ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਇੰਡੀਆ ਐਨਰਜੀ ਵੀਕ (India Energy Week) 2025 ਵਿੱਚ ਆਪਣੇ ਵਿਚਾਰ ਵਿਅਕਤ ਕੀਤੇ। ਯਸ਼ੋਭੂਮੀ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਪਸਥਿਤ  ਲੋਕ ਸਿਰਫ਼ ਐਨਰਜੀ ਵੀਕ ਦਾ ਹਿੱਸਾ ਨਹੀਂ ਹਨ, ਬਲਕਿ ਭਾਰਤ ਦੀਆਂ ਊਰਜਾ ਖ਼ਾਹਿਸ਼ਾਂ ਦਾ ਅਭਿੰਨ ਅੰਗ  ਭੀ ਹਨ। ਉਨ੍ਹਾਂ ਨੇ ਵਿਦੇਸ਼ ਤੋਂ ਆਏ ਵਿਸ਼ੇਸ਼ ਮਹਿਮਾਨਾਂ ਸਹਿਤ ਸਾਰੇ ਪ੍ਰਤੀਭਾਗੀਆਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਅਤੇ ਇਸ ਆਯੋਜਨ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਪ੍ਰਕਾਸ਼ ਪਾਇਆ।

ਇਹ ਦੱਸਦੇ ਹੋਏ ਕਿ ਦੁਨੀਆ ਭਰ ਦੇ ਮਾਹਰ ਇਹ ਕਹਿ ਰਹੇ ਹਨ ਕਿ 21ਵੀਂ ਸਦੀ ਭਾਰਤ ਦੀ ਹੈ, ਸ਼੍ਰੀ ਮੋਦੀ ਨੇ ਕਿਹਾ, "ਭਾਰਤ ਨਾ ਸਿਰਫ਼ ਆਪਣੇ ਵਿਕਾਸ ਨੂੰ, ਬਲਕਿ ਦੁਨੀਆ ਦੇ ਵਿਕਾਸ ਨੂੰ ਭੀ ਅੱਗੇ ਵਧਾ ਰਿਹਾ ਹੈ, ਜਿਸ ਵਿੱਚ ਊਰਜਾ ਖੇਤਰ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ"। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀਆਂ ਊਰਜਾ ਖ਼ਾਹਿਸ਼ਾਂ ਪੰਜ ਥੰਮ੍ਹਾਂ 'ਤੇ ਟਿਕੀਆਂ ਹਨ: ਸੰਸਾਧਨਾਂ ਦਾ ਦੋਹਨ, ਪ੍ਰਤਿਭਾਸ਼ਾਲੀ ਦਿਮਾਗ਼ਾਂ ਵਿੱਚ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ, ਆਰਥਿਕ ਮਜ਼ਬੂਤੀ ਅਤੇ ਰਾਜਨੀਤਕ ਸਥਿਰਤਾ, ਊਰਜਾ ਵਪਾਰ ਨੂੰ ਆਕਰਸ਼ਕ ਅਤੇ ਅਸਾਨ ਬਣਾਉਣ ਵਾਲੀ ਰਣਨੀਤਕ ਭੂਗੋਲਿਕ ਸਥਿਤੀ ਅਤੇ ਆਲਮੀ ਸਥਿਰਤਾ ਦੇ ਪ੍ਰਤੀ ਪ੍ਰਤੀਬੱਧਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਾਰਕ ਭਾਰਤ ਦੇ ਊਰਜਾ ਖੇਤਰ ਵਿੱਚ ਨਵੇਂ ਅਵਸਰ ਪੈਦਾ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅਗਲੇ ਦੋ ਦਹਾਕੇ ਵਿਕਸਿਤ ਭਾਰਤ (Viksit Bharat) ਦੇ ਲਈ ਮਹੱਤਵਪੂਰਨ ਹਨ। ਉਨ੍ਹਾਂ ਨੇ ਕਿਹਾ ਕਿ ਅਗਲੇ ਪੰਜ ਵਰ੍ਹਿਆਂ ਵਿੱਚ ਕਈ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਕਈ ਊਰਜਾ ਲਕਸ਼ 2030 ਦੀ ਸਮਾਂ-ਸੀਮਾ ਦੇ ਅਨੁਰੂਪ ਹਨ, ਜਿਸ ਵਿੱਚ 500 ਗੀਗਾਵਾਟ ਅਖੁੱਟ ਊਰਜਾ ਸਮਰੱਥਾ ਨੂੰ ਜੋੜਨਾ, ਭਾਰਤੀ ਰੇਲਵੇ ਦੇ ਲਈ ਨੈੱਟ ਜ਼ੀਰੋ ਕਾਰਬਨ ਉਤਸਰਜਨ (net zero carbon emissions) ਪ੍ਰਾਪਤ ਕਰਨਾ ਅਤੇ ਸਲਾਨਾ ਪੰਜ ਮਿਲੀਅਨ ਮੀਟ੍ਰਿਕ ਟਨ ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਇਹ ਲਕਸ਼ ਖ਼ਾਹਿਸ਼ੀ ਲਗ ਸਕਦੇ ਹਨ, ਲੇਕਿਨ ਪਿਛਲੇ ਦਹਾਕੇ ਦੀਆਂ ਉਪਲਬਧੀਆਂ ਨੇ ਇਹ ਵਿਸ਼ਵਾਸ ਜਗਾਇਆ ਹੈ ਕਿ ਇਹ ਲਕਸ਼ ਹਾਸਲ ਕੀਤੇ ਜਾਣਗੇ।

ਸ਼੍ਰੀ ਮੋਦੀ ਨੇ ਕਿਹਾ, "ਭਾਰਤ ਪਿਛਲੇ ਦਹਾਕੇ ਵਿੱਚ ਦਸਵੀਂ ਸਭ ਤੋਂ ਬੜੀ ਅਰਥਵਿਵਸਥਾ ਤੋਂ ਪੰਜਵੀਂ ਸਭ ਤੋਂ ਬੜੀ ਅਰਥਵਿਵਸਥਾ ਬਣਿਆ ਹੈ"। ਉਨ੍ਹਾਂ ਨੇ ਇਸ ਬਾਤ 'ਤੇ ਪ੍ਰਕਾਸ਼ ਪਾਇਆ ਕਿ ਪਿਛਲੇ ਦਸ ਵਰ੍ਹਿਆਂ ਵਿੱਚ ਭਾਰਤ ਦੀ ਸੌਰ ਊਰਜਾ ਉਤਪਾਦਨ ਸਮਰੱਥਾ 32 ਗੁਣਾ ਵਧੀ ਹੈ, ਜਿਸ ਨਾਲ ਇਹ ਦੁਨੀਆ ਦਾ ਤੀਸਰਾ ਸਭ ਤੋਂ ਬੜਾ ਸੌਰ ਊਰਜਾ ਉਤਪਾਦਕ  ਦੇਸ਼ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਗ਼ੈਰ-ਜੀਵਾਸ਼ਮ ਈਂਧਣ ਊਰਜਾ ਸਮਰੱਥਾ (non-fossil fuel energy capacity) ਤਿੰਨ ਗੁਣਾ ਵਧ ਗਈ ਹੈ ਅਤੇ ਭਾਰਤ ਪੈਰਿਸ ਸਮਝੌਤੇ (Paris Agreement) ਦੇ ਲਕਸ਼ਾਂ ਨੂੰ ਪ੍ਰਾਪਤ ਕਰਨ ਵਾਲਾ ਪਹਿਲਾ ਜੀ20 ਦੇਸ਼ (first G20 country) ਹੈ। ਪ੍ਰਧਾਨ ਮੰਤਰੀ ਨੇ ਈਥੇਨੌਲ ਮਿਸ਼ਰਣ ਵਿੱਚ ਭਾਰਤ ਦੀਆਂ ਉਪਲਬਧੀਆਂ 'ਤੇ ਜ਼ੋਰ ਦਿੱਤਾ, ਜਿਸ ਦੀ ਵਰਤਮਾਨ ਦਰ 19 ਪ੍ਰਤੀਸ਼ਤ ਹੈ, ਜਿਸ ਨਾਲ ਵਿਦੇਸ਼ੀ ਮੁਦਰਾ ਦੀ ਬੱਚਤ, ਮਹੱਤਵਪੂਰਨ ਕਿਸਾਨ ਆਮਦਨ ਅਤੇ ਸੀਓ2 ਉਤਸਰਜਨ (CO2 emissions) ਵਿੱਚ ਮਹੱਤਵਪੂਰਨ ਕਮੀ ਆਈ ਹੈ। ਉਨ੍ਹਾਂ ਨੇ ਅਕਤੂਬਰ 2025 ਤੱਕ 20 ਪ੍ਰਤੀਸ਼ਤ ਈਥੇਨੌਲ ਜਨਾਦੇਸ਼ (ethanol mandate) ਪ੍ਰਾਪਤ ਕਰਨ ਦੇ ਭਾਰਤ ਦੇ ਲਕਸ਼ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਬਾਇਓਫਿਊਲਸ ਇੰਡਸਟ੍ਰੀ (biofuels industry) 500 ਮਿਲੀਅਨ ਮੀਟ੍ਰਿਕ ਟਨ ਟਿਕਾਊ ਫੀਡਸਟਾਕ ਦੇ ਨਾਲ ਤੇਜ਼ੀ ਨਾਲ ਵਿਕਾਸ ਲਈ ਤਿਆਰ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਦੀ ਜੀ20 ਪ੍ਰਧਾਨਗੀ (India's G20 presidency) ਦੇ ਦੌਰਾਨ, ਗਲੋਬਲ ਬਾਇਓਫਿਊਲਸ ਅਲਾਇੰਸ (Global Biofuels Alliance) ਦੀ ਸਥਾਪਨਾ ਕੀਤੀ ਗਈ ਸੀ ਅਤੇ ਇਹ ਲਗਾਤਾਰ ਵਿਸਤਾਰ ਕਰ ਰਿਹਾ ਹੈ, ਜਿਸ ਵਿੱਚ ਹੁਣ 28 ਦੇਸ਼ ਅਤੇ 12 ਅੰਤਰਰਾਸ਼ਟਰੀ ਸੰਗਠਨ ਸ਼ਾਮਲ ਹਨ। ਉਨ੍ਹਾਂ ਨੇ ਇਸ ਬਾਤ 'ਤੇ ਪ੍ਰਕਾਸ਼ ਪਾਇਆ ਕਿ ਇਹ ਅਲਾਇੰਸ ਰਹਿੰਦ-ਖੂੰਹਦ ਨੂੰ ਸੰਪਦਾ ਵਿੱਚ ਬਦਲ ਰਿਹਾ ਹੈ ਅਤੇ ਉਤਕ੍ਰਿਸ਼ਟਤਾ ਕੇਂਦਰ (Centers of Excellence) ਸਥਾਪਿਤ ਕਰ ਰਿਹਾ ਹੈ।

 

ਇਹ ਉਜਾਗਰ ਕਰਦੇ ਹੋਏ ਕਿ ਭਾਰਤ ਆਪਣੇ ਹਾਇਡ੍ਰੋਕਾਰਬਨ ਸੰਸਾਧਨਾਂ ਦੀ ਸਮਰੱਥਾ ਨੂੰ ਪੂਰੀ ਸਮਰੱਥਾ ਦਾ ਪਤਾ ਲਗਾਉਣ ਦੇ  ਲਈ ਲਗਾਤਾਰ ਸੁਧਾਰ ਕਰ ਰਿਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰਮੁੱਖ ਖੋਜਾਂ ਅਤੇ ਗੈਸ ਬੁਨਿਆਦੀ ਢਾਂਚੇ ਦਾ ਵਿਆਪਕ ਵਿਸਤਾਰ ਗੈਸ ਸੈਕਟਰ ਦੇ ਵਿਕਾਸ ਵਿੱਚ ਯੋਗਦਾਨ ਦੇ ਰਿਹਾ ਹੈ, ਜਿਸ ਨਾਲ ਭਾਰਤ ਦੇ ਊਰਜਾ ਮਿਸ਼ਰਣ ਵਿੱਚ ਕੁਦਰਤੀ ਗੈਸ ਦੀ ਹਿੱਸੇਦਾਰੀ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਰਤਮਾਨ ਵਿੱਚ ਚੌਥੀ ਸਭ ਤੋਂ ਬੜੀ ਰਿਫਾਇਨਿੰਗ ਹੱਬ ਹੈ ਅਤੇ ਆਪਣੀ ਸਮਰੱਥਾ ਨੂੰ 20 ਪ੍ਰਤੀਸ਼ਤ ਵਧਾਉਣ ਦੇ ਲਈ ਕੰਮ ਕਰ ਰਿਹਾ ਹੈ।

ਇਹ ਦੱਸਦੇ ਹੋਏ ਕਿ ਭਾਰਤ ਦੇ ਤਲਛਟੀ ਬੇਸਿਨਸ(sedimentary basins) ਵਿੱਚ ਬਹੁਤ ਸਾਰੇ ਹਾਇਡ੍ਰੋਕਾਰਬਨ ਸੰਸਾਧਨ ਹਨ, ਜਿਨ੍ਹਾਂ ਵਿੱਚੋਂ ਕੁਝ ਦੀ  ਪਹਿਚਾਣ  ਪਹਿਲੇ ਹੀ ਕੀਤੀ ਜਾ ਚੁੱਕੀ ਹੈ, ਜਦਕਿ ਹੋਰ ਦੀ ਖੋਜ ਦੀ ਪਰਤੀਖਿਆ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ 'ਤੇ ਜ਼ੋਰ ਦਿੱਤਾ ਕਿ ਭਾਰਤ ਦੇ ਉੱਪਰਲੇ ਖੇਤਰ(upstream sector) ਨੂੰ ਹੋਰ ਅਧਿਕ ਆਕਰਸ਼ਕ ਬਣਾਉਣ ਦੇ ਲਈ, ਸਰਕਾਰ ਨੇ ਓਪਨ ਏਕਰੇਜ ਲਾਇਸੈਂਸਿੰਗ ਪਾਲਿਸੀ (ਓਏਐੱਲਪੀ-OALP) ਸ਼ੁਰੂ ਕੀਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੇ ਇਸ ਖੇਤਰ ਨੂੰ ਵਿਆਪਕ ਸਮਰਥਨ ਦਿੱਤਾ ਹੈ, ਜਿਸ ਵਿੱਚ ਵਿਸ਼ੇਸ਼ ਆਰਥਿਕ ਜ਼ੋਨ(Exclusive Economic Zone) ਖੋਲ੍ਹਣਾ ਅਤੇ ਇੱਕ ਸਿੰਗਲ-ਵਿੰਡੋ ਕਲੀਅਰੈਂਸ ਸਿਸਟਮ (single-window clearance system) ਸਥਾਪਿਤ ਕਰਨਾ ਸ਼ਾਮਲ ਹੈ। ਸ਼੍ਰੀ ਮੋਦੀ ਨੇ ਕਿਹਾ ਕਿ   ਆਇਲਫੀਲਡਸ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਐਕਟ (Oilfields Regulation & Development Act) ਵਿੱਚ ਕੀਤਾ ਗਏ ਬਦਲਾਵਾਂ ਨਾਲ ਹੁਣ ਹਿਤਧਾਰਕਾਂ ਨੂੰ ਨੀਤੀਗਤ ਸਥਿਰਤਾ, ਵਿਸਤਾਰਤ ਪੱਟੇ ਅਤੇ ਬਿਹਤਰ ਵਿੱਤੀ ਸ਼ਰਤਾਂ ਦੀ ਮਿਲ ਰਹੀਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਸੁਧਾਰਾਂ ਨਾਲ ਸਮੁੰਦਰੀ ਖੇਤਰ ਵਿੱਚ ਤੇਲ ਅਤੇ ਗੈਸ ਸੰਸਾਧਨਾਂ ਦੀ ਖੋਜ, ਉਤਪਾਦਨ  ਵਿੱਚ ਵਾਧਾ ਅਤੇ ਰਣਨੀਤਕ ਪੈਟਰੋਲੀਅਮ ਭੰਡਾਰਾਂ ਨੂੰ ਬਣਾਈ ਰੱਖਣ ਵਿੱਚ ਸੁਵਿਧਾ ਹੋਵੇਗੀ।

ਪ੍ਰਧਾਨ ਮੰਤਰੀ ਨੇ ਇਸ ਬਾਤ 'ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਕਈ ਖੋਜਾਂ ਅਤੇ ਪਾਇਪਲਾਇਨ ਬੁਨਿਆਦੀ ਢਾਂਚੇ ਦੇ ਵਿਸਤਾਰ ਦੇ ਕਾਰਨ, ਕੁਦਰਤੀ ਗੈਸ ਦੀ ਸਪਲਾਈ ਵਧ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਨਿਕਟ ਭਵਿੱਖ ਵਿੱਚ ਕੁਦਰਤੀ ਗੈਸ ਦੇ ਉਪਯੋਗ ਵਿੱਚ ਵਾਧਾ ਹੋਵੇਗਾ। ਉਨ੍ਹਾਂ ਇਹ ਭੀ ਉਜਾਗਰ ਕੀਤਾ ਕਿ ਇਨ੍ਹਾਂ ਖੇਤਰਾਂ ਵਿੱਚ ਨਿਵੇਸ਼ ਦੇ ਕਈ ਅਵਸਰ ਹਨ।

ਸ਼੍ਰੀ ਮੋਦੀ ਨੇ ਕਿਹਾ, “ਭਾਰਤ ਦਾ ਮੁੱਖ ਧਿਆਨ ਮੇਕ ਇਨ ਇੰਡੀਆ ਅਤੇ ਲੋਕਲ ਸਪਲਾਈ ਚੇਨਸ ‘ਤੇ ਹੈ।” ਉਨ੍ਹਾਂ ਨੇ ਭਾਰਤ ਵਿੱਚ ਪੀਵੀ ਮੌਡਿਊਲਸ (PV modules) ਸਹਿਤ ਵਿਭਿੰਨ ਪ੍ਰਕਾਰ ਦੇ ਹਾਰਡਵੇਅਰ ਦੇ ਨਿਰਮਾਣ ਦੀਆਂ ਮਹੱਤਵਪੂਰਨ ਸੰਭਾਵਨਾਵਾਂ ‘ਤੇ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਲੋਕਲ ਮੈਨੂਫੈਕਚਰਿੰਗ ਦਾ ਸਮਰਥਨ ਕਰ ਰਿਹਾ ਹੈ, ਪਿਛਲੇ ਦਸ ਵਰ੍ਹਿਆਂ ਵਿੱਚ ਸੋਲਰ ਪੀਵੀ ਮੌਡਿਊਲ ਮੈਨੂਫੈਕਚਰਿੰਗ ਸਮਰੱਥਾ (solar PV module manufacturing capacity) 2 ਗੀਗਾਵਾਟ ਤੋਂ ਵਧ ਕੇ ਲਗਭਗ 70 ਗੀਗਾਵਾਟ ਹੋ ਗਈ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀਐੱਲਆਈ-PLI) ਯੋਜਨਾ ਨੇ ਇਸ ਖੇਤਰ ਨੂੰ ਹੋਰ ਅਧਿਕ ਆਕਰਸ਼ਕ ਬਣਾ ਦਿੱਤਾ ਹੈ, ਜਿਸ ਨਾਲ ਉੱਚ-ਦਕਸ਼ਤਾ ਵਾਲੇ ਸੋਲਰ ਪੀਵੀ ਮੌਡਿਊਲਸ (high-efficiency solar PV modules) ਦੀ ਮੈਨੂਫੈਕਚਰਿੰਗ ਨੂੰ ਹੁਲਾਰਾ ਮਿਲਿਆ ਹੈ।

 

ਬੈਟਰੀ ਅਤੇ ਸਟੋਰੇਜ ਸਮਰੱਥਾ ਖੇਤਰ ਵਿੱਚ ਇਨੋਵੇਸ਼ਨ ਅਤੇ ਮੈਨੂਫੈਕਚਰਿੰਗ ਦੇ ਮਹੱਤਵਪੂਰਨ ਅਵਸਰਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਇਲੈਕਟ੍ਰਿਕ ਮੋਬਿਲਿਟੀ (electric mobility) ਦੀ ਤਰਫ਼ ਵਧ ਰਿਹਾ ਹੈ ਅਤੇ ਇਸ ਖੇਤਰ ਵਿੱਚ ਇਤਨੇ ਬੜੇ ਦੇਸ਼ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਤੇਜ਼ ਕਾਰਵਾਈ ਦੀ ਜ਼ਰੂਰਤ ‘ਤੇ ਬਲ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਚਾਲੂ ਵਰ੍ਹੇ ਦੇ ਬਜਟ ਵਿੱਚ ਹਰਿਤ ਊਰਜਾ ਦਾ ਸਮਰਥਨ ਕਰਨ ਵਾਲੇ ਕਈ ਐਲਾਨ ਸ਼ਾਮਲ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਸਰਕਾਰ ਨੇ ਈਵੀ (EV) ਅਤੇ ਮੋਬਾਈਲ ਫੋਨ ਬੈਟਰੀ ਦੇ ਨਿਰਮਾਣ ਨਾਲ ਸਬੰਧਿਤ ਕਈ ਵਸਤੂਆਂ ਨੂੰ ਬੇਸਿਕ ਕਸਟਮ ਡਿਊਟੀ ਤੋਂ ਛੂਟ ਦਿੱਤੀ ਹੈ। ਇਸ ਵਿੱਚ ਕੋਬਾਲਟ ਪਾਊਡਰ, ਲਿਥੀਅਮ-ਆਇਨ ਬੈਟਰੀ ਵੇਸਟ, ਸੀਸਾ, ਜਸਤਾ (cobalt powder, lithium-ion battery waste, lead, zinc) ਅਤੇ ਹੋਰ ਮਹੱਤਵਪੂਰਨ ਖਣਿਜ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਮਹੱਤਵਪੂਰਨ ਖਣਿਜ ਮਿਸ਼ਨ (National Critical Minerals Mission) ਭਾਰਤ ਵਿੱਚ ਇੱਕ ਮਜ਼ਬੂਤ ਸਪਲਾਈ ਚੇਨ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਉਨ੍ਹਾਂ ਨੇ ਗ਼ੈਰ-ਲਿਥੀਅਮ ਬੈਟਰੀ ਈਕੋਸਿਸਟਮ ਨੂੰ ਹੁਲਾਰਾ ਦੇਣ ‘ਤੇ ਭੀ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਚਾਲੂ ਵਰ੍ਹੇ ਦੇ ਬਜਟ ਨੇ ਪਰਮਾਣੂ ਊਰਜਾ ਖੇਤਰ (nuclear energy sector) ਨੂੰ ਖੋਲ੍ਹ ਦਿੱਤਾ ਹੈ, ਅਤੇ ਊਰਜਾ ਖੇਤਰ ਵਿੱਚ ਹਰ ਨਿਵੇਸ਼ ਨੌਜਵਾਨਾਂ ਦੇ ਲਈ ਨਵੇਂ ਰੋਜ਼ਗਾਰ ਪੈਦਾ ਕਰ ਰਿਹਾ ਹੈ ਅਤੇ ਹਰਿਤ ਨੌਕਰੀਆਂ (green jobs) ਦੇ ਅਵਸਰ ਪੈਦਾ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਭਾਰਤ ਦੇ ਊਰਜਾ ਖੇਤਰ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰ ਜਨਤਾ ਨੂੰ ਸਸ਼ਕਤ ਬਣਾ ਰਹੀ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਸਾਧਾਰਣ ਪਰਿਵਾਰਾਂ ਅਤੇ ਕਿਸਾਨਾਂ ਨੂੰ ਊਰਜਾ ਪ੍ਰਦਾਤਾ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਸੂਰਯਘਰ ਮੁਫ਼ਤ ਬਿਜਲੀ ਯੋਜਨਾ (PM Suryagarh Free Electricity Scheme) ਸ਼ੁਰੂ ਕੀਤੀ ਗਈ ਸੀ ਅਤੇ ਇਸ ਦਾ ਦਾਇਰਾ ਕੇਵਲ ਊਰਜਾ ਉਤਪਦਾਨ ਤੱਕ ਸੀਮਿਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਸੋਲਰ ਸੈਕਟਰ ਵਿੱਚ ਨਵੇਂ ਕੌਸ਼ਲ (new skills) ਪੈਦਾ ਕਰ ਰਹੀ ਹੈ, ਇੱਕ ਨਵਾਂ ਸੇਵਾ ਈਕੋਸਿਸਟਮ (new service ecosystem)ਵਿਕਸਿਤ ਕਰ ਰਹੀ ਹੈ ਅਤੇ ਨਿਵੇਸ਼ ਦੇ ਅਵਸਰਾਂ ਨੂੰ ਵਧਾ ਰਹੀ ਹੈ।

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਊਰਜਾ ਸਮਾਧਾਨ ਪ੍ਰਦਾਨ ਕਰਨ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ, ਜੋ ਵਿਕਾਸ ਨੂੰ ਹੁਲਾਰਾ ਦੇਵੇਗਾ ਅਤੇ ਪ੍ਰਕ੍ਰਿਤੀ ਨੂੰ ਸਮ੍ਰਿੱਧ ਕਰੇਗਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਊਰਜਾ ਹਫ਼ਤਾ (ਐਨਰਜੀ ਵੀਕ) ਇਸ ਦਿਸ਼ਾ ਵਿੱਚ ਠੋਸ ਪਰਿਣਾਮ ਦੇਵੇਗਾ। ਉਨ੍ਹਾਂ ਸਾਰਿਆਂ ਨੂੰ ਭਾਰਤ ਵਿੱਚ ਉੱਭਰ ਰਹੀ ਹਰ ਸੰਭਾਵਨਾ ਦਾ ਪਤਾ ਲਗਾਉਣ ਦੇ ਲਈ ਪ੍ਰੋਤਸਾਹਿਤ ਕੀਤਾ ਅਤੇ ਸਾਰੇ ਪ੍ਰਤੀਭਾਗੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
GST 2.0 reforms boost India's economy amid global trade woes: Report

Media Coverage

GST 2.0 reforms boost India's economy amid global trade woes: Report
NM on the go

Nm on the go

Always be the first to hear from the PM. Get the App Now!
...
Prime Minister congratulates space scientists and engineers for successful launch of LVM3-M6 and BlueBird Block-2
December 24, 2025

The Prime Minister, Shri Narendra Modi has congratulated space scientists and engineers for successful launch of LVM3-M6, the heaviest satellite ever launched from Indian soil, and the spacecraft of USA, BlueBird Block-2, into its intended orbit. Shri Modi stated that this marks a proud milestone in India’s space journey and is reflective of efforts towards an Aatmanirbhar Bharat.

"With LVM3 demonstrating reliable heavy-lift performance, we are strengthening the foundations for future missions such as Gaganyaan, expanding commercial launch services and deepening global partnerships" Shri Modi said.

The Prime Minister posted on X:

"A significant stride in India’s space sector…

The successful LVM3-M6 launch, placing the heaviest satellite ever launched from Indian soil, the spacecraft of USA, BlueBird Block-2, into its intended orbit, marks a proud milestone in India’s space journey.

It strengthens India’s heavy-lift launch capability and reinforces our growing role in the global commercial launch market.

This is also reflective of our efforts towards an Aatmanirbhar Bharat. Congratulations to our hardworking space scientists and engineers.

India continues to soar higher in the world of space!"

@isro

"Powered by India’s youth, our space programme is getting more advanced and impactful.

With LVM3 demonstrating reliable heavy-lift performance, we are strengthening the foundations for future missions such as Gaganyaan, expanding commercial launch services and deepening global partnerships.

This increased capability and boost to self-reliance are wonderful for the coming generations."

@isro