ਪ੍ਰਧਾਨ ਮੰਤਰੀ ਬਾਲੋਤਰਾ ਵਿੱਚ ਲਗਭਗ 1.06 ਲੱਖ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ
ਇਹ ਪ੍ਰੋਜੈਕਟ ਪੈਟਰੋਕੈਮੀਕਲਸ, ਸ਼ਹਿਰੀ ਆਵਾਜਾਈ, ਰੇਲਵੇ, ਸੜਕਾਂ, ਨਵਿਆਉਣਯੋਗ ਊਰਜਾ ਅਤੇ ਬਿਜਲੀ ਸੰਚਾਰ ਸਮੇਤ ਵੱਖ-ਵੱਖ ਖੇਤਰਾਂ ਨਾਲ ਜੁੜੇ ਹੋਏ ਹਨ
ਪ੍ਰਧਾਨ ਮੰਤਰੀ ਬਾਲੋਤਰਾ ਦੇ ਪਚਪਦਰਾ ਵਿੱਚ ਭਾਰਤ ਦੇ ਪਹਿਲੇ ਗ੍ਰੀਨਫੀਲਡ ਏਕੀਕ੍ਰਿਤ ਰਿਫਾਇਨਰੀ-ਕਮ-ਪੈਟਰੋਕੈਮੀਕਲ ਕੰਪਲੈਕਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਜੈਪੁਰ ਮੈਟਰੋ ਰੇਲ ਪ੍ਰੋਜੈਕਟ ਦੇ ਦੂਜੇ ਪੜਾਅ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਜੋਧਪੁਰ ਵਿੱਚ ਸੋਧੀ ਹੋਈ ਉਡਾਨ ਯੋਜਨਾ ਦੀ ਸ਼ੁਰੂਆਤ ਕਰਨਗੇ
ਪ੍ਰਧਾਨ ਮੰਤਰੀ ਜੋਧਪੁਰ ਹਵਾਈ ਅੱਡੇ ਦੇ ਟਰਮੀਨਲ ਭਵਨ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਅਹਿਮਦਾਬਾਦ ਦੇ ਸਾਨੰਦ ਵਿੱਚ 'ਸੀਜੀ ਸੈਮੀ ਓਐੱਸਏਟੀ' ਪਲਾਂਟ ਦਾ ਉਦਘਾਟਨ ਕਰਨਗੇ, ਜੋ ਕਿ ਸੈਮੀਕੰਡਕਟਰ ਨਿਰਮਾਣ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੋਵੇਗੀ
ਸੀਜੀ ਸੈਮੀ ਪਲਾਂਟ ਦੇਸ਼ ਦੀਆਂ ਪਹਿਲੀਆਂ 'ਐਂਡ-ਟੂ-ਐਂਡ ਓਐੱਸਏਟੀ' ਸਹੂਲਤਾਂ ਵਿੱਚੋਂ ਇੱਕ ਹੋਵੇਗਾ, ਜੋ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਸੇਵਾਵਾਂ ਪ੍ਰਦਾਨ ਕਰੇਗਾ
ਪੂਰੀ ਸਮਰੱਥਾ ਨਾਲ ਕਾਰਜਸ਼ੀਲ ਹੋਣ ’ਤੇ ਇਸ ਸਹੂਲਤ ਦੀ ਸਾਲਾਨਾ ਉਤਪਾਦਨ ਸਮਰੱਥਾ 5 ਅਰਬ ਸੈਮੀਕੰਡਕਟਰ ਚਿਪਸ ਤੱਕ ਹੋਵੇਗੀ
ਸ਼ਾਮ ਕਰੀਬ 4:30 ਵਜੇ ਪ੍ਰਧਾਨ ਮੰਤਰੀ ਅਹਿਮਦਾਬਾਦ ਦੇ ਸਾਨੰਦ ਵਿੱਚ ਸਥਿਤ 'ਸੀਜੀ ਸੈਮੀ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਐਂਡ ਟੈਸਟ' (ਓਐੱਸਏਟੀ) ਪਲਾਂਟ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਜੁਲਾਈ, 2026 ਨੂੰ ਰਾਜਸਥਾਨ ਅਤੇ ਗੁਜਰਾਤ ਦੇ ਦੌਰੇ ’ਤੇ ਰਹਿਣਗੇ। ਸਵੇਰੇ ਲਗਭਗ 10:45 ਵਜੇ, ਪ੍ਰਧਾਨ ਮੰਤਰੀ ਜੋਧਪੁਰ ਹਵਾਈ ਅੱਡੇ ਦੇ ਟਰਮੀਨਲ ਭਵਨ ਦਾ ਉਦਘਾਟਨ ਕਰਨਗੇ ਅਤੇ ਜੋਧਪੁਰ ਵਿੱਚ ਸੋਧੀ ਹੋਈ ਉਡਾਨ ਯੋਜਨਾ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ, ਦੁਪਹਿਰ ਲਗਭਗ 12:15 ਵਜੇ, ਪ੍ਰਧਾਨ ਮੰਤਰੀ ਬਾਲੋਤਰਾ ਜਾਣਗੇ, ਜਿੱਥੇ ਉਹ ਲਗਭਗ 1.06 ਲੱਖ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਮੌਕੇ ਉਹ ਇਕੱਠ ਨੂੰ ਵੀ ਸੰਬੋਧਨ ਕਰਨਗੇ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਗੁਜਰਾਤ ਜਾਣਗੇ। ਸ਼ਾਮ ਕਰੀਬ 4:30 ਵਜੇ ਪ੍ਰਧਾਨ ਮੰਤਰੀ ਅਹਿਮਦਾਬਾਦ ਦੇ ਸਾਨੰਦ ਵਿੱਚ ਸਥਿਤ 'ਸੀਜੀ ਸੈਮੀ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਐਂਡ ਟੈਸਟ' (ਓਐੱਸਏਟੀ) ਪਲਾਂਟ ਦਾ ਉਦਘਾਟਨ ਕਰਨਗੇ। ਇਸ ਮੌਕੇ ਉਹ ਲੋਕਾਂ ਨੂੰ ਸੰਬੋਧਨ ਵੀ ਕਰਨਗੇ।

ਜੋਧਪੁਰ ਵਿੱਚ ਪ੍ਰਧਾਨ ਮੰਤਰੀ 

ਪ੍ਰਧਾਨ ਮੰਤਰੀ ਜੋਧਪੁਰ ਵਿੱਚ ਸੋਧੀ ਹੋਈ 'ਉਡਾਨ' ਯੋਜਨਾ ਨੂੰ ਲਾਂਚ ਕਰਨਗੇ, ਜਿਸ ਵਿੱਚ ਖੇਤਰੀ ਸੰਪਰਕ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਨਾਲ ਭਾਰਤੀ ਹਵਾਬਾਜ਼ੀ ਖੇਤਰ ਨੂੰ ਵੱਡਾ ਹੁੰਗਾਰਾ ਮਿਲੇਗਾ ਅਤੇ ਨਾਗਰਿਕ ਹਵਾਬਾਜ਼ੀ ਦੇ ਦ੍ਰਿਸ਼ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ। ਨਾਲ ਹੀ, ਇਹ "ਉਡੇ ਦੇਸ਼ ਕਾ ਆਮ ਨਾਗਰਿਕ" ਦੇ ਵਿਜ਼ਨ ਨੂੰ ਵੀ ਉਤਸ਼ਾਹਿਤ ਕਰੇਗਾ। ਇਸ ਯੋਜਨਾ ਤਹਿਤ 28,840 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜਿਸ ਦਾ ਉਦੇਸ਼ ਅਗਲੇ 10 ਸਾਲਾਂ ਵਿੱਚ ਹਵਾਬਾਜ਼ੀ-ਅਧਾਰਿਤ ਵਿਕਾਸ ਨੂੰ ਗਤੀ ਦੇਣਾ ਹੈ। ਇਹ ਰਣਨੀਤਕ ਪਹਿਲਕਦਮੀ ਇਹ ਯਕੀਨੀ ਬਣਾਏਗੀ ਕਿ ਦੇਸ਼ ਭਰ ਵਿੱਚ ਵਿਆਪਕ ਅਤੇ ਟਿਕਾਊ ਕਨੈਕਟੀਵਿਟੀ ਬਣੀ ਰਹੇ।

ਦੇਸ਼ ਭਰ ਵਿੱਚ ਹਵਾਬਾਜ਼ੀ ਬਨਿਆਦੀ ਢਾਂਚੇ ਦੇ ਵਿਸਤਾਰ ਲਈ, ਮੌਜੂਦਾ ਅਣਵਰਤੀਆਂ ਹਵਾਈ ਪੱਟੀਆਂ ਤੋਂ 100 ਹਵਾਈ ਅੱਡਿਆਂ ਦੇ ਵਿਕਾਸ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ, ਜਿਸ ਦੇ ਲਈ 12,000 ਕਰੋੜ ਰੁਪਏ ਤੋਂ ਵੱਧ ਦਾ ਬਜਟ ਅਲਾਟ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਖੇਤਰੀ ਹਵਾਈ ਅੱਡਿਆਂ ਦੇ ਸੰਚਾਲਨ ਦੇ ਸ਼ੁਰੂਆਤੀ ਸਾਲਾਂ ਵਿੱਚ ਉਨ੍ਹਾਂ ਦੀ ਵਿਵਹਾਰਕਤਾ ਯਕੀਨੀ ਬਣਾਉਣ ਲਈ, ਸੰਚਾਲਨ ਅਤੇ ਰੱਖ-ਰਖਾਅ (ਓਐਂਡਐੱਮ) ਸਹਾਇਤਾ ਲਈ 2,500 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਨਿਰਧਾਰਤ ਕੀਤੀ ਗਈ ਹੈ। ਦੂਰ-ਦੁਰਾਡੇ ਅਤੇ ਦੁਰਗਮ ਖੇਤਰਾਂ ਵਿੱਚ ਪਹੁੰਚ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਲਈ, ਯੋਜਨਾ ਵਿੱਚ 200 ਆਧੁਨਿਕ ਹੈਲੀਪੈਡਾਂ ਦੇ ਵਿਕਾਸ ਦਾ ਵੀ ਪ੍ਰਸਤਾਵ ਹੈ।

ਇਸ ਯੋਜਨਾ ਦੇ ਤਹਿਤ ਏਅਰਲਾਈਨ ਕੰਪਨੀਆਂ ਨੂੰ 10,000 ਕਰੋੜ ਰੁਪਏ ਤੋਂ ਵੱਧ ਦੀ ਵਾਇਬਿਲਟੀ ਗੈਪ ਫੰਡਿੰਗ ਸਹਾਇਤਾ ਜਾਰੀ ਰੱਖੀ ਗਈ ਹੈ, ਤਾਂ ਜੋ ਖੇਤਰੀ ਸੰਚਾਲਨ ਦੀ ਨਿਰੰਤਰਤਾ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਹੌਲੀ-ਹੌਲੀ ਵਪਾਰਕ ਵਿਵਹਾਰਕਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ। 'ਆਤਮ-ਨਿਰਭਰ ਭਾਰਤ' ਦੇ ਵਿਜ਼ਨ ਨੂੰ ਹੋਰ ਮਜ਼ਬੂਤ ਕਰਦੇ ਹੋਏ, ਇਸ ਪਹਿਲਕਦਮੀ ਵਿੱਚ ਸਦੇਸ਼ੀ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਖਰੀਦ ਵੀ ਸ਼ਾਮਲ ਹੈ, ਜਿਨ੍ਹਾਂ ਵਿੱਚ ਐੱਚਏਐੱਲ ਧਰੁਵ ਅਤੇ ਡੋਰਨੀਅਰ ਪਲੈਟਫਾਰਮ ਸ਼ਾਮਲ ਹਨ। ਇਸ ਦਾ ਉਦੇਸ਼ ਘੱਟ ਸੇਵਾਵਾਂ ਵਾਲੇ ਖੇਤਰਾਂ ਵਿੱਚ ਕਨੈਕਟੀਵਿਟੀ ਅਤੇ ਸੰਚਾਲਨ ਵਿੱਚ ਸੁਧਾਰ ਲਿਆਉਣਾ ਹੈ।

ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਜੋਧਪੁਰ ਹਵਾਈ ਅੱਡੇ ’ਤੇ ਨਵੇਂ ਟਰਮੀਨਲ ਭਵਨ ਦਾ ਵੀ ਉਦਘਾਟਨ ਕਰਨਗੇ। ਇਸ ਪ੍ਰੋਜੈਕਟ ਨੂੰ ਕੁੱਲ 480 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। 23,000 ਵਰਗ ਮੀਟਰ ਤੋਂ ਵੱਧ ਖੇਤਰ ਵਿੱਚ ਫੈਲਿਆ ਇਹ ਨਵਾਂ ਟਰਮੀਨਲ ਭਵਨ ਹਰ ਸਾਲ 20 ਲੱਖ ਯਾਤਰੀਆਂ ਨੂੰ ਸੰਭਾਲਣ ਦੇ ਸਮਰੱਥ ਹੈ। ਇਹ ਆਧੁਨਿਕ ਯਾਤਰੀ ਸਹੂਲਤਾਂ ਨਾਲ ਲੈਸ ਹੈ ਤਾਂ ਜੋ ਯਾਤਰੀਆਂ ਨੂੰ ਸੁਖਾਵਾਂ ਅਤੇ ਆਰਾਮਦਾਇਕ ਯਾਤਰਾ ਦਾ ਅਨੁਭਵ ਮਿਲ ਸਕੇ।

ਰਾਜਸਥਾਨ ਦੀ ਸ਼ਾਹੀ ਵਿਰਾਸਤ ਤੋਂ ਪ੍ਰੇਰਿਤ ਵਾਸਤੂਕਲਾ (ਆਰਕੀਟੈਕਚਰ) ਦੇ ਅਧਾਰ ’ਤੇ ਬਣਿਆ ਇਹ ਟਰਮੀਨਲ ਮਹਿਰਾਬਾਂ ਅਤੇ ਝਰੋਖਿਆਂ ਵਰਗੇ ਰਵਾਇਤੀ ਤੱਤਾਂ ਨੂੰ ਆਧੁਨਿਕ ਡਿਜ਼ਾਈਨ ਦੇ ਨਾਲ ਖੂਬਸੂਰਤੀ ਨਾਲ ਜੋੜਦਾ ਹੈ। ਊਰਜਾ-ਕੁਸ਼ਲ ਪ੍ਰਣਾਲੀਆਂ, ਪਾਣੀ ਦੀ ਸੰਭਾਲ ਦੇ ਉਪਾਵਾਂ ਅਤੇ ਹਰਿਤ ਭਵਨ ਨਿਰਮਾਣ ਦੀਆਂ ਵਿਧੀਆਂ ਵਰਗੀਆਂ ਵਿਸ਼ੇਸ਼ਤਾਵਾਂ ਦੇ ਨਾਲ, ਟਿਕਾਊ ਵਿਕਾਸ ਟਰਮੀਨਲ ਦੇ ਡਿਜ਼ਾਈਨ ਦਾ ਇੱਕ ਅਹਿਮ ਹਿੱਸਾ ਰਿਹਾ ਹੈ, ਜਿਸ ਦਾ ਉਦੇਸ਼ 5-ਸਟਾਰ ਜੀਆਰਆਈਐੱਚਏ ਰੇਟਿੰਗ ਪ੍ਰਾਪਤ ਕਰਨਾ ਹੈ। ਜੋਧਪੁਰ ਹਵਾਈ ਅੱਡੇ ’ਤੇ ਨਵੇਂ ਟਰਮੀਨਲ ਭਵਨ ਦੇ ਉਦਘਾਟਨ ਨਾਲ ਖੇਤਰ ਵਿੱਚ ਸੈਰ-ਸਪਾਟਾ, ਵਪਾਰ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਹੁੰਗਾਰਾ ਮਿਲੇਗਾ।

ਬਾਲੋਤਰਾ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਬਾਲੋਤਰਾ ਵਿੱਚ ਲਗਭਗ 1.06 ਲੱਖ ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਇਹ ਪ੍ਰੋਜੈਕਟ ਪੈਟਰੋਕੈਮੀਕਲਸ, ਸ਼ਹਿਰੀ ਆਵਾਜਾਈ, ਰੇਲਵੇ, ਸੜਕਾਂ, ਨਵਿਆਉਣਯੋਗ ਊਰਜਾ ਅਤੇ ਬਿਜਲੀ ਸੰਚਾਰ ਸਮੇਤ ਕਈ ਖੇਤਰਾਂ ਨਾਲ ਜੁੜੇ ਹੋਏ ਹਨ।

ਪ੍ਰਧਾਨ ਮੰਤਰੀ ਬਾਲੋਤਰਾ ਦੇ ਪਚਪਦਰਾ ਵਿੱਚ ਭਾਰਤ ਦੇ ਪਹਿਲੇ ਗ੍ਰੀਨਫੀਲਡ ਏਕੀਕ੍ਰਿਤ ਰਿਫਾਇਨਰੀ-ਕਮ-ਪੈਟਰੋਕੈਮੀਕਲ ਕੰਪਲੈਕਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜੋ ਦੇਸ਼ ਦੇ ਊਰਜਾ ਅਤੇ ਪੈਟਰੋਕੈਮੀਕਲ ਖੇਤਰ ਵਿੱਚ ਇੱਕ ਇਤਿਹਾਸਕ ਪ੍ਰਾਪਤੀ ਦਾ ਪ੍ਰਤੀਕ ਹੈ।

ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚਪੀਸੀਐੱਲ) ਅਤੇ ਰਾਜਸਥਾਨ ਸਰਕਾਰ ਦੇ ਸਾਂਝੇ ਉੱਦਮ ਵਜੋਂ ਵਿਕਸਿਤ, 9 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਸਾਲ (ਐੱਮਐੱਮਟੀਪੀਏ) ਦੀ ਸਮਰੱਥਾ ਵਾਲੇ ਇਸ ਗ੍ਰੀਨਫੀਲਡ ਰਿਫਾਇਨਰੀ-ਕਮ-ਪੈਟਰੋਕੈਮੀਕਲ ਕੰਪਲੈਕਸ ਦੀ ਸਥਾਪਨਾ 79,450 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਕੀਤੀ ਗਈ ਹੈ।

ਇਸ ਅਤਿ-ਆਧੁਨਿਕ ਕੰਪਲੈਕਸ ਵਿੱਚ ਰਿਫਾਈਨਿੰਗ ਅਤੇ ਪੈਟਰੋਕੈਮੀਕਲ ਉਤਪਾਦਨ ਦੀਆਂ ਸਹੂਲਤਾਂ ਨੂੰ ਏਕੀਕ੍ਰਿਤ ਕੀਤਾ ਗਿਆ ਹੈ, ਜਿਸ ਦੀ ਪੈਟਰੋਕੈਮੀਕਲ ਸਮਰੱਥਾ 2.4 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਸਾਲ ਹੈ। ਇਸ ਰਿਫਾਇਨਰੀ ਦਾ 'ਨੇਲਸਨ ਕੰਪਲੈਕਸਿਟੀ ਇੰਡੈਕਸ' 17.0 ਹੈ ਅਤੇ ਪੈਟਰੋਕੈਮੀਕਲ ਉਤਪਾਦਨ 26 ਪ੍ਰਤੀਸ਼ਤ ਤੋਂ ਵੱਧ ਹੈ, ਜੋ ਕੁਸ਼ਲਤਾ ਅਤੇ ਟਿਕਾਊਪਣ ਦੇ ਗਲੋਬਲ ਮਾਪਦੰਡਾਂ ਦੇ ਅਨੁਕੂਲ ਹੈ।

ਇਨ੍ਹਾਂ ਪ੍ਰੋਜੈਕਟ ਨਾਲ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ, ਪੈਟਰੋਕੈਮੀਕਲ ਖੇਤਰ ਵਿੱਚ ਆਤਮਨਿਰਭਰਤਾ ਵਧਾਉਣ ਅਤੇ ਉਦਯੋਗਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਉਮੀਦ ਹੈ। ਇਹ ਖੇਤਰ ਵਿੱਚ ਪੈਟਰੋਕੈਮੀਕਲ ਅਤੇ ਪਲਾਸਟਿਕ ਪਾਰਕ ਦੇ ਵਿਕਾਸ ਲਈ ਇੱਕ ਅਧਾਰ ਉਦਯੋਗ ਵਜੋਂ ਕੰਮ ਕਰੇਗਾ, ਜਿਸ ਨਾਲ ਸਬੰਧਿਤ ਉਦਯੋਗਾਂ ਅਤੇ ਸਹਾਇਕ ਖੇਤਰਾਂ ਨੂੰ ਹੁੰਗਾਰਾ ਮਿਲੇਗਾ। ਇਹ ਰਿਫਾਇਨਰੀ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਕਰਨ ਲਈ ਤਿਆਰ ਹੈ, ਜਿਸ ਨਾਲ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਮਿਲੇਗਾ।

ਪ੍ਰਧਾਨ ਮੰਤਰੀ ਜੈਪੁਰ ਮੈਟਰੋ ਰੇਲ ਪ੍ਰੋਜੈਕਟ ਦੇ ਦੂਜੇ ਪੜਾਅ ਦਾ ਨੀਂਹ ਪੱਥਰ ਰੱਖਣਗੇ, ਜਿਸ ਦੀ ਕੁੱਲ ਲਾਗਤ 13,000 ਕਰੋੜ ਰੁਪਏ ਤੋਂ ਵੱਧ ਹੈ। ਦੂਜੇ ਪੜਾਅ ਦੇ ਤਹਿਤ, ਪ੍ਰਹਿਲਾਦਪੁਰਾ ਤੋਂ ਤੋੜੀ ਮੋੜ ਤੱਕ 41 ਕਿਲੋਮੀਟਰ ਲੰਬਾ ਉੱਤਰ-ਦੱਖਣ ਮੈਟਰੋ ਕੌਰੀਡੋਰ ਵਿਕਸਿਤ ਕੀਤਾ ਜਾਵੇਗਾ, ਜੋ ਸੀਤਾਪੁਰਾ ਅਤੇ ਵਿਸ਼ਵਕਰਮਾ ਉਦਯੋਗਿਕ ਖੇਤਰ (ਵੀਕੇਆਈ) ਦੇ ਉਦਯੋਗਿਕ ਅਤੇ ਰਿਹਾਇਸ਼ੀ ਇਲਾਕਿਆਂ ਨੂੰ 36 ਸਟੇਸ਼ਨਾਂ ਰਾਹੀਂ ਜੋੜੇਗਾ। ਇਹ ਕੌਰੀਡੋਰ ਸੀਤਾਪੁਰਾ ਉਦਯੋਗਿਕ ਖੇਤਰ, ਵੀਕੇਆਈ, ਜੈਪੁਰ ਹਵਾਈ ਅੱਡਾ, ਟੋਂਕ ਰੋਡ, ਐੱਸਐੱਮਐੱਸ ਹਸਪਤਾਲ, ਐੱਸਐੱਮਐੱਸ ਸਟੇਡੀਅਮ, ਅੰਬਾਬਾੜੀ ਅਤੇ ਵਿਦਿਆਧਰ ਨਗਰ ਸਮੇਤ ਪ੍ਰਮੁੱਖ ਸਥਾਨਾਂ ਨੂੰ ਜੋੜੇਗਾ। ਇਸ ਪ੍ਰੋਜੈਕਟ ਨਾਲ ਜੈਪੁਰ ਦੇ ਪ੍ਰਮੁੱਖ ਉਦਯੋਗਿਕ ਅਤੇ ਰਿਹਾਇਸ਼ੀ ਖੇਤਰਾਂ ਦੀ ਕਨੈਕਟੀਵਿਟੀ ਵਿੱਚ ਸ਼ਲਾਘਾਯੋਗ ਸੁਧਾਰ ਹੋਵੇਗਾ, ਜਿਸ ਨਾਲ ਉੱਥੋਂ ਦੇ ਵਸਨੀਕਾਂ ਨੂੰ ਤੇਜ਼, ਸੁਰੱਖਿਅਤ ਅਤੇ ਵਧੇਰੇ ਸੁਵਿਧਾਜਨਕ ਜਨਤਕ ਆਵਾਜਾਈ ਦੀ ਸਹੂਲਤ ਮਿਲੇਗੀ। ਪਹਿਲੇ ਪੜਾਅ ਦੇ ਤਹਿਤ, 11 ਸਟੇਸ਼ਨਾਂ ਵਾਲਾ 11.64 ਕਿਲੋਮੀਟਰ ਲੰਬਾ ਮੈਟਰੋ ਕੌਰੀਡੋਰ ਪਹਿਲਾਂ ਹੀ ਕਾਰਜਸ਼ੀਲ ਹੈ।

ਪ੍ਰਧਾਨ ਮੰਤਰੀ ਲਗਭਗ 900 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਚੁਰੂ-ਸਾਦੁਲਪੁਰ (58 ਕਿੱਲੋਮੀਟਰ) ਅਤੇ ਚੁਰੂ-ਰਤਨਗੜ੍ਹ (46 ਕਿੱਲੋਮੀਟਰ) ਰੇਲ ਦੋਹਰੀਕਰਨ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਕੁੱਲ 104 ਕਿਲੋਮੀਟਰ ਦੀ ਲੰਬਾਈ ਵਿੱਚ ਫੈਲੇ ਇਹ ਪ੍ਰੋਜੈਕਟ ਉੱਤਰ-ਪੱਛਮੀ ਰਾਜਸਥਾਨ ਵਿੱਚ ਰੇਲ ਸੰਪਰਕ ਨੂੰ ਮਜ਼ਬੂਤ ਕਰਨਗੇ। ਇਨ੍ਹਾਂ ਨਾਲ ਰੇਲ ਲਾਈਨ ਦੀ ਸਮਰੱਥਾ ਵਧੇਗੀ, ਜਿਸ ਨਾਲ ਯਾਤਰੀ ਅਤੇ ਮਾਲ ਗੱਡੀਆਂ ਦਾ ਸੰਚਾਲਨ ਸੁਖਾਲਾ, ਸੁਰੱਖਿਅਤ ਅਤੇ ਸਮੇਂ ਸਿਰ ਹੋ ਸਕੇਗਾ ਅਤੇ ਰੇਲ ਨੈੱਟਵਰਕ ’ਤੇ ਭੀੜ-ਭੜੱਕਾ ਘੱਟ ਹੋਵੇਗਾ। ਇਹ ਪ੍ਰੋਜੈਕਟ ਖੇਤਰ ਵਿੱਚ ਨਿਵੇਸ਼, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਉਦਯੋਗਿਕ ਵਿਕਾਸ ਨੂੰ ਵੀ ਹੁੰਗਾਰਾ ਦੇਣਗੇ।

ਪ੍ਰਧਾਨ ਮੰਤਰੀ, ਜੋਧਪੁਰ ਰਿੰਗ ਰੋਡ ਦੇ ਫੇਜ਼-2 (ਕਾਰਵਾਰ-ਡਾਂਗੀਆਵਾਸ) ’ਤੇ ਸਥਿਤ ਐੱਨਐੱਚ-125ਏ ਦੇ ਚਾਰ ਲੇਨ ਦੇ ਨਿਰਮਾਣ ਦਾ ਵੀ ਉਦਘਾਟਨ ਕਰਨਗੇ। ਲਗਭਗ 740 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੇ ਗਏ ਇਸ ਪ੍ਰੋਜੈਕਟ ਨਾਲ ਜੋਧਪੁਰ ਦੇ ਆਲੇ-ਦੁਆਲੇ ਦੇ ਖੇਤਰਾਂ ਦੀ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ ਅਤੇ ਯਾਤਰਾ ਸੁਖਾਲੀ ਤੇ ਸੁਰੱਖਿਅਤ ਬਣੇਗੀ।

ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਐੱਸਜੇਵੀਐੱਨ ਲਿਮਟਿਡ ਦੇ 1,000 ਮੈਗਾਵਾਟ ਦੇ ਬੀਕਾਨੇਰ ਸੌਰ ਊਰਜਾ ਪ੍ਰੋਜੈਕਟ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਨੂੰ ਲਗਭਗ 5,500 ਕਰੋੜ ਰੁਪਏ ਦੇ ਨਿਵੇਸ਼ ਨਾਲ ਵਿਕਸਿਤ ਕੀਤਾ ਗਿਆ ਹੈ। ਇਸ ਪ੍ਰੋਜੈਕਟ ਵਿੱਚ ਸਦੇਸ਼ੀ 24.22 ਲੱਖ ਸੋਲਰ ਮੌਡਿਊਲਾਂ ਦੀ ਵਰਤੋਂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਐੱਨਐੱਚਪੀਸੀ ਦੇ 300 ਮੈਗਾਵਾਟ ਦੇ ਕਰਨੀਸਰ ਬੀਕਾਨੇਰ ਸੌਰ ਊਰਜਾ ਪਲਾਂਟ ਨੂੰ ਵੀ ਦੇਸ਼ ਨੂੰ ਸਮਰਪਿਤ ਕਰਨਗੇ। ਇਸ ਪ੍ਰੋਜੈਕਟ ਵਿੱਚ ਸਦੇਸ਼ੀ ਰੂਪ ਵਿੱਚ ਬਣੇ ਲਗਭਗ 7.75 ਲੱਖ ਸੋਲਰ ਪੀਵੀ ਸੈੱਲ ਅਤੇ ਮੌਡਿਊਲ ਵਰਤੇ ਗਏ ਹਨ।

ਪ੍ਰਧਾਨ ਮੰਤਰੀ ਰਾਜਸਥਾਨ ਨਵਿਆਉਣਯੋਗ ਊਰਜਾ ਖੇਤਰ (ਆਰਈਜ਼ੈੱਡ) ਤੋਂ ਬਿਜਲੀ ਨਿਕਾਸੀ ਲਈ 1,900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੀ ਟ੍ਰਾਂਸਮਿਸ਼ਨ ਲਾਈਨ ਦਾ ਵੀ ਉਦਘਾਟਨ ਕਰਨਗੇ ਅਤੇ ਰਾਜਸਥਾਨ ਆਰਈਜ਼ੈੱਡ ਲਈ 530 ਕਿਲੋਮੀਟਰ ਲੰਬੀ ਬਿਜਲੀ ਟ੍ਰਾਂਸਮਿਸ਼ਨ ਪ੍ਰਣਾਲੀ ਦਾ ਨੀਂਹ ਪੱਥਰ ਰੱਖਣਗੇ। ਇਹ ਟ੍ਰਾਂਸਮਿਸ਼ਨ ਪ੍ਰਣਾਲੀਆਂ ਰਾਜਸਥਾਨ ਵਿੱਚ ਪੈਦਾ ਹੋਣ ਵਾਲੀ ਨਵਿਆਉਣਯੋਗ ਊਰਜਾ ਦੀ ਨਿਕਾਸੀ ਨੂੰ ਸੁਖਾਲਾ ਬਣਾਉਣਗੀਆਂ ਅਤੇ ਰਾਜ ਵਿੱਚ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਵਿੱਚ ਮਦਦ ਕਰਨਗੀਆਂ।

ਪ੍ਰਧਾਨ ਮੰਤਰੀ ਰਾਜਸਥਾਨ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਕੀਤੇ ਗਏ ਲਗਭਗ 54,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਸੌਂਪਣਗੇ। ਇਨ੍ਹਾਂ ਵਿੱਚ ਸਿੱਖਿਆ, ਊਰਜਾ, ਗ੍ਰਹਿ, ਪੰਚਾਇਤੀ ਰਾਜ, ਟਰਾਂਸਪੋਰਟ, ਉੱਚ ਸਿੱਖਿਆ, ਹੁਨਰ ਵਿਕਾਸ, ਯੋਜਨਾਬੰਦੀ, ਖੇਤੀਬਾੜੀ, ਸੂਚਨਾ ਤਕਨਾਲੋਜੀ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗਾਂ ਦੇ ਕਰਮਚਾਰੀ ਸ਼ਾਮਲ ਹਨ।

ਸਾਨੰਦ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਗੁਜਰਾਤ ਦੇ ਸਾਨੰਦ ਵਿੱਚ ਸਥਿਤ 'ਸੀਜੀ ਸੈਮੀ ਆਊਟਸੋਰਸਡ ਸੈਮੀਕੰਡਕਟਰ ਅਸੈਂਬਲੀ ਐਂਡ ਟੈਸਟ' (ਓਐੱਸਏਟੀ) ਪਲਾਂਟ ਦਾ ਉਦਘਾਟਨ ਕਰਨਗੇ। ਭਾਰਤ ਦੇ ਸੈਮੀਕੰਡਕਟਰ ਨਿਰਮਾਣ ਖੇਤਰ ਵਿੱਚ ਇਹ ਇੱਕ ਮਹੱਤਵਪੂਰਨ ਪ੍ਰਾਪਤੀ ਹੈ, ਕਿਉਂਕਿ ਇਸ ਪਲਾਂਟ ਵਿੱਚ ਵਪਾਰਕ ਉਤਪਾਦਨ ਸ਼ੁਰੂ ਹੋ ਰਿਹਾ ਹੈ। ਇਹ ਗਲੋਬਲ ਸੈਮੀਕੰਡਕਟਰ ਸਪਲਾਈ ਲਈ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਇਹ ਪ੍ਰੋਜੈਕਟ 'ਇੰਡੀਆ ਸੈਮੀਕੰਡਕਟਰ ਮਿਸ਼ਨ' (ਆਈਐੱਸਐੱਮ) ਤਹਿਤ ਮਨਜ਼ੂਰ ਪਹਿਲੇ ਚਾਰ ਪ੍ਰੋਜੈਕਟਾਂ ਵਿੱਚੋਂ ਇੱਕ ਹੈ ਅਤੇ ਇਸ ਨੂੰ 7,500 ਕਰੋੜ ਰੁਪਏ ਤੋਂ ਵੱਧ ਦੇ ਕੁੱਲ ਨਿਵੇਸ਼ ਨਾਲ ਵਿਕਸਿਤ ਕੀਤਾ ਗਿਆ ਹੈ।

ਪੂਰੀ ਸਮਰੱਥਾ ਨਾਲ ਕਾਰਜਸ਼ੀਲ ਹੋਣ ’ਤੇ, ਇਸ ਪਲਾਂਟ ਦੀ ਸਾਲਾਨਾ ਉਤਪਾਦਨ ਸਮਰੱਥਾ 5 ਅਰਬ ਸੈਮੀਕੰਡਕਟਰ ਚਿਪਸ ਤੱਕ ਹੋਵੇਗੀ ਅਤੇ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਉੱਚ-ਪ੍ਰਦਰਸ਼ਨ ਕੰਪਿਊਟਿੰਗ ਵਿੱਚ ਤੇਜ਼ੀ ਨਾਲ ਹੋ ਰਹੇ ਵਿਕਾਸ ਦੇ ਕਾਰਨ ਮੈਮੋਰੀ ਅਤੇ ਸਟੋਰੇਜ ਹੱਲਾਂ ਦੀ ਵਧਦੀ ਗਲੋਬਲ ਮੰਗ ਨੂੰ ਪੂਰਾ ਕਰਨ ਵਿੱਚ ਸਹਾਇਕ ਹੋਵੇਗਾ। ਇਹ ਪਲਾਂਟ ਆਟੋਮੋਟਿਵ, ਉਦਯੋਗਿਕ, ਟੈਲੀਕੌਮ, 5ਜੀ ਅਤੇ ਇੰਟਰਨੈੱਟ ਆਫ਼ ਥਿੰਗਜ਼ (ਆਈਓਟੀ) ਖੇਤਰਾਂ ਦੇ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।

ਇਹ ਸੀਜੀ ਸੈਮੀ ਪਲਾਂਟ ਵੇਫ਼ਰ ਸਾਰਟਿੰਗ, ਅਸੈਂਬਲੀ, ਟੈਸਟਿੰਗ, ਪੈਕੇਜ ਡਿਜ਼ਾਈਨ, ਫੇਲ੍ਹਰ ਐਨਾਲਿਸਿਸ, ਟੈਸਟ ਪ੍ਰੋਗਰਾਮ ਡਿਵੈਲਪਮੈਂਟ, ਉਤਪਾਦ ਵਿਸ਼ੇਸ਼ਤਾ ਨਿਰਧਾਰਨ ਅਤੇ ਲੌਜਿਸਟਿਕਸ ਸਹਾਇਤਾ ਸਮੇਤ ਸੰਪੂਰਨ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸ ਪਲਾਂਟ ਦੀ ਸ਼ੁਰੂਆਤ ਭਾਰਤ ਦੇ ਇੱਕ ਭਰੋਸੇਮੰਦ ਅਤੇ ਆਤਮਨਿਰਭਰ ਸੈਮੀਕੰਡਕਟਰ ਨਿਰਮਾਣ ਕੇਂਦਰ ਵਜੋਂ ਉਭਾਰ ਨੂੰ ਦਰਸਾਉਂਦੀ ਹੈ। ਇਹ ਦੇਸ਼ ਵਿੱਚ ਇੱਕ ਮਜ਼ਬੂਤ ਅਤੇ ਆਤਮਨਿਰਭਰ ਤਕਨਾਲੋਜੀ ਈਕੋਸਿਸਟਮ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਕੂਲ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PM Modi’s FTA push: Why India’s MSMEs now have a bigger export opportunity

Media Coverage

PM Modi’s FTA push: Why India’s MSMEs now have a bigger export opportunity
NM on the go

Nm on the go

Always be the first to hear from the PM. Get the App Now!
...
Prime Minister condoles the loss of lives due to a fire tragedy in Birbhum, West Bengal
August 17, 2026
Prime Minister announces ex-gratia from PMNRF for the victims of the mishap in Birbhum, West Bengal

Prime Minister Shri Narendra Modi today expressed deep anguish over the loss of lives due to a fire tragedy in Birbhum, West Bengal.

The Prime Minister extended his condolences to those who have lost their loved ones and prayed for the early recovery of the injured. He added that the local administration is actively assisting those affected in the mishap.

In a post on X, the Prime Minister's Office shared:

"Anguished to hear about the loss of lives due to a fire tragedy in Birbhum, West Bengal. I extend my condolences to those who have lost their loved ones. May the injured recover soon. The local administration is assisting those affected in the mishap: PM @narendramodi"

Prime Minister Shri Narendra Modi has announced an ex-gratia from the Prime Minister's National Relief Fund (PMNRF) of Rs. 2 lakh for the next of kin of each deceased, along with Rs. 50,000 for those injured in the mishap in Birbhum, West Bengal.

In a post on X, the Prime Minister's Office shared:

"In the wake of the mishap in Birbhum, West Bengal, PM @narendramodi has announced Rs. 2 lakh from PMNRF for the next of kin of each deceased and Rs. 50,000 for those injured."