ਮਹਾਮਹਿਮ, ਰਾਸ਼ਟਰਪਤੀ ਸਟੱਬ,

ਦੋਵਾਂ ਦੇਸ਼ਾਂ ਦੇ ਡੈਲੀਗੇਟਸ,

ਮੀਡੀਆ ਦੇ ਸਾਥੀਓ, 

ਨਮਸਕਾਰ!

ਤੇਰ-ਵੇ,

ਫਿਨਲੈਂਡ ਦੇ ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਭਾਰਤ ਦੌਰੇ ’ਤੇ ਮੈਂ ਰਾਸ਼ਟਰਪਤੀ ਸਟੱਬ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ। ਰਾਸ਼ਟਰਪਤੀ ਸਟੱਬ ਸਿਰਫ਼ ਪ੍ਰਸਿੱਧ ਵਿਸ਼ਵ ਆਗੂ ਹੀ ਨਹੀਂ, ਸਗੋਂ ਸਤਿਕਾਰਤ ਚਿੰਤਕ ਅਤੇ ਲੇਖਕ ਵੀ ਹਨ।

ਮਹਾਮਹਿਮ, ਤੁਹਾਡੇ ਵਰਗੇ ਤਜਰਬੇਕਾਰ ਅਤੇ ਊਰਜਾਵਾਨ ਆਗੂ ਦਾ ਇਸ ਸਾਲ ਦੇ ‘ਰਾਇਸੀਨਾ ਡਾਇਲਾਗ’ ਦਾ ਮੁੱਖ ਮਹਿਮਾਨ ਬਣਨਾ ਸਾਡੇ ਲਈ ਬਹੁਤ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ।

 

ਦੋਸਤੋ,

ਅੱਜ ਦੁਨੀਆ ਅਸਥਿਰਤਾ ਅਤੇ ਬੇਯਕੀਨੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਯੂਕਰੇਨ ਤੋਂ ਲੈ ਕੇ ਪੱਛਮੀ ਏਸ਼ੀਆ ਤੱਕ—ਦੁਨੀਆ ਦੇ ਕਈ ਹਿੱਸਿਆਂ ਵਿੱਚ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਅਜਿਹੇ ਵਿਸ਼ਵ ਮਾਹੌਲ ਵਿੱਚ, ਭਾਰਤ ਅਤੇ ਯੂਰਪ—ਦੁਨੀਆ ਦੀਆਂ ਦੋ ਵੱਡੀਆਂ ਕੂਟਨੀਤਕ ਤਾਕਤਾਂ ਆਪਣੇ ਰਿਸ਼ਤਿਆਂ ਦੇ ਸੁਨਹਿਰੀ ਦੌਰ ਵਿੱਚ ਪ੍ਰਵੇਸ਼ ਕਰ ਰਹੀਆਂ ਹਨ। ਸਾਡਾ ਵਧਦਾ ਸਹਿਯੋਗ ਵਿਸ਼ਵ ਪੱਧਰੀ ਸਥਿਰਤਾ, ਵਿਕਾਸ ਅਤੇ ਸਾਂਝੀ ਖੁਸ਼ਹਾਲੀ ਨੂੰ ਨਵੀਂ ਮਜ਼ਬੂਤੀ ਦੇ ਰਿਹਾ ਹੈ।

ਦੋਸਤੋ,

ਸਾਲ 2026 ਦੀ ਸ਼ੁਰੂਆਤ ਵਿੱਚ ਇਤਿਹਾਸਕ ‘ਭਾਰਤ-ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤਾ’ ਹੋਇਆ। ਇਹ ਸਮਝੌਤਾ ਭਾਰਤ ਅਤੇ ਫਿਨਲੈਂਡ ਵਿਚਕਾਰ ਵਪਾਰ, ਨਿਵੇਸ਼ ਅਤੇ ਤਕਨਾਲੋਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ। ਡਿਜੀਟਲ ਤਕਨਾਲੋਜੀ, ਬੁਨਿਆਦੀ ਢਾਂਚੇ ਅਤੇ ਟਿਕਾਊਪੁਣੇ ਵਰਗੇ ਖੇਤਰਾਂ ਵਿੱਚ, ਭਾਰਤ ਅਤੇ ਫਿਨਲੈਂਡ ਅਹਿਮ ਭਾਈਵਾਲ ਹਨ।

ਨੋਕੀਆ ਦੇ ਮੋਬਾਈਲ ਫੋਨਾਂ ਅਤੇ ਟੈਲੀਕਾਮ ਨੈੱਟਵਰਕ ਨੇ ਕਰੋੜਾਂ ਭਾਰਤੀਆਂ ਨੂੰ ਆਪਸ ਵਿੱਚ ਜੋੜਿਆ ਹੈ। ਫਿਨਲੈਂਡ ਦੇ ਆਰਕੀਟੈਕਟਾਂ ਦੇ ਸਹਿਯੋਗ ਨਾਲ ਅਸੀਂ ਚਨਾਬ ਨਦੀ ’ਤੇ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਬਣਾਇਆ ਹੈ। ਫਿਨਲੈਂਡ ਦੀ ਭਾਈਵਾਲੀ ਨਾਲ ਅਸੀਂ ਨੁਮਾਲੀਗੜ੍ਹ ਵਿੱਚ ਦੁਨੀਆ ਦੀ ਸਭ ਤੋਂ ਵੱਡੀ ‘ਬਾਂਸ ਤੋਂ ਬਾਇਓ-ਈਥੇਨੌਲ ਬਣਾਉਣ ਵਾਲੀ’ ਰਿਫਾਇਨਰੀ ਵੀ ਬਣਾਈ ਹੈ।

ਦੋਸਤੋ,

ਅਜਿਹੀਆਂ ਅਹਿਮ ਉਦਾਹਰਣਾਂ ਤੋਂ ਪ੍ਰੇਰਿਤ ਹੁੰਦੇ ਹੋਏ, ਰਾਸ਼ਟਰਪਤੀ ਸਟੱਬ ਦੇ ਇਸ ਦੌਰੇ ਦੌਰਾਨ, ਅਸੀਂ ਭਾਰਤ-ਫਿਨਲੈਂਡ ਰਿਸ਼ਤਿਆਂ ਨੂੰ ‘ਡਿਜੀਟਲਾਈਜ਼ੇਸ਼ਨ ਅਤੇ ਸਸਟੇਨੇਬਿਲਿਟੀ ਵਿੱਚ ਰਣਨੀਤਕ ਭਾਈਵਾਲੀ’ ਦਾ ਰੂਪ ਦੇ ਰਹੇ ਹਾਂ। ਇਹ ਭਾਈਵਾਲੀ, ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਤੋਂ ਲੈ ਕੇ 6ਜੀ ਟੈਲੀਕਾਮ ਤੱਕ, ਅਤੇ ਸਾਫ਼ ਊਰਜਾ ਤੋਂ ਲੈ ਕੇ ਕੁਆਂਟਮ ਕੰਪਿਊਟਿੰਗ ਤੱਕ, ਕਈ ਉੱਚ-ਤਕਨੀਕੀ ਖੇਤਰਾਂ ਵਿੱਚ ਸਾਡੇ ਸਹਿਯੋਗ ਨੂੰ ਨਵੀਂ ਰਫ਼ਤਾਰ ਅਤੇ ਊਰਜਾ ਦੇਵੇਗੀ।

ਇਸ ਦੇ ਨਾਲ ਹੀ ਰੱਖਿਆ, ਪੁਲਾੜ, ਸੈਮੀਕੰਡਕਟਰ ਅਤੇ ਅਹਿਮ ਖਣਿਜਾਂ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਵੀ ਭਾਈਵਾਲੀ ਹੋਰ ਗੂੜ੍ਹੀ ਹੋਵੇਗੀ। ਭਾਰਤ ਅਤੇ ਫਿਨਲੈਂਡ ਵਰਗੇ ਲੋਕਤੰਤਰੀ ਅਤੇ ਜ਼ਿੰਮੇਵਾਰ ਦੇਸ਼ਾਂ ਦੀ ਇਹ ਰਣਨੀਤਕ ਭਾਈਵਾਲੀ, ਪੂਰੀ ਦੁਨੀਆ ਲਈ ਭਰੋਸੇਯੋਗ ਤਕਨਾਲੋਜੀ ਅਤੇ ਸਪਲਾਈ ਚੇਨਾਂ ਨੂੰ ਯਕੀਨੀ ਬਣਾਉਣ ਵਿੱਚ ਯੋਗਦਾਨ ਪਾਵੇਗੀ।

 

ਦੋਸਤੋ,

ਫਿਨਲੈਂਡ ਭਾਰਤੀ ਵਿਦਿਆਰਥੀਆਂ ਅਤੇ ਪ੍ਰਤਿਭਾਸ਼ਾਲੀ ਨੌਜਵਾਨਾਂ ਲਈ ਇੱਕ ਪਸੰਦੀਦਾ ਮੰਜ਼ਿਲ ਬਣ ਰਿਹਾ ਹੈ। ਦੋਵਾਂ ਦੇਸ਼ਾਂ ਦੇ ਨਵੀਨਤਾਕਾਰੀ ਢਾਂਚੇ ਨੂੰ ਆਪਸ ਵਿੱਚ ਜੋੜਨ ਲਈ, ਅੱਜ ਅਸੀਂ ਫਿਨਲੈਂਡ ਨਾਲ ਇੱਕ ਵਿਆਪਕ ‘ਮਾਈਗ੍ਰੇਸ਼ਨ ਅਤੇ ਮੋਬਿਲਿਟੀ ਸਮਝੌਤਾ’ ਕੀਤਾ ਹੈ।

ਇਸ ਦੇ ਨਾਲ ਹੀ, ਅਸੀਂ ਸਾਂਝੀ ਖੋਜ ਅਤੇ ਸਟਾਰਟ-ਅੱਪ ਸਹਿਯੋਗ ਨੂੰ ਵੀ ਹੋਰ ਮਜ਼ਬੂਤ ਕਰਨ ਜਾ ਰਹੇ ਹਾਂ। ਸਿੱਖਿਆ ਦੇ ਖੇਤਰ ਵਿੱਚ ਫਿਨਲੈਂਡ ਇੱਕ ਰੋਲ ਮਾਡਲ ਹੈ। ਅੱਜ ਅਸੀਂ ਅਧਿਆਪਕਾਂ ਦੀ ਸਿਖਲਾਈ, ‘ਸਕੂਲ ਤੋਂ ਸਕੂਲ ਭਾਈਵਾਲੀ’ ਅਤੇ ਭਵਿੱਖ ਦੀ ਸਿੱਖਿਆ ਬਾਰੇ ਖੋਜ ਵਿੱਚ ਸਹਿਯੋਗ ਵਧਾਉਣ ’ਤੇ ਵੀ ਸਹਿਮਤੀ ਜਤਾਈ ਹੈ।

ਭਾਵ, ਸਕੂਲ ਤੋਂ ਲੈ ਕੇ ਉਦਯੋਗ ਤੱਕ, ਅਸੀਂ ਮਨੁੱਖੀ ਵਿਕਾਸ ਦੇ ਹਰ ਪੱਧਰ ’ਤੇ ਆਪਣੇ ਸਹਿਯੋਗ ਨੂੰ ਨਵੀਂ ਡੂੰਘਾਈ ਦੇਣ ਜਾ ਰਹੇ ਹਾਂ।

ਦੋਸਤੋ,

ਫਿਨਲੈਂਡ ਨੋਰਡਿਕ ਖੇਤਰ ਵਿੱਚ ਭਾਰਤ ਦਾ ਇੱਕ ਅਹਿਮ ਭਾਈਵਾਲ ਹੈ। ਅਸੀਂ ਫਿਨਲੈਂਡ ਨਾਲ ਮਿਲ ਕੇ ਆਰਕਟਿਕ ਅਤੇ ਧਰੁਵੀ ਖੋਜ ਵਿੱਚ ਵੀ ਸਹਿਯੋਗ ਵਧਾ ਰਹੇ ਹਾਂ।

ਇੱਕ ਸਿਹਤਮੰਦ ਗ੍ਰਹਿ ਸਾਡੀ ਸਾਂਝੀ ਤਰਜੀਹ ਹੈ। ਸਾਨੂੰ ਬਹੁਤ ਖ਼ੁਸ਼ੀ ਹੈ ਕਿ ਇਸ ਸਾਲ ਅਸੀਂ ਫਿਨਲੈਂਡ ਨਾਲ ਮਿਲ ਕੇ ਭਾਰਤ ਵਿੱਚ ‘ਵਰਲਡ ਸਰਕੂਲਰ ਇਕਾਨਮੀ ਫੋਰਮ’ ਦੀ ਮੇਜ਼ਬਾਨੀ ਕਰਨ ਜਾ ਰਹੇ ਹਾਂ। ਇਸ ਨਾਲ ਟਿਕਾਊਪੁਣੇ ਲਈ ਸਾਡੀਆਂ ਕੋਸ਼ਿਸ਼ਾਂ ਨੂੰ ਨਵੀਂ ਰਫ਼ਤਾਰ ਅਤੇ ਨਵੇਂ ਵਿਚਾਰ ਮਿਲਣਗੇ।

 

ਦੋਸਤੋ,

ਭਾਰਤ ਅਤੇ ਫਿਨਲੈਂਡ, ਦੋਵੇਂ ਹੀ ਕਾਨੂੰਨ ਦੇ ਰਾਜ, ਗੱਲਬਾਤ ਅਤੇ ਕੂਟਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ। ਅਸੀਂ ਇਸ ਗੱਲ ’ਤੇ ਸਹਿਮਤ ਹਾਂ ਕਿ ਸਿਰਫ਼ ਫੌਜੀ ਟਕਰਾਅ ਨਾਲ ਕਿਸੇ ਵੀ ਮਸਲੇ ਦਾ ਹੱਲ ਨਹੀਂ ਨਿਕਲ ਸਕਦਾ। ਯੂਕ੍ਰੇਨ ਹੋਵੇ ਜਾਂ ਪੱਛਮੀ ਏਸ਼ੀਆ, ਅਸੀਂ ਟਕਰਾਅ ਨੂੰ ਜਲਦੀ ਖ਼ਤਮ ਕਰਨ ਅਤੇ ਸ਼ਾਂਤੀ ਦੀ ਹਰ ਕੋਸ਼ਿਸ਼ ਦਾ ਸਮਰਥਨ ਕਰਦੇ ਰਹਾਂਗੇ। ਅਸੀਂ ਇਸ ਗੱਲ ’ਤੇ ਵੀ ਸਹਿਮਤ ਹਾਂ ਕਿ ਵਧਦੀਆਂ ਵਿਸ਼ਵ ਪੱਧਰੀ ਚੁਣੌਤੀਆਂ ਨਾਲ ਨਜਿੱਠਣ ਲਈ ਆਲਮੀ ਸੰਸਥਾਵਾਂ ਵਿੱਚ ਸੁਧਾਰ ਲਿਆਉਣਾ ਸਿਰਫ਼ ਜ਼ਰੂਰੀ ਹੀ ਨਹੀਂ, ਸਗੋਂ ਸਮੇਂ ਦੀ ਫੌਰੀ ਮੰਗ ਵੀ ਹੈ। ਅਤੇ ਅੱਤਵਾਦ ਦੇ ਹਰ ਰੂਪ ਨੂੰ ਜੜ੍ਹੋਂ ਖਤਮ ਕਰਨਾ ਸਾਡੀ ਸਾਂਝੀ ਵਚਨਬੱਧਤਾ ਹੈ।

ਮਹਾਮਹਿਮ,

ਤੁਸੀਂ ‘ਆਇਰਨਮੈਨ ਟ੍ਰਾਈਥਲੌਨ’ ਪੂਰੀ ਕੀਤੀ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਤੁਹਾਡੇ ਵਰਗੇ ਊਰਜਾਵਾਨ ਆਗੂ ਨਾਲ ਮਿਲ ਕੇ, ਅਸੀਂ ਭਾਰਤ ਅਤੇ ਫਿਨਲੈਂਡ ਵਿਚਕਾਰ ਨਵੀਨਤਾ, ਡਿਜੀਟਲ ਅਤੇ ਟਿਕਾਊਪੁਣੇ ਦੀ ਇੱਕ ਨਵੀਂ ਟ੍ਰਾਈਥਲੌਨ ਨੂੰ ਵੀ ਫਤਿਹ ਕਰਾਂਗੇ।

ਆਓ, ਭਾਰਤ-ਫਿਨਲੈਂਡ ਦੀ ਇਸ ਭਵਿੱਖਮੁਖੀ ਭਾਈਵਾਲੀ  ਵਿੱਚ ਇੱਕ ਨਵੇਂ ਸੁਨਹਿਰੀ ਅਧਿਆਏ ਦੀ ਸ਼ੁਰੂਆਤ ਕਰੀਏ। ਬਹੁਤ-ਬਹੁਤ ਧੰਨਵਾਦ।

 

 

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PM Modi explains why he sent Vande Mataram note to space aboard Skyroot’s Vikram-1

Media Coverage

PM Modi explains why he sent Vande Mataram note to space aboard Skyroot’s Vikram-1
NM on the go

Nm on the go

Always be the first to hear from the PM. Get the App Now!
...
Prime Minister pays homage to the great revolutionary Mangal Pandey ji
July 19, 2026

Prime Minister Shri Narendra Modi today, paid tributes to the great revolutionary Mangal Pandey ji on his birth anniversary. Shri Modi remarked that his courageous life continues to fill every Indian with pride even today, and his saga of valor will keep inspiring every generation of the nation.

Shri Modi posted on X;

महान क्रांतिकारी मंगल पांडे जी को उनकी जयंती पर शत-शत नमन। मातृभूमि के स्वाभिमान और सम्मान की रक्षा के लिए उन्होंने अपना सर्वस्व न्योछावर कर दिया। उनका साहसिक जीवन आज भी हर भारतीय को गर्व से भर देता है। राष्ट्रभक्ति से ओतप्रोत उनकी शौर्यगाथा देश की हर पीढ़ी को प्रेरित करती रहेगी।