ਪ੍ਰਧਾਨ ਮੰਤਰੀ ਨੇ ਲਗਭਗ 16 ਲੱਖ ਮਹਿਲਾ ਮੈਂਬਰਾਂ ਨੂੰ ਲਾਭ ਪਹੁੰਚਾਉਣ ਵਾਲੇ ਸਵੈ–ਸਹਾਇਤਾ ਸਮੂਹਾਂ ਨੂੰ 1,000 ਕਰੋੜ ਰੁਪਏ ਟ੍ਰਾਂਸਫਰ ਕੀਤੇ
ਪ੍ਰਧਾਨ ਮੰਤਰੀ ਨੇ ਬਿਜ਼ਨਸ ਕੋਰਸਪੌਂਡੈਂਟ–ਸਖੀਆਂ ਨੂੰ ਪਹਿਲੇ ਮਹੀਨੇ ਦੀ ਤਨਖ਼ਾਹ ਟ੍ਰਾਂਸਫਰ ਕੀਤੀ ਤੇ ਨਾਲ ਹੀ ‘ਮੁੱਖ ਮੰਤਰੀ ਕੰਨਿਆ ਸੁਮੰਗਲਾ ਯੋਜਨਾ’ ਦੇ 1 ਲੱਖ ਲਾਭਾਰਥੀਆਂ ਨੂੰ ਪੈਸੇ ਵੀ ਟ੍ਰਾਂਸਫਰ ਕੀਤੇ
ਪ੍ਰਧਾਨ ਮੰਤਰੀ ਨੇ 200 ਤੋਂ ਵੱਧ ਸਪਲੀਮੈਂਟਰੀ ਨਿਊਟ੍ਰੀਸ਼ਨ ਮੈਨੂਫੈਕਚਰਿੰਗ ਯੂਨਿਟਾਂ ਦਾ ਨੀਂਹ–ਪੱਥਰ ਰੱਖਿਆ
“‘ਮੁੱਖ ਮੰਤਰੀ ਕੰਨਿਆ ਸੁਮੰਗਲਾ ਯੋਜਨਾ’ ਜਿਹੀਆਂ ਯੋਜਨਾਵਾਂ ਪਿੰਡਾਂ ਦੇ ਗ਼ਰੀਬਾਂ ਤੇ ਕੁੜੀਆਂ ਲਈ ਭਰੋਸੇ ਦਾ ਵੱਡਾ ਮਾਧਿਅਮ ਬਣ ਰਹੀਆਂ ਹਨ”
“ਉੱਤਰ ਪ੍ਰਦੇਸ਼ ਦੀਆਂ ਮਹਿਲਾਵਾਂ ਲਈ ਦੋਹਰੇ ਇੰਜਣ ਵਾਲੀ ਸਰਕਾਰ ਦੁਆਰਾ ਯਕੀਨੀ ਬਣਾਈ ਜਾ ਰਹੀ ਸੁਰੱਖਿਆ, ਸਵੈਮਾਣ ਤੇ ਸਤਿਕਾਰ ਬੇਮਿਸਾਲ ਹਨ। ਉੱਤਰ ਪ੍ਰਦੇਸ਼ ਦੀਆਂ ਮਹਿਲਾਵਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਪਹਿਲਾਂ ਵਾਲੇ ਹਾਲਾਤ ਵਾਪਸ ਨਹੀਂ ਆਉਣ ਦੇਣਗੀਆਂ”
“ਮੈਂ ਮਹਿਲਾਵਾਂ ਦੇ ਸਵੈ–ਸਹਾਇਤਾ ਸਮੂਹਾਂ ਦੀਆਂ ਭੈਣਾਂ ਨੂੰ ਆਤਮਨਿਰਭਰ ਭਾਰਤ ਮੁਹਿੰਮ ਦੀਆਂ ਚੈਂਪੀਅਨ ਮੰਨਦਾ ਹਾਂ। ਇਹ ਸਵੈ–ਸਹਾਇਤਾ ਸਮੂਹ ਅਸਲ ‘ਚ ਰਾਸ਼ਟਰੀ ਸਹਾਇਤਾ ਸਮੂਹ ਹਨ”
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਯਾਗਰਾਜ ਦਾ ਦੌਰਾ ਕੀਤਾ ਅਤੇ ਖ਼ਾਸ ਤੌਰ ‘ਤੇ ਬੁਨਿਆਦੀ ਪੱਧਰ ਦੀਆਂ ਮਹਿਲਾਵਾਂ ਦੇ ਸਸ਼ਕਤੀਕਰਣ ਲਈ ਰੱਖੇ ਪ੍ਰੋਗਰਾਮ ਵਿੱਚ ਭਾਗ ਲਿਆ। ਪ੍ਰਧਾਨ ਮੰਤਰੀ ਨੇ ‘ਸਵੈ–ਸਹਾਇਤਾ ਸਮੂਹਾਂ’ (SHGs) ਦੇ ਬੈਂਕ ਖਾਤਿਆਂ ‘ਚ 1,000 ਕਰੋੜ ਰੁਪਏ ਦੀ ਰਾਸ਼ੀ ਟ੍ਰਾਂਸਫਰ ਕੀਤੀ, ਜਿਸ ਦਾ ਲਾਭ ਸਵੈ–ਸਹਾਇਤਾ ਸਮੂਹਾਂ ਦੀਆਂ ਲਗਭਗ 16 ਲੱਖ ਮੈਂਬਰਾਂ ਨੂੰ ਪੁੱਜੇਗਾ।
“ਬੇਟੀਆਂ ਵੀ ਚਾਹੁੰਦੀਆਂ ਸਨ ਕਿ ਉਨ੍ਹਾਂ ਨੂੰ ਆਪਣੀ ਪੜ੍ਹਾਈ ਕਰਨ ਲਈ ਸਮਾਂ ਮਿਲਣਾ ਚਾਹੀਦਾ ਹੈ। ਇਸ ਲਈ ਬੇਟੀਆਂ ਦੇ ਵਿਆਹ ਲਈ ਕਾਨੂੰਨੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਯਾਗਰਾਜ ਦਾ ਦੌਰਾ ਕੀਤਾ ਅਤੇ ਖ਼ਾਸ ਤੌਰ ‘ਤੇ ਬੁਨਿਆਦੀ ਪੱਧਰ ਦੀਆਂ ਮਹਿਲਾਵਾਂ ਦੇ ਸਸ਼ਕਤੀਕਰਣ ਲਈ ਰੱਖੇ ਪ੍ਰੋਗਰਾਮ ਵਿੱਚ ਭਾਗ ਲਿਆ। ਪ੍ਰਧਾਨ ਮੰਤਰੀ ਨੇ ‘ਸਵੈ–ਸਹਾਇਤਾ ਸਮੂਹਾਂ’ (SHGs) ਦੇ ਬੈਂਕ ਖਾਤਿਆਂ ‘ਚ 1,000 ਕਰੋੜ ਰੁਪਏ ਦੀ ਰਾਸ਼ੀ ਟ੍ਰਾਂਸਫਰ ਕੀਤੀ, ਜਿਸ ਦਾ ਲਾਭ ਸਵੈ–ਸਹਾਇਤਾ ਸਮੂਹਾਂ ਦੀਆਂ ਲਗਭਗ 16 ਲੱਖ ਮੈਂਬਰਾਂ ਨੂੰ ਪੁੱਜੇਗਾ। ਇਹ ਰਕਮ ‘ਦੀਨਦਿਆਲ ਅੰਤਯੋਦਯ ਯੋਜਨਾ – ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ’ (DAY-NRLM) ਦੇ ਤਹਿਤ ਟ੍ਰਾਂਸਫਰ ਕੀਤੀ ਗਈ ਹੈ, ਜਿਸ ਅਧੀਨ 80,000 ਸਵੈ–ਸਹਾਇਤਾ ਸਮੂਹਾਂ ਨੂੰ 1.10 ਲੱਖ ਰੁਪਏ ਪ੍ਰਤੀ ਸਵੈ–ਸਹਾਇਤਾ ਸਮੂਹ ਨੂੰ ਅਤੇ 60,000 ਸਵੈ–ਸਹਾਇਤਾ ਸਮੂਹਾਂ ਨੂੰ 15,000 ਰੁਪਏ ਪ੍ਰਤੀ ਸਵੈ–ਸਹਾਇਤਾ ਸਮੂਹ ਦੇ ਹਿਸਾਬ ਨਾਲ ਮਿਲਣਗੇ। ਇਸ ਪ੍ਰੋਗਰਾਮ ‘ਚ ਪ੍ਰਧਾਨ ਮੰਤਰੀ ਨੇ ਬਿਜ਼ਨਸ ਕੋਰਸਪੌਂਡੈਂਟ–ਸਖੀਆਂ (B.C.-Sakhis) ਨੂੰ ਉਤਸ਼ਾਹਿਤ ਕੀਤਾ; ਜਿਸ ਲਈ 20,000 ਬਿਜ਼ਨਸ ਕੋਰਸਪੌਂਡੈਂਟ–ਸਖੀਆਂ ਦੇ ਖਾਤਿਆਂ ਵਿੱਚ ਪਹਿਲੇ ਮਹੀਨੇ ਦੀ ਤਨਖ਼ਾਹ 4,000 ਰੁਪਏ ਟ੍ਰਾਂਸਫਰ ਕੀਤੀ ਗਈ। ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ‘ਮੁੱਖ ਮੰਤਰੀ ਕੰਨਿਆ ਸੁਮੰਗਲਾ ਯੋਜਨਾ’ ਦੇ ਤਹਿਤ 1 ਲੱਖ ਤੋਂ ਵੱਧ ਲਾਭਾਰਥੀਆਂ ਨੂੰ 20 ਕਰੋੜ ਰੁਪਏ ਦੀ ਕੁੱਲ ਰਾਸ਼ੀ ਵੀ ਟ੍ਰਾਂਸਫਰ ਕੀਤੀ ਗਈ। ਪ੍ਰਧਾਨ ਮੰਤਰੀ ਨੇ 202 ਸਪਲੀਮੈਂਟਰੀ ਨਿਊਟ੍ਰੀਸ਼ਨ ਮੈਨੂਫੈਕਚਰਿੰਗ ਯੂਨਿਟਾਂ ਦਾ ਨੀਂਹ–ਪੱਥਰ ਰੱਖਿਆ।

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਹਿੰਦੀ ਦੇ ਮਹਾਨ ਸਾਹਿਤਕਾਰ ਮਹਾਵੀਰ ਪ੍ਰਸਾਦ ਦ੍ਵਿਵੇਦੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਪ੍ਰਯਾਗਰਾਜ ਗੰਗਾ–ਯਮੁਨਾ–ਸਰਸਵਤੀ ਦੇ ਸੰਗਮ ਦੀ ਧਰਤੀ ਹੈ, ਜੋ ਹਜ਼ਾਰਾਂ ਸਾਲਾਂ ਤੋਂ ਸਾਡੀ ਮਾਂ ਦੀ ਸ਼ਕਤੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਤੀਰਥ–ਅਸਥਾਨ ਨਗਰ ‘ਚ ਮਹਿਲਾ–ਸ਼ਕਤੀ ਦਾ ਇੱਕ ਅਦਭੁਤ ਸੰਗਮ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਮਹਿਲਾ ਸਸ਼ਕਤੀਕਰਣ ਲਈ ਕੀਤੇ ਜਾ ਰਹੇ ਕੰਮ ਨੂੰ ਪੂਰਾ ਦੇਸ਼ ਵੇਖ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੰਨਿਆ ਸੁਮੰਗਲਾ ਯੋਜਨਾ ਜਿਹੀਆਂ ਯੋਜਨਾਵਾਂ, ਜਿਸ ਤਹਿਤ ਉਨ੍ਹਾਂ ਨੇ ਅੱਜ ਰਾਜ ਦੀਆਂ ਇੱਕ ਲੱਖ ਤੋਂ ਵੱਧ ਲਾਭਾਰਥੀ ਬੇਟੀਆਂ ਦੇ ਖਾਤਿਆਂ ਵਿੱਚ ਕਰੋੜਾਂ ਰੁਪਏ ਟਰਾਂਸਫਰ ਕੀਤੇ ਹਨ, ਗ੍ਰਾਮੀਣ ਗ਼ਰੀਬਾਂ ਅਤੇ ਲੜਕੀਆਂ ਲਈ ਵਿਸ਼ਵਾਸ ਦਾ ਇੱਕ ਵੱਡਾ ਮਾਧਿਅਮ ਬਣ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਯੂਪੀ ਦੀਆਂ ਮਹਿਲਾਵਾਂ ਲਈ ਦੋਹਰੇ-ਇੰਜਣ ਵਾਲੀ ਸਰਕਾਰ ਦੁਆਰਾ ਯਕੀਨੀ ਬਣਾਈ ਗਈ ਸੁਰੱਖਿਆ, ਮਾਣ ਅਤੇ ਸਤਿਕਾਰ ਬੇਮਿਸਾਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀਆਂ ਮਹਿਲਾਵਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਪਹਿਲਾਂ ਵਾਲੇ ਹਾਲਾਤ ਨੂੰ ਵਾਪਸ ਨਹੀਂ ਆਉਣ ਦੇਣਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਰਾਹੀਂ ਲਿੰਗ ਚੋਣ ਰਾਹੀਂ ਗਰਭਪਾਤ ਨੂੰ ਰੋਕਣ ਲਈ ਸਮਾਜ ਦੀ ਚੇਤਨਾ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਕਈ ਰਾਜਾਂ ਵਿੱਚ ਬੇਟੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਗਰਭਵਤੀ ਮਹਿਲਾਵਾਂ ਦੇ ਟੀਕਾਕਰਣ, ਹਸਪਤਾਲਾਂ ਵਿੱਚ ਜਣੇਪੇ ਅਤੇ ਗਰਭ ਅਵਸਥਾ ਦੌਰਾਨ ਪੋਸ਼ਣ 'ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ ਦੇ ਤਹਿਤ ਗਰਭ ਅਵਸਥਾ ਦੌਰਾਨ ਮਹਿਲਾਵਾਂ ਦੇ ਬੈਂਕ ਖਾਤੇ ਵਿੱਚ 5,000 ਰੁਪਏ ਜਮ੍ਹਾਂ ਕੀਤੇ ਜਾਂਦੇ ਹਨ, ਤਾਂ ਜੋ ਉਹ ਸਹੀ ਖੁਰਾਕ ਦਾ ਧਿਆਨ ਰੱਖ ਸਕਣ।

ਪ੍ਰਧਾਨ ਮੰਤਰੀ ਨੇ ਅਜਿਹੇ ਕਈ ਕਦਮ ਗਿਣਵਾਏ, ਜਿਨ੍ਹਾਂ ਨਾਲ ਮਹਿਲਾਵਾਂ ਦਾ ਮਾਣ ਵਧਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ ਕਰੋੜਾਂ ਪਖਾਨਿਆਂ ਦੇ ਨਿਰਮਾਣ, ਉੱਜਵਲਾ ਯੋਜਨਾ ਤਹਿਤ ਗੈਸ ਕਨੈਕਸ਼ਨ ਦੀ ਸੁਵਿਧਾ ਅਤੇ ਘਰ ਵਿੱਚ ਹੀ ਟੂਟੀ ਦਾ ਪਾਣੀ ਮਿਲਣ ਨਾਲ ਭੈਣਾਂ ਦੇ ਜੀਵਨ ਵਿੱਚ ਵੀ ਇੱਕ ਨਵੀਂ ਸੁਵਿਧਾ ਆ ਰਹੀ ਹੈ। .

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਦਹਾਕਿਆਂ ਤੋਂ ਘਰ ਅਤੇ ਜਾਇਦਾਦ ਨੂੰ ਸਿਰਫ਼ ਮਰਦਾਂ ਦਾ ਅਧਿਕਾਰ ਮੰਨਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਇਸ ਅਸਮਾਨਤਾ ਨੂੰ ਦੂਰ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਦਿੱਤੇ ਜਾ ਰਹੇ ਮਕਾਨਾਂ ਨੂੰ ਪਹਿਲ ਦੇ ਅਧਾਰ 'ਤੇ ਮਹਿਲਾਵਾਂ ਦੇ ਨਾਂ 'ਤੇ ਬਣਾਇਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਰੋਜ਼ਗਾਰ ਅਤੇ ਪਰਿਵਾਰ ਦੀ ਆਮਦਨ ਵਧਾਉਣ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਵਿੱਚ ਮਹਿਲਾਵਾਂ ਨੂੰ ਬਰਾਬਰ ਦੀਆਂ ਭਾਗੀਦਾਰ ਬਣਾਇਆ ਜਾ ਰਿਹਾ ਹੈ। ਅੱਜ, ਮੁਦਰਾ ਯੋਜਨਾ ਪਿੰਡਾਂ ਦੇ ਗ਼ਰੀਬ ਪਰਿਵਾਰਾਂ ਤੋਂ ਵੀ ਨਵੀਂ ਮਹਿਲਾ ਉੱਦਮੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੀਨਦਿਆਲ ਅੰਤਯੋਦਯ ਯੋਜਨਾ ਰਾਹੀਂ ਮਹਿਲਾਵਾਂ ਨੂੰ ਦੇਸ਼ ਭਰ ਵਿੱਚ ਸਵੈ-ਸਹਾਇਤਾ ਸਮੂਹਾਂ ਅਤੇ ਗ੍ਰਾਮੀਣ ਸੰਸਥਾਵਾਂ ਨਾਲ ਵੀ ਜੋੜਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ,“ਮੈਂ ਮਹਿਲਾ ਸਵੈ-ਸਹਾਇਤਾ ਸਮੂਹਾਂ ਦੀਆਂ ਭੈਣਾਂ ਨੂੰ ਆਤਮਨਿਰਭਰ ਭਾਰਤ ਮੁਹਿੰਮ ਦੀ ਚੈਂਪੀਅਨ ਮੰਨਦੀ ਹਾਂ। ਇਹ ਸਵੈ-ਸਹਾਇਤਾ ਸਮੂਹ ਅਸਲ ਵਿੱਚ ਰਾਸ਼ਟਰੀ ਸਹਾਇਤਾ ਸਮੂਹ ਹਨ।”

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਦੋਹਰੇ ਇੰਜਣ ਵਾਲੀ ਸਰਕਾਰ, ਬਿਨਾ ਕਿਸੇ ਭੇਦਭਾਵ ਦੇ ਬੇਟੀਆਂ ਦੇ ਭਵਿੱਖ ਨੂੰ ਸਸ਼ਕਤ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਲੜਕੀਆਂ ਦੇ ਵਿਆਹ ਦੀ ਕਾਨੂੰਨੀ ਉਮਰ ਸਬੰਧੀ ਅਹਿਮ ਫ਼ੈਸਲੇ ਬਾਰੇ ਵੀ ਜਾਣਕਾਰੀ ਦਿੱਤੀ। ਸ਼੍ਰੀ ਮੋਦੀ ਨੇ ਕਿਹਾ,“ਪਹਿਲਾਂ, ਪੁੱਤਰਾਂ ਲਈ ਵਿਆਹ ਦੀ ਕਾਨੂੰਨੀ ਉਮਰ 21 ਸਾਲ ਸੀ, ਪਰ ਬੇਟੀਆਂ ਲਈ ਇਹ ਸਿਰਫ 18 ਸਾਲ ਸੀ। ਬੇਟੀਆਂ ਵੀ ਚਾਹੁੰਦੀਆਂ ਸਨ ਕਿ ਉਨ੍ਹਾਂ ਨੂੰ ਪੜ੍ਹਾਈ ਲਈ ਸਮਾਂ ਮਿਲੇ ਅਤੇ ਬਰਾਬਰ ਮੌਕੇ ਮਿਲਣ। ਇਸ ਲਈ ਬੇਟੀਆਂ ਦੇ ਵਿਆਹ ਦੀ ਉਮਰ 21 ਸਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਬੇਟੀਆਂ ਦੀ ਖਾਤਰ ਇਹ ਫ਼ੈਸਲਾ ਲੈ ਰਿਹਾ ਹੈ।”   

ਪ੍ਰਧਾਨ ਮੰਤਰੀ ਨੇ ਹਾਲ ਹੀ ਦੇ ਸਾਲਾਂ ਵਿੱਚ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵਿੱਚ ਸੁਧਾਰ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਫੀਆ ਰਾਜ ਅਤੇ ਅਰਾਜਕਤਾ ਦੇ ਖ਼ਾਤਮੇ ਦਾ ਸਭ ਤੋਂ ਵੱਧ ਲਾਭ ਯੂਪੀ ਦੀਆਂ ਭੈਣਾਂ ਅਤੇ ਬੇਟੀਆਂ ਨੂੰ ਹੋਇਆ ਹੈ। ਉਨ੍ਹਾਂ ਨੇ ਸਥਿਤੀ ਨੂੰ ਕਾਬੂ ਵਿੱਚ ਲਿਆਉਣ ਲਈ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਉੱਤਰ ਪ੍ਰਦੇਸ਼ ਵਿੱਚ ਸੁਰੱਖਿਆ ਦੇ ਨਾਲ-ਨਾਲ ਅਧਿਕਾਰ ਵੀ ਹਨ। ਅੱਜ ਉੱਤਰ ਪ੍ਰਦੇਸ਼ ਕੋਲ ਕਾਰੋਬਾਰ ਦੇ ਨਾਲ-ਨਾਲ ਸੰਭਾਵਨਾਵਾਂ ਵੀ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀਆਂ ਮਾਵਾਂ ਅਤੇ ਭੈਣਾਂ ਦੇ ਅਸ਼ੀਰਵਾਦ ਨਾਲ, ਕੋਈ ਵੀ ਇਸ ਨਵੇਂ ਉੱਤਰ ਪ੍ਰਦੇਸ਼ ਨੂੰ ਹਨੇਰੇ ਵਿੱਚ ਨਹੀਂ ਧੱਕ ਸਕਦਾ।’’

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Media Coverage

"Fast-Track Courts For Paper Leaks": PM Modi's Big Message To Youth
NM on the go

Nm on the go

Always be the first to hear from the PM. Get the App Now!
...
Prime Minister announces fast-track courts for paper leak cases to safeguard the future of youth
July 23, 2026

Prime Minister Shri Narendra Modi today emphasized that nothing is more important than the welfare and future of the youth.

The Prime Minister stated that the government has decided to set up fast-track courts to ensure swift and stringent punishment for those involved in paper leaks. Shri Modi noted that he has directed the concerned authorities and officials to take all necessary steps in this regard, adding that this continues a series of measures aimed at safeguarding the interests of students.

The Prime Minister firmly asserted that those who try to harm the future of the youth will not be spared.

In a post on X, the Prime Minister shared:

"Nothing is more important than the welfare and future of our youth!

We have decided to set up fast-track courts to ensure swift and stringent punishment for those involved in paper leaks. Have directed the concerned authorities and officials to take all necessary steps in this regard. This continues our series of steps for safeguarding the interests of students.

Those who try to harm the future of our youth will not be spared.

देश के युवाओं का हित और उनका भविष्य हमारी सर्वोच्च प्राथमिकता है।

पेपर लीक के सभी मामलों में दोषियों को जल्द से जल्द कठोर दंड देने के लिए, केस के त्वरित निस्तारण के लिए फास्ट ट्रैक कोर्ट्स का गठन किया जाएगा। इस संबंध में निर्देश दे दिए गए हैं कि संबंधित विभाग आवश्यक कार्रवाई सुनिश्चित करें।

विद्यार्थियों के हितों को सुरक्षित करने के लिए, सरकार द्वारा लिए जा रहे निर्णयों की श्रृंखला में ये एक महत्वपूर्ण कदम है।

युवाओं के भविष्य के साथ खिलवाड़ करने वाले किसी भी व्यक्ति को बख्शा नहीं जाएगा।"