ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਮ ਜਨਮਭੂਮੀ ਤੀਰਥ ਸ਼ੇਤ੍ਰ ਟ੍ਰਸਟ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਅਧਿਕਾਰੀਆਂ ਨੇ ਸ਼੍ਰੀ ਮੋਦੀ ਨੂੰ ਸ਼੍ਰੀ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ (Pran Pratishtha) ਦੇ ਲਈ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਇਹ ਮੇਰਾ ਸੁਭਾਗ ਹੈ ਕਿ ਮੈਂ ਆਪਣੇ ਜੀਵਨਕਾਲ ਵਿੱਚ ਇਸ ਇਤਿਹਾਸਿਕ ਅਵਸਰ ਦਾ ਗਵਾਹ ਬਣਾਂਗਾ।”
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਜੈ ਸਿਯਾਰਾਮ!
ਅੱਜ ਦਾ ਦਿਨ ਬਹੁਤ ਭਾਵਨਾਵਾਂ ਨਾਲ ਭਰਿਆ ਹੋਇਆ ਹੈ। ਹੁਣੇ ਸ਼੍ਰੀਰਾਮ ਜਨਮਭੂਮੀ ਤੀਰਥ ਸ਼ੇਤ੍ਰ ਟ੍ਰਸਟ ਦੇ ਅਧਿਕਾਰੀ ਮੈਨੂੰ ਮੇਰੇ ਨਿਵਾਸ ਸਥਾਨ ‘ਤੇ ਮਿਲਣ ਆਏ ਸਨ। ਉਨ੍ਹਾਂ ਨੇ ਮੈਨੂੰ ਸ਼੍ਰੀਰਾਮ ਮੰਦਿਰ ਵਿੱਚ ਪ੍ਰਾਣ-ਪ੍ਰਤਿਸ਼ਠਾ ਦੇ ਅਵਸਰ ‘ਤੇ ਅਯੋਧਿਆ ਆਉਣ ਲਈ ਸੱਦਾ ਦਿੱਤਾ ਹੈ।
ਮੈਂ ਖ਼ੁਦ ਨੂੰ ਬਹੁਤ ਧੰਨ ਮਹਿਸੂਸ ਕਰ ਰਿਹਾ ਹਾਂ। ਇਹ ਮੇਰਾ ਸੁਭਾਗ ਹੈ ਕਿ ਆਪਣੇ ਜੀਵਨਕਾਲ ਵਿੱਚ, ਮੈਂ ਇਸ ਇਤਿਹਾਸਿਕ ਅਵਸਰ ਦਾ ਗਵਾਹ ਬਣਾਂਗਾ ।”
जय सियाराम!
— Narendra Modi (@narendramodi) October 25, 2023
आज का दिन बहुत भावनाओं से भरा हुआ है। अभी श्रीराम जन्मभूमि तीर्थ क्षेत्र ट्रस्ट के पदाधिकारी मुझसे मेरे निवास स्थान पर मिलने आए थे। उन्होंने मुझे श्रीराम मंदिर में प्राण-प्रतिष्ठा के अवसर पर अयोध्या आने के लिए निमंत्रित किया है।
मैं खुद को बहुत धन्य महसूस कर रहा… pic.twitter.com/rc801AraIn


