ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਜਨਵਰੀ, 2022 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਟਾਰਟਅੱਪਸ ਨਾਲ ਰੂਬਰੂ ਹੋਣਗੇ।
ਖੇਤੀਬਾੜੀ, ਸਿਹਤ, ਐਂਟਰਪ੍ਰਾਈਜ਼ ਸਿਸਟਮ, ਪੁਲਾੜ, ਸਨਅਤ 4.0, ਸੁਰੱਖਿਆ, ਫਿਨਟੈੱਕ, ਵਾਤਾਵਰਣ ਆਦਿ ਸਮੇਤ ਵੱਖ-ਵੱਖ ਖੇਤਰਾਂ ਦੇ ਸਟਾਰਟਅੱਪ ਇਸ ਗੱਲਬਾਤ ਦਾ ਹਿੱਸਾ ਹੋਣਗੇ। 150 ਤੋਂ ਵੱਧ ਸਟਾਰਟਅੱਪਸ ਨੂੰ ਥੀਮਾਂ ਦੇ ਅਧਾਰ 'ਤੇ ਛੇ ਕਾਰਜ ਸਮੂਹਾਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਬੁਨਿਆਦ ਤੋਂ ਵਧਣਾ; ਡੀਐੱਨਏ ਨਜਿੰਗ; ਸਥਾਨਕ ਤੋਂ ਗਲੋਬਲ ਤੱਕ; ਭਵਿੱਖ ਦੀ ਟੈਕਨੋਲੋਜੀ; ਨਿਰਮਾਣ ਵਿੱਚ ਚੈਂਪੀਅਨਸ ਬਣਾਉਣਾ ਅਤੇ ਟਿਕਾਊ ਵਿਕਾਸ ਸ਼ਾਮਲ ਹੈ। ਹਰੇਕ ਸਮੂਹ ਗੱਲਬਾਤ ਵਿੱਚ ਅਲਾਟ ਕੀਤੇ ਗਏ ਵਿਸ਼ੇ 'ਤੇ ਪ੍ਰਧਾਨ ਮੰਤਰੀ ਦੇ ਸਾਹਮਣੇ ਪੇਸ਼ਕਾਰੀ ਦੇਵੇਗਾ। ਗੱਲਬਾਤ ਦਾ ਉਦੇਸ਼ ਇਹ ਸਮਝਣਾ ਹੈ ਕਿ ਕਿਵੇਂ ਸਟਾਰਟਅੱਪ ਦੇਸ਼ ਵਿੱਚ ਇਨੋਵੇਸ਼ਨ ਨੂੰ ਅੱਗੇ ਵਧਾ ਕੇ ਰਾਸ਼ਟਰੀ ਜ਼ਰੂਰਤਾਂ ਵਿੱਚ ਯੋਗਦਾਨ ਪਾ ਸਕਦੇ ਹਨ।
ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ, 10 ਤੋਂ 16 ਜਨਵਰੀ 2022 ਤੱਕ ਡੀਪੀਆਈਆਈਟੀ, ਵਣਜ ਅਤੇ ਉਦਯੋਗ ਮੰਤਰਾਲੇ ਦੁਆਰਾ ਇੱਕ ਹਫ਼ਤਾ-ਲੰਬਾ ਪ੍ਰੋਗਰਾਮ, "ਸੇਲੀਬ੍ਰੇਟਿੰਗ ਇਨੋਵੇਸ਼ਨ ਈਕੋਸਿਸਟਮ" ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸਮਾਗਮ ਸਟਾਰਟਅੱਪ ਇੰਡੀਆ ਦੀ ਪਹਿਲ ਦੀ ਸ਼ੁਰੂਆਤ ਦੀ 6ਵੀਂ ਵਰ੍ਹੇਗੰਢ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਰਾਸ਼ਟਰ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਸਟਾਰਟਅੱਪਸ ਦੀ ਸਮਰੱਥਾ ਵਿੱਚ ਪੱਕਾ ਵਿਸ਼ਵਾਸ ਰੱਖਦੇ ਹਨ। ਇਹ 2016 ਵਿੱਚ ਫਲੈਗਸ਼ਿਪ ਪਹਿਲ ਸਟਾਰਟਅੱਪ ਇੰਡੀਆ ਦੀ ਸ਼ੁਰੂਆਤ ਵਿੱਚ ਝਲਕਦਾ ਸੀ। ਸਰਕਾਰ ਨੇ ਸਟਾਰਟਅੱਪਸ ਦੇ ਵਾਧੇ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਇੱਕ ਸਮਰੱਥ ਮਾਹੌਲ ਪ੍ਰਦਾਨ ਕਰਨ ਲਈ ਕੰਮ ਕੀਤਾ ਹੈ। ਇਸ ਦਾ ਦੇਸ਼ ਵਿੱਚ ਸਟਾਰਟਅੱਪ ਈਕੋਸਿਸਟਮ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ ਅਤੇ ਦੇਸ਼ ਵਿੱਚ ਯੂਨੀਕੌਰਨ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ।


