“ਇਹ ਏਅਰਪੋਰਟ ਸਮੁੱਚੇ ਖੇਤਰ ਨੂੰ ‘ਰਾਸ਼ਟਰੀ ਗਤੀਸ਼ਕਤੀ ਮਾਸਟਰ–ਪਲਾਨ’ ਦਾ ਇੱਕ ਤਾਕਤਵਰ ਪ੍ਰਤੀਕ ਬਣਾਏਗਾ”
“ਇਹ ਏਅਰਪੋਰਟ ਪੱਛਮੀ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਲੋਕਾਂ ਨੂੰ ਨਵੇਂ ਰੋਜ਼ਗਾਰ ਵੀ ਦੇਵੇਗਾ”
“ਡਬਲ ਇੰਜਣ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਉੱਤਰ ਪ੍ਰਦੇਸ਼ ਦੇਸ਼ ਦੇ ਸਭ ਤੋਂ ਵੱਧ ਜੁੜੇ ਖੇਤਰ ’ਚ ਤਬਦੀਲ ਹੋ ਰਿਹਾ ਹੈ”
“ਇਸ ਉੱਸਰ ਰਹੇ ਬੁਨਿਆਦੀ ਢਾਂਚੇ ਤੋਂ ਖੁਰਜਾ ਕਾਰੀਗਰਾਂ, ਮੇਰਠ ਦਾ ਖੇਡ ਉਦਯੋਗ, ਸਹਾਰਨਪੁਰ ਫ਼ਰਨੀਚਰ, ਮੁਰਾਦਾਬਾਦ ਦਾ ਪਿੱਤਲ ਉਦਯੋਗ, ਆਗਰਾ ਦੇ ਫੁੱਟਵੀਅਰ ਤੇ ਪੇਠਾ ਉਦਯੋਗ ਨੂੰ ਵੱਡੀ ਸਹਾਇਤਾ ਮਿਲੇਗੀ”
“ਉੱਤਰ ਪ੍ਰਦੇਸ਼ ਜਿਸ ਨੂੰ ਪਿਛਲੀਆਂ ਸਰਕਾਰਾਂ ਨੇ ਝੂਠੇ ਸੁਪਨੇ ਦਿਖਾਏ ਸਨ, ਹੁਣ ਨਾ ਸਿਰਫ਼ ਰਾਸ਼ਟਰੀ ਪੱਧਰ ’ਤੇ, ਸਗੋਂ ਇੰਟਰਨੈਸ਼ਨਲ ਪੱਧਰ ’ਤੇ ਵੀ ਆਪਣੀ ਛਾਪ ਛੱਡ ਰਿਹਾ ਹੈ”
“ਬੁਨਿਆਦੀ ਢਾਂਚਾ ਸਾਡੇ ਲਈ ਰਾਜਨੀਤੀ ਦਾ ਹਿੱਸਾ ਨਹੀਂ, ਸਗੋਂ ਰਾਸ਼ਟਰ ਨੀਤੀ (ਨੈਸ਼ਨਲ ਪਾਲਿਸੀ) ਦਾ ਹਿੱਸਾ ਹੈ”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ’ਚ ਨੌਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਨੀਂਹ–ਪੱਥਰ ਰੱਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ, ਜਨਰਲ ਵੀ.ਕੇ. ਸਿੰਘ, ਸ਼੍ਰੀ ਸੰਜੀਵ ਬਲਿਯਾਨ, ਸ਼੍ਰੀ ਐੱਸਪੀ ਸਿੰਘ ਬਘੇਲ ਅਤੇ ਸ਼੍ਰੀ ਬੀਐੱਲ ਵਰਮਾ ਮੌਜੂਦ ਸਲ।

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦਾ ਨਵਾਂ ਭਾਰਤ ਅੱਜ ਬਿਹਤਰੀਨ ਆਧੁਨਿਕ ਬੁਨਿਆਦੀ ਢਾਂਚਾ ਉਸਾਰ ਰਿਹਾ ਹੈ। ਉਨ੍ਹਾਂ ਕਿਹਾ,‘ਬਿਹਤਰ ਸੜਕਾਂ, ਬਿਹਤਰ ਰੇਲ ਨੈੱਟਵਰਕ, ਬਿਹਤਰ ਏਅਰਪੋਰਟ ਸਿਰਫ਼ ਬੁਨਿਆਦੀ–ਢਾਂਚੇ ਨਾਲ ਸਬੰਧਿਤ ਪ੍ਰੋਜੈਕਟ ਹੀ ਨਹੀਂ ਹਨ, ਸਗੋਂ ਉਹ ਸਮੁੱਚੇ ਖੇਤਰ ਦੀ ਕਾਇਆ–ਕਲਪ ਵੀ ਕਰਦੇ ਹਨ ਤੇ ਲੋਕਾਂ ਦੇ ਜੀਵਨਾਂ ਨੂੰ ਪੂਰੀ ਤਰ੍ਹਾਂ ਤਬਦੀਲ ਕਰਦੇ ਹਨ।’

ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਇਡਾ ਦਾ ਇੰਟਰਨੈਸ਼ਨਲ ਏਅਰਪੋਰਟ ਉੱਤਰੀ ਭਾਰਤ ਦਾ ਲੌਜਿਸਟਿਕਸ ਏਅਰਪੋਰਟ ਬਣੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਏਅਰਪੋਰਟ ਇਸ ਸਮੁੱਚੇ ਖੇਤਰ ਨੂੰ ‘ਨੈਸ਼ਨਲ ਗਤੀਸ਼ਕਤੀ ਮਾਸਟਰ–ਪਲਾਨ’ ਦਾ ਇੱਕ ਤਾਕਤਵਰ ਪ੍ਰਤੀਕ ਬਣਾਏਗਾ।

ਬੁਨਿਆਦੀ ਢਾਂਚੇ ਦੇ ਵਿਕਾਸ ਦੇ ਆਰਥਿਕ ਨੁਕਸਾਨ 'ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਏਅਰਪੋਰਟ ਦੇ ਨਿਰਮਾਣ ਦੌਰਾਨ ਰੋਜ਼ਗਾਰ ਦੇ ਮੌਕੇ ਪੈਦਾ ਹੁੰਦੇ ਹਨ। ਏਅਰਪੋਰਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਜ਼ਾਰਾਂ ਲੋਕਾਂ ਦੀ ਵੀ ਲੋੜ ਹੁੰਦੀ ਹੈ। ਇਸ ਲਈ "ਇਹ ਏਅਰਪੋਰਟ ਪੱਛਮੀ ਯੂਪੀ ਦੇ ਹਜ਼ਾਰਾਂ ਲੋਕਾਂ ਨੂੰ ਨਵਾਂ ਰੋਜ਼ਗਾਰ ਵੀ ਦੇਵੇਗਾ"।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ 7 ਦਹਾਕਿਆਂ ਬਾਅਦ, ਪਹਿਲੀ ਵਾਰ, ਉੱਤਰ ਪ੍ਰਦੇਸ਼ ਨੂੰ ਉਹ ਮਿਲਣਾ ਸ਼ੁਰੂ ਹੋਇਆ ਹੈ ਜਿਸ ਦਾ ਉਹ ਹਮੇਸ਼ਾ ਹੱਕਦਾਰ ਸੀ। ਡਬਲ ਇੰਜਣ ਵਾਲੀ ਸਰਕਾਰ ਦੇ ਯਤਨਾਂ ਸਦਕਾ ਅੱਜ ਉੱਤਰ ਪ੍ਰਦੇਸ਼ ਦੇਸ਼ ਦਾ ਸਭ ਤੋਂ ਵੱਧ ਜੁੜਿਆ ਖੇਤਰ ਬਣ ਰਿਹਾ ਹੈ। ਉਨ੍ਹਾਂ ਕਿਹਾ, ਨੌਇਡਾ ਦਾ ਇੰਟਰਨੈਸ਼ਨਲ ਏਅਰਪੋਰਟ ਭਾਰਤ ਦੇ ਵਧ ਰਹੇ ਹਵਾਬਾਜ਼ੀ ਖੇਤਰ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਏਗਾ ਅਤੇ ਹਵਾਈ ਜਹਾਜ਼ਾਂ ਦੇ ਰੱਖ-ਰਖਾਅ, ਮੁਰੰਮਤ ਅਤੇ ਸੰਚਾਲਨ ਦਾ ਇੱਕ ਪ੍ਰਮੁੱਖ ਕੇਂਦਰ ਹੋਵੇਗਾ। ਉਨ੍ਹਾਂ ਦੱਸਿਆ ਕਿ 40 ਏਕੜ ਵਿੱਚ ਰੱਖ–ਰਖਾਅ, ਰਿਪੇਅਰ ਅਤੇ ਓਵਰਹਾਲ ਐੱਮ.ਆਰ.ਓ ਦੀ ਸੁਵਿਧਾ ਆ ਰਹੀ ਹੈ, ਜਿਸ ਨਾਲ ਸੈਂਕੜੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਅੱਜ ਭਾਰਤ ਵਿਦੇਸ਼ਾਂ ਵਿੱਚ ਇਹ ਸੇਵਾਵਾਂ ਪ੍ਰਾਪਤ ਕਰਨ ਲਈ ਹਜ਼ਾਰਾਂ ਕਰੋੜ ਰੁਪਏ ਖਰਚ ਕਰਦਾ ਹੈ।

ਆ ਰਹੀ ਏਕੀਕ੍ਰਿਤ ਮਲਟੀ-ਮੋਡਲ ਕਾਰਗੋ ਹੱਬ 'ਤੇ ਟਿੱਪਣੀ ਕਰਦਿਆਂ, ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਜਿਹੇ ਲੈਂਡ-ਲਾਕਡ (ਸਮੁੰਦਰ ਤੋਂ ਦੂਰ) ਇਸ ਰਾਜ ਵਿੱਚ ਏਅਰਪੋਰਟ ਬਹੁਤ ਲਾਭਦਾਇਕ ਹੋਵੇਗਾ। ਇਹ ਹੱਬ ਅਲੀਗੜ੍ਹ, ਮਥੁਰਾ, ਮੇਰਠ, ਆਗਰਾ, ਬਿਜਨੌਰ, ਮੁਰਾਦਾਬਾਦ ਅਤੇ ਬਰੇਲੀ ਜਿਹੇ ਉਦਯੋਗਿਕ ਕੇਂਦਰਾਂ ਦੀ ਸੇਵਾ ਕਰੇਗਾ। ਉਨ੍ਹਾਂ ਕਿਹਾ ਕਿ ਖੁਰਜਾ ਕਾਰੀਗਰ, ਮੇਰਠ ਖੇਡ ਉਦਯੋਗ, ਸਹਾਰਨਪੁਰ ਫਰਨੀਚਰ, ਮੁਰਾਦਾਬਾਦ ਦਾ ਪਿੱਤਲ ਉਦਯੋਗ, ਆਗਰਾ ਦੇ ਫੁਟਵੀਅਰ ਅਤੇ ਪੇਠਾ ਉਦਯੋਗ ਨੂੰ ਆਉਣ ਵਾਲੇ ਬੁਨਿਆਦੀ ਢਾਂਚੇ ਤੋਂ ਵੱਡੀ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼, ਜਿਸ ਨੂੰ ਪਿਛਲੀਆਂ ਸਰਕਾਰਾਂ ਨੇ ਵਾਂਝਾ ਅਤੇ ਹਨੇਰੇ ਵਿੱਚ ਰੱਖਿਆ, ਜਿਸ ਉੱਤਰ ਪ੍ਰਦੇਸ਼ ਨੂੰ ਪਿਛਲੀਆਂ ਸਰਕਾਰਾਂ ਨੇ ਝੂਠੇ ਸੁਪਨੇ ਦਿਖਾਏ ਸਨ, ਉਹ ਨਾ ਸਿਰਫ਼ ਰਾਸ਼ਟਰੀ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਆਪਣੀ ਪਹਿਚਾਣ ਬਣਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜੇਵਰ ਏਅਰਪੋਰਟ ਦਾ ਹਵਾਲਾ ਦਿੱਤਾ ਕਿ ਕਿਵੇਂ ਯੂਪੀ ਅਤੇ ਕੇਂਦਰ ਦੀਆਂ ਪਿਛਲੀਆਂ ਸਰਕਾਰਾਂ ਨੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿਕਾਸ ਨੂੰ ਨਜ਼ਰਅੰਦਾਜ਼ ਕੀਤਾ। ਉਨ੍ਹਾਂ ਕਿਹਾ ਕਿ ਦੋ ਦਹਾਕੇ ਪਹਿਲਾਂ ਯੂਪੀ ਦੀ ਭਾਜਪਾ ਸਰਕਾਰ ਨੇ ਇਸ ਪ੍ਰੋਜੈਕਟ ਦਾ ਸੰਕਲਪ ਲਿਆ ਸੀ। ਪਰ ਬਾਅਦ ਵਿੱਚ ਇਹ ਏਅਰਪੋਰਟ ਕਈ ਸਾਲਾਂ ਤੱਕ ਦਿੱਲੀ ਅਤੇ ਲਖਨਊ ਦੀਆਂ ਪਿਛਲੀਆਂ ਸਰਕਾਰਾਂ ਦੀ ਖਿੱਚੋਤਾਣ ਵਿੱਚ ਉਲਝਿਆ ਰਿਹਾ। ਇਸ ਤੋਂ ਪਹਿਲਾਂ ਯੂਪੀ ਦੀ ਸਰਕਾਰ ਨੇ ਉਸ ਵੇਲੇ ਦੀ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਇਸ ਏਅਰਪੋਰਟ ਦੇ ਪ੍ਰੋਜੈਕਟ ਨੂੰ ਟਾਲਿਆ ਜਾਵੇ। ਹੁਣ ਡਬਲ ਇੰਜਣ ਵਾਲੀ ਸਰਕਾਰ ਦੇ ਯਤਨਾਂ ਸਦਕਾ ਅੱਜ ਅਸੀਂ ਉਸੇ ਏਅਰਪੋਰਟ ਦਾ ਭੂਮੀ–ਪੂਜਨ ਦੇਖ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚਾ ਸਾਡੇ ਲਈ ਰਾਜਨੀਤੀ ਦਾ ਹਿੱਸਾ ਨਹੀਂ ਹੈ, ਸਗੋਂ ਰਾਸ਼ਟਰੀ ਨੀਤੀ (ਰਾਸ਼ਟਰ ਨੀਤੀ – ਨੈਸ਼ਨਲ ਪਾਲਿਸੀ) ਦਾ ਹਿੱਸਾ ਹੈ। ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਪ੍ਰੋਜੈਕਟ ਅਟਕ ਨਾ ਜਾਣ, ਲਟਕ ਨਾ ਜਾਣ ਜਾਂ ਕੁਰਾਹੇ ਨਾ ਪੈਣ। ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਬੁਨਿਆਦੀ ਢਾਂਚੇ ਦਾ ਕੰਮ ਨਿਰਧਾਰਿਤ ਸਮੇਂ ਦੇ ਅੰਦਰ ਪੂਰਾ ਹੋ ਜਾਵੇ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਾਡੇ ਦੇਸ਼ ਵਿੱਚ ਕੁਝ ਸਿਆਸੀ ਪਾਰਟੀਆਂ ਨੇ ਹਮੇਸ਼ਾ ਆਪਣੇ ਸਵਾਰਥ ਨੂੰ ਸਭ ਤੋਂ ਉੱਪਰ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ,“ਇਨ੍ਹਾਂ ਲੋਕਾਂ ਦੀ ਸੋਚ ਸਵੈ-ਹਿਤ ਹੈ, ਸਿਰਫ ਆਪਣਾ ਤੇ ਆਪਣੇ ਪਰਿਵਾਰ ਦਾ ਵਿਕਾਸ ਹੈ। ਜਦੋਂ ਕਿ ਅਸੀਂ ਪਹਿਲਾਂ ਕੌਮ ਦੀ ਭਾਵਨਾ ਦਾ ਪਾਲਣ ਕਰਦੇ ਹਾਂ। ਸਬਕਾ ਸਾਥ-ਸਬਕਾ ਵਿਕਾਸ, ਸਬਕਾ ਵਿਸ਼ਵਾਸ-ਸਬਕਾ ਪ੍ਰਯਾਸ ਸਾਡਾ ਮੰਤਰ ਹੈ।”

 

 

 

 

 

 

ਪ੍ਰਧਾਨ ਮੰਤਰੀ ਨੇ ਸਰਕਾਰ ਦੁਆਰਾ ਹਾਲ ਹੀ ਵਿੱਚ ਕੀਤੀਆਂ ਪਹਿਲਾਂ ਦੀ ਸੂਚੀ ਗਿਣਵਾਈ। ਉਨ੍ਹਾਂ ਨੇ 100 ਕਰੋੜ ਵੈਕਸੀਨ ਡੋਜ਼ ਦਾ ਮੀਲ–ਪੱਥਰ, 2070 ਤੱਕ ਸ਼ੁੱਧ ਜ਼ੀਰੋ ਲਕਸ਼ ਨਿਰਧਾਰਿਤ ਕਰਨ, ਕੁਸ਼ੀਨਗਰ ਏਅਰਪੋਰਟ, ਉੱਤਰ ਪ੍ਰਦੇਸ਼ ਵਿੱਚ 9 ਮੈਡੀਕਲ ਕਾਲਜ, ਮਹੋਬਾ ਵਿੱਚ ਨਵੇਂ ਡੈਮ ਅਤੇ ਸਿੰਜਾਈ ਪ੍ਰੋਜੈਕਟ, ਰੱਖਿਆ ਗਲਿਆਰਾ ਅਤੇ ਝਾਂਸੀ ਵਿੱਚ ਸਬੰਧਿਤ ਪ੍ਰੋਜੈਕਟਾਂ, ਪੂਰਵਾਂਚਲ ਐਕਸਪ੍ਰੈੱਸਵੇਅ, ਜਨ–ਜਾਤੀਯਾ ਗੌਰਵ ਦਿਵਸ ਮਨਾਉਣ, ਭੋਪਾਲ ਵਿੱਚ ਆਧੁਨਿਕ ਰੇਲਵੇ ਸਟੇਸ਼ਨ, ਪੰਧਰਪੁਰ, ਮਹਾਰਾਸ਼ਟਰ ਵਿੱਚ ਰਾਸ਼ਟਰੀ ਰਾਜਮਾਰਗ ਅਤੇ, ਅੱਜ, ਨੌਇਡਾ ਅੰਤਰਰਾਸ਼ਟਰੀ ਏਅਰਪੋਰਟ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਅੰਤ ’ਚ ਆਖਿਆ,"ਕੁਝ ਸਿਆਸੀ ਪਾਰਟੀਆਂ ਦੀਆਂ ਸਵਾਰਥੀ ਨੀਤੀਆਂ ਸਾਡੀ ਦੇਸ਼–ਭਗਤੀ ਤੇ ਰਾਸ਼ਟਰੀ ਸੇਵਾ ਦੇ ਸਾਹਮਣੇ ਖੜ੍ਹੀਆਂ ਨਹੀਂ ਹੋ ਸਕਦੀਆਂ"।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s position set to rise in global supply chains with huge chip investments

Media Coverage

India’s position set to rise in global supply chains with huge chip investments
NM on the go

Nm on the go

Always be the first to hear from the PM. Get the App Now!
...
PM Modi extends warm wishesh on Nuakhai
September 08, 2024

The Prime Minister Shri Narendra Modi extended warm wishes on the occasion of Nuakhai, an agricultural festival, today.

Shri Modi expressed gratitude to the farmers of the country.

The Prime Minister posted on X:

"Nuakhai Juhar!

My best wishes on the special occasion of Nuakhai. We express gratitude to our hardworking farmers and appreciate their efforts for our society. May everyone be blessed with joy and good health."