ਪ੍ਰਧਾਨ ਮੰਤਰੀ ਦਾਹੋਦ ਵਿੱਚ ਕਰੀਬ 24,000 ਕਰੋੜ ਰੁਪਏ ਦੀ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਭੁਜ ਵਿੱਚ 53,400 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਗੁਜਰਾਤ ਸ਼ਹਿਰੀ ਵਿਕਾਸ ਦੀ 20ਵੀਂ ਵਰ੍ਹੇਗੰਢ ਦੇ ਸਮਾਰੋਹ ਵਿੱਚ ਹਿੱਸਾ ਲੈਣਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਅਤੇ 27 ਮਈ ਨੂੰ ਗੁਜਰਾਤ ਦਾ ਦੌਰਾ ਕਰਨਗੇ। ਉਹ ਦਾਹੋਦ ਜਾਣਗੇ ਅਤੇ ਕਰੀਬ 11:15ਵਜੇ ਲੋਕੋਮੋਟਿਵ ਮੈਨੂਫੈਕਚਰਿੰਗ ਪਲਾਂਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਇਲੈਕਟ੍ਰਿਕ ਲੋਕੋਮੋਟਿਵ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਤੋਂ ਬਾਅਦ ਉਹ ਦਾਹੋਦ ਵਿੱਚ ਕਰੀਬ 24,000 ਕਰੋੜ ਰੁਪਏ ਦੀ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਉਹ ਇੱਕ ਜਨਤਕ ਸਮਾਰੋਹ ਨੂੰ ਭੀ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਭੁਜ ਜਾਣਗੇ ਅਤੇ ਸ਼ਾਮ ਕਰੀਬ 4 ਵਜੇ ਭੁਜ ਵਿੱਚ 53,400 ਕਰੋੜ ਰੁਪਏ ਤੋਂ ਅਧਿਕ ਦੇ ਲਾਗਤ ਦੇ ਕਈ ਵਿਕਾਸ ਪ੍ਰਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਉਹ ਇੱਕ ਜਨਤਕ ਸਮਾਰੋਹ ਨੂੰ ਭੀ ਸੰਬੋਧਨ ਕਰਨਗੇ।

ਇਸ ਦੇ ਇਲਵਾ, ਪ੍ਰਧਾਨ ਮੰਤਰੀ ਗਾਂਧੀਨਗਰ ਜਾਣਗੇ ਅਤੇ 27 ਮਈ ਨੂੰ ਸਵੇਰੇ ਕਰੀਬ 11 ਵਜੇ ਗੁਜਰਾਤ ਸ਼ਹਿਰੀ ਵਿਕਾਸ ਦੀ 20ਵੀਂ ਵਰ੍ਹੇਗੰਢ ਦੇ ਸਮਾਰੋਹ ਵਿੱਚ ਹਿੱਸਾ ਲੈਣਗੇ ਅਤੇ ਸ਼ਹਿਰੀ ਵਿਕਾਸ ਵਰ੍ਹੇ 2025 ਦੀ ਸ਼ੁਰੂਆਤ ਕਰਨਗੇ। ਇਸ ਅਵਸਰ ‘ਤੇ ਉਹ ਉਪਸਥਿਤ ਲੋਕਾਂ ਨੂੰ ਸੰਬੋਧਨ ਭੀ ਕਰਨਗੇ।

ਕਨੈਕਟੀਵਿਟੀ ਵਧਾਉਣ ਅਤੇ ਵਿਸ਼ਵ ਪੱਧਰੀ ਟ੍ਰੈਵਲ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਦਾਹੋਦ ਵਿੱਚ ਭਾਰਤੀ ਰੇਲਵੇ ਦੇ ਲੋਕੋਮੋਟਿਵ ਮੈਨੂਫੈਕਚਰਿੰਗ ਪਲਾਂਟ ਦਾ ਉਦਘਾਟਨ ਕਰਨਗੇ। ਇਸ ਪਲਾਂਟ ਵਿੱਚ ਘਰੇਲੂ ਉਦੇਸ਼ਾਂ ਅਤੇ ਨਿਰਯਾਤ ਦੇ ਲਈ 9000 ਐੱਚਪੀ ਦੇ ਇਲੈਕਟ੍ਰਿਕ ਇੰਜਣਾਂ ਦਾ ਨਿਰਮਾਣ ਕੀਤਾ ਜਾਵੇਗਾ। ਸ਼੍ਰੀ ਮੋਦੀ ਪਲਾਂਟ ਤੋਂ ਨਿਰਮਿਤ ਪਹਿਲੇ ਇਲੈਕਟ੍ਰਿਕ ਇੰਜਣ ਨੂੰ ਭੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਇੰਜਣ ਭਾਰਤੀ ਰੇਲ ਦੀ ਮਾਲ ਢੁਆਈ ਸਮਰੱਥਾ ਵਧਾਉਣ ਵਿੱਚ ਮਦਦ ਕਰਨਗੇ। ਇਹ ਇੰਜਣ ਰੀਜੈਨਰੇਟਿਵ ਬ੍ਰੇਕਿੰਗ ਸਿਸਟਮ ਨਾਲ ਲੈਸ ਹੋਣਗੇ ਅਤੇ ਇਨ੍ਹਾਂ ਨੂੰ ਊਰਜਾ ਦੀ ਖਪਤ ਨੂੰ ਘੱਟ ਕਰਨ ਲਈ ਡਿਜ਼ਾਈਨ ਕੀਤਾ ਜਾ ਰਿਹਾ ਹੈ, ਜੋ ਵਾਤਾਵਰਣਕ ਸਥਿਰਤਾ ਵਿੱਚ ਯੋਗਦਾਨ ਦਿੰਦਾ ਹੈ।

ਇਸ ਦੇ ਬਾਅਦ, ਪ੍ਰਧਾਨ ਮੰਤਰੀ ਦਾਹੋਦ ਵਿੱਚ 24,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਰੇਲ ਪ੍ਰੋਜੈਕਟਾਂ ਅਤੇ ਗੁਜਰਾਤ ਸਰਕਾਰ ਦੇ ਵਿਭਿੰਨ ਪ੍ਰੋਜੈਕਟਸ ਸ਼ਾਮਲ ਹਨ। ਉਹ ਵੇਰਾਵਲ ਅਤੇ ਅਹਿਮਦਾਬਾਦ ਦੇ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਅਤੇ ਵਲਸਾਡ ਅਤੇ ਦਾਹੋਦ ਸਟੇਸ਼ਨਾਂ ਦੇ ਦਰਮਿਆਨ ਐਕਸਪ੍ਰੈੱਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਪ੍ਰਧਾਨ ਮੰਤਰੀ ਆਮਾਨ ਪਰਿਵਰਤਿਤ ਕਟੋਸਨ-ਕਲੋਲ (Katosan- Kalol) ਸੈਕਸ਼ਨ ਦਾ ਭੀ ਉਦਘਾਟਨ ਕਰਨਗੇ ਅਤੇ ਇਸ ‘ਤੇ ਇੱਕ ਮਾਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।

ਪ੍ਰਧਾਨ ਮੰਤਰੀ ਭੁਜ ਵਿੱਚ 53,400 ਕਰੋੜ ਰੁਪਏ ਤੋਂ ਅਧਿਕ ਦੇ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਬਿਜਲੀ ਖੇਤਰ ਦੇ ਪ੍ਰੋਜੈਕਟਾਂ ਵਿੱਚ ਖਾਵੜਾ ਅਖੁੱਟ ਊਰਜਾ ਪਾਰਕ ਵਿੱਚ ਉਤਪੰਨ ਅਖੁੱਟ ਊਰਜਾ ਦੀ ਨਿਕਾਸੀ ਦੇ ਲਈ ਟ੍ਰਾਂਸਮਿਸ਼ਨ ਪ੍ਰੋਜੈਕਟਸ, ਟ੍ਰਾਂਸਮਿਸ਼ਨ ਨੈੱਟਵਰਕ ਵਿਸਤਾਰ, ਤਾਪੀ ਵਿੱਚ ਅਲਟ੍ਰਾ ਸੁਪਰ ਕ੍ਰਿਟਿਕਲ ਥਰਮਲ ਪਾਵਰ ਪਲਾਂਟ ਯੂਨਿਟ ਆਦਿ ਸ਼ਾਮਲ ਹਨ। ਇਨ੍ਹਾਂ ਵਿੱਚ ਕਾਂਡਲਾ ਪੋਰਟ ਦੇ ਪ੍ਰੋਜੈਕਟ ਅਤੇ ਗੁਜਰਾਤ ਸਰਕਾਰ ਦੇ ਕਈ ਰੋਡ, ਵਾਟਰ ਅਤੇ ਸੋਲਰ ਪ੍ਰੋਜੈਟਕਸ ਭੀ ਸ਼ਾਮਲ ਹਨ।

ਗੁਜਰਾਤ ਵਿੱਚ “ਅਰਬਨ ਡਿਵੈਲਪਮੈਂਟ ਈਅਰ 2005” (Urban Development Year 2005) ਤਤਕਾਲੀ ਮੁੱਖ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਪ੍ਰਮੁੱਖ ਪਹਿਲ ਸੀ। ਇਸ ਦਾ ਉਦੇਸ਼ ਯੋਜਨਾਬੱਧ ਬੁਨਿਆਦੀ ਢਾਂਚੇ, ਬਿਹਤਰ ਸ਼ਾਸਨ ਅਤੇ ਸ਼ਹਿਰੀ ਨਿਵਾਸੀਆਂ ਲਈ ਬਿਹਤਰ ਜੀਵਨ ਪੱਧਰ ਰਾਹੀਂ ਗੁਜਰਾਤ ਦੇ ਸ਼ਹਿਰੀ ਲੈਂਡਸਕੇਪ ਦਾ ਕਾਇਆਕਲਪ ਕਰਨਾ ਸੀ। “ਅਰਬਨ ਡਿਵੈਲਪਮੈਂਟ ਈਅਰ 2005” ਦੇ 20 ਵਰ੍ਹੇ ਪੂਰੇ ਹੋਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਗਾਂਧੀਨਗਰ ਵਿੱਚ ਸ਼ਹਿਰੀ ਵਿਕਾਸ ਵਰ੍ਹੇ 2025, ਗੁਜਰਾਤ ਦੀ ਸ਼ਹਿਰੀ ਵਿਕਾਸ ਯੋਜਨਾ ਅਤੇ ਸਟੇਟ ਕਲੀਨ ਏਅਰ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਉਹ ਸ਼ਹਿਰੀ ਵਿਕਾਸ, ਸਿਹਤ ਅਤੇ ਵਾਟਰ ਸਪਲਾਈ ਨਾਲ ਸਬੰਧਿਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਭੀ ਰੱਖਣਗੇ। ਸ਼੍ਰੀ ਮੋਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ/PMAY) ਦੇ ਤਹਿਤ 22,000 ਤੋਂ ਅਧਿਕ ਆਵਾਸ ਇਕਾਈਆਂ ਨੂੰ ਭੀ ਸਮਰਪਿਤ ਕਰਨਗੇ। ਉਹ ਸਵਰਣਿਮ ਜਯੰਤੀ ਮੁਖਯਮੰਤਰੀ ਸ਼ਹਰੀ ਵਿਕਾਸ ਯੋਜਨਾ (Swarnim Jayanti Mukhyamantri Shaheri Vikas Yojana) ਦੇ ਤਹਿਤ ਗੁਜਰਾਤ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ 3,300 ਕਰੋੜ ਰੁਪਏ ਦੇ ਫੰਡ ਭੀ ਜਾਰੀ ਕਰਨਗੇ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
How NPS transformed in 2025: 80% withdrawals, 100% equity, and everything else that made it a future ready retirement planning tool

Media Coverage

How NPS transformed in 2025: 80% withdrawals, 100% equity, and everything else that made it a future ready retirement planning tool
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਦਸੰਬਰ 2025
December 20, 2025

Empowering Roots, Elevating Horizons: PM Modi's Leadership in Diplomacy, Economy, and Ecology