ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 17 ਮਈ, 2026 ਨੂੰ ਗੋਥੇਨਬਰਗ ਵਿੱਚ ਸਨਅਤਾਂ ਲਈ ਯੂਰਪੀ ਗੋਲਮੇਜ਼ (ਈਆਰਟੀ) ਨੂੰ ਸੰਬੋਧਨ ਕੀਤਾ। ਸਵੀਡਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਮਿਸਟਰ ਉਲਫ ਕ੍ਰਿਸਟਰਸਨ, ਯੂਰਪੀ ਕਮਿਸ਼ਨ ਦੇ ਪ੍ਰਮੁੱਖ ਮਹਾਮਹਿਮ ਮਿਸ ਉਰਸੁਲਾ ਵਾਨ ਡੇਰ ਲੇਅਨ, ਸੀਨੀਅਰ ਯੂਰਪੀ ਸਨਅਤੀ ਨੇਤਾਵਾਂ ਅਤੇ ਪ੍ਰਮੁੱਖ ਯੂਰਪੀ ਅਤੇ ਭਾਰਤੀ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਵੋਲਵੋ ਸਮੂਹ ਵੱਲੋਂ ਆਯੋਜਿਤ ਗੱਲਬਾਤ ਵਿੱਚ ਹਿੱਸਾ ਲਿਆ।

ਆਪਣੇ ਮੁੱਖ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਅਤੇ ਯੂਰਪ ਦਰਮਿਆਨ ਵਧ ਰਹੀ ਰਣਨੀਤਕ ਇਕਸੁਰਤਾ ਨੂੰ ਉਜਾਗਰ ਕੀਤਾ ਅਤੇ ਇੱਕ ਵਧਦੇ ਗੁੰਝਲਦਾਰ ਅਤੇ ਅਨਿਸ਼ਚਿਤ ਆਲਮੀ ਮਾਹੌਲ ਵਿੱਚ ਭਰੋਸੇਯੋਗ ਭਾਈਵਾਲੀ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ-ਯੂਰਪੀ ਸਬੰਧਾਂ ਵਿੱਚ ਵਧ ਰਹੀ ਰਫ਼ਤਾਰ ਦਾ ਸਵਾਗਤ ਕੀਤਾ, ਜਿਸ ਵਿੱਚ ਇਤਿਹਾਸਕ ਭਾਰਤ-ਯੂਰਪੀ ਮੁਕਤ ਵਪਾਰ ਸਮਝੌਤੇ ਦੀ ਗੱਲਬਾਤ ਦਾ ਸਫਲ ਸਿੱਟਾ ਵੀ ਸ਼ਾਮਲ ਹੈ। ਉਨ੍ਹਾਂ ਨੇ ਸਮਝੌਤੇ ਨੂੰ ਇੱਕ ਪਰਿਵਰਤਨਸ਼ੀਲ ਆਰਥਿਕ ਭਾਈਵਾਲੀ ਦੱਸਿਆ ਜੋ ਵਪਾਰ, ਤਕਨਾਲੋਜੀ, ਨਿਰਮਾਣ, ਸੇਵਾਵਾਂ ਅਤੇ ਲਚਕਦਾਰ ਸਪਲਾਈ ਲੜੀਆਂ ਵਿੱਚ ਨਵੇਂ ਮੌਕੇ ਸਿਰਜੇਗੀ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰਾ (ਆਈਐੱਮਈਸੀ) ਵਰਗੇ ਕਨੈਕਟੀਵਿਟੀ ਪ੍ਰੋਜੈਕਟ ਭਾਰਤ-ਯੂਰਪ ਵਪਾਰਕ ਭਾਈਵਾਲੀ ਵਿੱਚ ਨਵਾਂ ਮੁੱਲ ਜੋੜਦੇ ਹਨ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅੱਜ ਨਿਵੇਸ਼, ਨਵੀਨਤਾ ਅਤੇ ਨਿਰਮਾਣ ਲਈ ਦੁਨੀਆ ਦੇ ਸਭ ਤੋਂ ਆਕਰਸ਼ਕ ਸਥਾਨਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਭਾਰਤ ਦੇ ਤੇਜ਼ ਆਰਥਿਕ ਵਿਕਾਸ, ਅਗਲੀ ਪੀੜ੍ਹੀ ਦੇ ਆਰਥਿਕ ਸੁਧਾਰਾਂ, ਸ਼ਾਸਨ ਵਿੱਚ ਕਾਰੋਬਾਰ ਕਰਨ ਵਿੱਚ ਸੌਖ, ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦਾ ਵਿਸਤਾਰ, ਜੀਵੰਤ ਨਿਰਮਾਣ ਈਕੋਸਿਸਟਮ ਅਤੇ ਤੇਜ਼ੀ ਨਾਲ ਬਦਲ ਰਹੇ ਬੁਨਿਆਦੀ ਢਾਂਚੇ ਦੇ ਖੇਤਰ ਨੂੰ ਉਜਾਗਰ ਕੀਤਾ। ਉਨ੍ਹਾਂ ਨੇ "ਡਿਜ਼ਾਈਨ ਫਾਰ ਇੰਡੀਆ, ਮੇਕ ਇਨ ਇੰਡੀਆ ਅਤੇ ਐਕਸਪੋਰਟ ਫਰੌਮ ਇੰਡੀਆ" ਦੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਇਆ ਅਤੇ ਯੂਰਪੀ ਕੰਪਨੀਆਂ ਨੂੰ ਇੱਕ ਭਰੋਸੇਮੰਦ ਅਤੇ ਯਕੀਨੀ ਆਰਥਿਕ ਭਾਈਵਾਲ ਵਜੋਂ ਭਾਰਤ ਨਾਲ ਆਪਣੀ ਸ਼ਮੂਲੀਅਤ ਨੂੰ ਡੂੰਘਾ ਕਰਨ ਲਈ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਯੂਰਪ ਨੂੰ ਲਚਕਦਾਰ ਅਤੇ ਵਿਭਿੰਨ ਸਪਲਾਈ ਲੜੀਆਂ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਭਾਰਤ ਦੇ ਅਭਿਲਾਸ਼ੀ ਬੁਨਿਆਦੀ ਢਾਂਚੇ ਅਤੇ ਊਰਜਾ ਪਰਿਵਰਤਨ ਨੂੰ ਉਜਾਗਰ ਕੀਤਾ, ਜਿਸ ਵਿੱਚ ਆਵਾਜਾਈ, ਲੌਜਿਸਟਿਕਸ, ਅਖੁੱਟ ਊਰਜਾ, ਗ੍ਰੀਨ ਹਾਈਡ੍ਰੋਜਨ ਅਤੇ ਪ੍ਰਮਾਣੂ ਊਰਜਾ ਵਿੱਚ ਵੱਡੇ ਪੱਧਰ 'ਤੇ ਨਿਵੇਸ਼ ਸ਼ਾਮਲ ਹਨ। ਉਨ੍ਹਾਂ ਨੇ ਯੂਰਪੀ ਸਨਅਤੀ ਨੇਤਾਵਾਂ ਨੂੰ ਦੂਰਸੰਚਾਰ ਅਤੇ ਡਿਜੀਟਲ ਬੁਨਿਆਦੀ ਢਾਂਚੇ; ਏਆਈ, ਸੈਮੀਕੰਡਕਟਰ, ਇਲੈਕਟ੍ਰਾਨਿਕਸ, ਅਤੇ ਡੀਪ ਟੈੱਕ ਨਿਰਮਾਣ; ਹਰਿਤ ਤਬਦੀਲੀ ਅਤੇ ਸਾਫ਼ ਊਰਜਾ; ਬੁਨਿਆਦੀ ਢਾਂਚਾ, ਗਤੀਸ਼ੀਲਤਾ ਅਤੇ ਸ਼ਹਿਰੀ ਤਬਦੀਲੀ; ਅਤੇ ਸਿਹਤ ਸੰਭਾਲ ਅਤੇ ਜੀਵਨ ਵਿਗਿਆਨ ਵਰਗੇ ਖੇਤਰਾਂ ਵਿੱਚ ਭਾਰਤ ਨਾਲ ਭਾਈਵਾਲੀ ਕਰਨ ਲਈ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਅਤੇ ਯੂਰਪ ਦਰਮਿਆਨ ਪ੍ਰਤਿਭਾ ਗਤੀਸ਼ੀਲਤਾ, ਸਿੱਖਿਆ ਅਤੇ ਹੁਨਰ ਭਾਈਵਾਲੀ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤ ਦੇ ਨੌਜਵਾਨ ਅਤੇ ਹੁਨਰਮੰਦ ਕਾਰਜਬਲ ਨੂੰ ਭਵਿੱਖ ਦੇ ਵਿਸ਼ਵ ਆਰਥਿਕ ਵਿਕਾਸ ਲਈ ਇੱਕ ਵੱਡੀ ਤਾਕਤ ਵਜੋਂ ਉਜਾਗਰ ਕੀਤਾ ਅਤੇ ਲੋਕ-ਦਰ-ਲੋਕ ਸਬੰਧਾਂ ਅਤੇ ਨਵੀਨਤਾ ਭਾਈਵਾਲੀ ਨੂੰ ਡੂੰਘਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਭਾਰਤ-ਯੂਰਪ ਸੀਈਓਜ਼ ਗੋਲਮੇਜ਼ ਸਾਲਾਨਾ ਆਯੋਜਿਤ ਕਰਨ ਅਤੇ ਈਆਰਟੀ ਵਿਖੇ ਇੱਕ ਇੰਡੀਆ ਡੈਸਕ ਬਣਾਉਣ ਦਾ ਸੁਝਾਅ ਦਿੱਤਾ। ਗੱਲਬਾਤ ਨੇ ਭਾਰਤ-ਯੂਰਪ ਆਰਥਿਕ ਅਤੇ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ​​ਕਰਨ 'ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ ਅਤੇ ਟਿਕਾਊ ਵਿਕਾਸ, ਤਕਨੀਕੀ ਸਹਿਯੋਗ ਅਤੇ ਮਜ਼ਬੂਤ ਆਲਮੀ ਭਾਈਵਾਲੀ ਲਈ ਭਾਰਤ ਅਤੇ ਯੂਰਪ ਦੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
103 Cr Internet Connections, 66 Cr Daily UPI Transactions: PM Modi Highlights Digital India Impact At 11

Media Coverage

103 Cr Internet Connections, 66 Cr Daily UPI Transactions: PM Modi Highlights Digital India Impact At 11
NM on the go

Nm on the go

Always be the first to hear from the PM. Get the App Now!
...
Prime Minister shares Sanskrit Subhashitam emphasizing that continuous effort is the true key to success
July 02, 2026

The Prime Minister, Shri Narendra Modi, shared a Sanskrit Subhashitam:

“नानाश्रान्ताय श्रीरस्तीति रोहित शुश्रुम।

पापो नृषद्वरो जन इन्द्र इच्चरतः सखा चरैवेति॥"

The Subhashitam emphasizes that continuous effort is the true key to success, and in life, only that person reaches their goal who keeps moving forward with patience, determination, and self-confidence.

The Prime Minister wrote on X;

निरंतर प्रयास ही सफलता की असली कुंजी है। जीवन में वही व्यक्ति अपने लक्ष्य तक पहुंचता है, जो धैर्य, दृढ़ संकल्प और आत्मविश्वास के साथ आगे बढ़ता रहता है।

नानाश्रान्ताय श्रीरस्तीति रोहित शुश्रुम।

पापो नृषद्वरो जन इन्द्र इच्चरतः सखा चरैवेति॥