ਸਤਿਕਾਰਯੋਗ ਮੈਡਮ ਸਪੀਕਰ ਸਾਹਿਬ ਜੀ,

ਮਾਣਯੋਗ ਪ੍ਰਧਾਨ ਮੰਤਰੀ ਜੀ,

ਮਾਣਯੋਗ ਉਪ ਪ੍ਰਧਾਨ ਮੰਤਰੀ ਸਾਹਿਬ ਜੀ,

ਮਾਣਯੋਗ ਡਿਪਟੀ ਸਪੀਕਰ ਸਾਹਿਬ ਜੀ,

ਸਤਿਕਾਰਯੋਗ ਸੰਸਦ ਮੈਂਬਰ ਸਾਹਿਬਾਨ ਜੀ,

ਮੇਰੇ ਪਿਆਰੇ ਭਾਈਓ ਅਤੇ ਭੈਣੋ,

ਓਮਵਾ ਉਹਾਲਾ ਪੋ ਨਵਾ?( Omwa Uhala Po Nawa?)

ਨਮਸਕਾਰ!

ਇਹ ਗਰਿਮਾਮਈ ਸਦਨ, ਜੋ ਲੋਕਤੰਤਰ ਦਾ ਇੱਕ ਮੰਦਿਰ ਹੈ, ਨੂੰ ਸੰਬੋਧਨ ਕਰਨਾ ਮੇਰੇ ਲਈ ਬੇਹੱਦ ਸੁਭਾਗ ਦੀ ਬਾਤ ਹੈ। ਮੈਨੂੰ ਇਹ ਸਨਮਾਨ ਦੇਣ ਦੇ ਲਈ ਮੈਂ ਤੁਹਾਡਾ ਆਭਾਰੀ ਹਾਂ।

ਮੈਂ ਤੁਹਾਡੇ ਸਾਹਮਣੇ ਲੋਕਤੰਤਰ ਦੀ ਜਨਨੀ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਉਪਸਥਿਤ ਹਾਂ। ਅਤੇ, ਮੈਂ ਆਪਣੇ ਨਾਲ ਭਾਰਤ ਦੇ 1.4 ਬਿਲੀਅਨ ਲੋਕਾਂ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ।

ਕਿਰਪਾ ਕਰਕੇ ਮੈਨੂੰ ਸਭ ਤੋਂ ਪਹਿਲੇ ਆਪ ਸਭ ਨੂੰ ਵਧਾਈ ਦੇਣ ਦੀ ਆਗਿਆ ਦਿਉ। ਜਨਤਾ ਨੇ ਤੁਹਾਨੂੰ ਇਸ ਮਹਾਨ ਰਾਸ਼ਟਰ ਦੀ ਸੇਵਾ ਕਰਨ ਦਾ ਜਨ ਆਦੇਸ਼ (mandate) ਦਿੱਤਾ ਹੈ। ਆਪ ਸਭ ਜਾਣਦੇ ਹੋ ਕਿ ਰਾਜਨੀਤੀ ਵਿੱਚ ਇਹ ਇੱਕ ਸਨਮਾਨ ਅਤੇ ਇੱਕ ਵੱਡੀ ਜ਼ਿੰਮੇਦਾਰੀ, ਦੋਨੋਂ ਹੈ। ਮੇਰੀ ਕਾਮਨਾ ਹੈ ਕਿ ਤੁਸੀਂ ਆਪਣੇ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਵਿੱਚ ਸਫ਼ਲ ਹੋਵੋਂ।

 

ਮਿੱਤਰੋ,

ਕੁਝ ਮਹੀਨੇ ਪਹਿਲੇ, ਤੁਸੀਂ ਇੱਕ ਇਤਿਹਾਸਿਕ ਪਲ ਦਾ ਉਤਸਵ ਮਨਾਇਆ ਸੀ। ਨਾਮੀਬੀਆ ਨੇ ਆਪਣੀ ਪਹਿਲੀ ਮਹਿਲਾ ਰਾਸ਼ਟਰਪਤੀ ਨੂੰ ਚੁਣਿਆ ਸੀ। ਅਸੀਂ ਤੁਹਾਡੇ ਗਰਵ (ਮਾਣ) ਅਤੇ ਖੁਸ਼ੀ ਨੂੰ ਸਮਝਦੇ ਹਾਂ ਅਤੇ ਉਸ ਵਿੱਚ ਭਾਗੀਦਾਰ ਹਾਂ, ਕਿਉਂਕਿ ਭਾਰਤ ਵਿੱਚ ਵੀ ਅਸੀਂ ਮਾਣ ਨਾਲ ਕਹਿੰਦੇ ਹਾਂ- ਮੈਡਮ ਰਾਸ਼ਟਰਪਤੀ ਜੀ।


ਇਹ ਭਾਰਤ ਦਾ ਸੰਵਿਧਾਨ ਹੈ, ਜਿਸ ਦੇ ਕਾਰਨ ਇੱਕ ਗ਼ਰੀਬ ਆਦਿਵਾਸੀ ਪਰਿਵਾਰ ਦੀ ਬੇਟੀ ਅੱਜ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਰਾਸ਼ਟਰਪਤੀ ਹਨ। ਇਹ ਸੰਵਿਧਾਨ ਦੀ ਹੀ ਤਾਕਤ ਹੈ, ਜਿਸ ਦੇ ਕਾਰਨ ਮੇਰੇ ਜਿਹੇ ਗ਼ਰੀਬ ਪਰਿਵਾਰ ਵਿੱਚ ਜਨਮੇ ਵਿਅਕਤੀ ਨੂੰ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਦਾ ਅਵਸਰ ਮਿਲਿਆ ਹੈ। ਜਿਸ ਦੇ ਪਾਸ ਕੁਝ ਵੀ ਨਹੀਂ ਹੈ, ਉਸ ਦੇ ਪਾਸ ਸੰਵਿਧਾਨ ਦੀ ਗਰੰਟੀ ਹੈ!

ਸਨਮਾਨਿਤ ਮੈਂਬਰ ਸਾਹਿਬਾਨ,

ਇਸ ਗਰਿਮਾਮਈ ਸਦਨ ਵਿੱਚ ਉਪਸਥਿਤ ਹੋ ਕੇ, ਮੈਂ ਨਾਮੀਬੀਆ ਦੇ ਪ੍ਰਥਮ ਰਾਸ਼ਟਰਪਤੀ ਅਤੇ ਸੰਸਥਾਪਕ, ਰਾਸ਼ਟਰਪਤੀ ਸੈਮ ਨੁਜੋਮਾ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ, ਜਿਨ੍ਹਾਂ ਦਾ ਇਸ ਵਰ੍ਹੇ ਦੇ ਅਰੰਭ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਇੱਕ ਵਾਰ ਕਿਹਾ ਸੀ, ਅਤੇ ਮੈਂ ਹਵਾਲਾ ਦਿੰਦਾ ਹਾਂ:

“ਅਜ਼ਾਦੀ ਦੀ ਸਾਡੀ ਉਪਲਬਧੀ ਸਾਡੇ ‘ਤੇ ਨਾ ਕੇਵਲ ਅਣਥੱਕ ਮਿਹਨਤ ਨਾਲ ਹਾਸਲ ਕੀਤੀ ਗਈ ਆਪਣੀ ਅਜ਼ਾਦੀ ਦੀ ਰੱਖਿਆ ਕਰਨ, ਬਲਕਿ ਨਸਲ, ਪੰਥ ਜਾਂ ਰੰਗ ‘ਤੇ ਧਿਆਨ ਦਿੱਤੇ ਬਿਨਾ ਸਬ ਦੇ ਲਈ ਸਮਾਨਤਾ, ਨਿਆਂ ਅਤੇ ਅਵਸਰ ਦੇ ਉੱਚਤਰ ਮਿਆਰ ਸਥਾਪਿਤ ਕਰਨ ਦੀ ਵੀ ਇੱਕ ਭਾਰੀ ਜ਼ਿੰਮੇਦਾਰੀ ਪਾਉਂਦੀ ਹੈ।”

ਇੱਕ ਨਿਆਂਪੂਰਨ ਅਤੇ ਸੁਤੰਤਰ ਰਾਸ਼ਟਰ ਦਾ ਉਨ੍ਹਾਂ ਦਾ ਦ੍ਰਿਸ਼ਟੀਕੋਣ ਸਾਨੂੰ ਸਭ ਨੂੰ ਪ੍ਰੇਰਿਤ ਕਰਦਾ ਰਹਿੰਦਾ ਹੈ। ਅਸੀਂ ਤੁਹਾਡੇ ਸੁਤੰਤਰਤਾ ਸੰਗ੍ਰਾਮ ਦੇ ਨਾਇਕਾਂ-ਹੋਸੇਆ ਕੁਟਾਕੋ, ਹੈਂਡ੍ਰਿਕ ਵਿਟਬੂਈ, ਮੰਦੁਮੇ ਜਾਂ ਨੇਦੇਮੁਫਾਯੋ ਅਤੇ ਕਈ ਹੋਰ ਲੋਕਾਂ (Hosea Kutako, Hendrik Witbooi, Mandume Ya Ndemufayo, and many others) ਦੀਆਂ ਯਾਦਾਂ ਦਾ ਵੀ ਸਨਮਾਨ ਕਰਦੇ ਹਾਂ।

ਭਾਰਤ ਦੇ ਲੋਕ ਤੁਹਾਡੇ ਮੁਕਤੀ ਸੰਗ੍ਰਾਮ ਦੇ ਦੌਰਾਨ ਨਾਮੀਬੀਆ ਦੇ ਨਾਲ ਗਰਵ (ਮਾਣ) ਨਾਲ ਖੜ੍ਹੇ ਰਹੇ। ਸਾਡੀ ਆਪਣੀ ਅਜ਼ਾਦੀ ਤੋਂ ਪਹਿਲੇ ਵੀ, ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਦੱਖਣ-ਪੱਛਮ ਅਫਰੀਕਾ ਦਾ ਮੁੱਦਾ ਉਠਾਇਆ ਸੀ।

ਅਸੀਂ ਤੁਹਾਡੀ ਅਜ਼ਾਦੀ ਦੀ ਮੁਹਿੰਮ ਵਿੱਚ ਸਵਾਪੋ (SWAPO) ਦਾ ਸਾਥ ਦਿੱਤਾ ਸੀ। ਵਾਸਤਵ ਵਿੱਚ, ਨਵੀਂ ਦਿੱਲੀ ਨੇ ਨਿਵੇਸ਼ ਵਿੱਚ ਉਨ੍ਹਾਂ ਦੇ ਪਹਿਲੇ ਡਿਪਲੋਮੈਟਿਕ ਦਫ਼ਤਰ ਦੀ ਮੇਜ਼ਬਾਨੀ ਕੀਤੀ ਸੀ। ਅਤੇ, ਨਾਮੀਬੀਆ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਦੀ ਅਗਵਾਈ ਇੱਕ ਭਾਰਤੀ, ਲੈਫਟੀਨੈਂਟ ਜਨਰਲ ਦੀਵਾਨ ਪ੍ਰੇਮ ਚੰਦ ਨੇ ਹੀ ਕੀਤੀ ਸੀ।

ਭਾਰਤ ਨੂੰ ਤੁਹਾਡੇ ਨਾਲ ਖੜ੍ਹੇ ਹੋਣ ‘ਤੇ  ਗਰਵ (ਮਾਣ) ਹੈ- ਕੇਵਲ ਸ਼ਬਦਾਂ ਵਿੱਚ ਹੀ ਨਹੀਂ, ਬਲਕਿ ਕਰਮਾਂ ਵਿੱਚ ਵੀ। ਜਿਵੇਂ ਕਿ ਨਾਮੀਬੀਆ ਦੇ ਪ੍ਰਸਿੱਧ ਕਵੀ ਮਵੁਲਾ ਯਾ ਨਾਂਗੋਲੋ (well known Namibian poet Mvula ya Nangolo) ਨੇ ਲਿਖਿਆ ਹੈ, ਅਤੇ ਮੈਂ ਹਵਾਲਾ ਦਿੰਦਾ ਹਾਂ:

 “ਜਦੋਂ ਸਾਡੇ ਦੇਸ਼ ਵਿੱਚ ਅਜ਼ਾਦੀ ਆਵੇਗੀ, ਤਾਂ ਅਸੀਂ ਗਰਵ (ਮਾਣ) ਨਾਲ ਉਸ ਦੀ ਯਾਦ ਵਿੱਚ ਸਭ ਤੋਂ ਬਿਹਤਰੀਨ ਸਮਾਰਕ ਬਣਾਵਾਂਗੇ।”

ਅੱਜ, ਇਹੀ ਸੰਸਦ ਅਤੇ ਇਹੀ ਅਜ਼ਾਦ ਤੇ ਗੌਰਵਸ਼ਾਲੀ ਨਾਮੀਬੀਆ ਜੀਵੰਤ ਸਮਾਰਕ ਹਨ।

 

ਸਨਮਾਨਿਤ ਮੈਂਬਰ ਸਾਹਿਬਾਨ,

ਭਾਰਤ ਅਤੇ ਨਾਮੀਬੀਆ ਵਿੱਚ ਕਾਫ਼ੀ ਸਮਾਨਤਾ ਹੈ। ਅਸੀਂ ਦੋਹਾਂ ਦੇਸ਼ਾਂ ਨੇ ਬਸਤੀਵਾਦੀ ਸ਼ਾਸਨ ਦੇ ਵਿਰੁੱਧ ਸੰਘਰਸ਼ ਕੀਤਾ ਹੈ। ਅਸੀਂ ਦੋਨੋਂ ਹੀ ਗਰਿਮਾ ਅਤੇ ਅਜ਼ਾਦੀ ਨੂੰ ਮਹੱਤਵ ਦਿੰਦੇ ਹਾਂ। ਸਾਡੇ ਸੰਵਿਧਾਨ ਸਾਨੂੰ ਸਮਾਨਤਾ, ਸੁਤੰਤਰਤਾ ਅਤੇ ਨਿਆਂ ਨੂੰ ਬਣਾਈ ਰੱਖਣ ਦਾ ਮਾਰਗਦਰਸ਼ਨ ਦਿੰਦੇ ਹਨ। ਅਸੀਂ ਗਲੋਬਲ ਸਾਊਥ ਦੀ ਹਿੱਸਾ ਹਾਂ ਅਤੇ ਸਾਡੇ ਲੋਕਾਂ ਦੀਆਂ ਉਮੀਦਾਂ ਅਤੇ ਸੁਪਨੇ ਇੱਕੋ ਜਿਹੇ ਹਨ।

ਅੱਜ, ਮੈਂ ਆਪਣੇ ਲੋਕਾਂ ਦੇ ਦਰਮਿਆਨ ਮਿੱਤਰਤਾ ਦੇ ਪ੍ਰਤੀਕ ਦੇ ਰੂਪ ਵਿੱਚ ਨਾਮੀਬੀਆ ਦਾ ਸਰਬਉੱਚ  ਨਾਗਰਿਕ ਪੁਰਸਕਾਰ ਪ੍ਰਾਪਤ ਕਰਕੇ ਬੇਹੱਦ ਮਾਣ ਮਹਿਸੂਸ ਕਰ ਰਿਹਾ ਹਾਂ। ਨਾਮੀਬੀਆ ਦੇ ਮਜ਼ਬੂਤ ਅਤੇ ਸੁੰਦਰ ਪੌਦਿਆਂ ਦੀ ਤਰ੍ਹਾਂ ਹੀ, ਸਾਡੀ ਮਿੱਤਰਤਾ ਵੀ ਸਮੇਂ ਦੀ ਕਸੌਟੀ ‘ਤੇ ਖਰੀ ਉਤਰੀ ਹੈ। ਇਹ ਸਭ ਤੋਂ ਖੁਸ਼ਕ ਮੌਸਮ ਵਿੱਚ ਵੀ ਚੁੱਪਚਾਪ ਫਲਦੀ-ਫੁੱਲਦੀ ਰਹਿੰਦੀ ਹੈ। ਅਤੇ, ਤੁਹਾਡੇ ਰਾਸ਼ਟਰੀ ਪੌਦੇ ਵੇਲਵਿਤਸਿਯਾ ਮਿਰਾਬਿਲਿਸ ਦੀ ਤਰ੍ਹਾਂ, ਇਹ ਸਮੇਂ ਅਤੇ ਉਮਰ ਦੇ ਨਾਲ ਹੋਰ ਵੀ ਮਜ਼ਬੂਤ ਹੁੰਦੀ ਜਾਂਦੀ ਹੈ। (And, just like your national plant Welwitschia Mirabilis, it only grows stronger with age and time.) ਭਾਰਤ ਦੇ 1.4 ਬਿਲੀਅਨ ਲੋਕਾਂ ਦੀ ਤਰਫ਼ੋਂ, ਮੈਂ ਇੱਕ ਵਾਰ ਨਾਮੀਬੀਆ ਦੇ ਰਾਸ਼ਟਰਪਤੀ, ਸਰਕਾਰ ਅਤੇ ਜਨਤਾ ਦਾ ਇਸ ਸਨਮਾਨ ਦੇ ਲਈ ਧੰਨਵਾਦ ਕਰਦਾ ਹਾਂ।

ਮਿੱਤਰੋ,

ਭਾਰਤ ਨਾਮੀਬੀਆ ਦੇ ਨਾਲ ਆਪਣੇ ਇਤਿਹਾਸਿਕ ਸਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ। ਅਸੀਂ ਨਾ ਕੇਵਲ ਆਪਣੇ ਅਤੀਤ ਦੇ ਸਬੰਧਾਂ ਦਾ ਆਦਰ ਕਰਦੇ ਹਾਂ, ਬਲਕਿ ਸਾਡਾ ਧਿਆਨ ਆਪਣੇ ਸਾਂਝੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਨ ‘ਤੇ ਵੀ ਹੈ। ਅਸੀਂ ਨਾਮੀਬੀਆ ਦੇ ਵਿਜ਼ਨ 2030 (Namibia’s Vision 2030) ਅਤੇ ਹਰਾਂਬੀ ਸਮ੍ਰਿੱਧੀ ਯੋਜਨਾ (Harambee Prosperity Plan) ‘ਤੇ ਮਿਲ ਕੇ ਕੰਮ ਕਰਨ ਨੂੰ ਬਹੁਤ ਮਹੱਤਵ ਦਿੰਦੇ ਹਾਂ।

ਅਤੇ, ਸਾਡੀ ਸਾਂਝੇਦਾਰੀ ਦੇ ਕੇਂਦਰ ਵਿੱਚ ਸਾਡੇ ਲੋਕ ਹਨ। ਭਾਰਤ ਦੇ ਵਿਭਿੰਨ ਸਕਾਲਰਸ਼ਿਪ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਤੋਂ 1700 ਤੋਂ ਅਧਿਕ ਨਾਮੀਬਿਆਈ ਲਾਭਵੰਦ ਹੋਏ ਹਨ। ਅਸੀਂ ਨਾਮੀਬੀਆ ਦੇ ਵਿਗਿਆਨੀਆਂ, ਡਾਕਟਰਾਂ ਅਤੇ ਨੇਤਾਵਾਂ ਦੀ ਅਗਲੀ ਪੀੜ੍ਹੀ ਦਾ ਸਮਰਥਨ ਕਰਨ ਦੇ ਲਈ ਉਤਸੁਕ ਹਾਂ। ਆਈਟੀ ਉਤਕ੍ਰਿਸ਼ਟਤਾ ਕੇਂਦਰ, ਨਾਮੀਬੀਆ ਯੂਨੀਵਰਸਿਟੀ ਦੇ ਜੇਈਡੀਐੱਸ ਕੈਂਪਸ (JEDS Campus) ਵਿੱਚ ਭਾਰਤ ਵਿੰਗ (India Wing) ਅਤੇ ਰੱਖਿਆ ਤੇ ਸੁਰੱਖਿਆ ਨਾਲ ਜੁੜੀ ਟ੍ਰੇਨਿੰਗ -ਇਹ ਸਭ ਸਾਡੇ  ਇਸ ਸਾਂਝੇ ਵਿਸ਼ਵਾਸ ਨੂੰ ਦਰਸਾਉਂਦੇ ਹਨ ਕਿ ਸਮਰੱਥਾ ਦੀ ਸਭ ਤੋਂ ਵਧੀਆ ਮੁਦਰਾ ਹੈ।(capacity is the best currency)

ਜੇਕਰ ਮੁਦਰਾ ਦੀ ਬਾਤ ਕਰੀਏ ਤਾਂ, ਸਾਨੂੰ ਖੁਸ਼ੀ ਹੈ ਕਿ ਨਾਮੀਬੀਆ ਇਸ ਖੇਤਰ ਦੇ ਉਨ੍ਹਾਂ ਪਹਿਲੇ ਦੇਸ਼ਾਂ ਵਿੱਚੋਂ ਇੱਕ ਹੈ ਜਿਸ ਨੇ ਭਾਰਤ ਦੇ ਯੂਪੀਆਈ (ਯੂਨੀਫਾਇਡ ਪੇਮੈਂਟਸ ਇੰਟਰਫੇਸ /UPI - Unified Payments Interface) ਨੂੰ ਅਪਣਾਇਆ ਹੈ। ਜਲਦੀ ਹੀ, ਲੋਕ “ਟਾਂਗੀ ਉਨੇਨੇ” ("Tangi Unene”) ਕਹਿਣ ਨਾਲ ਵੀ ਤੇਜ਼ ਗਤੀ ਨਾਲ ਪੈਸੇ ਭੇਜ ਪਾਉਣਗੇ। ਜਲਦੀ ਹੀ, ਕੁਨੇਨੇ ਦੀ ਇੱਕ ਹਿੰਬਾ ਦਾਦੀ ਜਾਂ ਕਟੁਤੁਰਾ ਦਾ ਇੱਕ ਦੁਕਾਨਦਾਰ, ਬਸ ਇੱਕ ਕਲਿੱਕ ਨਾਲ ਡਿਜੀਟਲ ਹੋ ਜਾਣਗੇ –ਸਪ੍ਰਿੰਗਬੌਕ (Springbok) ਤੋਂ ਵੀ ਤੇਜ਼ ਗਤੀ ਨਾਲ। (Speaking of currency, we are thrilled that Namibia is among the first countries in the region to adopt India’s UPI - Unified Payments Interface. Soon, people will be able to send money faster than one can say "Tangi Unene.” Soon, a Himba grandmother in Kunene, or a shopkeeper in Katutura, will be able to go digital with just a tap - faster than a Springbok.)

 

ਸਾਡਾ ਦੁਵੱਲਾ ਵਪਾਰ 800 ਮਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਲੇਕਿਨ, ਕ੍ਰਿਕਟ ਦੇ ਮੈਦਾਨ ਦੀ ਤਰ੍ਹਾਂ, ਅਸੀਂ ਹੁਣ ਸ਼ੁਰੂਆਤੀ ਦੌਰ ਵਿੱਚ ਹਾਂ। ਅਸੀਂ ਤੇਜ਼ੀ ਨਾਲ ਹੋਰ ਅਧਿਕ ਰਨ ਬਣਾਵਾਂਗੇ।

ਨਵੇਂ ਉੱਦਮਤਾ ਵਿਕਾਸ ਕੇਂਦਰ (new Entrepreneurship Development Centre) ਦੇ ਜ਼ਰੀਏ ਨਾਮੀਬੀਆ ਦੇ ਨੌਜਵਾਨਾਂ ਦਾ ਸਮਰਥਨ ਕਰਨਾ ਸਾਡੇ ਲਈ ਸਨਮਾਨ ਦੀ ਬਾਤ ਹੈ। ਇਹ ਇੱਕ ਅਜਿਹਾ ਸਥਾਨ ਹੋਵੇਗਾ ਜਿੱਥੇ ਕਾਰੋਬਾਰ ਨਾਲ ਜੁੜੇ ਸੁਪਨਿਆਂ ਨੂੰ ਮਾਰਗਦਰਸ਼ਨ, ਧਨ ਅਤੇ ਦੋਸਤ ਵੀ ਮਿਲਣਗੇ।(We are honoured to support Namibia’s youth through the new Entrepreneurship Development Centre. It will be a place where business dreams can get mentorship, funding and friends too.)

ਸਿਹਤ ਸਾਡੀਆਂ ਸਾਂਝੀਆਂ ਪ੍ਰਾਥਮਿਕਤਾਵਾਂ ਦਾ ਇੱਕ ਹੋਰ ਥੰਮ੍ਹ ਹੈ। ਭਾਰਤ ਦੀ ਸਿਹਤ ਬੀਮਾ ਯੋਜਨਾ, ਆਯੁਸ਼ਮਾਨ ਭਾਰਤ (Ayushman Bharat), ਲਗਭਗ 500 ਮਿਲੀਅਨ ਲੋਕਾਂ ਨੂੰ ਕਵਰ ਕਰਦੀ ਹੈ। ਲੇਕਿਨ ਸਿਹਤ ਦੇ ਪ੍ਰਤੀ ਭਾਰਤ ਦੀ ਚਿੰਤਾ ਕੇਵਲ ਭਾਰਤੀਆਂ ਤੱਕ ਹੀ ਸੀਮਿਤ ਨਹੀਂ ਹੈ।

“ਇੱਕ ਧਰਤੀ, ਇੱਕ ਸਿਹਤ” ਦਾ ਭਾਰਤ ਦਾ ਮਿਸ਼ਨ, ਸਿਹਤ ਨੂੰ ਇੱਕ ਸਾਂਝੀ ਆਲਮੀ ਜ਼ਿੰਮੇਦਾਰੀ ਦੇ ਰੂਪ ਵਿੱਚ ਦੇਖਦਾ ਹੈ। (Health is another pillar of our shared priority. India’s health insurance scheme Ayushman Bharat covers nearly 500 million people. But India’s concern for health is not limited to Indians alone.
India’s mission - "One Earth, One Health,” views health as a shared global responsibility.)

ਮਹਾਮਾਰੀ ਦੇ ਦੌਰਾਨ, ਅਸੀਂ ਅਫਰੀਕਾ ਦੇ ਨਾਲ ਖੜ੍ਹੇ ਰਹੇ – ਅਸੀਂ ਤਦ ਵੀ ਟੀਕੇ ਅਤੇ ਦਵਾਈਆਂ ਉਪਲਬਧ ਕਰਵਾਉਂਦੇ ਰਹੇ, ਜਦੋਂ ਕਈ ਹੋਰ ਦੇਸ਼ਾਂ ਨੇ ਇਨ੍ਹਾਂ ਨੂੰ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ। ਸਾਡੀ “ਆਰੋਗਯ ਮੈਤ੍ਰੀ” ਪਹਿਲ ("Aarogya Maitri” initiative) ਅਫਰੀਕਾ ਨੂੰ ਹਸਪਤਾਲਾਂ, ਉਪਕਰਣਾਂ, ਦਵਾਈਆਂ ਅਤੇ ਟ੍ਰੇਨਿੰਗ ਦੇ ਜ਼ਰੀਏ ਸਹਿਯੋਗ ਕਰਦੀ ਹੈ। ਭਾਰਤ ਕੈਂਸਰ ਦੀ ਉੱਨਤ ਦੇਖਭਾਲ਼ ਦੇ ਲਈ ਨਾਮੀਬੀਆ ਨੂੰ ਭਾਭਾਟ੍ਰੌਨ ਰੇਡੀਓਥੈਰੇਪੀ ਮਸ਼ੀਨ (Bhabhatron radiotherapy machine) ਦੀ ਸਪਲਾਈ ਕਰਨ ਦੇ ਲਈ ਤਿਆਰ ਹੈ। ਭਾਰਤ ਵਿੱਚ ਵਿਕਸਿਤ ਇਸ ਮਸ਼ੀਨ ਦਾ ਉਪਯੋਗ 15 ਦੇਸ਼ਾਂ ਵਿੱਚ ਕੀਤਾ ਜਾ ਚੁੱਕਿਆ ਹੈ ਅਤੇ ਇਸ ਨੇ ਵਿਭਿੰਨ ਦੇਸ਼ਾਂ ਵਿੱਚ ਲਗਭਗ ਪੰਜ ਲੱਖ ਗੰਭੀਰ ਕੈਂਸਰ ਰੋਗੀਆਂ ਦੀ ਮਦਦ ਕੀਤੀ ਹੈ।

ਅਸੀਂ ਨਾਮੀਬੀਆ ਨੂੰ ਸਸਤੀਆਂ ਅਤੇ ਗੁਣਵੱਤਾਪੂਰਨ ਦਵਾਈਆਂ ਸੁਲਭ ਕਰਵਾਉਣ ਹਿਤ ਜਨ ਔਸ਼ਧੀ ਪ੍ਰੋਗਰਾਮ (Jan Aushadhi programme) ਵਿੱਚ ਸ਼ਾਮਲ ਹੋਣ ਦੇ ਲਈ ਵੀ ਸੱਦਾ ਦਿੰਦੇ ਹਾਂ। ਇਸ ਪ੍ਰੋਗਰਾਮ ਦੇ ਤਹਿਤ, ਭਾਰਤ ਵਿੱਚ ਦਵਾਈਆਂ ਦੀਆਂ ਕੀਮਤਾਂ ਵਿੱਚ 50 ਤੋਂ 80 ਪ੍ਰਤੀਸ਼ਤ ਤੱਕ ਦੀ ਕਮੀ ਆਈ ਹੈ। ਇਸ ਨਾਲ ਪ੍ਰਤੀਦਿਨ 10 ਲੱਖ ਤੋਂ ਜ਼ਿਆਦਾ ਭਾਰਤੀਆਂ ਨੂੰ ਮਦਦ ਮਿਲ ਰਹੀ ਹੈ। ਅਤੇ ਹੁਣ ਤੱਕ ਇਸ ਨੇ ਮਰੀਜ਼ਾਂ ਨੂੰ ਸਿਹਤ ਸਬੰਧੀ ਦੇਖਭਾਲ਼ ‘ਤੇ ਹੋਣ ਵਾਲੇ ਲਗਭਗ 4.5 ਮਿਲੀਅਨ ਅਮਰੀਕੀ ਡਾਲਰ ਦੀ ਬੱਚਤ ਕਰਨ ਵਿੱਚ ਮਦਦ ਕੀਤੀ ਹੈ।

ਮਿੱਤਰੋ,

ਭਾਰਤ ਅਤੇ ਨਾਮੀਬੀਆ ਦੇ ਦਰਮਿਆਨ ਸਹਿਯੋਗ, ਸੰਭਾਲ਼ ਅਤੇ ਕਰੁਣਾ ਦੀ ਇੱਕ ਸਸ਼ਕਤ ਕਹਾਣੀ ਹੈ, ਜਦੋਂ ਤੁਸੀਂ ਸਾਡੇ ਦੇਸ਼ ਵਿੱਚ ਚੀਤਿਆਂ ਨੂੰ ਫਿਰ ਤੋਂ ਵਸਾਉਣ (reintroducing Cheetahs) ਵਿੱਚ ਸਾਡੀ ਮਦਦ ਕੀਤੀ। ਅਸੀਂ ਤੁਹਾਡੇ ਇਸ ਯੋਗਦਾਨ ਦੇ ਲਈ ਬੇਹੱਦ ਆਭਾਰੀ ਹਾਂ। ਮੈਨੂੰ ਉਨ੍ਹਾਂ ਚੀਤਿਆਂ ਨੂੰ ਕੂਨੋ ਨੈਸ਼ਨਲ ਪਾਰਕ (Kuno National Park) ਵਿੱਚ ਛੱਡਣ ਦਾ ਸੁਭਾਗ ਪ੍ਰਾਪਤ ਹੋਇਆ।

 

ਉਨ੍ਹਾਂ ਨੇ ਤੁਹਾਡੇ ਲਈ ਇੱਕ ਸੰਦੇਸ਼ ਭੇਜਿਆ ਹੈ: ਇਨਿਮਾ ਆਇਸ਼ੇ ਓਯਿਲੀ ਨਾਵਾ (इनिमा आइशे ओयिली नावा) ਸਭ ਠੀਕ ਹੈ।  (They have sent a message for you: इनिमा आइशे ओयिली नावा Everything is fine.)

ਉਹ ਖੁਸ਼ ਹਨ ਅਤੇ ਆਪਣੇ ਨਵੇਂ ਘਰ ਵਿੱਚ ਅੱਛੀ ਤਰ੍ਹਾਂ ਢਲ ਗਏ ਹਨ। ਉਨ੍ਹਾਂ ਦੀ ਸੰਖਿਆ ਵੀ ਵਧ ਗਈ ਹੈ। ਸਪਸ਼ਟ ਹੈ, ਉਹ ਭਾਰਤ ਵਿੱਚ ਆਨੰਦਪੂਰਵਕ ਆਪਣਾ ਜੀਵਨ ਬਿਤਾ ਰਹੇ ਹਨ।
 

ਮਿੱਤਰੋ,

ਅਸੀਂ ਇੰਟਰਨੈਸ਼ਨਲ ਸੋਲਰ ਅਲਾਇੰਸ ਅਤੇ ਆਫ਼ਤ ਰੋਧੀ ਇਨਫ੍ਰਾਸਟ੍ਰਕਚਰ ਗਠਬੰਧਨ ਜਿਹੀਆਂ ਪਹਿਲਾਂ ਦੇ ਜ਼ਰੀਏ ਮਿਲ ਕੇ ਕੰਮ ਕਰ ਰਹੇ ਹਾਂ। ਅੱਜ ਨਾਮੀਬੀਆ ਗਲੋਬਲ ਬਾਇਓਫਿਊਲਸ ਅਲਾਇੰਸ ਅਤੇ ਇੰਟਰਨੈਸ਼ਨਲ ਬਿਗ ਕੈਟਸ ਅਲਾਇੰਸ ਵਿੱਚ ਸ਼ਾਮਲ ਹੋ ਗਿਆ ਹੈ।

ਭਵਿੱਖ ਦੀ ਤਰਫ਼ ਦੇਖਦੇ ਹੋਏ, ਆਓ ਅਸੀਂ ਨਾਮੀਬੀਆ ਦੇ ਰਾਸ਼ਟਰੀ ਪੰਛੀ, ਅਫਰੀਕੀ ਫਿਸ਼ ਈਗਲ (Namibia’s national bird, the African Fish Eagle), ਤੋਂ ਮਾਰਗਦਰਸ਼ਨ ਲਈਏ। ਆਪਣੀ ਪੈਨੀ ਦ੍ਰਿਸ਼ਟੀ ਅਤੇ ਸ਼ਾਨਦਾਰ ਉਡਾਣ ਦੇ ਲਈ ਪ੍ਰਸਿੱਧ, ਇਹ ਸਾਨੂੰ ਸਿਖਾਉਂਦਾ ਹੈ:
 

ਨਾਲ ਮਿਲ ਕੇ ਉਡਾਣ ਭਰੀਏ,

 

 ਦਿਸਹੱਦੇ ਦੀ ਤਰਫ਼ ਦੇਖੀਏ,

ਅਤੇ, ਸਾਹਸ ਦੇ ਨਾਲ ਅਵਸਰਾਂ ਦੀ ਤਰਫ਼ ਵਧੀਏ!

( Soar together,
Scan the horizon,
and, boldly reach out for opportunities!
साथ मिलकर उड़ान भरें,

क्षितिज की ओर देखें,

और, साहस के साथ अवसरों की ओर बढ़ें!)

ਮਿੱਤਰੋ,

ਵਰ੍ਹੇ 2018 ਵਿੱਚ, ਮੈਂ ਅਫਰੀਕਾ ਦੇ ਨਾਲ ਸਾਡੇ ਜੁੜਾਅ ਦੇ ਦਸ ਸਿਧਾਂਤ ਨਿਰਧਾਰਿਤ ਕੀਤੇ ਸਨ। ਅੱਜ, ਮੈਂ ਉਨ੍ਹਾਂ ਸਿਧਾਂਤਾਂ ਦੇ ਪ੍ਰਤੀ ਭਾਰਤ ਦੀ ਪੂਰਨ ਪ੍ਰਤੀਬੱਧਤਾ ਨੂੰ ਫਿਰ ਤੋਂ ਦੁਹਰਾਉਂਦਾ ਹਾਂ। ਇਹ ਸਿਧਾਂਤ, ਸਨਮਾਨ, ਸਮਾਨਤਾ ਅਤੇ ਪਰਸਪਰ ਲਾਭ ‘ਤੇ ਅਧਾਰਿਤ ਹਨ। ਅਸੀਂ ਮੁਕਾਬਲਾ ਨਹੀਂ, ਬਲਕਿ ਸਹਿਯੋਗ ਚਾਹੁੰਦੇ ਹਾਂ। ਸਾਡਾ ਲਕਸ਼ ਮਿਲ ਕੇ ਨਿਰਮਾਣ ਕਰਨਾ ਹੈ। ਲੈਣਾ ਨਹੀਂ, ਬਲਕਿ ਨਾਲ ਮਿਲ ਕੇ ਵਧਣਾ ਹੈ।

ਅਫਰੀਕਾ ਵਿੱਚ ਸਾਡੀ ਵਿਕਾਸ ਸਬੰਧੀ ਸਾਂਝੇਦਾਰੀ 12 ਬਿਲੀਅਨ ਡਾਲਰ ਤੋਂ ਅਧਿਕ ਦੀ ਹੈ। ਲੇਕਿਨ ਇਸ ਦਾ ਅਸਲੀ ਮੁੱਲ ਸਾਂਝਾ ਵਿਕਾਸ ਅਤੇ ਸਾਂਝਾ ਉਦੇਸ਼ ਵਿੱਚ ਨਿਹਿਤ ਹੈ। ਅਸੀਂ ਸਥਾਨਕ ਕੌਸ਼ਲ ਦਾ ਵਿਕਾਸ, ਸਥਾਨਕ ਰੋਜ਼ਗਾਰ ਦੀ ਸਿਰਜਣਾ ਅਤੇ ਸਥਾਨਕ ਇਨੋਵੇਸ਼ਨ ਨੂੰ ਹੁਲਾਰਾ ਦੇਣਾ ਜਾਰੀ ਰੱਖਾਂਗੇ।

ਸਾਡਾ ਮੰਨਣਾ ਹੈ ਕਿ ਅਫਰੀਕਾ ਕੇਵਲ ਕੱਚੇ ਮਾਲ ਦਾ ਸਰੋਤ ਭਰ ਨਹੀਂ ਹੋਣਾ ਚਾਹੀਦਾ। ਅਫਰੀਕਾ ਨੂੰ ਮੁੱਲ ਸਿਰਜਣਾ ਅਤੇ ਟਿਕਾਊ ਵਿਕਾਸ ਵਿੱਚ ਮੋਹਰੀ ਹੋਣਾ ਚਾਹੀਦਾ ਹੈ। ਇਸੇ ਲਈ ਅਸੀਂ ਉਦਯੋਗੀਕਰਣ ਦੇ ਲਈ ਅਫਰੀਕਾ ਦੇ ਏਜੰਡਾ 2063 (Africa’s Agenda 2063 ) ਦਾ ਪੂਰਨ ਸਮਰਥਨ ਕਰਦੇ ਹਾਂ। ਅਸੀਂ ਰੱਖਿਆ ਤੇ ਸੁਰੱਖਿਆ ਦੇ ਖੇਤਰ ਵਿੱਚ ਆਪਣੇ ਸਹਿਯੋਗ ਨੂੰ ਵਧਾਉਣ ਦੇ ਲਈ ਤਿਆਰ ਹਾਂ। ਭਾਰਤੀ ਆਲਮੀ ਮਾਮਲਿਆਂ ਵਿੱਚ ਅਫਰੀਕਾ ਦੀ ਭੂਮਿਕਾ ਨੂੰ ਮਹੱਤਵ ਦਿੰਦਾ ਹੈ। ਅਸੀਂ ਜੀ-20 ਦੀ ਪ੍ਰਧਾਨਗੀ (G20 presidency) ਦੇ ਦੌਰਾਨ ਅਫਰੀਕਾ ਦੀ ਆਵਾਜ਼ ਨੂੰ ਬੁਲੰਦ ਕੀਤਾ। ਅਤੇ ਅਸੀਂ ਗਰਵ(ਮਾਣ) ਦੇ ਨਾਲ ਅਫਰੀਕਨ ਯੂਨੀਅਨ ਦਾ ਜੀ-20 ਦੇ ਸਥਾਈ ਮੈਂਬਰ ਦੇ ਰੂਪ ਵਿੱਚ ਸੁਆਗਤ ਕੀਤਾ।

ਮਿੱਤਰੋ,
ਭਾਰਤ ਅੱਜ ਆਪਣੇ ਵਿਕਾਸ ਦੇ ਨਾਲ ਹੀ ਦੁਨੀਆ ਦੇ ਸੁਪਨਿਆਂ ਨੂੰ ਵੀ ਦਿਸ਼ਾ ਦੇ ਰਿਹਾ ਹੈ। ਅਤੇ ਇਸ ਵਿੱਚ ਵੀ ਸਾਡਾ ਜ਼ੋਰ ਗਲੋਬਲ ਸਾਊਥ ‘ਤੇ ਹੈ।

 

20ਵੀਂ ਸਦੀ ਵਿੱਚ, ਭਾਰਤ ਦੀ ਅਜ਼ਾਦੀ ਨੇ ਇੱਕ ਚੰਗਿਆੜੀ  ਜਗਾਈ ਸੀ -ਜਿਸ ਨੇ ਦੁਨੀਆ ਭਰ ਵਿੱਚ, ਇੱਥੇ ਅਫਰੀਕਾ ਸਹਿਤ, ਸੁਤੰਤਰਤਾ ਅੰਦੋਲਨਾਂ ਨੂੰ ਪ੍ਰੇਰਿਤ ਕੀਤਾ ਸੀ। 21ਵੀਂ ਸਦੀ ਵਿੱਚ, ਭਾਰਤ ਦਾ ਵਿਕਾਸ ਇੱਕ ਰਸਤਾ ਦਿਖਾ ਰਿਹਾ ਹੈ, ਇਹ ਦਰਸਾਉਂਦਾ ਹੈ ਕਿ ਗਲੋਬਲ ਸਾਊਥ ਉੱਭਰ ਸਕਦਾ ਹੈ, ਅਗਵਾਈ ਕਰ ਸਕਦਾ ਹੈ ਅਤੇ ਆਪਣਾ ਭਵਿੱਖ ਖ਼ੁਦ ਘੜ ਸਕਦਾ ਹੈ। ਇਹ ਭਾਰਤ ਦਾ ਸੰਦੇਸ਼ ਹੈ- ਕਿ ਤੁਸੀਂ ਆਪਣੇ ਰਸਤੇ ‘ਤੇ ਚਲ ਕੇ, ਆਪਣੀ ਸੰਸਕ੍ਰਿਤੀ ਅਤੇ ਗਰਿਮਾ ਦੇ ਨਾਲ, ਸਫ਼ਲਤਾ ਪਾ ਸਕਦੇ ਹੋ।

ਇਸ ਸੰਦੋਸ਼ ਨੂੰ ਹੋਰ ਜ਼ੋਰ ਨਾਲ ਫੈਲਾਉਣ ਦੇ ਲਈ, ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਆਓ, ਅਸੀਂ ਇੱਕ ਅਜਿਹਾ ਭਵਿੱਖ ਬਣਾਈਏ ਜੋ ਪਰਿਭਾਸ਼ਿਤ ਹੋਵੇ:

-    ਤਾਕਤ ਦੁਆਰਾ ਨਹੀਂ, ਬਲਕਿ ਸਾਂਝੇਦਾਰੀ ਦੁਆਰਾ।

-    ਦਬਦਬੇ ਦੁਆਰਾ ਨਹੀਂ, ਬਲਕਿ ਸੰਵਾਦ ਦੁਆਰਾ ।

-    ਬੇਦਖਲੀ ਦੁਆਰਾ ਨਹੀਂ, ਬਲਕਿ ਸਮਤਾ ਦੁਆਰਾ ।

(- Not by power, but by partnership.
- Not by dominance, but by dialogue.
- Not by exclusion, but by equity.)

ਸਾਡੀ ਸਾਂਝੀ ਦ੍ਰਿਸ਼ਟੀ ਦੀ ਇਹੀ ਭਾਵਨਾ ਹੋਵੇਗੀ –( This will be the spirit of our shared vision)

“ਸੁਤੰਤਰਤਾ ਤੋਂ ਭਵਿੱਖ ਦੀ ਤਰਫ਼” – ਸਵਤੰਤਰਤਾ ਸੇ ਸਮ੍ਰਿੱਧੀ, ਸੰਕਲਪ ਸੇ ਸਿੱਧੀ। ("From Freedom to Future” - स्वतंत्रता से समृद्धि, संकल्प से सिद्धि।)
 

ਅਜ਼ਾਦੀ ਦੀ ਚੰਗਿਆੜੀ  ਤੋਂ ਲੈ ਕੇ ਸਾਂਝੀ ਪ੍ਰਗਤੀ ਦੇ ਪ੍ਰਕਾਸ਼ ਤੱਕ। ਆਓ, ਅਸੀਂ ਸਾਰੇ ਮਿਲ ਕੇ ਇਸ ਰਾਹ ‘ਤੇ ਚਲੀਏ। ਸੁਤੰਤਰਤਾ ਦੀ ਅੱਗ ਵਿੱਚ ਤਪੇ ਹੋਏ ਦੋ ਰਾਸ਼ਟਰਾਂ ਦੇ ਰੂਪ ਵਿੱਚ, ਆਓ ਹੁਣ ਅਸੀਂ ਸਨਮਾਨ, ਸਮਾਨਤਾ ਅਤੇ ਅਵਸਰਾਂ ਨਾਲ ਭਰਪੂਰ ਭਵਿੱਖ ਦਾ ਸੁਪਨਾ ਦੇਖੀਏ ਅਤੇ ਉਸ ਦਾ ਨਿਰਮਾਣ ਕਰੀਏ। ਕੇਵਲ ਆਪਣੇ ਲੋਕਾਂ ਦੇ ਲਈ ਹੀ ਨਹੀਂ, ਬਲਕਿ ਪੂਰੀ ਮਾਨਵਤਾ ਦੇ ਲਈ।

ਆਓ, ਅਸੀਂ ਸ਼ਾਂਤੀ, ਪ੍ਰਗਤੀ ਅਤੇ ਸਮ੍ਰਿੱਧੀ ਦੇ ਸਾਂਝੇਦਾਰ ਬਣ ਕੇ ਅੱਗੇ ਵਧੀਏ। ਸਾਡੇ ਬੱਚਿਆਂ ਨੂੰ ਨਾ ਕੇਵਲ ਉਹ ਅਜ਼ਾਦੀ ਵਿਰਾਸਤ ਵਿੱਚ ਮਿਲੇ ਜਿਸ ਦੇ ਲਈ ਅਸੀਂ ਸੰਘਰਸ਼ ਕੀਤਾ, ਬਲਕਿ ਉਹ ਭਵਿੱਖ ਵੀ ਮਿਲੇ ਜਿਸ ਨੂੰ ਅਸੀਂ ਮਿਲ ਕੇ ਬਣਾਵਾਂਗੇ। ਅੱਜ ਇੱਥੇ ਉਪਸਥਿਤ ਹੋ ਕੇ, ਮੈਂ ਉਮੀਦਾਂ ਨਾਲ ਭਰਿਆ ਹੋਇਆ ਹਾਂ। ਭਾਰਤ-ਨਾਮੀਬੀਆ ਸਬੰਧਾਂ ਦੇ ਬਿਹਤਰੀਨ ਦਿਨ (best days) ਸਾਡੇ ਸਾਹਮਣੇ ਹਨ।

ਮਿੱਤਰੋ,

ਮੈਂ 2027 ਕ੍ਰਿਕਟ ਵਰਲਡ ਕੱਪ ਦੀ ਸਹਿ-ਮੇਜ਼ਬਾਨ ਦੇ ਰੂਪ ਵਿੱਚ ਨਾਮੀਬੀਆ ਦੀ ਅਪਾਰ ਸਫ਼ਲਤਾ ਦੀ ਕਾਮਨਾ ਕਰਦੇ ਹੋਏ ਆਪਣੀ ਬਾਤ ਸਮਾਪਤ ਕਰਦਾ ਹਾਂ। ਅਤੇ, ਜੇਕਰ ਤੁਹਾਡੇ ਈਗਲਸ ਨੂੰ ਕ੍ਰਿਕਟ ਨਾਲ ਜੁੜੀ ਕਿਸੇ ਵੀ ਜਾਣਕਾਰੀ ਦੀ ਜ਼ਰੂਰਤ ਹੈ, ਤਾਂ ਤੁਹਾਨੂੰ ਪਤਾ ਹੈ ਕਿ ਕਿਸ ਨਾਲ ਸੰਪਰਕ ਕਰਨਾ ਹੈ!

ਇਸ ਸਨਮਾਨ ਦੇ ਲਈ ਇੱਕ ਵਾਰ ਫਿਰ ਧੰਨਵਾਦ।

ਤਾਂਗੀ ਉਨੇਨੇ! (Tangi Unene!)

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
A big deal: The India-EU partnership will open up new opportunities

Media Coverage

A big deal: The India-EU partnership will open up new opportunities
NM on the go

Nm on the go

Always be the first to hear from the PM. Get the App Now!
...
PM Modi interacts with Energy Sector CEOs
January 28, 2026
CEOs express strong confidence in India’s growth trajectory
CEOs express keen interest in expanding their business presence in India
PM says India will play decisive role in the global energy demand-supply balance
PM highlights investment potential of around USD 100 billion in exploration and production, citing investor-friendly policy reforms introduced by the government
PM calls for innovation, collaboration, and deeper partnerships, across the entire energy value chain

Prime Minister Shri Narendra Modi interacted with CEOs of the global energy sector as part of the ongoing India Energy Week (IEW) 2026, at his residence at Lok Kalyan Marg earlier today.

During the interaction, the CEOs expressed strong confidence in India’s growth trajectory. They conveyed their keen interest in expanding and deepening their business presence in India, citing policy stability, reform momentum, and long-term demand visibility.

Welcoming the CEOs, Prime Minister said that these roundtables have emerged as a key platform for industry-government alignment. He emphasized that direct feedback from global industry leaders helps refine policy frameworks, address sectoral challenges more effectively, and strengthen India’s position as an attractive investment destination.

Highlighting India’s robust economic momentum, Prime Minister stated that India is advancing rapidly towards becoming the world’s third-largest economy and will play a decisive role in the global energy demand-supply balance.

Prime Minister drew attention to significant investment opportunities in India’s energy sector. He highlighted an investment potential of around USD 100 billion in exploration and production, citing investor-friendly policy reforms introduced by the government. He also underscored the USD 30 billion opportunity in Compressed Bio-Gas (CBG). In addition, he outlined large-scale opportunities across the broader energy value chain, including gas-based economy, refinery–petrochemical integration, and maritime and shipbuilding.

Prime Minister observed that while the global energy landscape is marked by uncertainty, it also presents immense opportunity. He called for innovation, collaboration, and deeper partnerships, reiterating that India stands ready as a reliable and trusted partner across the entire energy value chain.

The high-level roundtable saw participation from 27 CEOs and senior corporate dignitaries representing leading global and Indian energy companies and institutions, including TotalEnergies, BP, Vitol, HD Hyundai, HD KSOE, Aker, LanzaTech, Vedanta, International Energy Forum (IEF), Excelerate, Wood Mackenzie, Trafigura, Staatsolie, Praj, ReNew, and MOL, among others. The interaction was also attended by Union Minister for Petroleum and Natural Gas, Shri Hardeep Singh Puri and the Minister of State for Petroleum and Natural Gas, Shri Suresh Gopi and senior officials of the Ministry.