ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਫ਼ਰਾਂਸ ਦੇ ਰਾਸ਼ਟਰਪਤੀ ਮਹਾਮਹਿਮ ਇਮੈਨੂਅਲ ਮੈਕਰੌਂ ਨੇ ਅੱਜ ਪੈਲੇਸ ਡੇਸ ਐਕਸਪੋਜ਼ੀਸ਼ਨਜ਼, ਨੀਸ ਵਿੱਚ ਸਾਂਝੇ ਤੌਰ 'ਤੇ ਭਾਰਤ ਇਨੋਵੇਟਸ 2026 ਦਾ ਉਦਘਾਟਨ ਕੀਤਾ। 'ਭਾਰਤ ਇਨੋਵੇਟਸ' ਤਿੰਨ ਦਿਨਾਂ ਦਾ ਇੱਕ ਪ੍ਰੋਗਰਾਮ ਹੈ, ਜੋ ਭਾਰਤੀ ਡੀਪ-ਟੈੱਕ ਸਟਾਰਟਅੱਪਸ, ਇਨੋਵੇਟਰਸ, ਖੋਜਾਰਥੀਆਂ ਅਤੇ ਇਨਵੈਸਟਰਸ ਨੂੰ ਗਲੋਬਲ ਇਨੋਵੇਸ਼ਨ ਫੰਡਸ ਅਤੇ ਫੁੱਟਪ੍ਰਿੰਟਸ ਵਾਲੇ ਲੋਕਾਂ ਨਾਲ ਇੱਕ ਮੰਚ ’ਤੇ ਲਿਆਉਂਦਾ ਹੈ। ਇਹ ਵਿਸ਼ਵ ਪੱਧਰ 'ਤੇ ਭਾਰਤ ਦੀ ਬਿਹਤਰੀਨ ਡੀਪ ਟੈਕਨੋਲੋਜੀ ਨੂੰ ਪ੍ਰਦਰਸ਼ਿਤ ਕਰਦਾ ਹੈ, ਜਿਸ ਵਿੱਚ ਵਿਸ਼ਵ ਮਹੱਤਵ ਦੇ 13 ਅਹਿਮ ਟੈਕਨੋਲੋਜੀ ਖੇਤਰਾਂ ਵਿੱਚ 120 ਕ੍ਰਾਂਤੀਕਾਰੀ ਸਟਾਰਟਅੱਪਸ ਅਤੇ 20 ਤੋਂ ਵੱਧ ਬਿਹਤਰੀਨ ਅਦਾਰੇ ਸ਼ਾਮਲ ਹਨ। ਇਸ ਪ੍ਰੋਗਰਾਮ ਵਿੱਚ ਦੁਨੀਆ ਭਰ ਦੇ 350 ਤੋਂ ਵੱਧ ਪ੍ਰਮੁੱਖ ਨਿਵੇਸ਼ਕ ਅਤੇ ਵੈਂਚਰ ਕੈਪੀਟਲਿਸਟ ਵੀ ਹਿੱਸਾ ਲੈ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕਰੌਂ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮੈਕਰੌਂ ਦਾ ਉਨ੍ਹਾਂ ਦੀ ਮੌਜੂਦਗੀ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਰਤ ਅਤੇ ਫ਼ਰਾਂਸ ਵਿਸ਼ਵ ਚੁਣੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਵਾਲੇ ਪੁਰਾਣੇ ਸਾਂਝੇਦਾਰ ਰਹੇ ਹਨ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਭਾਰਤ-ਫ਼ਰਾਂਸ ਦੀ ਇੰਟਰਨੈਸ਼ਨਲ ਸੋਲਰ ਅਲਾਇੰਸ ਜਿਹੀਆਂ ਪਹਿਲਕਦਮੀਆਂ ਅਤੇ ਨਾਲ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਇੰਡੋ-ਪੈਸੀਫਿਕ ਖੇਤਰ ਵਿੱਚ ਸਥਿਰਤਾ ਅਤੇ ਸੁਰੱਖਿਆ ਨੂੰ ਹੁਲਾਰਾ ਦੇਣ ਵਾਲੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ। ‘ਭਾਰਤ-ਫ਼ਰਾਂਸ ਇਨੋਵੇਸ਼ਨ ਈਅਰ’ ਦੇ ਚੱਲ ਰਹੇ ਸਮਾਰੋਹਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 'ਭਾਰਤ ਇਨੋਵੇਟਸ' ਵਿਸ਼ਵ ਭਲਾਈ ਲਈ ਕੰਮ ਕਰਨ ਦੇ ਦੋਵਾਂ ਦੇਸ਼ਾਂ ਦੇ ਸਾਂਝੇ ਸੰਕਲਪ ਵਿੱਚ ਇੱਕ ਹੋਰ ਅਹਿਮ ਪੜਾਅ ਹੈ। ਭਾਰਤ ਵਿੱਚ ਸਟਾਰਟ-ਅੱਪ ਕ੍ਰਾਂਤੀ ਦਾ ਜ਼ਿਕਰ ਕਰਦੇ ਹੋਏ - ਜੋ ਉੱਥੇ ਦਿਖਾਏ ਗਏ ਡੀਪ-ਟੈੱਕ ਹੱਲਾਂ ਵਿੱਚ ਵੀ ਝਲਕ ਰਹੀ ਸੀ - ਉਨ੍ਹਾਂ ਨੇ ਪੇਂਡੂ ਵਿਕਾਸ ਲਈ ਏਆਈ ਅਤੇ ਸੈਟੇਲਾਈਟ ਟੈਕਨੋਲੋਜੀ, ਟਿਕਾਊ ਜੀਵਨ ਸ਼ੈਲੀ ਲਈ ਆਧੁਨਿਕ ਮੈਨੁਫੈਕਚਰਿੰਗ ਅਤੇ ਸਾਫ਼ ਵਿਕਾਸ ਲਈ ਗ੍ਰੀਨ ਹਾਈਡ੍ਰੋਜਨ, ਬੈਟਰੀ ਤਕਨੀਕ ਅਤੇ ਇਲੈਕਟ੍ਰਿਕ ਮੋਬਿਲਿਟੀ ਦੀ ਬਦਲਾਅ ਲਿਆਉਣ ਵਾਲੀ ਸਮਰੱਥਾ 'ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਯੁੱਗ ਵਿੱਚ ਜਾਰੀ ਤਕਨੀਕੀ ਕ੍ਰਾਂਤੀ ਮਨੁੱਖਤਾ ਲਈ ਨਵੇਂ ਮੌਕਿਆਂ ਦਾ ਭਰੋਸਾ ਦਿੰਦੀ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਭਾਰਤ ਇਨੋਵੇਟਸ ਵਿੱਚ ਇਕੱਠੇ ਹੋਏ ਇਨੋਵੇਟਰਸ, ਨਿਵੇਸ਼ਕਾਂ ਅਤੇ ਉੱਦਮੀਆਂ ਨੂੰ ਅਜਿਹੀਆਂ ਟੈਕਨੋਲੋਜੀਆਂ ਨੂੰ ਵਿਕਸਿਤ ਕਰਨ ਦਾ ਸੱਦਾ ਦਿੱਤਾ ਜੋ ਭਰੋਸੇਯੋਗ, ਸਮਾਵੇਸ਼ੀ ਅਤੇ ਮਨੁੱਖ-ਕੇਂਦ੍ਰਿਤ ਹੋਣ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਟਾਰਟ-ਅੱਪ ਦਾ ਫ਼ੈਸਲਾ ਸਿਰਫ਼ ਉਨ੍ਹਾਂ ਦੇ ਬਜ਼ਾਰ ਮੁਲਾਂਕਣ ਨਾਲ ਨਹੀਂ, ਸਗੋਂ ਮਨੁੱਖਤਾ 'ਤੇ ਉਨ੍ਹਾਂ ਦੇ ਪ੍ਰਭਾਵ ਨਾਲ ਵੀ ਕੀਤਾ ਜਾਣਾ ਚਾਹੀਦਾ ਹੈ। ਭਾਰਤ ਇਨੋਵੇਟਸ ਦੇ ਮੁੱਖ ਸੰਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਨੇ ਦਰਸ਼ਕਾਂ ਨੂੰ ਵਿਸ਼ਵਵਿਆਪੀ ਇਨੋਵੇਸ਼ਨ ਦੇ ਅਗਲੇ ਅਧਿਆਇ ਦੀ ਸਹਿ-ਨਿਰਮਾਣ ਕਰਨ ਲਈ ਭਾਰਤ ਨਾਲ ਹੱਥ ਮਿਲਾਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕੁਆਂਟਮ ਕੰਪਿਊਟਿੰਗ, ਸੈਮੀਕੰਡਕਟਰ, ਬਾਇਓਟੈਕਨੋਲੋਜੀ, ਰੱਖਿਆ, ਪੁਲਾੜ, ਸਿਹਤ ਸੰਭਾਲ, ਮੈਡਟੈਕ, ਉੱਨਤ ਸਮਗਰੀ, ਸਾਫ਼ ਊਰਜਾ ਅਤੇ ਹੋਰ ਮੋਹਰੀ ਖੇਤਰਾਂ ਵਿੱਚ ਫੈਲੇ ਸਟਾਰਟਅੱਪ ਅਤੇ ਇਨੋਵੇਟਰਸ ਨਾਲ ਵੀ ਗੱਲਬਾਤ ਕੀਤੀ। ਆਗੂਆਂ ਨੇ ਪ੍ਰਦਰਸ਼ਨੀ ਵੀ ਦੇਖੀ ਅਤੇ ਕੁਆਂਟਮ ਕੰਪਿਊਟਿੰਗ, ਸੈਮੀਕੰਡਕਟਰ, ਬਾਇਓਟੈਕਨੋਲੋਜੀ, ਰੱਖਿਆ, ਪੁਲਾੜ, ਹੈਲਥਕੇਅਰ, ਮੈਡਟੈਕ, ਉੱਨਤ ਸਮਗਰੀ, ਸਾਫ਼ ਊਰਜਾ ਅਤੇ ਹੋਰ ਮੋਹਰੀ ਖੇਤਰਾਂ ਵਿੱਚ ਫੈਲੇ ਸਟਾਰਟਅੱਪ ਅਤੇ ਇਨੋਵੇਟਰਸ ਨਾਲ ਗੱਲਬਾਤ ਕੀਤੀ।

ਭਾਰਤ ਇਨੋਵੇਟਸ ਭਾਰਤ ਸਰਕਾਰ ਦੇ ਉਸ ਪੱਕੇ ਸੰਕਲਪ ਨੂੰ ਉਜਾਗਰ ਕਰਦਾ ਹੈ, ਜਿਸਦੇ ਤਹਿਤ ਵਿਕਸਿਤ ਭਾਰਤ ਦੇ ਵਿਜ਼ਨ ਅਨੁਸਾਰ ਭਾਰਤ ਨੂੰ ਇੱਕ ਵਿਸ਼ਵ ਇਨੋਵੇਸ਼ਨ ਹੱਬ ਬਣਾਉਣ ਅਤੇ ਵਿਸ਼ਵ ਤਕਨੀਕ ਦੇ ਖੇਤਰ ਵਿੱਚ ਭਾਰਤ-ਫ਼ਰਾਂਸ ਸਹਿਯੋਗ ਦੇ ਮਹੱਤਵ ਨੂੰ ਅੱਗੇ ਵਧਾਉਣ ਦਾ ਟੀਚਾ ਰੱਖਿਆ ਗਿਆ ਹੈ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Can we have a picture? BRICS delegates gather around PM Modi for candid photo op

Media Coverage

Can we have a picture? BRICS delegates gather around PM Modi for candid photo op
NM on the go

Nm on the go

Always be the first to hear from the PM. Get the App Now!
...
ਲ ਮੀਡੀਆ ਕੌਰਨਰ 12 ਸਤੰਬਰ 2026
September 12, 2026

President Putin, Partners, and a Photograph: How PM Modi Turned BRICS Into India’s Showcase

16 Crore Domestic Flyers. ₹22 Lakh Crore Tourism. The Holiday Stayed Home.