ਸਰਕਾਰ ਵਿਆਪਕ ਵਿਕਾਸ ਦੀ ਦਿਸ਼ਾ ਵਿੱਚ ਮਿਸ਼ਨ ਮੋਡ ਵਿੱਚ ਅੱਗੇ ਵਧ ਰਹੀ ਹੈ, ਚਾਹੇ ਉਹ ਭੂਗੋਲਿਕ, ਸਮਾਜਿਕ ਜਾਂ ਆਰਥਿਕ ਤੌਰ ‘ਤੇ ਹੋਵੇ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਤੀਬਰ ਵਿਕਾਸ ਹਾਸਲ ਕਰਨ ਵਿੱਚ ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ (reform, perform, and transform) ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ
ਰਾਜ ਅਤੇ ਕੇਂਦਰ ਸਰਕਾਰਾਂ ਨੂੰ ਪ੍ਰਦਰਸ਼ਨ ਦੇ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਜਨ ਭਾਗੀਦਾਰੀ ਨਾਲ ਪਰਿਵਰਤਨ ਹੋਵੇਗਾ: ਪ੍ਰਧਾਨ ਮੰਤਰੀ
ਆਗਾਮੀ 25 ਵਰ੍ਹੇ ਸਮ੍ਰਿੱਧ ਅਤੇ ਵਿਕਸਿਤ ਭਾਰਤ ਨਿਰਮਾਣ ਦੇ ਲਈ ਸਮਰਪਿਤ ਹੋਣਗੇ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਪਰਿਸਰ ਵਿੱਚ ਵਰ੍ਹੇ 2025 ਦੇ ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲੇ ਮੀਡੀਆ ਨੂੰ ਸੰਬੋਧਨ ਕੀਤਾ। ਸਮ੍ਰਿੱਧੀ ਦੀ ਦੇਵੀ, ਦੇਵੀ ਲਕਸ਼ਮੀ ਨੂੰ ਨਮਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਬਜਟ ਸੈਸ਼ਨ ਦੀ ਸ਼ੁਰੂਆਤ ਦੇ ਅਵਸਰ ‘ਤੇ ਬੁੱਧੀ, ਸਮ੍ਰਿੱਧੀ ਅਤੇ ਕਲਿਆਣ ਪ੍ਰਦਾਨ ਕਰਨ ਵਾਲੀ ਦੇਵੀ ਲਕਸ਼ਮੀ(Goddess Lakshmi) ਨੂੰ ਯਾਦ ਕਰਨ ਦੀ ਪ੍ਰਥਾ ਹੈ। ਉਨ੍ਹਾਂ ਨੇ ਦੇਵੀ ਲਕਸ਼ਮੀ (Goddess Lakshmi) ਨੂੰ ਦੇਸ਼ ਦੇ ਹਰ ਨਿਰਧਨ ਅਤੇ ਮੱਧ-ਵਰਗ ‘ਤੇ ਵਿਸ਼ੇਸ਼ ਕ੍ਰਿਪਾ (special blessings) ਕਰਨ ਦੀ ਪ੍ਰਾਰਥਨਾ ਕੀਤੀ।

 

ਇਸ ਬਾਤ ‘ਤੇ ਟਿੱਪਣੀ ਕਰਦੇ ਹੋਏ ਕਿ ਭਾਰਤ ਨੇ ਆਪਣੇ ਗਣਤੰਤਰ ਦੇ 75 ਵਰ੍ਹੇ ਪੂਰੇ ਕਰ ਲਏ ਹਨ, ਜੋ ਹਰੇਕ ਨਾਗਰਿਕ ਦੇ ਲਈ ਬਹੁਤ ਗਰਵ (ਮਾਣ) ਦੀ ਬਾਤ ਹੈ, ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਉਪਲਬਧੀ ਲੋਕਤੰਤਰੀ ਵਿਸ਼ਵ (democratic world) ਵਿੱਚ ਭੀ ਇੱਕ ਵਿਸ਼ੇਸ਼ ਸਥਾਨ (a special place) ਰੱਖਦੀ ਹੈ, ਜੋ ਭਾਰਤ ਦੀ ਸ਼ਕਤੀ ਅਤੇ ਮਹੱਤਵ (India's strength and significance) ਨੂੰ ਪ੍ਰਦਰਸ਼ਿਤ ਕਰਦੀ ਹੈ।

 

ਪ੍ਰਧਾਨ ਮੰਤਰੀ ਨੇ ਦੇਸ਼ ਦੀ ਜਨਤਾ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਤੀਸਰੀ ਵਾਰ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੇ ਤੀਸਰੇ ਕਾਰਜਕਾਲ ਦਾ ਪਹਿਲਾ ਪੂਰਨ ਬਜਟ ਸੈਸ਼ਨ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸੰਨ 2047 ਤੱਕ, ਜਦੋਂ ਭਾਰਤ ਆਪਣੀ ਸੁਤੰਤਰਤਾ ਦੇ 100 ਵਰ੍ਹੇ ਪੂਰਨ ਕਰੇਗਾ, ਤਦ ਤੱਕ ਦੇਸ਼ ਵਿਕਸਿਤ ਦੇਸ਼ ਬਣਨ ਦਾ ਆਪਣਾ ਲਕਸ਼ ਪ੍ਰਾਪਤ ਕਰ ਲਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਬਜਟ ਸੈਸ਼ਨ ਨਵਾਂ ਆਤਮਵਿਸ਼ਵਾਸ ਅਤੇ ਊਰਜਾ ਭਰੇਗਾ, ਜਿਸ ਨਾਲ 140 ਕਰੋੜ ਨਾਗਰਿਕ ਸਮੂਹਿਕ ਤੌਰ ‘ਤੇ ਇਸ ਸੰਕਲਪ ਨੂੰ ਪਰਿਪੂਰਨ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੀਸਰੇ ਕਾਰਜਕਾਲ ਵਿੱਚ ਸਰਕਾਰ ਭੂਗੋਲਿਕ, ਸਮਾਜਿਕ ਜਾਂ ਆਰਥਿਕ ਤੌਰ ‘ਤੇ (geographically, socially, or economically) ਵਿਆਪਕ ਵਿਕਾਸ (comprehensive development) ਦੀ ਦਿਸ਼ਾ ਵਿੱਚ ਮਿਸ਼ਨ ਮੋਡ (mission mode) ਵਿੱਚ ਅੱਗੇ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਨੋਵੇਸ਼ਨ, ਸਮਾਵੇਸ਼ਨ ਅਤੇ ਨਿਵੇਸ਼ (innovation, inclusion, and investment) ਹਮੇਸ਼ਾ ਤੋਂ ਦੇਸ਼ ਦੇ ਆਰਥਿਕ ਰੋਡਮੈਪ ਦਾ ਅਧਾਰ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਸੈਸ਼ਨ ਵਿੱਚ ਕਈ ਇਤਿਹਾਸਿਕ ਬਿਲਾਂ ਅਤੇ ਪ੍ਰਸਤਾਵਾਂ ‘ਤੇ ਵਿਚਾਰ ਕੀਤਾ ਜਾਵੇਗਾ, ਜਿਸ ਨਾਲ ਦੇਸ਼ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਮਹਿਲਾਵਾਂ ਦੀ ਗਰਿਮਾ ਨੂੰ ਫਿਰ ਤੋਂ ਸਥਾਪਿਤ ਕਰਨ (re-establishing the dignity of women), ਧਾਰਮਿਕ ਅਤੇ ਸੰਪ੍ਰਦਾਇਕ ਮਤਭੇਦਾਂ ਤੋਂ ਮੁਕਤ (free from religious and sectarian differences) ਹਰ ਮਹਿਲਾ ਦੇ ਲਈ ਸਮਾਨ ਅਧਿਕਾਰ (equal rights for every woman) ਸੁਨਿਸ਼ਚਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਇਸ ਸੈਸ਼ਨ ਵਿੱਚ ਅਹਿਮ ਨਿਰਣੇ ਲਏ ਜਾਣਗੇ। ਪ੍ਰਧਾਨ ਮੰਤਰੀ ਨੇ ਤੀਬਰ ਵਿਕਾਸ ਪ੍ਰਾਪਤ ਕਰਨ ਦੇ ਲਈ ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ (reform, perform, and transform) ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਰਾਜ ਅਤੇ ਕੇਂਦਰ ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਜਨ ਭਾਗੀਦਾਰੀ ਨਾਲ ਪਰਿਵਰਤਨ ਹੋਵੇਗਾ (public participation will lead to transformation)।

 

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਇੱਕ ਯੁਵਾ ਰਾਸ਼ਟਰ (young nation) ਹੈ, ਜਿਸ ਵਿੱਚ ਅਪਾਰ ਯੁਵਾ ਸ਼ਕਤੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ 20-25 ਵਰ੍ਹੇ ਦੀ ਉਮਰ ਦੇ ਯੁਵਾ, ਜਦੋਂ 45-50 ਵਰ੍ਹੇ ਦੀ ਉਮਰ ਵਿੱਚ ਪਹੁੰਚਣਗੇ, ਤਾਂ ਵਿਕਸਿਤ ਭਾਰਤ ਦੇ ਸਭ ਤੋਂ ਬੜੇ ਲਾਭਾਰਥੀ ਹੋਣਗੇ। ਉਹ ਨੀਤੀ-ਨਿਰਮਾਣ ਵਿੱਚ ਮਹੱਤਵਪੂਰਨ ਪਦਾਂ ‘ਤੇ ਹੋਣਗੇ ਅਤੇ ਗਰਵ (ਮਾਣ) ਦੇ ਨਾਲ ਅਗਲੀ ਸਦੀ ਵਿੱਚ ਵਿਕਸਿਤ ਭਾਰਤ ਦੀ ਅਗਵਾਈ ਕਰਨਗੇ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦੇ ਪ੍ਰਯਾਸ ਵਰਤਮਾਨ ਕਿਸ਼ੋਰ ਅਤੇ ਯੁਵਾ ਪੀੜ੍ਹੀ ਦੇ ਲਈ ਇੱਕ ਮਹੱਤਵਪੂਰਨ ਉਪਹਾਰ ਹੋਣਗੇ। ਉਨ੍ਹਾਂ ਨੇ ਇਸ ਦੀ ਤੁਲਨਾ 1930 ਅਤੇ 1940 ਦੇ ਦਹਾਕਿਆਂ ਵਿੱਚ ਸੁਤੰਤਰਤਾ ਦੀ ਲੜਾਈ ਲੜਨ ਵਾਲੇ ਨੌਜਵਾਨਾਂ ਨਾਲ ਕੀਤੀ, ਜਿਨ੍ਹਾਂ ਦੇ ਪ੍ਰਯਾਸਾਂ ਦੇ ਕਾਰਨ 25 ਵਰ੍ਹੇ ਬਾਅਦ ਸੁਤੰਤਰਤਾ ਦਾ ਉਤਸਵ ਮਨਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ, ਆਗਾਮੀ 25 ਵਰ੍ਹੇ ਇੱਕ ਸਮ੍ਰਿੱਧ ਅਤੇ ਵਿਕਸਿਤ ਭਾਰਤ (a prosperous and developed India) ਨਿਰਮਾਣ ਦੇ ਲਈ ਸਮਰਪਿਤ ਹੋਣਗੇ। ਪ੍ਰਧਾਨ ਮੰਤਰੀ ਨੇ ਸਾਰੇ ਸਾਂਸਦਾਂ (all MPs) ਨੂੰ ਇਸ ਬਜਟ ਸੈਸ਼ਨ ਦੇ ਦੌਰਾਨ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਸ਼ਕਤ ਕਰਨ ਵਿੱਚ ਯੋਗਦਾਨ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਯੁਵਾ ਸਾਂਸਦਾਂ (young MPs) ਦੇ ਲਈ ਇਹ ਇੱਕ ਸੁਨਹਿਰਾ ਅਵਸਰ ਹੈ, ਕਿਉਂਕਿ ਸਦਨ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਅਤੇ ਜਾਗਰੂਕਤਾ ਉਨ੍ਹਾਂ ਨੂੰ ਵਿਕਸਿਤ ਭਾਰਤ ਦੇ ਪਰਿਣਾਮਾਂ ਨੂੰ ਦੇਖਣ ਦਾ ਮੌਕਾ ਦੇਵੇਗੀ।

 

ਪ੍ਰਧਾਨ ਮੰਤਰੀ ਨੇ ਆਸ਼ਾ ਵਿਅਕਤ ਕੀਤੀ ਕਿ ਬਜਟ ਸੈਸ਼ਨ ਰਾਸ਼ਟਰ ਦੀਆਂ ਆਕਾਂਖਿਆਵਾਂ (aspirations) ਨੂੰ ਪਰਿਪੂਰਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਸੰਨ 2014 ਦੇ ਬਾਅਦ ਤੋਂ ਇਹ ਸ਼ਾਇਦ ਪਹਿਲਾ ਸੰਸਦੀ ਸੈਸ਼ਨ ਹੈ, ਜਿਸ ਵਿੱਚ ਸੈਸ਼ਨ ਤੋਂ ਠੀਕ ਪਹਿਲੇ ਵਿਦੇਸ਼ੀ ਮੂਲ ਤੋਂ ਵਿਘਨ ਉਤਪੰਨ ਕਰਨ ਦਾ ਕੋਈ ਪ੍ਰਯਾਸ ਨਹੀਂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਤੋਂ, ਹਰੇਕ ਸੈਸ਼ਨ ਤੋਂ ਪਹਿਲੇ ਹਮੇਸ਼ਾ ਵਿਘਨ ਉਤਪੰਨ ਕਰਨ ਦੇ ਪ੍ਰਯਾਸ ਹੁੰਦੇ ਰਹੇ ਹਨ, ਅਤੇ ਐਸੇ ਲੋਕਾਂ ਦੀ ਕਮੀ ਨਹੀਂ ਹੈ ਜੋ ਇਸ ਅੱਗ ਨੂੰ ਹਵਾ ਦੇਣ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਇਹ ਪਹਿਲਾ ਸੈਸ਼ਨ ਹੈ, ਜਿਸ ਵਿੱਚ ਕਿਸੇ ਭੀ ਵਿਦੇਸ਼ੀ ਕੋਣੇ ਤੋਂ ਐਸਾ ਕੋਈ ਵਿਘਨ ਨਹੀਂ ਹੋਇਆ ਹੈ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PM Modi pitches India as stable investment destination amid global turbulence

Media Coverage

PM Modi pitches India as stable investment destination amid global turbulence
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 12 ਜਨਵਰੀ 2026
January 12, 2026

India's Reforms Express Accelerates: Economy Booms, Diplomacy Soars, Heritage Shines Under PM Modi