ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਆਵਾਸ ਸਥਾਨ 7, ਲੋਕ ਕਲਿਆਣ ਮਾਰਗ, ਨਵੀਂ ਦਿੱਲੀ ਵਿੱਚ ਬੱਚਿਆਂ ਦੇ ਨਾਲ ਵਿਸ਼ੇਸ਼ ਰਕਸ਼ਾ ਬੰਧਨ (Raksha Bandhan) ਸਮਾਰੋਹ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ। ਸ਼੍ਰੀ ਮੋਦੀ ਨੇ ਨਾਰੀ ਸ਼ਕਤੀ (Nari Shakti) ਦੇ ਪ੍ਰਤੀ ਉਨ੍ਹਾਂ ਦੇ ਨਿਰੰਤਰ ਵਿਸ਼ਵਾਸ ਅਤੇ ਸਨੇਹ ਦੇ ਲਈ ਆਭਾਰ ਵੀ ਵਿਅਕਤ ਕੀਤਾ।


ਬੱਚਿਆਂ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਰੱਖੜੀ (Rakhi) ਬੰਨ੍ਹੀ ਅਤੇ ਉਨ੍ਹਾਂ ਦੇ ਨਾਲ ਰੱਖੜੀ (Rakhi) ਦਾ ਤਿਉਹਾਰ ਮਨਾਇਆ।

ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਅੱਜ ਰਕਸ਼ਾ ਬੰਧਨ (Raksha Bandhan) ਦੇ ਇੱਕ ਬੇਹੱਦ ਖਾਸ ਉਤਸਵ ਦੀਆਂ ਕੁਝ ਝਲਕੀਆਂ ਇੱਥੇ ਪ੍ਰਸਤੁਤ ਹਨ। ਨਾਰੀ ਸ਼ਕਤੀ (Nari Shakti) ਦਾ ਉਨ੍ਹਾਂ ਦੇ ਨਿਰੰਤਰ ਵਿਸ਼ਵਾਸ ਅਤੇ ਪਿਆਰ ਦੇ ਲਈ ਧੰਨਵਾਦ।”
Here are highlights from a very special Raksha Bandhan celebration earlier today. Gratitude to our Nari Shakti for their continuous trust and affection. pic.twitter.com/MeO3KJsXew
— Narendra Modi (@narendramodi) August 9, 2025


