ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਿਊਜ਼ ਏਜੰਸੀ ਏਐੱਨਆਈ ਦੇ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਕਿ ਭਾਜਪਾ ਸਬਕਾ ਸਾਥਸਬਕਾ ਵਿਕਾਸ’ ਦੇ ਮੰਤਰ ਨਾਲ ਇਸ ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਜਾਰੀ ਰੱਖੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਵਰਕਰਾਂ ਦੇ ਨਾਲ ਰਾਸ਼ਟਰ ਦੀ ਸੇਵਾ ਕਰਨ ਨਾਲ ਮੈਨੂੰ ਇਸ ਦੇਸ਼ ਦੇ ਕਿਸੇ ਵੀ ਆਮ ਆਦਮੀ ਦੇ ਸਮਾਨ ਹੋਣ ਦਾ ਅਹਿਸਾਸ ਹੁੰਦਾ ਹੈਇਹ ਮਹੱਤਵਪੂਰਨ ਹੈ ਕਿਉਂਕਿ ਜਿੱਤ, ਕਿਸੇ ਦੇ ਸਿਰ ਤੇ ਨਹੀਂ ਹੋਣੀ ਚਾਹੀਦੀ।"

ਮੌਜੂਦਾ ਸਰਕਾਰ ਦੀਆਂ ਨੀਤੀਆਂ ਦਾ ਵਿਰੋਧੀ ਧਿਰ ਦੁਆਰਾ ਕ੍ਰੈਡਿਟ ਲੈਣ ਦੇ ਦਾਅਵੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਇਸ ਪ੍ਰਸ਼ਨ ਨੇ ਮੈਨੂੰ ਹਮੇਸ਼ਾ ਪ੍ਰਸੰਨ ਕੀਤਾ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਜਦੋਂ ਵੀ ਵਿਰੋਧੀ ਧਿਰ, ਸਾਡੇ ਕੰਮ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਨੀਤੀ ਪ੍ਰਭਾਵੀ ਹੈ ਅਤੇ ਕੰਮ ਕਰ ਰਹੀ ਹੈ।" ਉੱਤਰ ਪ੍ਰਦੇਸ਼ 'ਚ ਸੁਰੱਖਿਆ ਦੇ ਮੁੱਦੇ 'ਤੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 'ਯੂਪੀ 'ਚ ਅਪਰਾਧੀ, ਪ੍ਰਦੇਸ਼ ਦੀ ਕਾਨੂੰਨ-ਵਿਵਸਥਾ 'ਤੇ ਰਾਜ ਕਰਦੇ ਸਨ, ਲੇਕਿਨ ਅੱਜ ਯੂਪੀ ਦੀਆਂ ਬੇਟੀਆਂ ਵੀ ਦਿਨ ਦੇ ਕਿਸੇ ਵੀ ਸਮੇਂ ਬਿਨਾ ਕਿਸੇ ਡਰ ਦੇ ਘੁੰਮ ਸਕਦੀਆਂ ਹਨ। ਯੋਗੀ ਜੀ ਨੇ ਪ੍ਰਦੇਸ਼ ਵਿੱਚ ਸੁਰੱਖਿਆ ਨੂੰ ਪ੍ਰਮੁੱਖਤਾ ਦਿੱਤੀ ਹੈ।"

ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਦੀ ਅਖੰਡਤਾ ਬਣਾਈ ਰੱਖਣ ਦੇ ਸਵਾਲ 'ਤੇਪ੍ਰਧਾਨ ਮੰਤਰੀ ਮੋਦੀ ਨੇ ਦੁਹਰਾਇਆ, "ਇਸ ਦੇਸ਼ ਦੀ ਨਿਆਂਪਾਲਿਕਾ ਵਾਇਬ੍ਰੈਂਟ ਅਤੇ ਪ੍ਰੋ-ਐਕਟਿਵ ਹੈਅਸੀਂ ਇਸ ਦੇਸ਼ ਦੀ ਸੁਪਰੀਮ ਕੋਰਟ ਦੁਆਰਾ ਗਠਿਤ ਕਮੇਟੀਆਂ ਦੇ ਅਨੁਸਾਰ ਉਚਿਤ ਕਦਮ ਉਠਾਏ ਹਨ ਅਤੇ ਕਾਨੂੰਨ ਦੇ ਅਨੁਸਾਰ ਹੀ ਪਾਲਨ ਕਰਾਂਗੇ।"

'ਡਬਲ-ਇੰਜਣਸਰਕਾਰ ਦੀ ਸਫ਼ਲਤਾ ਅਤੇ ਗ਼ੈਰ 'ਡਬਲ-ਇੰਜਣਸਰਕਾਰਾਂ ਵਿੱਚ ਇਸ ਤਰ੍ਹਾਂ ਦੀ ਸਫ਼ਲਤਾ ਦੀ ਅਣਹੋਂਦ 'ਤੇਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਜਦੋਂ ਵੀ ਵਿਅਕਤੀਗਤ ਲਾਭ ਦੇ ਲਈ ਰਾਜਨੀਤੀਆਮ ਲੋਕਾਂ ਦੇ ਕਲਿਆਣ 'ਤੇ ਹਾਵੀ ਹੋਵੇਗੀਰਾਜ ਵਿਕਾਸ ਅਤੇ ਪ੍ਰਗਤੀ ਵਿੱਚ ਪਿੱਛੇ ਰਹਿ ਜਾਵੇਗਾ।" ਪ੍ਰਧਾਨ ਮੰਤਰੀ ਨੇ ਜੀਐੱਸਟੀ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਪਹਿਲਾਂ ਸਟੇਟ ਸਪੈਸਿਫਿਕ ਪਾਲਿਸੀ ਦੀ ਬਜਾਏ ਹੁਣ ਪੂਰੇ ਭਾਰਤ ਵਿੱਚ ਇਕਸਾਰ ਟੈਕਸੇਸ਼ਨ ਦੇ ਕਾਰਨ ਅੱਜ ਕਾਰੋਬਾਰੀ ਮਾਹੌਲ ਸੁਗਮ ਹੈ।

ਖੇਤਰੀ ਆਕਾਂਖਿਆਵਾਂ ਨੂੰ ਸੁਰੱਖਿਅਤ ਰੱਖਣ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਭਾਰਤੀ ਜਨਤਾ ਪਾਰਟੀ ਦੇਸ਼ ਦੀ ਪ੍ਰਗਤੀ ਦੇ ਲਈ ਖੇਤਰੀ ਆਕਾਂਖਿਆਵਾਂ ਨੂੰ ਪੂਰਾ ਕਰਨ 'ਚ ਵਿਸ਼ਵਾਸ ਰੱਖਦੀ ਹੈ। ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਦੇ ਕਾਰਨਮੈਂ ਇੱਕ ਰਾਜ ਦੀਆਂ ਆਕਾਂਖਿਆਵਾਂ ਅਤੇ ਜ਼ਰੂਰਤਾਂ ਤੋਂ ਜਾਣੂ ਹਾਂ। ਸਾਡੀ ਸਰਕਾਰ ਨੇ ਖ਼ਾਹਿਸ਼ੀ ਜ਼ਿਲ੍ਹਿਆਂ ਦੀ ਪਹਿਚਾਣ ਕੀਤੀ ਹੈ ਅਤੇ ਉਨ੍ਹਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਕੁਝ ਜ਼ਿਲ੍ਹਿਆਂ ਨੇ ਪਹਿਲਾਂ ਹੀ ਕਈ ਮਿਆਰਾਂ 'ਤੇ ਰਾਜ ਦੀ ਔਸਤ ਨੂੰ ਪਾਰ ਕਰ ਲਿਆ ਹੈ।''

ਪ੍ਰਧਾਨ ਮੰਤਰੀ ਮੋਦੀ ਨੇ ਰਾਜਨੀਤੀ ਅਤੇ ਨੀਤੀ ਨਿਰਮਾਣ ਵਿੱਚ ਜਾਤੀ ਅਤੇ ਧਰਮ ਦੇ ਮੁੱਦਿਆਂ 'ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਜਦੋਂ ਮੈਂ ਮੁੱਖ ਮੰਤਰੀ ਸੀ, ਅਸੀਂ ਓਬੀਸੀ ਕੈਟੇਗਰੀ ਦੇ ਤਹਿਤ ਲਾਭ ਲੈਣ ਵਾਲੇ ਘੱਟਗਿਣਤੀਆਂ ਦੀ ਪਹਿਚਾਣ ਕੀਤੀ ਸੀ। ਸਮਾਵੇਸ਼ ਦੀ ਇਸ ਪ੍ਰੈਕਟਿਸ ਬਾਰੇ ਅੱਜ ਤੱਕ ਕਿਸੇ ਨੇ ਗੱਲ ਨਹੀਂ ਕੀਤੀ ਹੈ, ਲੇਕਿਨ ਲੋਕ ਚੋਣ ਉਮੀਦਵਾਰੀ 'ਤੇ ਰਾਜਨੀਤੀ ਕਰ ਰਹੇ ਹਨ ਅਤੇ ਲੋਕਾਂ ਨੂੰ ਗਲਤ ਜਾਣਕਾਰੀ ਨਾਲ ਗੁਮਰਾਹ ਕਰ ਰਹੇ ਹਨ। ਇਸ ਦੇ ਬਾਅਦ ਕੁਝ ਲੋਕ ਇਹ ਕਹਿਣ ਲਗੇ ਕਿ ਭਾਰਤ ਵਿੱਚ ਘੱਟਗਿਣਤੀ ਸੁਰੱਖਿਅਤ ਨਹੀਂ ਹਨ।

ਵਿਰੋਧੀ ਧਿਰ ਦੀ ਫਰਜ਼ੀ ਸਮਾਜਵਾਦੀ ਸੋਚ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਮੈਂ ਹਮੇਸ਼ਾ ਕਿਹਾ ਹੈ ਕਿ 'ਕਾਰੋਬਾਰ ਕਰਨਾ ਸਰਕਾਰ ਦਾ ਕੰਮ ਨਹੀਂ ਹੈਅਤੇ ਸਰਕਾਰ ਨੂੰ ਰਾਸ਼ਟਰ ਅਤੇ ਲੋਕਾਂ ਦੇ ਕਲਿਆਣ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।  ਸਮੱਸਿਆ ਨਕਲੀ ਸਮਾਜਵਾਦ ਦੀ ਆੜ ਵਿੱਚ ਕੁਝ 'ਪਰਿਵਾਰਵਾਦ' ਦੀ ਹੈ।''

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਜਦੋਂ ਮੈਂ ਨਕਲੀ ਸਮਾਜਵਾਦ ਕਹਿੰਦਾ ਹਾਂ, ਤਾਂ ਮੇਰਾ ਮਤਲਬ 'ਪਰਿਵਾਰਵਾਦ' ਹੁੰਦਾ ਹੈ। ਕੀ ਸਾਨੂੰ ਰਾਮ ਮਨੋਹਰ ਲੋਹੀਆ ਜੀ ਦਾ ਪਰਿਵਾਰ ਕਿਤੇ ਨਜ਼ਰ ਆਉਂਦਾ ਹੈਉਹ ਸਮਾਜਵਾਦੀ ਸਨ। ਕੀ ਅਸੀਂ ਜਾਰਜ ਫਰਨਾਂਡੀਜ਼ ਦੇ ਪਰਿਵਾਰ ਨੂੰ ਦੇਖਦੇ ਹਾਂਉਹ ਵੀ ਸਮਾਜਵਾਦੀ ਸਨ। ਕੀ ਸਾਨੂੰ ਨਿਤੀਸ਼ ਕੁਮਾਰ ਜੀ ਦਾ ਪਰਿਵਾਰ ਕਿਤੇ ਦਿਖਦਾ ਹੈਉਹ ਵੀ ਸਮਾਜਵਾਦੀ ਹਨ।"

ਵਾਪਸ ਲਏ ਗਏ ਖੇਤੀਬਾੜੀ ਕਾਨੂੰਨਾਂ 'ਤੇ ਟਿੱਪਣੀ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਅਸੀਂ ਛੋਟੇ ਕਿਸਾਨਾਂ ਦੀਆਂ ਚੁਣੌਤੀਆਂ ਨੂੰ ਸਮਝਦੇ ਹਾਂ। ਕਿਸਾਨਾਂ ਦੇ ਲਾਭ ਦੇ ਲਈ ਖੇਤੀਬਾੜੀ ਕਾਨੂੰਨ ਲਿਆਂਦੇ ਗਏਲੇਕਿਨ ਦੇਸ਼ ਦੇ ਹਿਤ ਵਿੱਚ ਉਨ੍ਹਾਂ ਨੂੰ ਵਾਪਸ ਲੈ ਲਿਆ ਗਿਆ।"

ਦੇਸ਼ ਵਿੱਚ ਮਹਾਮਾਰੀ ਦੀ ਸਥਿਤੀ ਬਾਰੇ ਗੱਲ ਕਰਦੇ ਹੋਏਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਮੈਂ ਹਮੇਸ਼ਾ ਲੋਕਾਂ ਨੂੰ ਕੋਵਿਡ-19 ਮਹਾਮਾਰੀ ਦੇ ਪ੍ਰਤੀ ਸਤਰਕ ਰਹਿਣ ਦੀ ਤਾਕੀਦ ਕੀਤੀ ਹੈ। ਇਹ ਵਾਇਰਸ ਅਤਿਅਧਿਕ Unpredictable ਹੈ ਅਤੇ ਸਾਨੂੰ ਹਮੇਸ਼ਾ ਆਪਣੇ ਰਾਸ਼ਟਰ 'ਤੇ ਇਸ ਦੇ ਪ੍ਰਭਾਵ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਮੱਸਿਆ ਇਹ ਹੈ ਕਿ ਕੁਝ ਰਾਜਨੀਤਕ ਦਲਾਂ ਨੇ ਮਹਾਮਾਰੀ ਦੇ ਖ਼ਿਲਾਫ਼ ਦੇਸ਼ ਦੀਆਂ ਤਿਆਰੀਆਂ ਨੂੰ ਅਸਥਿਰ ਕਰਨ ਦੇ ਲਈ ਡਰ ਫੈਲਾਉਣ ਵਾਲਿਆਂ ਦੀ ਭੂਮਿਕਾ ਨਿਭਾਈ ਹੈ।"

ਪੰਜਾਬ 'ਚ ਆਗਾਮੀ ਚੋਣਾਂ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਭਾਜਪਾ ਨੇ ਆਪਣੇ ਰਾਜਨੀਤਕ ਸੁਆਰਥ ਦੀ ਬਜਾਏ ਪੰਜਾਬ ਦੇ ਹਿਤਾਂ ਨੂੰ ਸਭ ਤੋਂ ਉੱਪਰ ਮੰਨਿਆ। ਉਸ ਦੇ ਲਈ ਭਾਜਪਾ ਨੂੰ ਨੁਕਸਾਨ ਹੁੰਦਾ ਹੈਤਾਂ ਹੋਣ ਦੇਵਾਂਗੇ। ਸਾਡੇ ਲਈ ਜ਼ਰੂਰੀ ਸੀ ਕਿ ਅਸੀਂ ਉਸ ਰਸਤੇ 'ਤੇ ਚਲੀਏ ਜਿਸ 'ਤੇ ਸੁਖ-ਸ਼ਾਂਤੀ ਹੋਵੇ। ਕਈ ਸੀਨੀਅਰ ਅਤੇ ਅਨੁਭਵੀ ਨੇਤਾਵਾਂ ਨੇ ਸਾਡੇ ਨਾਲ ਹੱਥ ਮਿਲਾਇਆ ਹੈਜੋ ਇਹ ਦਿਖਾਉਂਦਾ ਹੈ ਕਿ ਉਨ੍ਹਾਂ ਦਾ ਸਾਡੇ ਤੇ ਵਿਸ਼ਵਾਸ ਹੈ। ਪੰਜਾਬ ਨਾਲ ਮੇਰਾ ਵਿਸ਼ੇਸ਼ ਜੁੜਾਅ ਹੈਰਾਜ ਵਿੱਚ ਰਹਿ ਕੇ ਅਤੇ ਲੋਕਾਂ ਦੀ ਸੇਵਾ ਕਰਦੇ ਹੋਏ, ਮੈਂ ਪੰਜਾਬ ਦੇ ਲੋਕਾਂ ਦੀ ਮਿਹਨਤ ਅਤੇ ਪਵਿੱਤਰਤਾ ਨੂੰ ਅਨੁਭਵ ਕੀਤਾ ਹੈ।"  

 

 

 

 

 

 

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India remains fastest-growing major economy, domestic investors power market resilience

Media Coverage

India remains fastest-growing major economy, domestic investors power market resilience
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 15 ਮਾਰਚ 2026
March 15, 2026

Empowering Bharat: From Loans to Global Leadership Under PM Modi