ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੱਛਮ ਬੰਗਾਲ ਦੇ ਦੁਰਗਾਪੁਰ ਵਿੱਚ 5,400 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਟੀਲ ਸਿਟੀ ਦੇ ਰੂਪ ਵਿੱਚ ਜਾਣਿਆ ਜਾਂਦਾ ਦੁਰਗਾਪੁਰ ਭਾਰਤ ਦੀ ਸ਼੍ਰਮ (ਕਿਰਤ) ਸ਼ਕਤੀ ਦਾ ਇੱਕ ਪ੍ਰਮੁੱਖ ਕੇਂਦਰ ਵੀ ਹੈ। ਉਨ੍ਹਾਂ ਨੇ ਭਾਰਤ ਦੇ ਵਿਕਾਸ ਵਿੱਚ ਇਸ ਦੇ ਮਹੱਤਵਪੂਰਨ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਇਸ ਭੂਮਿਕਾ ਨੂੰ ਹੋਰ ਸਸ਼ਕਤ ਕਰਨ ਦਾ ਅਵਸਰ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਜ ਸ਼ੁਰੂ ਕੀਤੇ ਗਏ ਪ੍ਰੋਜੈਕਟ ਖੇਤਰ ਵਿੱਚ ਸੰਪਰਕ ਨੂੰ ਬਿਹਤਰ ਬਣਾਉਣਗੇ, ਗੈਸ-ਅਧਾਰਿਤ ਟ੍ਰਾਂਸਪੋਰਟ ਅਤੇ ਗੈਸ-ਅਧਾਰਿਤ ਅਰਥਵਿਵਸਥਾ ਨੂੰ ਪ੍ਰੋਤਸਾਹਨ ਦੇਣਗੇ ਅਤੇ ਦੁਰਗਾਪੁਰ ਦੀ ਸਟੀਲ ਸਿਟੀ ਦੇ ਰੂਪ ਵਿੱਚ ਪਹਿਚਾਣ ਨੂੰ ਹੋਰ ਮਜ਼ਬੂਤ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ “ਮੇਕ ਇਨ ਇੰਡੀਆ, ਮੇਕ ਫੋਰ ਦ ਵਰਲਡ” ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹਨ ਅਤੇ ਪੱਛਮ ਬੰਗਾਲ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਖੇਤਰ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਨੇਕ ਨਵੇਂ ਅਵਸਰ ਪੈਦਾ ਹੋਣਗੇ। ਸ਼੍ਰੀ ਮੋਦੀ ਨੇ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਦੇ ਲਈ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਆਲਮੀ ਚਰਚਾ ਭਾਰਤ ਦੇ ਵਿਕਸਿਤ ਰਾਸ਼ਟਰ ਬਣਨ ਦੇ ਸੰਕਲਪ ਦੇ ਇਰਦ-ਗਿਰਦ ਘੁੰਮ ਰਹੀ ਹੈ। ਉਨ੍ਹਾਂ ਨੇ ਇਸ ਦਾ ਕ੍ਰੈਡਿਟ ਭਾਰਤ ਵਿੱਚ ਹੋ ਰਹੇ ਪਰਿਵਰਤਨਕਾਰੀ ਬਦਲਾਵਾਂ ਨੂੰ ਦਿੱਤਾ, ਜੋ ਇੱਕ ਵਿਕਸਿਤ ਭਾਰਤ ਦੀ ਨੀਂਹ ਰੱਖ ਰਹੇ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਬਦਲਾਵਾਂ ਦਾ ਇੱਕ ਵੱਡਾ ਪਹਿਲੂ ਸਮਾਜਿਕ, ਫਿਜ਼ੀਕਲ ਅਤੇ ਡਿਜੀਟਲ ਸਹਿਤ ਬੁਨਿਆਦੀ ਢਾਂਚਾ ਹੈ। ਸ਼੍ਰੀ ਮੋਦੀ ਨੇ ਪ੍ਰਮੁੱਖ ਉਪਲਬਧੀਆਂ ਜਿਵੇਂ ਗ਼ਰੀਬਾਂ ਦੇ ਲਈ 4 ਕਰੋੜ ਤੋਂ ਵੱਧ ਪੱਕੇ ਘਰ, ਕਰੋੜਾਂ ਸ਼ੌਚਾਲਯ, 12 ਕਰੋੜ ਤੋਂ ਵੱਧ ਟੂਟੀ ਦੇ ਪਾਣੀ ਦੇ ਕਨੈਕਸ਼ਨ, ਹਜ਼ਾਰਾਂ ਕਿਲੋਮੀਟਰ ਨਵੀਆਂ ਸੜਕਾਂ ਅਤੇ ਰਾਜਮਾਰਗ, ਨਵੀਆਂ ਰੇਲ ਲਾਈਨਾਂ, ਛੋਟੇ ਸ਼ਹਿਰਾਂ ਵਿੱਚ ਹਵਾਈ ਅੱਡੇ ਅਤੇ ਹਰ ਪਿੰਡ ਅਤੇ ਘਰ ਤੱਕ ਵਿਆਪਕ ਇੰਟਰਨੈੱਟ ਪਹੁੰਚ ‘ਤੇ ਚਾਨਣਾ ਪਾਇਆ।

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਆਧੁਨਿਕ ਬੁਨਿਆਦੀ ਢਾਂਚੇ ਦਾ ਲਾਭ ਪੱਛਮ ਬੰਗਾਲ ਸਹਿਤ ਹਰ ਰਾਜ ਨੂੰ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪੱਛਮ ਬੰਗਾਲ ਵਿੱਚ ਰੇਲ ਸੰਪਰਕ ਵਿੱਚ ਬੇਮਿਸਾਲ ਪ੍ਰਗਤੀ ਦਾ ਵੀ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਬੰਗਾਲ ਵੱਡੀ ਸੰਖਿਆ ਵਿੱਚ ਵੰਦੇ ਭਾਰਤ ਟ੍ਰੇਨਾਂ ਦਾ ਸੰਚਾਲਨ ਕਰਨ ਵਾਲੇ ਮੋਹਰੀ ਰਾਜਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕੋਲਕਾਤਾ ਮੈਟ੍ਰੋ ਦੇ ਤੇਜ਼ੀ ਨਾਲ ਵਿਸਤਾਰ ਅਤੇ ਨਵੀਆਂ ਰੇਲ ਲਾਈਨ ਪਟਰੀਆਂ ਦੇ ਦੋਹਰੀਕਰਣ ਅਤੇ ਬਿਜਲੀਕਰਣ ‘ਤੇ ਚਲ ਰਹੇ ਕਾਰਜਾਂ ‘ਤੇ ਚਾਨਣਾ ਪਾਇਆ। ਸ਼੍ਰੀ ਮੋਦੀ ਨੇ ਦੱਸਿਆ ਕਿ ਕਈ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਣ ਕੀਤਾ ਜਾ ਰਿਹਾ ਹੈ ਅਤੇ ਵੱਡੀ ਸੰਖਿਆ ਵਿੱਚ ਰੇਲਵੇ ਓਵਰਬ੍ਰਿਜ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਅੱਜ ਪੱਛਮ ਬੰਗਾਲ ਵਿੱਚ ਦੋ ਹੋਰ ਰੇਲਵੇ ਓਵਰਬ੍ਰਿਜ ਦਾ ਉਦਘਟਾਨ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਸਾਰੇ ਯਤਨਾਂ ਨਾਲ ਬੰਗਾਲ ਦੇ ਲੋਕਾਂ ਦਾ ਜੀਵਨ ਬਹੁਤ ਅਸਾਨ ਹੋ ਜਾਵੇਗਾ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਸ ਖੇਤਰ ਦੇ ਹਵਾਈ ਅੱਡੇ ਨੂੰ ਉਡਾਣ ਯੋਜਨਾ ਦੇ ਨਾਲ ਏਕੀਕ੍ਰਿਤ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਪਿਛਲੇ ਵਰ੍ਹੇ ਵਿੱਚ ਹੀ 5 ਲੱਖ ਤੋਂ ਵੱਧ ਯਾਤਰੀਆਂ ਨੇ ਉਡਾਣ ਯੋਜਨਾ ਸੁਵਿਧਾ ਦੇ ਮਾਧਿਅਮ ਨਾਲ ਯਾਤਰਾ ਕੀਤੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦਾ ਬੁਨਿਆਦੀ ਢਾਂਚਾ ਨਾ ਕੇਵਲ ਸੁਵਿਧਾ ਵਧਾਉਂਦਾ ਹੈ ਸਗੋਂ ਹਜ਼ਾਰਾਂ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਅਵਸਰ ਵੀ ਪੈਦਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਵਿੱਚ ਉਪਯੋਗ ਕੀਤੇ ਜਾਣ ਵਾਲੇ ਕੱਚੇ ਮਾਲ ਦਾ ਉਤਪਾਦਨ ਵੀ ਲੋੜੀਂਦੇ ਰੋਜ਼ਗਾਰ ਦੇ ਅਵਸਰ ਪੈਦਾ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਇਹ ਰੇਖਾਂਕਿਤ ਕੀਤਾ ਕਿ ਪਿਛਲੇ 10-11 ਵਰ੍ਹਿਆਂ ਵਿੱਚ, ਭਾਰਤ ਨੇ ਗੈਸ ਕਨੈਕਟੀਵਿਟੀ ਵਿੱਚ ਬੇਮਿਸਾਲ ਪ੍ਰਗਤੀ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਦਹਾਕੇ ਦੌਰਾਨ ਐੱਲਪੀਜੀ ਦੇਸ਼ ਭਰ ਦੇ ਘਰਾਂ ਤੱਕ ਪਹੁੰਚ ਗਈ ਹੈ, ਜਿਸ ਨੂੰ ਆਲਮੀ ਮਾਨਤਾ ਪ੍ਰਾਪਤ ਹੋਈ ਹੈ। ਉਨ੍ਹਾਂ ਨੇ “ਵਨ ਨੇਸ਼ਨ, ਵਨ ਗੈਸ ਗ੍ਰਿਡ” ਦ੍ਰਿਸ਼ਟੀਕੋਣ ਅਤੇ ਪ੍ਰਧਾਨ ਮੰਤਰੀ ਊਰਜਾ ਗੰਗਾ ਯੋਜਨਾ ਦੀ ਸ਼ੁਰੂਆਤ ‘ਤੇ ਸਰਕਾਰ ਦੇ ਕੰਮ ‘ਤੇ ਜ਼ੋਰ ਦਿੱਤਾ। ਇਸ ਪਹਿਲ ਦੇ ਤਹਿਤ, ਪੱਛਮ ਬੰਗਾਲ ਸਹਿਤ ਛੇ ਪੂਰਬੀ ਰਾਜਾਂ ਵਿੱਚ ਗੈਸ ਪਾਈਪਲਾਈਨ ਵਿਛਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਰਾਜਾਂ ਵਿੱਚ ਉਦਯੋਗਾਂ ਅਤੇ ਰਸੋਈ ਤੱਕ ਸਸਤੀ ਪਾਈਪ ਗੈਸ ਪਹੁੰਚਾਉਣ ਦੇ ਟੀਚੇ ਬਾਰੇ ਵਿੱਚ ਕਿਹਾ ਕਿ ਗੈਸ ਦੀ ਉਪਲਬਧਤਾ ਨਾਲ ਇਸ ਖੇਤਰ ਵਿੱਚ ਵਾਹਨ ਸੀਐੱਨਜੀ ਨਾਲ ਚਲ ਸਕਣਗੇ ਅਤੇ ਉਦਯੋਗ ਗੈਸ-ਅਧਾਰਿਤ ਤਕਨੀਕਾਂ ਨੂੰ ਅਪਣਾ ਸਕਣਗੇ। ਉਨ੍ਹਾਂ ਨੇ ਇਸ ਗੱਲ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਦੁਰਗਾਪੁਰ ਦਾ ਉਦਯੋਗਿਕ ਖੇਤਰ ਹੁਣ ਰਾਸ਼ਟਰੀ ਗੈਸ ਗ੍ਰਿਡ ਦਾ ਹਿੱਸਾ ਬਣ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਖੇਤਰ ਦੇ ਉਦਯੋਗਾਂ ਨੂੰ ਲਾਭ ਹੋਵੇਗਾ ਅਤੇ ਪੱਛਮ ਬੰਗਾਲ ਦੇ ਲਗਭਗ 30 ਲੱਖ ਘਰਾਂ ਤੱਕ ਪਾਈਪ ਦੇ ਮਾਧਿਅਮ ਨਾਲ ਸਸਤੀ ਗੈਸ ਪਹੁੰਚੇਗੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਲੱਖਾਂ ਪਰਿਵਾਰਾਂ, ਵਿਸ਼ੇਸ਼ ਤੌਰ ‘ਤੇ ਮਾਤਾਵਾਂ ਅਤੇ ਭੈਣਾਂ ਦਾ ਜੀਵਨ ਅਸਾਨ ਹੋਵੇਗਾ ਅਤੇ ਹਜ਼ਾਰਾਂ ਲੋਕਾਂ ਦੇ ਲਈ ਰੋਜ਼ਗਾਰ ਦਾ ਸਿਰਜਣ ਹੋਵੇਗਾ।
ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਦੁਰਗਾਪੁਰ ਅਤੇ ਰਘੁਨਾਥਪੁਰ ਵਿੱਚ ਪ੍ਰਮੁੱਖ ਸਟੀਲ ਅਤੇ ਬਿਜਲੀ ਪਲਾਂਟਾਂ ਨੂੰ ਨਵੀਂ ਤਕਨੀਕ ਦੇ ਨਾਲ ਅੱਪਗ੍ਰੇਡ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਲਾਂਟਾਂ ਵਿੱਚ ਲਗਭਗ 1,500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਪਲਾਂਟ ਹੁਣ ਵੱਧ ਕੁਸ਼ਲ ਅਤੇ ਆਲਮੀ ਪੱਧਰ ‘ਤੇ ਮੁਕਾਬਲਾ ਕਰਨ ਵਿੱਚ ਸਮਰੱਥ ਹਨ। ਉਨ੍ਹਾਂ ਨੇ ਇਨ੍ਹਾਂ ਪ੍ਰੋਜੈਕਟਾਂ ਦੇ ਸਫਲ ਸਮਾਪਨ ‘ਤੇ ਬੰਗਾਲ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਭਾਰਤ ਦੇ ਕਾਰਖਾਨੇ ਹੋਣ ਜਾਂ ਖੇਤ, ਹਰ ਯਤਨ ਇੱਕ ਸੰਕਲਪ ਤੋਂ ਪ੍ਰੇਰਿਤ ਹੈ- ਭਾਰਤ ਨੂੰ ਵਰ੍ਹੇ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਾਉਣਾ ਹੈ। ਉਨ੍ਹਾਂ ਨੇ ਸਰਕਾਰ ਦੇ ਭਵਿੱਖ ਦਾ ਰਾਹ ਵਿਕਾਸ ਦੇ ਮਾਧਿਅਮ ਨਾਲ ਸਸ਼ਕਤੀਕਰਣ, ਰੋਜ਼ਗਾਰ ਦੇ ਮਾਧਿਅਮ ਨਾਲ ਆਤਮਨਿਰਭਰਤਾ ਅਤੇ ਸੰਵੇਦਨਸ਼ੀਲਤਾ ਦੇ ਮਾਧਿਅਮ ਨਾਲ ਸੁਸ਼ਾਸਨ ਨੂੰ ਰੇਖਾਂਕਿਤ ਕੀਤਾ। ਸ਼੍ਰੀ ਮੋਦੀ ਨੇ ਇਹ ਕਹਿੰਦੇ ਹੋਏ ਆਪਣੇ ਸੰਬੋਧਨ ਦਾ ਸਮਾਪਨ ਕੀਤਾ ਕਿ ਇਨ੍ਹਾਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹੋਏ, ਪੱਛਮ ਬੰਗਾਲ ਨੂੰ ਭਾਰਤ ਦੀ ਵਿਕਾਸ ਯਾਤਰਾ ਦਾ ਇੱਕ ਮਜ਼ਬੂਤ ਇੰਜਣ ਬਣਾਇਆ ਜਾਵੇਗਾ।
ਇਸ ਪ੍ਰੋਗਰਾਮ ਵਿੱਚ ਪੱਛਮ ਬੰਗਾਲ ਦੇ ਰਾਜਪਾਲ ਡਾ. ਸੀ.ਵੀ. ਆਨੰਦ ਬੋਸ, ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਸ਼੍ਰੀ ਸ਼ਾਂਤਨੁ ਠਾਕੁਰ ਅਤੇ ਡਾ. ਸੁਕਾਂਤ ਮਜ਼ੂਮਦਾਰ ਸਹਿਤ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ ਅੱਜ ਤੇਲ ਅਤੇ ਗੈਸ, ਬਿਜਲੀ, ਰੋਡ ਅਤੇ ਰੇਲ ਖੇਤਰਾਂ ਨਾਲ ਜੁੜੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ।
ਖੇਤਰ ਵਿੱਚ ਤੇਲ ਅਤੇ ਗੈਸ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਣ ਲਈ, ਪ੍ਰਧਾਨ ਮੰਤਰੀ ਨੇ ਪੱਛਮ ਬੰਗਾਲ ਦੇ ਬਾਂਕੁਰਾ ਅਤੇ ਪੁਰੂਲੀਆ (Bankura and Purulia) ਜ਼ਿਲ੍ਹਿਆਂ ਵਿੱਚ ਲਗਭਗ 1,950 ਕਰੋੜ ਰੁਪਏ ਦੀ ਲਾਗਤ ਵਾਲੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐੱਲ) ਦੇ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀਜੀਡੀ) ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਘਰਾਂ, ਵਪਾਰਕ ਅਦਾਰਿਆਂ ਅਤੇ ਉਦਯੋਗਿਕ ਗ੍ਰਾਹਕਾਂ ਨੂੰ ਪੀਐੱਨਜੀ ਕਨੈਕਸ਼ਨ ਪ੍ਰਦਾਨ ਕਰੇਗਾ, ਰਿਟੇਲ ਦੁਕਾਨਾਂ 'ਤੇ ਸੀਐੱਨਜੀ ਉਪਲਬਧ ਕਰਵਾਏਗਾ ਅਤੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰੇਗਾ।
ਪ੍ਰਧਾਨ ਮੰਤਰੀ ਨੇ ਦੁਰਗਾਪੁਰ-ਹਲਦੀਆ (Durgapur-Haldia) ਕੁਦਰਤੀ ਗੈਸ ਪਾਈਪਲਾਈਨ ਦੇ ਦੁਰਗਾਪੁਰ ਤੋਂ ਕੋਲਕਾਤਾ (Durgapur to Kolkata) ਸੈਕਸ਼ਨ (132 ਕਿਲੋਮੀਟਰ) ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ, ਜਿਸ ਨੂੰ ਮਹੱਤਵਅਕਾਂਖੀ ਜਗਦੀਸ਼ਪੁਰ- ਹਲਦੀਆ ਅਤੇ ਬੋਕਾਰੋ-ਧਾਮਰਾ ਪਾਈਪਲਾਈਨ (Jagdishpur-Haldia and Bokaro-Dhamra Pipeline) ਦੇ ਅਧੀਨ ਵਿਛਾਇਆ ਗਿਆ ਹੈ। ਇਸ ਨੂੰ ਪ੍ਰਧਾਨ ਮੰਤਰੀ ਊਰਜਾ ਗੰਗਾ (ਪੀਐੱਮਯੂਜੀ) ਪ੍ਰੋਜੈਕਟ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। 1,190 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਵਾਲਾ ਦੁਰਗਾਪੁਰ ਤੋਂ ਕੋਲਕਾਤਾ ਸੈਕਸ਼ਨ ਪੱਛਮ ਬੰਗਾਲ ਦੇ ਪੂਰਬ ਬਰਧਮਾਨ, ਹੁਗਲੀ ਅਤੇ ਨਾਦੀਆ ਜ਼ਿਲ੍ਹਿਆਂ ਤੋਂ ਹੁੰਦੇ ਹੋਏ ਲੰਘ ਰਿਹਾ ਹੈ। ਇਸ ਪਾਈਪਲਾਈਨ ਨੇ ਆਪਣੇ ਲਾਗੂ ਕਰਨ ਦੇ ਪੜਾਅ ਦੇ ਦੌਰਾਨ ਪ੍ਰਤੱਖ ਅਤੇ ਅਪ੍ਰਤੱਖ ਤੌਰ ‘ਤੇ ਰੋਜ਼ਗਾਰ ਪ੍ਰਦਾਨ ਕੀਤਾ ਅਤੇ ਹੁਣ ਇਸ ਖੇਤਰ ਦੇ ਲੱਖਾਂ ਘਰਾਂ ਨੂੰ ਕੁਦਰਤੀ ਗੈਸ ਦੀ ਪਹੁੰਚਯੋਗ ਸਪਲਾਈ ਹੋਵੇਗੀ।
ਸਾਰਿਆਂ ਲਈ ਸਵੱਛ ਹਵਾ ਅਤੇ ਸਿਹਤ ਸੁਰੱਖਿਆ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਦੁਰਗਾਪੁਰ ਸਟੀਲ ਥਰਮਲ ਪਾਵਰ ਸਟੇਸ਼ਨ ਅਤੇ ਦਾਮੋਦਰ ਘਾਟੀ ਨਿਗਮ ਦੇ ਰਘੁਨਾਥਪੁਰ ਥਰਮਲ ਪਾਵਰ ਸਟੇਸ਼ਨ ਦੀ 1,457 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ ਰੈਟਰੋਫਿਟਿੰਗ ਪੌਲਿਉਸ਼ਨ ਕੰਟਰੋਲ ਸਿਸਟਮ-ਫਲੂ ਗੈਸ ਡੀਸਲਫਰਾਈਜ਼ੇਸ਼ਨ (ਐੱਫਜੀਡੀ) ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਨਾਲ ਸਵੱਛ ਊਰਜਾ ਉਤਪਾਦਨ ਨੂੰ ਹੁਲਾਰਾ ਮਿਲੇਗਾ ਅਤੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਖੇਤਰ ਵਿੱਚ ਰੇਲ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਪੁਰੂਲੀਆ ਵਿੱਚ 390 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਤੋਂ ਪੁਰੂਲੀਆ-ਕੋਟਸ਼ੀਲਾ ਰੇਲ ਲਾਈਨ (36 ਕਿਲੋਮੀਟਰ) ਦੇ ਦੋਹਰੀਕਰਣ ਕੰਮ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਨਾਲ ਜਮਸ਼ੇਦਪੁਰ, ਬੋਕਾਰੋ ਅਤੇ ਧਨਬਾਦ ਦੇ ਉਦਯੋਗਾਂ ਵਿਚਕਾਰ ਰਾਂਚੀ ਅਤੇ ਕੋਲਕਾਤਾ ਦੇ ਨਾਲ ਰੇਲ ਸੰਪਰਕ ਵਿੱਚ ਸੁਧਾਰ ਹੋਵੇਗਾ ਅਤੇ ਮਾਲ ਗੱਡੀਆਂ ਦੀ ਕੁਸ਼ਲ ਮੁਵਮੈਂਟ, ਯਾਤਰਾ ਸਮੇਂ ਵਿੱਚ ਕਮੀ ਅਤੇ ਉਦਯੋਗਾਂ ਅਤੇ ਬਿਜ਼ਨਸ ਲਈ ਲੌਜਿਸਟਿਕਸ ਵਿੱਚ ਸੁਧਾਰ ਹੋਵੇਗਾ।
ਪ੍ਰਧਾਨ ਮੰਤਰੀ ਨੇ ਪੱਛਮ ਬਰਧਮਾਨ ਦੇ ਤੋਪਸੀ ਅਤੇ ਪਾਂਡਬੇਸ਼ਵਰ ਵਿੱਚ ਸੇਤੁ ਭਾਰਤਮ ਪ੍ਰੋਗਰਾਮ ਤਹਿਤ ਬਣਾਏ 380 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ ਸੜਕ ਦੇ ਉੱਪਰ ਬਣੇ ਬ੍ਰਿਜਾਂ (ਆਰਓਬੀ) ਦਾ ਉਦਘਾਟਨ ਕੀਤਾ। ਇਸ ਨਾਲ ਕਨੈਕਟਿਵਿਟੀ ਵਿੱਚ ਸੁਧਾਰ ਹੋਵੇਗਾ ਅਤੇ ਰੇਲਵੇ ਕ੍ਰੌਸਿੰਗ ‘ਤੇ ਹਾਦਸਿਆਂ ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
आज पूरी दुनिया में विकसित भारत के संकल्प की चर्चा है।
— PMO India (@PMOIndia) July 18, 2025
इसके पीछे भारत में दिख रहे वो बदलाव हैं जिन पर विकसित भारत की इमारत का निर्माण हो रहा है।
इन बदलावों का एक बड़ा पहलू भारत का इंफ्रास्ट्रक्चर है: PM @narendramodi
हमने वन नेशन वन गैस ग्रिड के विजन पर काम किया...प्रधानमंत्री ऊर्जा गंगा योजना बनाई: PM @narendramodi
— PMO India (@PMOIndia) July 18, 2025
हमें 2047 तक भारत को विकसित बनाना है।
— PMO India (@PMOIndia) July 18, 2025
हमारा रास्ता है-
विकास से सशक्तिकरण।
रोज़गार से आत्मनिर्भरता।
और संवेदनशीलता से सुशासन: PM @narendramodi


