Your Excellency ਪ੍ਰਧਾਨ ਮੰਤਰੀ ਜੀ ,
ਦੋਨੋਂ ਦੇਸ਼ਾਂ ਦੇ delegates,
Media ਦੇ ਪੂਰੇ ਸਾਥੀਓ,
ਨਮਸਕਾਰ!
ਦੋਬਾਰ ਦਾਨ !

 

ਜ਼ਾਗ੍ਰੇਬ ਦੀ ਇਸ ਇਤਿਹਾਸਕ ਅਤੇ ਮਨਮੋਹਕ ਧਰਤੀ ‘ਤੇ ਜਿਸ ਉਤਸ਼ਾਹ, ਆਤਮੀਅਤਾ ਅਤੇ ਪਿਆਰ ਨਾਲ ਮੇਰਾ ਸੁਆਗਤ ਹੋਇਆ ਹੈ, ਉਸ ਦੇ ਲਈ ਮੈਂ ਪ੍ਰਧਾਨ ਮੰਤਰੀ ਅਤੇ ਕ੍ਰੋਏਸ਼ੀਆ ਸਰਕਾਰ ਦਾ ਹਾਰਦਿਕ ਆਭਾਰ ਵਿਅਕਤ ਕਰਨਾ ਚਾਹਾਂਗਾ।

ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦੀ ਕ੍ਰੋਏਸ਼ੀਆ ਦੀ ਇਹ ਪਹਿਲੀ ਯਾਤਰਾ ਹੈ। ਅਤੇ ਇਸ ਦਾ ਸੁਭਾਗ ਮੈਨੂੰ ਮਿਲਿਆ ਹੈ।



Friends,

ਭਾਰਤ ਅਤੇ ਕ੍ਰੋਏਸ਼ੀਆ ਲੋਕਤੰਤਰ rule of law, Pluralism, ਅਤੇ Equality ਜਿਹੀਆਂ ਸਾਂਝੀਆਂ ਕਦਰਾਂ-ਕੀਮਤਾਂ ਨਾਲ ਜੁੜੇ ਹਨ। ਇਹ ਸੁਖਦ ਸੰਜੋਗ ਹੈ ਕਿ ਪਿਛਲੇ ਵਰ੍ਹੇ ਭਾਰਤ ਦੇ ਲੋਕਾਂ ਨੇ ਮੈਨੂੰ ਅਤੇ ਕ੍ਰੋਏਸ਼ੀਆ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਆਂਦ੍ਰੇਜੀ ਨੂੰ, ਲਗਾਤਾਰ ਤੀਸਰੀ ਵਾਰ ਸੇਵਾ ਕਰਨ ਦਾ ਅਵਸਰ ਦਿੱਤਾ ਹੈ। ਇਸ ਜਨਵਿਸ਼ਵਾਸ ਦੇ ਨਾਲ, ਅਸੀਂ ਆਪਣੇ ਤੀਸਰੇ ਕਾਰਜਕਾਲ ਵਿੱਚ, ਆਪਣੇ ਦੁਵੱਲੇ ਸਬੰਧਾਂ ਨੂੰ ਤਿੰਨ ਗੁਣਾ ਰਫ਼ਤਾਰ ਦੇਣ ਦਾ ਨਿਰਣਾ ਲਿਆ ਹੈ। 

 

ਰੱਖਿਆ ਖੇਤਰ ਵਿੱਚ में long-term ਸਹਿਯੋਗ ਦੇ ਲਈ ਇੱਕ ਰੱਖਿਆ ਸਹਿਯੋਗ ਪਲਾਨ ਬਣਾਇਆ ਜਾਵੇਗਾ, ਜਿਸ ਵਿੱਚ ਟ੍ਰੇਨਿੰਗ ਅਤੇ ਮਿਲਟਰੀ exchange ਦੇ ਨਾਲ-ਨਾਲ ਰੱਖਿਆ ਉਦਯੋਗ ‘ਤੇ ਵੀ ਫੋਕਸ ਕੀਤਾ ਜਾਵੇਗਾ। ਅਜਿਹੇ ਬਹੁਤ ਸਾਰੇ ਖੇਤਰ ਹਨ ਜਿੱਥੇ ਸਾਡੀਆਂ ਅਰਥਵਿਵਸਾਥਾਵਾਂ ਇੱਕ ਦੂਸਰੇ ਦੀਆਂ ਪੂਰਕ ਹੋ ਸਕਦੀਆਂ ਹਨ। ਸਾਡੇ ਇਨ੍ਹਾਂ ਖੇਤਰਾਂ ਨੂੰ ਚਿੰਨ੍ਹਿਤ ਕੀਤਾ ਗਿਆ। 

ਅਸੀਂ ਦੁਵੱਲੇ ਵਪਾਰ ਨੂੰ ਵਧਾਉਣ ਅਤੇ ਭਰੋਸੇਯੋਗ supply chain ਤਿਆਰ ਕਰਨ ਲਈ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ਦਾ ਫੈਸਲਾ ਲਿਆ ਹੈ। ਅਸੀਂ ਫਾਰਮਾ, agriculture, ਇਨਫਰਮੇਸ਼ਨ ਟੈਕਨੋਲੋਜੀ, ਕਲੀਨ ਟੈਕਨੋਲੋਜੀ, ਡਿਜੀਟਲ ਟੈਕਨੋਲੋਜੀ, ਰਿਨਿਊਏਬਲ energy, ਸੈਮੀਕੰਡਕਟਰ ਅਜਿਹੇ ਕਈ ਮਹੱਤਵਪੂਰਨ ਵਿਸ਼ਿਆਂ ਵਿੱਚ ਸਹਿਯੋਗ ਨੂੰ ਹੁਲਾਰਾ ਦੇਵਾਂਗੇ।

 

ਸ਼ਿਪਬਿਲਡਿੰਗ ਅਤੇ ਸਾਇਬਰ ਸਕਿਓਰਿਟੀ ਵਿੱਚ ਸਹਿਯੋਗ ਵਧਾਇਆ ਜਾਵੇਗਾ। ਭਾਰਤ ਦੇ ਸਾਗਰਮਾਲਾ ਪ੍ਰੋਜੈਕਟ ਦੇ ਤਹਿਤ ਹੋ ਰਹੇ port modernisation, ਕੋਸਟਲ-ਜ਼ੋਨ ਦੇ ਵਿਕਾਸ ਅਤੇ ਮਲਟੀਮੋਡਲ ਕਨੈਕਟੀਵਿਟੀ ਵਿੱਚ ਕ੍ਰੋਏਸ਼ੀਆ ਦੀਆਂ ਕੰਪਨੀਆਂ ਦੇ ਲਈ ਵੀ ਵਿਆਪਕ ਅਵਸਰ ਹਨ। ਅਸੀਂ ਆਪਣੇ academic institutions ਅਤੇ centers ਦੇ ਦਰਮਿਆਨ joint research ਅਤੇ collaboration ‘ਤੇ ਜ਼ੋਰ ਦਿੱਤਾ ਹੈ। ਭਾਰਤ ਆਪਣੇ ਸਪੇਸ ਅਨੁਭਵ ਨੂੰ ਕ੍ਰੋਏਸ਼ੀਆ ਦੇ ਨਾਲ ਸਾਂਝਾ ਕਰੇਗਾ। 


Friends,

ਸਾਡੇ ਸਦੀਆਂ ਪੁਰਾਣੇ ਸੱਭਿਆਚਾਰਕ ਸਬੰਧ, ਆਪਸੀ ਪਿਆਰ ਅਤੇ ਸਦਭਾਵਨਾ ਦਾ ਮੂਲ ਹਨ। ‘ਇਵਾਨ ਫਿਲਿਪ ਵੇਜ਼ਦਿਨ’ ਨੇ 18ਵੀਂ ਸ਼ਤਾਬਦੀ ਵਿੱਚ, ਪਹਿਲੀ ਵਾਰ ਯੂਰੋਪ ਵਿੱਚ ਸੱਭਿਆਚਾਰਕ ਵਿਆਕਰਣ ਪ੍ਰਕਾਸ਼ਿਤ ਕੀਤੀ। 50 ਵਰ੍ਹਿਆਂ ਤੋਂ ਜ਼ਾਗ੍ਰੇਬ ਯੂਨੀਵਰਸਿਟੀ ਵਿੱਚ ਇੰਡੋਲੌਜੀ ਵਿਭਾਗ ਸਰਗਰਮ ਹੈ। 


ਅੱਜ ਅਸੀਂ ਆਪਣੇ ਸੱਭਿਆਚਾਰਕ ਅਤੇ people to people ਸਬੰਧਾਂ ਨੂੰ ਹੋਰ ਬਲ ਦੇਣ ਦਾ ਫੈਸਲਾ ਕੀਤਾ ਹੈ। ਜ਼ਾਗ੍ਰੇਬ ਯੂਨੀਵਰਸਿਟੀ ਵਿੱਚ ਹਿੰਦੀ chair ਦੇ MoU ਦੀ ਮਿਆਦ 2030 ਤੱਕ ਵਧਾਈ ਗਈ ਹੈ। ਆਉਣ ਵਾਲੇ ਪੰਜ ਵਰ੍ਹਿਆਂ ਦੇ ਲਈ  cultural exchange ਪ੍ਰੋਗਰਾਮ ਤਿਆਰ ਕੀਤਾ ਗਿਆ ਹੈ।
ਲੋਕਾਂ ਦੀ ਆਵਾਜਾਈ ਨੂੰ ਸਰਲ ਬਣਾਉਣ ਲਈ ਮੋਬਿਲਿਟੀ ਐਗਰੀਮੈਂਟ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਕ੍ਰੋਏਸ਼ਿਆਈ ਕੰਪਨੀਆਂ ਭਾਰਤ ਦੀ ਆਈਟੀ ਮੈਨਪਾਵਰ ਦਾ ਲਾਭ ਉਠਾ ਸਕਣਗੀਆਂ। ਅਸੀਂ ਦੋਵਾਂ ਦੇਸ਼ਾਂ ਦਰਮਿਆਨ ਟੂਰਿਜ਼ਮ ਨੂੰ ਵਧਾਉਣ ‘ਤੇ ਵਿਚਾਰ-ਵਟਾਂਦਰਾ ਕੀਤਾ। 

ਇੱਥੇ ਯੋਗ ਦੀ ਲੋਕਪ੍ਰਿਯਤਾ ਨੂੰ ਮੈਂ ਸਪਸ਼ਟ ਤੌਰ ‘ਤੇ ਮਹਿਸੂਸ ਕੀਤਾ ਹੈ। 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਹੈ, ਅਤੇ ਮੈਨੂੰ ਵਿਸ਼ਵਾਸ ਹੈ ਕਿ ਹਮੇਸ਼ਾ ਦੀ ਤਰ੍ਹਾਂ ਕ੍ਰੋਏਸ਼ੀਆ ਦੇ ਲੋਕ ਇਸ ਨੂੰ ਧੂਮ-ਧਾਮ ਨਾਲ ਮਨਾਉਣਗੇ।

 

Friends,

ਅਸੀਂ ਸਹਿਮਤ ਹਾਂ ਕਿ ਅੱਤਵਾਦ ਮਾਨਵਤਾ ਦਾ ਦੁਸ਼ਮਣ ਹੈ। ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਸ਼ਕਤੀਆਂ ਦਾ ਵਿਰੋਧੀ ਹੈ। 22 ਅਪ੍ਰੈਲ ਨੂੰ ਭਾਰਤ ਵਿੱਚ ਹੋਏ ਅੱਤਵਾਦੀ ਹਮਲੇ ‘ਤੇ ਸੰਵੇਦਨਾਵਾਂ ਦੇ ਲਈ, ਅਸੀਂ ਪ੍ਰਧਾਨ ਮੰਤਰੀ ਜੀ ਅਤੇ ਕ੍ਰੋਏਸ਼ੀਆ ਸਰਕਾਰ ਦੇ ਹਾਰਦਿਕ ਆਭਾਰੀ ਹਾਂ। ਅਜਿਹੇ ਕਠਿਨ ਸਮੇਂ ਵਿੱਚ, ਸਾਡੇ ਮਿੱਤਰ ਦੇਸ਼ਾਂ ਦੇ ਨਾਲ ਸਾਡੇ ਲਈ ਬਹੁਤ ਕੀਮਤੀ ਸੀ ।


ਅਸੀਂ ਦੋਵੇਂ ਸਹਿਮਤ ਹਾਂ ਕਿ ਅੱਜ ਦੇ ਆਲਮੀ ਵਾਤਾਵਰਣ ਵਿੱਚ ਭਾਰਤ ਅਤੇ ਯੂਰੋਪ ਦੀ ਸਾਂਝੇਦਾਰੀ ਬਹੁਤ ਮਹੱਤਵ ਰੱਖਦੀ ਹੈ। EU ਦੇ ਨਾਲ ਸਾਡੀ ਸਟ੍ਰੈਟੇਜਿਕ ਪਾਰਟਨਰਸ਼ਿਪ ਨੂੰ ਮਜ਼ਬੂਤ ਕਰਨ ਵਿੱਚ ਕ੍ਰੋਏਸ਼ੀਆ ਦਾ ਸਮਰਥਨ ਅਤੇ ਸਹਿਯੋਗ ਬਹੁਤ ਹੀ ਮਹੱਤਵਪੂਰਨ ਹੈ। 

ਅਸੀਂ ਦੋਵੇਂ ਇਸ  ਗੱਲ ਦਾ ਸਮਰਥਨ ਕਰਦੇ ਹਾਂ ਕਿ ਯੂਰੋਪ ਹੋਵੇ ਜਾਂ ਏਸ਼ੀਆ, ਸਮੱਸਿਆਵਾਂ ਦਾ ਸਮਾਧਾਨ ਰਣਭੂਮੀ ਤੋਂ ਨਹੀਂ ਨਿਕਲਦਾ। ਡਾਇਲੌਗ ਅਤੇ ਡਿਪਲੋਮੇਸੀ ਹੀ ਇੱਕ ਮਾਤਰ ਰਸਤਾ ਹੈ। ਕਿਸੇ ਵੀ ਦੇਸ਼ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਨਮਾਨ ਜ਼ਰੂਰੀ ਹੈ।

 

Friends,

ਅੱਜ ਇੱਥੇ ‘ਬਾਂਸਕਿ ਦਵੋਰੀ   ਵਿੱਚ ਹੋਣਾ ਮੇਰੇ ਲਈ ਇੱਕ ਵਿਸ਼ੇਸ਼ ਪਲ ਹੈ। ਜਿੱਥੇ ‘ਸਾਕਸਿਨਸਕੀ’ ਨੇ ਕ੍ਰੋਏਸ਼ਿਅਨ ਭਾਸ਼ਾ ਵਿੱਚ ਆਪਣਾ ਇਤਿਹਾਸਕ ਭਾਸ਼ਣ ਦਿੱਤਾ ਸੀ, ਮੈਨੂੰ ਹਿੰਦੀ ਵਿੱਚ ਆਪਣੀ ਗੱਲ ਰੱਖਣ ਵਿੱਚ ਇੱਕ ਮਾਣ ਅਤੇ ਸਕੂਨ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਨੇ ਸਹੀ ਕਿਹਾ ਸੀ, ‘ਭਾਸ਼ਾ ਇੱਕ ਪੁਲ ਹੈ”, ਅਤੇ ਅੱਜ ਅਸੀਂ ਉਸ ਨੂੰ ਮਜ਼ਬੂਤੀ ਦੇ ਰਹੇ ਹਾਂ। 

 

ਇੱਕ ਵਾਰ ਫਿਰ, ਕ੍ਰੋਏਸ਼ੀਆ ਵਿੱਚ ਸਾਡੇ ਮਹਿਮਾਨ ਨਵਾਜ਼ੀ ਲਈ ਮੈਂ ਪ੍ਰਧਾਨ ਮੰਤਰੀ ਜੀ ਦਾ ਹਾਰਦਿਕ ਧੰਨਵਾਦ ਕਰਦਾ ਹਾਂ। ਅਤੇ ਪ੍ਰਧਾਨ ਮੰਤਰੀ ਜੀ, ਮੈਂ ਇਹ ਵੀ ਆਸ ਕਰਦਾ ਹਾਂ ਕਿ ਤੁਸੀਂ ਸਾਨੂੰ ਭਾਰਤ ਵਿੱਚ ਜਲਦੀ ਤੋਂ ਜਲਦੀ ਸੁਆਗਤ ਕਰਨ ਦਾ ਅਵਸਰ ਪ੍ਰਦਾਨ ਕਰਾਂਗੇ।

ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Operation Sagar Bandhu: India provides assistance to restore road connectivity in cyclone-hit Sri Lanka

Media Coverage

Operation Sagar Bandhu: India provides assistance to restore road connectivity in cyclone-hit Sri Lanka
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 5 ਦਸੰਬਰ 2025
December 05, 2025

Unbreakable Bonds, Unstoppable Growth: PM Modi's Diplomacy Delivers Jobs, Rails, and Russian Billions