On the 21st of June, crores of people across the country and the world participated in the ‘International Yoga Day’: PM Modi
Three lakh people performed yoga together on the beach of Visakhapatnam and more than two thousand adivasi students performed 108 Surya Namaskars for 108 minutes: PM Modi
According to a report by International Labour Organisation, more than 64% of the population of India is now availing of some social protection benefit or the other: PM Modi
Those who imposed Emergency not only murdered our constitution but also had the intention to keep the judiciary as their slave: PM Modi
We should always remember all those people who fought the Emergency with fortitude. This inspires us to remain constantly vigilant to keep our Constitution strong and enduring: PM Modi
Bodoland today stands out in the country with a new face, a new identity. Bodoland is now increasingly casting its glow on the sports map of the country: PM Modi
The women of Meghalaya are now taking this Eri Silk heritage forward on a larger scale through Self Help Groups: PM Modi

ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ। ‘ਮਨ ਕੀ ਬਾਤ’ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ, ਖੁਸ਼ਆਮਦੀਦ ਹੈ। ਤੁਸੀਂ ਸਾਰੇ ਇਸ ਸਮੇਂ ਯੋਗ ਦੀ ਉਰਜਾ ਅਤੇ ਅੰਤਰਰਾਸ਼ਟਰੀ ‘ਯੋਗ ਦਿਵਸ’ ਦੀਆਂ ਯਾਦਾਂ ਨਾਲ ਭਰੇ ਹੋਵੋਗੇ। ਇਸ ਵਾਰੀ ਵੀ ਤੁਸੀਂ 21 ਜੂਨ ਨੂੰ ਦੇਸ਼ ਦੁਨੀਆ ਦੇ ਕਰੋੜਾਂ ਲੋਕਾਂ ਨੇ ‘ਅੰਤਰਰਾਸ਼ਟਰੀ ਯੋਗ ਦਿਵਸ’ ਵਿੱਚ ਹਿੱਸਾ ਲਿਆ। ਤੁਹਾਨੂੰ ਯਾਦ ਹੈ 10 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਹੋਈ। ਹੁਣ 10 ਸਾਲਾਂ ਵਿੱਚ ਇਹ ਸਿਲਸਿਲਾ ਪਹਿਲਾਂ ਨਾਲੋਂ ਵੀ ਜ਼ਿਆਦਾ ਸ਼ਾਨਦਾਰ ਬਣਦਾ ਜਾ ਰਿਹਾ ਹੈ। ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੇ ਦੈਨਿਕ ਜੀਵਨ ਵਿੱਚ ਯੋਗ ਨੂੰ ਅਪਣਾ ਰਹੇ ਹਨ। ਅਸੀਂ ਇਸ ਵਾਰੀ ‘ਯੋਗ ਦਿਵਸ’ ਦੀਆਂ ਕਿੰਨੀਆਂ ਹੀ ਆਕਰਸ਼ਕ ਤਸਵੀਰਾਂ ਦੇਖੀਆਂ ਹਨ। ਵਿਸ਼ਾਖਾਪਟਨਮ ਦੇ ਸਮੁੰਦਰ ਤਟ ਦੇ ਤਿੰਨ ਲੱਖ ਲੋਕਾਂ ਨੇ ਇਕੱਠੇ ਯੋਗ ਕੀਤਾ। ਵਿਸ਼ਾਖਾਪਟਨਮ ਤੋਂ ਹੀ ਇਕ ਹੋਰ ਅਨੌਖਾ ਦ੍ਰਿਸ਼ ਸਾਹਮਣੇ ਆਇਆ, 2000 ਤੋਂ ਜ਼ਿਆਦਾ ਆਦਿਵਾਸੀ ਵਿਦਿਆਰਥੀਆਂ ਨੇ 108 ਮਿੰਟ ਤੱਕ 108 ਸੂਰਜ ਨਮਸਕਾਰ ਕੀਤੇ। ਸੋਚੋ, ਕਿੰਨਾ ਅਨੁਸ਼ਾਸਨ, ਕਿੰਨਾ ਸਮਪਰਣ ਰਿਹਾ ਹੋਵੇਗਾ। ਸਾਡੇ ਜਲ ਸੈਨਾ ਦੇ ਜਹਾਜਾਂ ‘ਤੇ ਵੀ ਯੋਗ ਦੀ ਸ਼ਾਨਦਾਰ ਝਲਕ ਦਿਖਾਈ ਦਿਤੀ। ਤੇਲੰਗਾਨਾ ਵਿੱਚ ਤਿੰਨ ਹਜ਼ਾਰ ਦਿਵਯਾਂਗ ਸਾਥੀਆਂ ਨੇ ਇਕੱਠੇ ਯੋਗ ਸ਼ਿਵਰ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਵਿਖਾਈਆ ਕਿ ਯੋਗ ਕਿਸ ਤਰ੍ਹਾਂ ਸਸ਼ਕਤੀਕਰਣ ਦਾ ਮਾਧਿਅਮ ਵੀ ਹੈ। ਦਿੱਲੀ ਦੇ ਲੋਕਾਂ ਨੇ ਯੋਗ ਨੂੰ ਸਵੱਛ ਜਮਨਾ ਦੇ ਸਕੰਲਪ ਨਾਲ ਜੋੜਿਆ ਅਤੇ ਜਮਨਾ ਤਟ ਤੇ ਜਾ ਕੇ ਯੋਗ ਕੀਤਾ। ਜੰਮੂ-ਕਸ਼ਮੀਰ ਵਿੱਚ ਚਿਨਾਬ ਬ੍ਰਿਜ, ਜੋ ਦੁਨੀਆਂ ਦਾ ਸਭ ਤੋਂ ਉੱਚਾ ਬ੍ਰਿਜ ਹੈ, ਉੱਥੇ ਵੀ ਲੋਕਾਂ ਨੇ ਯੋਗ ਕੀਤਾ। ਹਿਮਾਲਿਆ ਦੀਆਂ ਬਰਫਲੀਆਂ ਚੋਟੀਆਂ ਅਤੇ ITBP ਦੇ ਜਵਾਨ, ਉਥੇ ਵੀ ਯੋਗ ਦਿਖਾਈ ਦਿਤਾ, ਸਾਹਸ ਅਤੇ ਸਾਧਨਾ ਨਾਲ-ਨਾਲ ਚਲੇ। ਗੁਜਰਾਤ ਦੇ ਲੋਕਾਂ ਨੇ ਨਵਾਂ ਇਤਿਹਾਸ ਰਚਿਆ। ਵਡ ਨਗਰ ਵਿੱਚ 2121 (ਇੱਕੀ ਸੌ ਇੱਕੀ) ਲੋਕਾਂ ਨੇ ਇਕੱਠੇ ਭੁਜੰਗ ਆਸਨ ਕੀਤਾ ਅਤੇ ਨਵਾਂ ਰਿਕਾਰਡ ਬਣਾ ਦਿਤਾ। ਨਿਊਯਾਰਕ, ਲੰਡਨ, ਟੋਕੀਓ, ਪੈਰਿਸ ਦੁਨੀਆ ਦੇ ਹਰ ਵੱਡੇ ਸ਼ਹਿਰ ਤੋਂ ਯੋਗ ਦੀਆਂ ਤਸਵੀਰਾਂ ਆਈਆਂ ਅਤੇ ਹਰ ਤਸਵੀਰ ਵਿੱਚ ਇਕ ਖਾਸ ਗੱਲ ਰਹੀ, ਸ਼ਾਂਤੀ, ਸਥਿਰਤਾ ਅਤੇ ਸੰਤੁਲਨ। ਇਸ ਵਾਰੀ ਥੀਮ ਵੀ ਬਹੁਤ ਖਾਸ ਸੀ। ‘Yoga for One Earth, One Health’, ਯਾਨਿ, ਇੱਕ ਪ੍ਰਿਥਵੀ-ਇੱਕ ਸਿਹਤ ਇਹ ਸਿਰਫ ਇੱਕ ਨਾਅਰਾ ਹੀ ਨਹੀ ਹੈ, ਇੱਕ ਦਿਸ਼ਾ ਹੈ ਜੋ ਸਾਨੂੰ ‘ਵਸੁਧੈਵ ਕੁਟੁੰਬਕਮ ’ ਦਾ ਅਹਿਸਾਸ ਕਰਾਉਂਦੀ ਹੈ। ਮੈਨੂੰ ਵਿਸ਼ਵਾਸ ਹੈ, ਇਸ ਵਾਰੀ ਦੇ ਯੋਗ ਦਿਵਸ ਦੀ ਅਲੌਕਿਕਤਾ ਜ਼ਿਆਦਾ ਤੋ ਜ਼ਿਆਦਾ ਲੋਕਾਂ ਨੂੰ ਯੋਗ ਨੂੰ ਅਪਣਾਉਣ ਲਈ ਪ੍ਰੇਰਿਤ ਕਰੇਗੀ।

ਮੇਰੇ ਪਿਆਰੇ ਦੇਸ਼ ਵਾਸੀਓ, ਜਦੋਂ ਕੋਈ ਤੀਰਥ ਯਾਤਰਾ ਤੇ ਜਾਂਦਾ ਹੈ ਤਾਂ ਇਕ ਹੀ ਭਾਵ ਸਭ ਤੋਂ ਪਹਿਲਾਂ ਮਨ ਵਿੱਚ ਆਉਂਦਾ ਹੈ ‘ਚਲੋ ਬੁਲਾਵਾ ਆਇਆ ਹੈ’ ਇਹ ਹੀ ਭਾਵ ਸਾਡੇ ਧਾਰਮਿਕ ਯਾਤਰਾਵਾਂ ਦੀ ਆਤਮਾ ਹੈ। ਇਹ ਯਾਤਰਾਵਾਂ ਸ਼ਰੀਰ ਦੇ ਅਨੁਸ਼ਾਸਨ ਦਾ, ਮਨ ਦੀ ਸ਼ੁੱਧੀ ਦਾ, ਆਪਸੀ ਪਿਆਰ ਤੇ ਭਾਈਚਾਰੇ ਦਾ, ਪ੍ਰਭੂ ਨਾਲ ਜੁੜਨ ਦਾ ਮਾਧਿਅਮ ਹੈ। ਇਨ੍ਹਾਂ ਦੇ ਇਲਾਵਾ ਇਨ੍ਹਾਂ ਯਾਤਰਾਵਾਂ ਦਾ ਇਕ ਹੋਰ ਪੱਖ ਹੁੰਦਾ ਹੈ। ਇਹ ਧਾਰਮਿਕ ਯਾਤਰਾਵਾਂ ਸੇਵਾ ਦੇ ਮੌਕਿਆਂ ਦਾ ਇੱਕ ਮਹਾਂ ਅਨੁਸ਼ਠਾਨ ਵੀ ਹੁੰਦੀਆਂ ਹਨ। ਜਦੋਂ ਕੋਈ ਵੀ ਯਾਤਰਾ ਹੁੰਦੀ ਹੈ ਤਾਂ ਜਿੰਨੇ ਲੋਕ ਯਾਤਰਾ ਤੇ ਜਾਂਦੇ ਹਨ, ਉਸ ਤੋਂ ਜ਼ਿਆਦਾ ਲੋਕ ਤੀਰਥ ਯਾਤਰੀਆਂ ਦੀ ਸੇਵਾ ਦੇ ਕੰਮ ਵਿੱਚ ਲਗ ਜਾਂਦੇ ਹਨ। ਜਗ੍ਹਾ-ਜਗ੍ਹਾ ਭੰਡਾਂਰੇ ਤੇ ਲੰਗਰ ਲਗਦੇ ਹਨ। ਲੋਕ ਸੜਕਾਂ ਦੇ ਕਿਨਾਰੇ ਛਵੀਲਾਂ ਲਗਾਉਂਦੇ ਹਨ। ਸੇਵਾ ਭਾਵ ਨਾਲ ਵੀ ਮੈਡੀਕਲ ਕੈਂਪ ਅਤੇ ਸਹੂਲਤਾਂ ਦੀ ਵਿਵਸਥਾ ਕੀਤੀ ਜਾਂਦੀ ਹੈ। ਕਿੰਨੇ ਹੀ ਲੋਕ ਹੀ ਆਪਣੇ ਖਰਚੇ ਤੇ ਤੀਰਥ ਯਾਤਰੀਆਂ ਦੇ ਲਈ ਧਰਮਸ਼ਾਲਾਵਾਂ ਅਤੇ ਰਹਿਣ ਦੀ ਵਿਵਸਥਾ ਕਰਦੇ ਹਨ।

ਸਾਥੀਓ, ਲੰਬੇ ਸਮੇਂ ਦੇ ਬਾਅਦ ਕੈਲਾਸ਼ ਮਾਨਸਰੋਵਰ ਯਾਤਰਾ ਦੀ ਮੁੜ ਤੋਂ ਸ਼ੁਰੂਆਤ ਹੋਈ ਹੈ। ਕੈਲਾਸ਼ ਮਾਨਸਰੋਵਰ ਯਾਨੀ ਭਗਵਾਨ ਸ਼ਿਵ ਦਾ ਧਾਮ। ਹਿੰਦੂ, ਬੋਧ, ਜੈਨ ਹਰ ਪਰੰਪਰਾਂ ਵਿੱਚ ਕੈਲਾਸ਼ ਨੂੰ ਸ਼ਰਧਾ ਅਤੇ ਭਗਤੀ ਦਾ ਕੇਂਦਰ ਮੰਨਿਆ ਗਿਆ ਹੈ। ਸਾਥੀਓ, 3 ਜੁਲਾਈ ਤੋਂ ਪਵਿੱਤਰ ਅਮਰਨਾਥ ਯਾਤਰਾ ਸ਼ੁਰੂ ਹੋਣ ਵਾਲੀ ਹੈ। ਅਤੇ ਸਾਉਣ ਦੇ ਪਵਿੱਤਰ ਮਹੀਨੇ ਵਿੱਚ ਵੀ ਕੁਝ ਦਿਨ ਰਹਿ ਗਏ ਹਨ। ਅਜੇ ਕੁਝ ਦਿਨ ਪਹਿਲਾਂ ਹੀ ਅਸੀਂ ਭਗਵਾਨ ਜਗਨਨਾਥ ਜੀ ਦੀ ਰਥ ਯਾਤਰਾ ਦੇਖੀ ਹੈ। ਓਡੀਸ਼ਾ ਹੋਵੇ, ਗੁਜਰਾਤ ਹੋਵੇ ਜਾਂ ਦੇਸ਼ ਦਾ ਕੋਈ ਹੋਰ ਕੋਨਾ, ਲੱਖਾਂ ਸ਼ਰਧਾਲੂ ਇਸ ਯਾਤਰਾ ਵਿੱਚ ਸ਼ਾਮਿਲ ਹੁੰਦੇ ਹਨ। ਉੱਤਰ ਤੋਂ ਦੱਖਣ, ਪੂਰਵ ਤੋਂ ਪੱਛਮ ਇਹ ਯਾਤਰਾਵਾਂ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਭਾਵ ਦੀ ਝਲਕ ਹੈ। ਜਦੋਂ ਅਸੀਂ ਸ਼ਰਧਾ ਭਾਵ ਨਾਲ, ਪੂਰੇ ਸਮੱਰਪਣ ਅਤੇ ਪੂਰੇ ਅਨੁਸ਼ਾਸਨ ਨਾਲ ਆਪਣੀ ਧਾਰਮਿਕ ਯਾਤਰਾ ਪੂਰੀ ਕਰਦੇ ਹਾਂ ਤਾਂ ਉਸ ਦਾ ਫਲ ਵੀ ਮਿਲਦਾ ਹੈ। ਮੈਂ ਯਾਤਰਾਵਾਂ ਤੇ ਜਾ ਰਹੇ ਸਾਰੇ ਖੁਸ਼ਕਿਸਮਤ ਯਾਤਰੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦੇਂਦਾ ਹਾਂ। ਜੋ ਲੋਕ ਸੇਵਾ ਭਾਵਨਾ ਨਾਲ ਇਨ੍ਹਾਂ ਯਾਤਰਾਵਾਂ ਨੂੰ ਸਫਲ ਅਤੇ ਸੁਰੱਖਿਅਤ ਬਣਾਉਣਾ ਚਾਹੁੰਦੇ ਹਨ ਉਨ੍ਹਾਂ ਦਾ ਵੀ ਧੰਨਵਾਦ ਕਰਦਾ ਹਾਂ।

ਮੇਰੇ ਪਿਆਰੇ ਦੇਸ਼ ਵਾਸੀਓ, ਹੁਣ ਮੈਂ ਤੁਹਾਨੂੰ ਦੇਸ਼ ਦੀਆਂ ਦੋ ਅਜਿਹੀਆਂ ਪ੍ਰਾਪਤੀਆਂ ਦੇ ਬਾਰੇ ਦੱਸਣਾ ਚਾਹੁੰਦਾ ਹਾਂ ਜੋ ਤੁਹਾਨੂੰ ਮਾਣ ਨਾਲ ਭਰ ਦੇਣਗੀਆਂ। ਇਨ੍ਹਾਂ ਪ੍ਰਾਪਤੀਆਂ ਦੀ ਚਰਚਾ ਵੈਸ਼ਵਿਕ ਸੰਸਥਾਵਾਂ ਕਰ ਰਹੀਆਂ ਹਨ। WHO ਯਾਨਿ ਵਿਸ਼ਵ ਸਿਹਤ ਸੰਗਠਨ ਅਤੇ ILO ਯਾਨਿ International Labour Organization ਨੇ  ਵੀ ਦੇਸ਼ ਦੀ ਇਨ੍ਹਾਂ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਪਹਿਲੀ ਪ੍ਰਾਪਤੀ ਦਾ ਸਾਡੀ ਸਿਹਤ ਨਾਲ ਜੁੜੀ ਹੈ। ਤੁਹਾਡੇ ਵਿਚੋ ਬਹੁਤ ਸਾਰੇ ਲੋਕਾਂ ਨੇ ਅੱਖ ਦੀ ਇਕ ਬਿਮਾਰੀ ਦੇ ਬਾਰੇ ਸੁਣੀਆ ਹੋਵੇਗਾ- Tracoma. ਇਹ ਬਿਮਾਰੀ ਬੈਕਟੀਰੀਆ ਨਾਲ ਫੈਲਦੀ ਹੈ। ਇਕ ਸਮਾਂ ਸੀ ਜਦੋਂ ਇਹ ਬਿਮਾਰੀ ਦੇਸ਼ ਦੇ ਕਈ ਹਿੱਸਿਆ ਵਿੱਚ ਆਮ ਸੀ। ਧਿਆਨ ਨਾ ਦਿਤਾ ਜਾਵੇ ਤਾਂ ਇਸ ਬਿਮਾਰੀ ਨਾਲ ਹੋਲੀ ਹੋਲੀ ਅੱਖਾਂ ਦੀ ਰੌਸ਼ਨੀ ਤੱਕ ਚਲੀ ਜਾਂਦੀ ਸੀ। ਅਸੀਂ ਸੰਕਲਪ ਲਿਆ ਕਿ Tracoma ਨੂੰ ਜੜ੍ਹ ਤੋਂ ਖਤਮ ਕਰਾਂਗੇ ਅਤੇ ਮੈਨੂੰ ਤੁਹਾਨੂੰ ਇਹ ਦਸਦੇ ਹੋਏ ਬਹੁਤ ਖੁਸ਼ੀ ਹੈ ਕਿ ਵਿਸ਼ਵ ਸਿਹਤ ਸੰਗਠਨ ਯਾਨਿ WHO ਨੇ ਭਾਰਤ ਨੂੰ Tracoma ਫਰੀ ਘੋਸ਼ਿਤ ਕਰ ਦਿਤਾ ਹੈ। ਹੁਣ ਭਾਰਤ Tracoma ਮੁਕਤ ਦੇਸ਼ ਬਣ ਚੁਕਿਆ ਹੈ। ਇਹ ਉਨ੍ਹਾਂ ਲੱਖਾਂ ਲੋਕਾਂ ਦੀ ਮਿਹਨਤ ਦਾ ਫਲ ਹੈ। ਜਿਨ੍ਹਾਂ ਨੇ ਬਿਨਾਂ ਥਕੇ, ਬਿਨਾਂ ਰੁਕੇ ਇਸ ਬਿਮਾਰੀ ਨਾਲ ਲੜਾਈ ਲੜੀ। ਇਹ ਸਫਲਤਾ ਸਾਡੇ ਹੈਲਥ ਵਰਕਰਾਂ ਦੀ ਹੈ। ‘ਸਵੱਛ ਭਾਰਤ ਅਭਿਯਾਨ’ ਤੋਂ ਵੀ ਇਸ ਨੂੰ ਖਤਮ ਕਰਨ ਵਿੱਚ ਬੜੀ ਮਦਦ ਮਿਲੀ। ‘ਜਲ ਜੀਵਨ ਮਿਸ਼ਨ’ ਦਾ ਵੀ ਇਸ ਸਫਲਤਾ ਵਿੱਚ ਵੱਡਾ ਯੋਗਦਾਨ ਰਿਹਾ। ਅੱਜ ਜਦੋਂ ਘਰ-ਘਰ ਨਲ (ਟੂਟੀਆਂ) ਤੋਂ ਸਾਫ ਪਾਣੀ ਪਹੁੰਚ ਰਿਹਾ ਹੈ ਤਾਂ ਅਜਿਹੀਆਂ ਬਿਮਾਰੀਆਂ ਦਾ ਖਤਰਾਂ ਘੱਟ ਹੋ ਗਿਆ ਹੈ। ‘ਵਿਸ਼ਵ ਸਿਹਤ ਸੰਗਠਨ’ WHO ਨੇ ਵੀ ਇਸ ਗੱਲ ਦੀ ਸ਼ਲਾਘਾ ਕੀਤੀ ਹੈ ਕਿ ਭਾਰਤ ਨੇ ਬਿਮਾਰੀ ਦੇ ਨਾਲ ਨਿਬੜਨ ਦੇ ਨਾਲ-ਨਾਲ ਉਸ ਦੇ ਮੂਲ ਕਾਰਨਾਂ ਨੂੰ ਵੀ ਦੂਰ ਕੀਤਾ ਹੈ।

ਸਾਥੀਓ, ਅੱਜ ਭਾਰਤ ਵਿੱਚ ਜ਼ਿਆਦਾਤਰ ਆਬਾਦੀ ਕਿਸੇ ਨਾ ਕਿਸੇ Social Protection Benefit ਦਾ ਫਾਇਦਾ ਉਠਾ ਰਹੀ ਹੈ ਅਤੇ ਹੁਣੇ ਜਿਹੇ ਹੀ International Labour Organization –ILO ਦੀ ਬੜੀ ਅਹਿਮ ਰਿਪੋਰਟ ਆਈ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ 64 ਫੀਸਦੀ ਤੋਂ ਜ਼ਿਆਦਾ ਆਬਾਦੀ ਨੂੰ ਹੁਣ ਕੋਈ ਨਾ ਕੋਈ Social Protection Benefit ਜ਼ਰੂਰ ਮਿਲ ਰਿਹਾ ਹੈ। ਸਮਾਜਿਕ ਸੁਰੱਖਿਆ-ਇਹ ਦੁਨੀਆ ਦੀ ਸਭ ਤੋਂ ਵੱਡੀ ਕਵਰੇਜ ਵਿੱਚੋਂ ਇਕ ਹੈ। ਅੱਜ ਦੇਸ਼ ਦੇ ਲਗਭਗ 95 ਕਰੋੜ ਲੋਕ ਕਿਸੇ ਨਾ ਕਿਸੇ ਸੋਸ਼ਲ ਸਕਿਊਰਟੀ ਯੋਜਨਾ ਦਾ ਲਾਭ ਲੈ ਰਹੇ ਹਨ। ਜਦੋਂਕਿ 2015 ਤੱਕ 25 ਕਰੋੜ ਤੋਂ ਵੀ ਘੱਟ ਲੋਕਾਂ ਤੱਕ ਸਰਕਾਰੀ ਯੋਜਨਾਵਾਂ ਪਹੁੰਚ ਪਾਉਂਦੀਆਂ ਸਨ। 

ਸਾਥੀਓ, ਭਾਰਤ ਦੀ ਸਿਹਤ ਤੋਂ ਲੈ ਕੇ ਸਮਾਜਿਕ ਸੁਰੱਖਿਆ ਤਕ ਹਰ ਖੇਤਰ ਵਿੱਚ ਦੇਸ਼  ਸੰਤ੍ਰਿਪਤਾ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ। ਇਹ ਸਮਾਜਿਕ ਨਿਆਂ ਦੀ ਵੀ ਉੱਤਮ ਤਸਵੀਰ ਹੈ। ਇਨ੍ਹਾਂ ਸਫਲਤਾਵਾਂ ਨੇ ਇਕ ਵਿਸ਼ਵਾਸ ਜਗਾਇਆ ਹੈ ਕਿ ਆਉਣ ਵਾਲਾ ਸਮਾਂ ਹੋਰ ਬੇਹਤਰ ਹੋਵੇਗਾ, ਹਰ ਕਦਮ ਤੇ ਭਾਰਤ ਹੋਰ ਵੀ ਸਸ਼ਕਤ ਹੋਵੇਗਾ। 

ਮੇਰੇ ਪਿਆਰੇ ਦੇਸ਼ ਵਾਸੀਓ, ਜਨ ਭਾਗੀਦਾਰੀ ਦੀ ਸ਼ਕਤੀ ਨਾਲ ਵੱਡੇ-ਵੱਡੇ ਸੰਕਟਾਂ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਮੈਂ ਤੁਹਾਨੂੰ ਇਕ ਆਡੀਓ ਸੁਣਾਉਂਦਾ ਹਾਂ, ਇਸ ਆਡੀਓ ਵਿੱਚ ਤੁਹਾਨੂੰ ਉਸ ਸੰਕਟ ਦੀ ਭਿਆਨਕਤਾ ਦਾ ਅੰਦਾਜਾ ਲਗੇਗਾ। ਉਹ ਸੰਕਟ ਕਿੰਡਾ ਵੱਡਾ ਸੀ ਪਹਿਲਾਂ ਉਹ ਸੁਣੋ, ਸਮਝੋ।

ਆਡੀਓ ਮੌਰਾਰਜੀ ਭਾਈ ਦੇਸਾਈ

(ਆਖਿਰ ਇਹ ਜੋ ਜੁਲਮ ਹੋਇਆ ਦੋ ਸਾਲ ਤੱਕ, ਜੁਲਮ ਤਾਂ 5-7 ਸਾਲ ਤੋਂ ਸ਼ੁਰੂ ਹੋ ਗਿਆ ਸੀ। ਪਰ ਉਹ ਸਿਖਰ ‘ਤੇ ਪਹੁੰਚ ਗਿਆ ਹੈ ਦੋ ਸਾਲ ਵਿੱਚ, ਜਦੋਂ emergency ਲੋਕਾਂ ‘ਤੇ ਥੋਪ ਦਿੱਤੀ ਅਤੇ ਅਣਮੁੱਖੀ ਸਲੂਕ ਲੋਕਾਂ ਦੇ ਨਾਲ ਕੀਤਾ ਗਿਆ। ਲੋਕਾਂ ਦੀ ਸੁਤੰਤਰਤਾ ਦੇ ਹੱਕ ਖੋਹ ਲਏ ਗਏ, ਅਖਬਾਰਾਂ ਨੂੰ ਕੋਈ ਸੁਤੰਤਰਤਾ ਨਾ ਰਹੀ। ਅਦਾਲਤਾਂ ਬਿਲਕੁਲ ਨਿਰਬਲ ਬਣਾ ਦਿੱਤੇ ਗਏ। ਅਤੇ ਜਿਸ ਢੰਗ ਨਾਲ ਇੱਕ ਲੱਖ ਤੋਂ ਜ਼ਿਆਦਾ ਲੋਕਾਂ ਨੂੰ jail ਵਿੱਚ ਬੰਦ ਕਰ ਦਿੱਤੇ, ਅਤੇ ਫਿਰ ਆਪਣੇ ਮਨਮਾਨ ਰਾਜ ਦੇ ਵੱਲੋਂ ਹੁੰਦੀ ਰਹੀ। ਉਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਵੀ ਮਿਲਣਾ ਮੁਸ਼ਕਿਲ ਹੈ]

ਸਾਥੀਓ, ਇਹ ਆਵਾਜ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਾਨ ਮੌਰਾਰਜੀ ਭਾਈ ਦੇਸਾਈ ਦੀ ਹੈ। ਉਨ੍ਹਾਂ ਨੇ ਸੰਖੇਪ ਵਿੱਚ ਲੇਕਿਨ ਬਹੁਤ ਹੀ ਸਪੱਸ਼ਟ ਤਰੀਕੇ ਨਾਲ ਐਮਰਜੈਂਸੀ ਦੇ ਬਾਰੇ ਦਸਿਆ। ਤੁਸੀਂ ਕਲਪਨਾ ਕਰ ਸਕਦੇ ਹੋ। ਉਹ ਦੌਰ ਕਿਵੇਂ ਦਾ ਸੀ। ਐਮਰਜੈਂਸੀ ਲਾਉਣ ਵਾਲੀਆ ਨੇ, ਨਾ ਸਿਰਫ ਸਾਡੇ ਸੰਵਿਧਾਨ ਦੀ ਹੱਤਿਆ ਕੀਤੀ ਬਲਕਿ ਉਨ੍ਹਾਂ ਦਾ ਇਰਾਦਾ ਨਿਆਂਪਾਲਿਕਾ ਨੂੰ ਆਪਣਾ ਗੁਲਾਮ ਬਣਾਈ ਰੱਖਣ ਦਾ ਸੀ। ਇਸ ਦੌਰਾਨ ਲੋਕਾਂ ਤੇ ਵੱਡੇ ਪੱਧਰ ਤੇ ਤੱਸ਼ਦਦ ਕੀਤਾ ਗਿਆ ਸੀ। ਇਸ ਦੇ ਅਜਿਹੇ ਅਨੇਕਾਂ ਉਦਾਹਰਣ ਹਨ ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਜਾਰਜ਼ ਫਰਨਾਂਡਿਸ ਸਾਹਿਬ ਨੂੰ ਜੰਜੀਰਾਂ ਨਾਲ ਬੰਨਿਆ ਗਿਆ ਸੀ। ਅਨੇਕਾਂ ਲੋਕਾਂ ਨੂੰ ਸਖਤ ਯਾਤਨਾਵਾਂ ਦਿੱਤੀਆਂ ਗਈਆਂ। ‘ਮੀਸਾ’ (MISA) ਦੇ ਤਹਿਤ ਕਿਸੇ ਨੂੰ ਵੀ ਉਂਝ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਸੀ। ਵਿਦਿਆਰਥੀਆਂ ਨੂੰ ਵੀ ਪ੍ਰੇਸ਼ਾਨ ਕੀਤਾ ਗਿਆ। ਅਭਿਵਿਅਕਤੀ ਦੀ ਆਜਾਦੀ ਦਾ ਗਲ੍ਹਾ ਘੋਟ ਦਿਤਾ ਗਿਆ।

ਸਾਥੀਓ, ਉਸ ਦੌਰ ਵਿੱਚ ਜੋ ਹਜਾਰਾ ਲੋਕ ਗ੍ਰਿਫਤਾਰ ਕੀਤੇ ਗਏ। ਉਨ੍ਹਾਂ ਤੇ ਇੰਝ ਹੀ ਅਣਮਨੁੱਖੀ ਅਤਿਆਚਾਰ ਹੋਏ। ਲੇਕਿਨ ਇਹ ਭਾਰਤ ਦੀ ਜਨਤਾ ਦੀ ਸਮੱਰਥਾ ਸੀ ਜੋ ‘ਝੁਕੀ ਨਹੀ, ਟੁੱਟੀ ਨਹੀਂ’ ਅਤੇ ਲੋਕਤੰਤਰ ਦੇ ਨਾਲ ਉਸ ਨੇ ਸਮਝੌਤਾ  ਨਹੀਂ ਕੀਤਾ। ਆਖਿਰਕਾਰ ਜਨਤਾਜਨਾਰਧਨ ਦੀ ਜਿੱਤ ਹੋਈ- ਐਮਰਜੈਂਸੀ ਹਟਾ ਲਈ ਗਈ ਅਤੇ ਐਮਰਜੈਂਸੀ ਥੋਪਣ ਵਾਲੇ ਹਾਰ ਗਏ। ਬਾਬੂ ਜਗਜੀਵਨ ਰਾਮ ਜੀ ਨੇ ਇਸ ਬਾਰੇ ਵਿੱਚ ਬਹੁਤ ਹੀ ਸ਼ਸਕਤ ਤਰੀਕੇ ਨਾਲ ਆਪਣੀਆਂ ਗੱਲਾਂ ਰਖੀਆਂ ਸਨ।

ਆਡੀਓ

 (ਭੈਣੋਂ ਅਤੇ ਭਰਾਵੋਂ, ਪਿਛਲੀਆਂ ਚੋਣਾਂ, ਚੋਣਾਂ ਨਹੀਂ ਸੀ। ਭਾਰਤ ਦੀ ਜਨਤਾ ਦਾ ਇੱਕ ਮਹਾਨ ਅਭਿਯਾਨ ਸੀ। ਉਸ ਸਮੇਂ ਦੀਆਂ ਸਥਿਤੀਆਂ ਨੂੰ ਬਦਲ ਦੇਣ ਦੀ ਤਾਨਾਸ਼ਾਹੀ ਦੀ ਧਾਰਾ ਨੂੰ ਮੋੜ ਦੇਣ ਦਾ ਅਤੇ ਭਾਰਤ ਵਿੱਚ ਪ੍ਰਜਾਤੰਤਰ ਦੇ ਬੁਨਿਆਦ ਨੂੰ ਮਜ਼ਬੂਤ ਕਰ ਦੇਣ ਦਾ)

ਅਟਲ ਜੀ ਨੇ ਵੀ ਉਦੋਂ ਆਪਣੇ ਹੀ ਅੰਦਾਜ ਵਿੱਚ ਜੋ ਕੁਝ ਕਿਹਾ ਸੀ, ਉਹ ਵੀ ਸਾਨੂੰ ਸੁਣਨਾ ਚਾਹੀਦਾ ਹੈ।

ਆਡੀਓ

 (ਭੈਣੋਂ ਅਤੇ ਭਰਾਵੋਂ, ਦੇਸ਼ ਵਿੱਚ ਜੋ ਕੁਝ ਹੋਇਆ, ਉਸ ਨੂੰ ਕੇਵਲ ਚੋਣਾਂ ਨਹੀਂ ਕਹਿ ਸਕਦੇ। ਇੱਕ ਸ਼ਾਂਤੀਪੂਰਨ ਕ੍ਰਾਂਤੀ ਹੋਈ ਹੈ। ਲੋਕਸ਼ਕਤੀ ਦੀ ਲਹਿਰ ਨੇ ਲੋਕਤੰਤਰ ਦੀ ਹੱਤਿਆ ਕਰਨ ਵਾਲਿਆਂ ਨੂੰ ਇਤਿਹਾਸ ਦੇ ਕੂੜੇਦਾਨ ਵਿੱਚ ਸਿੱਟ ਦਿੱਤਾ ਹੈ।)

ਸਾਥੀਓ, ਦੇਸ਼ ਦੇ ਐਂਮਰਜੈਂਸੀ ਥੋਪੇ ਜਾਣ ਦੇ 50 ਸਾਲ ਕੁਝ ਹੀ ਦਿਨ ਪਹਿਲਾਂ ਹੀ ਪੂਰੇ ਹੋਏ ਹਨ। ਅਸੀਂ ਦੇਸ਼ਵਾਸੀਆਂ ਨੇ ‘ਸੰਵਿਧਾਨ ਹੱਤਿਆ ਦਿਵਸ’ ਮਨਾਇਆ ਹੈ। ਸਾਨੂੰ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਯਾਦ ਕਰਨਾ ਚਾਹੀਦਾ ਹੈ। ਜਿਨ੍ਹਾ ਨੇ ਐਮਰਜੈਂਸੀ ਦਾ ਡਟ ਕੇ ਮੁਕਾਬਲਾ ਕੀਤਾ ਸੀ। ਇਸ ਨਾਲ ਸਾਨੂੰ ਆਪਣੇ ਸੰਵਿਧਾਨ ਨੂੰ ਸ਼ਸਕਤ ਬਣਾਏ ਰੱਖਣ ਦੇ ਲਈ ਨਿਰੰਤਰ ਸੁਚੇਤ ਰਹਿਣ ਦੀ ਪ੍ਰੇਰਣਾ ਮਿਲੀ ਹੈ।

ਮੇਰੇ ਪਿਆਰੇ ਦੇਸ਼ ਵਾਸੀਓ, ਤੁਸੀਂ ਇਕ ਤਸਵੀਰ ਦੀ ਕਲਪਨਾ ਕਰੋ। ਸਵੇਰ ਦੀ ਧੁੱਪ ਪਹਾੜੀਆਂ ਨੂੰ ਛੂਅ ਰਹੀ ਹੈ। ਹੌਲੀ-ਹੌਲੀ ਉਜਾਲਾ ਮੈਦਾਨਾਂ ਦੇ ਵੱਲ ਵੱਧ ਰਿਹਾ ਹੈ ਅਤੇ ਉਸੇ ਰੌਸ਼ਨੀ ਨਾਲ ਵੱਧ ਰਹੀ ਹੈ ਫੁੱਟਬਾਲ ਪ੍ਰੇਮੀਆਂ ਦੀ ਟੌਲੀ। ਸੀਟੀ ਵੱਜਦੀ ਹੈ ਅਤੇ ਕੁਝ ਹੀ ਪਲਾਂ ਵਿੱਚ ਮੈਦਾਨ ਤਾੜੀਆਂ ਤੇ ਨਾਰਿਆਂ ਦੇ ਨਾਲ ਗੂੰਜ ਉਠਦਾ ਹੈ। ਹਰ ਪਾਸ, ਹਰ ਗੋਲ ਦੇ ਨਾਲ ਲੋਕਾਂ ਦਾ ਉਤਸ਼ਾਹ ਵਧ ਰਿਹਾ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਹੜੀ ਖੂਬਸੂਰਤ ਦੁਨੀਆ ਹੈ? ਸਾਥੀਓ ਇਹ ਅਸਮ ਦੇ ਇਕ ਮੁੱਖ ਖੇਤਰ ਬੋਡੋਲੈਂਡ ਦੀ ਅਸਲੀਅਤ ਹੈ। ਬੋਡੋਲੈਂਡ ਅੱਜ ਆਪਣੇ ਇਕ ਨਵੇਂ ਰੂਪ ਦੇ ਨਾਲ ਦੇਸ਼ ਦੇ ਸਾਹਮਣੇ ਖੜਾ ਹੈ। ਇਥੋਂ ਦੇ ਨੌਜਵਾਨਾਂ ਵਿੱਚ ਜੋ ਊਰਜਾ ਹੈ, ਜੋ ਆਤਮਵਿਸ਼ਵਾਸ ਹੈ, ਉਹ ਫੁੱਟਬਾਲਾਂ ਦੇ ਮੈਦਾਨਾਂ ਵਿੱਚ ਸਭ ਤੋਂ ਜ਼ਿਆਦਾ ਦਿਖਾਈ ਦਿੰਦਾ ਹੈ। ਬੋਡੋ ਟੈਰੀਟੋਰੀਅਲ ਏਰੀਆ ਵਿੱਚ, ਬੋਡੋਲੈਂਡ CEM Cup ਦਾ ਆਯੋਜਨ ਹੋ ਰਿਹਾ ਹੈ। ਇਹ ਸਿਰਫ ਇਕ ਟੂਰਨਾਮੈਂਟ ਨਹੀਂ ਹੈ, ਇਹ ਏਕਤਾ ਅਤੇ ਉਮੀਦ ਦਾ ਉਤਸਵ ਬਣ ਗਿਆ ਹੈ। ਤਿੰਨ ਹਜ਼ਾਰ ਸੱਤ ਸੌ ਤੋਂ ਜ਼ਿਆਦਾ ਟੀਮਾਂ, ਲਗਭਗ 70 ਹਜ਼ਾਰ ਖਿਡਾਰੀ ਅਤੇ ਉਨ੍ਹਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਸਾਡੀਆਂ ਬੇਟੀਆਂ ਦੀ ਭਾਗੀਦਾਰੀ। ਇਹ ਅੰਕੜੇ ਬੋਡੋਲੈਂਡ ਵਿੱਚ ਵੱਡੇ ਬਦਲਾਓ ਦੀ ਗਾਥਾ ਸੁਣਾ ਰਹੇ ਹਨ। ਬੋਡੋਲੈਂਡ ਹੁਣ ਦੇਸ਼ ਦੇ ਖੇਡ ਨਕਸ਼ੇ ਤੇ, ਸਪੋਰਟਸ ਦੇ Map ਤੇ ਆਪਣੀ ਚਮਕ ਹੋਰ ਵਧਾ ਰਿਹਾ ਹੈ।

ਸਾਥੀਓ, ਇਕ ਸਮਾਂ ਸੀ ਜਦੋਂ ਸੰਘਰਸ਼ ਹੀ ਇਥੋ ਦੀ ਪਹਿਚਾਣ ਸੀ। ਉਦੋਂ ਇਥੋਂ ਦੇ ਨੌਜਵਾਨਾਂ ਦੇ ਲਈ ਰਸਤੇ ਸਿਮਿਤ ਸਨ। ਲੇਕਿਨ ਅੱਜ ਉਨ੍ਹਾਂ ਦੀਆਂ ਅੱਖਾਂ ਵਿੱਚ ਨਵੇਂ ਸੁਪਨੇ ਹਨ ਅਤੇ ਦਿਲਾਂ ਵਿੱਚ ਆਤਮਨਿਰਭਰਤਾ ਦਾ ਹੌਂਸਲਾ ਹੈ। ਇੱਥੋਂ ਨਿਕਲੇ ਫੁਟਬਾਲ ਖਿਡਾਰੀ ਹੁਣ ਵੱਡੇ ਪੱਧਰ ਤੇ ਆਪਣੀ ਪਹਿਚਾਣ ਬਣਾ ਰਹੇ ਹਨ। ਹਾਲੀਚਰਨ ਨਾਰਜਾਰੀ, ਦੁਰਗਾ ਬੋਰੋ, ਅਪੂਰਣਾ ਨਾਰਜਾਰੀ, ਮਨਬੀਰ ਬਸੁਮਤਾਰੀ-ਇਹ ਸਿਰਫ ਫੁੱਟਬਾਲ ਖਿਡਾਰੀਆਂ ਦੇ ਨਾਅ ਨਹੀਂ ਹਨ- ਇਹ ਉਸ ਨਵੀਂ ਪੀੜੀ ਦੀ ਪਹਿਚਾਣ ਹੈ ਜਿਨ੍ਹਾਂ ਨੇ ਮੈਦਾਨ ਨਾਲ ਬੋਡੋਲੈਂਡ ਰਾਸ਼ਟਰੀ ਮੰਚ ਤੱਕ ਪਹੁੰਚਾਇਆ। ਇਨ੍ਹਾਂ ਵਿਚੋਂ ਕਈ ਨੇ ਸੀਮਿਤ ਸਾਧਨਾਂ ਵਿੱਚ ਅਭਿਆਸ ਕੀਤਾ, ਕਈ ਨੇ ਮੁਸ਼ਕੀਲ ਹਾਲਤਾਂ ਵਿੱਚ ਆਪਣੇ ਰਸਤੇ ਬਣਾਏ ਅਤੇ ਇਨ੍ਹਾਂ ਦਾ ਨਾਂ ਲੈ ਕੇ ਦੇਸ਼ ਦੇ ਕਿੰਨੇ ਹੀ ਨੰਨ੍ਹੇ ਬੱਚੇ ਆਪਣੇ ਸੁਪਣਿਆਂ ਦੀ ਸ਼ੁਰੂਆਤ ਕਰਦੇ ਹਨ।

ਸਾਥੀਓ, ਜੇਕਰ ਅਸੀਂ ਆਪਣੀ ਸਮੱਰਥਾ ਦਾ ਵਿਸਥਾਰ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਫਿਟਨੈੱਸ ਅਤੇ ਸੇਹਤ ਤੇ ਧਿਆਨ ਦੇਣਾ ਹੋਵੇਗਾ। ਵੈਸੇ ਸਾਥੀਓ ਫਿਟਨੈੱਸ ਦੇ ਲਈ, ਮੋਟਾਪਾ ਘੱਟ ਕਰਨ ਦੇ ਲਈ ਮੇਰਾ ਇਕ ਸੁਝਾਓ ਤੁਹਾਨੂੰ ਯਾਦ ਹੈ ਨਾ। ਖਾਣੇ ਵਿੱਚ 10 ਫੀਸਦੀ ਤੇਲ ਘੱਟ ਕਰੋ, ਮੋਟਾਪਾ ਘਟਾਓ। ਜਦੋਂ ਤੁਸੀਂ ਫਿੱਟ ਹੋਵੇਗੇ ਤਾਂ ਜੀਵਨ ਵਿੱਚ ਹੋਰ ਜ਼ਿਆਦਾ ਸੁਪਰਹਿੱਟ ਹੋਵੇਗੇ।

ਮੇਰੇ ਪਿਆਰੇ ਦੇਸ਼ ਵਾਸੀਓ, ਸਾਡਾ ਭਾਰਤ ਜਿਸ ਤਰ੍ਹਾਂ ਆਪਣੀ ਖੇਤਰੀ, ਭਾਸ਼ਾਈ ਅਤੇ ਸੰਸਕ੍ਰਿਤੀਕ ਵਿਭਿੰਨਤਾ ਦੇ ਲਈ ਜਾਣਿਆ ਜਾਂਦਾ ਹੈ ਉਸੇ ਤਰ੍ਹਾਂ ਕਲਾ, ਸ਼ਿੱਲਪ ਅਤੇ ਕੌਸ਼ਲ ਦੀ ਵਿਭਿੰਨਤਾ ਵੀ ਸਾਡੇ ਦੇਸ਼ ਦੀ ਇਕ ਵ਼ੱਡੀ ਖੂਬੀ ਹੈ। ਤੁਸੀਂ ਜਿਸ ਖੇਤਰ ਵਿੱਚ ਜਾਓਗੇ ਉਥੋਂ ਦੀ ਕੁਝ ਨਾ ਕੁਝ ਖਾਸ ਅਤੇ ਲੋਕਲ ਚੀਜ ਦੇ ਬਾਰੇ ਪਤਾ ਚਲੇਗਾ। ਅਸੀ ਅਕਸਰ ਮਨ ਕੀ ਬਾਤ ਵਿੱਚ ਦੇਸ਼ ਦੇ ਇਨ੍ਹਾਂ ਅਨੌਖੇ ਉਤਪਾਦਾਂ ਦੇ ਬਾਰੇ ਵਿੱਚ ਗਲ ਕਰਦੇ ਹਾਂ। ਅਜਿਹਾ ਹੀ ਇਕ ਪ੍ਰੋਡਕਟ ਹੈ ਮੇਘਾਲਿਆ ਦਾ ਏਰੀ ਸਿਲਕ। ਇਸ ਨੂੰ ਕੁਝ ਦਿਨ ਪਹਿਲਾਂ ਹੀ GI Tag ਮਿਲਿਆ ਹੈ। ਏਰੀ ਸਿਲਕ ਮੇਘਾਲਿਆ ਦੇ ਲਈ ਇਕ ਧਰੋਹਰ ਦੇ ਵਾਂਗ ਹੈ। ਇਥੋ ਦੀਆਂ ਜਨਜਾਤੀਆਂ ਨੇ, ਖਾਸ ਕਰਕੇ ਖਾਸੀ ਸਮਾਜ ਦੇ ਲੋਕਾਂ ਨੇ ਪੀੜੀਆਂ ਤੋਂ ਇਸ ਨੂੰ ਸੰਭਾਲਿਆ ਵੀ ਹੈ ਅਤੇ ਆਪਣੇ ਕੌਸ਼ਲ ਦੇ ਨਾਲ ਸਮਰਿਧ ਵੀ ਕੀਤਾ ਹੈ। ਇਸ ਸਿਲਕ ਦੀਆਂ ਕਈ ਖੂਬੀਆਂ ਹਨ ਜੋ ਇਸ ਨੂੰ ਬਾਕੀ ਫੈਬਰਿਕ ਤੋਂ ਵੱਖ ਬਣਾਉਂਦੀਆਂ ਹਨ। ਇਸ ਦੀ ਸਭ ਤੋਂ ਖਾਸ ਗੱਲ ਹੈ ਇਸ ਨੂੰ ਬਣਾਉਣ ਦਾ ਤਰੀਕਾ, ਇਸ ਸਿਲਕ ਨੂੰ ਜੋ ਰੇਸ਼ਮ ਦੇ ਕੀੜੇ ਬਣਾਉਂਦੇ ਹਨ, ਉਸ ਨੂੰ ਹਾਸਿਲ ਕਰਨ ਦੇ ਲਈ ਕੀੜੀਆਂ ਨੂੰ ਮਾਰਿਆ ਨਹੀਂ ਜਾਂਦਾ, ਇਸ ਲਈ ਇਸ ਨੂੰ ਅਹਿੰਸਾ ਸਿਲਕ ਵੀ ਕਹਿੰਦੇ ਹਨ। ਅੱਜਕਲ ਦੁਨੀਆਂ ਵਿੱਚ ਅਜਿਹੇ ਉਤਪਾਦਾਂ ਦੀ ਮੰਗ ਤੇਜੀ ਨਾਲ ਵੱਧ ਰਹੀ ਹੈ, ਜਿੰਨਾ ਵਿੱਚ ਹਿੰਸਾ ਨਾ ਹੋਵੇ, ਅਤੇ ਕੁਦਰਤ ਤੇ ਉਨ੍ਹਾਂ ਦਾ ਕੋਈ ਮਾੜਾ ਪ੍ਰਭਾਵ ਨਾ ਪਵੇ, ਇਸ ਲਈ, ਮੇਘਾਲਿਆ ਦਾ ਏਰੀ ਸਿਲਕ ਗਲੋਬਲ ਮਾਰਕਿਟ ਦੇ ਲਈ ਇਕ ਪਰਫੈਕਟ ਪ੍ਰੋਡਕਟ ਹੈ। ਇਸ ਦੀ ਇਕ ਹੋਰ ਖਾਸ ਗੱਲ ਹੈ, ਇਹ ਸਿਲਕ ਸਰਦੀ ਵਿੱਚ ਗਰਮ ਕਰਦਾ ਹੈ ਅਤੇ ਗਰਮੀਆਂ ਵਿੱਚ ਠੰਡਕ ਦਿੰਦਾ ਹੈ। ਇਸ ਦੀ ਇਹ ਖੂਬੀ ਇਸ ਨੂੰ ਜ਼ਿਆਦਾਤਰ ਥਾਵਾਂ ਦੇ ਲਈ ਅਨੁਕੂਲ ਬਣਾ ਦਿੰਦੀ ਹੈ। ਮੇਘਾਲਿਆ ਦੀਆਂ ਮਹਿਲਾਵਾਂ ਹੁਣ ਸੈਲਫ ਹੈਲਪ ਗਰੁੱਪ ਦੇ ਜਰੀਏ ਆਪਣੀ ਇਸ ਧਰੋਹਰ ਨੂੰ ਹੋਰ ਵੱਡੇ ਸਕੇਲ ਅੱਗੇ ਵਧਾ ਰਹੀ ਹੈ। ਮੈਂ ਮੇਘਾਲਿਆ ਦੇ ਲੋਕਾਂ ਨੂੰ ਏਰੀ ਸਿਲਕ ਨੂੰ GI Tag ਮਿਲਣ ਤੇ  ਵਧਾਈ ਦਿੰਦਾ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਵੀ ਅਪੀਲ ਕਰਾਂਗਾ, ਤੁਸੀਂ ਵੀ ਏਰੀ ਸਿਲਕ ਨਾਲ ਬਣੇ ਕਪੜਿਆਂ ਨੂੰ ਜ਼ਰੂਰ ਟਰਾਈ ਕਰੋ ਅਤੇ ਹਾਂ-ਖਾਦੀ handloom handicraft, Vocal for local, ਇਨ੍ਹਾਂ ਨੂੰ ਵੀ ਤੁਸੀਂ ਯਾਦ ਰੱਖਣਾ ਹੈ। ਗਾਹਕ ਭਾਰਤ ਵਿੱਚ ਬਣੇ ਪ੍ਰੋਡਕਟ ਹੀ ਖਰੀਦਣ ਅਤੇ ਵਪਾਰੀ ਭਾਰਤ ਵਿੱਚ ਬਣੇ ਪ੍ਰੋਡਕਟ ਹੀ ਵੇਚਣ ਤਾਂ ‘ਆਤਮਨਿਰਭਰ ਭਾਰਤ ਅਭਿਯਾਨ’ ਨੂੰ ਨਵੀਂ ਊਰਜਾ ਮਿਲੇਗੀ।

ਮੇਰੇ ਪਿਆਰੇ ਦੇਸ਼ ਵਾਸੀਓ,Women Led Development ਦਾ ਮੰਤਰ ਭਾਰਤ ਦਾ ਨਵਾਂ ਭਵਿੱਖ ਘੜਣ ਲਈ ਤਿਆਰ ਹੈ। ਸਾਡੀਆਂ ਮਾਵਾਂ, ਭੈਣਾਂ, ਬੇਟੀਆਂ ਅੱਜ ਸਿਰਫ ਆਪਣੇ ਲਈ ਹੀ ਨਹੀਂ, ਸਗੋਂ ਪੂਰੇ ਸਮਾਜ ਦੇ ਲਈ ਨਵੀਂ ਦਿਸ਼ਾ ਬਣਾ ਰਹੀਆਂ ਹਨ। ਤੁਸੀਂ ਤੇਲੰਗਾਨਾ ਦੇ ਭਦਰਾਚਲਮ ਦੀਆਂ ਮਹਿਲਾਵਾਂ ਦੀ ਸਫਲਤਾ ਦੇ ਬਾਰੇ ਵਿੱਚ ਜਾਣੋਗੇ ਤਾਂ ਤੁਹਾਨੂੰ ਵੀ ਚੰਗਾ ਲਗੇਗਾ। ਇਹ ਮਹਿਲਾਵਾਂ ਕਦੇ ਖੇਤਾਂ ਵਿੱਚ ਮਜਦੂਰੀ ਕਰਦੀਆਂ ਸਨ, ਰੋਜ਼ੀ ਰੋਟੀ ਦੇ ਲਈ ਦਿਨ ਭਰ ਮਿਹਨਤ ਕਰਦੀਆਂ ਸਨ। ਅੱਜ ਇਹੀ ਮਹਿਲਾਵਾਂ millets, ਸ਼੍ਰੀਅੰਨ ਨਾਲ ਬਿਸਕੁੱਟ ਬਣਾ ਰਹੀਆਂ ਹਨ। ਭਦਰਾਦਰਾਦੀ ਮਿਲੇਟ ਮੈਜਿਕ ਨਾਂ ਦੇ ਨਾਲ ਇਹ ਬਿਸਕੁੱਟ ਹੈਦਰਾਬਾਦ ਤੋਂ ਲੰਡਨ ਤੱਕ ਜਾ ਰਹੇ ਹਨ। ਭਦਰਾਚਲਮ ਦੀਆਂ ਇਨ੍ਹਾਂ ਮਹਿਲਾਵਾਂ ਨੇ ਸੈਲਫ ਹੈਲਪ ਗਰੁੱਪ ਨਾਲ ਜੁੜ ਕੇ ਟ੍ਰੇਨਿੰਗ ਲਈ। 

ਸਾਥੀਓ, ਇਨ੍ਹਾਂ ਮਹਿਲਾਵਾਂ ਨੇ ਇਕ ਹੋਰ ਸ਼ਲਾਘਾਯੋਗ ਕੰਮ ਕੀਤਾ ਹੈ। ਇਨ੍ਹਾਂ ਨੇ ‘ਗਿਰੀ ਸੈਨੇਟਰੀ ਪੈਡਸ’ ਬਣਾਣੇ ਸ਼ੁਰੂ ਕੀਤੇ। ਸਿਰਫ ਤਿੰਨ ਮਹੀਨਿਆਂ ਵਿੱਚ 40 ਹਜ਼ਾਰ ਪੈਡਸ ਤਿਆਰ ਕੀਤੇ ਅਤੇ ਉਨ੍ਹਾਂ ਨੂੰ ਸਕੂਲਾਂ ਅਤੇ ਆਲੇ-ਦੁਆਲੇ ਦੇ ਦਫਤਰਾਂ ਵਿੱਚ ਪਹੁੰਚਾਇਆ-ਉਹ ਵੀ ਬਹੁਤ ਸਸਤੀ ਕੀਮਤ ਤੇ।

ਸਾਥੀਓ, ਕਰਨਾਟਕਾ ਦੇ ਕਲਬੁਰਗੀ ਦੀਆਂ ਮਹਿਲਾਵਾਂ ਦੀ ਪ੍ਰਾਪਤੀ ਬੇਹਤਰੀਨ ਹੈ। ਇਨ੍ਹਾਂ ਨੇ ਜਵਾਰ ਦੀ ਰੋਟੀ ਨੂੰ ਇਕ ਬਰਾਂਡ ਬਣਾ ਦਿੱਤਾ। ਇਨ੍ਹਾਂ ਨੇ ਜੋ ਕਾਪਰੇਟਿਵ ਬਣਾਈ ਹੈ ਉਸ ਵਿੱਚ ਹਰ ਰੋਜ ਤਿੰਨ ਹਜ਼ਾਰ ਤੋਂ ਜ਼ਿਆਦਾ ਰੋਟੀਆਂ ਬਣ ਰਹੀਆਂ ਹਨ। ਇਨ੍ਹਾਂ ਰੋਟੀਆਂ ਦੀ ਖੁਸ਼ਬੂ ਹੁਣ ਸਿਰਫ ਪਿੰਡ ਤੱਕ ਸੀਮਿਤ ਨਹੀਂ ਹੈ। ਬੈਗਲੂਰੂ ਵਿੱਚ ਸਪੈਸ਼ਲ ਕਾਊਟਰ ਖੁਲ ਚੁੱਕਿਆ ਹੈ। ਔਨਲਾਈਨ ਫੂਡ ਪਲੈਟਫਾਰਮ ਤੇ ਆਰਡਰ ਆ ਰਹੇ ਹਨ। ਕੁਲਬੁਰਦੀ ਦੀ ਰੋਟੀ ਹੁਣ ਵੱਡੇ ਸ਼ਹਿਰਾਂ ਦੇ ਕਿਚਨ ਤੱਕ ਪਹੁੰਚ ਰਹੀ ਹੈ। ਇਸ ਦਾ ਬਹੁਤ ਸ਼ਾਨਦਾਰ ਅਸਰ ਇਨ੍ਹਾਂ ਮਹਿਲਾਵਾਂ ‘ਤੇ ਪਇਆ ਹੈ। ਉਨ੍ਹਾਂ ਦੀ ਆਮਦਨ ਵਧ ਰਹੀ ਹੈ।

ਸਾਥੀਓ, ਵੱਖ ਵੱਖ ਰਾਜਾਂ ਦੀਆਂ ਇਨ੍ਹਾਂ ਗਾਥਾਵਾਂ ਵਿੱਚ ਵੱਖ ਵੱਖ ਚੇਹਰੇ ਹਨ। ਲੇਕਿਨ ਉਨ੍ਹਾਂ ਦੀ ਚਮਕ ਇਕੋ ਜਿਹੀ ਹੈ।ਇਹ ਚਮਕ ਹੈ ਆਤਮਵਿਸ਼ਵਾਸ ਦੀ, ਆਤਮਨਿਰਭਰਤਾ ਦੀ। ਅਜਿਹਾ ਹੀ ਇਕ ਚਿਹਰਾ ਹੈ, ਮੱਧ ਪ੍ਰਦੇਸ਼ ਦੀ ਸੁਮਾ ਉਈਕੇ, ਸੁਮਾ ਜੀ ਦਾ ਯਤਨ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਨੇ ਬਾਲਾਘਾਟ ਜ਼ਿਲ੍ਹੇ ਦੇ ਕਟੰਗੀ ਬਲਾਕ ਵਿੱਚ, ਸੈਲਫ ਹੈਲਪ ਗਰੁੱਪ ਨਾਲ ਜੁੜ ਕੇ ਮਸ਼ਰੂਮ ਦੀ ਖੇਤੀ ਅਤੇ ਪਸ਼ੂ ਪਾਲਣ ਦੀ ਟ੍ਰੇਨਿੰਗ ਲਈ। ਇਸ ਨਾਲ ਉਨ੍ਹਾਂ ਨੂੰ ਆਤਮਨਿਰਭਰਤਾ ਦੀ ਰਾਹ ਮਿਲ ਗਈ। ਸੁਮਾ ਉਈਕੇ ਦੀ ਆਮਦਨੀ ਵਧੀ ਤਾਂ ਉਨਾਂ ਨੇ ਆਪਣੇ ਕੰਮ ਦਾ ਵਿਸਥਾਰ ਵੀ ਕੀਤਾ। ਛੋਟੇ ਜਿਹੇ ਯਤਨ ਨਾਲ ਸ਼ੁਰੂ ਹੋਇਆ ਇਹ ਸਫਰ ਹੁਣ ‘ਦੀਦੀ ਕੰਟੀਨ’ ਅਤੇ ‘ਥਰਮਲ ਥੈਰੇਪੀ’ ਤੱਕ ਪਹੁੰਚ ਚੁਕਿਆ ਹੈ। ਦੇਸ਼ ਦੇ ਕੋਨੇ-ਕੋਨੇ ਵਿੱਚ ਅਜਿਹੀਆਂ ਹੀ ਅਨੇਕਾਂ ਮਹਿਲਾਵਾਂ ਆਪਣੀ ਅਤੇ ਦੇਸ਼ ਦੀ ਕਿਸਮਤ ਬਦਲ ਰਹੀਆਂ ਹਨ। 

ਮੇਰੇ ਪਿਆਰੇ ਦੇਸ਼ ਵਾਸੀਓ, ਪਿਛਲੇ ਦਿਨੀਂ ਮੈਨੂੰ ਵੀਅਤਨਾਮ ਦੇ ਬਹੁਤ ਸਾਰੇ ਲੋਕਾਂ ਨੇ ਵਿਭਿੰਨ ਮਾਧਿਅਮਾਂ ਨਾਲ ਆਪਣੇ ਸੰਦੇਸ਼ ਭੇਜੇ। ਇਨ੍ਹਾਂ ਸੰਦੇਸ਼ਾਂ ਹਰ ਪੱਧਰ ਵਿੱਚ ਸ਼ਰਧਾ ਸੀ, ਆਪਣਾਪਣ ਸੀ। ਉਨ੍ਹਾਂ ਦੀਆਂ ਭਾਵਨਾਵਾਂ ਮਨ ਨੂੰ ਛੂਹਣ ਵਾਲੀਆਂ ਸਨ। ਉਹ ਲੋਕ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾ ਦੇ ਦਰਸ਼ਨ ਕਰਾਉਣ ਦੇ ਲਈ ਭਾਰਤ ਦੇ ਪ੍ਰਤੀ ਆਪਣਾ ਆਭਾਰ ਪ੍ਰਗਟ ਕਰ ਰਹੇ ਸਨ। ਉਨਾਂ ਦੇ ਸ਼ਬਦਾਂ ਵਿੱਚ ਜੋ ਭਾਵ ਸਨ, ਉਹ ਕਿਸੇ ਰਸਮੀ ਧੰਨਵਾਦ ਤੋਂ ਵਧ ਕੇ ਸੀ। 

ਸਾਥੀਓ ਮੂਲ ਰੂਪ ਨਾਲ ਭਗਵਾਨ ਬੁੱਧ ਦੇ ਇਨਾਂ ਪਵਿੱਤਰ ਅਵਸ਼ੇਸ਼ਾ ਦੀ ਖੋਜ ਆਂਧਰਾ ਪ੍ਰਦੇਸ਼ ਵਿੱਚ ਪਾਲਨਾਡੂ ਜਿਲੇ ਦੇ ਨਾਗਾਅਰਜੁਨ ਵਿੱਚ ਹੋਈ ਸੀ। ਇਸ ਜਗ੍ਹਾ ਦਾ ਬੋਧ ਧਰਮ ਨਾਲ ਗਹਿਰਾ ਸੰਬੰਧ ਰਿਹਾ ਹੈ। ਕਿਹਾ ਜਾਂਦਾ ਹੈ ਕਿ ਕਦੀ ਇਸ ਜਗ੍ਹਾ ਤੇ ਸ੍ਰੀਲੰਕਾ ਅਤੇ ਚੀਨ ਸਮੇਤ ਦੂਰ-ਦੂਰ ਤੋਂ ਲੋਕ ਆਉਂਦੇ ਸਨ।

ਸਾਥੀਓ, ਪਿਛਲੇ ਮਹੀਨੇ ਭਗਵਾਨ ਬੁੱਧ ਦੇ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਨੂੰ ਭਾਰਤ ਤੋਂ ਵਿਅਤਨਾਮ ਲਿਜਾਇਆ ਗਿਆ ਸੀ। ਉਥੋਂ ਦੇ 9 ਵੱਖ-ਵੱਖ ਸਥਾਨਾਂ ਤੇ ਇਨ੍ਹਾਂ ਨੂੰ ਜਨਤਾ ਦੇ ਦਰਸ਼ਨ ਦੇ ਲਈ ਰੱਖਿਆ ਗਿਆ। ਭਾਰਤ ਦੀ ਇਹ ਪਹਿਲ ਇਕ ਤਰ੍ਹਾਂ ਨਾਲ ਵੀਅਤਨਾਮ ਦੇ ਲਈ ਰਾਸ਼ਟਰੀ ਉਤਸਵ ਬਣ ਗਈ। ਤੁਸੀਂ ਕਲਪਨਾ ਕਰ ਸਕਦੇ ਹੋ ਲਗਭਗ 10 ਕਰੋੜ ਲੋਕਾਂ ਦੀ ਆਬਾਦੀ ਵਾਲੇ ਵੀਅਤਨਾਮ ਵਿੱਚ ਡੇਢ ਕਰੋੜ ਤੋਂ ਜ਼ਿਆਦਾ ਲੋਕਾਂ ਨੇ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਦਰਸ਼ਨ ਕੀਤੇ। Social Media  ਤੇ ਜੋ ਤਸਵੀਰਾਂ ਅਤੇ ਵੀਡੀਓ ਮੈਂ ਦੇਖੇ, ਉਨਾਂ ਨੇ ਇਹ ਅਹਿਸਾਸ ਕਰਾਇਆ ਕਿ ਸ਼ਰਧਾ ਦੀ ਕੋਈ ਸੀਮਾ ਨਹੀਂ ਹੁੰਦੀ। ਬਰਸਾਤ ਹੋਵੇ, ਧੁੱਪ ਹੋਵੇ, ਲੋਕ ਘੰਟਿਆ ਬੱਧੀ ਕਤਾਰਾਂ ਵਿੱਚ ਖੜੇ ਰਹੇ। ਬੱਚੇ, ਬਜੁਰਗ, ਦਿਵਯਾਂਗਜਨ ਸਾਰੇ ਭਾਵੁਕ ਹੋ ਰਹੇ ਸਨ। ਵੀਅਤਨਾਮ ਦੇ ਰਾਸ਼ਟਰਪਤੀ, ਉਪ-ਪ੍ਰਧਾਨ ਮੰਤਰੀ, ਸੀਨੀਅਰ ਮੰਤਰੀ ਹਰ ਕੋਈ ਸੀਸ ਝੁਕਾ ਕੇ ਖੜਾ ਸੀ। ਇਸ ਯਾਤਰਾ ਦੇ ਪ੍ਰਤੀ ਉਥੋਂ ਦੇ ਲੋਕਾਂ ਦੇ ਵਿੱਚ ਸਨਮਾਨ ਦਾ ਭਾਵ ਇੰਨਾ ਡੂੰਘਾ ਸੀ ਕਿ ਵੀਅਤਨਾਮ ਸਰਕਾਰ ਨੇ ਇਸ ਨੂੰ 12 ਦਿਨ ਦੇ ਲਈ ਹੋਰ ਅਗੇ ਵਧਾਉਣ ਦੀ ਤਾਕੀਦ ਕੀਤੀ ਸੀ ਅਤੇ ਭਾਰਤ ਨੇ ਇਸ ਨੂੰ ਖੁਸ਼ੀ ਨਾਲ ਸਵੀਕਾਰ ਕਰ ਲਿਆ ਸੀ।

ਸਾਥੀਓ, ਭਗਵਾਨ ਬੁੱਧ ਦੇ ਵਿਚਾਰਾਂ ਵਿੱਚ ਉਹ ਸ਼ਕਤੀ ਹੈ ਜੋ ਦੇਸ਼ਾਂ ਸੰਸਕ੍ਰਿਤੀਆਂ ਅਤੇ ਲੋਕਾਂ ਨੂੰ ਇਕ ਸੂਤਰ ਵਿੱਚ ਬੰਨ੍ਹਦੀ ਹੈ। ਇਸ ਤੋਂ ਪਹਿਲਾਂ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ ਥਾਈਲੈਂਡ ਅਤੇ ਮੰਗੌਲਿਆ ਲਿਜਾਏ ਗਏ ਸਨ ਅਤੇ ਉਥੋਂ ਵੀ ਸ਼ਰਧਾ ਦਾ ਇਹੀ ਭਾਵ ਵੇਖਿਆ ਗਿਆ। ਮੇਰਾ ਤੁਹਾਨੂੰ ਸਾਰਿਆਂ ਨੂੰ ਵੀ ਤਾਕੀਦ ਹੈ ਕਿ ਆਪਣੇ ਰਾਜ ਦੇ ਬੋਧ ਸਥਾਨਾਂ ਦੀ ਯਾਤਰਾ ਜਰੂਰ ਕਰੋ। ਇਹ ਇਕ ਅਧਿਆਤਮਿਕ ਅਨੁਭਵ ਹੋਵੇਗਾ, ਨਾਲ ਹੀ ਸਾਡੀ ਸੰਸਕ੍ਰਿਤਕ ਵਿਰਾਸਤ ਨਾਲ ਜੁੜਨ ਦਾ ਇਸ ਸੁੰਦਰ ਮੌਕਾ ਵੀ ਬਣੇਗਾ।

ਮੇਰੇ ਪਿਆਰ ਦੇਸ਼ ਵਾਸੀਓ, ਇਸ ਮਹੀਨੇ ਅਸੀ ਸਾਰੀਆਂ ਨੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ। ਮੈਨੂੰ ਤੁਹਾਡੇ ਹਜ਼ਾਰਾਂ ਸੰਦੇਸ਼ ਮਿਲੇ। ਕਈ ਲੋਕਾਂ ਨੇ ਆਪਣੇ ਆਲੇ ਦੁਆਲੇ ਦੇ ਉਨ੍ਹਾਂ ਸਾਥੀਆਂ ਦੇ ਬਾਰੇ ਵਿੱਚ ਦਸਿਆ ਜੋ ਇਕੱਲੇ ਹੀ ਵਾਤਾਵਰਣ ਬਚਾਉਣ ਲਈ ਨਿਕਲ ਪਏ ਸੀ ਅਤੇ ਫਿਰ ਉਨ੍ਹਾਂ ਦੇ ਸਮਾਜ ਜੁੜ ਗਿਆ। ਸਾਰਿਆਂ ਦਾ ਹੀ ਯੋਗਦਾਨ ਸਾਡੀ ਧਰਤੀ ਦੇ ਲਈ ਤਾਕਤ ਬਣ ਰਿਹਾ ਹੈ। ਪੁਣੇ ਦੇ ਸ਼੍ਰੀ ਰਮੇਸ਼ ਖਰਮਾਲੇ ਜੀ, ਉਨਾਂ ਦੇ ਕੰਮਾਂ ਨੂੰ ਜਾਣ ਤੁਹਾਨੂੰ ਬਹੁਤ ਪ੍ਰੇਰਣਾ ਮਿਲੇਗੀ। ਜਦੋ ਹਫਤੇ ਦੇ ਅਖੀਰ ਤੇ ਲੋਕ ਆਰਾਮ ਕਰਦੇ ਹਨ ਤਾਂ ਰਮੇਸ਼ ਜੀ ਅਤੇ ਉਨਾਂ ਦਾ ਪਰਿਵਾਰ ਕਹੀ ਅਤੇ ਬੇਲਚੇ ਲੈ ਕੇ ਨਿਕਲ ਪੈਂਦੇ ਹਨ। ਜਾਣਦੇ ਹੋ ਕਿਥੇ ਜੁੱਨਰ ਦੀਆਂ ਪਹਾੜੀਆਂ ਵੱਲ। ਧੁੱਪ ਹੋਵੇ ਜਾਂ ਉੱਚੀ ਚੜਾਈ, ਉਨ੍ਹਾਂ ਦੇ ਕਦਮ ਰੁਕਦੇ ਨਹੀਂ, ਉਹ ਝਾੜੀਆਂ ਸਾਫ ਕਰਦੇ ਹਨ, ਪਾਣੀ ਰੋਕਣ ਦੇ ਲਈ ਖਾਈ ਖੋਦਦੇ ਹਨ ਅਤੇ ਬੀਜ ਬੀਜਦੇ ਹਨ। ਉਨ੍ਹਾਂ ਨੇ ਸਿਰਫ ਦੋ ਮਹੀਨਿਆਂ ਦੇ ਵਿੱਚ 70 ਖਾਈਆਂ ਬਣਾ ਸੁੱਟੀਆਂ। ਰਮੇਸ਼ ਜੀ ਨੇ ਕਈ ਸਾਰੇ ਛੋਟੇ ਤਲਾਅ ਬਣਾਏ ਹਨ। ਸੈਂਕੜੇ ਦਰੱਖਤ ਲਗਾਏ ਹਨ, ਉਹ ਇਕ ਆਕਸੀਜਨ ਪਾਰਕ ਵੀ ਬਨਵਾ ਰਹੇ ਹਨ। ਨਤੀਜਾ ਇਹ ਹੋਇਆ ਕਿ ਇਥੇ ਆਮ ਪੰਛੀ ਪਰਤਣ ਲਗੇ ਹਨ, ਵਣ ਜੀਵਨ ਨੂੰ ਨਵੇਂ ਸਾਹ ਮਿਲ ਰਹੇ ਹਨ। 

ਸਾਥੀਓ, ਵਾਤਾਵਰਣ ਦੇ ਲਈ ਇਕ ਹੋਰ ਸੁੰਦਰ ਪਹਿਲ ਦੇਖਣ ਨੂੰ ਮਿਲੀ ਹੈ, ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ। ਇਥੇ ਨਗਰ ਨਿਗਮ ਨੇ ‘Mission for million Trees’ ਮੁਹਿੰਮ ਸ਼ੁਰੂ ਕੀਤੀ ਹੈ। ਟੀਚਾ ਹੈ-ਲੱਖਾਂ ਦਰੱਖਤ ਲਗਾਉਣਾ। ਇਸ ਮੁਹਿੰਮ ਦੀ ਇਕ ਖਾਸ ਗੱਲ ਹੈ ‘ਸਿੰਦੂਰ ਵਣ’। ਇਹ ਜੰਗਲ ਆਪ੍ਰੇਸ਼ਨ ਸਿੰਦੂਰ ਦੇ ਵੀਰਾਂ ਨੂੰ ਸਮਰਪਿਤ ਹੈ। ਸਿੰਦੂਰ ਦੇ ਪੌਦੇ ਉਨ੍ਹਾਂ ਬਹਾਦਰਾਂ ਦੀ ਯਾਦ ਵਿੱਚ ਲਗਾਏ ਜਾ ਰਹੇ ਹਨ, ਜਿਨ੍ਹਾਂ ਨੇ ਦੇਸ਼ ਦੇ ਲਈ ਸਭ ਕੁਝ ਸਮਰਪਿਤ ਕਰ ਦਿੱਤਾ। ਇਥੋਂ ਇਕ ਹੋਰ ਮੁਹਿੰਮ ਨੂੰ ਨਵੀਂ ਗਤੀ ਦਿੱਤੀ ਜਾ ਰਹੀ ਹੈ ‘ਏਕ ਪੇੜ ਮਾਂ ਕੇ ਨਾਮ’ ਇਸ ਮੁਹਿੰਮ ਦੇ ਤਹਿਤ ਦੇਸ਼ ਵਿੱਚ ਕਰੋੜਾ ਦਰੱਖਤ ਲਗਾਏ ਜਾ ਚੁੱਕੇ ਹਨ। ਤੁਸੀਂ ਵੀ ਆਪਣੇ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਚਲ ਰਹੀ ਅਜਿਹੀ ਮੁਹਿੰਮ ਵਿੱਚ ਹਿੱਸਾ ਲਓ। ਦਰੱਖਤ ਲਗਾਓ, ਪਾਣੀ ਬਚਾਓ, ਧਰਤੀ ਦੀ ਸੇਵਾ ਕਰੋ, ਕਿਉਂਕਿ ਜਦੋਂ ਅਸੀਂ ਕੁਦਰਤ ਨੂੰ ਬਚਾਉਂਦੇ ਹਾਂ, ਤਾਂ ਅਸਲ ਵਿੱਚ ਅਸੀਂ ਆਪਣੀਆਂ ਆਉਣ  ਵਾਲੀਆਂ ਪੀੜੀਆਂ ਨੂੰ ਸੁਰੱਖਿਅਤ ਕਰਦੇ ਹਾਂ।

ਸਾਥੀਓ, ਮਹਾਰਾਸ਼ਟਰ ਦੇ ਇਕ ਪਿੰਡ ਨੇ ਵੀ ਬਹੁਤ ਸ਼ਾਨਦਾਰ ਮਿਸਾਲ ਪੇਸ਼ ਕੀਤੀ ਹੈ। ਛਤਰਪਤੀ ਸੰਭਾਜੀ ਨਗਰ ਜਿਲੇ ਦੀ ਇਕ ਗਰਾਮ ਪੰਚਾਇਤ ਹੈ ‘ਪਾਟੌਦਾ’। ਇਹ Carbon Neutral ਗਰਾਮ ਪੰਚਾਇਤ ਹੈ। ਇਸ ਪਿੰਡ ਵਿੱਚ ਕੋਈ ਆਪਣੇ ਘਰ ਦੇ ਬਾਹਰ ਕੂੜਾ ਨਹੀਂ ਸੁੱਟਦਾ। ਹਰ ਘਰ ਤੋਂ ਕੂੜਾ ਇਕੱਠਾ ਕਰਨ ਦੀ ਪੂਰੀ ਵਿਵਸਥਾ ਹੈ। ਇਥੇ ਗੰਦੇ ਪਾਣੀ ਨੂੰ ਸਾਫ ਵੀ ਕੀਤਾ ਜਾਂਦਾ ਹੈ। ਬਗੈਰ ਸਾਫ ਕੀਤੇ ਕੋਈ ਪਾਣੀ ਨਦੀ ਵਿੱਚ ਨਹੀਂ ਜਾਂਦਾ। ਇਥੇ ਪਾਥੀਆਂ ਨਾਲ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਅਤੇ ਉਸ ਰਾਖ ਨਾਲ ਮ੍ਰਿਤਕ ਦੇ ਨਾਂ ਤੇ ਪੌਦਾ ਲਗਾਇਆ ਜਾਂਦਾ ਹੈ। ਇਸ ਪਿੰਡ ਵਿੱਚ ਸਾਫ ਸਫਾਈ ਵੀ ਵੇਖਣ ਵਾਲੀ ਹੈ। ਛੋਟੀਆਂ ਛੋਟੀਆਂ ਆਦਤਾਂ ਜਦੋਂ ਸਮੂਹਿਕ ਸੰਕਲਪ ਬਣ ਜਾਂਦੀਆਂ ਹਨ ਤਾਂ ਵੱਡਾ ਬਦਲਾਓ ਤੈਅ ਹੋ ਜਾਂਦਾ ਹੈ। 

ਮੇਰੇ ਪਿਆਰੇ ਸਾਥੀਓ, ਇਸ ਸਮੇਂ ਸਾਰਿਆਂ ਦੀਆਂ ਨਿਗਾਹਾਂ ਇੰਟਰਨੈਸ਼ਨਲ ਸਪੇਸ ਸੈਂਟਰ ਤੇ ਵੀ ਹਨ। ਭਾਰਤ ਨੇ ਇਕ ਨਵਾਂ ਇਤਿਹਾਸ ਰਚਿਆ ਹੈ। ਮੇਰੀ ਕੱਲ੍ਹ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨਾਲ ਗੱਲ ਵੀ ਹੋਈ ਹੈ। ਤੁਸੀਂ ਵੀ ਸ਼ੁਭਾਂਸ਼ੂ ਨਾਲ ਮੇਰੀ ਗੱਲਬਾਤ ਨੂੰ ਜ਼ਰੂਰ ਸੁਣਿਆ ਹੋਵੇਗਾ। ਅਜੇ, ਸ਼ੁਭਾਂਸ਼ੂ ਨੂੰ ਕੁਝ ਹੋਰ ਦਿਨ ਇੰਟਰਨੈਸ਼ਨਲ ਸਪੇਸ ਸੈਂਟਰ ‘ਤੇ ਰਹਿਣਾ ਹੈ। ਅਸੀਂ ਇਸ ਮਿਸ਼ਨ ਦੇ ਬਾਰੇ ਦੇ ਵਿੱਚ ਹੋਰ ਗੱਲਾਂ ਕਰਾਂਗੇ, ਲੇਕਿਨ, ‘ਮਨ ਕੀ ਬਾਤ’ ਦੇ ਅਗਲੇ ਐਪੀਸੋਡ ਦੇ ਵਿੱਚ।

ਹੁਣ ਸਮਾਂ ਹੈ, ਇਸ ਐਪੀਸੋਡ ਵਿੱਚ ਤੁਹਾਡੇ ਕੋਲੋ ਵਿਦਾ ਲੈਣ ਦਾ। ਲੇਕਿਨ ਸਾਥੀਓ ਜਾਂਦੇ-ਜਾਂਦੇ ਮੈਂ ਤੁਹਾਨੂੰ ਇਕ ਖਾਸ ਦਿਨ ਦੀ ਯਾਦ ਦਿਵਾਉਣਾ ਚਾਹੁੰਦਾ ਹਾਂ। 1 ਜੁਲਾਈ, ਪਰਸੋਂ ਯਾਨਿ 1 ਜੁਲਾਈ ਨੂੰ ਦੋ ਬੇਹੱਦ ਮਹੱਤਵਪੂਰਣ Proffessions ਦਾ ਸਨਮਾਨ ਕਰਦੇ ਹਾਂ, ਡਾਕਟਰ ਅਤੇ ਸੀ.ਏ.। ਇਹ ਦੋਵੇਂ ਹੀ ਸਮਾਜ ਦੇ ਅਜਿਹੇ ਥੰਮ੍ਹ ਹਨ ਜੋ ਸਾਡੀ ਜਿੰਦਗੀ ਨੂੰ ਬੇਹਤਰ ਬਣਾਉਂਦੇ ਹਨ। ਡਾਕਟਰ ਸਾਡੀ ਸੇਹਤ ਦੀ ਰੱਖਿਆ ਕਰਦੇ ਹਨ ਅਤੇ ਸੀ.ਏ. ਆਰਥਿਕ ਜੀਵਨ ਦੇ ਮਾਰਗਦਰਸ਼ਕ ਹਨ। ਮੇਰੀ ਸਾਰੇ ਡਾਕਟਰਾਂ ਅਤੇ ਚਾਰਟਰਡ ਅਕਾਊਂਟੈਟਸ ਨੂੰ ਢੇਰ ਸਾਰੀਆਂ ਸ਼ੁੱਭਕਾਮਨਾਵਾਂ।

ਸਾਥੀਓ, ਤੁਹਾਡੇ ਸੁਝਾਵਾਂ ਦਾ ਮੈਨੂੰ ਹਮੇਸ਼ਾ ਇੰਤਜਾਰ ਰਹਿੰਦਾ ਹੈ। ਮਨ ਕੀ ਬਾਤ ਦਾ ਅਗਲਾ ਐਪੀਸੋਡ ਤੁਹਾਡੇ ਇਨ੍ਹਾਂ ਹੀ ਸੁਝਾਵਾਂ ਦੇ ਨਾਲ ਹੋਰ ਸਮਰਿਧ ਹੋਵੇਗਾ। ਫੇਰ ਮੁਲਾਕਾਤ ਹੋਵੇਗੀ, ਨਵੀਆਂ ਗੱਲਾਂ ਦੇ ਨਾਲ, ਨਵੀਆਂ ਪ੍ਰੇਰਣਾਵਾਂ ਦੇ ਨਾਲ, ਦੇਸ਼ ਵਾਸੀਆਂ ਦੀਆਂ ਨਵੀਆਂ ਪ੍ਰਾਪਤੀਆਂ ਦੇ ਨਾਲ। ਬਹੁਤ-ਬਹੁਤ ਧੰਨਵਾਦ।

ਨਮਸਕਾਰ

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India-New Zealand elevate ties to strategic partnership; Scripts 2030 roadmap, $20bn investment & Indo-Pacific security

Media Coverage

India-New Zealand elevate ties to strategic partnership; Scripts 2030 roadmap, $20bn investment & Indo-Pacific security
NM on the go

Nm on the go

Always be the first to hear from the PM. Get the App Now!
...
Prime Minister condoles the passing of Father Amir of State of Qatar HH Sheikh Hamad bin Khalifa Al Thani
July 12, 2026

The Prime Minister, Shri Narendra Modi, has expressed deep grief over the passing of the Father Amir of the State of Qatar, HH Sheikh Hamad bin Khalifa Al Thani.

The Prime Minister described him as a visionary leader who led Qatar to great levels of development and prosperity. Shri Modi also remembered him as a true friend whom he had the honour of meeting during his visit to Qatar in February 2024.

The Prime Minister conveyed his sincere condolences to the Amir of Qatar, HH Sheikh Tamim bin Hamad Al Thani, the entire royal family and the people of Qatar.

The Prime Minister wrote on X;

“We deeply mourn the passing of Father Amir of State of Qatar, HH Sheikh Hamad bin Khalifa Al Thani. A visionary leader who led Qatar to great levels of development and prosperity, we remember him also as a true friend whom I had the honour of meeting during my last visit to Qatar in February 2024. I convey my sincere condolences to the Amir of Qatar, HH Sheikh Tamim bin Hamad Al Thani and the entire royal family and people of Qatar. May the departed soul rest in eternal peace.

@TamimBinHamad”