ਮਹਾਮਹਿਮ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ

ਦੋਵਾਂ ਦੇਸ਼ਾਂ ਦੇ ਨੁਮਾਇੰਦੇ,

ਮੀਡੀਆ ਦੇ ਸਾਥੀਓ,

ਨਮਸਕਾਰ!

ਸਲਾਮਤ ਪਾਗੀ!

ਸਭ ਤੋਂ ਪਹਿਲਾਂ ਮੈਂ ਆਪਣੇ ਕਰੀਬੀ ਦੋਸਤ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦਾ ਨਿੱਘ ਭਰੇ ਸਵਾਗਤ ਲਈ ਦਿਲੋਂ ਧੰਨਵਾਦ ਕਰਦਾ ਹਾਂ। ਪਿਛਲੇ ਸਾਲ ਮੈਂ ਆਸੀਆਨ ਸੰਮੇਲਨ ਲਈ ਮਲੇਸ਼ੀਆ ਦੀ ਯਾਤਰਾ ਨਹੀਂ ਕਰ ਸਕਿਆ ਸੀ। ਪਰ ਮੈਂ ਆਪਣੇ ਪਿਆਰੇ ਦੋਸਤ ਨਾਲ ਵਾਅਦਾ ਕੀਤਾ ਸੀ ਕਿ ਮੈਂ ਜਲਦੀ ਤੋਂ ਜਲਦੀ ਮਲੇਸ਼ੀਆ ਅਵਾਂਗਾ ਅਤੇ ਅੱਜ ਸਾਲ 2026 ਦੀ ਆਪਣੀ ਪਹਿਲੀ ਵਿਦੇਸ਼ ਯਾਤਰਾ ਵਿੱਚ ਮੈਂ ਮਲੇਸ਼ੀਆ ਆਇਆ ਹਾਂ।

 

 

ਦੋਸਤੋ,

ਭਾਰਤ ਅਤੇ ਮਲੇਸ਼ੀਆ ਦੇ ਸਬੰਧ ਖ਼ਾਸ ਹਨ। ਅਸੀਂ ਸਮੁੰਦਰੀ ਗੁਆਂਢੀ ਹਾਂ। ਸਦੀਆਂ ਤੋਂ ਸਾਡੇ ਲੋਕਾਂ ਵਿੱਚ ਡੂੰਘੇ ਅਤੇ ਸੁਹਿਰਦ ਰਿਸ਼ਤੇ ਰਹੇ ਹਨ। ਅੱਜ ਮਲੇਸ਼ੀਆ, ਭਾਰਤੀ ਮੂਲ ਦੀ ਆਬਾਦੀ ਵਾਲਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਸਾਡੀਆਂ ਸਭਿਅਤਾਵਾਂ, ਸਾਂਝੀ ਸਭਿਆਚਾਰਕ ਵਿਰਾਸਤ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨਾਲ ਜੁੜੀਆਂ ਹੋਈਆਂ ਹਨ।

ਦੋਸਤੋ,

ਪਿਛਲੇ ਕੁਝ ਸਾਲਾਂ ਵਿੱਚ ਸਾਡੇ ਸਬੰਧਾਂ ਨੇ ਨਵੀਂ ਰਫ਼ਤਾਰ ਫੜੀ ਹੈ ਅਤੇ ਇਸ ਵਿੱਚ ਮੇਰੇ ਦੋਸਤ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦਾ ਖ਼ਾਸ ਯੋਗਦਾਨ ਰਿਹਾ ਹੈ।

ਸਾਡੇ ਵਿੱਚ ਐਨਰਜੀ, ਇਨਫ੍ਰਾਸਟ੍ਰਕਚਰ ਅਤੇ ਮੈਨੂਫੈਕਚਰਿੰਗ ਵਿੱਚ ਸਹਿਯੋਗ ਬਹੁਤ ਮਜ਼ਬੂਤ ਹੋਇਆ ਹੈ। ਡਿਜੀਟਲ ਅਰਥਵਿਵਸਥਾ, ਬਾਇਉਟੈਕ ਅਤੇ ਆਈਟੀ ਵਿੱਚ ਆਪਸੀ ਨਿਵੇਸ਼ ਵਧਿਆ ਹੈ। ਸੈਰ-ਸਪਾਟਾ ਅਤੇ ਲੋਕਾਂ ਦੇ ਆਪਸੀ ਸਬੰਧ ਵੀ ਡੂੰਘੇ ਹੋਏ ਹਨ। ਇਨ੍ਹਾਂ ਉਪਲਬਧੀਆਂ ਤੋਂ ਪ੍ਰੇਰਿਤ ਹੋ ਕੇ, ਅੱਜ ਅਸੀਂ ਆਪਣੀ ਸਾਂਝੇਦਾਰੀ ਵਿੱਚ ਬੇਮਿਸਾਲ ਗਤੀ ਅਤੇ ਡੂੰਘਾਈ ਲਿਆਉਣ ਦਾ ਫ਼ੈਸਲਾ ਲਿਆ ਹੈ।

ਦੋਸਤੋ,

ਸੁਰੱਖਿਆ ਦੇ ਖੇਤਰ ਵਿੱਚ, ਅਸੀਂ ਅੱਤਵਾਦ ਵਿਰੋਧੀ, ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ ਅਤੇ ਸਮੁੰਦਰੀ ਸੁਰੱਖਿਆ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਾਂਗੇ। ਅਸੀਂ ਰੱਖਿਆ ਸਹਿਯੋਗ ਨੂੰ ਵੀ ਹੋਰ ਵਿਆਪਕ ਬਣਾਵਾਂਗੇ।

ਏਆਈ ਅਤੇ ਡਿਜੀਟਲ ਟੈਕਨਾਲੋਜੀ ਦੇ ਨਾਲ-ਨਾਲ, ਅਸੀਂ ਸੈਮੀਕੰਡਕਟਰ, ਸਿਹਤ ਅਤੇ ਭੋਜਨ ਸੁਰੱਖਿਆ ਵਿੱਚ ਸਾਂਝੇਦਾਰੀ ਨੂੰ ਅੱਗੇ ਵਧਾਵਾਂਗੇ। ਅੱਜ ਆਯੋਜਿਤ ਸੀਈਓ ਫੋਰਮ ਨੇ ਵਪਾਰ ਅਤੇ ਨਿਵੇਸ਼ ਦੇ ਨਵੇਂ ਮੌਕੇ ਖੋਲ੍ਹੇ ਹਨ। ਅਸੀਂ ਰਣਨੀਤਕ ਭਰੋਸੇ ਨਾਲ ਆਰਥਿਕ ਤਬਦੀਲੀ ਦਾ ਰਾਹ ਬਣਾਵਾਂਗੇ।

 

ਦੋਸਤੋ,

ਕੱਲ੍ਹ ਮੈਨੂੰ ਮਲੇਸ਼ੀਆ ਦੇ ਭਾਰਤੀ ਪ੍ਰਵਾਸੀਆਂ ਨਾਲ ਮਿਲਣ ਦਾ ਮੌਕਾ ਮਿਲਿਆ। ਆਪਣੀ ਮੌਜੂਦਗੀ ਨਾਲ, ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਵੀ ਨਾਲ ਇਸ ਸੰਮੇਲਨ ਦਾ ਮਾਣ ਵਧਾਇਆ। 30 ਲੱਖ ਪ੍ਰਵਾਸੀਆਂ ਦਾ ਇਹ ਜੀਵਤ ਪੁਲ਼ ਸਾਡੀ ਵੱਡੀ ਤਾਕਤ ਹੈ। ਉਨ੍ਹਾਂ ਦੀ ਭਲਾਈ ਲਈ ਚੁੱਕੇ ਗਏ ਕਦਮ ਸਾਡੇ ਰਿਸ਼ਤਿਆਂ ਨੂੰ ਮਨੁੱਖੀ ਅਧਾਰ ਦਿੰਦੇ ਹਨ।

ਮਲੇਸ਼ੀਆ ਵਿੱਚ ਭਾਰਤ ਦੇ ਕਾਮਿਆਂ ਦੀ ਸੁਰੱਖਿਆ ਲਈ ਸਮਾਜਿਕ ਸੁਰੱਖਿਆ ਸਮਝੌਤਾ, ਸੈਰ-ਸਪਾਟੇ ਲਈ ਗ੍ਰੇਟਿਸ ਈ-ਵੀਜ਼ਾ, ਅਤੇ ਡਿਜੀਟਲ ਪੇਮੇਂਟ ਇੰਟਰਫੇਸ ਯੂਪੀਆਈ ਦਾ ਮਲੇਸ਼ੀਆ ਵਿੱਚ ਲਾਗੂ ਹੋਣਾ, ਇਹ ਸਾਰੇ ਕਦਮ, ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦੇ ਜੀਵਨ ਨੂੰ ਸਰਲ ਬਣਾਉਣਗੇ। ਕਿਉਂਕਿ ਕੋਈ ਵੀ ਸਾਂਝੇਦਾਰੀ ਓਦੋਂ ਹੀ ਤਾਕਤ ਨਾਲ ਸਫ਼ਲ ਹੁੰਦੀ ਹੈ, ਜਦੋਂ ਲਾਭ ਸਿੱਧੇ ਲੋਕਾਂ ਤੱਕ ਪਹੁੰਚਣ।

ਦੋਸਤੋ,

ਭਾਰਤ ਅਤੇ ਮਲੇਸ਼ੀਆ ਨੂੰ ਤਾਮਿਲ ਭਾਸ਼ਾ ਪ੍ਰਤੀ ਸਾਂਝਾ ਪਿਆਰ ਵੀ ਜੋੜਦਾ ਹੈ। ਮਲੇਸ਼ੀਆ ਵਿੱਚ ਤਾਮਿਲ ਦੀ ਮਜ਼ਬੂਤ ਅਤੇ ਜੀਵਿਤ ਮੌਜੂਦਗੀ ਸਿੱਖਿਆ, ਮੀਡੀਆ ਅਤੇ ਸਭਿਆਚਾਰਕ ਜੀਵਨ ਵਿੱਚ ਦਿਖਾਈ ਦਿੰਦੀ ਹੈ। ਮੈਨੂੰ ਭਰੋਸਾ ਹੈ ਕਿ ਅੱਜ ਦੇ ਆਡੀਓ-ਵਿਜ਼ੂਅਲ ਸਮਝੌਤੇ ਨਾਲ ਫ਼ਿਲਮ ਅਤੇ ਸੰਗੀਤ, ਖ਼ਾਸ ਤੌਰ ‘ਤੇ ਤਾਮਿਲ ਫ਼ਿਲਮਾਂ, ਸਾਡੇ ਦਿਲਾਂ ਨੂੰ ਹੋਰ ਨੇੜੇ ਲਿਆਉਣਗੀਆਂ।

ਅਸੀਂ ਆਪਣੇ ਨੌਜਵਾਨਾਂ ਵਿੱਚ ਯੂਨੀਵਰਸਿਟੀ ਐਕਸਚੇਂਜ, ਸਟਾਰਟ-ਅੱਪ ਕਨੈਕਟ ਅਤੇ ਹੁਨਰ ਵਿਕਾਸ ਦੇ ਮੌਕੇ ਵੀ ਵਧਾ ਰਹੇ ਹਾਂ। ਸਾਡੇ ਵਧਦੇ ਸਬੰਧਾਂ ਦਾ ਸਮਰਥਨ ਕਰਨ ਲਈ, ਅਸੀਂ ਮਲੇਸ਼ੀਆ ਵਿੱਚ ਨਵਾਂ ਕੌਂਸਲੇਟ ਵੀ ਖੋਲ੍ਹਣ ਜਾ ਰਹੇ ਹਾਂ।

ਦੋਸਤੋ,

ਇੰਡੋ-ਪੈਸੀਫਿਕ ਖੇਤਰ ਦੁਨੀਆ ਦੇ ਗ੍ਰੋਥ ਇੰਜਣ ਵਜੋਂ ਉੱਭਰ ਰਿਹਾ ਹੈ। ਅਸੀਂ ਆਸੀਆਨ ਦੇ ਨਾਲ, ਪੂਰੇ ਇੰਡੋ-ਪੈਸੀਫਿਕ ਖੇਤਰ ਵਿੱਚ ਵਿਕਾਸ, ਸ਼ਾਂਤੀ ਅਤੇ ਸਥਿਰਤਾ ਲਈ ਵਚਨਬੱਧ ਹਾਂ। ਭਾਰਤ ਆਸੀਆਨ ਦੀ ਕੇਂਦਰਤਾ ਨੂੰ ਤਰਜੀਹ ਦਿੰਦਾ ਹੈ। ਮਲੇਸ਼ੀਆ ਦੀ ਸਫ਼ਲ ਆਸੀਆਨ ਪ੍ਰਧਾਨਗੀ ਲਈ ਮੈਂ ਇੱਕ ਵਾਰ ਫਿਰ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਮਲੇਸ਼ੀਆ ਵਰਗੇ ਦੋਸਤ ਦੇਸ਼ਾਂ ਦੇ ਸਹਿਯੋਗ ਨਾਲ ਭਾਰਤ, ਆਸੀਆਨ ਨਾਲ ਆਪਣੇ ਸਬੰਧਾਂ ਨੂੰ ਹੋਰ ਵਿਆਪਕ ਬਣਾਵੇਗਾ। ਅਸੀਂ ਇਸ ਗੱਲ 'ਤੇ ਸਹਿਮਤ ਹਾਂ ਕਿ ਆਸੀਆਨ-ਭਾਰਤ ਵਪਾਰ ਸਮਝੌਤੇ, ਆਈਟਿਗਾ ਦੀ ਸਮੀਖਿਆ ਤੇਜ਼ੀ ਨਾਲ ਪੂਰੀ ਕੀਤੀ ਜਾਣੀ ਚਾਹੀਦੀ ਹੈ।

 

ਦੋਸਤੋ,

ਅੱਜ ਅਸੀਂ ਖੇਤਰੀ ਅਤੇ ਵਿਸ਼ਵ-ਵਿਆਪੀ ਮੁੱਦਿਆਂ 'ਤੇ ਵੀ ਸਾਰਥਕ ਚਰਚਾ ਕੀਤੀ। ਵਿਸ਼ਵ-ਵਿਆਪੀ ਅਸਥਿਰਤਾ ਦੇ ਇਸ ਮਾਹੌਲ ਵਿੱਚ ਭਾਰਤ ਅਤੇ ਮਲੇਸ਼ੀਆ ਦੀ ਵਧਦੀ ਦੋਸਤੀ ਦੋਵਾਂ ਦੇਸ਼ਾਂ ਲਈ ਬਹੁਤ ਅਹਿਮ ਹੈ।

ਸਾਡਾ ਸਾਂਝਾ ਵਿਚਾਰ ਹੈ ਕਿ ਅੱਜ ਦੀਆਂ ਚੁਣੌਤੀਆਂ ਦਾ ਹੱਲ ਕਰਨ ਲਈ, ਵਿਸ਼ਵ-ਵਿਆਪੀ ਅਦਾਰਿਆਂ ਦਾ ਸੁਧਾਰ ਜ਼ਰੂਰੀ ਹੈ। ਅਸੀਂ ਸ਼ਾਂਤੀ ਦੇ ਸਾਰੇ ਯਤਨਾਂ ਦਾ ਸਮਰਥਨ ਕਰਦੇ ਰਹਾਂਗੇ ਅਤੇ ਅੱਤਵਾਦ 'ਤੇ ਸਾਡਾ ਸੰਦੇਸ਼ ਸਪਸ਼ਟ ਹੈ:

ਕੋਈ ਦੋਹਰਾ ਮਾਪਦੰਡ ਨਹੀਂ। ਕੋਈ ਸਮਝੌਤਾ ਨਹੀਂ।

ਮਾਣਯੋਗ,

ਅਸੀਂ ਭਾਰਤ-ਮਲੇਸ਼ੀਆ ਸਬੰਧਾਂ ਪ੍ਰਤੀ ਤੁਹਾਡੀ ਵਚਨਬੱਧਤਾ ਦੀ ਅਸੀਂ ਕਦਰ ਕਰਦੇ ਹਾਂ। ਆਓ ਅਸੀਂ ਇਕੱਠੇ ਮਿਲ ਕੇ ਖ਼ੁਸ਼ਹਾਲ ਮਲੇਸ਼ੀਆ ਦਾ ਤੁਹਾਡਾ ਸੁਪਨਾ ਅਤੇ ਵਿਕਸਿਤ ਭਾਰਤ ਦੇ ਸਾਡੇ ਸੰਕਲਪ ਨੂੰ ਪੂਰਾ ਕਰੀਏ।

ਇੱਕ ਵਾਰ ਫਿਰ, ਤੁਹਾਡੀ ਦੋਸਤੀ, ਤੁਹਾਡੇ ਨਿੱਘ ਭਰੇ ਸਵਾਗਤ ਅਤੇ ਪ੍ਰਾਹੁਣਚਾਰੀ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਅਸੀਂ ਤੁਹਾਡਾ ਭਾਰਤ ਵਿੱਚ ਸਵਾਗਤ ਕਰਨ ਲਈ ਉਤਾਵਲੇ ਹਾਂ।

ਬਹੁਤ-ਬਹੁਤ ਧੰਨਵਾਦ।

ਜੁੰਪਾ ਲਾਗੀ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Indian Railways takes up 764 km of new lines to boost connectivity in Bihar’s Seemanchal region

Media Coverage

Indian Railways takes up 764 km of new lines to boost connectivity in Bihar’s Seemanchal region
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 07 ਅਗਸਤ 2026
August 07, 2026

Viksit Bharat Accelerating: 4x Data Centres, Record EV Sales, Ethanol Validation & Northeast Connectivity Under PM Modi’s Watch