Share
 
Comments
ਪ੍ਰਧਾਨ ਮੰਤਰੀ ਸਾਬਰਕਾਂਠਾ ਵਿੱਚ ਸਾਬਰ ਡੇਅਰੀ ਵਿੱਚ 1,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਇਹ ਪ੍ਰੋਜੈਕਟ ਖੇਤਰ ਵਿੱਚ ਗ੍ਰਾਮੀਣ ਅਰਥਵਿਵਸਥਾ ਨੂੰ ਹੁਲਾਰਾ ਦੇਣਗੇ ਅਤੇ ਸਥਾਨਕ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਦੀ ਆਮਦਨ ਵਧਾਉਣ ਵਿੱਚ ਮਦਦ ਕਰਨਗੇ
ਪ੍ਰਧਾਨ ਮੰਤਰੀ 44ਵੇਂ ਸ਼ਤਰੰਜ ਓਲੰਪਿਆਡ ਦੇ ਉਦਘਾਟਨ ਦਾ ਐਲਾਨ ਕਰਨਗੇ
ਭਾਰਤ ਵਿੱਚ ਸ਼ਤਰੰਜ ਓਲੰਪਿਆਡ ਦੀ ਮੇਜ਼ਬਾਨੀ ਪਹਿਲੀ ਵਾਰ ਕੀਤੀ ਜਾ ਰਹੀ ਹੈ; ਭਾਰਤ ਇਸ ਪ੍ਰਤੀਯੋਗਿਤਾ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਉਤਾਰ ਰਿਹਾ ਹੈ
ਪ੍ਰਧਾਨ ਮੰਤਰੀ ਅੰਨਾ ਯੂਨੀਵਰਸਿਟੀ ਦੀ 42ਵੀਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ
ਪ੍ਰਧਾਨ ਮੰਤਰੀ ਗਾਂਧੀਨਗਰ ਵਿੱਚ ਗਿਫਟ ਸਿਟੀ ਵਿੱਚ ਆਈਐੱਫਐੱਸਸੀਏ (IFSCA) ਹੈੱਡਕੁਆਰਟਰ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਗਿਫਟ ਸਿਟੀ ਵਿਖੇ ਭਾਰਤ ਦੇ ਪਹਿਲੇ ਅੰਤਰਰਾਸ਼ਟਰੀ ਬੁਲੀਅਨ ਐਕਸਚੇਂਜ - ਆਈਆਈਬੀਐਕਸ (IIBX) ਨੂੰ ਵੀ ਲਾਂਚ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28-29 ਜੁਲਾਈ, 2022 ਨੂੰ ਗੁਜਰਾਤ ਅਤੇ ਤਮਿਲ ਨਾਡੂ ਦਾ ਦੌਰਾ ਕਰਨਗੇ। 28 ਜੁਲਾਈ ਨੂੰ ਦੁਪਹਿਰ 12 ਵਜੇ ਦੇ ਕਰੀਬ, ਪ੍ਰਧਾਨ ਮੰਤਰੀ ਸਾਬਰਕਾਂਠਾ, ਗਧੋਡਾ ਚੌਕੀ ਵਿਖੇ ਸਾਬਰ ਡੇਅਰੀ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਚੇਨਈ ਦੀ ਯਾਤਰਾ ਕਰਨਗੇ ਅਤੇ ਸ਼ਾਮ ਕਰੀਬ 6 ਵਜੇ ਚੇਨਈ ਦੇ ਜੇਐੱਲਐੱਨ ਇਨਡੋਰ ਸਟੇਡੀਅਮ ਵਿੱਚ 44ਵੇਂ ਸ਼ਤਰੰਜ ਓਲੰਪਿਆਡ ਦੇ ਉਦਘਾਟਨ ਦਾ ਐਲਾਨ ਕਰਨਗੇ।

29 ਜੁਲਾਈ ਨੂੰ ਸਵੇਰੇ 10 ਵਜੇ ਪ੍ਰਧਾਨ ਮੰਤਰੀ ਅੰਨਾ ਯੂਨੀਵਰਸਿਟੀ ਦੀ 42ਵੀਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਉਹ ਗਿਫਟ ਸਿਟੀ ਦਾ ਦੌਰਾ ਕਰਨ ਲਈ ਗਾਂਧੀਨਗਰ ਜਾਣਗੇ, ਜਿੱਥੇ ਉਹ ਸ਼ਾਮ 4 ਵਜੇ ਦੇ ਕਰੀਬ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਗੁਜਰਾਤ ਵਿੱਚ ਪ੍ਰਧਾਨ ਮੰਤਰੀ

ਸਰਕਾਰ ਦਾ ਮੁੱਖ ਫੋਕਸ ਗ੍ਰਾਮੀਣ ਅਰਥਵਿਵਸਥਾ ਨੂੰ ਹੁਲਾਰਾ ਦੇਣਾ ਅਤੇ ਖੇਤੀਬਾੜੀ ਅਤੇ ਸਹਾਇਕ ਗਤੀਵਿਧੀਆਂ ਨੂੰ ਵਧੇਰੇ ਲਾਭਕਾਰੀ ਬਣਾਉਣਾ ਹੈ। ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਵਿੱਚ, ਪ੍ਰਧਾਨ ਮੰਤਰੀ 28 ਜੁਲਾਈ ਨੂੰ ਸਾਬਰ ਡੇਅਰੀ ਦਾ ਦੌਰਾ ਕਰਨਗੇ, ਅਤੇ 1,000 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।  ਇਹ ਪ੍ਰੋਜੈਕਟ ਸਥਾਨਕ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੂੰ ਸਸ਼ਕਤ ਕਰਨਗੇ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨਗੇ। ਇਸ ਨਾਲ ਖੇਤਰ ਦੀ ਗ੍ਰਾਮੀਣ ਅਰਥਵਿਵਸਥਾ ਨੂੰ ਵੀ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਸਾਬਰ ਡੇਅਰੀ ਵਿਖੇ ਲਗਭਗ 120 ਮਿਲੀਅਨ ਟਨ ਪ੍ਰਤੀ ਦਿਨ (ਐੱਮਟੀਪੀਡੀ) ਦੀ ਸਮਰੱਥਾ ਵਾਲੇ ਪਾਊਡਰ ਪਲਾਂਟ ਦਾ ਉਦਘਾਟਨ ਕਰਨਗੇ। ਪੂਰੇ ਪ੍ਰੋਜੈਕਟ ਦੀ ਕੁੱਲ ਲਾਗਤ 300 ਕਰੋੜ ਰੁਪਏ ਤੋਂ ਵੱਧ ਹੈ। ਪਲਾਂਟ ਦਾ ਖਾਕਾ ਗਲੋਬਲ ਫੂਡ ਸੇਫਟੀ ਮਾਪਦੰਡਾਂ ਨੂੰ ਪੂਰਾ ਕਰਦਾ ਹੈ। ਇਹ ਲਗਭਗ ਜ਼ੀਰੋ ਨਿਕਾਸ ਦੇ ਨਾਲ ਬਹੁਤ ਜ਼ਿਆਦਾ ਊਰਜਾ ਦਕਸ਼ ਹੈ। ਪਲਾਂਟ ਨਵੀਨਤਮ ਅਤੇ ਪੂਰੀ ਤਰ੍ਹਾਂ ਸਵੈਚਾਲਿਤ ਬਲਕ ਪੈਕਿੰਗ ਲਾਈਨ ਨਾਲ ਲੈਸ ਹੈ।

ਪ੍ਰਧਾਨ ਮੰਤਰੀ ਸਾਬਰ ਡੇਅਰੀ ਵਿਖੇ ਐਸੇਪਟਿਕ ਮਿਲਕ ਪੈਕੇਜਿੰਗ ਪਲਾਂਟ ਦਾ ਉਦਘਾਟਨ ਵੀ ਕਰਨਗੇ। ਇਹ 3 ਲੱਖ ਲੀਟਰ ਪ੍ਰਤੀ ਦਿਨ ਦੀ ਸਮਰੱਥਾ ਵਾਲਾ ਅਤਿ ਆਧੁਨਿਕ ਪਲਾਂਟ ਹੈ। ਇਹ ਪ੍ਰੋਜੈਕਟ ਲਗਭਗ 125 ਕਰੋੜ ਰੁਪਏ ਦੇ ਕੁੱਲ ਨਿਵੇਸ਼ ਨਾਲ ਪੂਰਾ ਕੀਤਾ ਗਿਆ ਹੈ। ਪਲਾਂਟ ਵਿੱਚ ਉੱਚ ਊਰਜਾ ਦਕਸ਼ ਅਤੇ ਵਾਤਾਵਰਣ ਅਨੁਕੂਲ ਟੈਕਨੋਲੋਜੀ ਵਾਲਾ ਨਵੀਨਤਮ ਆਟੋਮੇਸ਼ਨ ਸਿਸਟਮ ਹੈ। ਇਹ ਪ੍ਰੋਜੈਕਟ ਦੁੱਧ ਉਤਪਾਦਕਾਂ ਨੂੰ ਬਿਹਤਰ ਮਿਹਨਤਾਨੇ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ।

ਪ੍ਰਧਾਨ ਮੰਤਰੀ ਸਾਬਰ ਚੀਜ਼ ਐਂਡ ਵ੍ਹੇ ਡਰਾਇੰਗ ਪਲਾਂਟ ਪ੍ਰੋਜੈਕਟ (Sabar Cheese & Whey Drying Plant Project) ਦਾ ਨੀਂਹ ਪੱਥਰ ਵੀ ਰੱਖਣਗੇ।  ਪ੍ਰੋਜੈਕਟ ਦਾ ਅਨੁਮਾਨਿਤ ਖਰਚਾ ਲਗਭਗ 600 ਕਰੋੜ ਰੁਪਏ ਹੈ। ਇਹ ਪਲਾਂਟ ਚੇਡਰ ਚੀਜ਼ (Cheddar Cheese) (20 ਐੱਮਟੀਪੀਡੀ), ਮੋਜ਼ੇਰੇਲਾ ਚੀਜ਼ (Mozzarella Cheese) (10 ਐੱਮਟੀਪੀਡੀ) ਅਤੇ ਪ੍ਰੋਸੈੱਸਡ ਚੀਜ਼ (Processed Cheese) (16 ਐੱਮਟੀਪੀਡੀ) ਦਾ ਨਿਰਮਾਣ ਕਰੇਗਾ। ਪਨੀਰ ਦੇ ਨਿਰਮਾਣ ਦੌਰਾਨ ਪੈਦਾ ਹੋਏ ਵ੍ਹੇ ਨੂੰ 40 ਐੱਮਟੀਪੀਡੀ ਦੀ ਸਮਰੱਥਾ ਵਾਲੇ ਵ੍ਹੇ ਡਰਾਇੰਗ ਪਲਾਂਟ (Whey Drying Plant) 'ਤੇ ਵੀ ਸੁਕਾਇਆ ਜਾਵੇਗਾ।

ਸਾਬਰ ਡੇਅਰੀ, ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕਿਟਿੰਗ ਫੈਡਰੇਸ਼ਨ (ਜੀਸੀਐੱਮਐੱਮਐੱਫ) ਦਾ ਇੱਕ ਹਿੱਸਾ ਹੈ, ਜੋ ਅਮੁਲ ਬ੍ਰਾਂਡ ਦੇ ਤਹਿਤ ਦੁੱਧ ਅਤੇ ਦੁੱਧ ਉਤਪਾਦਾਂ ਦੀ ਇੱਕ ਪੂਰੀ ਸ਼੍ਰੇਣੀ ਬਣਾਉਂਦੀ ਅਤੇ ਮਾਰਕਿਟ ਕਰਦੀ ਹੈ।

29 ਜੁਲਾਈ ਨੂੰ ਪ੍ਰਧਾਨ ਮੰਤਰੀ ਗਾਂਧੀਨਗਰ ਵਿੱਚ ਗਿਫਟ ਸਿਟੀ ਦਾ ਦੌਰਾ ਕਰਨਗੇ। ਗਿਫਟ ਸਿਟੀ (ਗੁਜਰਾਤ ਇੰਟਰਨੈਸ਼ਨਲ ਫਾਈਨਾਂਸ ਟੈੱਕ-ਸਿਟੀ) ਦੀ ਕਲਪਨਾ ਨਾ ਸਿਰਫ਼ ਭਾਰਤ ਲਈ ਬਲਕਿ ਦੁਨੀਆ ਲਈ ਵਿੱਤੀ ਅਤੇ ਟੈਕਨੋਲੋਜੀ ਸੇਵਾਵਾਂ ਲਈ ਇੱਕ ਇੰਟੀਗ੍ਰੇਟਿਡ ਹੱਬ ਵਜੋਂ ਕੀਤੀ ਗਈ ਸੀ।

ਪ੍ਰਧਾਨ ਮੰਤਰੀ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ (ਆਈਐੱਫਐੱਸਸੀਏ) ਦੇ ਮੁੱਖ ਦਫ਼ਤਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਣਗੇ, ਜੋ ਭਾਰਤ ਵਿੱਚ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰਾਂ (ਆਈਐੱਫਐੱਸਸੀ’ਜ਼) ਵਿੱਚ ਵਿੱਤੀ ਉਤਪਾਦਾਂ, ਵਿੱਤੀ ਸੇਵਾਵਾਂ ਅਤੇ ਵਿੱਤੀ ਸੰਸਥਾਵਾਂ ਦੇ ਵਿਕਾਸ ਅਤੇ ਨਿਯਮ ਲਈ ਯੂਨੀਫਾਈਡ ਰੈਗੂਲੇਟਰ ਹੈ।

ਇਸ ਇਮਾਰਤ ਨੂੰ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਵਿੱਤੀ ਕੇਂਦਰ ਵਜੋਂ ਗਿਫਟ-ਆਈਐੱਫਐੱਸਸੀ ਦੀ ਵਧਦੀ ਪ੍ਰਮੁੱਖਤਾ ਅਤੇ ਕੱਦ ਨੂੰ ਦਰਸਾਉਂਦੇ ਹੋਏ, ਇੱਕ ਪ੍ਰਤੀਕ ਬਣਤਰ ਵਜੋਂ ਸੰਕਲਪਿਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਗਿਫਟ-ਆਈਐੱਫਐੱਸਸੀ ਵਿੱਚ ਭਾਰਤ ਦਾ ਪਹਿਲਾ ਅੰਤਰਰਾਸ਼ਟਰੀ ਬੁਲੀਅਨ ਐਕਸਚੇਂਜ, ਇੰਡੀਆ ਇੰਟਰਨੈਸ਼ਨਲ ਬੁਲਿਅਨ ਐਕਸਚੇਂਜ (ਆਈਆਈਬੀਐਕਸ) ਲਾਂਚ ਕਰਨਗੇ। ਆਈਆਈਬੀਐਕਸ ਭਾਰਤ ਵਿੱਚ ਸੋਨੇ ਦੇ ਵਿੱਤੀਕਰਣ ਨੂੰ ਹੁਲਾਰਾ ਦੇਣ ਤੋਂ ਇਲਾਵਾ, ਜ਼ਿੰਮੇਵਾਰ ਸੋਰਸਿੰਗ ਅਤੇ ਕੁਆਲਿਟੀ ਦੇ ਭਰੋਸੇ ਨਾਲ ਦਕਸ਼ ਕੀਮਤ ਖੋਜ ਦੀ ਸੁਵਿਧਾ ਦੇਵੇਗਾ। ਇਹ ਭਾਰਤ ਨੂੰ ਆਲਮੀ ਸਰਾਫਾ ਬਜ਼ਾਰ ਵਿੱਚ ਆਪਣਾ ਸਹੀ ਸਥਾਨ ਹਾਸਿਲ ਕਰਨ ਅਤੇ ਗਲੋਬਲ ਵੈਲਿਊ ਚੇਨ ਨੂੰ ਇਮਾਨਦਾਰੀ ਅਤੇ ਗੁਣਵੱਤਾ ਨਾਲ ਸੇਵਾ ਕਰਨ ਲਈ ਸਸ਼ਕਤ ਕਰੇਗਾ। ਆਈਆਈਬੀਐਕਸ ਭਾਰਤ ਨੂੰ ਇੱਕ ਪ੍ਰਮੁੱਖ ਖਪਤਕਾਰ ਵਜੋਂ ਆਲਮੀ ਸਰਾਫਾ ਕੀਮਤਾਂ ਨੂੰ ਪ੍ਰਭਾਵਿਤ ਕਰਨ ਦੇ ਸਮਰੱਥ ਬਣਾਉਣ ਲਈ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਨੂੰ ਵੀ ਮੁੜ ਲਾਗੂ ਕਰਦਾ ਹੈ।

ਪ੍ਰਧਾਨ ਮੰਤਰੀ ਐੱਨਐੱਸਈ ਆਈਐੱਫਐੱਸਸੀ-ਐੱਸਜੀਐਕਸ ਕਨੈਕਟ ਨੂੰ ਵੀ ਲਾਂਚ ਕਰਨਗੇ।  ਇਹ ਗਿਫਟ (GIFT) ਇੰਟਰਨੈਸ਼ਨਲ ਫਾਈਨੈਂਸ਼ੀਅਲ ਸਰਵਿਸਿਜ਼ ਸੈਂਟਰ (ਆਈਐੱਫਐੱਸਸੀ) ਵਿੱਚ ਐੱਨਐੱਸਈ ਦੀ ਸਹਾਇਕ ਕੰਪਨੀ ਅਤੇ ਸਿੰਗਾਪੁਰ ਐਕਸਚੇਂਜ ਲਿਮਿਟਿਡ (ਐੱਸਜੀਐਕਸ) ਦਰਮਿਆਨ ਇੱਕ ਢਾਂਚਾ ਹੈ। ਕਨੈਕਟ ਦੇ ਤਹਿਤ, ਸਿੰਗਾਪੁਰ ਐਕਸਚੇਂਜ ਦੇ ਮੈਂਬਰਾਂ ਦੁਆਰਾ ਨਿਫਟੀ ਡੈਰੀਵੇਟਿਵਜ਼ ਦੇ ਸਾਰੇ ਆਰਡਰ ਐੱਨਐੱਸਈ-ਆਈਐੱਫਐੱਸਸੀ ਆਰਡਰ ਮੈਚਿੰਗ ਅਤੇ ਵਪਾਰ ਪਲੇਟਫਾਰਮ 'ਤੇ ਭੇਜੇ ਜਾਣਗੇ ਅਤੇ ਮੈਚ ਕੀਤੇ ਜਾਣਗੇ। ਭਾਰਤ ਅਤੇ ਅੰਤਰਰਾਸ਼ਟਰੀ ਅਧਿਕਾਰ ਖੇਤਰਾਂ ਦੇ ਬ੍ਰੋਕਰ-ਡੀਲਰਾਂ ਤੋਂ ਕਨੈਕਟ ਦੁਆਰਾ ਵਪਾਰਕ ਡੈਰੀਵੇਟਿਵਜ਼ ਲਈ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦੀ ਉਮੀਦ ਕੀਤੀ ਜਾਂਦੀ ਹੈ। ਇਹ ਗਿਫਟ-ਆਈਐੱਫਐੱਸਸੀ 'ਤੇ ਡੈਰੀਵੇਟਿਵ ਬਜ਼ਾਰਾਂ ਵਿੱਚ ਤਰਲਤਾ ਨੂੰ ਗਹਿਰਾ ਕਰੇਗਾ, ਹੋਰ ਅੰਤਰਰਾਸ਼ਟਰੀ ਭਾਗੀਦਾਰਾਂ ਨੂੰ ਲਿਆਏਗਾ ਅਤੇ ਗਿਫਟ-ਆਈਐੱਫਐੱਸਸੀ ਵਿੱਚ ਵਿੱਤੀ ਈਕੋਸਿਸਟਮ 'ਤੇ ਸਕਾਰਾਤਮਕ ਪ੍ਰਭਾਵ ਪੈਦਾ ਕਰੇਗਾ।

ਤਮਿਲ ਨਾਡੂ ਵਿੱਚ ਪ੍ਰਧਾਨ ਮੰਤਰੀ

28 ਜੁਲਾਈ ਨੂੰ 44ਵੇਂ ਸ਼ਤਰੰਜ ਓਲੰਪਿਆਡ ਦਾ ਇੱਕ ਸ਼ਾਨਦਾਰ ਉਦਘਾਟਨ ਦੇਖਣ ਨੂੰ ਮਿਲੇਗਾ। ਪ੍ਰਧਾਨ ਮੰਤਰੀ ਜੇਐੱਲਐੱਨ ਇਨਡੋਰ ਸਟੇਡੀਅਮ, ਚੇਨਈ ਵਿੱਚ ਆਯੋਜਿਤ ਇੱਕ ਲਾਂਚ ਪ੍ਰੋਗਰਾਮ ਵਿੱਚ ਇਸਦੀ ਸ਼ੁਰੂਆਤ ਦਾ ਐਲਾਨ ਕਰਨਗੇ।

ਪ੍ਰਧਾਨ ਮੰਤਰੀ ਨੇ 19 ਜੂਨ, 2022 ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਨੈਸ਼ਨਲ ਸਟੇਡੀਅਮ ਵਿੱਚ ਪਹਿਲੀ ਵਾਰ ਸ਼ਤਰੰਜ ਓਲੰਪਿਆਡ ਮਸ਼ਾਲ ਰੀਲੇਅ ਵੀ ਲਾਂਚ ਕੀਤੀ ਸੀ। ਮਸ਼ਾਲ ਨੇ ਐੱਫਆਈਡੀਏ (FIDE) ਹੈੱਡਕੁਆਰਟਰ, ਸਵਿਟਜ਼ਰਲੈਂਡ ਜਾਣ ਤੋਂ ਪਹਿਲਾਂ 40 ਦਿਨਾਂ ਦੀ ਅਵਧੀ ਦੌਰਾਨ ਕਰੀਬ 20,000 ਕਿਲੋਮੀਟਰ ਦਾ ਪੈਂਡਾ ਤੈਅ ਕਰਦੇ ਹੋਏ ਦੇਸ਼ ਦੇ 75 ਆਈਕੋਨਿਕ ਸਥਾਨਾਂ ਦੀ ਯਾਤਰਾ ਕੀਤੀ, ਕੀਤੀ ਜੋ ਮਹਾਬਲੀਪੁਰਮ ਵਿੱਚ ਸਮਾਪਤ ਹੋਈ ਸੀ।

44ਵਾਂ ਸ਼ਤਰੰਜ ਓਲੰਪਿਆਡ 28 ਜੁਲਾਈ ਤੋਂ 9 ਅਗਸਤ, 2022 ਤੱਕ ਚੇਨਈ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। 1927 ਤੋਂ ਆਯੋਜਿਤ ਹੋਣ ਵਾਲੇ ਇਸ ਵੱਕਾਰੀ ਮੁਕਾਬਲੇ ਦਾ ਆਯੋਜਨ ਭਾਰਤ ਵਿੱਚ ਪਹਿਲੀ ਵਾਰ ਅਤੇ ਏਸ਼ੀਆ ਵਿੱਚ 30 ਵਰ੍ਹਿਆਂ ਬਾਅਦ ਕੀਤਾ ਜਾ ਰਿਹਾ ਹੈ। 187 ਦੇਸ਼ਾਂ ਦੇ ਭਾਗ ਲੈਣ ਦੇ ਨਾਲ, ਇਹ ਕਿਸੇ ਵੀ ਸ਼ਤਰੰਜ ਓਲੰਪਿਆਡ ਵਿੱਚ ਸਭ ਤੋਂ ਵੱਡੀ ਭਾਗੀਦਾਰੀ ਹੋਵੇਗੀ। ਭਾਰਤ ਇਸ ਮੁਕਾਬਲੇ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਵੀ ਉਤਾਰ ਰਿਹਾ ਹੈ ਜਿਸ ਵਿੱਚ 6 ਟੀਮਾਂ ਦੇ 30 ਖਿਡਾਰੀ ਸ਼ਾਮਲ ਹਨ।

ਪ੍ਰਧਾਨ ਮੰਤਰੀ 29 ਜੁਲਾਈ ਨੂੰ ਚੇਨਈ ਵਿੱਚ ਪ੍ਰਤਿਸ਼ਠਿਤ ਅੰਨਾ ਯੂਨੀਵਰਸਿਟੀ ਦੀ 42ਵੀਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। ਪ੍ਰੋਗਰਾਮ ਦੌਰਾਨ ਉਹ 69 ਗੋਲਡ ਮੈਡਲ ਜੇਤੂਆਂ ਨੂੰ ਗੋਲਡ ਮੈਡਲ ਅਤੇ ਸਰਟੀਫਿਕੇਟ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਇਸ ਮੌਕੇ ਸਭਾ ਨੂੰ ਸੰਬੋਧਨ ਵੀ ਕਰਨਗੇ।

ਅੰਨਾ ਯੂਨੀਵਰਸਿਟੀ ਦੀ ਸਥਾਪਨਾ 4 ਸਤੰਬਰ 1978 ਨੂੰ ਕੀਤੀ ਗਈ ਸੀ। ਇਸਦਾ ਨਾਮ ਤਮਿਲ ਨਾਡੂ ਦੇ ਸਾਬਕਾ ਮੁੱਖ ਮੰਤਰੀ ਸੀ ਐੱਨ ਅੰਨਾਦੁਰਾਈ ਦੇ ਨਾਮ ਤੇ ਰੱਖਿਆ ਗਿਆ ਹੈ। ਤਮਿਲ ਨਾਡੂ ਵਿੱਚ ਫੈਲੇ ਇਸ ਦੇ 13 ਸੰਘਟਕ (ਕਾਂਸਟੀਟੂਐਂਟ) ਕਾਲਜ, 494 ਐਫੀਲੀਏਟਿਡ ਕਾਲਜ ਅਤੇ 3 ਖੇਤਰੀ ਕੈਂਪਸ - ਤਿਰੂਨੇਲਵੇਲੀ, ਮਦੁਰੈ ਅਤੇ ਕੋਇੰਬਟੂਰ ਹਨ।

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
India’s BJP Is the World’s Most Important Party

Media Coverage

India’s BJP Is the World’s Most Important Party
...

Nm on the go

Always be the first to hear from the PM. Get the App Now!
...
PM conveys Navroz greetings
March 21, 2023
Share
 
Comments

The Prime Minister, Shri Narendra Modi has greeted everyone on the occasion of Navroz.

The Prime Minister tweeted;

“Navroz Mubarak! On this auspicious occasion, I pray for the happiness and good health of everyone. May the year ahead bring greater prosperity and further the spirit of togetherness in our society.”