ਭਾਰਤ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਸੇਵਾ ਤੀਰਥ ਅਤੇ ਕਰਤੱਵਯ ਭਵਨ ਦਾ ਨਿਰਮਾਣ ਕੀਤਾ ਗਿਆ ਹੈ: ਪ੍ਰਧਾਨ ਮੰਤਰੀ
ਵਿਕਸਤ ਭਾਰਤ ਵੱਲ ਵਧਦੇ ਹੋਏ ਇਹ ਜ਼ਰੂਰੀ ਹੈ ਕਿ ਭਾਰਤ ਬਸਤੀਵਾਦੀ ਮਾਨਸਿਕਤਾ ਦੇ ਹਰ ਅੰਸ਼ ਨੂੰ ਤਿਆਗ ਦੇਵੇ: ਪ੍ਰਧਾਨ ਮੰਤਰੀ
ਰੇਸ ਕੋਰਸ ਰੋਡ ਦਾ ਨਾਮ ਬਦਲ ਕੇ ਲੋਕ ਕਲਿਆਣ ਮਾਰਗ ਰੱਖਣਾ ਸਿਰਫ਼ ਨਾਮ ਬਦਲਣਾ ਨਹੀਂ ਸੀ, ਸਗੋਂ ਇਹ ਸੱਤਾ ਦੀ ਮਾਨਸਿਕਤਾ ਨੂੰ ਸੇਵਾ ਦੀ ਭਾਵਨਾ ਵਿੱਚ ਬਦਲਣ ਦੀ ਕੋਸ਼ਿਸ਼ ਸੀ: ਪ੍ਰਧਾਨ ਮੰਤਰੀ
ਨਵੇਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਸੇਵਾ ਤੀਰਥ ਦਾ ਨਾਮ ਦਿੱਤਾ ਗਿਆ ਹੈ; ਸੇਵਾ ਜਾਂ ਸੇਵਾ ਦੀ ਭਾਵਨਾ, ਭਾਰਤ ਦੀ ਆਤਮਾ ਹੈ, ਇਹੀ ਭਾਰਤ ਦੀ ਪਛਾਣ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਸੇਵਾ ਤੀਰਥ ਅਤੇ ਕਰਤੱਵਯ ਭਵਨ-1 ਅਤੇ 2 ਦੇ ਉਦਘਾਟਨ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਾਰੇ ਇੱਕ ਨਵੇਂ ਇਤਿਹਾਸ ਦੇ ਨਿਰਮਾਣ ਦੇ ਗਵਾਹ ਬਣ ਰਹੇ ਹਨ। ਉਨ੍ਹਾਂ ਉਜਾਗਰ ਕੀਤਾ ਕਿ ਵਿਕਰਮ ਸੰਵਤ 2082, ਫਾਲਗੁਣ ਕ੍ਰਿਸ਼ਨ ਪਕਸ਼ਾ ਦੀ ਵਿਜੈਯਾ ਏਕਾਦਸ਼ੀ, 24 ਮਾਘ, ਸਾਕਾ ਸੰਵਤ 1947, ਜੋ ਕਿ ਮੌਜੂਦਾ ਕਲੰਡਰ ਦੇ ਅਨੁਸਾਰ 13 ਫਰਵਰੀ, 2026 ਹੈ, ਇਹ ਦਿਨ ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਨਵੀਂ ਸ਼ੁਰੂਆਤ ਦਾ ਗਵਾਹ ਬਣਿਆ ਹੈ । ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸ਼ਾਸਤਰਾਂ ਵਿੱਚ ਵਿਜੈ ਏਕਾਦਸ਼ੀ ਦਾ ਬਹੁਤ ਮਹੱਤਵ ਹੈ, ਕਿਉਂਕਿ ਇਸ ਦਿਨ ਲਿਆ ਗਿਆ ਸੰਕਲਪ ਹਮੇਸ਼ਾ ਜਿੱਤ ਵੱਲ ਲੈ ਕੇ ਜਾਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਵਿਕਸਤ ਭਾਰਤ ਦੇ ਸੰਕਲਪ ਦੇ ਨਾਲ, ਅਸੀਂ ਸਾਰੇ ਸੇਵਾ ਤੀਰਥ ਅਤੇ ਕਰਤੱਵਯ ਭਵਨ ਵਿੱਚ ਪ੍ਰਵੇਸ਼ ਕਰ ਰਹੇ ਹਾਂ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਟੀਚੇ ਵਿੱਚ ਜਿੱਤ ਪ੍ਰਾਪਤ ਕਰਨ ਲਈ ਦੈਵੀ ਅਸ਼ੀਰਵਾਦ ਸਾਡੇ ਨਾਲ ਹੈ। ਪ੍ਰਧਾਨ ਮੰਤਰੀ ਨੇ ਸੇਵਾ ਤੀਰਥ ਅਤੇ ਇਨ੍ਹਾਂ ਨਵੀਂਆਂ ਇਮਾਰਤਾਂ ਲਈ ਪੀਐਮਓ ਟੀਮ, ਕੈਬਨਿਟ ਸਕੱਤਰੇਤ ਅਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਸਮੇਤ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਨ੍ਹਾਂ ਦੇ ਨਿਰਮਾਣ ਨਾਲ ਜੁੜੇ ਸਾਰੇ ਇੰਜੀਨੀਅਰਾਂ ਅਤੇ ਕਿਰਤੀ ਸਾਥੀਆਂ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕੀਤਾ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਆਜ਼ਾਦੀ ਤੋਂ ਬਾਅਦ ਦੇਸ਼ ਲਈ ਕਈ ਮਹੱਤਵਪੂਰਨ ਫ਼ੈਸਲੇ ਅਤੇ ਨੀਤੀਆਂ ਸਾਊਥ ਬਲਾਕ ਅਤੇ ਨੌਰਥ ਬਲਾਕ ਜਿਹੀਆਂ ਇਮਾਰਤਾਂ ਤੋਂ ਬਣਾਈਆਂ ਗਈਆਂ ਸਨ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਇਮਾਰਤਾਂ ਦਾ ਨਿਰਮਾਣ ਬ੍ਰਿਟਿਸ਼ ਸਾਮਰਾਜ ਦੇ ਪ੍ਰਤੀਕਾਂ ਦੇ ਰੂਪ ਵਿੱਚ ਕੀਤਾ ਗਿਆ ਸੀ, ਜਿਨ੍ਹਾਂ ਦਾ ਉਦੇਸ਼ ਭਾਰਤ ਨੂੰ ਸਦੀਆਂ ਤੱਕ ਗ਼ੁਲਾਮੀ ਦੀਆਂ ਜ਼ੰਜੀਰਾਂ ਵਿੱਚ ਬੰਨ੍ਹ ਕੇ ਰੱਖਣਾ ਸੀ।

 

ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਕੋਲਕਾਤਾ ਕਦੇ ਦੇਸ਼ ਦੀ ਰਾਜਧਾਨੀ ਹੋਇਆ ਕਰਦਾ ਸੀ, ਪਰ 1905 ਦੀ ਬੰਗਾਲ ਵੰਡ ਦੌਰਾਨ ਉਹ ਬ੍ਰਿਟਿਸ਼ ਵਿਰੋਧੀ ਅੰਦੋਲਨਾਂ ਦਾ ਇੱਕ ਮਜ਼ਬੂਤ ​​ਕੇਂਦਰ ਬਣ ਗਿਆ ਸੀ। ਇਸੇ ਕਾਰਨ 1911 ਵਿੱਚ ਅੰਗਰੇਜ਼ਾਂ ਨੇ ਰਾਜਧਾਨੀ ਨੂੰ ਕੋਲਕਾਤਾ ਤੋਂ ਦਿੱਲੀ ਤਬਦੀਲ ਕਰ ਦਿੱਤਾ । ਉਨ੍ਹਾਂ ਜ਼ਿਕਰ ਕੀਤਾ ਕਿ ਇਸ ਤੋਂ ਬਾਅਦ, ਬਸਤੀਵਾਦੀ ਸ਼ਾਸਨ ਦੀਆਂ ਜ਼ਰੂਰਤਾਂ ਅਤੇ ਮਾਨਸਿਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਨੌਰਥ ਬਲਾਕ ਅਤੇ ਸਾਊਥ ਬਲਾਕ ਦਾ ਨਿਰਮਾਣ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਵਿਸ਼ੇਸ਼ ਧਿਆਨ ਦਿਵਾਇਆ ਕਿ ਜਦੋਂ ਰਾਇਸੀਨਾ ਹਿਲਜ਼ 'ਤੇ ਇਨ੍ਹਾਂ ਇਮਾਰਤਾਂ ਦਾ ਉਦਘਾਟਨ ਹੋਇਆ ਸੀ, ਤਾਂ ਉਸ ਸਮੇਂ ਦੇ ਵਾਇਸਰਾਏ ਨੇ ਕਿਹਾ ਸੀ ਕਿ ਇਹ ਨਵੇਂ ਢਾਂਚੇ ਬ੍ਰਿਟਿਸ਼ ਸਮਰਾਟ ਦੀ ਇੱਛਾ ਅਨੁਸਾਰ ਬਣਾਏ ਗਏ ਹਨ - ਭਾਵ ਕਿ ਉਹ ਗ਼ੁਲਾਮ ਭਾਰਤ ਦੀ ਧਰਤੀ 'ਤੇ ਬ੍ਰਿਟਿਸ਼ ਰਾਜੇ ਦੇ ਦ੍ਰਿਸ਼ਟੀਕੋਣ ਨੂੰ ਥੋਪਣ ਦਾ ਇੱਕ ਸਾਧਨ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਏਸੀਨਾ ਹਿਲਜ਼ ਨੂੰ ਇਸ ਲਈ ਚੁਣਿਆ ਗਿਆ ਸੀ ਤਾਂ ਜੋ ਇਹ ਇਮਾਰਤਾਂ ਬਾਕੀ ਸਾਰਿਆਂ ਤੋਂ ਉੱਪਰ ਰਹਿਣ, ਅਤੇ ਕੋਈ ਵੀ ਇਨ੍ਹਾਂ ਦੇ ਬਰਾਬਰ ਖੜ੍ਹਾ ਨਾ ਹੋ ਸਕੇ । ਸ਼੍ਰੀ ਮੋਦੀ ਨੇ ਇਸ ਦੀ ਤੁਲਨਾ ਸੇਵਾ ਤੀਰਥ ਕੰਪਲੈਕਸ ਨਾਲ ਕਰਦਿਆਂ ਕਿਹਾ ਕਿ ਇਹ ਕਿਸੇ ਪਹਾੜੀ 'ਤੇ ਨਹੀਂ, ਸਗੋਂ ਸਿੱਧੇ ਜ਼ਮੀਨ ਨਾਲ ਜੁੜਿਆ ਹੋਇਆ ਹੈ । ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਜਿੱਥੇ ਸਾਊਥ ਬਲਾਕ ਅਤੇ ਨੌਰਥ ਬਲਾਕ ਦਾ ਨਿਰਮਾਣ ਬਸਤੀਵਾਦੀ ਮਾਨਸਿਕਤਾ ਨੂੰ ਲਾਗੂ ਕਰਨ ਲਈ ਕੀਤਾ ਗਿਆ ਸੀ, ਉੱਥੇ ਹੀ ਅੱਜ ਸੇਵਾ ਤੀਰਥ ਅਤੇ ਕਰਤੱਵਯ ਭਵਨ ਭਾਰਤ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਬਣਾਏ ਗਏ ਹਨ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇੱਥੇ ਲਏ ਜਾਣ ਵਾਲੇ ਫ਼ੈਸਲੇ ਹੁਣ ਕਿਸੇ ਸਮਰਾਟ ਦੀ ਸੋਚ ਨੂੰ ਨਹੀਂ ਦਰਸਾਉਣਗੇ, ਸਗੋਂ 140 ਕਰੋੜ ਨਾਗਰਿਕਾਂ ਦੀਆਂ ਉਮੀਦਾਂ ਨੂੰ ਅੱਗੇ ਵਧਾਉਣ ਦੀ ਨੀਂਹ ਬਣਨਗੇ। ਇਸੇ ਭਾਵਨਾ ਦੇ ਨਾਲ ਪ੍ਰਧਾਨ ਮੰਤਰੀ ਨੇ ਸੇਵਾ ਤੀਰਥ ਅਤੇ ਕਰਤੱਵਯ ਭਵਨ ਭਾਰਤ ਦੇ ਲੋਕਾਂ ਨੂੰ ਸਮਰਪਿਤ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦੀ ਪਹਿਲੀ ਤਿਮਾਹੀ ਹੁਣ ਖ਼ਤਮ ਹੋ ਚੁੱਕੀ ਹੈ ਅਤੇ ਇਹ ਜ਼ਰੂਰੀ ਹੈ ਕਿ ਵਿਕਸਤ ਭਾਰਤ ਦਾ ਦ੍ਰਿਸ਼ਟੀਕੋਣ ਨਾ ਸਿਰਫ਼ ਨੀਤੀਆਂ ਅਤੇ ਯੋਜਨਾਵਾਂ ਵਿੱਚ, ਸਗੋਂ ਕਾਰਜ ਸਥਾਨਾਂ ਅਤੇ ਇਮਾਰਤਾਂ ਵਿੱਚ ਵੀ ਪ੍ਰਤੀਬਿੰਬਤ ਹੋਵੇ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਿਨ੍ਹਾਂ ਥਾਵਾਂ ਤੋਂ ਦੇਸ਼ ਦਾ ਸ਼ਾਸਨ ਚਲਾਇਆ ਜਾਂਦਾ ਹੈ, ਉਹ ਅਸਰਦਾਰ ਅਤੇ ਪ੍ਰੇਰਨਾਦਾਇਕ, ਪ੍ਰਭਾਵਸ਼ਾਲੀ ਅਤੇ ਪ੍ਰੇਰਕ ਹੋਣੇ ਚਾਹੀਦੇ ਹਨ। ਉਨ੍ਹਾਂ ਇਸ ਗੱਲ 'ਤੇ ਚਾਨਣਾ ਪਾਇਆ ਕਿ ਤੇਜ਼ੀ ਨਾਲ ਉੱਭਰ ਰਹੀਆਂ ਨਵੀਂਆਂ ਤਕਨਾਲੋਜੀਆਂ ਦੇ ਯੁੱਗ ਵਿੱਚ, ਪੁਰਾਣੀਆਂ ਇਮਾਰਤਾਂ ਸਹੂਲਤਾਂ ਦੇ ਵਿਸਥਾਰ ਅਤੇ ਨਵੇਂ ਉਪਕਰਣਾਂ ਨੂੰ ਅਪਣਾਉਣ ਲਈ ਅਯੋਗ ਸਾਬਤ ਹੋ ਰਹੀਆਂ ਸਨ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਸਾਊਥ ਬਲਾਕ ਅਤੇ ਨੌਰਥ ਬਲਾਕ ਵਿੱਚ ਜਗ੍ਹਾ ਦੀ ਕਮੀ ਅਤੇ ਸਹੂਲਤਾਂ ਸੀਮਤ ਸਨ, ਨਾਲ ਹੀ , ਲਗਭਗ ਸੌ ਸਾਲ ਪੁਰਾਣੇ ਹੋਣ ਕਾਰਨ ਉਹ ਅੰਦਰੂਨੀ ਤੌਰ 'ਤੇ ਖ਼ਰਾਬ ਹੋ ਰਹੇ ਸਨ ਅਤੇ ਕਈ ਹੋਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਨੂੰ ਇਨ੍ਹਾਂ ਚੁਣੌਤੀਆਂ ਬਾਰੇ ਲਗਾਤਾਰ ਜਾਣੂ ਕਰਾਉਣਾ ਮਹੱਤਵਪੂਰਨ ਹੈ। ਉਨ੍ਹਾਂ ਨੇ ਧਿਆਨ ਦਿਵਾਇਆ ਕਿ ਆਜ਼ਾਦੀ ਦੇ ਦਹਾਕਿਆਂ ਬਾਅਦ ਵੀ, ਭਾਰਤ ਸਰਕਾਰ ਦੇ ਕਈ ਮੰਤਰਾਲੇ ਦਿੱਲੀ ਵਿੱਚ 50 ਤੋਂ ਵੱਧ ਵੱਖ-ਵੱਖ ਥਾਵਾਂ ਤੋਂ ਕੰਮ ਕਰ ਰਹੇ ਸਨ। ਉਨ੍ਹਾਂ ਉਜਾਗਰ ਕੀਤਾ ਕਿ ਹਰ ਸਾਲ ਇਨ੍ਹਾਂ ਮੰਤਰਾਲਿਆਂ ਲਈ ਇਮਾਰਤਾਂ ਦੇ ਕਿਰਾਏ 'ਤੇ 1,500 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਸਨ, ਜਦੋਂ ਕਿ ਦਫ਼ਤਰਾਂ ਵਿੱਚ ਆਉਣ-ਜਾਣ ਵਾਲੇ 8,000 ਤੋਂ 10,000 ਕਰਮਚਾਰੀਆਂ ਲਈ ਰੋਜ਼ਾਨਾ ਲੌਜਿਸਟਿਕਸ ਖ਼ਰਚੇ ਵੀ ਕਰਨੇ ਪੈਂਦੇ ਸਨ । ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੇਵਾ ਤੀਰਥ ਅਤੇ ਕਰਤੱਵਯ ਭਵਨਾਂ ਦੇ ਨਿਰਮਾਣ ਨਾਲ ਇਨ੍ਹਾਂ ਖ਼ਰਚਿਆਂ ਵਿੱਚ ਕਮੀ ਆਵੇਗੀ ਅਤੇ ਕਰਮਚਾਰੀਆਂ ਦੇ ਸਮੇਂ ਦੀ ਬਚਤ ਹੋਵੇਗੀ । 

ਸ਼੍ਰੀ ਮੋਦੀ ਨੇ ਸਵੀਕਾਰ ਕੀਤਾ ਕਿ ਇਸ ਤਬਦੀਲੀ ਦੇ ਦਰਮਿਆਨ ਪੁਰਾਣੀਆਂ ਇਮਾਰਤਾਂ ਵਿੱਚ ਬਿਤਾਏ ਸਾਲਾਂ ਦੀਆਂ ਯਾਦਾਂ ਹਮੇਸ਼ਾ ਰਹਿਣਗੀਆਂ, ਕਿਉਂਕਿ ਉੱਥੋਂ ਹੀ ਦੇਸ਼ ਨੂੰ ਨਵੀਂ ਦਿਸ਼ਾ ਦੇਣ ਵਾਲੇ ਅਤੇ ਸੁਧਾਰਾਂ ਦੀ ਸ਼ੁਰੂਆਤ ਕਰਨ ਵਾਲੇ ਬਹੁਤ ਸਾਰੇ ਮੁੱਖ ਫ਼ੈਸਲੇ ਲਏ ਗਏ ਸਨ। ਉਨ੍ਹਾਂ ਨੇ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਕੰਪਲੈਕਸ ਭਾਰਤ ਦੇ ਇਤਿਹਾਸ ਦਾ ਇੱਕ ਅਮਰ ਹਿੱਸਾ ਹਨ। ਇਸ ਲਈ ਪ੍ਰਧਾਨ ਮੰਤਰੀ ਨੇ ਪੁਰਾਣੀ ਇਮਾਰਤ ਨੂੰ ਰਾਸ਼ਟਰ ਲਈ ਇੱਕ ਅਜਾਇਬ ਘਰ ਵਜੋਂ ਸਮਰਪਿਤ ਕਰਨ ਦੇ ਫ਼ੈਸਲੇ ਦਾ ਐਲਾਨ ਕੀਤਾ, ਜਿਸ ਨਾਲ ਇਸ ਨੂੰ ਯੁੱਗਾਂ ਲਈ ਭਾਰਤ ਦੇ ਅਜਾਇਬ ਘਰ ਦਾ ਹਿੱਸਾ ਬਣਾਇਆ ਜਾਵੇਗਾ। ਉਨ੍ਹਾਂ ਨੇ ਉਜਾਗਰ ਕੀਤਾ ਕਿ ਇਹ ਇਮਾਰਤ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਕੇਂਦਰ ਬਣੇਗੀ ਅਤੇ ਜਦੋਂ ਨੌਜਵਾਨ ਇੱਥੇ ਆਉਣਗੇ, ਉਦੋਂ ਇਹ ਇਤਿਹਾਸਕ ਵਿਰਾਸਤ ਉਨ੍ਹਾਂ ਦਾ ਮਾਰਗਦਰਸ਼ਨ ਕਰੇਗੀ।

 

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇੱਕ ਵਿਕਸਤ ਭਾਰਤ ਦੀ ਯਾਤਰਾ ਵਿੱਚ ਬਸਤੀਵਾਦੀ ਮਾਨਸਿਕਤਾ ਤੋਂ ਮੁਕਤ ਹੋ ਕੇ ਅੱਗ ਵੱਧਣਾ ਜ਼ਰੂਰੀ ਸੀ। ਉਨ੍ਹਾਂ ਖੇਦ ਪ੍ਰਗਟ ਕਰਦਿਆਂ ਕਿਹਾ ਕਿ ਬਦਕਿਸਮਤੀ ਨਾਲ ਆਜ਼ਾਦੀ ਤੋਂ ਬਾਅਦ ਵੀ ਬਸਤੀਵਾਦੀ ਸ਼ਾਸਨ ਦੇ ਪ੍ਰਤੀਕਾਂ ਨੂੰ ਢੋਇਆ ਜਾਂਦਾ ਰਿਹਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ ਕਦੇ ਰੇਸ ਕੋਰਸ ਰੋਡ ਕਿਹਾ ਜਾਂਦਾ ਸੀ, ਉਪ ਰਾਸ਼ਟਰਪਤੀ ਲਈ ਕੋਈ ਨਿਰਧਾਰਿਤ ਰਿਹਾਇਸ਼ ਨਹੀਂ ਸੀ ਅਤੇ ਲੋਕਤੰਤਰ ਹੋਣ ਦੇ ਬਾਵਜੂਦ ਰਾਸ਼ਟਰਪਤੀ ਭਵਨ ਵੱਲ ਜਾਣ ਵਾਲੀ ਸੜਕ ਨੂੰ ਰਾਜਪਥ ਕਿਹਾ ਜਾਂਦਾ ਸੀ। ਉਨ੍ਹਾਂ ਨੇ ਉਜਾਗਰ ਕੀਤਾ ਕਿ ਆਜ਼ਾਦ ਭਾਰਤ ਕੋਲ ਨਾ ਤਾਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਲਈ ਕੋਈ ਯਾਦਗਾਰ ਸੀ ਅਤੇ ਨਾ ਹੀ ਕੁਰਬਾਨੀਆਂ ਦੇਣ ਵਾਲੇ ਪੁਲਿਸ ਕਰਮੀਆਂ ਲਈ । ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਅਜ਼ਾਦ ਰਾਸ਼ਟਰ ਦੀ ਰਾਜਧਾਨੀ ਬਸਤੀਵਾਦੀ ਮਾਨਸਿਕਤਾ ਵਿੱਚ ਡੂੰਘੀ ਤਰ੍ਹਾਂ ਉਲਝੀ ਹੋਈ ਸੀ, ਜਿੱਥੇ ਦਿੱਲੀ ਦੀਆਂ ਇਮਾਰਤਾਂ, ਜਨਤਕ ਥਾਵਾਂ ਅਤੇ ਇਤਿਹਾਸਕ ਸਥਾਨ ਅਜਿਹੇ ਪ੍ਰਤੀਕਾਂ ਨਾਲ ਭਰੇ ਹੋਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਅਤੇ 2014 ਵਿੱਚ ਦੇਸ਼ ਨੇ ਸੰਕਲਪ ਲਿਆ ਕਿ ਹੁਣ ਬਸਤੀਵਾਦੀ ਮਾਨਸਿਕਤਾ ਹੋਰ ਨਹੀਂ ਚੱਲੇਗੀ। ਉਨ੍ਹਾਂ ਜ਼ਿਕਰ ਕੀਤਾ ਕਿ ਇਸ ਮਾਨਸਿਕਤਾ ਨੂੰ ਬਦਲਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਸ਼ਹੀਦਾਂ ਦੇ ਸਨਮਾਨ ਲਈ ਰਾਸ਼ਟਰੀ ਸਮਰ ਸਮਾਰਕ ਅਤੇ ਪੁਲਿਸ ਦੀ ਬਹਾਦਰੀ ਨੂੰ ਮਾਨਤਾ ਦੇਣ ਲਈ ਪੁਲਿਸ ਸਮਾਰਕ ਦਾ ਨਿਰਮਾਣ ਹੋਇਆ। ਉਨ੍ਹਾਂ ਯਾਦ ਕੀਤਾ ਕਿ ਰੇਸ ਕੋਰਸ ਰੋਡ ਦਾ ਨਾਮ ਬਦਲ ਕੇ ਲੋਕ ਕਲਿਆਣ ਮਾਰਗ ਕੀਤਾ ਗਿਆ, ਜੋ ਸਿਰਫ਼ ਨਾਮ ਬਦਲਣਾ ਨਹੀਂ ਸੀ, ਸਗੋਂ ਸੱਤਾ ਦੇ ਨਜ਼ਰੀਏ ਨੂੰ ਸੇਵਾ ਦੀ ਭਾਵਨਾ ਵਿੱਚ ਬਦਲਣ ਦਾ ਇੱਕ ਯਤਨ ਸੀ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਨ੍ਹਾਂ ਫ਼ੈਸਲਿਆਂ ਦੇ ਪਿੱਛੇ ਇੱਕ ਡੂੰਘੀ ਭਾਵਨਾ ਅਤੇ ਇੱਕ ਸਪਸ਼ਟ ਦ੍ਰਿਸ਼ਟੀਕੋਣ  ਹੈ, ਜੋ ਭਾਰਤ ਦੇ ਵਰਤਮਾਨ, ਅਤੀਤ ਅਤੇ ਭਵਿੱਖ ਨੂੰ ਰਾਸ਼ਟਰੀ ਗੌਰਵ ਨਾਲ ਜੋੜਦਾ ਹੈ। ਉਨ੍ਹਾਂ ਨੇ ਸਮਝਾਇਆ ਕਿ ਜਿਸ ਸਥਾਨ ਨੂੰ ਕਦੇ ਰਾਜਪਥ ਵਜੋਂ ਜਾਣਿਆ ਜਾਂਦਾ ਸੀ, ਉੱਥੇ ਆਮ ਨਾਗਰਿਕਾਂ ਲਈ ਲੋੜੀਂਦੀਆਂ ਸਹੂਲਤਾਂ ਅਤੇ ਪ੍ਰਬੰਧਾਂ ਦੀ ਘਾਟ ਸੀ। ਅੱਜ ਉਸ ਨੂੰ ਕਰਤੱਵਯ ਪੱਥ ਦੇ ਰੂਪ ਵਿੱਚ ਮੁੜ ਵਿਕਸਤ ਕੀਤਾ ਗਿਆ ਹੈ, ਜੋ ਪਰਿਵਾਰਾਂ, ਬੱਚਿਆਂ ਅਤੇ ਨਾਗਰਿਕਾਂ ਲਈ ਇੱਕ ਜੀਵਿਤ ਜਨਤਕ ਸਥਾਨ ਬਣ ਚੁੱਕਿਆ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ ਇਸੇ ਕੰਪਲੈਕਸ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਇੱਕ ਸ਼ਾਨਦਾਰ ਬੁੱਤ ਸਥਾਪਿਤ ਕੀਤਾ ਗਿਆ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਦੇਸ਼ ਦੀ ਰਾਜਧਾਨੀ ਹੁਣ ਆਪਣੇ ਮਹਾਨ ਨਾਇਕਾਂ ਦਾ ਸਨਮਾਨ ਕਰਦੀ ਹੈ ਅਤੇ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਦੀ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਰਾਸ਼ਟਰਪਤੀ ਭਵਨ ਕੰਪਲੈਕਸ ਵਿੱਚ ਵੀ ਬਦਲਾਅ ਕੀਤੇ ਗਏ ਹਨ, ਜਿੱਥੇ ਮੁਗ਼ਲ ਗਾਰਡਨ ਦਾ ਨਾਮ ਬਦਲ ਕੇ ਅੰਮ੍ਰਿਤ ਉਦਯਾਨ ਕੀਤਾ ਗਿਆ। ਉਨ੍ਹਾਂ ਜ਼ਿਕਰ ਕੀਤਾ ਕਿ ਜਦੋਂ ਨਵੇਂ ਸੰਸਦ ਭਵਨ ਦਾ ਨਿਰਮਾਣ ਹੋਇਆ, ਤਾਂ ਪੁਰਾਣੀ ਇਮਾਰਤ ਨੂੰ ਭੁਲਾਇਆ ਨਹੀਂ ਗਿਆ, ਸਗੋਂ 'ਸੰਵਿਧਾਨ ਸਦਨ' ਦੇ ਰੂਪ ਵਜੋਂ ਇੱਕ ਨਵੀਂ ਪਛਾਣ ਦਿੱਤੀ ਗਈ । ਉਨ੍ਹਾਂ ਕਿਹਾ ਕਿ ਜਦੋਂ ਮੰਤਰਾਲਿਆਂ ਨੂੰ ਇੱਕ ਕੰਪਲੈਕਸ ਵਿੱਚ ਇਕੱਠਾ ਕੀਤਾ ਗਿਆ,  ਤਾਂ ਉਨ੍ਹਾਂ ਇਮਾਰਤਾਂ ਦਾ ਨਾਮ 'ਕਰਤੱਵਯ ਭਵਨ' ਰੱਖਿਆ ਗਿਆ । ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਾਮ ਬਦਲਣ ਦੀਆਂ ਇਹ ਪਹਿਲਕਦਮੀਆਂ ਸਿਰਫ਼ ਸ਼ਬਦਾਂ ਦੀਆਂ ਤਬਦੀਲੀਆਂ ਨਹੀਂ ਹਨ, ਸਗੋਂ ਇਹ ਇੱਕ ਸਥਾਈ ਵਿਚਾਰਧਾਰਕ ਦ੍ਰਿਸ਼ਟੀਕੋਣ ਨੂੰ ਦਰਸਾਉਂਦੀਆਂ ਹਨ - ਇੱਕ ਅਜਿਹਾ ਅਜ਼ਾਦ ਭਾਰਤ ਜਿਸਦੀ ਆਪਣੀ ਪਛਾਣ ਹੋਵੇ ਅਤੇ ਬਸਤੀਵਾਦੀ ਯਾਦਾਂ ਦੇ ਪ੍ਰਭਾਵ ਤੋਂ ਮੁਕਤ ਹੋਵੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਸੇਵਾ ਤੀਰਥ ਦਾ ਨਾਮ ਦਿੱਤਾ ਗਿਆ ਹੈ ,ਜੋ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਸੇਵਾ ਦੀ ਭਾਵਨਾ ਭਾਰਤ ਦੀ ਆਤਮਾ ਅਤੇ ਉਸਦੀ ਅਸਲ ਪਛਾਣ ਹੈ। ਉਨ੍ਹਾਂ ਨੇ ਸ਼੍ਰੀ ਰਾਮਕ੍ਰਿਸ਼ਨ ਪਰਮਹੰਸ ਜੀ ਦੇ ਉਨ੍ਹਾਂ ਸ਼ਬਦਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਕਿਹਾ ਸੀ ਕਿ ਸ਼ਿਵ ਗਿਆਨ ਰਾਹੀਂ ਮਨੁੱਖਤਾ ਦੀ ਸੇਵਾ ਸਿਰਫ਼ ਇੱਕ ਅਧਿਆਤਮਿਕ ਵਿਚਾਰ ਨਹੀਂ ਹੈ, ਸਗੋਂ ਰਾਸ਼ਟਰ ਨਿਰਮਾਣ ਦਾ ਇੱਕ ਦਰਸ਼ਨ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਇਮਾਰਤ ਹਰ ਕਿਸੇ ਨੂੰ ਲਗਾਤਾਰ ਯਾਦ ਦਿਵਾਉਂਦੀ ਰਹੇਗੀ ਕਿ ਸ਼ਾਸਨ ਦਾ ਅਰਥ ਸੇਵਾ ਹੈ ਅਤੇ ਜ਼ਿੰਮੇਵਾਰੀ ਦਾ ਅਰਥ ਹੈ ਸਮਰਪਣ। ਸ਼ਾਸਤਰਾਂ ਦੀਆਂ ਸਿੱਖਿਆਵਾਂ, "ਸੇਵਾ ਪਰਮੋ ਧਰਮ:", ਭਾਵ ਸੇਵਾ ਸਰਵਉੱਚ ਧਰਮ ਹੈ 'ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਇਹੀ ਪ੍ਰਧਾਨ ਮੰਤਰੀ ਦਫ਼ਤਰ ਅਤੇ ਸਰਕਾਰ ਦਾ ਦ੍ਰਿਸ਼ਟੀਕੋਣ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਸੇਵਾ ਤੀਰਥ ਸਿਰਫ਼ ਇੱਕ ਨਾਮ ਨਹੀਂ ਹੈ, ਸਗੋਂ ਇੱਕ ਸੰਕਲਪ ਹੈ - ਨਾਗਰਿਕਾਂ ਦੀ ਸੇਵਾ ਰਾਹੀਂ ਇੱਕ ਪਵਿੱਤਰ ਸਥਾਨ ਅਤੇ ਸੇਵਾ ਦੇ ਸੰਕਲਪ ਨੂੰ ਸਿੱਧੀ ਤੱਕ ਲੈ ਜਾਣ ਦਾ ਇੱਕ ਕੇਂਦਰ। ਉਨ੍ਹਾਂ ਨੇ ਤੀਰਥ ਸ਼ਬਦ ਦੀ ਵਿਆਖਿਆ ਕਰਦਿਆਂ ਕਿਹਾ ਕਿ ਤੀਰਥ ਉਹ ਹੈ ਜਿਸ ਵਿੱਚ ਉੱਨਤੀ ਅਤੇ ਟੀਚਿਆਂ ਦੀ ਪ੍ਰਾਪਤੀ ਦੀ ਸਮਰੱਥਾ ਹੋਵੇ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੇ ਕੋਲ ਵੀ ਇੱਕ ਵਿਕਸਤ ਰਾਸ਼ਟਰ ਬਣਨ, ਆਤਮ-ਨਿਰਭਰਤਾ ਪ੍ਰਾਪਤ ਕਰਨ, ਕਰੋੜਾਂ ਲੋਕਾਂ ਨੂੰ ਗ਼ਰੀਬੀ ਤੋਂ ਮੁਕਤ ਕਰਨ ਅਤੇ ਦੇਸ਼ ਨੂੰ ਬਸਤੀਵਾਦੀ ਮਾਨਸਿਕਤਾ ਤੋਂ ਅਜ਼ਾਦੀ ਦਿਵਾਉਣ ਦੇ ਟੀਚੇ ਹਨ ਅਤੇ ਇਹ ਸਾਰੇ ਟੀਚੇ ਸੇਵਾ ਸ਼ਕਤੀ ਨਾਲ ਹੀ ਪ੍ਰਾਪਤ ਹੋਣਗੇ ।  

 

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਅੱਜ ਜਦੋਂ ਭਾਰਤ ਸੁਧਾਰ ਐਕਸਪ੍ਰੈੱਸ 'ਤੇ ਸਵਾਰ ਹੋ ਕੇ ਅੰਤਰਰਾਸ਼ਟਰੀ ਸਬੰਧਾਂ ਵਿੱਚ ਇੱਕ ਨਵਾਂ ਅਧਿਆਇ ਲਿਖ ਰਿਹਾ ਹੈ, ਵਪਾਰ ਸਮਝੌਤਿਆਂ ਰਾਹੀਂ ਵਿਕਾਸ ਦੇ ਨਵੇਂ ਰਾਹ ਖੋਲ੍ਹ ਰਿਹਾ ਹੈ ਅਤੇ ਸਰਕਾਰੀ ਯੋਜਨਾਵਾਂ ਦੀ 100% ਸੰਤ੍ਰਿਪਤਤਾ ਪ੍ਰਾਪਤ ਕਰਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ ਤਾਂ ਅਜਿਹੀ ਸਥਿਤੀ ਵਿੱਚ ਸੇਵਾ ਤੀਰਥ ਅਤੇ ਕਰਤੱਵਯ ਭਵਨਾਂ ਵਿੱਚ ਕਾਰਜ ਦੀ ਨਵੀਂ ਰਫ਼ਤਾਰ ਅਤੇ ਵਧਿਆ ਹੋਇਆ ਆਤਮ-ਵਿਸ਼ਵਾਸ ਰਾਸ਼ਟਰੀ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਇੱਕ ਵੱਡੀ ਭੂਮਿਕਾ ਨਿਭਾਏਗਾ।

ਪ੍ਰਧਾਨ ਮੰਤਰੀ ਨੂੰ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤੀ ਸੱਭਿਆਚਾਰ ਸਾਨੂੰ ਸਿਖਾਉਂਦਾ ਹੈ ਕਿ ਹਰ ਸ਼ੁਭ ਕਾਰਜ ਤੋਂ ਪਹਿਲਾਂ ਲੋਕ ਭਲਾਈ ਦਾ ਇੱਕ ਸੰਕਲਪ ਹੋਣਾ ਚਾਹੀਦਾ ਹੈ, ਜੋ ਕਿ ਸਾਰੀਆਂ ਦਿਸ਼ਾਵਾਂ ਤੋਂ ਆਉਣ ਵਾਲੇ ਮਹਾਨ ਵਿਚਾਰਾਂ ਤੋਂ ਨਿਰਦੇਸ਼ਤ ਹੋਵੇ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹੀ ਇਨ੍ਹਾਂ ਇਮਾਰਤਾਂ ਦੀ ਆਤਮਾ ਹੋਣੀ ਚਾਹੀਦੀ ਹੈ, ਕਿਉਂਕਿ ਭਾਰਤ ਦੇ ਮਹਾਨ ਲੋਕਤੰਤਰ ਵਿੱਚ ਲੋਕਾਂ ਦੇ ਵਿਚਾਰ ਹੀ ਅਸਲ ਸ਼ਕਤੀ ਹਨ, ਉਨ੍ਹਾਂ ਦੇ ਸੁਪਨੇ ਹੀ ਅਸਲ ਪੂੰਜੀ ਹਨ, ਉਨ੍ਹਾਂ ਦੀਆਂ ਉਮੀਦਾਂ ਹੀ ਤਰਜੀਹਾਂ ਹਨ ਅਤੇ ਉਨ੍ਹਾਂ ਦੀਆਂ ਇੱਛਾਵਾਂ ਹੀ ਮਾਰਗ-ਦਰਸ਼ਕ ਚਾਨਣ ਮੁਨਾਰੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਭਾਵਨਾਵਾਂ ਅਤੇ ਇਨ੍ਹਾਂ ਇਮਾਰਤਾਂ ਵਿਚਕਾਰ ਨਾ ਤਾਂ ਕੋਈ ਦੀਵਾਰ ਹੋਣੀ ਚਾਹੀਦੀ ਹੈ ਅਤੇ ਨਾ ਹੀ ਕੋਈ ਦੂਰੀ, ਕਿਉਂਕਿ ਨੀਤੀਆਂ ਉਦੋਂ ਹੀ ਜੀਵਿਤ ਹੁੰਦੀਆਂ ਹਨ, ਜਦੋਂ ਲੋਕਾਂ ਦੇ ਸੁਪਨਿਆਂ ਨੂੰ ਸਮਝਿਆ ਜਾਵੇ ਅਤੇ ਫ਼ੈਸਲੇ ਉਦੋਂ ਹੀ ਅਸਰਦਾਰ ਹੁੰਦੇ ਹਨ, ਜਦੋਂ ਉਨ੍ਹਾਂ ਦੀਆਂ ਇੱਛਾਵਾਂ ਨੂੰ ਮਹਿਸੂਸ ਕੀਤਾ ਜਾਵੇ ।  

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਪਿਛਲੇ ਗਿਆਰਾਂ ਸਾਲਾਂ ਵਿੱਚ ਗਵਰਨੈਂਸ ਦਾ ਇੱਕ ਨਵਾਂ ਮਾਡਲ ਉੱਭਰ ਕੇ ਸਾਹਮਣੇ ਆਇਆ ਹੈ,ਜਿੱਥੇ ਫ਼ੈਸਲੇ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਨਾਗਰਿਕ ਹਨ । ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ "ਨਾਗਰਿਕ ਦੇਵੋ ਭਵ" ਸਿਰਫ਼ ਇੱਕ ਵਾਕੰਸ਼ ਨਹੀਂ , ਸਗੋਂ ਇਹ ਸਾਡੀ ਕਾਰਜ ਸੰਸਕ੍ਰਿਤੀ ਹੈ, ਜਿਸ ਨੂੰ ਇਨ੍ਹਾਂ ਨਵੀਂਆਂ ਇਮਾਰਤਾਂ ਵਿੱਚ ਪ੍ਰਵੇਸ਼ ਕਰਦੇ ਸਮੇਂ ਸਾਰੇ ਅਧਿਕਾਰੀਆਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਸੇਵਾ ਤੀਰਥ ਵਿੱਚ ਲਿਆ ਜਾਣ ਵਾਲਾ ਹਰ ਫ਼ੈਸਲਾ, ਅੱਗੇ ਜਾਣ ਵਾਲੀ ਹਰ ਫਾਈਲ ਅਤੇ ਇੱਥੇ ਬਿਤਾਇਆ ਗਿਆ ਹਰ ਪਲ 140 ਕਰੋੜ ਨਾਗਰਿਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਸਮਰਪਿਤ ਹੋਣਾ ਚਾਹੀਦਾ ਹੈ । ਉਨ੍ਹਾਂ ਨੇ ਹਰੇਕ ਅਧਿਕਾਰੀ, ਕਰਮਚਾਰੀ ਅਤੇ ਕਰਮਯੋਗੀ ਨੂੰ ਅਪੀਲ ਕੀਤੀ ਕਿ ਜਦੋਂ ਵੀ ਉਹ ਇਸ ਇਮਾਰਤ ਵਿੱਚ ਕਦਮ ਰੱਖਣ, ਤਾਂ ਇੱਕ ਪਲ ਲਈ ਰੁਕਣ, ਅਤੇ ਆਪਣੇ ਆਪ ਨੂੰ ਪੁੱਛਣ -ਕੀ ਅੱਜ ਦਾ ਉਨ੍ਹਾਂ ਦਾ ਕੰਮ ਕਰੋੜਾਂ ਨਾਗਰਿਕਾਂ ਦੇ ਜੀਵਨ ਨੂੰ ਸੁਖਾਲਾ ਬਣਾਏਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹੀ ਆਤਮ-ਚਿੰਤਨ ਇਸ ਸਥਾਨ ਦੀ ਸਭ ਤੋਂ ਵੱਡੀ ਸ਼ਕਤੀ ਬਣੇਗਾ।  

 

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਅਸੀਂ ਇੱਥੇ ਅਧਿਕਾਰ ਜਤਾਉਣ ਨਹੀਂ, ਸਗੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਆਏ ਹਾਂ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਸ਼ਾਸਨ ਸੇਵਾ ਦੀ ਭਾਵਨਾ ਨਾਲ ਪ੍ਰੇਰਿਤ ਹੁੰਦਾ ਹੈ, ਤਾਂ ਨਤੀਜੇ ਅਸਧਾਰਨ ਹੁੰਦੇ ਹਨ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਇਸੇ ਸੇਵਾ ਭਾਵਨਾ ਦਾ ਨਤੀਜਾ ਹੈ ਕਿ ਅੱਜ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ ਅਤੇ ਦੇਸ਼ ਦੀ ਅਰਥ-ਵਿਵਸਥਾ ਨੇ ਇੱਕ ਨਵੀਂ ਗਤੀ ਹਾਸਲ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਵਿਕਸਤ ਭਾਰਤ 2047 ਸਿਰਫ਼ ਇੱਕ ਟੀਚਾ ਨਹੀਂ, ਸਗੋਂ ਦੁਨੀਆ ਦੇ ਸਾਹਮਣੇ ਭਾਰਤ ਦਾ ਇੱਕ ਅਟੁੱਟ ਸੰਕਲਪ ਹੈ। ਇਸ ਲਈ, ਇੱਥੇ ਬਣਨ ਵਾਲੀ ਹਰ ਨੀਤੀ ਅਤੇ ਲਿਆ ਜਾਣ ਵਾਲਾ ਹਰ ਫ਼ੈਸਲਾ ਨਿਰੰਤਰ ਸੇਵਾ ਭਾਵਨਾ ਨਾਲ ਪ੍ਰੇਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਦਿਨ, ਜਦੋਂ ਅਧਿਕਾਰੀ ਸੇਵਾਮੁਕਤ ਹੋਣਗੇ ਜਾਂ ਇਸ ਭਵਨ ਤੋਂ ਵਿਦਾ ਲੈਣਗੇ, ਤਾਂ ਉਹ ਆਪਣੇ ਇੱਥੇ ਬਿਤਾਏ ਦਿਨਾਂ ਨੂੰ ਯਾਦ ਕਰਨਗੇ  ਅਤੇ ਇਸ ਸੰਤੁਸ਼ਟੀ ਨਾਲ ਤਸੱਲੀ ਮਹਿਸੂਸ ਕਰਨਗੇ ਕਿ ਸੇਵਾ ਤੀਰਥ ਅਤੇ ਕਰਤੱਵਯ ਭਵਨ ਵਿੱਚ ਉਨ੍ਹਾਂ ਦਾ  ਹਰ ਪਲ ਨਾਗਰਿਕਾਂ ਦੀ ਸੇਵਾ ਲਈ ਸਮਰਪਿਤ ਸੀ ਅਤੇ ਹਰ ਫ਼ੈਸਲਾ ਰਾਸ਼ਟਰ ਹਿਤ ਵਿੱਚ ਲਿਆ ਗਿਆ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹੀ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਅਤੇ ਨਿੱਜੀ ਸੰਪਤੀ ਹੋਵੇਗੀ, ਜੋ ਉਨ੍ਹਾਂ ਦੇ ਜੀਵਨ ਨੂੰ ਮਾਣ ਨਾਲ ਭਰ ਦੇਵੇਗੀ।

ਮਹਾਤਮਾ ਗਾਂਧੀ ਦੇ ਇਸ ਵਿਸ਼ਵਾਸ ਨੂੰ ਯਾਦ ਕਰਦੇ ਹੋਏ ਕਿ ਫ਼ਰਜ਼ਾਂ ਦੀ ਨੀਂਹ 'ਤੇ ਹੀ ਅਧਿਕਾਰਾਂ ਦੀ ਸ਼ਾਨਦਾਰ ਇਮਾਰਤ ਖੜ੍ਹੀ ਹੁੰਦੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਫ਼ਰਜ਼ ਦੀ ਪਾਲਣਾ ਕੀਤੀ ਜਾਂਦੀ ਹੈ, ਤਾਂ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਅਤੇ ਹੱਲ ਕੀਤਾ ਜਾ ਸਕਦਾ ਹੈ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹੀ ਕਾਰਨ ਸੀ ਕਿ ਸੰਵਿਧਾਨ ਨਿਰਮਾਤਾਵਾਂ ਨੇ ਫ਼ਰਜ਼ਾਂ 'ਤੇ ਬਹੁਤ ਜ਼ੋਰ ਦਿੱਤਾ, ਕਿਉਂਕਿ ਕਰੋੜਾਂ ਨਾਗਰਿਕਾਂ ਦੇ ਸੁਪਨੇ ਇਸ ਅਧਾਰ 'ਤੇ ਟਿਕੇ ਹੋਏ ਹਨ। ਸ਼੍ਰੀ ਮੋਦੀ ਨੇ ਫ਼ਰਜ਼ ਦੀ ਵਿਆਖਿਆ ਕਰਦਿਆਂ ਕਿਹਾ ਕਿ ਕਰਤੱਵਯ ਹੀ ਸ਼ੁਰੂਆਤ ਹੈ, ਇਹ ਇੱਕ ਜੀਵਿਤ ਰਾਸ਼ਟਰ ਦੀ ਜੀਵਨ ਧਾਰਾ ਹੈ, ਜੋ ਦਇਆ ਅਤੇ ਸਖ਼ਤ ਮਿਹਨਤ ਨਾਲ ਬੱਝੀ ਹੋਈ ਹੈ। ਇਹ ਸੰਕਲਪਾਂ ਦੀ ਉਮੀਦ ਹੈ, ਯਤਨਾਂ ਦਾ ਸਿਖਰ ਹੈ, ਹਰ ਸਮੱਸਿਆ ਦਾ ਹੱਲ ਹੈ ਅਤੇ ਵਿਕਸਤ ਭਾਰਤ ਦਾ ਵਿਸ਼ਵਾਸ ਹੈ। ਉਨ੍ਹਾਂ ਐਲਾਨ ਕੀਤਾ ਕਿ ਫ਼ਰਜ਼ ਹੀ ਸਮਾਨਤਾ ਹੈ, ਫ਼ਰਜ਼ ਹੀ ਪਿਆਰ ਹੈ। ਇਹ ਸਰਬ-ਵਿਆਪੀ ਅਤੇ ਸਭ ਦੀ ਭਾਗੀਦਾਰੀ ਵਾਲਾ ਹੈ, ਜੋ "ਸਬਕਾ ਸਾਥ, ਸਬਕਾ ਵਿਕਾਸ" ਦੀ ਭਾਵਨਾ ਵਿੱਚ ਜੜ੍ਹਿਆ ਹੋਇਆ ਹੈ। ਉਨ੍ਹਾਂ ਨੇ ਫ਼ਰਜ਼ ਨੂੰ ਰਾਸ਼ਟਰ ਪ੍ਰਤੀ ਸਮਰਪਣ ਦੀ ਭਾਵਨਾ, ਹਰ ਜੀਵਨ ਨੂੰ ਰੌਸ਼ਨ ਕਰਨ ਵਾਲੀ ਇੱਛਾ ਸ਼ਕਤੀ, ਆਤਮ-ਨਿਰਭਰ ਭਾਰਤ ਦਾ ਅਨੰਦ, ਆਉਣ ਵਾਲੀਆਂ ਪੀੜ੍ਹੀਆਂ ਲਈ ਉੱਜਵਲ ਭਵਿੱਖ ਦੀ ਗਰੰਟੀ, ਮਾਂ ਭਾਰਤੀ ਦੀ ਊਰਜਾ ਦਾ ਝੰਡਾਬਰਦਾਰ ਅਤੇ "ਨਾਗਰਿਕ ਦੇਵੋ ਭਵ" ਦੇ ਜਾਗਰਿਤ ਮਾਰਗ ਵਜੋਂ ਦੱਸਿਆ। ਉਨ੍ਹਾਂ ਅਪੀਲ ਕੀਤੀ ਕਿ ਕਰਤੱਵਯ ਦੀ ਇਸ ਪੂਰੀ ਭਾਵਨਾ ਨਾਲ, ਸਾਨੂੰ ਸਾਰਿਆਂ ਨੂੰ ਸੇਵਾ ਤੀਰਥ ਅਤੇ ਇਨ੍ਹਾਂ ਨਵੇਂ ਬਣੇ ਕੰਪਲੈਕਸਾਂ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ।

 

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਨਵੀਂਆਂ ਉਚਾਈਆਂ ਅਤੇ ਇੱਕ ਨਵੇਂ ਯੁੱਗ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਰਾਸ਼ਟਰ ਦੀ ਪਛਾਣ ਸਿਰਫ਼ ਉਸ ਦੀ ਅਰਥਵਿਵਸਥਾ ਤੋਂ ਨਹੀਂ, ਸਗੋਂ ਸ਼ਾਸਨ ਦੀ ਗੁਣਵੱਤਾ, ਨੀਤੀਆਂ ਦੀ ਸਪਸ਼ਟਤਾ ਅਤੇ ਕਰਮਯੋਗੀਆਂ ਦੇ ਸਮਰਪਣ ਤੋਂ ਤੈਅ ਹੋਵੇਗੀ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੇਵਾ ਤੀਰਥ ਅਤੇ ਕਰਤੱਵਯ ਭਵਨ ਵਿਖੇ ਲਿਆ ਗਿਆ ਹਰ ਫ਼ੈਸਲਾ ਸਿਰਫ਼ ਇੱਕ ਫਾਈਲ ਦੀ ਪ੍ਰਵਾਨਗੀ ਨਹੀਂ ਹੋਵੇਗਾ, ਸਗੋਂ ਵਿਕਸਤ ਭਾਰਤ 2047 ਲਈ ਦਿਸ਼ਾ ਨਿਰਧਾਰਿਤ ਕਰੇਗਾ। ਉਨ੍ਹਾਂ ਯਾਦ ਦਿਵਾਇਆ ਕਿ 2047 ਸਿਰਫ਼ ਇੱਕ ਤਾਰੀਖ਼ ਨਹੀਂ ਹੈ, ਸਗੋਂ ਇਹ 140 ਕਰੋੜ ਸੁਪਨਿਆਂ ਲਈ ਇੱਕ ਸਮਾਂ ਸੀਮਾ ਹੈ, ਜਿੱਥੇ ਹਰ ਸੰਸਥਾ, ਹਰ ਅਧਿਕਾਰੀ, ਹਰ ਕਰਮਚਾਰੀ ਅਤੇ ਹਰ ਕਰਮਯੋਗੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਨੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕਰਦਿਆਂ ਕਿਹਾ ਕਿ ਸੇਵਾ ਤੀਰਥ ਨੂੰ ਸੰਵੇਦਨਸ਼ੀਲ ਸ਼ਾਸਨ ਦਾ ਪ੍ਰਤੀਕ ਅਤੇ ਨਾਗਰਿਕ-ਕੇਂਦ੍ਰਿਤ ਪ੍ਰਸ਼ਾਸਨ ਦਾ ਰੋਲ ਮਾਡਲ ਬਣਨਾ ਚਾਹੀਦਾ ਹੈ - ਇੱਕ ਅਜਿਹੀ ਜਗ੍ਹਾ ਜਿੱਥੇ ਸੱਤਾ ਦੀ ਬਜਾਏ ਸੇਵਾ, ਅਹੁਦੇ ਦੀ ਬਜਾਏ ਵਚਨਬੱਧਤਾ ਅਤੇ ਅਧਿਕਾਰ ਦੀ ਬਜਾਏ ਜ਼ਿੰਮੇਵਾਰੀ ਦਿਖਾਈ ਦੇਵੇ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਸੰਕਲਪ ਇਤਿਹਾਸ ਲਿਖੇਗਾ ਅਤੇ ਇਹ ਸਮੂਹਿਕ ਯਤਨ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ-ਦਰਸ਼ਨ ਕਰੇਗਾ। ਲਾਲ ਕਿਲ੍ਹੇ ਦੀ ਫ਼ਸੀਲ ਤੋਂ ਕਹੇ ਆਪਣੇ ਸ਼ਬਦਾਂ, "ਇਹੀ ਸਮਾਂ ਹੈ, ਸਹੀ ਸਮਾਂ ਹੈ" ਨੂੰ ਦੁਹਰਾਉਂਦਿਆਂ ਉਨ੍ਹਾਂ ਨੇ "ਰਾਸ਼ਟਰ ਪਹਿਲਾਂ" ਦੀ ਭਾਵਨਾ ਨਾਲ ਹਰ ਪਲ ਦੀ ਵਰਤੋਂ ਕਰਨ ਦੀ ਅਪੀਲ ਕੀਤੀ, ਤਾਂ ਜੋ ਆਉਣ ਵਾਲੀਆਂ ਸਦੀਆਂ ਇਹ ਕਹਿ ਸਕਣ ਕਿ ਇਹ ਉਹੀ ਸਮਾਂ ਸੀ ਜਦੋਂ ਭਾਰਤ ਨੇ ਆਪਣੀ ਕਿਸਮਤ ਨੂੰ ਮੁੜ ਆਕਾਰ ਦਿੱਤਾ ਅਤੇ ਇੱਕ ਉੱਜਵਲ ਭਵਿੱਖ ਦੇ ਅਗਲੇ ਹਜ਼ਾਰ ਸਾਲਾਂ ਵੱਲ ਆਪਣਾ ਪਹਿਲਾ ਕਦਮ ਵਧਾਇਆ। ਇਸ ਦ੍ਰਿੜ੍ਹ ਵਿਸ਼ਵਾਸ ਨਾਲ, ਉਨ੍ਹਾਂ ਨੇ ਇੱਕ ਵਾਰ ਫਿਰ ਸਾਰਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣਾ ਸੰਬੋਧਨ ਸਮਾਪਤ ਕੀਤਾ।

ਇਸ ਮੌਕੇ 'ਤੇ ਕੇਂਦਰੀ ਮੰਤਰੀ, ਸੰਸਦ ਮੈਂਬਰ ਅਤੇ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਪਤਵੰਤੇ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿਨ ਦੀ ਸ਼ੁਰੂਆਤ  ਵਿੱਚ ਸੇਵਾ ਤੀਰਥ ਭਵਨ ਕੰਪਲੈਕਸ ਦੇ ਨਾਮ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ, ਉਨ੍ਹਾਂ ਨੇ ਰਸਮੀ ਤੌਰ 'ਤੇ ਸੇਵਾ ਤੀਰਥ ਅਤੇ ਕਰਤੱਵਯ ਭਵਨ 1 ਅਤੇ 2 ਦਾ ਉਦਘਾਟਨ ਕੀਤਾ।

ਇਹ ਉਦਘਾਟਨ ਭਾਰਤ ਦੇ ਸ਼ਾਸਨ ਢਾਂਚੇ ਵਿੱਚ ਇੱਕ ਪਰਿਵਰਤਨਸ਼ੀਲ ਤਬਦੀਲੀ ਹੈ ਅਤੇ ਇੱਕ ਆਧੁਨਿਕ, ਕੁਸ਼ਲ, ਪਹੁੰਚਯੋਗ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ ਈਕੋਸਿਸਟਮ ਦੇ ਨਿਰਮਾਣ ਦੇ ਪ੍ਰਤੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

 

ਦਹਾਕਿਆਂ ਤੋਂ ਸਰਕਾਰ ਦੇ ਕਈ ਪ੍ਰਮੁੱਖ ਦਫ਼ਤਰ ਅਤੇ ਮੰਤਰਾਲੇ ਸੈਂਟਰਲ ਵਿਸਟਾ ਖੇਤਰ ਦੇ ਵੱਖ-ਵੱਖ ਸਥਾਨਾਂ 'ਤੇ ਫੈਲੇ ਹੋਏ ਅਤੇ ਪੁਰਾਣੇ ਬੁਨਿਆਦੀ ਢਾਂਚੇ ਤੋਂ ਸੰਚਾਲਿਤ ਹੋ ਰਹੇ ਸਨ। ਇਸ ਵਿਖੰਡਨ ਦੇ ਕਾਰਨ ਕਾਰਜ ਕੁਸ਼ਲਤਾ ਵਿੱਚ ਕਮੀ, ਤਾਲਮੇਲ ਦੀਆਂ ਚੁਣੌਤੀਆਂ, ਰੱਖ-ਰਖਾਅ ਦੀ ਵਧਦੀ ਲਾਗਤ ਅਤੇ ਕੰਮ ਕਰਨ ਦੇ ਵਿਰੋਧੀ ਵਾਤਾਵਰਨ ਵਰਗੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਸਨ। ਇਹ ਨਵੇਂ ਇਮਾਰਤੀ ਕੰਪਲੈਕਸ ਪ੍ਰਸ਼ਾਸਕੀ ਕਾਰਜਾਂ ਨੂੰ ਆਧੁਨਿਕ, ਭਵਿੱਖ ਲਈ ਤਿਆਰ ਸਹੂਲਤਾਂ ਦੇ ਅੰਦਰ ਏਕੀਕ੍ਰਿਤ ਕਰਕੇ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਦੇ ਹਨ।

ਸੇਵਾ ਤੀਰਥ ਵਿੱਚ ਹੁਣ ਪ੍ਰਧਾਨ ਮੰਤਰੀ ਦਫ਼ਤਰ, ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਅਤੇ ਕੈਬਨਿਟ ਸਕੱਤਰੇਤ ਹਨ, ਜੋ ਪਹਿਲਾਂ ਵੱਖ-ਵੱਖ ਥਾਵਾਂ ਤੋਂ ਕੰਮ ਕਰਦੇ ਸਨ।

ਕਰਤੱਵਯ ਭਵਨ-1 ਅਤੇ 2 ਵਿੱਚ ਕਈ ਮਹੱਤਵਪੂਰਨ ਮੰਤਰਾਲੇ ਹਨ, ਜਿਨ੍ਹਾਂ ਵਿੱਚ ਵਿੱਤ ਮੰਤਰਾਲਾ, ਰੱਖਿਆ ਮੰਤਰਾਲਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ, ਸਿੱਖਿਆ ਮੰਤਰਾਲਾ, ਸੱਭਿਆਚਾਰ ਮੰਤਰਾਲਾ, ਕਾਨੂੰਨ ਅਤੇ ਨਿਆਂ ਮੰਤਰਾਲਾ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਰਸਾਇਣ ਅਤੇ ਖਾਦ ਮੰਤਰਾਲਾ ਅਤੇ ਕਬਾਇਲੀ ਮਾਮਲਿਆਂ ਦਾ ਮੰਤਰਾਲਾ ਸ਼ਾਮਲ ਹਨ।

ਦੋਵੇਂ ਇਮਾਰਤੀ ਕੰਪਲੈਕਸਾਂ ਵਿੱਚ ਡਿਜੀਟਲ ਤੌਰ 'ਤੇ ਏਕੀਕ੍ਰਿਤ ਦਫ਼ਤਰ, ਸੁਚਾਰੂ ਜਨਤਕ ਇੰਟਰਫੇਸ ਜ਼ੋਨ ਅਤੇ ਕੇਂਦਰੀਕ੍ਰਿਤ ਰਿਸੈਪਸ਼ਨ ਸਹੂਲਤਾਂ ਮੁਹੱਈਆ ਹਨ। ਇਹ ਵਿਸ਼ੇਸ਼ਤਾਵਾਂ ਆਪਸੀ ਸਹਿਯੋਗ, ਕਾਰਜ ਕੁਸ਼ਲਤਾ, ਆਸਾਨ ਸ਼ਾਸਨ, ਨਾਗਰਿਕਾਂ ਦੀ ਬਿਹਤਰ ਭਾਗੀਦਾਰੀ ਅਤੇ ਕਰਮਚਾਰੀਆਂ ਦੀ ਭਲਾਈ ਨੂੰ ਉਤਸ਼ਾਹਿਤ ਕਰਨਗੀਆਂ। 4-ਸਿਤਾਰਾ (GRIHA) ਮਿਆਰਾਂ ਅਨੁਸਾਰ ਤਿਆਰ ਕੀਤੇ ਗਏ, ਇਹਨਾਂ ਕੰਪਲੈਕਸਾਂ ਵਿੱਚ ਨਵਿਆਉਣਯੋਗ ਊਰਜਾ ਪ੍ਰਣਾਲੀਆਂ, ਪਾਣੀ ਸੰਭਾਲ ਉਪਾਅ, ਰਹਿੰਦ-ਖੂੰਹਦ ਪ੍ਰਬੰਧਨ ਹੱਲ ਅਤੇ ਇੱਕ ਉੱਚ-ਪ੍ਰਦਰਸ਼ਨ ਵਾਲੇ ਬਾਹਰੀ ਇਮਾਰਤ ਢਾਂਚੇ ਸ਼ਾਮਲ ਕੀਤੇ ਗਏ ਹਨ । ਇਹ ਉਪਾਅ ਕਾਰਜ ਕੁਸ਼ਲਤਾ ਨੂੰ ਵਧਾਉਂਦੇ ਹੋਏ ਵਾਤਾਵਰਣ 'ਤੇ ਪ੍ਰਭਾਵ ਨੂੰ ਕਾਫ਼ੀ ਘੱਟ ਕਰਦੇ ਹਨ । ਇਹਨਾਂ ਇਮਾਰਤੀ ਕੰਪਲੈਕਸਾਂ ਵਿੱਚ ਇੱਕ ਵਿਆਪਕ ਸੁਰੱਖਿਆ ਢਾਂਚਾ ਵੀ ਸ਼ਾਮਲ ਹੈ, ਜਿਵੇਂ ਸਮਾਰਟ ਪਹੁੰਚ ਨਿਯੰਤਰਣ ਪ੍ਰਣਾਲੀਆਂ, ਨਿਗਰਾਨੀ ਨੈੱਟਵਰਕ, ਅਤੇ ਉੱਨਤ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਸ਼ਾਮਲ ਹੈ, ਜੋ ਅਧਿਕਾਰੀਆਂ ਅਤੇ ਆਉਣ ਵਾਲਿਆਂ ਲਈ ਇੱਕ ਸੁਰੱਖਿਅਤ ਅਤੇ ਪਹੁੰਚਯੋਗ ਵਾਤਾਵਰਣ ਨੂੰ ਯਕੀਨੀ ਬਣਾਉਂਦਾ ਹੈ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Indian Railways to roll out the first rake of 20 LHB coaches for Bangladesh Railway on August 12

Media Coverage

Indian Railways to roll out the first rake of 20 LHB coaches for Bangladesh Railway on August 12
NM on the go

Nm on the go

Always be the first to hear from the PM. Get the App Now!
...
Prime Minister shares a Sanskrit Subhashitam, highlighting determination, perseverance, and continuous effort in overcoming life's challenges
August 13, 2026

Prime Minister Shri Narendra Modi shared a Sanskrit Subhashitam today, highlighting the power of determination, perseverance, and courage in overcoming life's challenges and turning adverse circumstances into favorable ones.

The Prime Minister wrote on X;

"दैवं पुरुषकारेण यः समर्थः प्रबाधितुम्।

न दैवेन विपन्नार्थः पुरुषः सोऽवसीदति॥"

A person who possesses the determination, perseverance and courage to turn adverse circumstances into favorable ones is never defeated by the challenges of life. Instead, through continuous effort and unwavering resolve, he moves forward and ultimately achieves success.