Share
 
Comments
ਪ੍ਰਧਾਨ ਮੰਤਰੀ ‘ਸਪ੍ਰਿੰਟ ਚੈਲੰਜਜ਼’ ਦਾ ਉਦਘਾਟਨ ਕਰਨਗੇ- ਜਿਸ ਦਾ ਉਦੇਸ਼ ਭਾਰਤੀ ਜਲ ਸੈਨਾ ਵਿੱਚ ਸਵਦੇਸ਼ੀ ਟੈਕਨੋਲੋਜੀ ਨੂੰ ਹੁਲਾਰਾ ਦੇਣਾ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਜੁਲਾਈ, 2022 ਨੂੰ ਸ਼ਾਮ 4:30 ਵਜੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿੱਚ ਐੱਨਆਈਆਈਓ (ਨੇਵਲ ਇਨੋਵੇਸ਼ਨ ਅਤੇ ਸਵਦੇਸ਼ੀਕਰਣ ਸੰਗਠਨ) ਸੈਮੀਨਾਰ ‘ਸਵਾਵਲੰਬਨ’ ('Swavlamban') ਨੂੰ ਸੰਬੋਧਨ ਕਰਨਗੇ।

ਆਤਮਨਿਰਭਰ ਭਾਰਤ ਦਾ ਇੱਕ ਪ੍ਰਮੁੱਖ ਘਟਕ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨਾ ਹੈ। ਇਸ ਪ੍ਰਯਾਸ ਨੂੰ ਅੱਗੇ ਵਧਾਉਣ ਦੇ ਕ੍ਰਮ ਵਿੱਚ ਪ੍ਰਧਾਨ ਮੰਤਰੀ ਇਸ ਪ੍ਰੋਗਰਾਮ ਦੇ ਦੌਰਾਨ, ‘ਸਪ੍ਰਿੰਟ ਚੈਲੰਜਜ਼’ ਦਾ ਉਦਘਾਟਨ ਕਰਨਗੇ, ਜਿਸ ਦਾ ਉਦੇਸ਼ ਭਾਰਤੀ ਜਲ ਸੈਨਾ ਵਿੱਚ ਸਵਦੇਸ਼ੀ ਟੈਕਨੋਲੋਜੀ ਦੇ ਉਪਯੋਗ ਨੂੰ ਹੁਲਾਰਾ ਦੇਣਾ ਹੈ। ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਇੱਕ ਹਿੱਸੇ ਦੇ ਰੂਪ ਵਿੱਚ, ਐੱਨਆਈਆਈਓ ਨੇ ਡਿਫੈਂਸ ਇਨੋਵੇਸ਼ਨ ਔਰਗਨਾਇਜ਼ੇਸ਼ਨ (ਡੀਆਈਓ) ਦੇ ਨਾਲ ਮਿਲ ਕੇ ਭਾਰਤੀ ਜਲ ਸੈਨਾ ਵਿੱਚ ਘੱਟ ਤੋਂ ਘੱਟ 75 ਨਵੀਆਂ ਸਵਦੇਸ਼ੀ ਟੈਕਨੋਲੋਜੀਆਂ/ਉਤਪਾਦਾਂ ਨੂੰ ਸ਼ਾਮਲ ਕਰਨ ਦਾ ਲਕਸ਼ ਨਿਰਧਾਰਿਤ ਕੀਤਾ ਹੈ। ਇਸ ਸਹਿਯੋਗੀ ਪ੍ਰੋਜੈਕਟ ਦਾ ਨਾਮ ਸਪ੍ਰਿੰਟ- SPRINT (ਆਈਡੈਕਸ, ਐੱਨਆਈਆਈਓ ਅਤੇ ਟੀਡੀਏਸੀ ਦੇ ਮਾਧਿਅਮ ਨਾਲ ਆਰ ਐਂਡ ਡੀ (ਖੋਜ ਤੇ ਵਿਕਾਸ) ਵਿੱਚ ਉਤਕ੍ਰਿਸ਼ਟਤਾ ਨੂੰ ਸਮਰਥਨ ਦੇਣਾ) SPRINT (Supporting Pole-Vaulting in R&D through iDEX, NIIO and TDAC) ਹੈ।

ਸੈਮੀਨਾਰ ਦਾ ਉਦੇਸ਼ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਦੇ ਲਈ ਭਾਰਤੀ ਉਦਯੋਗ ਅਤੇ ਸਿੱਖਿਆ ਜਗਤ ਨੂੰ ਇਸ ਪ੍ਰੋਗਰਾਮ ਨਾਲ ਜੋੜਨਾ ਹੈ। ਦੋ ਦਿਨਾਂ ਦੇ ਸੈਮੀਨਾਰ (18-19 ਜੁਲਾਈ) ਉਦਯੋਗ ਜਗਤ, ਸਿੱਖਿਆ ਜਗਤ, ਸੈਨਾ ਅਤੇ ਸਰਕਾਰ ਦੇ ਪ੍ਰਤੀਨਿਧੀਆਂ ਨੂੰ ਰੱਖਿਆ ਖੇਤਰ ਦੇ ਲਈ ਵਿਚਾਰ-ਵਟਾਂਦਰਾ ਕਰਨ ਅਤੇ ਸਿਫਾਰਸ਼ਾਂ ਦੇਣ ਦੇ ਲਈ ਇੱਕ ਸਾਂਝਾ ਪਲੈਟਫਾਰਮ ਉਪਲਬਧ ਕਰਾਵੇਗਾ। ਇਨੋਵੇਸ਼ਨ, ਸਵਦੇਸ਼ੀਕਰਣ, ਹਥਿਆਰਬੰਦੀ ਅਤੇ ਹਵਾਬਾਜ਼ੀ ਵਿਸ਼ਿਆਂ ‘ਤੇ ਸੈਸ਼ਨ ਆਯੋਜਿਤ ਕੀਤੇ ਜਾਣਗੇ। ਸੈਮੀਨਾਰ ਦੇ ਦੂਸਰੇ ਦਿਨ ਸਰਕਾਰ ਦੇ ਸਾਗਰ (ਖੇਤਰ ਵਿੱਚ ਸਾਰਿਆਂ ਦੇ ਲਈ ਸੁਰੱਖਿਆ ਅਤੇ ਵਿਕਾਸ SAGAR -Security and Growth for All in the Region) ਦ੍ਰਿਸ਼ਟੀਕੋਣ ਦੇ ਅਨੁਰੂਪ ਹਿੰਦ ਮਹਾਸਾਗਰ ਖੇਤਰ ਵਿੱਚ ਆਊਟਰੀਚ ‘ਤੇ ਚਰਚਾ ਕੀਤੀ ਜਾਵੇਗੀ।

 

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Banking sector recovery has given leg up to GDP growth

Media Coverage

Banking sector recovery has given leg up to GDP growth
...

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 5 ਜੂਨ 2023
June 05, 2023
Share
 
Comments

A New Era of Growth & Development in India with the Modi Government