ਪ੍ਰਧਾਨ ਮੰਤਰੀ ‘ਭਾਰਤ ਊਰਜਾ ਸਪਤਾਹ’ 2024 ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਆਲਮੀ ਤੇਲ ਅਤੇ ਗੈਸ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਅਤੇ ਮਾਹਿਰਾਂ ਦੇ ਨਾਲ ਗੱਲਬਾਤ ਭੀ ਕਰਨਗੇ
ਪ੍ਰਧਾਨ ਮੰਤਰੀ, ਵਿਕਸਿਤ ਭਾਰਤ, ਵਿਕਸਿਤ ਗੋਆ 2047 ਪ੍ਰੋਗਰਾਮ (Viksit Bharat, Viksit Goa 2047 programme) ਵਿੱਚ 1330 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਧਰ ਰੱਖਣਗੇ
ਪ੍ਰਧਾਨ ਮੰਤਰੀ ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ ਗੋਆ ਦੇ ਸਥਾਈ ਕੈਂਪਸ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਰੋਜ਼ਗਾਰ ਮੇਲੇ ਦੇ ਤਹਿਤ ਵਿਭਿੰਨ ਵਿਭਾਗਾਂ ਵਿੱਚ 1930 ਨਵੀਆਂ ਸਰਕਾਰੀ ਭਰਤੀਆਂ ਨੂੰ ਨਿਯੁਕਤੀ ਆਦੇਸ਼ ਦੇਣਗੇ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 6 ਫਰਵਰੀ, 2024 ਨੂੰ ਗੋਆ ਦਾ ਦੌਰਾ ਕਰਨਗੇ। ਸੁਬ੍ਹਾ ਲਗਭਗ 10.30 ਵਜੇ ਪ੍ਰਧਾਨ ਮੰਤਰੀ ਓਐੱਨਜੀਸੀ ਸੀ ਸਰਵਾਇਵਲ ਸੈਂਟਰ (ONGC Sea Survival Centre) ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਸੁਬ੍ਹਾ ਕਰੀਬ 10.45 ‘ਤੇ ਭਾਰਤ ਊਰਜਾ ਸਪਤਾਹ 2024 ਦਾ ਉਦਘਾਟਨ ਕਰਨਗੇ। ਇਸ ਦੇ ਬਾਅਦ ਦੁਪਹਿਰ ਲਗਭਗ 2.45 ‘ਤੇ ਪ੍ਰਧਾਨ ਮੰਤਰੀ, ਵਿਕਸਿਤ ਭਾਰਤ, ਵਿਕਸਿਤ ਗੋਆ 2047 ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

ਭਾਰਤ ਊਰਜਾ ਸਪਤਾਹ 2024

ਪ੍ਰਧਾਨ ਮੰਤਰੀ ਨੇ ਊਰਜਾ ਜ਼ਰੂਰਤਾਂ ਵਿੱਚ ਆਤਮਨਿਰਭਰਤਾ (Aatmanirbharta) ਹਾਸਲ ਕਰਨ ‘ਤੇ ਧਿਆਨ ਕੇਂਦ੍ਰਿਤ ਰੱਖਿਆ ਹੈ। ਇਸੇ ਦਿਸ਼ਾ ਵਿੱਚ 6 ਤੋਂ 9 ਫਰਵਰੀ ਤੱਕ ਗੋਆ ਵਿੱਚ ਭਾਰਤ ਊਰਜਾ ਸਪਤਾਹ 2024 ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਦੇਸ਼ ਦੀ ਅਜਿਹੀ ਇੱਕਮਾਤਰ ਊਰਜਾ ਪ੍ਰਦਰਸ਼ਨੀ ਅਤੇ ਸੰਮੇਲਨ ਹੋਵੇਗਾ, ਜੋ ਸੰਪੂਰਨ ਊਰਜਾ ਵੈਲਿਊ ਚੇਨ  (entire energy value chain) ਨੂੰ ਇੱਕ ਮੰਚ ਪ੍ਰਦਾਨ ਕਰੇਗਾ ਅਤੇ ਭਾਰਤ ਦੇ ਊਰਜਾ ਪਾਰਗਮਨ ਲਕਸ਼ਾਂ (transition goals) ਲਈ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰੇਗਾ। ਪ੍ਰਧਾਨ ਮੰਤਰੀ ਆਲਮੀ ਤੇਲ ਅਤੇ ਗੈਸ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (CEOs)  ਅਤੇ ਮਾਹਿਰਾਂ ਦੇ ਨਾਲ ਬੈਠਕ ਕਰਨਗੇ।

ਭਾਰਤ ਊਰਜਾ ਸਪਤਾਹ 2024 (India Energy Week 2024) ਦਾ ਪ੍ਰਮੁੱਖ ਉਦੇਸ਼ ਸਟਾਰਟਅੱਪਸ ਨੂੰ ਪ੍ਰੋਤਸਾਹਨ ਅਤੇ ਉਨ੍ਹਾਂ ਨੂੰ ਐਨਰਜੀ ਵੈਲਿਊ ਚੇਨ ਵਿੱਚ ਏਕੀਕ੍ਰਿਤ ਕਰਨਾ ਹੋਵੇਗਾ। ਇਸ ਦੌਰਾਨ ਕਈ ਦੇਸ਼ਾਂ ਦੇ ਲਗਭਗ 17 ਊਰਜਾ ਮੰਤਰੀਆਂ ਸਹਿਤ ਇਸ ਖੇਤਰ ਦੇ ਜੁੜੇ 35,000 ਤੋਂ ਅਧਿਕ ਲੋਕਾਂ ਦੀ ਭਾਗੀਦਾਰੀ ਹੋਵੇਗੀ। ਇਸ ਵਿੱਚ 900 ਤੋਂ ਅਧਿਕ ਪ੍ਰਦਰਸ਼ਕ ਆਪਣੀ ਪ੍ਰਦਰਸ਼ਨੀ ਦੇ ਨਾਲ ਭਾਗੀਦਾਰੀ ਕਰਨਗੇ। ਇਸ ਵਿੱਚ ਛੇ ਸਮਰਪਿਤ ਦੇਸ਼ਾਂ- ਕੈਨੇਡਾ, ਜਰਮਨੀ, ਨੀਦਰਲੈਂਡ, ਰੂਸ, ਬ੍ਰਿਟੇਨ ਅਤੇ ਅਮਰੀਕਾ ਦੇ ਪਵੇਲੀਅਨ ਹੋਣਗੇ। ਦੇਸ਼ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼- MSMEs) ਨੇ ਐਨਰਜੀ ਸੈਕਟਰ ਵਿੱਚ ਕੀਤੇ ਗਏ ਇਨੋਵੇਟਿਵ ਸੌਲਿਊਸ਼ਨਸ ਦਾ ਪ੍ਰਦਰਸ਼ਨ ਕਰੇਗਾ, ਇਸ ਦੇ ਲਈ ਵਿਸ਼ੇਸ਼ ਮੇਕ ਇਨ ਇੰਡੀਆ ਪਵੇਲੀਅਨ ਦਾ ਭੀ ਆਯੋਜਨ ਕੀਤਾ ਜਾ ਰਿਹਾ ਹੈ।

ਵਿਕਸਿਤ ਭਾਰਤ, ਵਿਕਸਿਤ ਗੋਆ 2047

ਪ੍ਰਧਾਨ ਮੰਤਰੀ ਗੋਆ ਵਿੱਚ ਇੱਕ ਜਨਤਕ ਪ੍ਰੋਗਰਾਮ ਵਿੱਚ 1330 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ, ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ ਗੋਆ ਦੇ ਸਥਾਈ ਕੈਂਪਸ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਨਵਨਿਰਮਿਤ ਸੰਸਥਾਨ ਕੈਂਪਸ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਟਿਊਟੋਰੀਅਲ ਕੰਪਲੈਕਸ, ਵਿਭਾਗੀ ਕੰਪਲੈਕਸ, ਸੈਮੀਨਾਰ ਕੰਪਲੈਕਸ, ਪ੍ਰਸ਼ਾਸਨਿਕ ਕੰਪਲੈਕਸ, ਹੋਸਟਲ, ਹੈਲਥ ਸੈਂਟਰ, ਸਟਾਫ਼ ਕੁਆਰਟਰ, ਸੁਵਿਧਾ ਕੇਂਦਰ, ਸਪੋਰਟਸ ਗਰਾਊਂਡ ਅਤੇ ਹੋਰ ਸੁਵਿਧਾਵਾਂ ਜਿਹੀਆਂ ਵਿਭਿੰਨ ਸੁਵਿਧਾਵਾਂ ਦਿੱਤੀਆਂ ਗਈਆਂ ਹਨ।

 

ਪ੍ਰਧਾਨ ਮੰਤਰੀ ਨੈਸ਼ਨਲ ਇੰਸਟੀਚਿਊਟ ਆਵ੍ ਵਾਟਰਸਪੋਰਟਸ (National Institute of Watersports) ਦੇ ਨਵੇਂ ਕੈਂਪਸ ਦਾ ਲੋਕਅਰਪਣ ਕਰਨਗੇ। ਇਹ ਸੰਸਥਾਨ ਜਨਤਾ ਅਤੇ ਹਥਿਆਰਬੰਦ ਬਲਾਂ ਦੋਹਾਂ ਦੇ ਲਈ ਵਾਟਰਸਪੋਰਟਸ ਅਤੇ ਵਾਟਰ ਰੈਸਕਿਊ ਗਤੀਵਿਧੀਆਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ 28 ਵਿਸ਼ੇਸ਼ ਪਾਠਕ੍ਰਮ (ਟੇਲਰ ਮੇਡ ਕੋਰਸਿਜ਼) ਸ਼ੁਰੂ ਕਰੇਗਾ। ਪ੍ਰਧਾਨ ਮੰਤਰੀ ਦੱਖਣੀ ਗੋਆ ਵਿੱਚ 100 ਟੀਪੀਡੀ (TPD) ਏਕੀਕ੍ਰਿਤ ਵੇਸਟ ਮੈਨੇਜਮੈਂਟ ਫੈਸਿਲਿਟੀ ਦਾ ਭੀ ਉਦਘਾਟਨ ਕਰਨਗੇ। ਇਸ ਨੂੰ 60 ਟੀਪੀਡੀ (TPD) ਗਿੱਲੇ ਕਚਰੇ ਅਤੇ 40 ਟੀਪੀਡੀ (TPD) ਸੁੱਕੇ ਕਚਰੇ ਨੂੰ ਵਿਗਿਆਨਕ ਤਕਨੀਕ ਨਾਲ ਪ੍ਰਸ਼ੋਧਨ  ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਵਿੱਚ 500 ਕਿਲੋਵਾਟ ਦਾ ਸੋਲਰ ਪਾਵਰ ਪਲਾਂਟ ਭੀ ਸ਼ਾਮਲ ਹੈ ਜੋ ਵਾਧੂ ਬਿਜਲੀ ਉਤਪੰਨ ਕਰਦਾ ਹੈ।

ਪ੍ਰਧਾਨ ਮੰਤਰੀ, ਪਣਜੀ ਅਤੇ ਰੀਸ ਮੈਗੋਸ (Panaji and Reis Magos) ਨੂੰ ਜੋੜਨ ਵਾਲੀਆਂ ਟੂਰਿਜ਼ਮ ਗਤੀਵਿਧੀਆਂ ਦੇ ਨਾਲ –ਨਾਲ ਯਾਤਰੀ ਰੋਪਵੇ ਦਾ ਨੀਂਹ ਪੱਥਰ ਰੱਖਿਆ। ਉਹ ਦੱਖਣੀ ਗੋਆ ਵਿੱਚ 100 ਐੱਮਐੱਲਡੀ ਵਾਟਰ ਟ੍ਰੀਟਮੈਂਟ ਪਲਾਂਟ ਦੇ ਨਿਰਮਾਣ ਦਾ ਨੀਂਹ ਪੱਥਰ ਭੀ ਰੱਖਣਗੇ।

ਪ੍ਰਧਾਨ ਮੰਤਰੀ ਰੋਜ਼ਗਾਰ ਮੇਲੇ ਦੇ ਤਹਿਤ ਵਿਭਿੰਨ ਵਿਭਾਗਾਂ ਵਿੱਚ 1930 ਨਵੀਆਂ ਸਰਕਾਰੀ ਭਰਤੀਆਂ ਨੂੰ ਨਿਯੁਕਤੀ ਆਦੇਸ਼ ਦੇਣਗੇ ਅਤੇ ਵਿਭਿੰਨ ਕਲਿਆਣਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਨੂੰ ਸਵੀਕ੍ਰਿਤੀ-ਪੱਤਰ ਭੀ ਸੌਂਪਣਗੇ।

ਓਐੱਨਜੀਸੀ ਸੀ ਸਰਵਾਇਵਲ ਸੈਂਟਰ

ਓਐਨਜੀਸੀ ਸੀ ਸਰਵਾਈਵਲ ਸੈਂਟਰ (ONGC Sea Survival Centre), ਆਲਮੀ ਮਿਆਰਾਂ ਦੇ ਅਨੁਰੂਪ ਇੱਕ ਅਦੁੱਤੀ ਸਮੁੰਦਰੀ ਸਰਵਾਇਵਲ ਟ੍ਰੇਨਿੰਗ ਸੈਂਟਰ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ। ਇਸ ਵਿੱਚ 10,000 ਤੋਂ 15,000 ਕਰਮੀਆਂ ਨੂੰ ਸਲਾਨਾ ਟ੍ਰੇਨਿੰਗ ਦਿੱਤੀ ਜਾ ਸਕੇਗੀ। ਇਸ ਨਾਲ ਖਰਾਬ ਮੌਸਮ ਦੀ ਸਥਿਤੀ ਵਿੱਚ ਨਿਯੰਤ੍ਰਿਤ ਅਭਿਆਸ ਨਾਲ ਟ੍ਰੇਨੀਆਂ ਦੇ ਸਮੁੰਦਰੀ ਜੀਵਨ ਕੌਸ਼ਲ ਵਿੱਚ ਵਾਧਾ ਹੋਵੇਗਾ ਅਤੇ ਸੰਭਾਵਿਤ ਆਫ਼ਤਾਂ ਤੋਂ ਸੁਰੱਖਿਅਤ ਰਹਿਣ ਦੀ ਸੰਭਾਵਨਾ ਵਧ ਜਾਵੇਗੀ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India among top nations on CEOs confidence on investment plans: PwC survey

Media Coverage

India among top nations on CEOs confidence on investment plans: PwC survey
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਜਨਵਰੀ 2025
January 21, 2025

Appreciation for PM Modi’s Effort Celebrating Culture and Technology