ਪ੍ਰਧਾਨ ਮੰਤਰੀ, ਸਾਹਿਬਾਬਾਦ ਅਤੇ ਨਿਊ ਅਸ਼ੋਕ ਨਗਰ ਦਰਮਿਆਨ ਨਮੋ ਭਾਰਤ ਕੌਰੀਡੋਰ ਦਾ ਉਦਘਾਟਨ ਕਰਨਗੇ
ਦਿੱਲੀ ਨੂੰ ਪਹਿਲੀ ਵਾਰ ਨਮੋ ਭਾਰਤ ਸੰਪਰਕ ਦਾ ਲਾਭ ਮਿਲੇਗਾ
ਪ੍ਰਧਾਨ ਮੰਤਰੀ ਦਿੱਲੀ ਮੈਟਰੋ ਫੇਜ਼-IV ਦੇ ਜਨਕਪੁਰੀ – ਕ੍ਰਿਸ਼ਣਾ ਪਾਰਕ ਸੈਕਸਨ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਦਿੱਲੀ ਮੈਟਰੋ ਫੇਜ਼-IV ਦੇ ਰਿਠਾਲਾ-ਕੁੰਡਲੀ ਸੈਕਸ਼ਨ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਦਿੱਲੀ ਦੇ ਰੋਹਿਣੀ ਵਿੱਚ ਕੇਂਦਰੀ ਆਯੁਰਵੇਦ ਰਿਸਰਚ ਇੰਸਟੀਟਿਊਟ ਦੇ ਲਈ ਅਤਿਆਧੁਨਿਕ ਸੁਵਿਧਾ ਦਾ ਨੀਂਹ ਪੱਥਰ ਰੱਖਣਗੇ
ਇਸ ਨਾਲ ਦਿੱਲੀ ਅਤੇ ਮੇਰਠ ਦਰਮਿਆਨ ਯਾਤਰਾ ਵਿੱਚ ਬਹੁਤ ਅਸਾਨੀ ਦੇ ਨਾਲ-ਨਾਲ ਲੱਖਾਂ ਯਾਤਰੀਆਂ ਨੂੰ ਤੇਜ਼ ਗਤੀ ਅਤੇ ਆਰਾਮਦਾਇਕ ਯਾਤਰਾ ਦੇ ਨਾਲ ਜ਼ਬਰਦਸਤ ਸੁਰੱਖਿਆ ਅਤੇ ਭਰੋਸੇਯੋਗਤਾ ਦਾ ਲਾਭ ਮਿਲੇਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਜਨਵਰੀ ਨੂੰ ਦੁਪਹਿਰ ਕਰੀਬ 12 ਵਜੇ ਕੇ 15 ਮਿੰਟ ‘ਤੇ ਦਿੱਲੀ ਵਿੱਚ 12,200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਸਵੇਰੇ ਕਰੀਬ 11 ਵਜ ਕੇ 15 ਮਿੰਟ ‘ਤੇ ਸਾਹਿਬਾਬਾਦ ਆਰਆਰਟੀਐੱਸ ਸਟੇਸ਼ਨ ਤੋਂ ਨਿਊ ਅਸ਼ੋਕ ਨਗਰ ਆਰਆਰਟੀਐੱਸ ਸਟੇਸ਼ਨ ਤੱਕ ਨਮੋ ਭਾਰਤ ਟ੍ਰੇਨ ਵਿੱਚ ਯਾਤਰਾ ਵੀ ਕਰਨਗੇ।

 

ਇਹ ਖੇਤਰੀ ਸੰਪਰਕ ਵਧਾਉਣ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਸਿੱਧ ਹੋਣ ਜਾ ਰਹੀ ਹੈ। ਪ੍ਰਧਾਨ ਮੰਤਰੀ ਸਾਹਿਬਾਬਾਦ ਅਤੇ ਨਿਊ ਅਸ਼ੋਕ ਨਗਰ ਦਰਮਿਆਨ ਦਿੱਲੀ-ਗਾਜ਼ੀਆਬਾਦ–ਮੇਰਠ ਨਮੋ ਭਾਰਤ ਕੌਰੀਡੋਰ ਦੇ 13 ਕਿਲੋਮੀਟਰ ਲੰਬੇ ਹਿੱਸੇ ਦਾ ਉਦਘਾਟਨ ਕਰਨਗੇ, ਜਿਸ ਦੀ ਲਾਗਤ ਕਰੀਬ 4,600 ਕਰੋੜ ਰੁਪਏ ਹੈ। ਇਸ ਉਦਘਾਟਨ ਦੇ ਨਾਲ ਹੀ ਦਿੱਲੀ ਨੂੰ ਆਪਣੀ ਪ੍ਰਥਮ ਨਮੋ ਭਾਰਤ ਕਨੈਕਟੀਵਿਟੀ ਮਿਲ ਜਾਵੇਗੀ। ਇਸ ਨਾਲ ਦਿੱਲੀ ਅਤੇ ਮੇਰਠ ਦਰਮਿਆਨ ਯਾਤਰਾ ਵਿੱਚ ਬਹੁਤ ਅਸਾਨੀ ਦੇ ਨਾਲ-ਨਾਲ ਲੱਖਾਂ ਯਾਤਰੀਆਂ ਨੂੰ ਤੇਜ਼ ਗਤੀ ਅਤੇ ਆਰਾਮਦਾਇਕ ਯਾਤਰਾ ਦੇ ਨਾਲ ਜ਼ਬਰਦਸਤ ਸੁਰੱਖਿਆ ਅਤੇ ਭਰੋਸੇਯੋਗਤਾ ਦਾ ਲਾਭ ਮਿਲੇਗਾ।

 

ਪ੍ਰਧਾਨ ਮੰਤਰੀ ਦਿੱਲੀ ਮੈਟਰੋ ਫੇਜ਼-IV ਦੇ ਤਹਿਤ ਜਨਕਪੁਰੀ ਅਤੇ ਕ੍ਰਿਸ਼ਣਾ ਪਾਰਕ ਦਰਮਿਆਨ ਕਰੀਬ 1,200 ਕਰੋੜ ਰੁਪਏ ਦੀ ਲਾਗਤ ਵਾਲੇ 2.8 ਕਿਲੋਮੀਟਰ ਲੰਬੇ ਹਿੱਸੇ ਦਾ ਵੀ ਉਦਘਾਟਨ ਕਰਨਗੇ। ਇਹ ਦਿੱਲੀ ਮੈਟਰੋ ਫੇਜ਼-IV ਦਾ ਪਹਿਲਾ ਸੈਕਸ਼ਨ ਹੋਵੇਗਾ ਜਿਸ ਦਾ ਉਦਘਾਟਨ ਕੀਤਾ ਜਾਵੇਗਾ। ਇਸ ਨਾਲ ਪੱਛਮੀ ਦਿੱਲੀ ਦੇ ਕ੍ਰਿਸ਼ਣਾ ਪਾਰਕ, ਵਿਕਾਸਪੁਰੀ, ਜਨਕਪੁਰੀ ਦੇ ਕੁਝ ਖੇਤਰਾਂ ਅਤੇ ਇਨ੍ਹਾਂ ਨਾਲ ਜੁੜੇ ਹੋਰ ਇਲਾਕਿਆਂ ਨੂੰ ਲਾਭ ਮਿਲੇਗਾ।

 

ਪ੍ਰਧਾਨ ਮੰਤਰੀ ਦਿੱਲੀ ਮੈਟਰੋ ਫੇਜ਼-IV ਦੇ 26.5 ਕਿਲੋਮੀਟਰ ਲੰਬੇ ਰਿਠਾਲਾ-ਕੁੰਡਲੀ ਸੈਕਸ਼ਨ ਦਾ ਵੀ ਨੀਂਹ ਰੱਖਣਗੇ, ਜਿਸ ਦੀ ਲਾਗਤ ਕਰੀਬ 6,230 ਕਰੋੜ ਰੁਪਏ ਹੋਵੇਗੀ। ਇਹ ਕੌਰੀਡੋਰ ਦਿੱਲੀ ਦੇ ਰਿਠਾਲਾ ਨੂੰ ਹਰਿਆਣਾ ਦੇ ਨਾਥੂਪੁਰ (ਕੁੰਡਲੀ) ਨਾਲ ਜੋੜੇਗਾ, ਜਿਸ ਨਾਲ ਦਿੱਲੀ ਅਤੇ ਹਰਿਆਣਾ ਦੇ ਉੱਤਰ-ਪੱਛਮੀ ਇਲਾਕਿਆਂ ਵਿੱਚ ਕਨੈਕਟੀਵਿਟੀ ਵਿੱਚ ਜ਼ਿਕਰਯੋਗ ਸੁਧਾਰ ਹੋਵੇਗਾ। ਇਸ ਨਾਲ ਲਾਭਵੰਦ ਹੋਣ ਵਾਲੇ ਪ੍ਰਮੁੱਖ ਖੇਤਰਾਂ ਵਿੱਚ ਰੋਹਿਣੀ, ਬਵਾਨਾ, ਨਰੇਲਾ ਅਤੇ ਕੁੰਡਲੀ ਸ਼ਾਮਲ ਹਨ, ਜਿਸ ਨਾਲ ਆਵਾਸੀ, ਵਣਜਕ ਅਤੇ ਉਦਯੋਗਿਕ ਖੇਤਰਾਂ ਤੱਕ ਪਹੁੰਚ ਵਿੱਚ ਸੁਧਾਰ ਹੋਵੇਗਾ। ਇੱਕ ਵਾਰ ਸ਼ੁਰੂ ਹੋਣ ਦੇ ਬਾਅਦ, ਇਸ ਵਿਸਤਾਰਿਤ ਰੈੱਡ ਲਾਈਨ ਦੇ ਮਾਧਿਅਮ ਨਾਲ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਯਾਤਰਾ ਨੂੰ ਸੁਵਿਧਾਜਨਕ ਬਣਾਇਆ ਜਾ ਸਕੇਗਾ।

 

ਪ੍ਰਧਾਨ ਮੰਤਰੀ ਨਵੀਂ ਦਿੱਲੀ ਦੇ ਰੋਹਿਣੀ ਵਿੱਚ ਕੇਂਦਰੀ ਆਯੁਰਵੇਦ ਖੋਜ ਸੰਸਥਾਨ (ਸੀਏਆਰਆਈ) ਦੇ ਲਈ ਨਵੇਂ ਅਤਿਆਧੁਨਿਕ ਭਵਨ ਦੀ ਨੀਂਹ ਵੀ ਰੱਖਣਗੇ, ਜਿਸ ਦਾ ਨਿਰਮਾਣ ਲਗਭਗ 185 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਇਹ ਕੈਂਪਸ ਅਤਿਆਧੁਨਿਕ ਸਿਹਤ ਸੇਵਾ ਅਤੇ ਮੈਡੀਸਿਨ ਇਨਫ੍ਰਾਸਟ੍ਰਕਚਰ ਪ੍ਰਦਾਨ ਕਰੇਗਾ। ਨਵੇਂ ਭਵਨ ਵਿੱਚ ਪ੍ਰਸ਼ਾਸਨਿਕ ਬਲੌਕ, ਓਪੀਡੀ ਬਲੌਕ, ਆਈਪੀਡੀ ਬਲੌਕ ਅਤੇ ਇੱਕ ਸਮਰਪਿਤ ਉਪਚਾਰ ਬਲੌਕ ਹੋਵੇਗਾ, ਇਸ ਨਾਲ ਰੋਗੀਆਂ ਅਤੇ ਰਿਸਰਚਰਾਂ ਦੋਨਾਂ ਦੇ ਲਈ ਇੱਕ ਏਕੀਕ੍ਰਿਤ ਅਤੇ ਨਿਰਵਿਘਨ ਸਿਹਤ ਸੇਵਾ ਅਨੁਭਵ ਨੂੰ ਸੁਨਿਸ਼ਚਿਤ ਕੀਤਾ ਜਾ ਸਕੇਗਾ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India’s GDP To Grow 7% In FY26: Crisil Revises Growth Forecast Upward

Media Coverage

India’s GDP To Grow 7% In FY26: Crisil Revises Growth Forecast Upward
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 16 ਦਸੰਬਰ 2025
December 16, 2025

Global Respect and Self-Reliant Strides: The Modi Effect in Jordan and Beyond