ਐਕਸਪੋ ਦਾ ਲਕਸ਼ ਸੰਪੂਰਨ ਮੋਬਿਲਿਟੀ ਵੈਲਿਊ ਚੇਨ ਨੂੰ ਇੱਕ ਛਤਰੀ ਹੇਠ ਜੋੜਨਾ ਹੈ
ਐਕਸਪੋ ਵਿੱਚ 9 ਤੋਂ ਅਧਿਕ ਇੱਕ ਸਮੇਂ ਵਿੱਚ ਹੋਣ ਵਾਲੇ ਸ਼ੋਅ, 20 ਤੋਂ ਜ਼ਿਆਦਾ ਕਾਨਫਰੰਸਾਂ ਅਤੇ ਪਵੇਲੀਅਨਸ ਦਾ ਆਯੋਜਨ ਕੀਤਾ ਜਾਵੇਗਾ, ਨਾਲ ਹੀ ਸਟੇਟਸ ਸੈਸ਼ਨਸ ਭੀ ਹੋਣਗੇ ਜਿਸ ਵਿੱਚ ਮੋਬਿਲਿਟੀ ਸੈਕਟਰ ਵਿੱਚ ਨੀਤੀਆਂ ਅਤੇ ਪਹਿਲਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ 17 ਜਨਵਰੀ, 2025 ਨੂੰ ਸਵੇਰੇ 10:30 ਵਜੇ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਦਾ ਉਦਘਾਟਨ ਕਰਨਗੇ। ਇਹ ਭਾਰਤ ਦੀ ਸਭ ਤੋਂ ਵੱਡੀ ਮੋਬਿਲਿਟੀ ਐਕਸਪੋ ਹੋਵੇਗੀ।

ਇਹ ਐਕਸਪੋ 17-22 ਜਨਵਰੀ, 2025 ਨੂੰ ਤਿੰਨ ਅਲੱਗ-ਅਲੱਗ ਸਥਾਨਾਂ ‘ਤੇ ਆਯੋਜਿਤ ਕੀਤੀ ਜਾਵੇਗੀ: ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਅਤੇ ਯਸ਼ੋਭੂਮੀ (Bharat Mandapam & Yashobhoomi) ਅਤੇ ਗ੍ਰੇਟਰ ਨੌਇਡਾ ਵਿੱਚ ਇੰਡੀਆ ਐਕਸਪੋ ਸੈਂਟਰ ਅਤੇ ਮਾਰਟ (India Expo Center & Mart)। ਐਕਸਪੋ ਵਿੱਚ 9 ਤੋਂ ਅਧਿਕ ਇੱਕ ਹੀ ਸਮੇਂ ਵਿੱਚ ਹੋਣ ਵਾਲੇ ਸ਼ੋਅ, 20 ਤੋਂ ਜ਼ਿਆਦਾ ਕਾਨਫਰੰਸਾਂ ਅਤੇ ਪਵੇਲੀਅਨਸ ਦਾ ਆਯੋਜਨ ਕੀਤਾ ਜਾਵੇਗਾ। ਇਸ ਦੇ ਇਲਾਵਾ, ਐਕਸਪੋ ਵਿੱਚ ਮੋਬਿਲਿਟੀ ਸੈਕਟਰ ਵਿੱਚ ਨੀਤੀਆਂ ਅਤੇ ਪਹਿਲਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਸਟੇਟਸ ਸੈਸ਼ਨਸ ਭੀ ਆਯੋਜਿਤ ਕੀਤੇ ਜਾਣਗੇ, ਤਾਕਿ ਉਦਯੋਗ ਅਤੇ ਖੇਤਰੀ ਪੱਧਰਾਂ ਦੇ ਦਰਮਿਆਨ ਸਹਿਯੋਗ ਨੂੰ ਸਮਰੱਥ ਬਣਾਇਆ ਜਾ ਸਕੇ।

ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਦਾ ਲਕਸ਼ ਸੰਪੂਰਨ ਮੋਬਿਲਿਟੀ ਵੈਲਿਊ ਚੇਨ ਨੂੰ ਇੱਕ ਛਤਰੀ ਦੇ ਹੇਠ ਜੋੜਨਾ ਹੈ। ਇਸ ਵਰ੍ਹੇ ਦੇ ਐਕਸਪੋ ਵਿੱਚ ਆਲਮੀ ਮਹੱਤਵ ‘ਤੇ ਵਿਸ਼ੇਸ਼ ਬਲ ਦਿੱਤਾ ਜਾਵੇਗਾ, ਜਿਸ ਵਿੱਚ ਦੁਨੀਆ ਭਰ ਤੋਂ ਪ੍ਰਦਰਸ਼ਕ ਅਤੇ ਸੈਲਾਨੀ ਹਿੱਸਾ ਲੈਣਗੇ। ਇਹ ਇੱਕ ਉਦਯੋਗ-ਅਗਵਾਈ ਵਾਲੀ ਅਤੇ ਸਰਕਾਰ ਦੁਆਰਾ ਸਮਰਥਿਤ ਪਹਿਲ ਹੈ ਇਸ ਦਾ ਤਾਲਮੇਲ ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਆਵ੍ ਇੰਡੀਆ (Engineering Export Promotion Council of India) ਦੁਆਰਾ ਵਿਭਿੰਨ ਉਦਯੋਗ ਸੰਸਥਾਵਾਂ ਅਤੇ ਭਾਗੀਦਾਰ ਸੰਗਠਨਾਂ ਦੇ ਸੰਯੁਕਤ ਸਮਰਥਨ ਨਾਲ ਕੀਤਾ ਜਾ ਰਿਹਾ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PM Modi at BRICS summit: Dismantle ‘pyramid of privilege’ to make Global South a ‘rule-shaper’

Media Coverage

PM Modi at BRICS summit: Dismantle ‘pyramid of privilege’ to make Global South a ‘rule-shaper’
NM on the go

Nm on the go

Always be the first to hear from the PM. Get the App Now!
...
Prime Minister extends greetings on the Parkash Purab of Sri Guru Granth Sahib Ji
September 12, 2026

The Prime Minister, Shri Narendra Modi, extended greetings on the occasion of the Parkash Purab of Sri Guru Granth Sahib Ji.

The Prime Minister said that for centuries, Sri Guru Granth Sahib Ji has shown humanity the way of selfless service, human dignity and togetherness.

Shri Modi expressed hope that the sacred occasion would inspire everyone to deepen these values in society and build a more compassionate and harmonious world.

The Prime Minister wrote on X;

“Greetings on the Parkash Purab of Sri Guru Granth Sahib Ji.

For centuries, it has shown humanity the way of selfless service, human dignity and togetherness.

May this sacred occasion inspire us to deepen these values in our society and build a more compassionate and harmonious world.”