ਇੰਡੀਆ ਏਆਈ ਇਮਪੈਕਟ ਐਕਸਪੋ 2026 ਦਾ ਆਯੋਜਨ ਇੰਡੀਆ ਏਆਈ ਇਮਪੈਕਟ ਸਮਿਟ ਦੇ ਨਾਲ ਕੀਤਾ ਜਾਵੇਗਾ ਅਤੇ ਇਹ ਏਆਈ ਦੇ ਵਿਹਾਰਕ ਪ੍ਰਦਰਸ਼ਨਾਂ ਦੇ ਰਾਸ਼ਟਰੀ ਪੱਧਰ ’ਤੇ ਕੰਮ ਕਰੇਗਾ
ਇਸ ਐਕਸਪੋ ਵਿੱਚ 300 ਤੋਂ ਵੱਧ ਕਿਉਰੇਟੇਡ ਪ੍ਰਦਰਸ਼ਨੀ ਪਵੇਲੀਅਨ ਅਤੇ ਲਾਈਵ ਪ੍ਰਦਰਸ਼ਨ ਹੋਣਗੇ, ਇਨ੍ਹਾਂ ਨੂੰ ਤਿੰਨ ਥੀਮੈਟਿਕ ਚੱਕਰਾਂ - ਲੋਕ, ਗ੍ਰਹਿ ਅਤੇ ਤਰੱਕੀ ਦੇ ਆਲ਼ੇ-ਦੁਆਲ਼ੇ ਆਯੋਜਿਤ ਕੀਤਾ ਜਾਵੇਗਾ
ਐਕਸਪੋ ਵਿੱਚ 600 ਤੋਂ ਵੱਧ ਉੱਚ ਸਮਰੱਥਾ ਵਾਲੇ ਸਟਾਰਟਅੱਪ ਅਤੇ 13 ਦੇਸ਼ਾਂ ਦੇ ਪਵੇਲੀਅਨ ਹੋਣਗੇ, ਜੋ ਏਆਈ ਈਕੋਸਿਸਟਮ ਵਿੱਚ ਅੰਤਰਰਾਸ਼ਟਰੀ ਸਹਿਯੋਗ ਦਾ ਪ੍ਰਦਰਸ਼ਨ ਕਰਨਗੇ
ਐਕਸਪੋ ਗਲੋਬਲ ਟੈਕਨਾਲੋਜੀ ਫਰਮਾਂ, ਸਟਾਰਟਅੱਪਜ਼, ਅਕਾਦਮਿਕ ਅਤੇ ਖੋਜ ਅਦਾਰੇ, ਕੇਂਦਰ ਅਤੇ ਸੂਬਾ ਸਰਕਾਰਾਂ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨੂੰ ਇਕੱਠਾ ਕਰੇਗਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਫ਼ਰਵਰੀ, 2026 ਨੂੰ ਸ਼ਾਮ 5 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਇੰਡੀਆ ਏਆਈ ਇਮਪੈਕਟ ਐਕਸਪੋ 2026 ਦਾ ਉਦਘਾਟਨ ਕਰਨਗੇ।

ਇੰਡੀਆ ਏਆਈ ਇਮਪੈਕਟ ਐਕਸਪੋ 2026 ਦਾ ਆਯੋਜਨ 16 ਤੋਂ 20 ਫ਼ਰਵਰੀ, 2026 ਤੱਕ ਭਾਰਤ ਮੰਡਪਮ ਵਿੱਚ ਇੰਡੀਆ ਏਆਈ ਇਮਪੈਕਟ ਸਮਿਟ ਦੇ ਨਾਲ ਕੀਤਾ ਜਾਵੇਗਾ। ਇਹ ਐਕਸਪੋ ਏਆਈ ਦੇ ਵਿਹਾਰਕ ਪ੍ਰਦਰਸ਼ਨਾਂ ਦਾ ਇੱਕ ਰਾਸ਼ਟਰੀ ਮੰਚ ਹੋਵੇਗਾ ਜਿੱਥੇ ਨੀਤੀ ਅਭਿਆਸ ਨਾਲ ਮਿਲੇਗੀ, ਇਨੋਵੇਸ਼ਨ ਵਿਆਪਕ ਤੌਰ 'ਤੇ ਲਾਗੂ ਹੋਵੇਗੀ ਅਤੇ ਟੈਕਨਾਲੋਜੀ ਆਮ ਨਾਗਰਿਕ ਤੱਕ ਪਹੁੰਚੇਗੀ।

70,000 ਵਰਗ ਮੀਟਰ ਤੋਂ ਵੱਧ ਖੇਤਰ ਵਿੱਚ ਫੈਲੇ 10 ਅਰੇਨਾ ਵਿੱਚ ਆਯੋਜਿਤ ਇਹ ਐਕਸਪੋ ਗਲੋਬਲ ਟੈਕਨਾਲੋਜੀ ਕੰਪਨੀਆਂ, ਸਟਾਰਟਅੱਪਸ, ਅਕਾਦਮਿਕ ਅਤੇ ਖੋਜ ਅਦਾਰਿਆਂ, ਕੇਂਦਰੀ ਮੰਤਰਾਲਿਆਂ, ਸੂਬਾ ਸਰਕਾਰਾਂ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨੂੰ ਇਕੱਠਾ ਕਰੇਗਾ। ਇਸ ਐਕਸਪੋ ਵਿੱਚ ਏਆਈ ਈਕੋਸਿਸਟਮ ਵਿੱਚ ਅੰਤਰਰਾਸ਼ਟਰੀ ਸਹਿਯੋਗ ਦਾ ਪ੍ਰਦਰਸ਼ਨ ਕਰਨ ਵਾਲੇ 13 ਦੇਸ਼ਾਂ ਦੇ ਪੈਵੇਲੀਅਨ ਵੀ ਹੋਣਗੇ। ਇਨ੍ਹਾਂ ਵਿੱਚ ਆਸਟ੍ਰੇਲੀਆ, ਜਪਾਨ, ਰੂਸ, ਯੂਨਾਈਟਿਡ ਕਿੰਗਡਮ, ਫ਼ਰਾਂਸ, ਜਰਮਨੀ, ਇਟਲੀ, ਨੀਦਰਲੈਂਡ, ਸਵਿਟਜ਼ਰਲੈਂਡ, ਸਰਬੀਆ, ਐਸਟੋਨੀਆ, ਤਾਜਿਕਿਸਤਾਨ ਅਤੇ ਅਫ਼ਰੀਕਾ ਦੇ ਪੈਵੇਲੀਅਨ ਸ਼ਾਮਿਲ ਹਨ।

ਇਸ ਐਕਸਪੋ ਵਿੱਚ 300 ਤੋਂ ਵੱਧ ਕਿਉਰੇਟੇਡ ਪ੍ਰਦਰਸ਼ਨੀ ਮੰਡਪ ਅਤੇ ਲਾਈਵ ਪ੍ਰਦਰਸ਼ਨ ਹੋਣਗੇ ਜਿਨ੍ਹਾਂ ਨੂੰ ਤਿੰਨ ਮੁੱਖ ਵਿਸ਼ਿਆਂ - ਲੋਕ, ਗ੍ਰਹਿ ਅਤੇ ਤਰੱਕੀ ਦੇ ਆਲ਼ੇ-ਦੁਆਲ਼ੇ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਐਕਸਪੋ ਵਿੱਚ 600 ਤੋਂ ਵੱਧ ਉੱਚ ਸਮਰੱਥਾ ਵਾਲੇ ਸਟਾਰਟਅੱਪ ਸ਼ਾਮਿਲ ਹੋਣਗੇ, ਜਿਨ੍ਹਾਂ ਵਿੱਚੋਂ ਕਈ ਵਿਸ਼ਵ ਪੱਧਰ 'ਤੇ ਪ੍ਰਸੰਗਿਕ ਅਤੇ ਵਿਆਪਕ ਜਨ ਸੰਚਾਰ ਹੱਲ ਕਰ ਰਹੇ ਹਨ। ਇਹ ਸਟਾਰਟਅੱਪ ਅਜਿਹੇ ਢੁਕਵੇਂ ਹੱਲਾਂ ਦਾ ਪ੍ਰਦਰਸ਼ਨ ਕਰਨਗੇ ਜੋ ਪਹਿਲਾਂ ਤੋਂ ਹੀ ਅਸਲ ਦੁਨੀਆ ਵਿੱਚ ਵਰਤੋਂ ਵਿੱਚ ਹਨ।

ਇੰਡੀਆ ਏਆਈ ਇਮਪੈਕਟ ਐਕਸਪੋ 2026 ਵਿੱਚ ਅੰਤਰਰਾਸ਼ਟਰੀ ਨੁਮਾਇੰਦਿਆਂ ਸਮੇਤ 2.5 ਲੱਖ ਤੋਂ ਵੱਧ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ। ਇਸ ਆਯੋਜਨ ਦਾ ਮੰਤਵ ਗਲੋਬਲ ਏਆਈ ਈਕੋਸਿਸਟਮ ਦੇ ਅੰਦਰ ਨਵੀਆਂ ਸਾਂਝੇਦਾਰੀਆਂ ਨੂੰ ਹੁਲਾਰਾ ਦੇਣਾ ਅਤੇ ਕਾਰੋਬਾਰੀ ਮੌਕੇ ਪੈਦਾ ਕਰਨਾ ਹੈ।

ਇਸ ਵਿੱਚ 500 ਤੋਂ ਵੱਧ ਸੈਸ਼ਨਾਂ ਦਾ ਆਯੋਜਨ ਕੀਤਾ ਜਾਵੇਗਾ, ਜਿਨ੍ਹਾਂ ਵਿੱਚ 3,250 ਤੋਂ ਵੱਧ ਦੂਰ-ਦਰਸ਼ੀ ਬੁਲਾਰੇ ਅਤੇ ਪੈਨਲਿਸਟ ਸ਼ਾਮਿਲ ਹੋਣਗੇ। ਇਨ੍ਹਾਂ ਸੈਸ਼ਨਾਂ ਦਾ ਮੁੱਖ ਮੰਤਵ ਵੱਖ-ਵੱਖ ਖੇਤਰਾਂ ਵਿੱਚ ਏਆਈ ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਸਵੀਕਾਰ ਕਰਨਾ ਅਤੇ ਇਹ ਯਕੀਨੀ ਬਣਾਉਣ ਲਈ ਭਵਿੱਖ ਦੀਆਂ ਕਾਰਵਾਈਆਂ 'ਤੇ ਵਿਚਾਰ-ਵਟਾਂਦਰਾ ਕਰਨਾ ਹੋਵੇਗਾ ਕਿ ਏਆਈ ਨਾਲ ਹਰੇਕ ਵਿਸ਼ਵ ਨਾਗਰਿਕ ਨੂੰ ਲਾਭ ਮਿਲੇ।

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India’s contribution to BRICS: Nari Shakti moves from promise to delivery

Media Coverage

India’s contribution to BRICS: Nari Shakti moves from promise to delivery
NM on the go

Nm on the go

Always be the first to hear from the PM. Get the App Now!
...
Prime Minister speaks with the President of Iran
June 30, 2026
President Pezeshkian briefs PM on the recent developments in West Asia.
PM welcomes the understanding reached and reiterates the need for continued efforts for lasting peace and stability.

Prime Minister Shri Narendra Modi had a telephone conversation today with the President of the Islamic Republic of Iran, H.E. Dr. Masoud Pezeshkian.

President Pezeshkian briefed the Prime Minister on the recent developments in West Asia and the way forward.

Prime Minister welcomed the understanding reached, and reiterated India’s consistent position that all issues must be resolved through dialogue and diplomacy.

Prime Minister reiterated the need for continued efforts to ensure lasting peace and stability in the region, and for safeguarding freedom of navigation and commerce.