ਼ਿਲ੍ਹੇ ਵਿੱਚ ਉਦਯੋਗਿਕ ਵਿਕਾਸ ਦੇ ਲਈ ਗੌਰੀਆ ਪਾਲੀ ਮਾਰਗ (GauriaPali Marg) ਦੇ ਚੌੜੀਕਰਣ ਅਤੇ ਮਜ਼ਬੂਤੀਕਰਣ ਦਾ ਨੀਂਹ ਪੱਥਰ ਰੱਖਣਗੇ ਅਤੇ ਕਾਨਪੁਰ ਨਗਰ ਜ਼ਿਲ੍ਹੇ ਵਿੱਚ ਰੱਖਿਆ ਗਲਿਆਰੇ(Defence Corridor) ਦੇ ਤਹਿਤ ਪ੍ਰਯਾਗਰਾਜ ਹਾਈਵੇ ‘ਤੇ ਨਰਵਾਲ ਮੋਡ  (ਏਐੱਚ/AH-1) ਨੂੰ ਕਾਨਪੁਰ ਰੱਖਿਆ  ਨੋਡ (Kanpur Defence Node (4 ਲੇਨ) ਨਾਲ ਜੋੜਨ ਦੇ ਲਈ ਸੜਕ ਦੇ ਚੌੜੀਕਰਣ ਅਤੇ ਮਜ਼ਬੂਤੀਕਰਣ ਦਾ ਭੀ ਨੀਂਹ ਪੱਥਰ ਰੱਖਣਗੇ। ਇਸ ਨਾਲ ਰੱਖਿਆ ਗਲਿਆਰੇਦੇ ਲਈ ਕਨੈਕਟਿਵਿਟੀ ਵਿੱਚ ਜ਼ਿਕਰਯੋਗ ਸੁਧਾਰ ਹੋਵੇਗਾ।

ਪ੍ਰਧਾਨ ਮੰਤਰੀ ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਆਯੁਸ਼ਮਾਨ ਵਯ ਵੰਦਨਾ ਯੋਜਨਾ (PM AyushmanVayVandanaYojna), ਰਾਸ਼ਟਰੀ ਆਜੀਵਿਕਾ ਮਿਸ਼ਨ (National Livelihood Mission) ਅਤੇ ਪ੍ਰਧਾਨ ਮੰਤਰੀ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ (PM Surya GharMuftBijliYojana) ਦੇ ਲਾਭਾਰਥੀਆਂ ਨੂੰ ਸਰਟੀਫ਼ਿਕੇਟ ਅਤੇ ਚੈੱਕ ਭੀ ਵੰਡਣਗੇ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Centre releases Rs 44,544 crore capex loans to states so far in FY27

Media Coverage

Centre releases Rs 44,544 crore capex loans to states so far in FY27
NM on the go

Nm on the go

Always be the first to hear from the PM. Get the App Now!
...
Prime Minister expresses anguish over the loss of lives due to tunnel collapse in Namchi, Sikkim
July 21, 2026
PM announces ex-gratia from PMNRF

Prime Minister Shri Narendra Modi today expressed anguish over the loss of lives due to the collapse of an under-construction tunnel in Namchi, Sikkim. He extended his deepest condolences to the bereaved families and prayed that those injured recover at the earliest.

The Prime Minister announced that an ex-gratia of Rs. 2 lakh from PMNRF would be given to the next of kin of each deceased. Shri Modi stated that the injured would be given Rs. 50,000.

In a post on X, the Prime Minister shared:

"Anguished by the loss of lives due to the collapse of an under-construction tunnel in Namchi, Sikkim. I extend my deepest condolences to the bereaved families. I pray that those injured recover at the earliest.

An ex-gratia of Rs. 2 lakh from PMNRF would be given to the next of kin of each deceased. The injured would be given Rs. 50,000: PM @narendramodi"