ਪ੍ਰਧਾਨ ਮੰਤਰੀ ਨੇ ਸ਼੍ਰੀ ਸੰਤ ਗਿਆਨੇਸ਼ਵਰ ਮਹਾਰਾਜ ਪਾਲਖੀ ਮਾਰਗ ਅਤੇ ਸ਼੍ਰੀ ਸੰਤ ਤੁਕਾਰਾਮ ਮਹਾਰਾਜ ਪਾਲਖੀ ਮਾਰਗ ਦੇ ਮੁੱਖ ਸੈਕਸ਼ਨਾਂ ਦੀ ਫ਼ੋਰ ਲੇਨਿੰਗ ਦਾ ਨੀਂਹ–ਪੱਥਰ ਰੱਖਿਆ
ਪ੍ਰਧਾਨ ਮੰਤਰੀ ਨੇ ਪੰਢਰਪੁਰ ਨਾਲ ਕਨੈਕਟੀਵਿਟੀ ‘ਚ ਵਾਧਾ ਕਰਨ ਲਈ ਵੀ ਕਈ ਸੜਕ ਪ੍ਰੋਜੈਕਟ ਸਮਰਪਿਤ ਕੀਤੇ
“ਇਹ ਯਾਤਰਾ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਜਨ–ਯਾਤਰਾਵਾਂ ‘ਚੋਂ ਇੱਕ ਹੈ ਤੇ ਇਸ ਨੂੰ ਲੋਕਾਂ ਲਹਿਰ ਵਜੋਂ ਦੇਖਿਆ ਜਾਂਦਾ ਹੈ, ਇਹ ਭਾਰਤ ਦੇ ਸਦੀਵੀ ਗਿਆਨ ਦਾ ਪ੍ਰਤੀਕ ਹੈ, ਜੋ ਸਾਡੇ ਵਿਸ਼ਵਾਸ ਨੂੰ ਬੰਨ੍ਹਦਾ ਨਹੀਂ ਸਗੋਂ ਆਜ਼ਾਦ ਛੱਡਦਾ ਹੈ”
“ਭਗਵਾਨ ਵਿੱਠਲ ਦਾ ਦਰਬਾਰ ਸਭ ਲਈ ਇੱਕਸਮਾਨ ਖੁੱਲ੍ਹਾ ਹੈ। ‘ਸਬਕਾ ਸਾਥ–ਸਬਕਾ ਵਿਕਾਸ – ਸਬਕਾ ਵਿਸ਼ਵਾਸ’ ਪਿੱਛੇ ਇਹੋ ਭਾਵਨਾ ਹੈ ‘‘
“ਸਮੇਂ–ਸਮੇਂ ‘ਤੇ ਵਿਭਿੰਨ ਖੇਤਰਾਂ ‘ਚ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਨੇ ਪ੍ਰਗਟ ਹੋ ਕੇ ਦੇਸ਼ ਦਾ ਮਾਰਗ–ਦਰਸ਼ਨ ਕੀਤਾ ਹੈ”
“‘ਪੰਢਰੀ ਕੀ ਵਾਰੀ’ ਮੌਕੇ ਦੀ ਸਮਾਨਤਾ ਦੀ ਪ੍ਰਤੀਕ ਹੈ। ਵਰਕਾਰੀ ਹਿੱਲਜੁੱਲ ਵਿਤਕਰੇ ਨੂੰ ਅਸ਼ੁੱਭ ਸਮਝਦੀ ਹੈ ਤੇ ਇਹ ਇਸ ਦਾ ਮਹਾਨ ਆਦਰਸ਼–ਵਾਕ ਹੈ”
ਸ਼ਰਧਾਲੂਆਂ ਤੋਂ ਤਿੰਨ ਵਾਅਦੇ ਲਏ ਜਾਂਦੇ ਹਨ – ਰੁੱਖ ਲਾਉਣਾ, ਪੀਣ ਵਾਲੇ ਪਾਣੀ ਦੇ ਇੰਤਜ਼ਾਮ ਕਰਨੇ ਅਤੇ ਪੰਢਰਪੁਰ ਨੂੰ ਇੱਕ ਸਾਫ਼–ਸੁਥਰਾ ਤੀਰਥ–ਅਸਥਾਨ ਬਣਾਉਣਾ
“‘ਧਰਤੀ ਪੁੱਤਰਾਂ’ ਨੇ ਭਾਰਤੀ ਪਰੰਪਰਾ ਤੇ ਸੱਭਿਆਚਾਰ ਨੂੰ ਜਿਊਂਦਾ ਰੱਖਿਆ ਹੈ। ਇੱਕ ਸੱਚਾ ‘ਅੰਨਦ

ਰਾਮਕ੍ਰਿਸ਼ਣ ਹਰੀ।

ਰਾਮਕ੍ਰਿਸ਼ਣ ਹਰੀ।

ਪ੍ਰੋਗਰਾਮ ਵਿੱਚ ਸਾਡੇ ਨਾਲ ਹਾਜ਼ਿਰ ਮਹਾਰਾਸ਼ਟਰ ਦੇ ਗਵਰਨਰ ਸ਼੍ਰੀਮਾਨ ਭਗਤ ਸਿੰਘ ਕੋਸ਼ਿਯਾਰੀ ਜੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀਮਾਨ ਉਧਵ ਠਾਕਰੇ ਜੀ, ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸ਼੍ਰੀ ਨਿਤਿਨ ਗਡਕਰੀ ਜੀ, ਮੇਰੇ ਹੋਰ ਸਹਿਯੋਗੀ ਨਾਰਾਇਣ ਰਾਣੇ ਜੀ, ਰਾਵਸਾਹਿਬ ਦਾਨਵੇ ਜੀ, ਰਾਮਦਾਸ ਅਠਾਵਲੇ ਜੀ, ਕਪਿਲ ਪਾਟਿਲ ਜੀ, ਡਾਕਟਰ ਭਾਗਵਤ ਕਰਾਡ ਜੀ, ਡਾਕਟਰ ਭਾਰਤੀ ਪਵਾਰ ਜੀ, ਜਨਰਲ ਵੀਕੇ ਸਿੰਘ ਜੀ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਅਜੀਤ ਪਵਾਰ ਜੀ, ਮਹਾਰਾਸ਼ਟਰ ਵਿਧਾਨਸਭਾ ਵਿੱਚ ਨੇਤਾ ਪ੍ਰਤੀਪੱਖ ਅਤੇ ਮੇਰੇ ਮਿੱਤਰ ਸ਼੍ਰੀ ਦੇਵੇਂਦ੍ਰ ਫਡਣਵੀਸ ਜੀ, legislative ਕਾਉਂਸਿਲ ਦੇ ਚੇਅਰਮੈਨ ਰਾਮਰਾਜੇ ਨਾਇਕ ਜੀ, ਮਹਾਰਾਸ਼ਟਰ ਸਰਕਾਰ ਦੇ ਸਾਰੇ ਸਨਮਾਨਿਤ ਮੰਤਰੀਗਣ, ਸੰਸਦ ਵਿੱਚ ਮੇਰੇ ਸਹਿਯੋਗੀ ਸਾਂਸਦਗਣ, ਮਹਾਰਾਸ਼ਟਰ ਦੇ ਵਿਧਾਇਕਗਣ, ਸਾਰੇ ਹੋਰ ਜਨਪ੍ਰਤੀਨਿਧੀ, ਇੱਥੇ ਸਾਨੂੰ ਆਸ਼ੀਰਵਾਦ ਦੇਣ ਦੇ ਲਈ ਹਾਜ਼ਿਰ ਸਾਰੇ ਪੂਜਯ ਸੰਤਗਣ, ਅਤੇ ਸ਼ਰਧਾਲੂ ਸਾਥੀਓ!

ਦੋ ਦਿਨ ਪਹਿਲਾਂ ਈਸ਼ਵਰ ਕ੍ਰਿਪਾ ਨਾਲ ਮੈਨੂੰ ਕੇਦਾਰਨਾਥ ਵਿੱਚ ਆਦਿ ਸ਼ੰਕਰਾਚਾਰੀਆ ਜੀ ਦੀ ਪੁਨਰਨਿਰਮਿਤ ਸਮਾਧੀ ਦੀ ਸੇਵਾ ਦਾ ਅਵਸਰ ਮਿਲਿਆ ਅਤੇ ਅੱਜ ਭਗਵਾਨ ਵਿੱਠਲ ਨੇ ਆਪਣੇ ਨਿੱਤ ਨਿਵਾਸ ਸਥਾਨ ਪੰਢਰਪੁਰ ਤੋਂ ਮੈਨੂੰ ਆਪ ਸਭ ਦੇ ਦਰਮਿਆਨ ਜੋੜ ਲਿਆ। ਇਸ ਨਾਲ ਜ਼ਿਆਦਾ ਆਨੰਦ ਦਾ, ਈਸ਼ਵਰ ਕ੍ਰਿਪਾ ਦੇ ਸਾਕਸ਼ਾਤਕਾਰ ਦਾ ਸੌਭਾਗਯ ਹੋਰ ਕੀ ਹੋ ਸਕਦਾ ਹੈ? ਆਦਿ ਸ਼ੰਕਰਾਚਾਰੀਆ ਜੀ ਨੇ ਖੁਦ ਕਿਹਾ ਹੈ-

ਮਹਾ-ਯੋਗ-ਪੀਠੇ,

ਤਟੇ ਭੀਮ-ਰਥਯਾਮ੍,

ਵਰਮ੍ ਪੁੰਡਰੀ-ਕਾਯ,

ਦਾਤੁਮ੍ ਮੁਨੀਂਦ੍ਰੈ:।

ਸਮਾਗਤਯ ਨਿਸ਼ਠੰਤਮ੍,

ਆਨੰਦ-ਕੰਦੰ,

ਪਰਬ੍ਰਹਮ ਲਿੰਗਮ੍,

ਭਜੇ ਪਾਂਡੁ-ਰੰਗਮ੍।।

(महा-योग-पीठे,

तटे भीम-रथ्याम्,

वरम् पुण्डरी-काय,

दातुम् मुनीन्द्रैः।

समागत्य तिष्ठन्तम्,

आनन्द-कन्दं,

परब्रह्म लिंगम्,

भजे पाण्डु-रंगम्॥)

ਅਰਥਾਤ, ਸ਼ੰਕਰਾਚਾਰੀਆ ਜੀ ਨੇ ਕਿਹਾ ਹੈ-ਪੰਢਰਪੁਰ ਦੀ ਇਸ ਮਹਾਯੋਗ ਭੂਮੀ ਵਿੱਚ ਵਿੱਠਲ ਭਗਵਾਨ ਸਾਕਸ਼ਾਤ ਆਨੰਦ ਸਵਰੂਪ ਹਨ। ਇਸ ਲਈ ਪੰਢਰਪੁਰ ਤਾਂ ਆਨੰਦ ਦਾ ਹੀ ਪ੍ਰਤੱਖ ਸਵਰੂਪ ਹੈ। ਅਤੇ ਅੱਜ ਤਾਂ ਇਸ ਵਿੱਚ ਸੇਵਾ ਦਾ ਆਨੰਦ ਵੀ ਨਾਲ ਜੁੜ ਰਿਹਾ ਹੈ। ਮਲਾ ਅਤਿਸ਼ਯ ਆਨੰਦ ਹੋਤੋ ਆਹੇਂ ਕੀ, ਸੰਤ ਗਿਆਨੋਬਾ ਮਾਊਲੀ ਆਣਿ ਸੰਤ ਤੁਕੋਬਾਰਾਯਾਂਚਯਾ ਪਾਲਖੀ ਮਾਰਗਾਚੇ ਆਜ ਉਦਘਾਟਨ ਹੋਤੇ ਆਹੇ, ਵਾਰਕਵਯਾਂਨਾ ਅਧਿਕ ਸੁਵਿਧਾ ਤਰ ਮਿਲਣਾਹ ਆਹੇਤਚ, ਪਣ ਆਪਣ ਜਸੇ ਮਹਣਤੋ ਕੀ, ਰਸਤੇ ਹੇ ਵਿਕਾਸਾਚੇ ਦੁਵਾਰ ਅਸਤੇ, ਤਸੇ ਪੰਢਰੀ-ਕੜੇ ਜਾਣਾਰੇ ਹੇ ਮਾਰਗ ਭਾਗਵਤਧਰਮਾਚੀ ਪਤਾਕਾ ਆਣਖੀ ਉਂਚ ਫੜਕਵਿਣਾਰੇ ਮਹਾਮਾਰਗ ਠਰਤੀਲ, ਪਵਿੱਤਰ ਮਾਰਗਕੜੇ ਨੇਣਾਰੇ ਤੇ ਮਹਾਦੁਵਾਰ ਠਰੇਲ। (मला अतिशय आनंद होतो आहें की, संत ज्ञानोबा माऊली आणि संत तुकोबारायांच्या पालखी मार्गाचे आज उदघाटन होते आहे. वारकर्‍यांना अधिक सुविधा तर मिळणार आहेतच, पण आपण जसे म्हणतो की, रस्ते हे विकासाचे द्वार असते. तसे पंढरी-कडे जाणारे हे मार्ग भागवतधर्माची पताका आणखी उंच फडकविणारे महामार्ग ठरतील. पवित्र मार्गाकडे नेणारे ते महाद्वार ठरेल।)

 

ਸਾਥੀਓ,

ਅੱਜ ਇੱਥੇ ਸ਼੍ਰੀਸੰਤ ਗਿਆਨੇਸ਼ਵਰ ਮਹਾਰਾਜ ਪਾਲਖੀ ਮਾਰਗ ਅਤੇ ਸੰਤ ਤੁਕਾਰਾਮ ਮਹਾਰਾਜ ਪਾਲਖੀ ਮਾਰਗ, ਦਾ ਨੀਂਹ ਪੱਥਰ ਰੱਖਿਆ ਹੈ। ਸ਼੍ਰੀਸੰਤ ਗਿਆਨੇਸ਼ਵਰ ਮਰਾਹਾਜ ਪਾਲਖੀ ਮਾਰਗ ਦਾ ਨਿਰਮਾਣ ਅਜੇ ਤੁਸੀਂ ਵੀਡੀਓ ਵਿੱਚ ਵੀ ਦੇਖਿਆ ਹੈ, ਨਿਤਿਨ ਜੀ ਦੇ ਭਾਸ਼ਣ ਵਿੱਚ ਵੀ ਸੁਣਿਆ ਹੈ, ਪੰਚ ਪੜਾਵਾਂ ਵਿੱਚ ਹੋਵੇਗਾ ਅਤੇ ਸੰਤ ਤੁਕਾਰਾਮ ਮਹਾਰਾਜ ਪਾਲਖੀ ਮਾਰਗ ਦਾ ਨਿਰਮਾਣ ਤਿੰਨ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ। ਇਨ੍ਹਾਂ ਸਾਰੇ ਪੜਾਵਾਂ ਵਿੱਚ 350 ਕਿਲੋਮੀਟਰ ਤੋਂ ਜ਼ਿਆਦਾ ਲੰਬਾਈ ਦੇ ਹਾਈਵੇਅ ਬਣਨਗੇ ਅਤੇ ਇਸ ‘ਤੇ 11 ਹਜ਼ਾਰ ਕਰੋੜ ਰੁਪਏ ਤੋਂ ਵੀ ਅਧਿਕ ਦਾ ਖਰਚ ਕੀਤਾ ਜਾਵੇਗਾ।

ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਨ੍ਹਾਂ ਹਾਈਵੇਅ ਦੇ ਦੋਨੋਂ ਪਾਸੇ, ਪਾਲਖੀ ਯਾਤਰਾ ਦੇ ਲਈ ਪੈਦਲ ਚੱਲਣ ਵਾਲੇ ਸ਼ਰਧਾਲੂਆਂ ਦੇ ਲਈ, ਵਾਰਕਰੀਆਂ ਦੇ ਲਈ ਵਿਸ਼ੇਸ਼ ਮਾਰਗ ਬਣਾਏ ਜਾਣਗੇ। ਇਸ ਦੇ ਇਲਾਵਾ ਅੱਜ ਪੰਢਰਪੁਰ ਨੂੰ ਜੋੜਨ ਵਾਲੇ ਕਰੀਬ ਸਵਾ ਦੋ ਸੌ ਕਿਲੋਮੀਟਰ ਲੰਬੇ ਨੈਸ਼ਨਲ ਹਾਈਵੇਅ ਦਾ ਵੀ ਸ਼ੁਭ ਆਰੰਭ ਹੋਇਆ, ਲੋਕਅਰਪਣ ਹੋਇਆ ਹੈ। ਇਸ ਦੇ ਨਿਰਮਾਣ ‘ਤੇ ਕਰੀਬ 12 ਸੌ ਕਰੋੜ ਰੁਪਏ ਖਰਚ ਕੀਤੇ ਗਏ ਹਨ। ਸਤਾਰਾ, ਕੋਲ੍ਹਾਪੁਰ, ਸਾਂਗਲੀ, ਬੀਜਾਪੁਰ, ਮਰਾਠਾਵਾੜਾ ਦਾ ਖੇਤਰ ਉੱਤਰੀ ਮਹਾਰਾਸ਼ਟਰ ਦਾ ਖੇਤਰ, ਇਨ੍ਹਾਂ ਸਾਰੇ ਸਥਾਨਾਂ ਤੋਂ ਪੰਢਰਪੁਰ ਆਉਣ ਵਾਲੇ ਸ਼ਰਧਾਲੂਆਂ ਨੂੰ ਇਹ ਨੈਸ਼ਨਲ ਹਾਈਵੇਅ, ਬਹੁਤ ਮਦਦ ਕਰਨਗੇ। ਇੱਕ ਪਾਸਿਉਂ, ਇਹ ਮਹਾਮਾਰਗ ਭਗਵਾਨ ਵਿੱਠਲ ਦੇ ਭਗਤਾਂ ਦੀ ਸੇਵਾ ਦੇ ਨਾਲ ਨਾਲ ਇਸ ਪੂਰੇ ਪੁਣਯ ਖੇਤਰ ਦੇ ਵਿਕਾਸ ਦਾ ਵੀ ਮਧਿਆਮ ਬਣਨਗੇ।

ਵਿਸ਼ੇਸ਼ ਰੂਪ ਨਾਲ ਇਸ ਦੇ ਜ਼ਰੀਏ ਦੱਖਣੀ ਭਾਰਤ ਦੇ ਲਈ connectivity ਹੋਰ ਬੇਹਤਰ ਹੋਵੇਗੀ। ਇਸ ਨਾਲ ਹੁਣ ਹੋਰ ਜ਼ਿਆਦਾ ਸ਼ਰਧਾਲੂ ਇੱਥੇ ਅਸਾਨੀ ਨਾਲ ਆ ਸਕਣਗੇ, ਅਤੇ ਖੇਤਰ ਦੇ ਵਿਕਾਸ ਨਾਲ ਜੁੜੀਆਂ ਹੋਰ ਗਤੀਵਿਧੀਆਂ ਨੂੰ ਵੀ ਗਤੀ ਮਿਲੇਗੀ। ਮੈਂ ਇਨ੍ਹਾਂ ਸਾਰੇ ਪੁਣਯ ਕਾਰਜਾਂ ਨਾਲ ਜੁੜੇ ਹਰ ਇੱਕ ਵਿਅਕਤੀ ਦਾ ਅਭਿਨੰਦਨ ਕਰਦਾ ਹੈ। ਇਹ ਅਜਿਹੇ ਯਤਨ ਹਨ ਜੋ ਸਾਨੂੰ ਇੱਕ ਆਤਮਿਕ ਸੰਤੋਖ ਪ੍ਰਦਾਨ ਕਰਦੇ ਹਨ, ਸਾਨੂੰ ਜੀਵਨ ਦੀ ਸਾਰਥਕਤਾ ਦਾ ਆਭਾਸ ਕਰਾਉਂਦੇ ਹਨ। ਮੈਂ ਭਗਵਾਨ ਵਿੱਠਲ ਦੇ ਸਾਰੇ ਭਗਤਾਂ ਨੂੰ, ਇਸ ਖੇਤਰ ਨਾਲ ਜੁੜੇ ਸਾਰੇ ਲੋਕਾਂ ਨੂੰ ਪੰਢਰਪੁਰ ਖੇਤਰ ਦੇ ਇਸ ਵਿਕਾਸ ਅਭਿਯਾਨ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੀ ਸਰਵ ਵਾਰਕਵਯਾਂਨਾ ਨਮਨ ਕਰਤੋ, ਤਯਾਂਨਾ ਕੋਟੀ-ਕੋਟੀ ਅਭਿਵਾਦਨ ਕਰਤੋ(मी सर्व वारकर्‍यांना नमन करतो, त्यांना कोटी-कोटी अभिवादन करतो)। ਮੈਂ ਇਸ ਕ੍ਰਿਪਾ ਦੇ ਲਈ  ਭਗਵਾਨ ਵਿੱਠਲਦੇਵ ਜੀ ਦੇ ਚਰਣਾਂ ਵਿੱਚ ਆਪਣਾ ਨਮਨ ਕਰਦਾ ਹਾਂ, ਉਨ੍ਹਾਂ ਨੂੰ ਸਾਂਸ਼ਟਾਂਗ ਪ੍ਰਣਾਮ ਕਰਦਾ ਹਾਂ। ਮੈਂ ਸਾਰੇ ਸੰਤਾਂ ਦੇ ਚਰਣਾਂ ਵਿੱਚ ਵੀ ਆਪਣਾ ਨਮਨ ਕਰਦਾ ਹਾਂ।

ਸਾਥੀਓ,

ਅਤੀਤ ਵਿੱਚ ਸਾਡੇ ਭਾਰਤ ‘ਤੇ ਕਿਤਨੇ ਹੀ ਹਮਲੇ ਹੋਏ ਹਨ, ਸੈਂਕੜੇ ਸਾਲ ਦੀ ਗੁਲਾਮੀ ਵਿੱਚ ਇਹ ਦੇਸ਼ ਜਕੜਿਆ ਗਿਆ। ਕੁਦਰਤੀ ਆਪਦਾਵਾਂ ਆਈਆਂ, ਚੁਣੌਤੀਆਂ ਆਈਆਂ, ਕਠਿਨਾਈਆਂ ਆਈਆਂ, ਲੇਕਿਨ ਭਗਵਾਨ ਵਿੱਠਲ ਦੇਵ ਵਿੱਚ੍ ਸਾਡੀ ਆਸਥਾ, ਸਾਡੀ ਦਿੰਡੀ ਵੈਸੇ ਹੀ ਅਨਵਰਤ ਚੱਲਦੀ ਰਹੀ। ਅੱਜ ਵੀ ਇਹ ਯਾਤਰਾ ਦੁਨੀਆ ਦੀ ਸਭ ਤੋਂ ਪ੍ਰਾਚੀਨ ਅਤੇ ਸਭ ਤੋਂ ਵੱਡੀਆਂ ਜਨ-ਯਾਤਰਾਵਾਂ ਦੇ ਰੂਪ ਵਿੱਚ, people ਮੂਵਮੈਂਟ ਦੇ ਰੂਪ ਵਿੱਚ ਦੇਖੀ ਜਾਂਦੀ ਹੈ। ‘ਆਸ਼ਾੜ ਇਕਾਦਸ਼ੀ’ ‘ਤੇ ਪੰਢਰਪੁਰ ਯਾਤਰਾ ਦਾ ਵਿਹੰਗਮ ਦ੍ਰਿਸ਼ ਕੌਣ ਭੁੱਲ ਸਕਦਾ ਹੈ। ਹਜ਼ਾਰਾਂ-ਲੱਖਾਂ ਸ਼ਰਧਾਲੂ, ਬਸ ਖਿੱਚੇ ਚਲੇ ਆਉਂਦੇ ਹਨ, ਖਿੱਚੇ ਚਲੇ ਆਉਂਦੇ ਹਨ।

ਹਰ ਤਰਫ ‘ਰਾਮਕ੍ਰਿਸ਼ਣ ਹਰੀ’, ‘ਪੁੰਡਲਿਕ ਵਰਦੇ ਹਾਰਿ ਵਿੱਠਲ’ ਅਤੇ ‘ਗਿਆਨਬਾ ਤੁਕਾਰਾਮ‘ ('रामकृष्ण हरी', 'पुंडलिक वरदे हारि विठ्ठल' और 'ज्ञानबा तुकाराम' ) ਦਾ ਜਯਘੋਸ਼ ਹੁੰਦਾ ਹੈ। ਪੂਰੇ 21 ਦਿਨ ਤੱਕ ਇੱਕ ਅਨੋਖਾ ਅਨੁਸ਼ਾਸਨ, ਇੱਕ ਅਸਾਧਾਰਣ ਸੰਜਮ ਦੇਖਣ ਨੂੰ ਮਿਲਦਾ ਹੈ। ਇਹ ਯਾਤਰਾਵਾਂ ਅਲੱਗ ਅਲੱਗ ਪਾਲਖੀ ਮਾਰਗਾਂ ਤੋਂ ਚੱਲਦੀਆਂ ਹਨ, ਲੇਕਿਨ ਸਭ ਦੀ ਮੰਜ਼ਿਲ ਇੱਕ ਹੀ ਹੁੰਦੀ ਹੈ। ਇਹ ਭਾਰਤ ਦੀ ਉਸ ਸ਼ਾਸ਼ਵਤ ਸਿੱਖਿਆ ਦਾ ਪ੍ਰਤੀਕ ਹੈ ਜੋ ਸਾਡੀ ਆਸਥਾ ਨੂੰ ਬੰਨ੍ਹਦੀ ਨਹੀਂ, ਬਲਕਿ ਮੁਕਤ ਕਰਦੀ ਹੈ। ਜੋ ਸਾਨੂੰ ਸਿਖਾਉਂਦੀ ਹੈ ਕਿ ਮਾਰਗ ਅਲੱਗ ਅਲੱਗ ਹੋ ਸਕਦੇ ਹਨ, ਪ੍ਰਣਾਲੀਆਂ ਅਤੇ ਵਿਚਾਰ ਅਲੱਗ ਅਲੱਗ ਹੋ ਸਕਦੇ ਹਨ, ਲੇਕਿਨ ਸਾਡਾ ਲਕਸ਼ ਇੱਕ ਹੁੰਦਾ ਹੈ। ਅੰਤ ਵਿੱਚ ਅਸੀਂ ਪੰਥ ‘ਭਗਵਾਨ ਪੰਥ’ ਹੀ ਹਨ ਅਤੇ ਇਸ ਲਈ ਸਾਡੇ ਇੱਥੇ ਤਾਂ ਬੜੇ ਵਿਸ਼ਵਾਸ ਦੇ ਨਾਲ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ-ਏਕਮ੍, ਸਤ੍ ਵਿਪ੍ਰਾ: ਬਹੁਧਾ ਵਦੰਤਿ (एकम् सत् विप्राः बहुधा वदन्ति॥)

ਸਾਥੀਓ,

ਸੰਤ ਤੁਕਾਰਾਮ ਮਹਾਰਾਜ ਜੀ ਉਨ੍ਹਾਂ ਨੇ ਸਾਨੂੰ ਮੰਤਰ ਦਿੱਤਾ ਹੈ ਅਤੇ ਤੁਕਾਰਾਮ ਮਹਾਰਾਜ ਜੀ ਨੇ ਕਿਹਾ ਹੈ-

ਵਿਸ਼ਣੂਮਯ ਜਗ ਵੈਸ਼ਣਵਾਂਚਾ ਧਰਮ, ਭੇਦਾਭੇਦ ਭਰਮ ਅਮੰਗਲ ਆਈਕਾ ਜੀ ਤੁਮਹੀ ਭਗਤ ਭਾਗਵਤ, ਕਰਾਲ ਤੇਂ ਹਿਤ ਸਤਯ ਕਰਾ। ਕੋਣਾ ਹੀ ਜਿਵਾਚਾ ਨ ਘੜੋ ਮਤਸਰ, ਵਰਮ ਸਰਵੇਸ਼ਵਰ ਪੂਜਨਾਚੇ।।

(विष्णूमय जग वैष्णवांचा धर्म, भेदाभेद भ्रम अमंगळ अइका जी तुम्ही भक्त भागवत, कराल तें हित सत्य करा। कोणा ही जिवाचा न घडो मत्सर, वर्म सर्वेश्वर पूजनाचे॥)

ਯਾਨੀ, ਵਿਸ਼ਵ ਵਿੱਚ ਸਭ ਕੁਝ ਵਿਸ਼ਣੂ-ਮਯ ਹੈ। ਇਸ ਲਈ ਜੀਵ ਜੀਵ ਵਿੱਚ ਭੇਦ ਕਰਨਾ, ਭੇਦਭਾਵ ਰੱਖਣਾ ਹੀ ਅਮੰਗਲ ਹੈ। ਆਪਸ ਵਿੱਚ ਈਰਖਾ ਨਾ ਹੋ, ਦਵੇਸ਼ ਨ ਹੋ, ਸਾਨੂੰ ਸਾਰਿਆਂ ਨੂੰ ਸਮਾਨ ਮੰਨੇ, ਇਹ ਸੱਚਾ ਧਰਮ ਹੈ। ਇਸ ਲਈ, ਦਿੰਡੀ ਵਿੱਚ ਕੋਈ ਜਾਤ-ਪਾਤ ਨਹੀਂ ਹੁੰਦਾ, ਕੋਈ ਭੇਦਭਾਵ ਨਹੀਂ ਹੁੰਦਾ। ਹਰ ਵਾਰਕਰੀ ਸਮਾਨ ਹੈ। ਹਰ ਵਾਰਕਰੀ ਇੱਕ ਦੂਸਰੇ ਦਾ ‘ਗੁਰੂਭਾਊ’ ਹੈ, ‘ਗੁਰੂ ਬਹਿਣ’ ਹੈ। ਸਭ ਇੱਕ ਵਿੱਠਲ ਦੀ ਸੰਤਾਨ ਹਨ, ਇਸ ਲਈ ਸਭ ਕੀ ਇੱਕ ਜਾਤੀ ਹੈ, ਇੱਕ ਗੋਤਰ ਹੈ-‘ਵਿੱਠਲ ਗੋਤਰ’। ਭਗਵਾਨ ਵਿੱਠਲ ਦਾ ਦਰਬਾਰ ਹਰ ਕਿਸੇ ਦੇ ਲਈ ਸਮਾਨ ਰੂਪ ਨਾਲ ਖੁੱਲ੍ਹਿਆ ਹੈ। ਅਤੇ ਜਦੋਂ ਮੈਂ ਸਬਕਾ ਸਾਥ-ਸਬਕਾ ਵਿਕਾਸ-ਸਬਕਾ ਵਿਸ਼ਵਾਸ ਕਹਿੰਦਾ ਹਾਂ, ਤਾਂ ਉਸ ਦੇ ਪਿੱਛੇ ਵੀ ਤਾਂ ਇਸੇ ਮਹਾਨ ਪਰੰਪਰਾ ਦੀ ਪ੍ਰੇਰਣਾ ਹੈ, ਇਹੀ ਭਾਵਨਾ ਹੈ। ਇਹੀ ਭਾਵਨਾ ਸਾਨੂੰ ਦੇਸ਼ ਦੇ ਵਿਕਾਸ ਦੇ ਲਈ ਪ੍ਰੇਰਿਤ ਕਰਦੀ ਹੈ, ਸਭ ਨੂੰ ਸਾਥ ਲੈ ਕੇ, ਸਭ ਦੇ ਵਿਕਾਸ ਦੇ ਲਈ ਪ੍ਰੇਰਿਤ ਕਰਦੀ ਹੈ।

ਸਾਥੀਓ,

ਪੰਢਰਪੁਰ ਦੀ ਤਾਂ ਆਭਾ, ਪੰਢਰਪੁਰ ਦੀ ਅਨੁਭੂਤੀ ਅਤੇ ਪੰਢਰਪੁਰ ਦੀ ਅਭਿਵਿਅਕਤੀ ਸਭ ਕੁਝ ਅਲੌਕਿਕ ਹੈ। ਆਪਣ ਮਹਣਤੋ ਨਾ। ਮਾਝੇ ਮਾਹੇਰ ਪੰਢਰੀ, ਆਹੇ ਭਿਵਨੇਰਯਾ ਤੀਰੀ (आपण म्हणतो ना! माझे माहेर पंढरी, आहे भिवरेच्या तीरी)। ਵਾਕਈ, ਪੰਢਰਪੁਰ ਮਾਂ ਦੇ ਘਰ ਦੀ ਤਰ੍ਹਾਂ ਹੈ। ਲੇਕਿਨ ਮੇਰੇ ਲਈ ਪੰਢਰਪੁਰ ਤੋਂ ਦੋ ਹੋਰ ਵੀ ਬਹੁਤ ਖਾਸ ਰਿਸ਼ਤੇ ਹੈ ਅਤੇ ਮੈਂ ਸੰਤ ਜਨਾਂ ਸਾਹਮਣੇ  ਕਹਿਣਾ ਚਾਹੁੰਦਾ ਹੈ, ਮੇਰਾ ਵਿਸ਼ੇਸ਼ ਰਿਸ਼ਤਾ ਹੈ। ਮੇਰਾ ਪਹਿਲਾ ਰਿਸ਼ਤਾ ਹੈ ਗੁਜਰਾਤ ਦਾ ਦਵਾਰਿਕਾ ਦਾ। ਭਗਵਾਨ ਦਵਾਰਕਾਧੀਸ਼ ਹੀ ਇੱਥੇ ਆ ਕੇ ਵਿੱਠਲ ਸਵਰੂਪ ਵਿੱਚ ਵਿਰਾਜਮਾਨ ਹੋਏ ਹਨ।  ਅਤੇ ਮੇਰਾ ਦੂਸਰਾ ਰਿਸ਼ਤਾ ਹੈ ਕਾਸ਼ੀ ਦਾ। ਮੈਂ ਕਾਸ਼ੀ ਤੋਂ ਹਾਂ, ਅਤੇ ਇਹ ਪੰਢਰਪੁਰ ਸਾਡੀ ‘ਦੱਖਣੀ ਕਾਸ਼ੀ’ ਹੈ। ਇਸ ਲਈ, ਪੰਢਰਪੁਰ ਦੀ ਸੇਵਾ ਮੇਰੇ ਲਈ ਸਾਕਸ਼ਾਤ ਸ਼੍ਰੀ ਨਾਰਾਇਣ ਹਰਿ ਦੀ ਸੇਵਾ ਹੈ।

ਇਹ ਉਹ ਭੂਮੀ ਹੈ, ਜਿੱਥੇ ਭਗਤਾਂ ਦੇ ਲਈ ਭਗਵਾਨ ਅੱਜ ਵੀ ਪ੍ਰਤੱਖ ਵਿਰਾਜਦੇ ਹਨ। ਇਹ ਉਹ ਭੂਮੀ ਹੈ, ਜਿਸ ਦੇ ਬਾਰੇ ਵਿੱਚ ਸੰਤ ਨਾਮਦੇਵ ਜੀ ਮਹਾਰਾਜ ਨੇ ਕਿਹਾ ਹੈ ਕਿ ਪੰਢਰਪੁਰ ਉਦੋਂ ਤੋਂ ਹੈ ਜਦੋਂ ਸੰਸਾਰ ਦੀ ਵੀ ਸ੍ਰਿਸ਼ਟੀ ਨਹੀਂ ਹੋਈ ਸੀ। ਅਜਿਹਾ ਇਸ ਲਈ ਕਿਉਂਕਿ ਪੰਢਰਪੁਰ ਭੌਤਿਕ ਰੂਪ ਨਾਲ ਹੀ ਨਹੀਂ ਬਲਕਿ, ਭਾਵਨਤਾਮਕ ਰੂਪ ਨਾਲ ਸਾਡੇ ਮਨਾਂ ਵਿੱਚ ਵੀ ਵਸਦੀ ਹੈ। ਇਹ ਉਹ ਭੂਮੀ ਹੈ ਜਿਸ ਨੇ ਸੰਤ ਗਿਆਨੇਸ਼ਵਰ, ਸੰਤ ਨਾਮਦੇਵ, ਸੰਤ ਤੁਕਾਰਾਮ ਅਤੇ ਸੰਤ ਏਕਨਾਥ ਵਰਗੇ  ਕਿਤਨੇ ਹੀ ਸੰਤਾਂ ਨੂੰ ਯੁਗ-ਸੰਤ ਬਣਾਇਆ ਹੈ। ਇਸ ਭੂਮੀ ਨੇ ਭਾਰਤ ਨੂੰ ਇੱਕ ਨਵੀਂ ਊਰਜਾ ਦਿੱਤੀ, ਭਾਰਤ ਨੂੰ ਫਿਰ ਤੋਂ ਚੈਤਨੰਯ ਕੀਤਾ।

ਅਤੇ ਭਾਰਤ ਭੂਮੀ ਦੀ ਇਹ ਵਿਸ਼ੇਸ਼ਤਾ ਹੈ ਕਿ ਸਮੇਂ-ਸਮੇਂ ‘ਤੇ, ਅਲੱਗ-ਅਲੱਗ ਖੇਤਰਾਂ ਵਿੱਚ, ਅਜਿਹੀ ਮਹਾਨ ਵਿਭੂਤੀਆਂ ਅਵਤਰਿਤ ਹੁੰਦੀਆਂ ਰਹੀਆਂ, ਦੇਸ਼ ਨੂੰ ਦਿਸ਼ਾ ਦਿਖਾਉਂਦੀਆਂ ਰਹੀਆਂ। ਆਪ ਦੇਖੋ, ਦੱਖਣ ਵਿੱਚ ਮਧਵਾਚਾਰੀਆ, ਨਿਮਬਾਰਕਾਚਾਰੀਆ, ਵੱਲਭਚਾਰੀਆ, ਰਾਮਾਨੁਜਾਚਾਰੀਆ ਹੋਏ, ਪੱਛਮ ਵਿੱਚ ਨਰਸੀ ਮੇਹਤਾ, ਮੀਰਾਬਾਈ, ਧੀਰੋ ਭਗਤ, ਭੋਜਾ ਭਗਤ, ਪ੍ਰੀਤਮ, ਤਾਂ ਉੱਤਰ ਵਿੱਚ ਰਾਮਾਨੰਦ, ਕਬੀਰਦਾਸ, ਗੋਸਵਾਮੀ ਤੁਲਸੀਦਾਸ, ਸੂਰਦਾਸ, ਗੁਰੂ ਨਾਨਕਦੇਵ, ਸੰਤ ਰੈਦਾਸ ਹੋਏ, ਪੂਰਵ ਵਿੱਚ ਚੈਤੰਨਯ ਮਹਾਪ੍ਰਭੁ, ਅਤੇ ਸ਼ੰਕਰ ਦੇਵ ਵਰਗੇ ਅਨੇਕ ਸੰਤਾਂ ਦੇ ਵਿਚਾਰਾਂ ਨੇ ਦੇਸ਼ ਨੂੰ ਸਮ੍ਰਿੱਧ ਕੀਤਾ ਅਲੱਗ-ਅਲੱਗ ਸਥਾਨ, ਅਲੱਗ-ਅਲੱਗ ਕਾਲਖੰਡ, ਲੇਕਿਨ ਇੱਕ ਹੀ ਉਦੇਸ਼।

ਸਬ ਨੇ ਭਾਰਤੀ ਜਨਮਾਨਸ ਵਿੱਚ ਇੱਕ ਨਵੀਂ ਚੇਤਨਾ ਫੂਕੀ, ਪੂਰੇ ਭਾਰਤ ਨੂੰ ਭਗਤੀ ਦੀ ਸ਼ਕਤੀ ਦਾ ਆਭਾਸ ਕਰਵਾਇਆ। ਇਸੇ ਭਾਵ ਅਤੇ ਇਸੇ ਭਾਵ ਵਿੱਚ ਅਸੀਂ ਇਹ ਵੀ ਦੇਖਦੇ ਹਾਂ ਕਿ ਮੁਥਰਾ ਦੇ ਕ੍ਰਿਸ਼ਣ, ਗੁਜਰਾਤ ਵਿੱਚ ਦੁਵਾਰਿਕਾਧੀਸ਼ ਬਣਾਉਂਦੇ ਹਨ, ਉਡੁਪੀ ਵਿੱਚ ਬਾਲਕ੍ਰਿਸ਼ਣ ਬਣਦੇ ਹਨ ਅਤੇ ਪੰਢਰਪੁਰ ਵਿੱਚ ਆ ਕੇ ਵਿੱਠਲ ਰੂਪ ਵਿੱਚ ਵਿਰਾਜਿਤ ਹੋ ਜਾਂਦੇ ਹਨ। ਉੱਥੇ ਭਗਵਾਨ ਵਿੱਠਲ ਦੱਖਣੀ ਭਾਰਤ ਵਿੱਚ ਕਨਕਦਾਸ ਅਤੇ ਪੁਰੰਦਰਦਾਸ ਵਰਗੇ ਸੰਤ ਕਵੀਆਂ ਦੇ ਜ਼ਰੀਏ ਜਨ-ਜਨ ਨਾਲ ਜੁੜ ਜਾਂਦੇ ਹਨ ਅਤੇ ਕਵੀ ਲੀਲਾਸ਼ੁਕ ਦੇ ਕਾਵਯ ਤੋਂ ਕੇਰਲ ਵਿੱਚ ਵੀ ਪ੍ਰਗਟ ਹੋ ਜਾਂਦੇ ਹਨ। ਇਹੀ ਤਾਂ ਭਗਤੀ ਹੈ ਜਿਸ ਦੀ ਸ਼ਕਤੀ ਜੋੜਨ ਵਾਲੀ ਸ਼ਕਤੀ ਹੈ। ਇਹ ਤਾਂ ‘ਏਕ ਭਾਰਤ-ਸ਼੍ਰੇਸ਼ਠ ਭਾਰਤ’ ਦੇ ਸ਼ਾਨਦਾਰ ਦਰਸ਼ਨ ਹਨ।

ਸਾਥੀਓ,

ਵਾਰਕਰੀ ਅੰਦੋਲਨ ਦੇ ਵੱਲ ਇੱਕ ਵਿਸ਼ੇਸ਼ਤਾ ਰਹੀ ਅਤੇ ਉਹ ਹੈ ਪੁਰਸ਼ਾਂ ਦੇ ਕਦਮ ਨਾਲ ਕਦਮ ਮਿਲਾ ਕੇ ਵਾਰੀ ਵਿੱਚ ਚਲਣ ਵਾਲੀ ਸਾਡੀ ਭੈਣਾਂ, ਦੇਸ਼ ਦੀ ਮਾਤ੍ਰ ਸ਼ਕਤੀ, ਦੇਸ਼ ਦੀ ਇਸਤ੍ਰੀ ਸ਼ਕਤੀ ! ਪੰਢਰੀ ਦੀ ਵਾਰੀ, ਅਵਸਰਾਂ ਦੀ ਸਮਾਨਤਾ ਦਾ ਪ੍ਰਤੀਕ ਹਨ। ਵਾਰਕਰੀ ਅੰਦੋਲਨ ਦਾ ਟੀਚਾ ਵਾਕਯ ਹਨ, ‘ਭੇਦਾਭੇਦ ਅਮੰਗੱਲ’! ਇਹ ਸਮਾਜਿਕ ਸਮਰਸਤਾ ਦਾ ਉਦਯੋਸ਼ ਹੈ ਅਤੇ ਇਸ ਸਮਰਸਤਾ ਵਿੱਚ ਇਸਤ੍ਰੀ ਅਤੇ ਪੁਰਸ਼ ਸਮਾਨਤਾ ਵੀ ਅੰਤਨਿਰਹਿਤ ਹੈ। ਬਹੁਤ ਸਾਰੇ ਵਾਰਕਰੀ, ਇਸਤ੍ਰੀ ਅਤੇ ਪੁਰਸ਼ ਵੀ ਇੱਕ ਦੂਸਰੇ ਨੂੰ ‘ਮਾਉਲੀ’ ਨਾਮ ਤੋਂ ਪੁਕਾਰਦੇ ਹਨ, ਭਗਵਾਨ ਵਿੱਠਲ ਅਤੇ ਸੰਤ ਗਿਆਨੇਸ਼ਵਰ ਦਾ ਰੂਪ ਇੱਕ ਦੂਸਰੇ ਵਿੱਚ ਦੇਖਦੇ ਹਨ। ਆਪ ਵੀ ਜਾਣਦੇ ਹੋ ਕਿ ‘ਮਾਉਲੀ’ ਦਾ ਅਰਥ ਹੈ ਮਾਂ। ਯਾਨੀ ਇਹ ਮਾਤ੍ਰਸ਼ਕਤੀ ਦਾ ਵੀ ਗੌਰਵਗਾਨ ਹੈ।

ਸਾਥੀਓ,

ਮਹਾਰਾਸ਼ਟਰ ਦੀ ਭੂਮੀ ਵਿੱਚ ਮਹਾਤਮਾ ਫੁਲੇ, ਵੀਰ ਸਾਵਰਕਰ ਜਿਹੇ ਅਨੇਕ ਪੁਰੋਧਾ ਆਪਣੇ ਕਾਰਜ ਨੂੰ ਸਫ਼ਲਤਾ ਦੇ ਜਿਸ ਮੁਕਾਮ ਤੱਕ ਪਹੁੰਚ ਪਾਏ, ਉਸ ਯਾਤਰਾ ਵਿੱਚ ਵਾਰਕਰੀ ਅੰਦੋਲਨ ਨੇ ਜੋ ਜ਼ਮੀਨ ਬਣਾਈ ਸੀ ਉਸ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਵਾਰਕਰੀ ਅੰਦੋਲਨ ਵਿੱਚ ਕੌਣ ਨਹੀਂ ਸਨ? ਸੰਤ ਸਾਵਤਾ ਮਹਾਰਾਜ, ਸੰਤ ਚੋਖਾ, ਸੰਤ ਨਾਮਦੇਵ ਮਹਾਰਾਜ, ਸੰਤ ਗੋਰੋਬਾ, ਸੇਨ ਜੀ ਮਹਾਰਾਜ, ਸੰਤ ਨਰਹਰੀ ਮਹਾਰਾਜ, ਸੰਤ ਕਾਨਹੋਪਾਤਰਾ, ਸਮਾਜ ਦਾ ਹਰ ਸਮੁਦਾਏ ਵਾਰਕਰੀ ਅੰਦੋਲਨ ਦਾ ਹਿੱਸਾ ਸੀ।

ਸਾਥੀਓ,

ਪੰਢਰਪੁਰ ਨੇ ਮਾਨਵਤਾ ਨੂੰ ਨਾ ਕੇਵਲ ਸ਼ਕਤੀ ਅਤੇ ਰਾਸ਼ਟਰਭਗਤੀ ਦਾ ਮਾਰਗ ਦਿਖਾਇਆ ਹੈ, ਬਲਕਿ ਭਗਤੀ ਦੀ ਸ਼ਕਤੀ ਨਾਲ ਮਾਨਵਤਾ ਦਾ ਪਰਿਚੈ ਵੀ ਕਰਵਾਇਆ ਹੈ। ਇੱਥੇ ਅਕਸਰ ਲੋਕ ਭਗਵਾਨ ਤੋਂ ਕੁਝ ਮੰਗਣ ਨਹੀਂ ਆਉਂਦੇ। ਇੱਥੇ ਵਿੱਠਲ ਭਗਵਾਨ ਦਾ ਦਰਸ਼ਨ, ਉਨ੍ਹਾਂ ਦੀ ਨਿਸ਼ਕਾਮ ਭਗਤੀ ਹੀ ਜੀਵਨ ਦਾ ਟੀਚਾ ਹੈ। ਕਾਯ ਵਿਠੁ ਮਾਉਲੀਚਿਆ ਦਰਸ਼ਾਨੇ ਡੋਵਯਾਚੇ ਪਾਰਣੇ ਫਿਟਤੇ ਦੀ ਨਾਹੀ? ਤਦੇ ਤਾਂ ਭਗਵਾਨ ਇੱਥੇ ਖੁਦ ਭਗਤਾਂ ਦੇ ਆਦੇਸ਼ ‘ਤੇ ਯੁਗਾਂ ਤੋਂ ਕਮਰ ‘ਤੇ ਹੱਥ ਰੱਖ ਕੇ ਖੜੇ ਹਨ। ਭਗਤ ਪੁੰਡਲੀਕ ਨੇ ਆਪਣੇ ਮਾਤਾ ਪਿਤਾ ਵਿੱਚ ਈਸ਼ਵਰ ਨੂੰ ਦੇਖਿਆ ਸੀ, ‘ਨਰ ਸੇਵਾ ਨਾਰਾਇਣ ਸੇਵਾ’ ਮੰਨਿਆ ਸੀ। ਅੱਜ ਤੱਕ ਉਹੀ ਆਦਰਸ਼ ਸਾਡਾ ਸਮਾਜ ਜੀ ਰਿਹਾ ਹੈ, ਸੇਵਾ-ਦਿੰਡੀ ਦੇ ਜ਼ਰੀਏ ਜੀਵ ਮਾਤਰਾ ਦੀ ਸੇਵਾ ਨੂੰ ਸਾਧਨਾ ਮੰਨ ਕੇ ਚਲ ਰਿਹਾ ਹੈ।

ਹਰ ਵਾਰਕਰੀ ਜਿਸ ਨਿਸ਼ਕਾਮ ਭਾਵ ਤੋਂ ਭਗਤੀ ਕਰਦਾ ਹੈ, ਉਸੇ ਭਾਵ ਤੋਂ ਨਿਸ਼ਕਾਮ ਸੇਵਾ ਵੀ ਕਰਦਾ ਹੈ। ‘ਅੰਮ੍ਰਿਤ ਕਲਸ਼ ਦਾਨ-ਅੰਨਦਾਨ’ ਤੋਂ ਗ਼ਰੀਬਾਂ ਦੀ ਸੇਵਾ ਦੇ ਪ੍ਰਕਲਪ ਤਾਂ ਇੱਥੇ ਚਲਦੇ ਹੀ ਰਹਿੰਦੇ ਹਨ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਆਪ ਸਭ ਦੀ ਸੇਵਾ ਸਮਾਜ ਦੀ ਸ਼ਕਤੀ ਦੀ ਇੱਕ ਬੇਮਿਸਾਲ ਉਦਾਹਰਣ ਹੈ। ਸਾਡੇ ਇੱਥੇ ਆਸਥਾ ਅਤੇ ਭਗਤੀ ਜਿਸ ਤਰ੍ਹਾਂ ਰਾਸ਼ਟਰਸੇਵਾ ਅਤੇ ਰਾਸ਼ਟਰਭਗਤੀ ਨਾਲ ਜੁੜੀ ਹੈ, ਸੇਵਾ ਦਿੰਡੀ ਇਸ ਦਾ ਵੀ ਬਹੁਤ ਵੱਡਾ ਉਦਾਹਰਣ ਹੈ। ਪਿੰਡ ਦਾ ਉੱਥਾਨ, ਪਿੰਡ ਦੀ ਪ੍ਰਗਤੀ, ਸੇਵਾ ਦਿੰਡੀ ਇਸ ਦਾ ਇੱਕ ਬਹੁਤ ਵੱਡਾ ਮਾਧਿਅਮ ਬਣ ਚੁਕਿਆ ਹੈ। ਦੇਸ਼ ਅੱਜ ਪਿੰਡ ਦੇ ਵਿਕਾਸ ਦੇ ਲਈ ਜਿੰਨੇ ਵੀ ਸੰਕਲਪ ਲੈ ਕੇ ਅੱਗੇ ਵਧ ਰਿਹਾ ਹੈ, ਸਾਡੇ ਵਾਰਕਰੀ ਭਾਈ-ਭੈਣ ਉਸ ਦੀ ਬਹੁਤ ਵੱਡੀ ਤਾਕਤ ਹੈ।

ਦੇਸ਼ ਨੇ ਸਵੱਛ ਭਾਰਤ ਅਭਿਯਾਨ ਸ਼ੁਰੂ ਕੀਤਾ, ਤਾਂ ਅੱਜ ਵਿਠੋਵਾ ਦੇ ਭਗਤ ‘ਨਿਰਮਲ ਵਾਰੀ’ ਅਭਿਯਾਨ ਦੇ ਨਾਲ ਉਸ ਨੂੰ ਗਤੀ ਦੇ ਰਹੇ ਹਨ। ਇਸੇ ਤਰ੍ਹਾਂ, ਬੇਟੀ-ਬਚਾਓ, ਬੇਟੀ ਪੜਾਓ ਅਭਿਯਾਨ ਹੋਵੇ, ਜਲ ਸੁਰੱਖਿਆ ਦੇ ਲਈ ਸਾਡੇ ਪ੍ਰਯਤਨ ਹੋਣ, ਸਾਡੀ ਅਧਿਆਤਮਿਕ ਚੇਤਨਾ ਸਾਡੇ ਰਾਸ਼ਟਰੀ ਸੰਕਲਪਾਂ ਨੂੰ ਊਰਜਾ ਦੇ ਰਹੀ ਹੈ। ਅਤੇ ਅੱਜ ਜਦੋਂ ਮੈਂ ਆਪਣੇ ਵਾਰਕਰੀ ਭਾਈ-ਭੈਣਾਂ ਨਾਲ ਗੱਲ ਕਰ ਰਿਹਾ ਹਾਂ, ਤਾਂ ਤੁਹਾਡੇ ਤੋਂ ਅਸ਼ੀਰਵਾਦ ਸਰੂਪ ਤਿੰਨ ਚੀਜ਼ਾਂ ਮੰਗਣਾ ਚਾਹੁੰਦਾ ਹਾਂ, ਮੰਗ ਲਵਾਂ ਕੀ? ਹੱਥ ਉੱਪਰ ਕਰ ਦੇ ਦੱਸੋ, ਮੰਗ ਲਵਾਂ ਕੀ? ਤੁਸੀ ਦੇਵੋਗੇ? ਦੇਖੋ, ਜਿਸ ਪ੍ਰਕਾਰ ਨਾਲ ਆਪ ਸਭ ਨੇ ਹੱਥ ਉੱਚਾ ਕਰਕੇ ਇੱਕ ਪ੍ਰਕਾਰ ਨਾਲ ਮੈਨੂੰ ਅਸ਼ੀਰਵਾਦ ਦਿੱਤੇ ਹਨ, ਤੁਹਾਡਾ ਹਮੇਸ਼ਾ ਮੇਰੇ ‘ਤੇ ਇੰਨਾ ਸਨੇਹ ਰਿਹਾ ਹੈ, ਕਿ ਮੈਂ ਖੁਦ ਨੂੰ ਰੋਕ ਨਹੀਂ ਪਾ ਰਿਹਾ ।

ਮੈਨੂੰ ਪਹਿਲਾ ਅਸ਼ੀਰਵਾਦ ਉਹ ਚਾਹੀਦਾ ਹੈ ਕਿ ਇੱਕ ਸ਼੍ਰੀਸੰਤ ਗਿਆਨੇਸ਼ਵਰ ਮਹਾਰਾਜ ਪਾਲਖੀ ਮਾਰਗ ਦਾ ਨਿਰਮਾਣ ਹੋਵੇਗਾ, ਜਿਸ ਸੰਤ ਤੁਕਾਰਾਮ ਮਹਾਰਾਜ ਪਾਲਖੀ ਮਾਰਗ ਦਾ ਨਿਰਮਾਣ ਹੋਵੇਗਾ, ਉਸ ਦੇ ਕਿਨਾਰੇ ਜੋ ਵਿਸ਼ੇਸ਼ ਪੈਦਲ ਮਾਰਗ ਬਣ ਰਿਹਾ ਹੈ, ਉਸ ਦੇ ਦੋਵੇਂ ਤਰਫ ਹਰ ਕੁਝ ਮੀਟਰ ‘ਤੇ ਛਾਇਆਦਾਰ ਰੁੱਖ ਜ਼ਰੂਰ ਲਗਾਏ ਜਾਣਗੇ। ਇਹ ਕਰੋਗੇ ਕੀ ਤੁਸੀਂ ਕੰਮ? ਮੇਰਾ ਤਾਂ ਸਭ ਦਾ ਪ੍ਰਯਤਨ ਮੰਤਰ ਹੀ ਹੈ। ਜਦੋਂ ਇਹ ਮਾਰਗ ਬਣ ਕੇ ਤਿਆਰ ਹੋਣਗੇ, ਤਦ ਤੱਕ ਇਹ ਰੁੱਖ ਵੀ ਇੰਨੇ ਵੱਡੇ ਹੋ ਜਾਣਗੇ ਕਿ ਪੂਰਾ ਪੈਦਲ ਮਾਰਗ ਛਾਇਆਦਾਰ ਹੋ ਜਾਵੇਗਾ। ਮੇਰਾ ਇਨ੍ਹਾਂ ਪਾਲਖੀ ਮਾਰਗਾਂ ਦੇ ਕਿਨਾਰੇ ਪੈਣ ਵਾਲੇ ਅਨੇਕ ਪਿੰਡਾਂ ਤੋਂ ਇਸ ਜਨਅੰਦੋਲਨ ਦੀ ਅਗਵਾਈ ਕਰਨ ਦੀ ਤਾਕੀਦ ਹੈ। ਹਰ ਪਿੰਡ, ਆਪਣੇ ਖੇਤਰ ਤੋਂ ਹੋ ਕੇ ਗੁਜ਼ਰਣ ਵਾਲੇ ਪਾਲਖੀ ਮਾਰਗ ਦੀ ਜ਼ਿੰਮੇਦਾਰੀ ਸੰਭਾਲੇ, ਉੱਥੇ ਰੁੱਖ ਲਗਾਓ, ਤਾਂ ਬਹੁਤ ਜਲਦ ਇਹ ਕੰਮ ਕੀਤਾ ਜਾ ਸਕਦਾ ਹੈ।

ਸਾਥੀਓ,

ਮੈਨੂੰ ਤੁਹਾਡਾ ਦੂਸਰਾ ਅਸ਼ੀਰਵਾਦ ਚਾਹੀਦਾ ਹੈ ਅਤੇ ਦੂਸਰਾ ਅਸ਼ੀਰਵਾਦ ਮੈਨੂੰ ਇਹ ਚਾਹੀਦਾ ਹੈ ਇਸ ਪੈਦਲ ਮਾਰਗ ‘ਤੇ ਹਰ ਕੁਝ ਦੂਰੀ ‘ਤੇ ਪੀਣ ਦੇ ਪਾਣੀ ਦੇ ਵੱਲ ਉਹ ਵੀ ਸ਼ੁੱਧ ਪੀਣ ਦਾ ਜਲ, ਇਸ ਦੀ ਵਿਵਸਥਾ ਕੀਤੀ ਜਾਵੇ, ਇਨ੍ਹਾਂ ਮਾਰਗਾਂ ‘ਤੇ ਅਨੇਕਾਂ ਪਿਆਉ ਬਣਾਏ ਜਾਣ। ਭਗਵਾਨ ਵਿੱਠਲ ਦੀ ਭਗਤੀ ਵਿੱਚ ਲੀਨ ਸ਼ਰਧਾਲੂ ਜਦੋਂ ਪੰਢਰਪੁਰ ਦੀ ਤਰਫ ਵਧਦੇ ਹਨ, ਤਾਂ 21 ਦਿਨ ਤੱਕ ਆਪਣਾ ਸਭ ਕੁਝ ਭੁੱਲ ਜਾਂਦੇ ਹਨ। ਪਾਣੀ ਦੇ ਪਿਆਉ, ਅਜਿਹੇ ਭਗਤਾਂ ਦੇ ਬਹੁਤ ਕੰਮ ਆਉਣਗੇ। ਅਤੇ ਤੀਸਰਾ ਅਸ਼ੀਰਵਾਦ ਮੈਨੂੰ ਅੱਜ ਤੁਹਾਡੇ ਤੋਂ ਜ਼ਰੂਰ ਲੈਣਾ ਹੈ ਅਤੇ ਮੈਨੂੰ ਤੁਸੀਂ ਨਿਰਾਸ਼ ਕਦੇ ਨਹੀਂ ਕਰੋਗੇ। ਤੀਸਰਾ ਅਸ਼ੀਰਵਾਦ ਜੋ ਮੈਨੂੰ ਚਾਹੀਦਾ ਹੈ ਉਹ ਪੰਢਰਪੁਰ ਦੇ ਲਈ ਹੈ। ਮੈਂ ਭਵਿੱਖ ਵਿੱਚ ਪੰਢਰਪੁਰ ਨੂੰ ਭਾਰਤ ਦੇ ਸਭ ਤੋਂ ਸਵੱਛ ਤੀਰਥ ਸਥਲਾਂ ਵਿੱਚ ਦੇਖਣਾ ਚਾਹੁੰਦਾ ਹਾਂ। ਹਿੰਦੁਸਤਾਨ ਵਿੱਚ ਜਦੋਂ ਵੀ ਕੋਈ ਦੇਖੇ ਕਿ ਭਈ ਸਭ ਤੋਂ ਸਵੱਛ ਤੀਰਥ ਸਥਲ ਕਿਹੜਾ ਹੈ ਤਾਂ ਸਭ ਤੋਂ ਪਹਿਲਾ ਨਾਮ ਮੇਰੇ ਵਿਠੋਬਾ ਦਾ, ਮੇਰੇ ਵਿੱਠਲ ਦੀ ਭੂਮੀ ਦਾ, ਮੇਰੇ ਪੰਢਰਪੁਰ ਦਾ ਹੋਣਾ ਚਾਹੀਦਾ ਹੈ, ਇਹ ਚੀਜ਼ ਮੈਂ ਤੁਹਾਡੇ ਤੋਂ ਚਾਹੁੰਦਾ ਹਾਂ ਅਤੇ ਇਹ ਕੰਮ ਵੀ ਜਨਭਾਗੀਦਾਰੀ ਨਾਲ ਹੀ ਹੋਵੇਗਾ, ਜਦੋਂ ਸਥਾਨਕ ਲੋਕ ਸਵਛਤਾ ਦੇ ਅੰਦੋਲਨ ਦੀ ਅਗਵਾਈ ਆਪਣੀ ਕਮਾਨ ਵਿੱਚ ਲੈਣਗੇ, ਤਦ ਅਸੀਂ ਇਸ ਸੁਪਨੇ ਨੂੰ ਸਕਾਰ ਕਰ ਪਾਵਾਂਗੇ ਅਤੇ ਮੈਂ ਹਮੇਸ਼ਾ ਜਿਸ ਗੱਲ ਦੀ ਵਕਾਲਤ ਕਰਦਾ ਹਾਂ ਸਬਕਾ ਪ੍ਰਯਾਸ ਕਹਿੰਦਾ ਹਾਂ, ਉਸ ਦੀ ਅਭਿਵਿਅਕਤੀ ਅਜਿਹੀ ਹੀ ਹੋਵੇਗੀ।

ਸਾਥੀਓ,

ਅਸੀਂ ਜਦੋਂ ਪੰਢਰਪੁਰ ਜਿਹੇ ਆਪਣੇ ਤੀਰਥਾਂ ਦਾ ਵਿਕਾਸ ਕਰਦੇ ਹਾਂ, ਤਾਂ ਉਸ ਨਾਲ ਕੇਵਲ ਸੱਭਿਆਚਾਰਕ ਪ੍ਰਗਤੀ ਹੀ ਨਹੀਂ ਹੁੰਦੀ, ਪੂਰੇ ਖੇਤਰ ਦੇ ਵਿਕਾਸ ਨੂੰ ਬਲ ਮਿਲਦਾ ਹੈ। ਜੋ ਸੜਕਾਂ ਇੱਥੇ ਚੌੜੀ ਹੋ ਰਹੀਆਂ ਹਨ, ਜੋ ਨਵੇਂ ਹਾਈਵੇਜ਼ ਪ੍ਰਵਾਨ ਹੋ ਰਹੇ ਹਨ, ਉਸ ਨਾਲ ਇੱਥੇ ਧਾਰਮਿਕ ਟੂਰਿਜ਼ਮ ਵਧੇਗਾ, ਨਵੇਂ ਰੋਜ਼ਗਾਰ ਆਉਣਗੇ, ਅਤੇ ਸੇਵਾ ਅਭਿਯਾਨਾਂ ਨੂੰ ਵੀ ਗਤੀ ਮਿਲੇਗੀ। ਸਾਡੇ ਸਭ ਦੇ ਸਤਿਕਾਰਯੋਗ ਅਟਲ ਬਿਹਾਰੀ ਵਾਜਪੇਈ ਜੀ ਮੰਨਦੇ ਸਨ ਕਿ ਜਿੱਥੇ ਹਾਈਵੇ ਪਹੁੰਚ ਜਾਂਦੇ ਹਨ, ਸੜਕਾਂ ਪਹੁੰਚ ਜਾਂਦੀਆਂ ਹਨ, ਉੱਥੇ ਵਿਕਾਸ ਦੀ ਨਵੀਂ ਧਾਰਾ ਵਹਿਣ ਲਗਦੀ ਹੈ। ਇਸੇ ਸੋਚ ਦੇ ਨਾਲ ਉਨ੍ਹਾਂ ਨੇ ਸਵਰਣਿਮ ਚਤੁਰਭੁਜ ਦੀ ਸ਼ੁਰੂਆਤ ਕਰਵਾਈ, ਦੇਸ਼ ਦੇ ਪਿੰਡਾਂ ਨੂੰ ਸੜਕਾਂ ਨਾਲ ਜੋੜਣ ਦਾ ਅਭਿਯਾਨ ਸ਼ੁਰੂ ਕੀਤਾ।

ਅੱਜ ਉਨ੍ਹਾਂ ਆਦਰਸ਼ਾਂ ‘ਤੇ ਦੇਸ਼ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ‘ਤੇ ਤੇਜ਼ ਗਤੀ ਨਾਲ ਕੰਮ ਹੋ ਰਿਹਾ ਹੈ। ਦੇਸ਼ ਵਿੱਚ ਹੈਲਥ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਣ ਦੇ ਲਈ ਵੈਲਨੈੱਸ ਸੈਂਟਰ ਖੋਲ੍ਹੇ ਜਾ ਰਹੇ ਹਨ, ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ ਹਨ। ਡਿਜੀਟਲ ਵਿਵਸਥਾ ਨੂੰ ਵਧਾਇਆ ਜਾ ਰਿਹਾ ਹੈ। ਦੇਸ਼ ਵਿੱਚ ਅੱਜ ਨਵੇਂ ਹਾਈਵੇਜ਼, ਵਾਟਰਵੇਜ਼, ਨਵੀਆਂ ਰੇਲ ਲਾਈਨਾਂ, ਮੈਟ੍ਰੋ ਲਾਈਨਾਂ, ਆਧੁਨਿਕ ਰੇਲਵੇ ਸਟੇਸ਼ਨ, ਨਵੇਂ ਏਅਰਪੋਰਟ, ਨਵੇਂ ਏਅਰ ਰੂਟਸ ਦਾ ਇੱਕ ਵੱਡਾ ਵਿਸਤ੍ਰਿਤ ਨੈਟਵਰਕ ਬਣ ਰਿਹਾ ਹੈ। ਦੇਸ਼ ਦੇ ਹਰ ਪਿੰਡ ਤੱਕ ਔਪਟਿਕਲ ਫਾਈਬਰ ਨੈਟਵਰਕ ਪਹੁੰਚਾਉਣ ਦੇ ਲਈ ਵੀ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਇਨ੍ਹਾਂ ਸਾਰੀਆਂ ਯੋਜਨਾਵਾਂ ਵਿੱਚ ਹੋਰ ਤੇਜ਼ੀ ਲਿਆਉਣ ਦੇ ਲਈ, ਤਾਲਮੇਲ ਲਿਆਉਣ ਦੇ ਲਈ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਅੱਜ ਦੇਸ਼ ਸ਼ਤ ਪ੍ਰਤੀਸ਼ਤ coverage ਦੇ ਵਿਜ਼ਨ ਦੇ ਨਾਲ ਅੱਗੇ ਵਧ ਰਿਹਾ ਹੈ। ਹਰ ਗ਼ਰੀਬ ਨੂੰ ਪੱਕਾ ਮਕਾਨ, ਹਰ ਘਰ ਵਿੱਚ ਸ਼ੌਚਾਲਯ, ਹਰ ਪਰਿਵਾਰ ਨੂੰ ਬਿਜਲੀ ਕਨੈਕਸ਼ਨ, ਹਰ ਘਰ ਨੂੰ ਨਲ ਤੋਂ ਜਲ, ਅਤੇ ਸਾਡੀਆਂ ਮਾਤਾਵਾਂ-ਭੈਣਾਂ ਨੂੰ ਗੈਸ ਕਨੈਕਸ਼ਨ, ਇਹ ਸੁਪਨੇ ਅੱਜ ਸੱਚ ਹੋ ਰਹੇ ਹਨ। ਸਮਾਜ ਦੇ ਗ਼ਰੀਬ ਵੰਚਿਤ, ਦਲਿਤ, ਪਿਛੜੇ, ਮੱਧ ਵਰਗ ਨੂੰ ਇਨ੍ਹਾਂ ਦਾ ਸਭ ਤੋਂ ਜ਼ਿਆਦਾ ਲਾਭ ਮਿਲ ਰਿਹਾ ਹੈ।

ਸਾਥੀਓ,

ਸਾਡੇ ਅਧਿਕਾਂਸ਼ ਵਾਰਕਰੀ ਗੁਰੂਭਾਉ ਤਾਂ ਕਿਸਾਨ ਪਰਿਵਾਰਾਂ ਤੋਂ ਆਉਂਦੇ ਹਾਂ। ਪਿੰਡ ਗ਼ਰੀਬ ਦੇ ਲਈ ਦੇਸ਼ ਦੇ ਪ੍ਰਯਤਨਾਂ ਨਾਲ ਅੱਜ ਆਮ ਮਾਨਵੀ ਦੇ ਜੀਵਨ ਵਿੱਚ ਕਿਵੇਂ ਬਦਲਾਅ ਆ ਰਹੇ ਹਨ, ਤੁਸੀਂ ਸਭ ਇਸ ਨੂੰ ਦੇਖ ਰਹੇ ਹੋ। ਸਾਡੇ ਪਿੰਡ ਗ਼ਰੀਬ ਤੋਂ, ਜ਼ਮੀਨ ਨਾਲ ਜੁੜਿਆ ਅੰਨਦਾਤਾ ਅਜਿਹਾ ਹੀ ਹੁੰਦਾ ਹੈ। ਉਹ ਗ੍ਰਾਮੀਣ ਅਰਥਵਿਵਸਥਾ ਦਾ ਵੀ ਸਾਰਥੀ ਹੁੰਦਾ ਹੈ, ਅਤੇ ਸਮਾਜ ਦਾ ਸੱਭਿਆਚਾਰ, ਰਾਸ਼ਟਰ ਦੀ ਏਕਤਾ ਨੂੰ ਵੀ ਅਗਵਾਈ ਦਿੰਦਾ ਹੈ। ਭਾਰਤ ਦਾ ਸੱਭਿਆਚਾਰ ਨੂੰ, ਭਾਰਤ ਦੇ ਆਦਰਸਾਂ ਨੂੰ ਸਦੀਆਂ ਤੋਂ ਇੱਥੇ ਦਾ ਧਰਤੀ ਪੁੱਤਰ ਹੀ ਜੀਵਿਤ ਬਣਾਏ ਹੋਏ ਹਨ। ਇੱਕ ਸੱਚਾ ਅੰਨਦਾਤਾ ਸਮਾਜ ਨੂੰ ਜੋੜਦਾ ਹੈ, ਸਮਾਜ ਨੂੰ ਜਿਉਂਦਾ ਹੈ, ਸਮਾਜ ਦੇ ਲਈ ਜਿਉਂਦਾ ਹੈ। ਤੁਹਾਡੇ ਤੋਂ ਹੀ ਸਮਾਜ ਦੀ ਪ੍ਰਗਤੀ ਹੈ, ਅਤੇ ਤੁਹਾਡੀ ਹੀ ਪ੍ਰਗਤੀ ਵਿੱਚ ਸਮਾਜ ਦੀ ਪ੍ਰਗਤੀ ਹੈ। ਇਸ ਲਈ, ਅੰਮ੍ਰਿਤ ਕਾਲ ਵਿੱਚ ਦੇਸ਼ ਦੇ ਸੰਕਲਪਾਂ ਵਿੱਚ ਸਾਡੇ ਅੰਨਦਾਤਾ ਸਾਡੀ ਪ੍ਰਗਤੀ ਦਾ ਵੱਡਾ ਅਧਾਰ ਹੈ। ਇਸੇ ਭਾਵ ਨੂੰ ਲੈ ਕੇ ਦੇਸ਼ ਅੱਗੇ ਵਧ ਰਿਹਾ ਹੈ।

ਸਾਥੀਓ,

ਸੰਤ ਗਿਆਨੇਸ਼ਵਰ ਜੀ ਮਹਾਰਾਜ ਨੇ ਇੱਕ ਬਹੁਤ ਵਧੀਆ ਗੱਲ ਸਾਨੂੰ ਸਭ ਨੂੰ ਕਹੀ ਹੈ, ਸੰਤ ਗਿਆਨੇਸ਼ਵਰ ਮਹਾਰਾਜ ਜੀ ਨੇ ਕਿਹਾ ਹੈ-

ਦੁਰਿਤਾਂਚੇ ਤਿਮਿਰ ਜਾਵੋ। ਵਿਸ਼ਵ ਸਵਧਰਮ ਸੂਰਯੇਂ ਪਾਹੋ। ਜੋ ਜੇ ਵਾਂਛਿਲ ਤਾ ਤੇਂ ਲਾਹੋ, ਪ੍ਰਾਣਿਜਾਤ।

ਅਰਥਾਤ, ਵਿਸ਼ਵ ਤੋਂ ਬੁਰਾਈਆਂ ਦਾ ਅੰਧਕਾਰ ਨਸ਼ਟ ਹੋਵੇ। ਧਰਮ ਦਾ, ਕਰਤੱਵ ਦਾ ਸੂਰਜ ਪੂਰੇ ਵਿਸ਼ਵ ਵਿੱਚ ਉਦੈ ਹੋਵੇ, ਅਤੇ ਹਰ ਜੀਵ ਦੀਆਂ ਇੱਛਾਵਾਂ ਪੂਰੀਆਂ ਹੋਣ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀ ਸਭ ਦੀ ਭਗਤੀ, ਸਾਡੇ ਸਭ ਦੇ ਪ੍ਰਯਤਨ ਸੰਤ ਗਿਆਨੇਸ਼ਵਰ ਜੀ ਦੇ ਇਨ੍ਹਾਂ ਭਾਵਾਂ ਨੂੰ ਜ਼ਰੂਰ ਸਿੱਧ ਕਰਨਗੇ। ਇਸੇ ਵਿਸ਼ਵਾਸ ਦੇ ਨਾਲ, ਮੈਂ ਫਿਰ ਇੱਕ ਵਾਰ ਸਾਰੇ ਸੰਤਾਂ ਨੂੰ ਨਮਨ ਕਰਦੇ ਹੋਏ ਵਿਠੋਬਾ ਦੇ ਚਰਣਾਂ ਵਿੱਚ ਨਮਨ ਕਰਦੇ ਹੋਏ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ!

ਜੈ ਜੈ ਰਾਮਕ੍ਰਿਸ਼ਣ ਹਰੀ।

ਜੈ ਜੈ ਰਾਮਕ੍ਰਿਸ਼ਣ ਹਰੀ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails ‘important step towards a vibrant democracy’ after Cabinet nod for ‘One Nation One Election’

Media Coverage

PM Modi hails ‘important step towards a vibrant democracy’ after Cabinet nod for ‘One Nation One Election’
NM on the go

Nm on the go

Always be the first to hear from the PM. Get the App Now!
...
PM Modi to visit the United States of America from September 21 to 23
September 19, 2024

Prime Minister Shri Narendra Modi will be visiting the United States of America during 21-23 September 2024. During the visit, Prime Minister will take part in the fourth Quad Leaders’ Summit in Wilmington, Delaware, which is being hosted by the President of the United States of America, H.E. Joseph R. Biden, Jr. on 21 September 2024. Following the request of the US side to host the Quad Summit this year, India has agreed to host the next Quad Summit in 2025.

At the Quad Summit, the leaders will review the progress achieved by the Quad over the last one year and set the agenda for the year ahead to assist the countries of the Indo-Pacific region in meeting their development goals and aspirations.

 ⁠On 23 September, Prime Minister will address the ‘Summit of the Future’ at the United Nations General Assembly in New York. The theme of the Summit is ‘Multilateral Solutions for a Better Tomorrow’. A large number of global leaders are expected to participate in the Summit. On the sidelines of the Summit, Prime Minister would be holding bilateral meetings with several world leaders and discuss issues of mutual interest.

While in New York, Prime Minister will address a gathering of the Indian community on 22 September. Prime Minister would also be interacting with CEOs of leading US-based companies to foster greater collaborations between the two countries in the cutting-edge areas of AI, quantum computing, semiconductors and biotechnology. Prime Minister is also expected to interact with thought leaders and other stakeholders active in the India-US bilateral landscape.