“ਪੀਐੱਮਓ ਨੂੰ ਸੇਵਾ ਦਾ ਸੰਸਥਾਨ ਅਤੇ ਜਨਤਾ ਦਾ ਪੀਐੱਮਓ ਬਣਨਾ ਚਾਹੀਦਾ ਹੈ”
“ਪੂਰੇ ਦੇਸ਼ ਨੂੰ ਇਸ ਟੀਮ ‘ਤੇ ਭਰੋਸਾ ਹੈ”
“ਅਸੀਂ ਸਾਰੇ ਮਿਲ ਕੇ ਵਿਕਸਿਤ ਭਾਰਤ 2047 ਦੇ ਇਰਾਦੇ ਨਾਲ ‘ਰਾਸ਼ਟਰ ਪ੍ਰਥਮ‘ ਦੇ ਲਕਸ਼ ਨੂੰ ਪ੍ਰਾਪਤ ਕਰਾਂਗੇ”
“ਅਸੀਂ ਦੇਸ਼ ਨੂੰ ਉਨ੍ਹਾਂ ਉੱਚਾਈਆਂ ‘ਤੇ ਲਿਜਾਣਾ ਹੈ, ਜਿਸ ਨੂੰ ਕਿਸੇ ਹੋਰ ਦੇਸ਼ ਨੇ ਕਦੇ ਵੀ ਹਾਸਲ ਨਹੀਂ ਕੀਤਾ”
“ਇਨ੍ਹਾਂ ਚੋਣਾਂ ਨੇ ਸਰਕਾਰੀ ਕਰਮਚਾਰੀਆਂ ਦੇ ਪ੍ਰਯਾਸਾਂ ‘ਤੇ ਮੋਹਰ ਲਗਾਈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਦਫਤਰ ਦਾ ਚਾਰਜ ਸੰਭਾਲ ਲਿਆ ਹੈ। ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸ਼ੁਰੂ ਤੋਂ ਹੀ ਪੀਐੱਮਓ ਨੇ ਸੇਵਾ ਦਾ ਸੰਸਥਾਨ ਅਤੇ ਜਨਤਾ ਦਾ ਪੀਐੱਮਓ ਬਨਾਉਣ ਦਾ ਪ੍ਰਯਾਸ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਪੀਐੱਮਓ ਨੂੰ ਇੱਕ ਉਤਪ੍ਰੇਰਕ ਏਜੰਟ (catalytic agent) ਦੇ ਰੂਪ ਵਿੱਚ ਵਿਕਸਿਤ ਕਰਨ ਦਾ ਪ੍ਰਯਾਸ ਕੀਤਾ ਹੈ, ਜੋ ਨਵੀਂ ਊਰਜਾ ਅਤੇ ਪ੍ਰੇਰਣਾ ਦਾ ਸਰੋਤ ਬਣੇ।”

 

 ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਦਾ ਮਤਲਬ ਹੈ ਸ਼ਕਤੀ, ਸਮਰਪਣ ਅਤੇ ਸੰਕਲਪ ਦੀ ਨਵੀਂ ਊਰਜਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਪੀਐੱਮਓ ਸਮਰਪਣ ਦੇ ਨਾਲ ਲੋਕਾਂ ਦੀ ਸੇਵਾ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਕਿ ਇਕੱਲੇ ਮੋਦੀ ਹੀ ਸਰਕਾਰ ਨਹੀਂ ਚਲਾਉਂਦੇ, ਸਗੋਂ ਹਜ਼ਾਰਾਂ ਲੋਕ ਇਕੱਠੇ ਮਿਲ ਕੇ ਜ਼ਿੰਮੇਵਾਰੀ ਉਠਾਉਂਦੇ ਹਨ ਅਤੇ ਨਤੀਜੇ ਵਜੋਂ, ਨਾਗਰਿਕ ਹੀ ਇਸ ਦੀਆਂ ਸਮਰੱਥਾਵਾਂ ਦੀ ਸੁੰਦਰਤਾ ਦੇ ਗਵਾਹ ਬਣਦੇ ਹਨ। 

 ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਟੀਮ ਵਿੱਚ ਸ਼ਾਮਲ ਲੋਕਾਂ ਕੋਲ ਸਮੇਂ ਦੀ ਕੋਈ ਕਮੀ ਨਹੀਂ ਹੈ, ਸੋਚਣ ਦੀ ਕੋਈ ਸੀਮਾ ਨਹੀਂ ਹੈ ਅਤੇ ਨਾ ਹੀ ਕੋਸ਼ਿਸ਼ ਕਰਨ ਲਈ ਕੋਈ ਨਿਰਧਾਰਿਤ ਮਾਪਦੰਡ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ ਨੂੰ ਇਸ ਟੀਮ ‘ਤੇ ਭਰੋਸਾ ਹੈ। 

 

 

 ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਆਪਣੀ ਟੀਮ ਦਾ ਹਿੱਸਾ ਰਹੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਲੋਕਾਂ ਨੂੰ ਵੀ ਉਤਸ਼ਾਹਿਤ ਕੀਤਾ ਜੋ ਅਗਲੇ 5 ਸਾਲਾਂ ਲਈ ਵਿਕਸ਼ਿਤ ਭਾਰਤ ਦੀ ਯਾਤਰਾ ਦਾ ਹਿੱਸਾ ਬਣਨਾ ਚਾਹੁੰਦੇ ਹਨ ਅਤੇ ਰਾਸ਼ਟਰ ਨਿਰਮਾਣ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਸਭ ਮਿਲ ਕੇ ਵਿਕਸਿਤ ਭਾਰਤ 2047 ਦੇ ਇਰਾਦੇ ਨਾਲ ‘ਰਾਸ਼ਟਰ ਪ੍ਰਥਮ’ ਦੇ ਲਕਸ਼ ਨੂੰ ਪ੍ਰਾਪਤ ਕਰਾਂਗੇ।” ਉਨ੍ਹਾਂ ਇਹ ਵੀ ਦੁਹਰਾਇਆ ਕਿ ਉਨ੍ਹਾਂ ਦਾ ਹਰ ਪਲ ਰਾਸ਼ਟਰ ਦਾ ਹੈ। 

 

 ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਇੱਛਾ ਅਤੇ ਸਥਿਰਤਾ ਦਾ ਸੁਮੇਲ ਦ੍ਰਿੜ ਸੰਕਲਪ ਬਣਾਉਂਦਾ ਹੈ, ਜਦਕਿ ਦ੍ਰਿੜਤਾ ਨਾਲ ਸਖ਼ਤ ਮਿਹਨਤ ਸਦਕਾ ਸਫਲਤਾ ਪ੍ਰਾਪਤ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਦੀ ਇੱਛਾ ਸਥਿਰ ਹੈ, ਤਾਂ ਉਹ ਇੱਕ ਸੰਕਲਪ ਦਾ ਰੂਪ ਧਾਰ ਲੈਂਦੀ ਹੈ ਜਦਕਿ ਨਿਰੰਤਰ ਬਦਲਦੀ ਇੱਛਾ ਕੇਵਲ ਇੱਕ ਲਹਿਰ ਹੈ।

 ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਨਵੀਆਂ ਉੱਚਾਈਆਂ ‘ਤੇ ਲਿਜਾਣ ਦੀ ਇੱਛਾ ਵਿਅਕਤ ਕੀਤੀ ਅਤੇ ਆਪਣੀ ਟੀਮ ਨੂੰ ਭਵਿੱਖ ਵਿੱਚ ਪਿਛਲੇ 10 ਸਾਲਾਂ ਦੇ ਕੰਮ ਨਾਲੋਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਗਲੋਬਲ ਬੈਂਚਮਾਰਕ ਤੋਂ ਅੱਗੇ ਨਿਕਲ ਜਾਣ ਲਈ ਪ੍ਰੇਰਿਤ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਸਾਨੂੰ ਦੇਸ਼ ਨੂੰ ਉਨ੍ਹਾਂ ਉੱਚਾਈਆਂ ‘ਤੇ ਲਿਜਾਉਣਾ ਚਾਹੀਦਾ ਹੈ, ਜਿਸ ਨੂੰ ਕਿਸੇ ਹੋਰ ਦੇਸ਼ ਨੇ ਕਦੇ ਹਾਸਲ ਨਹੀਂ ਕੀਤਾ ਹੈ।”

 ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਫਲਤਾ ਲਈ ਵਿਚਾਰਾਂ ਦੀ ਸਪੱਸ਼ਟਤਾ, ਦ੍ਰਿੜ੍ਹ ਵਿਸ਼ਵਾਸ ਅਤੇ ਕੰਮ ਕਰਨ ਦੀ ਲਾਲਸਾ ਜ਼ਰੂਰੀ ਹਨ। ਉਨ੍ਹਾਂ ਕਿਹਾ,  “ਜੇਕਰ ਸਾਡੇ ਕੋਲ ਇਹ ਤਿੰਨ ਚੀਜ਼ਾਂ ਹਨ, ਤਾਂ ਮੈਨੂੰ ਨਹੀਂ ਲਗਦਾ ਕਿ ਸਫਲਤਾ ਨਹੀਂ ਮਿਲੇਗੀ।”

 

 ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ ਦੇ ਕਰਮਚਾਰੀਆਂ ਨੂੰ ਕ੍ਰੈਡਿਟ ਦਿੱਤਾ ਜਿਨ੍ਹਾਂ ਨੇ ਖੁਦ ਨੂੰ ਇੱਕ ਵਿਜ਼ਨ ਦੇ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕਰਮਚਾਰੀ ਸਰਕਾਰ ਦੀਆਂ ਉਪਲਬਧੀਆਂ ਵਿੱਚ ਵੱਡੀ ਹਿੱਸੇਦਾਰੀ ਦੇ ਹੱਕਦਾਰ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਨ੍ਹਾਂ ਚੋਣਾਂ ਨੇ ਸਰਕਾਰੀ ਕਰਮਚਾਰੀਆਂ ਦੀਆਂ ਕੋਸ਼ਿਸ਼ਾਂ ‘ਤੇ ਮੋਹਰ ਲਗਾਈ ਹੈ। ” ਉਨ੍ਹਾਂ ਨੇ ਆਪਣੀ ਟੀਮ ਨੂੰ ਨਵੇਂ ਵਿਚਾਰ ਵਿਕਸਿਤ ਕਰਨ ਅਤੇ ਕੰਮ ਦੇ ਪੈਮਾਣੇ ਨੂੰ ਵਧਾਉਣ ਲਈ ਪ੍ਰੋਤਸਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਸੰਬੋਧਨ ਦਾ ਸਮਾਪਨ ਆਪਣੇ ਊਰਜਾਵਾਨ ਬਣੇ ਰਹਿਣ ਦੀ ਵਜ੍ਹਾ ‘ਤੇ ਪ੍ਰਕਾਸ਼ ਪਾਉਂਦੇ ਹੋਏ ਕੀਤਾ ਅਤੇ ਕਿਹਾ ਕਿ ਇੱਕ ਸਫਲ ਵਿਅਕਤੀ ਉਹ ਹੁੰਦਾ ਹੈ ਜੋ ਆਪਣੇ ਅੰਦਰ ਦੇ ਵਿਦਿਆਰਥੀ ਨੂੰ ਜੀਵਿਤ ਰੱਖਦਾ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Digital dominance: UPI tops global real-time payments with 49% share; govt tells Lok Sabha

Media Coverage

Digital dominance: UPI tops global real-time payments with 49% share; govt tells Lok Sabha
NM on the go

Nm on the go

Always be the first to hear from the PM. Get the App Now!
...
Prime Minister Highlights Sanskrit Wisdom in Doordarshan’s Suprabhatam
December 09, 2025

Prime Minister Shri Narendra Modi today underscored the enduring relevance of Sanskrit in India’s cultural and spiritual life, noting its daily presence in Doordarshan’s Suprabhatam program.

The Prime Minister observed that each morning, the program features a Sanskrit subhāṣita (wise saying), seamlessly weaving together values and culture.

In a post on X, Shri Modi said:

“दूरदर्शनस्य सुप्रभातम् कार्यक्रमे प्रतिदिनं संस्कृतस्य एकं सुभाषितम् अपि भवति। एतस्मिन् संस्कारतः संस्कृतिपर्यन्तम् अन्यान्य-विषयाणां समावेशः क्रियते। एतद् अस्ति अद्यतनं सुभाषितम्....”