ਪ੍ਰਧਾਨ ਮੰਤਰੀ 24 ਸਤੰਬਰ ਨੂੰ ਨੌਂ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣਗੇ
ਵੰਦੇ ਭਾਰਤ ਟ੍ਰੇਨਾਂ ਨਾਲ ਪੁਰੀ, ਮਦੁਰੈ ਅਤੇ ਤਿਰੂਪਤੀ ਜਿਹੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਕਨੈਕਟੀਵਿਟੀ ਮਿਲੇਗੀ
ਇਹ ਟ੍ਰੇਨਾਂ ਆਪਣੇ ਸੰਚਾਲਨ ਦੇ ਰੂਟਾਂ ‘ਤੇ ਸਭ ਤੋਂ ਤੇਜ਼ ਗਤੀ ਨਾਲ ਦੋੜੇਗੀ ਅਤੇ ਯਾਤਰੀਆਂ ਦੇ ਸਮੇਂ ਵਿੱਚ ਕਾਫੀ ਬੱਚਤ ਕਰੇਗੀ
ਨਵੀਆਂ ਟ੍ਰੇਨਾਂ ਯਾਤਰੀਆਂ ਨੂੰ ਵਿਸ਼ਵ ਪੱਧਰੀ ਅਨੁਭਵ ਪ੍ਰਦਾਨ ਕਰੇਗੀ ਅਤੇ ਟੂਰਿਜ਼ਮ ਨੂੰ ਹੁਲਾਰਾ ਦੇਵੇਗੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 24 ਸਤੰਬਰ 2023 ਨੂੰ ਦੁਪਹਿਰ 12.30 ਵਜੇ ਵੀਡੀਓ ਕਾਨਫਰਸਿੰਗ ਦੇ ਮਾਧਿਅਮ ਨਾਲ ਨੌਂ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ।

ਇਹ ਨਵੀਆਂ ਵੰਦੇ ਭਾਰਤ ਟ੍ਰੇਨਾਂ ਦੇਸ਼ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਕਰਨ ਅਤੇ ਰੇਲ ਯਾਤਰੀਆਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹਨ। ਜਿਨ੍ਹਾਂ ਨਵੀਆਂ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ ਜਾਵੇਗੀ, ਉਨ੍ਹਾਂ ਦੇ ਨਾਮ ਹਨ:

1.    ਉਦੈਪੁਰ-ਜੈਪੁਰ ਵੰਦੇ ਭਾਰਤ ਐਕਸਪ੍ਰੈੱਸ

2.   ਤਿਰੂਨੇਲਵੇਲੀ –ਮਦੁਰੈ-ਚੇਨਈ ਵੰਦੇ ਭਾਰਤ ਐਕਸਪ੍ਰੈੱਸ

3.    ਹੈਦਰਾਬਾਦ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈੱਸ

4.   ਵਿਜੈਵਾੜਾ-ਚੇਨਈ (ਰੇਨੀਗੁੰਟਾ ਦੇ ਰਸਤੇ) ਵੰਦੇ ਭਾਰਤ ਐਕਸਪ੍ਰੈੱਸ

5.   ਪਟਨਾ-ਹਾਵੜਾ ਵੰਦੇ ਭਾਰਤ ਐਕਸਪ੍ਰੈੱਸ

6.    ਕਾਸਰਗੋਡ-ਤਿਰੂਵਨੰਤਪੁਰਮ ਵੰਦੇ ਭਾਰਤ ਐਕਸਪ੍ਰੈੱਸ

7.    ਰਾਓਰਕੇਲਾ-ਭੁਵਨੇਸ਼ਵਰ-ਪੁਰੀ ਵੰਦੇ ਭਾਰਤ ਐਕਸਪ੍ਰੈੱਸ

8.   ਰਾਂਚੀ-ਹਾਵੜਾ ਵੰਦੇ ਭਾਰਤ ਐਕਸਪ੍ਰੈੱਸ

9.   ਜਾਮਨਗਰ-ਅਹਿਮਦਾਬਾਦ ਵੰਦੇ ਭਾਰਤ ਐਕਸਪ੍ਰੈੱਸ

 

ਇਹ ਨੌਂ ਟ੍ਰੇਨਾਂ 11 ਰਾਜਾਂ- ਰਾਜਸਥਾਨ, ਤਮਿਲਨਾਡੂ, ਤੇਲੰਗਾਨਾ, ਆਂਧਰ ਪ੍ਰਦੇਸ਼, ਕਰਨਾਟਕ, ਬਿਹਾਰ, ਪੱਛਮੀ ਬੰਗਾਲ, ਕੇਰਲ, ਓਡੀਸ਼ਾ, ਝਾਰਖੰਡ ਅਤੇ ਗੁਜਰਾਤ ਵਿੱਚ ਕਨੈਕਟੀਵਿਟੀ ਨੂੰ ਹੁਲਾਰਾ ਦੇਣਗੀਆਂ।

ਇਹ ਵੰਦੇ ਭਾਰਤ ਟ੍ਰੇਨਾਂ ਆਪਣੇ ਸੰਚਾਲਨ ਦੇ ਰੂਟਾਂ ‘ਤੇ ਸਭ ਤੋਂ ਤੇਜ਼ ਗਤੀ ਨਾਲ ਦੋੜਨਗੀਆਂ ਅਤੇ ਯਾਤਰੀਆਂ ਦੇ ਸਮੇਂ ਵਿੱਚ ਕਾਫੀ ਬੱਚਤ ਕਰਨਗੀਆਂ। ਰੂਟ ‘ਤੇ ਮੌਜੂਦਾ ਸਭ ਤੋਂ  ਤੇਜ਼ ਟ੍ਰੇਨ ਦੀ ਤੁਲਨਾ ਵਿੱਚ ਰਾਓਰਕੇਲਾ-ਭੁਵਨੇਸ਼ਵਰ-ਪੁਰੀ ਵੰਦੇ ਭਾਰਤ ਐਕਸਪ੍ਰੈੱਸ ਅਤੇ ਕਾਸਰਗੋਡ-ਤਿਰੂਵਨੰਤਪੁਰਮ ਵੰਦੇ ਭਾਰਤ ਐਕਸਪ੍ਰੈੱਸ ਲਗਭਗ ਤਿੰਨ ਘੰਟੇ ਜਲਦੀ ਸਫਰ ਤੈਅ ਕਰਗੀਆਂ, ਹੈਦਰਾਬਾਦ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈੱਸ 2.5 ਘੰਟੇ ਤੋਂ ਅਧਿਕ ਸਮੇਂ ਦੀ ਬੱਚਤ ਕਰੇਗੀ, ਤਿਰੁਲੇਵੇਲੀ-ਮਦੁਰੈ-ਚੇਨਈ ਵੰਦੇ ਭਾਰਤ ਐਕਸਪ੍ਰੈੱਸ 2 ਘੰਟੇ ਤੋਂ ਅਧਿਕ ਸਮੇਂ ਦੀ ਬੱਚਤ ਕਰੇਗੀ, ਰਾਂਚੀ-ਹਾਵੜਾ ਵੰਦੇ ਭਾਰਤ ਐਕਸਪ੍ਰੈੱਸ, ਪਟਨਾ-ਹਾਵੜਾ ਵੰਦੇ ਭਾਰਤ ਐਕਸਪ੍ਰੈੱਸ ਅਤੇ ਜਾਮਨਗਰ-ਅਹਿਮਦਾਬਾਦ ਵੰਦੇ ਭਾਰਤ ਐਕਸਪ੍ਰੈੱਸ ਲਗਭਗ ਇੱਕ ਘੰਟੇ ਦੇ ਸਮੇਂ ਦੀ ਬੱਚਤ ਕਰੇਗੀ ਅਤੇ ਉਦੈਪੁਰ-ਜੈਪੁਰ ਵੰਦੇ ਭਾਰਤ ਐਕਸਪ੍ਰੈੱਸ ਲਗਭਗ ਅੱਧਾ ਘੰਟਾ ਜਲਦੀ ਸਫਰ ਤੈਅ ਕਰੇਗੀ।

ਦੇਸ਼ ਦੇ ਮਹੱਤਵਪੂਰਨ ਧਾਰਮਿਕ ਸਥਾਨਾਂ ਦੀ ਕਨੈਕਟੀਵਿਟੀ ਵਿੱਚ ਸੁਧਾਰ ਕਰਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਰੂਪ, ਰਾਓਰਕੇਲਾ-ਭੁਵਨੇਸ਼ਵਰ-ਪੁਰੀ ਵੰਦੇ ਭਾਰਤ ਐਕਸਪ੍ਰੈੱਸ ਅਤੇ ਤਿਰੁਨੇਲਵੇਲੀ-ਮਦੁਰੈ-ਚੇਨਈ ਵੰਦੇ ਭਾਰਤ ਐਕਸਪ੍ਰੈੱਸ ਪੁਰੀ ਅਤੇ ਮਦੁਰੈ ਦੇ ਮਹੱਤਵਪੂਰਨ ਧਾਰਮਿਕ ਸ਼ਹਿਰਾਂ ਨੂੰ ਜੋੜੇਗੀ। ਇਸ ਦੇ ਇਲਾਵਾ, ਵਿਜੈਵਾੜਾ-ਚੇਨਈ ਵੰਦੇ ਭਾਰਤ ਐਕਸਪ੍ਰੈੱਸ ਰੇਨੀਗੁੰਟਾ ਰੂਟ ਤੋਂ ਸੰਚਾਲਿਤ ਹੋਵੇਗੀ ਅਤੇ ਤਿਰੂਪਤੀ ਤੀਰਥ ਸਥਾਨ ਕੇਂਦਰ ਤੱਕ ਕਨੈਕਟੀਵਿਟੀ ਪ੍ਰਦਾਨ ਕਰੇਗੀ।

ਇਨ੍ਹਾਂ ਵੰਦੇ ਭਾਰਤ ਟ੍ਰੇਨਾਂ ਦੀ ਸ਼ੁਰੂਆਤ ਨਾਲ ਦੇਸ਼ ਵਿੱਚ ਰੇਲ ਸੇਵਾ ਦੇ ਇੱਕ ਨਵੇਂ ਮਾਨਕ ਦੀ ਸ਼ੁਰੂਆਤ ਹੋਵੇਗੀ। ਵਿਸ਼ਵ ਪੱਧਰੀ ਸੁਵਿਧਾਵਾਂ ਅਤੇ ਕਵਚ ਤਕਨੀਕ ਸਹਿਤ ਉੱਨਤ ਸੁਰੱਖਿਆ ਸੁਵਿਧਾਵਾਂ ਨਾਲ ਸੁਸਜਿਤ ਇਹ ਟ੍ਰੇਨਾਂ ਆਮ ਲੋਕਾਂ, ਪੇਸ਼ੇਵਰਾਂ, ਵਪਾਰਿਆਂ, ਵਿਦਿਆਰਥੀਆਂ ਅਤੇ ਸੈਲਾਨੀਆਂ ਨੂੰ ਯਾਤਰਾ ਦੇ ਆਧੁਨਿਕ, ਜਲਦੀ ਅਤੇ ਆਰਾਮਦਾਇਕ ਸਾਧਨ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
STEM Enrolment Crosses 1 Crore Mark, Women's Share Rises To 44%: Government Report

Media Coverage

STEM Enrolment Crosses 1 Crore Mark, Women's Share Rises To 44%: Government Report
NM on the go

Nm on the go

Always be the first to hear from the PM. Get the App Now!
...
Prime Minister shares Sanskrit Subhashitam applauding the courage and perseverance of India's Youth
July 20, 2026

The Prime Minister, Shri Narendra Modi, shared a Sanskrit Subhashitam applauding the courage and perseverance of India's Youth:

"प्राप्यापदं न व्यथते कदाचिदुद्योगमन्विच्छति चाप्रमत्तः।

दुःखं च काले सहते महात्मा धुरन्धरस्तस्य जिताः सपत्नाः॥"

Shri Modi said that our youth is achieving historic success through their courage, self-confidence, and relentless hard work, and this is the greatest strength of a rapidly developing India.

The Prime Minister posted on X:

आज हमारे युवा साथी धैर्य, आत्मविश्वास और अथक परिश्रम से ऐतिहासिक सफलता हासिल कर रहे हैं। यही विकसित हो रहे भारत की सबसे बड़ी ताकत है।

प्राप्यापदं न व्यथते कदाचिदुद्योगमन्विच्छति चाप्रमत्तः।

दुःखं च काले सहते महात्मा धुरन्धरस्तस्य जिताः सपत्नाः॥