ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ ‘ਤੇ ਭਾਰਤ ਦੇ ਇਤਿਹਾਸ ਦੇ ਉਸ ਸਭ ਤੋਂ ਦੁਖਦ ਅਧਿਆਇ ਦੇ ਦੌਰਾਨ ਅਣਗਿਣਤ ਲੋਕਾਂ ਦੁਆਰਾ ਝੱਲੀ ਗਈ ਦੁੱਖ ਅਤੇ ਪੀੜਾ ਨੂੰ ਯਾਦ ਕੀਤਾ।
ਪ੍ਰਧਾਨ ਮੰਤਰੀ ਨੇ ਵਿਭਾਜਨ ਤੋਂ ਪ੍ਰਭਾਵਿਤ ਲੋਕਾਂ ਦੇ ਸਾਹਸ ਅਤੇ ਆਤਮਬਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਅਕਲਪਨੀ ਕਸ਼ਟ ਝੱਲਣ ਤੋਂ ਬਾਅਦ ਵੀ ਇੱਕ ਨਵੀਂ ਸ਼ੁਰੂਆਤ ਕਰਨ ਦਾ ਸਾਹਸ ਦਿਖਾਇਆ।
ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਕਿਹਾ:
“ਭਾਰਤ ਇਤਿਹਾਸ ਦੇ ਦੁਖਦ ਅਧਿਆਇ ਦੇ ਦੌਰਾਨ ਅਣਗਿਣਤ ਲੋਕਾਂ ਦੁਆਰਾ ਝੱਲੇ ਗਏ ਉਥਲ-ਪੁਥਲ ਅਤੇ ਦਰਦ ਨੂੰ ਯਾਦ ਕਰਦੇ ਹੋਏ ਅੱਜ ਦੇ ਦਿਨ ਨੂੰ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ (#PartitionHorrorsRemembranceDay) ਦੇ ਰੂਪ ਵਿੱਚ ਯਾਦ ਕਰਦਾ ਹੈ। ਇਹ ਉਨ੍ਹਾਂ ਦੇ ਸਾਹਸ ਦਾ ਸਨਮਾਨ ਕਰਨ ਦਾ ਵੀ ਦਿਨ ਹੈ, ਅਕਲਪਨੀ ਨੁਕਸਾਨ ਦਾ ਸਾਹਮਣਾ ਕਰਨ ਅਤੇ ਫਿਰ ਵੀ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਦੀ ਤਾਕਤ ਪ੍ਰਾਪਤ ਕਰਨ ਦੀ ਉਨ੍ਹਾਂ ਦੀ ਸਮਰੱਥਾ ਦਾ ਸਨਮਾਨ ਕਰਨ ਦਾ ਦਿਨ ਹੈ। ਪ੍ਰਭਾਵਿਤ ਹੋਏ ਕਈ ਲੋਕਾਂ ਨੇ ਆਪਣੇ ਜੀਵਨ ਦਾ ਪੁਨਰਨਿਰਮਾਣ ਕੀਤਾ ਅਤੇ ਜ਼ਿਕਰਯੋਗ ਉਪਲਬਧੀਆਂ ਹਾਸਲ ਕੀਤੀਆਂ। ਇਹ ਦਿਨ ਸਾਡੇ ਦੇਸ਼ ਨੂੰ ਇੱਕ ਸੂਤਰ ਵਿੱਚ ਪਿਰੋਣ ਵਾਲੇ ਸਦਭਾਵ ਦੇ ਬੰਧਨ ਨੂੰ ਮਜ਼ਬੂਤ ਕਰਨ ਦੀ ਸਾਡੀ ਸਥਾਈ ਜ਼ਿੰਮੇਦਾਰੀ ਦੀ ਵੀ ਯਾਦ ਦਿਵਾਉਂਦਾ ਹੈ।”
India observes #PartitionHorrorsRemembranceDay, remembering the upheaval and pain endured by countless people during that tragic chapter of our history. It is also a day to honour their grit...their ability to face unimaginable loss and still find the strength to start afresh.…
— Narendra Modi (@narendramodi) August 14, 2025


