ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਿਜੀਟਲ ਇੰਡੀਆ ਪਹਿਲ ਦੇ ਸਫ਼ਲਤਾਪੂਰਵਕ 10 ਵਰ੍ਹੇ ਪੂਰੇ ਹੋਣ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਦਹਾਕੇ ਬਾਅਦ, ਅਸੀਂ ਇੱਕ ਐਸੀ ਯਾਤਰਾ ਦੇ ਸਾਖੀ ਹਾਂ ਜਿਸ ਨੇ ਅਣਗਿਣਤ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਸਸ਼ਕਤੀਕਰਣ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਨੇ 140 ਕਰੋੜ ਦੇਸ਼ਵਾਸੀਆਂ ਦੇ ਸਮੂਹਿਕ ਸੰਕਲਪ ਤੋਂ ਪ੍ਰੇਰਿਤ ਹੋ ਕੇ ਡਿਜੀਟਲ ਭੁਗਤਾਨਾਂ ਵਿੱਚ ਪ੍ਰਗਤੀ ਕੀਤੀ ਹੈ।”
ਐਕਸ (X) ‘ਤੇ ਮਾਈਗੌਵਇੰਡੀਆ (MyGovIndia) ਦਾ ਇੱਕ ਥ੍ਰੈੱਡ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲਿਖਿਆ:
"ਅੱਜ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਅਸੀਂ ਡਿਜੀਟਲ ਇੰਡੀਆ ਦੇ 10 ਵਰ੍ਹੇ ਪੂਰੇ ਹੋਣ (#10YearsOfDigitalIndia) ਦਾ ਜਸ਼ਨ ਮਨਾ ਰਹੇ ਹਾਂ!
ਦਸ ਸਾਲ ਪਹਿਲੇ, ਡਿਜੀਟਲ ਇੰਡੀਆ ਦੀ ਸ਼ੁਰੂਆਤ ਰਾਸ਼ਟਰ ਨੂੰ ਡਿਜੀਟਲ ਤੌਰ ‘ਤੇ ਸਸ਼ਕਤ ਅਤੇ ਤਕਨੀਕੀ ਤੌਰ ‘ਤੇ ਉੱਨਤ ਸਮਾਜ ਵਿੱਚ ਬਦਲਣ ਦੀ ਪਹਿਲ ਦੇ ਰੂਪ ਵਿੱਚ ਹੋਈ ਸੀ।
ਇੱਕ ਦਹਾਕੇ ਬਾਅਦ, ਅਸੀਂ ਇੱਕ ਐਸੀ ਯਾਤਰਾ ਦੇ ਸਾਖੀ ਹਾਂ ਜਿਸ ਨੇ ਅਣਗਿਣਤ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਸਸ਼ਕਤੀਕਰਣ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕੀਤੀ ਹੈ। ਭਾਰਤ ਨੇ 140 ਕਰੋੜ ਦੇਸ਼ਵਾਸੀਆਂ ਦੇ ਸਮੂਹਿਕ ਸੰਕਲਪ ਦੁਆਰਾ ਪ੍ਰੇਰਿਤ ਹੋ ਕੇ ਡਿਜੀਟਲ ਭੁਗਤਾਨ ਵਿੱਚ ਬਹੁਤ ਪ੍ਰਗਤੀ ਕੀਤੀ ਹੈ। ਸਿਹਤ ਅਤੇ ਸਿੱਖਿਆ ਜਿਹੇ ਖੇਤਰਾਂ ਨੂੰ ਭੀ ਇਸ ਪਹਿਲ ਤੋਂ ਲਾਭ ਹੋਇਆ ਹੈ।
ਇਹ ਪੋਸਟ ਪਰਿਵਰਤਨ ਅਤੇ ਉਸ ਦੇ ਪੈਮਾਨੇ ਦੀ ਇੱਕ ਝਲਕ ਪ੍ਰਸਤੁਤ ਕਰਦੀ ਹੈ!”
Today is a historic day as we mark #10YearsOfDigitalIndia!
— Narendra Modi (@narendramodi) July 1, 2025
Ten years ago, Digital India began as an initiative to transform our nation into a digitally empowered and technologically advanced society.
A decade later, we stand witness to a journey that has touched countless… https://t.co/gbngf6HcEk


