“ਜੋ ਬੀਜ ਮੈਂ 12 ਸਾਲ ਪਹਿਲਾਂ ਬੀਜਿਆ ਸੀ ਅੱਜ ਉਹ ਬੋਹੜ ਦਾ ਰੁੱਖ ਬਣ ਗਿਆ ਹੈ”
“ਭਾਰਤ ਨਾ ਤਾਂ ਰੁਕਣ ਵਾਲਾ ਹੈ ਅਤੇ ਨਾ ਹੀ ਥੱਕਣ ਵਾਲਾ ਹੈ”
“ਨਿਊ ਇੰਡੀਆ ਦੀ ਹਰ ਮੁਹਿੰਮ ਦੀ ਜ਼ਿੰਮੇਵਾਰੀ ਭਾਰਤ ਦੇ ਨੌਜਵਾਨਾਂ ਨੇ ਖ਼ੁਦ ਲਈ ਹੈ”
“ਸਫ਼ਲਤਾ ਦਾ ਇੱਕ ਹੀ ਮੰਤਰ ਹੈ - 'ਲੰਬੀ ਮਿਆਦ ਦੀ ਯੋਜਨਾਬੰਦੀ, ਤੇ ਨਿਰੰਤਰ ਪ੍ਰਤੀਬੱਧਤਾ”
“ਅਸੀਂ ਦੇਸ਼ ਦੀਆਂ ਪ੍ਰਤਿਭਾਵਾਂ ਨੂੰ ਪਹਿਚਾਣਨਾ ਸ਼ੁਰੂ ਕਰ ਦਿੱਤਾ ਹੈ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਹੈ”

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਵਿਖੇ 11ਵੇਂ ਖੇਲ ਮਹਾਕੁੰਭ ਦਾ ਉਦਘਾਟਨ ਕਰਨ ਦਾ ਐਲਾਨ ਕੀਤਾ। ਗੁਜਰਾਤ ਦੇ ਰਾਜਪਾਲ, ਆਚਾਰੀਆ ਦੇਵਵ੍ਰੱਤ ਅਤੇ ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਭੂਪੇਂਦਰਭਾਈ ਪਟੇਲ ਇਸ ਮੌਕੇ 'ਤੇ ਮੌਜੂਦ ਸਨ।

ਸ਼ੁਰੂ ਵਿੱਚ, ਪ੍ਰਧਾਨ ਮੰਤਰੀ ਨੇ ਸਟੇਡੀਅਮ ਵਿੱਚ ਊਰਜਾ ਭਰਪੂਰ ਨੌਜਵਾਨਾਂ ਤੇ ਉਤਸ਼ਾਹ ਦੇ ਸਮੁੰਦਰ ਨੂੰ ਨੋਟ ਕੀਤਾ ਅਤੇ ਕਿਹਾ ਕਿ ਇਹ ਸਿਰਫ਼ ਖੇਡ ਮਹਾਕੁੰਭ ਨਹੀਂ ਹੈ, ਸਗੋਂ ਗੁਜਰਾਤ ਦੀ ਯੁਵਾ ਸ਼ਕਤੀ ਦਾ ਵੀ ਇੱਕ ਮਹਾਕੁੰਭ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਪਹਿਲਾਂ ਇੱਕ ਸ਼ਾਨਦਾਰ ਸਮਾਰੋਹ ਹੋਇਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਕੁੰਭ ਮਹਾਮਾਰੀ ਕਾਰਨ ਦੋ ਸਾਲਾਂ ਤੱਕ ਨਹੀਂ ਹੋਇਆ ਪਰ ਇਸ ਸ਼ਾਨਦਾਰ ਸਮਾਰੋਹ ਨੇ ਖਿਡਾਰੀਆਂ ’ਚ ਨਵੇਂ ਆਤਮਵਿਸ਼ਵਾਸ ਅਤੇ ਊਰਜਾ ਨਾਲ ਭਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ,"ਜੋ ਮੈਂ 12 ਸਾਲ ਪਹਿਲਾਂ ਬੀਜਿਆ ਸੀ, ਉਹ ਅੱਜ ਇੱਕ ਵਿਸ਼ਾਲ ਬੋਹੜ ਦਾ ਰੁੱਖ ਬਣ ਗਿਆ ਹੈ।" ਪ੍ਰਧਾਨ ਮੰਤਰੀ ਨੇ ਇਨ੍ਹਾਂ ਖੇਡਾਂ ਦੀ ਦੂਰਅੰਦੇਸ਼ ਸ਼ੁਰੂਆਤ ਉਸ ਵੇਲੇ ਕੀਤੀ ਸੀ, ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸਨ; ਇਹ ਸ਼ੁਰੂਆਤ ਤਦ 16 ਖੇਡਾਂ ਤੇ 13 ਲੱਖ ਭਾਗੀਦਾਰਾਂ ਨਾਲ ਕੀਤੀ ਗਈ ਸੀ ਅਤੇ ਉਹੀ ਖੇਲ ਮਹਾਕੁੰਭ ਅੱਜ 36 ਆਮ ਖੇਡਾਂ ਅਤੇ 26 ਪੈਰਾ ਖੇਡਾਂ ਨੂੰ ਸ਼ਾਮਲ ਕਰਦਾ ਹੈ। 11ਵੇਂ ਖੇਡ ਮਹਾਕੁੰਭ ਲਈ 45 ਲੱਖ ਤੋਂ ਵੱਧ ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।

ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਪਹਿਲਾਂ ਭਾਰਤੀ ਖੇਡ ਦ੍ਰਿਸ਼ ਵਿੱਚ ਕੁਝ ਖੇਡਾਂ ਦਾ ਦਬਦਬਾ ਸੀ ਅਤੇ ਦੇਸੀ ਖੇਡਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਖੇਡਾਂ ਵੀ ਭਾਈ-ਭਤੀਜਾਵਾਦ ਦੀ ਲਪੇਟ ਵਿੱਚ ਆ ਗਈਆਂ ਸਨ ਅਤੇ ਖਿਡਾਰੀਆਂ ਦੀ ਚੋਣ ਵਿੱਚ ਪਾਰਦਰਸ਼ਤਾ ਦੀ ਘਾਟ ਵੀ ਇਕ ਵੱਡਾ ਕਾਰਨ ਸੀ। ਖਿਡਾਰੀਆਂ ਦੀ ਸਾਰੀ ਪ੍ਰਤਿਭਾ ਸਮੱਸਿਆਵਾਂ ਨਾਲ ਜੂਝਣ ਵਿੱਚ ਹੀ ਲਗਾ ਦਿੱਤੀ ਗਈ ਸੀ। ਉਸ ਚੱਕਰਵਿਊ ਵਿਚੋਂ ਨਿਕਲ ਕੇ ਅੱਜ ਭਾਰਤ ਦੇ ਨੌਜਵਾਨ ਆਸਮਾਨ ਨੂੰ ਛੂਹ ਰਹੇ ਹਨ। ਉਨ੍ਹਾਂ ਨੇ ਕਿਹਾ, “ਸੋਨੇ ਅਤੇ ਚਾਂਦੀ ਦੀ ਚਮਕ ਦੇਸ਼ ਦੇ ਵਿਸ਼ਵਾਸ ਨੂੰ ਪਾਲਿਸ਼ ਕਰ ਰਹੀ ਹੈ।” ਪ੍ਰਧਾਨ ਮੰਤਰੀ ਨੇ ਇਸ਼ਾਰਾ ਕੀਤਾ ਕਿ ਅੱਜ ਭਾਰਤ ਟੋਕੀਓ ਓਲੰਪਿਕ ਅਤੇ ਪੈਰਾਲੰਪਿਕ ਜਿਹੀਆਂ ਖੇਡਾਂ ਵਿੱਚ ਰਿਕਾਰਡ ਗਿਣਤੀ ਵਿੱਚ ਮੈਡਲ ਜਿੱਤ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਨੌਜਵਾਨਾਂ 'ਤੇ ਪੂਰਾ ਭਰੋਸਾ ਹੈ। “ਭਾਰਤ ਨੇ ਟੋਕੀਓ ਓਲੰਪਿਕ ਵਿੱਚ ਪਹਿਲੀ ਵਾਰ 7 ਮੈਡਲ ਜਿੱਤੇ। ਇਹੀ ਰਿਕਾਰਡ ਟੋਕੀਓ ਪੈਰਾਲੰਪਿਕ ਵਿੱਚ ਵੀ ਭਾਰਤ ਦੇ ਪੁੱਤਰਾਂ ਤੇ ਬੇਟੀਆਂ ਨੇ ਬਣਾਇਆ ਸੀ। ਭਾਰਤ ਨੇ ਇਸ ਗਲੋਬਲ ਮੁਕਾਬਲੇ ਵਿੱਚ 19 ਮੈਡਲ ਜਿੱਤੇ ਸਨ। ਪਰ, ਇਹ ਸਿਰਫ਼ ਸ਼ੁਰੂਆਤ ਹੈ। ਸ਼੍ਰੀ ਮੋਦੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਨਾ ਤਾਂ ਰੁਕਣ ਵਾਲਾ ਹੈ ਅਤੇ ਨਾ ਹੀ ਇਹ ਥੱਕਣ ਵਾਲਾ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਕ੍ਰੇਨ ਤੋਂ ਵਾਪਸ ਆਏ ਵਿਦਿਆਰਥੀਆਂ ਨੇ ਤਿਰੰਗੇ ਦੇ ਵਧਦੇ ਪ੍ਰਭਾਵ ਦੀ ਗਵਾਹੀ ਦਿੱਤੀ ਹੈ। ਇਸੇ ਤਰ੍ਹਾਂ ਖੇਡਾਂ ਦੇ ਮੰਚਾਂ ’ਤੇ ਵੀ ਉਹੀ ਮਾਣ ਤੇ ਦੇਸ਼ ਭਗਤੀ ਦਾ ਜਜ਼ਬਾ ਨਜ਼ਰ ਆਉਂਦਾ ਹੈ। ਪ੍ਰਧਾਨ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਨੌਜਵਾਨਾਂ ਦੀ ਅਗਵਾਈ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ, “ਸਟਾਰਟਅੱਪ ਇੰਡੀਆ ਤੋਂ ਅੱਜ ਸਟੈਂਡਅੱਪ ਇੰਡੀਆ ਤੱਕ, ਮੇਕ ਇਨ ਇੰਡੀਆ ਤੋਂ ਲੈ ਕੇ ਆਤਮਨਿਰਭਰ ਭਾਰਤ ਅਤੇ 'ਵੋਕਲ ਫੌਰ ਲੋਕਲ' ਤੱਕ, ਭਾਰਤ ਦੇ ਨੌਜਵਾਨਾਂ ਨੇ ਖ਼ੁਦ ਨਵੇਂ ਭਾਰਤ ਦੀ ਹਰ ਮੁਹਿੰਮ ਦੀ ਜ਼ਿੰਮੇਵਾਰੀ ਲਈ ਹੈ। ਸਾਡੇ ਨੌਜਵਾਨਾਂ ਨੇ ਭਾਰਤ ਦੀ ਸਮਰੱਥਾ ਨੂੰ ਸਥਾਪਿਤ ਕੀਤਾ ਹੈ।"

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਜੀਵਨ ਵਿੱਚ ਸ਼ੌਰਟ–ਕੱਟ ਨਾ ਲੈਣ ਦੀ ਸਲਾਹ ਦਿੱਤੀ। ਸ਼ੌਰਟ–ਕੱਟ ਦਾ ਮਾਰਗ ਹਮੇਸ਼ਾ ਥੋੜ੍ਹੇ ਸਮੇਂ ਲਈ ਹੁੰਦਾ ਹੈ। ਉਨ੍ਹਾਂ ਕਿਹਾ, "ਸਫ਼ਲਤਾ ਦਾ ਇੱਕੋ ਇੱਕ ਮੰਤਰ ਹੈ - 'ਲੰਬੀ ਮਿਆਦ ਦੀ ਯੋਜਨਾਬੰਦੀ, ਅਤੇ ਨਿਰੰਤਰ ਪ੍ਰਤੀਬੱਧਤਾ'। ਨਾ ਤਾਂ ਜਿੱਤ ਕਦੇ ਵੀ ਸਾਡਾ ਆਖਰੀ ਸਟਾਪ ਹੋ ਸਕਦੀ ਹੈ ਅਤੇ ਨਾ ਹੀ ਹਾਰ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਕਿ ਖੇਡਾਂ ਵਿੱਚ ਸਫ਼ਲਤਾ ਲਈ 360 ਡਿਗਰੀ ਪਹੁੰਚ ਦੀ ਜ਼ਰੂਰਤ ਹੁੰਦੀ ਹੈ; ਭਾਰਤ ਦੇਸ਼ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੰਪੂਰਨ ਪਹੁੰਚ ਨਾਲ ਕੰਮ ਕਰ ਰਿਹਾ ਹੈ। ਖੇਲੋ ਇੰਡੀਆ ਪ੍ਰੋਗਰਾਮ ਅਜਿਹੀ ਸੋਚ ਦੀ ਇੱਕ ਵਧੀਆ ਉਦਾਹਰਣ ਹੈ। ਉਨ੍ਹਾਂ ਕਿਹਾ,''ਅਸੀਂ ਦੇਸ਼ ਦੀਆਂ ਪ੍ਰਤਿਭਾਵਾਂ ਨੂੰ ਪਹਿਚਾਣ ਕੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਾ ਸ਼ੁਰੂ ਕੀਤਾ। ਪ੍ਰਤਿਭਾ ਹੋਣ ਦੇ ਬਾਵਜੂਦ ਸਾਡੇ ਨੌਜਵਾਨ ਸਿਖਲਾਈ ਦੀ ਘਾਟ ਕਾਰਨ ਪਿਛੜ ਜਾਂਦੇ ਸਨ। ਅੱਜ ਖਿਡਾਰੀਆਂ ਨੂੰ ਬਿਹਤਰ ਅਤੇ ਵਧੀਆ ਸਿਖਲਾਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਪਿਛਲੇ 7-8 ਸਾਲਾਂ 'ਚ ਖੇਡਾਂ ਦੇ ਬਜਟ 'ਚ 70 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਖਿਡਾਰੀਆਂ ਦੇ ਨਾਲ-ਨਾਲ ਕੋਚਾਂ ਲਈ ਵੀ ਹੌਸਲਾ ਵਧਾਇਆ ਗਿਆ ਹੈ। ਉਨ੍ਹਾਂ ਖੇਡਾਂ ਨੂੰ ਇੱਕ ਵਿਹਾਰਕ ਕਰੀਅਰ ਵਜੋਂ ਸਥਾਪਿਤ ਕਰਨ ’ਚ ਪ੍ਰਾਪਤ ਕੀਤੀ ਤਰੱਕੀ ਦੀ ਗੱਲ ਕੀਤੀ। ਕੋਚਿੰਗ, ਮੈਨੇਜਮੈਂਟ, ਟ੍ਰੇਨਰ, ਡਾਈਟੀਸ਼ੀਅਨ, ਸਪੋਰਟਸ ਰਾਈਟਿੰਗ ਆਦਿ ਜਿਹੇ ਖੇਤਰਾਂ ਵਿੱਚ ਬਹੁਤ ਸਾਰੀਆਂ ਅਕਾਦਮਿਕ ਧਾਰਾਵਾਂ ਹਨ ਜੋ ਇਸ ਖੇਤਰ ਵਿੱਚ ਦਿਲਚਸਪੀ ਰੱਖਣ ਵਾਲੇ ਨੌਜਵਾਨ ਲੈ ਸਕਦੇ ਹਨ। ਮਨੀਪੁਰ ਤੇ ਮੇਰਠ ’ਚ ਖੇਡ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਕਈ ਸੰਸਥਾਵਾਂ ਵਿੱਚ ਖੇਡ ਕੋਰਸ ਸ਼ੁਰੂ ਹੋ ਰਹੇ ਹਨ। ਉਨ੍ਹਾਂ ਇੰਨੇ ਵੱਡੇ ਤਟਵਰਤੀ ਖੇਤਰ ਨੂੰ ਦੇਖਦੇ ਹੋਏ ਬੀਚ ਅਤੇ ਵਾਟਰ ਸਪੋਰਟਸ ਵੱਲ ਧਿਆਨ ਦੇਣ ਲਈ ਵੀ ਕਿਹਾ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ।

ਖੇਲ ਮਹਾਕੁੰਭ ਨੇ ਗੁਜਰਾਤ ਵਿੱਚ ਖੇਡ ਵਾਤਾਵਰਣ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਬਿਨਾ ਉਮਰ ਦੀ ਪਾਬੰਦੀ ਦੇ, ਇਹ ਰਾਜ ਭਰ ਦੇ ਲੋਕਾਂ ਦੀ ਭਾਗੀਦਾਰੀ ਦਾ ਗਵਾਹ ਹੈ ਜੋ ਇੱਕ ਮਹੀਨੇ ਦੀ ਮਿਆਦ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। ਇਹ ਰਵਾਇਤੀ ਖੇਡਾਂ ਜਿਵੇਂ ਕਿ ਕਬੱਡੀ, ਖੋ-ਖੋ, ਰੱਸਾਕਸ਼ੀ, ਯੋਗਾਸਨ, ਮੱਲਖੰਭ ਅਤੇ ਕਲਾਤਮਕ ਸਕੇਟਿੰਗ, ਟੈਨਿਸ ਅਤੇ ਤਲਵਾਰਬਾਜ਼ੀ ਜਿਹੀਆਂ ਆਧੁਨਿਕ ਖੇਡਾਂ ਦਾ ਵਿਲੱਖਣ ਸੰਗਮ ਹੈ। ਇਸ ਨੇ ਜ਼ਮੀਨੀ ਪੱਧਰ 'ਤੇ ਖੇਡਾਂ ਵਿੱਚ ਕੱਚੀ ਪ੍ਰਤਿਭਾ ਦੀ ਪਹਿਚਾਣ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਨੇ ਗੁਜਰਾਤ ਵਿੱਚ ਪੈਰਾ ਸਪੋਰਟਸ ’ਤੇ ਵੀ ਜ਼ੋਰ ਦਿੱਤਾ ਹੈ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi's Kolkata Roadshow Touches 3 Destinations Linked To Iconic Figures

Media Coverage

PM Modi's Kolkata Roadshow Touches 3 Destinations Linked To Iconic Figures
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 29 ਮਈ 2024
May 29, 2024

An Era of Progress and Prosperity in India Under the Modi Government