ਲਗਭਗ ਚਾਰ ਦਹਾਕਿਆਂ ਤੋਂ ਲੰਬਿਤ ਪ੍ਰੋਜੈਕਟ ਚਾਰ ਵਰ੍ਹਿਆਂ ਵਿੱਚ ਪੂਰੇ ਕੀਤੇ ਗਏ
ਰਾਸ਼ਟਰੀ ਮਹੱਤਵ ਦੇ ਦੀਰਘਕਾਲ ਤੋਂ ਲੰਬਿਤ ਪਏ ਪ੍ਰੋਜੈਕਟਾਂ ਨੂੰ ਪ੍ਰਾਥਮਿਕਤਾ ਦੇਣ ਅਤੇ ਕਿਸਾਨ ਭਲਾਈ ਤੇ ਉਨ੍ਹਾਂ ਦੇ ਸਸ਼ਕਤੀਕਰਣ ਪ੍ਰਤੀ ਪ੍ਰਧਾਨ ਮੰਤਰੀ ਦੇ ਵਿਜ਼ਨ ਦੀ ਬਦੌਲਤ ਇਹ ਪ੍ਰੋਜੈਕਟ ਪੂਰਾ ਹੋਇਆt
ਇਸ ਪ੍ਰੋਜੈਕਟ ਨਾਲ 14 ਲੱਖ ਹੈਕਟੇਅਰ ਤੋਂ ਅਧਿਕ ਖੇਤਾਂ ਦੀ ਸਿੰਚਾਈ ਲਈ ਪਾਣੀ ਦੀ ਉਪਲਬਧਤਾ ਸੁਨਿਸ਼ਚਿਤ ਹੋਵੇਗੀ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ 6200 ਤੋਂ ਅਧਿਕ ਪਿੰਡਾਂ ਦੇ ਲਗਭਗ 29 ਲੱਖ ਕਿਸਾਨਾਂ ਨੂੰ ਲਾਭ ਪਹੁੰਚੇਗਾ
ਕਿਸਾਨ ਹੁਣ ਖੇਤਰ ਦੀ ਖੇਤੀਬਾੜੀ ਸਮਰੱਥਾ ਨੂੰ ਵਧਾਉਣ ਦੇ ਸਮਰੱਥ ਹੋਣਗੇ
ਪ੍ਰੋਜੈਕਟ ਵਿੱਚ ਪੰਜ ਨਦੀਆਂ – ਘਾਘਰਾ, ਸਰਯੂ , ਰਾਪਤੀ , ਬਾਣਗੰਗਾ ਅਤੇ ਰੋਹਿਣੀ ਨੂੰ ਆਪਸ ਵਿੱਚ ਜੋੜਨਾ ਵੀ ਸ਼ਾਮਲ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਬਲਰਾਮਪੁਰ,  ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ ਅਤੇ 11 ਦਸੰਬਰ ਨੂੰ ਲਗਭਗ ਇੱਕ ਵਜੇ ਸਰਯੂ ਨਹਿਰ ਨੈਸ਼ਨਲ ਪ੍ਰੋਜੈਕਟ ਦਾ ਉਦਘਾਟਨ ਕਰਨਗੇ ।

ਸਾਲ 1978 ਵਿੱਚ ਪ੍ਰੋਜੈਕਟ ‘ਤੇ ਕੰਮ ਸ਼ੁਰੂ ਹੋ ਗਿਆ ਸੀ ,  ਲੇਕਿਨ ਬਜਟ ਸਮਰਥਨ ਦੀ ਨਿਰੰਤਰਤਾ,  ਅੰਤਰ-ਵਿਭਾਗ ਤਾਲਮੇਲ ਅਤੇ ਸਮੁਚਿਤ ਨਿਗਰਾਨੀ ਦੇ ਅਭਾਵ ਵਿੱਚ ,  ਪ੍ਰੋਜੈਕਟ ਟਲਦਾ ਗਿਆ ਅਤੇ ਲਗਭਗ ਚਾਰ ਦਹਾਕੇ ਬੀਤ ਜਾਣ ਦੇ ਬਾਅਦ ਵੀ ਪੂਰਾ ਨਹੀਂ ਹੋ ਸਕਿਆ ਸੀ।  ਕਿਸਾਨ ਭਲਾਈ ਤੇ ਉਨ੍ਹਾਂ ਦੇ ਸਸ਼ਕਤੀਕਰਣ ਅਤੇ ਰਾਸ਼ਟਰੀ ਮਹੱਤਵ ਦੇ ਲੰਬੇ ਸਮੇਂ ਤੋਂ ਟਲਦੇ ਆ ਰਹੇ ਹੈ, ਪ੍ਰੋਜੈਕਟਾਂ ਨੂੰ ਪ੍ਰਾਥਮਿਕਤਾ  ਦੇ ਅਧਾਰ ‘ਤੇ ਪੂਰਾ ਕਰਨ  ਦੇ ਪ੍ਰਧਾਨ ਮੰਤਰੀ  ਦੇ ਨਜ਼ਰੀਏ ਦੀ ਬਦੌਲਤ ਇਸ ਪ੍ਰੋਜੈਕਟ ‘ਤੇ ਜ਼ਰੂਰੀ ਧਿਆਨ ਦਿੱਤਾ ਗਿਆ।  ਨਤੀਜੇ ਵਜੋਂ 2016 ਵਿੱਚ ,  ਇਸ ਪ੍ਰੋਜੈਕਟ ਨੂੰ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਅਤੇ ਇਸ ਨੂੰ ਸਮਾਂ ਬੱਧ ਤਰੀਕੇ ਨਾਲ ਪੂਰਾ ਕਰਨ ਦਾ ਲਕਸ਼ ਨਿਰਧਾਰਿਤ ਕੀਤਾ ਗਿਆ ।  ਇਸ ਪ੍ਰਯਤਨ ਵਿੱਚ ,  ਨਵੀਆਂ ਨਹਿਰਾਂ  ਦੇ ਨਿਰਮਾਣ ਲਈ ਨਵੇਂ ਸਿਰੇ ਤੋਂ ਭੂਮੀ ਅਧਿਗ੍ਰਹਿਣ ਕਰਨ ਅਤੇ ਪ੍ਰੋਜੈਕਟ ਦੀਆਂ ਖਾਮੀਆਂ ਨੂੰ ਦੂਰ ਕਰਨ ਲਈ ਨਵੇਂ ਸਮਾਧਾਨ ਕੀਤੇ ਗਏ। ਨਾਲ ਹੀ ਪਹਿਲਾਂ ਜੋ ਭੂਮੀ ਅਧਿਗ੍ਰਹਿਣ ਕੀਤੀ ਗਈ ਸੀ ,  ਉਸ ਨਾਲ ਸਬੰਧਿਤ ਲੰਬਿਤ ਮੁਕੱਦਮਿਆਂ ਨੂੰ ਨਿਪਟਾਇਆ ਗਿਆ।  ਨਵੇਂ ਸਿਰੇ ਤੋਂ ਧਿਆਨ ਦੇਣ ਦੇ ਕਾਰਨ ਪ੍ਰੋਜੈਕਟ ਲਗਭਗ  ਚਾਰ ਵਰ੍ਹਿਆਂ ਵਿੱਚ ਹੀ ਪੂਰੇ ਕਰ ਲਏ ਗਏ ।

ਸਰਯੂ ਨਹਿਰ ਨੈਸ਼ਨਲ ਪ੍ਰੋਜੈਕਟ ਦੇ ਨਿਰਮਾਣ ਦੀ ਕੁੱਲ ਲਾਗਤ 9800 ਕਰੋੜ ਰੁਪਏ ਤੋਂ ਅਧਿਕ ਹੈ,  ਜਿਸ ਵਿਚੋਂ 4600 ਕਰੋੜ ਰੁਪਏ ਤੋਂ ਅਧਿਕ ਦਾ ਪ੍ਰਾਵਧਾਨ ਪਿਛਲੇ ਚਾਰ ਵਰ੍ਹਿਆਂ ਵਿੱਚ ਕੀਤਾ ਗਿਆ।  ਪ੍ਰੋਜੈਕਟ ਵਿੱਚ ਪੰਜ ਨਦੀਆਂ – ਘਾਘਰਾ,  ਸਰਯੂ,  ਰਾਪਤੀ ,  ਬਾਣਗੰਗਾ ਅਤੇ ਰੋਹਿਣੀ ਨੂੰ ਆਪਸ ਵਿੱਚ ਜੋੜਨ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ, ਤਾਕਿ ਖੇਤਰ ਦੇ ਲਈ ਜਲ ਸੰਸਾਧਨ ਦਾ ਸਮੁਚਿਤ ਉਪਯੋਗ ਸੁਨਿਸ਼ਚਿਤ ਹੋ ਸਕੇ ।

ਇਸ ਪ੍ਰੋਜੈਕਟ ਨਾਲ 14 ਲੱਖ ਹੈਕਟੇਅਰ ਤੋਂ ਅਧਿਕ ਜ਼ਮੀਨ ਦੀ ਸਿੰਚਾਈ ਲਈ ਪਾਣੀ ਦੀ ਉਪਲਬਧਤਾ ਸੁਨਿਸ਼ਚਿਤ ਹੋਵੇਗੀ ਅਤੇ ਪੂਰਬੀ ਉੱਤਰ ਪ੍ਰਦੇਸ਼  ਦੇ 6200 ਤੋਂ ਅਧਿਕ ਪਿੰਡਾਂ  ਦੇ ਲਗਭਗ  29 ਲੱਖ ਕਿਸਾਨਾਂ ਨੂੰ ਲਾਭ ਪਹੁੰਚੇਗਾ  ।  ਇਸ ਨਾਲ ਪੂਰਬੀ ਉੱਤਰ ਪ੍ਰਦੇਸ਼  ਦੇ ਨੌਂ ਜ਼ਿਲ੍ਹਿਆਂ – ਬਹਰਾਇਚ,  ਸ਼੍ਰਾਵਸਤੀ ,  ਬਲਰਾਮਪੁਰ ,  ਗੋਂਡਾ ,  ਸਿਧਾਰਥਨਗਰ ,  ਬਸਤੀ ,  ਸੰਤ ਕਬੀਰ ਨਗਰ ,  ਗੋਰਖਪੁਰ ਅਤੇ ਮਹਾਰਾਜਗੰਜ ਨੂੰ ਲਾਭ ਮਿਲੇਗਾ ।  ਖੇਤਰ  ਦੇ ਕਿਸਾਨ,  ਜੋ ਪ੍ਰੋਜੈਕਟ ਵਿੱਚ ਅਤਿਅਧਿਕ ਦੇਰੀ ਦੀ ਵਜ੍ਹਾ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਵਿੱਚ ਸਨ ,  ਹੁਣ ਉੱਨਤ ਸਿੰਚਾਈ ਸਮਰੱਥਾ ਨਾਲ ਉਨ੍ਹਾਂ ਨੂੰ ਬਹੁਤ ਲਾਭ ਪਹੁੰਚੇਗਾ।  ਹੁਣ ਉਹ ਵੱਡੇ ਪੈਮਾਨੇ ‘ਤੇ ਫਸਲ ਦੀ ਪੈਦਾਵਾਰ ਕਰ ਸਕਣਗੇ ਅਤੇ ਖੇਤਰ ਦੀ ਖੇਤੀਬਾੜੀ ਸਮਰੱਥਾ ਨੂੰ ਵਧਾਉਣ ਦੇ ਸਮਰੱਥ ਹੋਣਗੇ ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Rameswaram temple in backdrop as Modi welcomes leaders

Media Coverage

Rameswaram temple in backdrop as Modi welcomes leaders
NM on the go

Nm on the go

Always be the first to hear from the PM. Get the App Now!
...
Prime Minister congratulates Indian Women’s Cricket Team on winning Asia Cup
September 14, 2026

The Prime Minister, Shri Narendra Modi, has congratulated the Indian Women’s Cricket Team on winning the Asia Cup.

The Prime Minister said that the team’s confidence, consistency and remarkable spirit were on full display throughout the tournament.

Shri Modi expressed hope that this triumph would inspire millions of youngsters across the country to play more and shine.

In a post on X, Shri Modi said;

“A proud moment for Indian cricket!

Congratulations to the Women’s team on winning the Asia Cup. Their confidence, consistency and remarkable spirit were on full display throughout the tournament.

May this triumph inspire millions of youngsters across the country to play more and shine.”