ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰੀ (ਨਵਰਾਤ੍ਰਿਆਂ) ਦੇ ਦੌਰਾਨ ਮਹਾ ਨਵਮੀ (ਨੌਮੀ) ‘ਤੇ ਮਾਂ ਸਿੱਧੀਦਾਤ੍ਰੀ ਨੂੰ ਪ੍ਰਾਰਥਨਾ ਕੀਤੀ ਹੈ ਅਤੇ ਸਾਰਿਆਂ ਦੇ ਜੀਵਨ ਵਿੱਚ ਸਫ਼ਲਤਾ ਦੇ ਲਈ ਅਸ਼ੀਰਵਾਦ ਮੰਗਿਆ ਹੈ। ਸ਼੍ਰੀ ਮੋਦੀ ਨੇ ਮਾਂ ਸਿੱਧੀਦਾਤ੍ਰੀ ਦੀ ਉਸਤਤੀ ਦਾ ਪਾਠ (ਪ੍ਰਾਰਥਨਾਵਾਂ ਦਾ ਗਾਇਨ) ਵੀ ਸਾਂਝਾ ਕੀਤਾ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਵਿਸ਼ਵਕਰਤ੍ਰੀ ਵਿਸ਼ਵਭਰਤ੍ਰੀ ਵਿਸ਼ਵਹਰਤ੍ਰੀ ਵਿਸ਼ਵਪ੍ਰੀਤਾ।
ਵਿਸ਼ਵਾਰਚਿਤਾ ਵਿਸ਼ਵਾਤੀਤਾ ਸਿਦ੍ਧਿਦਾਤ੍ਰੀ ਨਮੋऽਸਤੁ ਤੇ।।
ਨਵਰਾਤ੍ਰੀ (ਨਵਰਾਤ੍ਰਿਆਂ) ਦੀ ਮਹਾ ਨਵਮੀ (ਨੌਮੀ) ਮਾਂ ਸਿੱਧੀਦਾਤ੍ਰੀ ਨੂੰ ਸਮਰਪਿਤ ਹੈ। ਉਨ੍ਹਾਂ ਦੀ ਕ੍ਰਿਪਾ ਨਾਲ ਆਪ ਸਭ ਨੂੰ ਕਰਤਵਯ-ਪਥ ‘ਤੇ ਚਲਣ ਦੀ ਪ੍ਰੇਰਣਾ ਮਿਲੇ, ਨਾਲ ਹੀ ਜੀਵਨ ਵਿੱਚ ਸਫ਼ਲਤਾ ਅਤੇ ਸੁਯਸ਼ ਦੀ ਪ੍ਰਾਪਤੀ ਹੋਵੇ। ਹਾਰਦਿਕ ਸ਼ੁਭਕਾਮਨਾਵਾਂ!”
विश्वकर्त्री विश्वभर्त्री विश्वहर्त्री विश्वप्रीता।
— Narendra Modi (@narendramodi) October 4, 2022
विश्वार्चिता विश्वातीता सिद्धिदात्री नमोऽस्तु ते॥
नवरात्रि की महानवमी मां सिद्धिदात्री को समर्पित है। उनकी कृपा से आप सभी को कर्तव्य-पथ पर चलने की प्रेरणा मिले, साथ ही जीवन में सफलता और सुयश की प्राप्ति हो। हार्दिक शुभकामनाएं! pic.twitter.com/noLuVzZMbX