“ਸ਼੍ਰੀ ਕਲਕੀ ਧਾਮ ਮੰਦਿਰ ਭਾਰਤ ਦੇ ਨਵੇਂ ਅਧਿਆਤਮਕ ਕੇਂਦਰ ਵਜੋਂ ਉਭਰੇਗਾ”
“ਅੱਜ ਦਾ ਭਾਰਤ “ਵਿਕਾਸ ਭੀ ਵਿਰਾਸਤ ਭੀ’ ਦੇ ਮੰਤਰ ਦੇ ਨਾਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ”
ਭਾਰਤ ਦੀ ਸੱਭਿਆਚਾਰਕ ਪੁਨਰ-ਸੁਰਜੀਤੀ ਦੇ ਪਿੱਛੇ ਦੀ ਪ੍ਰੇਰਣਾ, ਸਾਡੀ ਪਹਿਚਾਣ ‘ਤੇ ਮਾਣ ਅਤੇ ਇਸ ਨੂੰ ਸਥਾਪਿਤ ਕਰਨ ਦਾ ਆਤਮਵਿਸ਼ਵਾਸ ਛੱਤਰਪਤੀ ਸ਼ਿਵਾਜੀ ਮਹਾਰਾਜ ਤੋਂ ਮਿਲਦਾ ਹੈ
“ਰਾਮਲਲਾ ਦੀ ਮੌਜੂਦਗੀ ਦਾ ਉਹ ਅਲੌਕਿਕ ਅਨੁਭਵ, ਉਹ ਦਿਵਯ ਅਨੁਭੂਤੀ ਹੁਣ ਸਾਨੂੰ ਭਾਵੁਕ ਕਰ ਜਾਂਦੀ ਹੈ”
“ਪਹਿਲੇ ਜੋ ਕਲਪਨਾ ਤੋਂ ਪਰੇ ਸੀ ਹੁਣ ਉਹ ਸਾਕਾਰ ਹੋ ਗਿਆ ਹੈ”
ਅੱਜ ਜਿੱਥੇ ਇੱਕ ਪਾਸੇ ਸਾਡੇ ਤੀਰਥ ਸਥਾਨਾਂ ਦਾ ਵਿਕਾਸ ਹੋ ਰਿਹਾ ਹੈ, ਉੱਥੇ ਹੀ ਦੂਸਰੇ ਪਾਸੇ ਸ਼ਹਿਰਾਂ ਵਿੱਚ ਹਾਈ-ਟੈਕ ਇਨਫ੍ਰਾਸਟ੍ਰਕਚਰ ਵੀ ਤਿਆਰ ਕੀਤਾ ਜਾ ਰਿਹਾ ਹੈ”
“ਕਲਕੀ ਕਾਲ ਚੱਕਰ ਵਿੱਚ ਪਰਿਵਰਤਨ ਦੇ ਪ੍ਰਣੇਤਾ ਹਨ ਅਤੇ ਪ੍ਰੇਰਣਾ ਦੇ ਸਰੋਤ ਵੀ ਹਨ”
“ਭਾਰਤ ਜਬਾੜਿਆਂ ਤੋਂ ਵੀ ਜਿੱਤ ਨੂੰ ਖਿੱਚ ਕੇ ਲਿਆਉਣ ਵਾਲਾ ਰਾਸ਼ਟਰ ਹੈ”
“ਅੱਜ ਪਹਿਲੀ ਵਾਰ ਭਾਰਤ ਉਸ ਮੁਕਾਮ ‘ਤੇ ਹੈ ਜਿੱਥੇ ਅਸੀਂ ਅਨੁਸਰਣ ਨਹੀਂ, ਬਲਕਿ ਇੱਕ ਉਦਾਹਰਣ ਸਥਾਪਿਤ ਕਰ ਰਹੇ ਹਾਂ”
“ਅੱਜ ਦੇ ਭਾਰਤ ਵਿੱਚ ਸਾਡੀ ਸ਼ਕਤੀ ਅਨੰਤ ਹੈ, ਅਤੇ ਸਾਡੇ ਲਈ ਅਪਾਰ ਸੰਭਾਵਨਾਵਾਂ ਵੀ ਹਨ”
“ਭਾਰਤ ਜਦ ਵੀ ਵੱਡੇ ਸੰਕਲਪ ਲੈਂਦਾ ਹੈ, ਤਾਂ ਉਸ ਦਾ ਮਾਰਗਦਰਸ਼ਨ ਕਰਨ ਦੇ ਲਈ ਦਿਵਯ ਚੇਤਨਾ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਦਰਮਿਆਨ ਜ਼ਰੂਰ ਆਉਂਦੀ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿੱਚ ਸ਼੍ਰੀ ਕਲਕੀ ਧਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਸ਼੍ਰੀ ਕਲਕੀ ਧਾਮ ਮੰਦਿਰ ਦੇ ਮਾਡਲ ਦਾ ਵੀ ਅਨਾਵਰਣ ਕੀਤਾ। ਸ਼੍ਰੀ ਕਲਕੀ ਧਾਮ ਦਾ ਨਿਰਮਾਣ ਸ਼੍ਰੀ ਕਲਕੀ ਧਾਮ ਨਿਰਮਾਣ ਟਰੱਸਟ ਦੁਆਰਾ ਕੀਤਾ ਜਾ ਰਿਹਾ ਹੈ ਜਿਸ ਦੇ ਚੇਅਰਮੈਨ ਅਚਾਰੀਆ ਪ੍ਰਮੋਦ ਕ੍ਰਿਸ਼ਣਮ ਹਨ। ਇਸ ਪ੍ਰੋਗਰਾਮ ਵਿੱਚ ਕਈ ਸੰਤ, ਧਰਮਗੁਰੂ ਅਤੇ ਹੋਰ ਪਤਵੰਤੇ ਹਿੱਸਾ ਲੈ ਰਹੇ ਹਨ।

 

ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਭੂਮੀ ਅੱਜ ਇੱਕ ਵਾਰ ਫਿਰ ਭਗਤੀ, ਭਾਵਨਾ ਅਤੇ ਅਧਿਆਤਮਕਤਾ ਨਾਲ ਭਰ ਗਈ ਹੈ ਕਿਉਂਕਿ ਇੱਕ ਹੋਰ ਮਹੱਤਵਪੂਰਨ ਤੀਰਥ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ  ਹੈ। ਸ਼੍ਰੀ ਮੋਦੀ ਨੇ ਸੰਭਲ ਵਿੱਚ ਸ਼੍ਰੀ ਕਲਕੀ ਧਾਮ ਮੰਦਿਰ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਣ ‘ਤੇ ਧੰਨਵਾਦ ਪ੍ਰਗਟ ਕੀਤਾ ਅਤੇ ਇਹ ਵਿਸ਼ਵਾਸ ਵੀ ਜਤਾਇਆ ਕਿ ਇਹ ਭਾਰਤ ਦੀ ਅਧਿਆਤਮਕਤਾ ਦਾ ਇੱਕ ਨਵਾਂ ਕੇਂਦਰ ਬਣ ਕੇ ਉਭਰੇਗਾ। ਪੀਐੱਮ ਮੋਦੀ ਨੇ ਦੁਨੀਆ ਭਰ ਦੇ ਸਾਰੇ ਨਾਗਰਿਕਾਂ ਅਤੇ ਤੀਰਥ ਯਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ।

ਪ੍ਰਧਾਨ ਮੰਤਰੀ ਨੇ ਧਾਮ ਦੇ ਉਦਘਾਟਨ ਦੇ 18 ਸਾਲਾਂ ਦੇ ਇੰਤਜ਼ਾਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਜਿਹਾ ਲਗਦਾ ਹੈ ਕਿ ਹੁਣ ਭੀ ਕਈ ਚੰਗੇ ਕੰਮ ਬਾਕੀ ਹਨ, ਜਿਨ੍ਹਾਂ ਨੂੰ ਮੇਰੇ ਲਈ ਛੱਡਿਆ ਗਿਆ ਹੈ। ਉਨ੍ਹਾ ਨੇ ਕਿਹਾ  ਕਿ ਜਨਤਾ ਅਤੇ ਸੰਤਾਂ ਦੇ ਅਸ਼ੀਰਵਾਦ ਨਾਲ ਉਹ ਅਧੂਰੇ ਕੰਮਾਂ ਨੂੰ ਪੂਰਾ ਕਰਦੇ ਰਹਿਣਗੇ।

 

ਅੱਜ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ਹੈ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਛੱਤਰਪਤੀ ਸ਼ਿਵਾਜੀ ਮਹਾਰਾਜ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਅੱਜ ਦੀ ਸੱਭਿਆਚਰਕ ਪੁਨਰ-ਸੁਰਜੀਤੀ, ਮਾਣ ਅਤੇ ਸਾਡੀ ਪਹਿਚਾਣ ਵਿੱਚ ਆਸਥਾ ਲਈ ਸ਼ਿਵਾਜੀ ਮਹਾਰਾਜ ਨੂੰ ਕ੍ਰੈਡਿਟ ਦਿੱਤਾ।

ਪ੍ਰਧਾਨ ਮੰਤਰੀ ਨੇ ਮੰਦਿਰ ਦੀ ਵਾਸਤੂਕਲਾ ‘ਤੇ ਚਾਣਨਾ ਪਾਉਂਦੇ ਹੋਏ ਵਿਸਤਾਰ ਨਾਲ ਦੱਸਿਆ ਕਿ ਇਸ ਮੰਦਿਰ ਵਿੱਚ 10 ਗਰਭ ਗ੍ਰਹਿ ਹੋਣਗੇ, ਜਿੱਥੇ ਭਗਵਾਨ ਦੇ ਸਾਰੇ 10 ਅਵਤਾਰ ਬਿਰਾਜਮਾਨ ਹੋਣਗੇ। ਇਨ੍ਹਾਂ 10 ਅਵਤਾਰਾਂ ਦੇ ਜ਼ਰੀਏ ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਦੱਸਿਆ ਕਿ ਧਰਮ ਗ੍ਰੰਥਾਂ ਵਿੱਚ ਮਨੁੱਖੀ ਰੂਪ ਸਮੇਤ ਭਗਵਾਨ ਦੇ ਸਾਰੇ ਰੂਪਾਂ ਨੂੰ ਪੇਸ਼ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜੀਵਨ ਵਿੱਚ ਕੋਈ ਵੀ ਭਗਵਾਨ ਦੀ ਚੇਤਨਾ ਦਾ ਅਨੁਭਵ ਕਰ ਸਕਦਾ ਹੈ।

ਅਸੀਂ ਭਗਵਾਨ ਨੂੰ ‘ਸਿੰਘ (ਸ਼ੇਰ), ਵਰਾਹ (ਸੂਰ) ਅਤੇ ਕੱਛਪ (ਕੱਛੂ)’ ਦੇ ਰੂਪ ਵਿੱਚ ਅਨੁਭਵ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਗਵਾਨ ਦੀ ਇਨ੍ਹਾਂ ਰੂਪਾਂ ਵਿੱਚ ਸਥਾਪਨਾ ਲੋਕਾਂ ਦੀ ਭਗਵਾਨ ਦੇ ਪ੍ਰਤੀ ਮਾਨਤਾ ਦਾ ਸੰਪੂਰਨ ਅਕਸ ਪੇਸ਼ ਕਰੇਗੀ। ਪ੍ਰਧਾਨ ਮੰਤਰੀ ਨੇ ਸ਼੍ਰੀ ਕਲਕੀ ਧਾਮ ਮੰਦਿਰ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਦੇਣ ਦੇ ਲਈ ਭਗਵਾਨ ਨੂੰ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਮੌਜੂਦ ਸਾਰੇ ਸੰਤਾਂ ਨੂੰ ਉਨ੍ਹਾਂ ਦੇ ਮਾਰਗਦਰਸ਼ਨ ਦੇ ਲਈ ਨਮਨ ਕੀਤਾ ਅਤੇ ਸ਼੍ਰੀ ਆਚਾਰੀਆ ਪ੍ਰਮੋਦ ਕ੍ਰਿਸ਼ਣਮ ਦਾ ਵੀ ਧੰਨਵਾਦ ਕੀਤਾ।

 

ਪ੍ਰਧਾਨ ਮੰਤਰੀ , ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਭਾਰਤ ਦੇ ਸੱਭਿਆਚਾਰਕ ਪੁਨਰਜਾਗਰਣ ਦਾ ਇੱਕ ਹੋਰ ਵਿਲੱਖਣ ਪਲ ਹੈ। ਅਯੁੱਧਿਆ ਧਾਮ ਵਿੱਚ ਸ਼੍ਰੀ ਰਾਮ ਮੰਦਿਰ ਦੇ ਅਭਿਸ਼ੇਕ ਅਤੇ ਹਾਲ ਹੀ ਵਿੱਚ ਅਬੂ ਧਾਬੀ ਵਿੱਚ ਮੰਦਿਰ ਦੇ ਉਦਘਾਟਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਕਦੇ ਕਲਪਨਾ ਤੋਂ ਪਰੇ ਸੀ ਉਹ ਹੁਣ ਹਕੀਕਤ ਬਣ ਗਿਆ ਹੈ।

ਪ੍ਰਧਾਨ ਮੰਤਰੀ ਨੇ ਲਗਾਤਾਰ ਹੋ ਰਹੇ ਅਜਿਹੇ ਆਯੋਜਨਾਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਹ ਅਧਿਆਤਮਕ ਉੱਥਾਨ ਦੇ ਬਾਰੇ ਵਿੱਚ ਗੱਲ ਕਰਦੇ ਰਹੇ ਅਤੇ ਕਾਸ਼ੀ ਵਿੱਚ ਵਿਸ਼ਵਨਾਥ ਧਾਮ, ਕਾਸ਼ੀ ਦੇ ਪਰਿਵਰਤਨ, ਮਹਾਕਾਲ ਮਹਾਲੋਕ, ਸੋਮਨਾਥ ਅਤੇ ਕੇਦਾਰਨਾਥ ਧਾਮ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, ਅਸੀ ਵਿਕਾਸ ਵੀ ਵਿਰਾਸਤ ਵੀ’ ਦੇ ਮੰਤਰ ਦੇ ਨਾਲ ਅੱਗ ਵੱਧ ਰਹੇ ਹਾਂ।

ਉਨ੍ਹਾਂ ਨੇ ਇੱਕ ਵਾਰ ਫਿਰ ਅਧਿਆਤਮਕ ਕੇਂਦਰਾਂ ਦੀ ਪੁਨਰ ਸੁਰਜੀਤੀ ਨੂੰ ਉੱਚ ਤਕਨੀਕ ਵਾਲੇ ਸ਼ਹਿਰੀ ਬੁਨਿਆਦੀ ਢਾਂਚੇ ਨਾਲ, ਮੈਡੀਕਲ ਕਾਲਜਾਂ ਦੀ ਸਥਾਪਨਾ ਨੂੰ ਮੰਦਿਰ ਨਿਰਮਾਣ ਦੇ ਨਾਲ ਅਤੇ ਵਿਦੇਸ਼ੀ ਨਿਵੇਸ਼ ਦੇ ਨਾਲ-ਨਾਲ ਵਿਦੇਸ਼ਾਂ ਤੋਂ ਕਲਾਮਤਕ ਵਸਤੂਆਂ ਦੀ ਵਾਪਸੀ ਨਾਲ ਜੋੜਿਆ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਸਮੇਂ ਦਾ ਚੱਕਰ ਬਦਲ ਗਿਆ ਹੈ। ਉਨ੍ਹਾਂ ਨੇ ਲਾਲ ਕਿਲੇ ਤੋਂ ਆਪਣੇ ਸੱਦੇ –‘ਇਹ ਸਮਾਂ ਹੈ, ਸਹੀ ਸਮਾਂ ਹੈ’ ਨੂੰ ਯਾਦ ਕੀਤਾ ਅਤੇ ਇਸ ਵਕਤ ਦੇ ਨਾਲ ਚੱਲਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਅਯੁੱਧਿਆ ਵਿੱਚ  ਸ਼੍ਰੀ ਰਾਮ ਜਨਮਭੂਮੀ ਮੰਦਿਰ ਵਿੱਚ ਪ੍ਰਾਣ-ਪ੍ਰਤਿਸ਼ਠਾ ਸਮਾਰੋਹ ਨੂੰ ਯਾਦ ਕਰਦੇ ਹੋਏ 22 ਜਨਵਰੀ, 2024 ਤੋਂ ਇੱਕ ਨਵੇਂ ‘ਕਾਲ ਚੱਕਰ’ ਦੀ ਸ਼ੁਰੂਆਤ ਦੀ ਆਪਣੀ ਗੱਲ  ਦੁਹਰਾਈ ਅਤੇ ਹਜ਼ਾਰਾਂ ਸਾਲ ਤੱਕ ਚਲੇ ਸ਼੍ਰੀਰਾਮ ਦੇ ਸ਼ਾਸਨ ਦੇ ਪ੍ਰਭਾਵ ਨੂੰ ਉਜਾਗਰ ਕੀਤਾ। ਇਸੇ ਤਰ੍ਹਾਂ, ਹੁਣ ਰਾਮਲਲਾ  ਬਿਰਾਜਮਾਨ ਦੇ ਨਾਲ ਭਾਰਤ ਆਪਣੀ ਨਵੀਂ ਯਾਤਰਾ ਸ਼ੁਰੂ ਕਰ ਰਿਹਾ ਹੈ, ਜਿੱਥੇ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਵਿਕਸਿਤ ਭਾਰਤ ਦਾ ਸੰਕਲਪ ਮਹਿਜ ਇੱਛਾ ਨਹੀਂ ਰਹਿ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਅਤੇ ਪਰੰਪਰਾ ਹਰ ਕਾਲਖੰਡ ਵਿੱਚ ਇਸੇ ਸੰਕਲਪ ਦੇ ਨਾਲ ਜੀਵਿਤ ਰਹੀ ਹੈ। ਭਗਵਾਨ ਸ਼੍ਰੀ ਕਲਕੀ ਦੇ ਰੂਪਾਂ ਦੇ ਬਾਰੇ ਵਿੱਚ ਆਚਾਰੀਆ ਪ੍ਰਮੋਦ ਕ੍ਰਿਸ਼ਣਮ ਜੀ ਦੇ ਖੋਜ ਅਤੇ ਅਧਿਐਨ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਦੇ ਵਿਭਿੰਨ ਪਹਿਲੂਆਂ ਅਤੇ ਸ਼ਾਸਤਰੀ ਗਿਆਨ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਭਗਵਾਨ ਕਲਕੀ ਦੇ ਸਰੂਪ ਭਗਵਾਨ ਸ਼੍ਰੀ ਰਾਮ ਦੀ ਤਰ੍ਹਾਂ ਹਜ਼ਾਰਾਂ ਵਰ੍ਹਿਆਂ ਤੱਕ ਭਵਿੱਖ ਦਾ ਮਾਰਗ ਨਿਰਧਾਰਿਤ ਕਰਨਗੇ। 

ਪ੍ਰਧਾਨ ਮੰਤਰੀ ਨੇ ਕਿਹਾ ਕਿ “ਕਲਕੀ ਕਾਲ ਚਕ੍ਰ ਵਿੱਚ ਬਦਲਾਅ ਦੇ ਸਰਜਕ ਹਨ ਅਤੇ ਪ੍ਰੇਰਣਾ ਦੇ ਸਰੋਤ ਵੀ ਹਨ।” ਉਨ੍ਹਾਂ ਨੇ ਕਿਹਾ ਕਿ ਕਲਕੀ ਧਾਮ ਭਗਵਾਨ ਨੂੰ ਸਮਰਪਿਤ ਇੱਕ ਅਜਿਹਾ ਸਥਾਨ ਬਣਨ ਜਾ ਰਿਹਾ ਹੈ ਜੋ ਹੁਣ ਤੱਕ ਅਵਤਾਰ ਨਹੀਂ ਹੋਇਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਭਵਿੱਖ ਬਾਰੇ ਅਜਿਹੀ ਅਵਧਾਰਣਾ ਸੈਂਕੜੇ ਹਜ਼ਾਰਾਂ ਸਾਲ ਪਹਿਲਾਂ ਧਰਮਗ੍ਰੰਥਾਂ ਵਿੱਚ ਲਿਖੀ ਗਈ ਸੀ। ਸ਼੍ਰੀ ਮੋਦੀ ਨੇ ਪੂਰੀ ਆਸਥਾ ਦੇ ਨਾਲ ਇਨ੍ਹਾਂ ਮਾਨਤਾਵਾਂ ਨੂੰ ਅੱਗੇ ਵਧਾਉਣ ਅਤੇ ਇਸ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਦੇ ਲਈ ਆਚਾਰਿਆ ਪ੍ਰਮੋਦ ਕ੍ਰਿਸ਼ਣਮ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਲਕਿ ਮੰਦਿਰ ਦੀ ਸਥਾਪਨਾ ਦੇ ਲਈ ਪਿਛਲੀਆਂ ਸਰਕਾਰਾਂ ਤੋਂ ਆਚਾਰਿਆ ਜੀ ਦੀ ਲੜੀ ਗਈ ਲੰਬੀ ਲੜਾਈ ਦਾ ਜ਼ਿਕਰ ਕੀਤਾ ਅਤੇ ਇਸ ਦੇ ਲਈ ਕੋਰਟ ਦੇ ਉਨ੍ਹਾਂ ਦੇ ਚੱਕਰ ਲਗਾਉਣ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਆਚਾਰਿਆ ਜੀ ਦੇ ਨਾਲ ਆਪਣੀ ਤਾਜ਼ਾ ਗੱਲਬਾਤ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਚਾਰਿਆ ਜੀ ਨੂੰ ਕੇਵਲ ਇੱਕ ਰਾਜਨੀਤਕ ਵਿਅਕਤੀਤਵ ਦੇ ਰੂਪ ਵਿੱਚ ਜਾਣਾ ਸੀ, ਲੇਕਿਨ ਹੁਣ ਧਰਮ ਅਤੇ ਅਧਿਆਤਮਿਕਤਾ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਜਾਣ ਚੁੱਕਿਆ ਹਾਂ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ ਕਿਹਾ ਕਿ ਅੱਜ ਪ੍ਰਮੋਦ ਕ੍ਰਿਸ਼ਣਮ ਜੀ ਮਨ ਦੀ ਸ਼ਾਂਤੀ ਦੇ ਨਾਲ ਮੰਦਿਰ ਦਾ ਕੰਮ ਸ਼ੁਰੂ ਕਰਨ ਵਿੱਚ ਸਮਰੱਥ ਹੋਏ ਹਨ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਇਹ ਮੰਦਿਰ ਬਿਹਤਰ ਭਵਿੱਖ ਦੇ ਪ੍ਰਤੀ ਵਰਤਮਾਨ ਸਰਕਾਰ ਦੇ ਸਕਾਰਾਤਮਕ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੋਵੇਗਾ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਹਾਰ ਦੇ ਜਬਾੜੇ ਤੋਂ ਜਿੱਤ ਖੋਹਣਾ ਜਾਣਦਾ ਹੈ। ਉਨ੍ਹਾਂ ਨੇ ਭਾਰਤੀ ਸਮਾਜ ਦੀ ਦ੍ਰਿੜ੍ਹਤਾ ‘ਤੇ ਚਾਨਣਾ ਪਾਉਂਦੇ ਹੋਏ ਕਿਹਾ, “ਅੱਜ ਭਾਰਤ ਦੇ ਅੰਮ੍ਰਿਤ ਕਾਲ ਵਿੱਚ, ਭਾਰਤ ਦੀ ਮਹਿਮਾ, ਉਚਾਈ ਅਤੇ ਤਾਕਤ ਦਾ ਬੀਜ ਉੱਗ ਰਿਹਾ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਜਿਵੇਂ ਸੰਤ ਅਤੇ ਧਾਰਮਿਕ ਨੇਤਾ ਨਵੇਂ ਮੰਦਿਰਾਂ ਦਾ ਨਿਰਮਾਣ ਕਰ ਰਹੇ ਹਨ, ਓਵੇਂ ਹੀ ਉਨ੍ਹਾਂ ਨੂੰ ਰਾਸ਼ਟਰ ਦੇ ਮੰਦਿਰ ਦਾ ਨਿਰਮਾਣ ਦਾ ਕੰਮ ਸੌਂਪਿਆ ਗਿਆ ਹੈ। ਉਨ੍ਹਾਂ ਨੇ ਕਿਹਾ, “ਮੈਂ ਦਿਨ-ਰਾਤ ਰਾਸ਼ਟਰ ਦੇ ਮੰਦਿਰ ਦੀ ਭਵਯਤਾ ਅਤੇ ਮਹਿਮਾ ਦੇ ਵਿਸਤਾਰ ਦੇ ਲਈ ਕੰਮ ਕਰ ਰਿਹਾ ਹਾਂ।” ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਅੱਜ, ਪਹਿਲੀ ਵਾਰ, ਭਾਰਤ ਉਸ ਪੱਧਰ ‘ਤੇ ਪਹੁੰਚਿਆ ਹੈ ਜਿੱਥੇ ਅਸੀਂ ਕਿਸੇ ਦਾ ਅਨੁਸਰਣ ਨਹੀਂ ਕਰ ਰਹੇ ਹਾਂ ਬਲਕਿ ਉਦਾਹਰਣ ਸਥਾਪਿਤ ਕਰ ਰਹੇ ਹਾਂ।” ਇਸ ਪ੍ਰਤੀਬੱਧਤਾ ਦੇ ਨਤੀਜਿਆਂ ਨੂੰ ਗਿਣਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤ ਦੇ ਡਿਜੀਟਲ ਟੈਕਨੋਲੋਜੀ ਅਤੇ ਇਨੋਵੇਸ਼ਨ ਦਾ ਕੇਂਦਰ ਬਣਨ, ਭਾਰਤ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ, ਚੰਦਰਯਾਨ ਦੀ ਸਫ਼ਲਤਾ, ਵੰਦੇ ਭਾਰਤ ਅਤੇ ਨਮੋ ਭਾਰਤ ਜਿਹੀਆਂ ਆਧੁਨਿਕ ਟ੍ਰੇਨਾਂ, ਆਗਾਮੀ ਬੁਲਟ ਟ੍ਰੇਨ, ਉੱਚ-ਤਕਨੀਕ ਰਾਜਮਾਰਗ ਅਤੇ ਐਕਸਪ੍ਰੈੱਸਵੇਅ ਦੇ ਮਜ਼ਬੂਤ ਨੈੱਟਵਰਕ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਪਲਬਧੀ ਭਾਰਤੀਆਂ ਨੂੰ ਮਾਣ ਮਹਿਸੂਸ ਕਰਵਾ ਰਹੀ ਹੈ ਅਤੇ ਦੇਸ਼ ਵਿੱਚ ਸਕਾਰਾਤਮਕ ਸੋਚ ਤੇ ਆਤਮਵਿਸ਼ਵਾਸ ਦੀ ਲਹਿਰ ਅਦਭੁਤ ਹੈ। ਇਸ ਲਈ ਅੱਜ ਸਾਡੀਆਂ ਸਮਰੱਥਾਵਾਂ ਅਨੰਤ ਹਨ, ਅਤੇ ਸਾਡੇ ਲਈ ਸੰਭਾਵਨਾਵਾਂ ਵੀ ਅਪਾਰ ਹਨ। 

ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਰਾਸ਼ਟਰ ਨੂੰ ਸਮੂਹਿਕਤਾ ਦੇ ਜ਼ਰੀਏ ਸਫ਼ਲ ਹੋਣ ਦੀ ਊਰਜਾ ਮਿਲਦੀ ਹੈ। ਉਨ੍ਹਾਂ ਨੇ ਅੱਜ ਭਾਰਤ ਵਿੱਚ ਇੱਕ ਭਵਯ ਸਮੂਹਿਕ ਚੇਤਨਾ ਦੇਖੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਨਾਗਰਿਕ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਦੀ ਭਾਵਨਾ ਦੇ ਨਾਲ ਕੰਮ ਕਰ ਰਿਹਾ  ਹੈ।

ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਦੇ ਆਪਣੇ ਪ੍ਰਯਤਨਾਂ ਨੂੰ ਸੂਚੀਬੱਧ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 4 ਕਰੋੜ ਤੋਂ ਵੱਧ ਪੱਕੇ ਘਰ, 11 ਕਰੋੜ ਸ਼ੌਚਾਲਯ, 2.5 ਕਰੋੜ ਪਰਿਵਾਰਾਂ ਨੂੰ ਬਿਜਲੀ, 10 ਕਰੋੜ ਤੋਂ ਵੱਧ ਘਰਾਂ ਨੂੰ ਨਲ ਦਾ ਜਲ, 80 ਕਰੋੜ ਨਾਗਰਿਕਾਂ ਨੂੰ ਮੁਫ਼ਤ ਰਾਸ਼ਨ, 10 ਕਰੋੜ ਮਹਿਲਾਵਾਂ ਨੂੰ ਰਿਆਇਤੀ ਗੈਸ ਸਿਲੰਡਰ, 50 ਕਰੋੜ ਆਯੁਸ਼ਮਾਨ ਕਾਰਡ, 10 ਕਰੋੜ ਕਿਸਾਨਾਂ ਨੂੰ ਕਿਸਾਨ ਸੰਮਾਨ ਨਿਧੀ, ਮਹਾਮਾਰੀ ਦੇ ਦੌਰਾਨ ਮੁਫ਼ਤ ਟੀਕਾ, ਸਵੱਛ ਭਾਰਤ ਜਿਹੀਆਂ ਉਪਲਬਧੀਆਂ ਗਿਣਾਈਆਂ।

 

ਪ੍ਰਧਾਨ ਮੰਤਰੀ ਨੇ ਸਰਕਾਰ ਦੇ ਕੰਮ ਦੀ ਗਤੀ ਅਤੇ ਉਸ ਦੇ ਪੈਮਾਨੇ ਦੇ ਲਈ ਦੇਸ਼ ਦੇ ਨਾਗਰਿਕਾਂ ਨੂੰ ਕ੍ਰੈਡਿਟ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਲੋਕ ਗ਼ਰੀਬਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦਿਵਾਉਣ ਵਿੱਚ ਮਦਦ ਕਰ ਰਹੇ ਹਨ ਅਤੇ ਯੋਜਨਾਵਾਂ ਨੂੰ ਸ਼ਤ-ਪ੍ਰਤੀਸ਼ਤ ਸਾਰੇ ਲੋਕਾਂ ਤੱਕ ਪਹੁੰਚਾਉਣ ਦੇ ਅਭਿਯਾਨ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਗ਼ਰੀਬਾਂ ਦੀ ਸੇਵਾ ਦੀ ਭਾਵਨਾ ਭਾਰਤ ਦੀਆਂ ਅਧਿਆਤਮਿਕ ਕਦਰਾਂ-ਕੀਮਤਾਂ ਤੋਂ ਆਈ ਹੈ ਜੋ ‘ਨਰ ਵਿੱਚ ਨਾਰਾਇਣ’ ਦੀ ਭਾਵਨਾ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ‘ਵਿਕਸਿਤ ਭਾਰਤ ਦੇ ਨਿਰਮਾਣ’ ਅਤੇ ‘ਆਪਣੀ ਵਿਰਾਸਤ ‘ਤੇ ਮਾਣ ਕਰਨ’ ਦੇ ਪੰਜ ਸਿਧਾਂਤਾਂ ਦੀ ਆਪਣੀ ਅਪੀਲ ਦੋਹਰਾਈ।

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਜਦ ਵੀ ਵੱਡੇ ਸੰਕਲਪ ਲੈਂਦਾ ਹੈ, ਤਾਂ ਉਸ ਦਾ ਮਾਰਗਦਰਸ਼ਨ ਕਰਨ ਦੇ ਲਈ ਬ੍ਰਹਿਮ ਚੇਤਨਾ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਅੰਦਰ ਜ਼ਰੂਰ ਆਉਂਦੀ ਹੈ।” ਪ੍ਰਧਾਨ ਮੰਤਰੀ ਨੇ ਗੀਤਾ-ਦਰਸ਼ਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਨਿਰੰਤਰ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ, “ਅਗਲੇ 25 ਵਰ੍ਹਿਆਂ ਤੱਕ ਇਸੇ ਕਰਤਵ ਕਾਲ ਵਿੱਚ ਸਾਨੂੰ ਸਖਤ ਮਿਹਨਤ ਦੀ ਪਰਾਕਾਸ਼ਠਾ ਪ੍ਰਾਪਤ ਕਰਨੀ ਹੈ। ਸਾਨੂੰ ਨਿਸੁਆਰਥ ਭਾਵ ਨਾਲ ਦੇਸ਼ ਸੇਵਾ ਨੂੰ ਸਰਵੋਪਰਿ ਰੱਖ ਕੇ ਕਾਰਜ ਕਰਨਾ ਹੈ। ਸਾਡੇ ਹਰ ਪ੍ਰਯਾਸ ਨਾਲ ਦੇਸ਼ ਨੂੰ ਕੀ ਲਾਭ ਹੋਵੇਗਾ, ਇਹ ਪ੍ਰਸ਼ਨ ਸਭ ਤੋਂ ਪਹਿਲਾਂ ਸਾਡੇ ਮਨ ਵਿੱਚ ਆਉਣਾ ਚਾਹੀਦਾ ਹੈ। ਇਹ ਪ੍ਰਸ਼ਨ ਰਾਸ਼ਟਰ ਦੀਆਂ ਸਮੂਹਿਕ ਚੁਣੌਤੀਆਂ ਦਾ ਸਮਾਧਾਨ ਪੇਸ਼ ਕਰੇਗਾ।”

ਇਸ ਅਵਸਰ ‘ਤੇ ਹੋਰ ਲੋਕਾਂ ਦੇ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਅਤੇ ਸ਼੍ਰੀ ਕਲਕਿ ਧਾਮ ਦੇ ਪੀਠਾਧੀਸ਼ਵਰ ਆਚਾਰਿਆ ਪ੍ਰਮੋਦ ਕ੍ਰਿਸ਼ਣਮ ਮੌਜੂਦ ਸਨ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India a 'green shoot' for the world, any mandate other than Modi will lead to 'surprise and bewilderment': Ian Bremmer

Media Coverage

India a 'green shoot' for the world, any mandate other than Modi will lead to 'surprise and bewilderment': Ian Bremmer
NM on the go

Nm on the go

Always be the first to hear from the PM. Get the App Now!
...
PM Modi attends 'Salaam India' programme organised by India TV
May 23, 2024

In an interview to India TV under the 'Salaam India' programme with Rajat Sharma, Prime Minister Narendra Modi became candid and spoke at length about India's Lok Sabha Elections, 2024 at the Bharat Mandapam in New Delhi.