ਨਮਸਕਾਰ!
ਗੁਜਰਾਤ ਦੇ ਗਵਰਨਰ ਆਚਾਰੀਆ ਦੇਵਵ੍ਰਤ ਜੀ, ਇੱਥੋਂ ਦੇ ਲੋਕਪ੍ਰਿਯ ਮੁੱਖ ਮੰਤਰੀ ਭੂਪੇਂਦਰ ਪਟੇਲ ਜੀ, ਸੰਸਦ ਵਿੱਚ ਮੇਰੇ ਸਾਥੀ ਅਤੇ ਪ੍ਰਦੇਸ਼ ਭਾਰਤੀਯ ਜਨਤਾ ਪਾਰਟੀ ਦੇ ਪ੍ਰਧਾਨ ਸੀ ਆਰ ਪਾਟਿਲ ਜੀ, ਗੁਜਰਾਤ ਸਰਕਾਰ ਵਿੱਚ ਖੇਡ ਰਾਜ ਮੰਤਰੀ ਸ਼੍ਰੀ ਹਰਸ਼ ਸਾਂਘਵੀ ਜੀ, ਸੰਸਦ ਵਿੱਚ ਮੇਰੇ ਸਹਿਯੋਗੀ ਸ਼੍ਰੀ ਹੰਸਮੁਖ ਭਾਈ ਪਟੇਲ, ਸ਼੍ਰੀ ਨਰਹਰਿ ਅਮੀਨ ਅਤੇ ਅਹਿਮਦਾਬਾਦ ਦੇ ਮੇਅਰ ਭਾਈ ਸ਼੍ਰੀ ਕਿਰੀਟ ਕੁਮਾਰ ਪਰਮਾਰ ਜੀ, ਹੋਰ ਮਹਾਨੁਭਾਵ ਅਤੇ ਗੁਜਰਾਤ ਦੇ ਕੋਨੇ-ਕੋਨੇ ਤੋਂ ਆਏ ਮੇਰੇ ਯੁਵਾ ਦੋਸਤੋ!
ਮੇਰੇ ਸਾਹਮਣੇ ਇਹ ਯੁਵਾ ਜੋਸ਼ ਦਾ ਇਹ ਸਾਗਰ, ਇਹ ਉਮੰਗ, ਇਹ ਉਤਸ਼ਾਹ ਦੀਆਂ ਲਹਿਰਾਂ, ਇਹ ਸਾਫ਼ ਦੱਸ ਰਹੀਆਂ ਹਨ ਕਿ ਗੁਜਰਾਤ ਦਾ ਨੌਜਵਾਨ ਆਪ ਸਭ ਅਸਮਾਨ ਛੂਹਣ ਦੇ ਲਈ ਤਿਆਰ ਹੋ। ਇਹ ਨਾ ਕੇਵਲ ਖੇਡਾਂ ਦਾ ਮਹਾਕੁੰਭ ਹੈ, ਬਲਕਿ ਇਹ ਗੁਜਰਾਤ ਦੀ ਯੁਵਾ ਸ਼ਕਤੀ ਦਾ ਵੀ ਮਹਾਕੁੰਭ ਹੈ। ਮੈਂ ਆਪ ਸਾਰੇ ਨੌਜਵਾਨਾਂ ਨੂੰ 11ਵੇਂ ਖੇਲ ਮਹਾਕੁੰਭ ਦੇ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਗੁਜਰਾਤ ਸਰਕਾਰ ਨੂੰ, ਵਿਸ਼ੇਸ਼ ਰੂਪ ਨਾਲ ਯਸ਼ਸਵੀ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ ਨੂੰ ਵੀ ਇਸ ਸ਼ਾਨਦਾਰ ਆਯੋਜਨ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਕੋਰੋਨਾ ਦੇ ਕਾਰਨ ਦੋ ਸਾਲਾਂ ਤੱਕ ਖੇਲ ਮਹਾਕੁੰਭ ’ਤੇ ਬ੍ਰੇਕ ਲਗਿਆ ਰਿਹਾ। ਲੇਕਿਨ ਭੂਪੇਂਦਰ ਭਾਈ ਨੇ ਜਿਸ ਸ਼ਾਨ ਦੇ ਨਾਲ ਇਸ ਆਯੋਜਨ ਨੂੰ ਸ਼ੁਰੂ ਕੀਤਾ ਹੈ, ਉਸ ਨੇ ਯੁਵਾ ਖਿਡਾਰੀਆਂ ਨੂੰ ਨਵੇਂ ਜੋਸ਼ ਨਾਲ ਭਰ ਦਿੱਤਾ ਹੈ।
ਦੋਸਤੋ,
ਮੈਨੂੰ ਯਾਦ ਹੈ, 12 ਸਾਲ ਪਹਿਲਾਂ 2010 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਦੇ ਨਾਤੇ, ਉਸ ਕਾਰਜਕਾਲ ਵਿੱਚ ਖੇਲ ਮਹਾਕੁੰਭ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਮੈਂ ਕਹਿ ਸਕਦਾ ਹਾਂ ਜਿਸ ਸੁਪਨੇ ਦਾ ਬੀਜ ਮੈਂ ਬੀਜਿਆ ਸੀ, ਅੱਜ ਵਟਵ੍ਰਿਕਸ਼(ਬੋਹੜ ਦਾ ਰੁੱਖ) ਬਣਦਾ ਦਿਖਾਈ ਦੇ ਰਿਹਾ ਹੈ। ਉਸ ਬੀਜ ਨੂੰ ਮੈਂ ਅੱਜ ਇਤਨੇ ਵਿਸ਼ਾਲ ਵਟਵ੍ਰਿਕਸ਼ (ਬੋਹੜ ਦੇ ਰੁੱਖ) ਦਾ ਆਕਾਰ ਲੈਂਦੇ ਦੇਖ ਰਿਹਾ ਹਾਂ। 2010 ਵਿੱਚ ਪਹਿਲਾਂ ਖੇਲ ਮਹਾਕੁੰਭ ਵਿੱਚ ਹੀ ਗੁਜਰਾਤ ਨੇ 16 ਖੇਡਾਂ ਵਿੱਚ 13 ਲੱਖ ਖਿਡਾਰੀਆਂ ਦੇ ਨਾਲ ਇਸ ਦਾ ਅਰੰਭ ਕੀਤਾ ਸੀ। ਮੈਨੂੰ ਭੂਪੇਂਦਰ ਭਾਈ ਨੇ ਦੱਸਿਆ ਕਿ, 2019 ਵਿੱਚ ਹੋਏ ਖੇਲ ਮਹਾਕੁੰਭ ਵਿੱਚ ਇਹ ਭਾਗੀਦਾਰੀ 13 ਲੱਖ ਤੋਂ 40 ਲੱਖ ਨੌਜਵਾਨਾਂ ਤੱਕ ਪਹੁੰਚ ਗਈ ਸੀ। 36 ਸਪੋਰਟਸ, ਅਤੇ 26 ਪੈਰਾ-ਸਪੋਰਟਸ ਵਿੱਚ 40 ਲੱਖ ਖਿਡਾਰੀ! ਕਬੱਡੀ, ਖੋ-ਖੋ ਅਤੇ tug of war ਤੋਂ ਲੈ ਕੇ ਯੋਗਆਸਣ ਅਤੇ ਮੱਲਖੰਭ ਤੱਕ! ਸਕੇਟਿੰਗ ਅਤੇ ਟੈਨਿਸ ਤੋਂ ਲੈ ਕੇ ਫੈਂਸਿੰਗ ਤੱਕ, ਹਰ ਖੇਡ ਵਿੱਚ ਸਾਡੇ ਯੁਵਾ ਅੱਜ ਕਮਾਲ ਕਰ ਰਹੇ ਹਨ ਅਤੇ ਹੁਣ ਇਹ ਆਂਕੜਾ 40 ਲੱਖ ਨੂੰ ਪਾਰ ਕਰਕੇ 55 ਲੱਖ ਪਹੁੰਚ ਰਿਹਾ ਹੈ। ‘ਸ਼ਕਤੀਦੂਤ’ ਜਿਹੇ ਪ੍ਰੋਗਰਾਮਾਂ ਦੇ ਜ਼ਰੀਏ ਖੇਲ ਮਹਾਕੁੰਭ ਦੇ ਖਿਡਾਰੀਆਂ ਨੂੰ ਸਹਿਯੋਗ ਦੇਣ ਦੀ ਜ਼ਿੰਮੇਦਾਰੀ ਵੀ ਸਰਕਾਰ ਉਠਾ ਰਹੀ ਹੈ। ਅਤੇ ਇਹ ਜੋ ਲਗਾਤਾਰ ਅਵਿਰਾਮ ਪ੍ਰਯਾਸ ਕੀਤੇ ਗਏ, ਖਿਡਾਰੀਆਂ ਨੇ ਜੋ ਸਾਧਨਾ ਕੀਤੀ ਅਤੇ ਜਦੋਂ ਖਿਡਾਰੀ ਪ੍ਰਗਤੀ ਕਰਦਾ ਹੈ ਤਾਂ ਉਸ ਦੇ ਪਿੱਛੇ ਇੱਕ ਲੰਮੀ ਤਪੱਸਿਆ ਹੁੰਦੀ ਹੈ। ਜੋ ਸੰਕਲਪ ਗੁਜਰਾਤ ਦੇ ਲੋਕਾਂ ਨੇ ਮਿਲ ਕੇ ਲਿਆ ਸੀ, ਉਹ ਅੱਜ ਦੁਨੀਆ ਵਿੱਚ ਆਪਣਾ ਪਰਚਮ ਲਹਿਰਾ ਰਿਹਾ ਹੈ।
![](https://cdn.narendramodi.in/cmsuploads/0.36534100_1647106666_pm-declares-open-the-11th-khel-mahakumbhin1.jpg)
ਮੇਰੇ ਨੌਜਵਾਨ ਸਾਥੀਓ,
ਇਹ ਗੁਜਰਾਤ ਦੀ ਯੁਵਾ ਸ਼ਕਤੀ ਦਾ ਤੁਹਾਨੂੰ ਮਾਣ ਹੈ? ਗੁਜਰਾਤ ਦੇ ਖਿਡਾਰੀ ਪਰਾਕ੍ਰਮ ਕਰ ਰਹੇ ਹਨ, ਤੁਹਾਨੂੰ ਮਾਣ ਹੋ ਰਿਹਾ ਹੈ? ਖੇਲ ਮਹਾਕੁੰਭ ਤੋਂ ਨਿਕਲਣ ਵਾਲੇ ਯੁਵਾ Olympics, Commonwealth ਅਤੇ Asian Games ਸਮੇਤ ਕਈ ਆਲਮੀ ਖੇਡਾਂ ਵਿੱਚ ਅੱਜ ਦੇਸ਼ ਦਾ ਅਤੇ ਗੁਜਰਾਤ ਦਾ ਯੁਵਾ ਆਪਣਾ ਜਲਵਾ ਬਿਖੇਰ ਰਹੇ ਹਨ। ਅਜਿਹੀਆਂ ਹੀ ਪ੍ਰਤਿਭਾਵਾਂ ਇਸ ਮਹਾਕੁੰਭ ਤੋਂ ਵੀ ਤੁਹਾਡੇ ਵਿੱਚੋਂ ਹੀ ਨਿਕਲਣ ਵਾਲੀਆਂ ਹਨ। ਖਿਡਾਰੀ ਯੁਵਾ ਤਿਆਰ ਕਰਦੇ ਹਨ। ਖੇਡ ਦੇ ਮੈਦਾਨ ਤੋਂ ਉੱਭਰਦੇ ਹਨ ਅਤੇ ਪੂਰੇ ਹਿੰਦੁਸਤਾਨ ਦਾ ਪਰਚਮ ਦੁਨੀਆ ਵਿੱਚ ਲਹਿਰਾਉਂਦੇ ਹਨ।
ਸਾਥੀਓ,
ਇੱਕ ਸਮਾਂ ਸੀ ਜਦੋਂ ਖੇਡ ਜਗਤ ਵਿੱਚ ਭਾਰਤ ਦੀ ਪਹਿਚਾਣ ਕੇਵਲ ਇੱਕ ਦੋ ਖੇਡਾਂ ਦੇ ਭਰੋਸੇ ਟਿਕੀ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਜੋ ਖੇਡਾਂ ਦੇਸ਼ ਦੇ ਗੌਰਵ ਅਤੇ ਪਹਿਚਾਣ ਨਾਲ ਜੁੜੀਆਂ ਸਨ, ਉਨ੍ਹਾਂ ਨੂੰ ਵੀ ਭੁਲਾ ਦਿੱਤਾ ਗਿਆ। ਇਸ ਵਜ੍ਹਾ ਨਾਲ ਖੇਡਾਂ ਨਾਲ ਜੁੜੇ ਸੰਸਾਧਨ ਵਧਾਉਣ, ਸਪੋਰਟਸ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਉਣ ’ਤੇ ਧਿਆਨ ਦੇਣਾ ਚਾਹੀਦਾ ਸੀ, ਜਿਤਨੀ ਪ੍ਰਾਥਮਿਕਤਾ ਦੇਣੀ ਚਾਹੀਦੀ ਸੀ, ਉਹ ਇੱਕ ਪ੍ਰਕਾਰ ਨਾਲ ਰੁਕ ਗਈ ਸੀ। ਇਤਨਾ ਹੀ ਨਹੀਂ, ਜਿਵੇਂ ਰਾਜਨੀਤੀ ਵਿੱਚ ਭਾਈ-ਭਤੀਜਾਵਾਦ ਘੁਸ ਗਿਆ ਹੈ, ਖੇਡ ਜਗਤ ਵਿੱਚ ਵੀ ਖਿਡਾਰੀਆਂ ਦੀ ਚੋਣ ਵਿੱਚ ਪਾਰਦਰਸ਼ਤਾ ਦੀ ਕਮੀ ਵੀ ਇੱਕ ਬਹੁਤ ਬੜਾ ਫੈਕਟਰ ਸੀ। ਖਿਡਾਰੀਆਂ ਦੀ ਸਾਰੀ ਪ੍ਰਤਿਭਾ ਪਰੇਸ਼ਾਨੀਆਂ ਨਾਲ ਜੂਝਣ ਵਿੱਚ ਹੀ ਨਿਕਲ ਜਾਂਦੀ ਸੀ। ਉਸ ਭੰਵਰ ਤੋਂ ਨਿਕਲ ਕੇ ਭਾਰਤ ਦੇ ਯੁਵਾ ਅੱਜ ਅਸਮਾਨ ਛੂ ਰਹੇ ਹਨ। ਗੋਲਡ ਅਤੇ ਸਿਲਵਰ ਦੀ ਚਮਕ ਦੇਸ਼ ਦੇ ਆਤਮਵਿਸ਼ਵਾਸ ਨੂੰ ਵੀ ਚਮਕਾ ਵੀ ਰਹੀ ਹੈ ਅਤੇ ਚਮਤਕਾਰ ਦਾ ਅਨੁਭਵ ਵੀ ਕਰਾ ਰਹੀ ਹੈ। ਦੁਨੀਆ ਦਾ ਸਭ ਤੋਂ ਯੁਵਾ ਦੇਸ਼ ਖੇਡਾਂ ਦੇ ਮੈਦਾਨ ਵਿੱਚ ਵੀ ਇੱਕ ਤਾਕਤ ਬਣ ਕੇ ਉੱਭਰ ਰਿਹਾ ਹੈ। ਟੋਕੀਓ Olympics ਅਤੇ Paralympics, ਉਸ ਵਿੱਚ ਸਾਡੇ ਖਿਡਾਰੀਆਂ ਨੇ ਇਸ ਬਦਲਾਅ ਨੂੰ ਸਾਬਤ ਕੀਤਾ ਹੈ। ਟੋਕੀਓ Olympics ਵਿੱਚ ਭਾਰਤ ਨੇ ਪਹਿਲੀ ਵਾਰ 7 ਮੈਡਲ ਜਿੱਤੇ ਹਨ। ਇਹੀ ਰਿਕਾਰਡ ਭਾਰਤ ਦੇ ਬੇਟੇ-ਬੇਟੀਆਂ ਨੇ ਟੋਕੀਓ Paralympics ਵਿੱਚ ਵੀ ਬਣਾਇਆ। ਭਾਰਤ ਨੇ ਇਸ ਆਲਮੀ ਪ੍ਰਤੀਯੋਗਿਤਾ ਵਿੱਚ 19 ਮੈਡਲਸ ਜਿੱਤੇ। ਲੇਕਿਨ, ਸਾਥੀਓ, ਇਹ ਤਾਂ ਸ਼ੁਰੂਆਤ ਹੈ। ਨਾ ਹਿੰਦੁਸਤਾਨ ਰੁਕਣ ਵਾਲਾ ਹੈ, ਨਾ ਥੱਕਣ ਵਾਲਾ ਹੈ। ਮੈਨੂੰ ਮੇਰੇ ਦੇਸ਼ ਦੀ ਯੁਵਾ ਸ਼ਕਤੀ ’ਤੇ ਭਰੋਸਾ ਹੈ, ਮੈਨੂੰ ਮੇਰੇ ਦੇਸ਼ ਦੇ ਯੁਵਾ ਖਿਡਾਰੀਆਂ ਦੀ ਤਪੱਸਿਆ ’ਤੇ ਭਰੋਸਾ ਹੈ, ਮੈਨੂੰ ਮੇਰੇ ਦੇਸ਼ ਦੇ ਯੁਵਾ ਖਿਡਾਰੀਆਂ ਦੇ ਸੁਪਨੇ, ਸੰਕਲਪ ਅਤੇ ਸਮਰਪਣ ’ਤੇ ਭਰੋਸਾ ਹੈ। ਅਤੇ ਇਸ ਲਈ ਅੱਜ ਮੈਂ ਲੱਖਾਂ ਨੌਜਵਾਨਾਂ ਦੇ ਸਾਹਮਣੇ ਹਿੰਮਤ ਦੇ ਨਾਲ ਕਹਿ ਸਕਦਾ ਹਾਂ ਕਿ ਭਾਰਤ ਦੀ ਯੁਵਾ ਸ਼ਕਤੀ ਇਸ ਨੂੰ ਬਹੁਤ ਅੱਗੇ ਲੈ ਕੇ ਜਾਵੇਗੀ। ਉਹ ਦਿਨ ਦੂਰ ਨਹੀਂ ਜਦੋਂ ਅਸੀਂ ਕਈ ਖੇਡਾਂ ਵਿੱਚ, ਕਈ ਗੋਲਡ ਇਕੱਠੇ ਜਿੱਤਣ ਵਾਲੇ ਦੇਸ਼ਾਂ ਵਿੱਚ ਹਿੰਦੁਸਤਾਨ ਦਾ ਤਿਰੰਗਾ ਵੀ ਲਹਿਰਾਉਂਦਾ ਹੋਵੇਗਾ।
ਸਾਥੀਓ,
ਇਸ ਵਾਰ ਯੂਕ੍ਰੇਨ ਤੋਂ ਜੋ ਨੌਜਵਾਨ ਵਾਪਸ ਆਏ ਹਨ, ਯੁੱਧ ਦੇ ਮੈਦਾਨ ਤੋਂ ਆਏ ਹਨ। ਬੰਬ-ਗੋਲਿਆਂ ਦੇ ਵਿੱਚ ਤੋਂ ਆਏ ਹਨ। ਲੇਕਿਨ ਆ ਕਰ ਕੇ ਉਨ੍ਹਾਂ ਨੇ ਕੀ ਕਿਹਾ? ਉਨ੍ਹਾਂ ਨੇ ਇਹ ਕਿਹਾ ਕਿ ਅੱਜ ਤਿਰੰਗੇ ਦੀ ਆਨ-ਬਾਨ-ਸ਼ਾਨ ਕੀ ਹੁੰਦੀ ਹੈ, ਇਹ ਅਸੀਂ ਯੂਕ੍ਰੇਨ ਵਿੱਚ ਅਨੁਭਵ ਕੀਤਾ ਹੈ। ਲੇਕਿਨ ਸਾਥੀਓ, ਮੈਂ ਇੱਕ ਅਤੇ ਦ੍ਰਿਸ਼ ਦੀ ਤਰਫ਼ ਤੁਹਾਨੂੰ ਲੈ ਜਾਣਾ ਚਾਹੁੰਦਾ ਹਾਂ। ਜਦੋਂ ਸਾਡੇ ਖਿਡਾਰੀ ਮੈਡਲ ਪ੍ਰਾਪਤ ਕਰਕੇ ਪੋਡੀਅਮ ’ਤੇ ਖੜ੍ਹੇ ਰਹਿੰਦੇ ਸਨ ਅਤੇ ਜਦੋਂ ਤਿਰੰਗਾ ਝੰਡਾ ਦਿਖਾਈ ਦਿੰਦਾ ਸੀ, ਭਾਰਤ ਦਾ ਰਾਸ਼ਟਰ ਗਾਨ ਹੁੰਦਾ ਸੀ, ਤੁਸੀਂ ਟੀਵੀ ’ਤੇ ਦੇਖਿਆ ਹੋਵੇਗਾ, ਸਾਡੇ ਖਿਡਾਰੀਆਂ ਦੀਆਂ ਅੱਖਾਂ ਤੋਂ ਖੁਸ਼ੀ (ਹਰਸ਼) ਦੇ, ਗੌਰਵ ਦੇ ਹੰਝੂ ਵਗ ਰਹੇ ਸਨ। ਇਹ ਹੁੰਦੀ ਹੈ ਦੇਸ਼ ਭਗਤੀ।
![](https://cdn.narendramodi.in/cmsuploads/0.82267600_1647106687_pm-declares-open-the-11th-khel-mahakumbhin2.jpg)
ਸਾਥੀਓ,
ਭਾਰਤ ਜੈਸੇ ਯੁਵਾ ਦੇਸ਼ ਨੂੰ ਦਿਸ਼ਾ ਦੇਣ ਵਿੱਚ ਆਪ ਸਾਰੇ ਨੌਜਵਾਨਾਂ ਦੀ ਬਹੁਤ ਬੜੀ ਭੂਮਿਕਾ ਹੈ। ਆਉਣ ਵਾਲੇ ਕੱਲ੍ਹ ਨੂੰ ਯੁਵਾ ਹੀ ਘੜ ਸਕਦਾ ਹੈ, ਅਤੇ ਉਹੀ ਘੜ ਸਕਦਾ ਹੈ ਜੋ ਉਸ ਦੇ ਲਈ ਸੰਕਲਪ ਲੈਂਦਾ ਹੈ, ਅਤੇ ਸੰਕਲਪ ਦੇ ਨਾਲ ਸਮਰਪਣ ਨਾਲ ਜੁਟ ਜਾਂਦਾ ਹੈ। ਅੱਜ ਇਸ ਖੇਲ ਮਹਾਕੁੰਭ ਵਿੱਚ ਗੁਜਰਾਤ ਦੇ ਅਲੱਗ-ਅਲੱਗ ਇਲਾਕਿਆਂ ਤੋਂ, ਪਿੰਡਾਂ ਤੋਂ, ਸ਼ਹਿਰਾਂ ਤੋਂ, ਕਸਬਿਆਂ ਤੋਂ, ਤੁਸੀਂ ਲੱਖਾਂ ਯੁਵਾ ਇੱਥੇ ਇਕੱਠੇ ਜੁੜੇ ਹੋ। ਤੁਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਹੋ। ਮੈਂ ਤੁਹਾਡੇ ਸੁਪਨਿਆਂ ਵਿੱਚ ਪੂਰੇ ਗੁਜਰਾਤ ਅਤੇ ਦੇਸ਼ ਦਾ ਭਵਿੱਖ ਦੇਖਦਾ ਹਾਂ। ਤੁਹਾਡੇ ਜ਼ਿਲ੍ਹੇ ਦਾ ਭਵਿੱਖ ਦੇਖਦਾ ਹਾਂ। ਅਤੇ ਇਸ ਲਈ, ਅੱਜ ਸਟਾਰਟਅੱਪ ਇੰਡੀਆ ਤੋਂ ਲੈ ਕੇ ਸਟੈਂਡ ਅੱਪ ਇੰਡੀਆ ਤੱਕ! ਮੇਕ ਇਨ ਇੰਡੀਆ ਤੋਂ ਲੈ ਕੇ ਆਤਮਨਿਰਭਰ ਭਾਰਤ ਅਤੇ ‘ਵੋਕਲ ਫੌਰ ਲੋਕਲ’ ਤੱਕ! ਨਵੇਂ ਭਾਰਤ ਦੇ ਹਰ ਅਭਿਯਾਨ ਦੀ ਜ਼ਿੰਮੇਦਾਰੀ ਭਾਰਤ ਦੇ ਨੌਜਵਾਨਾਂ ਨੇ ਖ਼ੁਦ ਅੱਗੇ ਵਧ ਕੇ ਉਠਾਈ ਹੈ। ਸਾਡੇ ਨੌਜਵਾਨਾਂ ਨੇ ਭਾਰਤ ਦੀ ਸਮਰੱਥਾ ਨੂੰ ਸਾਬਤ ਕਰਕੇ ਦਿਖਾਇਆ ਹੈ।
![](https://cdn.narendramodi.in/cmsuploads/0.50865100_1647106711_pm-declares-open-the-11th-khel-mahakumbhin5.jpg)
ਮੇਰੇ ਨੌਜਵਾਨ ਸਾਥੀਓ,
ਅੱਜ ਸੌਫਟਵੇਅਰ ਤੋਂ ਲੈ ਕੇ ਸਪੇਸ ਪਾਵਰ ਤੱਕ, defence ਤੋਂ ਲੈ ਕੇ artificial intelligence ਤੱਕ, ਹਰ ਫੀਲਡ ਵਿੱਚ ਭਾਰਤ ਦਾ ਦਬਦਬਾ ਹੈ। ਦੁਨੀਆ ਭਾਰਤ ਨੂੰ ਇੱਕ ਬੜੀ ਸ਼ਕਤੀ ਦੇ ਰੂਪ ਵਿੱਚ ਦੇਖ ਰਹੀ ਹੈ। ਭਾਰਤ ਦੀ ਇਸ ਸ਼ਕਤੀ ਨੂੰ ‘sports spirit’ ਕਈ ਗੁਣਾ ਵਧਾ ਸਕਦੀ ਹੈ। ਇਹੀ ਤੁਹਾਡੀ ਸਫ਼ਲਤਾ ਦਾ ਵੀ ਮੰਤਰ ਹੈ। ਅਤੇ ਇਸ ਲਈ ਮੈਂ ਹਮੇਸ਼ਾ ਕਹਿੰਦਾ ਹਾਂ, ਜੋ ਖੇਲੇ! ਵਹੀ ਖਿਲੇ! ਮੇਰੀ ਆਪ ਸਭ ਨੌਜਵਾਨਾਂ ਦੇ ਲਈ ਵੀ ਸਲਾਹ ਹੈ- ਸਫ਼ਲਤਾ ਦੇ ਲਈ ਕਦੇ ਕੋਈ ਸ਼ੌਰਟਕਟ ਨਾ ਖੋਜਿਓ! ਤੁਸੀਂ ਰੇਲਵੇ ਪਲੈਟਫਾਰਮ ’ਤੇ ਦੇਖਿਆ ਹੋਵੇਗਾ, ਕੁਝ ਲੋਕ ਬ੍ਰਿਜ ਉੱਪਰੋਂ ਜਾਣ ਦੀ ਬਜਾਏ ਪਟੜੀ ਕ੍ਰੌਸ ਕਰਕੇ ਜਾਂਦੇ ਹਨ, ਤਾਂ ਉੱਥੇ ਰੇਲਵੇ ਵਾਲਿਆਂ ਨੇ ਲਿਖਿਆ ਹੁੰਦਾ ਹੈ, Shortcut will cut you short . Shortcut ਦਾ ਰਸਤਾ ਬਹੁਤ ਅਲਪਜੀਵੀ ਹੁੰਦਾ ਹੈ।
ਸਾਥੀਓ,
ਸਫ਼ਲਤਾ ਦਾ ਕੇਵਲ ਇੱਕ ਹੀ ਮੰਤਰ ਹੈ- ‘Long term planning, ਅਤੇ continuous commitment’. ਨਾ ਇੱਕ ਜਿੱਤ ਕਦੇ ਸਾਡਾ ਆਖਰੀ ਪੜਾਅ ਹੋ ਸਕਦੀ ਹੈ, ਨਾ ਹੀ ਇੱਕ ਹਾਰ! ਅਸੀਂ ਸਭ ਦੇ ਲਈ ਸਾਡੇ ਵੇਦਾਂ ਨੇ ਕਿਹਾ ਹੈ- ‘ਚਰੈਵੇਤੀ-ਚਰੈਵੇਤੀ’(‘चरैवेति- चरैवेति’।)। ਅੱਜ ਦੇਸ਼ ਵੀ ਅਨੇਕ ਚੁਣੌਤੀਆਂ ਦੇ ਦਰਮਿਆਨ, ਬਿਨਾ ਰੁਕੇ ਬਿਨਾ ਥੱਕੇ ਅਤੇ ਬਿਨਾ ਝੁਕੇ ਅੱਗੇ ਵਧ ਰਿਹਾ ਹੈ। ਸਾਨੂੰ ਸਭ ਨੂੰ ਮਿਲ ਕੇ ਹਮੇਸ਼ਾ ਪਰਿਸ਼੍ਰਮ(ਮਿਹਨਤ) ਦੇ ਨਾਲ ਲਗਾਤਾਰ ਅੱਗੇ ਵਧਣਾ ਹੈ।
ਸਾਥੀਓ,
ਸਪੋਰਟਸ ਵਿੱਚ ਸਾਨੂੰ ਜਿੱਤ ਦੇ ਲਈ 360 ਡਿਗਰੀ perform ਕਰਨ ਦੀ ਜ਼ਰੂਰਤ ਹੁੰਦੀ ਹੈ, ਅਤੇ ਪੂਰੀ ਟੀਮ ਨੂੰ perform ਕਰਨਾ ਹੁੰਦਾ ਹੈ। ਇੱਥੇ ਅੱਛੇ-ਅੱਛੇ sportsman ਉਪਸਥਿਤ ਹਨ। ਤੁਸੀਂ ਦੱਸੋ, ਕੀ ਕ੍ਰਿਕੇਟ ਵਿੱਚ ਕੋਈ ਟੀਮ ਬੈਟਿੰਗ ਅੱਛੀ ਕਰੇ, ਲੇਕਿਨ bowling ਬਿਲਕੁਲ ਖ਼ਰਾਬ ਕਰੇ, ਤਾਂ ਉਹ ਜਿੱਤ ਪਾਏਗੀ ਕੀ? ਜਾਂ ਟੀਮ ਦਾ ਇੱਕ ਖਿਡਾਰੀ ਬਹੁਤ ਅੱਛਾ ਖੇਡੇ, ਲੇਕਿਨ ਬਾਕੀ ਸਭ perform ਨਾ ਕਰਨ, ਤਾਂ ਵੀ ਜਿੱਤਣਾ ਮੁਮਕਿਨ ਹੋਵੇਗਾ ਕੀ? ਜਿੱਤਣ ਦੇ ਲਈ ਪੂਰੀ ਟੀਮ ਨੂੰ ਬੈਟਿੰਗ, bowling ਅਤੇ fielding ਵਿੱਚ ਸਭ ਜਗ੍ਹਾ ਅੱਛਾ ਖੇਡਣਾ ਹੋਵੇਗਾ।
ਭਾਈਓ ਭੈਣੋਂ,
ਭਾਰਤ ਵਿੱਚ ਖੇਡਾਂ ਨੂੰ ਸਫ਼ਲਤਾ ਦੇ ਸਿਖਰ ਤੱਕ ਪਹੁੰਚਾਉਣ ਦੇ ਲਈ ਵੀ ਦੇਸ਼ ਨੂੰ ਅੱਜ ਐਸੇ ਹੀ 360 ਡਿਗਰੀ ਟੀਮ ਵਰਕ ਦੀ ਜ਼ਰੂਰਤ ਹੈ। ਇਸੇ ਲਈ, ਦੇਸ਼ ਇੱਕ holistic approach ਦੇ ਨਾਲ ਕੰਮ ਕਰ ਰਿਹਾ ਹੈ। ‘ਖੇਲੋ ਇੰਡੀਆ ਪ੍ਰੋਗਰਾਮ’ ਇਸੇ ਪ੍ਰਯਾਸ ਦੀ ਇੱਕ ਬੜੀ ਉਦਾਹਰਣ ਹੈ। ਪਹਿਲਾਂ ਸਾਡੀਆਂ ਯੁਵਾ ਪ੍ਰਤਿਭਾਵਾਂ ਦਬੀਆਂ ਰਹਿ ਜਾਂਦੀਆਂ ਸਨ, ਉਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਸੀ। ਅਸੀਂ ਦੇਸ਼ ਦੀਆਂ ਪ੍ਰਤਿਭਾਵਾਂ ਨੂੰ ਪਹਿਚਾਣਨਾ, ਉਨ੍ਹਾਂ ਨੂੰ ਹਰ ਜ਼ਰੂਰੀ ਸਹਿਯੋਗ ਦੇਣਾ ਸ਼ੁਰੂ ਕੀਤਾ। ਪ੍ਰਤਿਭਾ ਹੋਣ ਦੇ ਬਾਵਜੂਦ ਸਾਡੇ ਯੁਵਾ ਟ੍ਰੇਨਿੰਗ ਦੇ ਅਭਾਵ ਵਿੱਚ ਪਿੱਛੇ ਰਹਿ ਜਾਂਦੇ ਸਨ। ਅੱਜ ਬਿਹਤਰ ਤੋਂ ਬਿਹਤਰ ਟ੍ਰੇਨਿੰਗ ਸੁਵਿਧਾਵਾਂ ਖਿਡਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਦੇਸ਼ ਇਹ ਸੁਨਿਸ਼ਚਿਤ ਕਰ ਰਿਹਾ ਹੈ ਕਿ ਖਿਡਾਰੀਆਂ ਨੂੰ resources ਦੀ ਕੋਈ ਕਮੀ ਨਾ ਪਏ। ਪਿਛਲੇ 7-8 ਸਾਲਾਂ ਵਿੱਚ ਸਪੋਰਟਸ ਬਜਟ ਕਰੀਬ-ਕਰੀਬ 70 ਪ੍ਰਤੀਸ਼ਤ ਵਧਾਇਆ ਗਿਆ ਹੈ। ਇੱਕ ਬੜੀ ਚਿੰਤਾ ਖਿਡਾਰੀਆਂ ਦੇ ਭਵਿੱਖ ਨੂੰ ਲੈ ਕੇ ਵੀ ਰਹਿੰਦੀ ਸੀ। ਆਪ ਕਲਪਨਾ ਕਰੋ, ਅਗਰ ਖਿਡਾਰੀ ਆਪਣੇ ਭਵਿੱਖ ਦੇ ਲਈ ਆਸਵੰਦ ਨਹੀਂ ਹੋਵੇਗਾ ਤਾਂ ਕੀ ਉਹ ਖੇਡਾਂ ਦੇ ਪ੍ਰਤੀ ਸ਼ਤ ਪ੍ਰਤੀਸ਼ਤ ਸਮਰਪਣ ਕਰ ਪਾਵੇਗਾ? ਇਸ ਲਈ, ਅਸੀਂ ਖਿਡਾਰੀਆਂ ਨੂੰ ਮਿਲਣ ਵਾਲੇ encouragement and awards ਵਿੱਚ ਵੀ 60 ਫੀਸਦੀ ਤੋਂ ਜ਼ਿਆਦਾ ਦਾ ਇਜਾਫਾ (ਵਾਧਾ) ਕੀਤਾ ਹੈ। ਅਲੱਗ-ਅਲੱਗ ਸਕੀਮਸ ਦੇ ਜ਼ਰੀਏ ਹੁਣ ਉਨ੍ਹਾਂ ਸਾਰੇ coaches ਨੂੰ ਵੀ reward ਦਿੱਤਾ ਜਾ ਰਿਹਾ ਹੈ ਜਿਨ੍ਹਾਂ ਨੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਟ੍ਰੇਨਿੰਗ ਦਿੱਤੀ ਸੀ। ਇਸ ਦਾ ਪਰਿਣਾਮ ਹੈ ਕਿ ਅੱਜ ਗ੍ਰਾਮੀਣ ਇਲਾਕਿਆਂ ਤੋਂ, ਪਿਛੜੇ ਵਰਗ ਤੋਂ, ਆਦਿਵਾਸੀ ਸਮਾਜ ਤੋਂ ਵੀ ਉਹ ਪ੍ਰਤਿਭਾਵਾਂ ਦੇਸ਼ ਦੇ ਲਈ ਸਾਹਮਣੇ ਆ ਰਹੀਆਂ ਹਨ, ਜਿਸ ਦੇ ਲਈ ਦੇਸ਼ ਨੂੰ ਗੌਰਵ ਹੋ ਰਿਹਾ ਹੈ।
ਸਾਥੀਓ,
ਸਾਡੇ ਦੇਸ਼ ਵਿੱਚ ਖਿਡਾਰੀਆਂ ਨੂੰ ਇੱਕ ਹੋਰ ਵੀ ਵਚਿੱਤਰ ਜਿਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਪਹਿਲਾਂ ਤੁਸੀਂ ਅਗਰ ਕਿਸੇ ਨੂੰ ਦੱਸਦੇ ਸੀ ਕਿ ਮੈਂ ਇੱਕ ਖਿਡਾਰੀ ਹਾਂ, ਤਾਂ ਲੋਕ ਪੁੱਛਦੇ ਸਨ ਕਿ ਭਈ ਠੀਕ ਹੈ, ਖਿਡਾਰੀ ਹੋ, ਹਰ ਬੱਚਾ ਖੇਡਦਾ ਹੈ। ਲੇਕਿਨ ਅਸਲ ਵਿੱਚ ਤੁਸੀਂ ਕਰਦੇ ਕੀ ਹੋ? ਯਾਨੀ ਖੇਡਾਂ ਨੂੰ ਸਾਡੇ ਇੱਥੇ ਸਹਿਜ ਸਵੀਕ੍ਰਿਤੀ ਹੀ ਨਹੀਂ ਸੀ।
ਸਾਥੀਓ,
ਪਰੇਸ਼ਾਨ ਨਾ ਹੋਵੋ। ਇਹ ਦਿੱਕਤ ਕੇਵਲ ਤੁਹਾਡੇ ਸਾਹਮਣੇ ਹੀ ਨਹੀਂ ਆਉਂਦੀ ਸੀ। ਸਾਡੇ ਦੇਸ਼ ਦੇ ਬੜੇ-ਬੜੇ ਖਿਡਾਰੀਆਂ ਨੂੰ ਵੀ ਇਸ ਤੋਂ ਗੁਜਰਨਾ ਪਿਆ ਹੈ।
ਮੇਰੇ ਨੌਜਵਾਨ ਸਾਥੀਓ,
ਸਾਡੇ ਖਿਡਾਰੀਆਂ ਦੀ ਸਫ਼ਲਤਾ ਨੇ ਹੁਣ ਸਮਾਜ ਦੀ ਇਸ ਸੋਚ ਨੂੰ ਬਦਲਣਾ ਸ਼ੁਰੂ ਕੀਤਾ ਹੈ। ਹੁਣ ਲੋਕ ਇਹ ਸਮਝ ਰਹੇ ਹਨ ਕਿ ਸਪੋਰਟਸ ਵਿੱਚ ਕਰੀਅਰ ਦਾ ਮਤਲਬ ਕੇਵਲ ਵਰਲਡ ਨੰਬਰ ਵੰਨ ਬਣਨਾ ਹੀ ਹੁੰਦਾ ਹੈ, ਐਸਾ ਨਹੀਂ ਹੈ। ਸਪੋਰਟਸ ਨਾਲ ਜੁੜੀਆਂ ਤਮਾਮ ਸੰਭਾਵਨਾਵਾਂ ਵਿੱਚ ਯੁਵਾ ਆਪਣਾ ਕਰੀਅਰ ਬਣਾ ਸਕਦੇ ਹਨ। ਕੋਈ ਕੋਚ ਬਣ ਸਕਦਾ ਹੈ। ਕੋਈ sports software ਵਿੱਚ ਕਮਾਲ ਕਰ ਸਕਦਾ ਹੈ। ਸਪੋਰਟਸ ਮੈਨੇਜਮੈਂਟ ਵੀ ਸਪੋਰਟਸ ਨਾਲ ਜੁੜਿਆ ਇੱਕ ਬੜਾ ਖੇਤਰ ਹੈ। ਕਈ ਯੁਵਾ ਸਪੋਰਟਸ ਰਾਇਟਿੰਗ ਵਿੱਚ ਸ਼ਾਨਦਾਰ ਕਰੀਅਰ ਬਣਾ ਰਹੇ ਹਨ। ਐਸੇ ਹੀ, ਖੇਡਾਂ ਦੇ ਨਾਲ-ਨਾਲ trainer, physiotherapist ਅਤੇ dietician ਜਿਹੇ ਤਮਾਮ ਅਵਸਰ ਪੈਦਾ ਹੁੰਦੇ ਹਨ। ਇਨ੍ਹਾਂ ਸਭ fields ਨੂੰ ਯੁਵਾ ਆਪਣੇ ਲਈ ਕਰੀਅਰ ਦੇ ਰੂਪ ਵਿੱਚ ਦੇਖਣ, ਅੱਗੇ ਵਧਣ, ਇਸ ਦੇ ਲਈ ਦੇਸ਼ professional institutions ਖੜ੍ਹੇ ਕਰ ਰਿਹਾ ਹੈ। ਉਦਾਹਰਣ ਦੇ ਤੌਰ ’ਤੇ, 2018 ਵਿੱਚ ਅਸੀਂ ਮਣੀਪੁਰ ਵਿੱਚ ਦੇਸ਼ ਦੀ ਪਹਿਲੀ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ। ਸਪੋਰਟਸ ਵਿੱਚ higher education ਦੇ ਲਈ ਯੂਪੀ ਵਿੱਚ ਵੀ ਮੇਜਰ ਧਿਆਨਚੰਦ ਸਪੋਰਟਸ ਯੂਨੀਵਰਸਿਟੀ ਸ਼ੁਰੂ ਹੋਣ ਜਾ ਰਹੀ ਹੈ। IIM ਰੋਹਤਕ ਨੇ ਸਪੋਰਟਸ ਮੈਨੇਜਮੇਂਟ ਵਿੱਚ ਪੀਜੀ ਡਿਪਲੋਮਾ ਵੀ ਸ਼ੁਰੂ ਕੀਤਾ ਹੈ। ਸਾਡੇ ਗੁਜਰਾਤ ਵਿੱਚ ‘ਸਵਰਣਿਮ ਗੁਜਰਾਤ ਸਪੋਰਟਸ ਯੂਨੀਵਰਸਿਟੀ’ ਵੀ ਇਸ ਦੀ ਇੱਕ ਬੜੀ ਉਦਾਹਰਣ ਹੈ। ‘ਸਵਰਣਿਮ ਗੁਜਰਾਤ ਸਪੋਰਟਸ ਯੂਨੀਵਰਸਿਟੀ’ ਨੇ ਇੱਥੇ ਸਪੋਰਟਸ ecosystem ਬਣਾਉਣ ਵਿੱਚ ਬੜੀ ਭੂਮਿਕਾ ਨਿਭਾਈ ਹੈ। ਮੈਨੂੰ ਦੱਸਿਆ ਗਿਆ ਹੈ ਕਿ, ਗੁਜਰਾਤ ਸਰਕਾਰ ਸਪੋਰਟਸ ecosystem ਅਤੇ infrastructure ਨੂੰ ਹੋਰ ਵਿਆਪਕ ਬਣਾਉਣ ਦੇ ਲਈ ਤਾਲੁਕਾ ਅਤੇ ਜ਼ਿਲ੍ਹਾ ਪੱਧਰ ’ਤੇ ਸਪੋਰਟਸ ਕੰਪਲੈਕਸ ਵੀ ਬਣਾ ਰਹੀ ਹੈ। ਇਹ ਸਾਰੇ ਪ੍ਰਯਾਸ sports world ਵਿੱਚ ਗੁਜਰਾਤ ਅਤੇ ਭਾਰਤ ਦੀ professional presence ਨੂੰ ਹੋਰ ਮਜ਼ਬੂਤ ਕਰਨਗੇ। ਮੇਰਾ ਇੱਕ ਸੁਝਾਅ ਇਹ ਵੀ ਹੈ ਕਿ ਗੁਜਰਾਤ ਦੇ ਵਿਸ਼ਾਲ ਤਟੀ ਸੰਸਾਧਨ, ਸਾਡੇ ਪਾਸ ਲੰਬਾ ਸਮੁੰਦਰੀ ਤਟ ਹੈ, ਇਤਨਾ ਬੜਾ ਸਮੁੰਦਰੀ ਤਟ ਹੈ, ਹੁਣ ਅਸੀਂ ਖੇਡਾਂ ਦੇ ਲਈ, ਸਪੋਰਟਸ ਦੇ ਲਈ ਸਾਡੇ ਇਸ ਤਟੀ ਖੇਤਰ ਦੇ ਲਈ ਵੀ ਖੇਡਾਂ ਦੀ ਦਿਸ਼ਾ ਵਿੱਚ ਅੱਗੇ ਆਉਣਾ ਚਾਹੀਦਾ ਹੈ। ਸਾਡੇ ਇੱਥੇ ਇਤਨੇ ਸੁੰਦਰ Beaches ਹਨ। ਖੇਲ ਮਹਾਕੁੰਭ ਵਿੱਚ Beach Sports ਦੀਆਂ ਸੰਭਾਵਨਾਵਾਂ ਬਾਰੇ ਵੀ ਸੋਚਿਆ ਜਾਣਾ ਚਾਹੀਦਾ ਹੈ।
ਸਾਥੀਓ,
ਤੁਸੀਂ ਜਦੋਂ ਖੇਡੋਗੇ, ਫਿਟ ਰਹੋਗੇ, ਸਵਸਥ ਰਹੋਗੇ, ਤਦੇ ਦੇਸ਼ ਦੇ ਸਮਰੱਥਾ ਨਾਲ ਜੁੜੋਗੇ। ਤਦੇ ਦੇਸ਼ ਦੀ ਸਮਰੱਥਾ ਨਾਲ ਤੁਸੀਂ ਵੀ value addition ਕਰਨ ਵਾਲੇ ਇੱਕ ਮਹਾਰਥੀ ਬਣ ਜਾਓਗੇ। ਅਤੇ ਤਦੇ ਤੁਸੀਂ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਦੇਵੋਗੇ। ਮੈਨੂੰ ਪੂਰਾ ਭਰੋਸਾ ਹੈ, ਇਸ ਖੇਲ ਮਹਾਕੁੰਭ ਦੇ ਤੁਸੀਂ ਸਭ ਸਟਾਰ ਆਪਣੇ ਆਪਣੇ ਖੇਤਰ ਵਿੱਚ ਚਮਕੋਗੇ, ਨਵੇਂ ਭਾਰਤ ਦੇ ਸੁਪਨਿਆਂ ਨੂੰ ਸਾਕਾਰ ਕਰੋਗੇ। ਮੈਂ ਨੌਜਵਾਨਾਂ ਦੇ ਸਾਰੇ ਅੱਜ ਪਰਿਵਾਰਜਨਾਂ ਨੂੰ ਵੀ ਤਾਕੀਦ ਕਰਨਾ ਚਾਹੁੰਦਾ ਹਾਂ। ਵਕਤ ਬਹੁਤ ਬਦਲ ਚੁੱਕਿਆ ਹੈ। ਅਗਰ ਤੁਹਾਡੀ ਸੰਤਾਨ ਵਿੱਚ, ਬੇਟਾ ਹੋਵੇ ਜਾਂ ਬੇਟੀ ਅਗਰ ਖੇਡਾਂ ਵਿੱਚ ਉਸ ਦੀ ਰੁਚੀ ਹੈ, ਤੁਸੀਂ ਉਸ ਨੂੰ ਖੋਜ ਕੱਢੋ ਅਤੇ ਉਸ ਨੂੰ ਉਤਸ਼ਾਹਿਤ ਕਰੋ। ਉਸ ਨੂੰ ਅੱਗੇ ਵਧਣ ਦੇ ਲਈ ਪ੍ਰੋਤਸਾਹਨ ਦਿਓ। ਤੁਸੀਂ ਕਿਤਾਬਾਂ ਦੇ ਲਈ ਉਸ ਨੂੰ ਵਾਪਸ ਮਤ ਖਿੱਚੋ। ਉਸੇ ਪ੍ਰਕਾਰ ਨਾਲ ਮੈਂ ਪਹਿਲੇ ਦਿਨ ਤੋਂ, ਜਦੋਂ ਖੇਲ ਮਹਾਕੁੰਭ ਸ਼ੁਰੂ ਹੋਇਆ ਤਦ ਤੋਂ ਕਹਿ ਰਿਹਾ ਹਾਂ ਕਿ ਪਿੰਡ ਵਿੱਚ ਜਦੋਂ ਖੇਲ ਮਹਾਕੁੰਭ ਦਾ ਕਾਰਜਕ੍ਰਮ ਚਲਦਾ ਹੋਵੇ, ਪੂਰਾ ਪਿੰਡ ਉੱਥੇ ਮੌਜੂਦ ਰਹਿਣਾ ਚਾਹੀਦਾ ਹੈ। ਤਾਲੀਆਂ ਵਜਾਉਣ ਨਾਲ ਵੀ ਖਿਡਾਰੀ ਨੂੰ ਇੱਕ ਨਵਾਂ ਹੌਸਲਾ ਬੁਲੰਦ ਹੋ ਜਾਂਦਾ ਹੈ। ਗੁਜਰਾਤ ਦਾ ਹਰ ਨਾਗਰਿਕ, ਕਿਸੇ ਨਾ ਕਿਸੇ ਖੇਲ ਮਹਾਕੁੰਭ ਦੇ ਪ੍ਰੋਗਰਾਮ ਵਿੱਚ ਫਿਜ਼ੀਕਲੀ ਜਾਣਾ ਚਾਹੀਦਾ ਹੈ। ਤੁਸੀਂ ਦੇਖੋ, ਗੁਜਰਾਤ ਵੀ ਖੇਡਾਂ ਦੀ ਦੁਨੀਆ ਵਿੱਚ ਆਪਣਾ ਪਰਚਮ ਲਹਿਰਾਏਗਾ। ਹਿੰਦੁਸਤਾਨ ਦੇ ਖਿਡਾਰੀਆਂ ਵਿੱਚ ਗੁਜਰਾਤ ਦੇ ਖਿਡਾਰੀ ਵੀ ਜੁੜ ਜਾਣਗੇ। ਇਸੇ ਇੱਕ ਅਪੇਖਿਆ(ਉਮੀਦ) ਦੇ ਨਾਲ ਮੈਂ ਫਿਰ ਇੱਕ ਵਾਰ ਭੂਪੇਂਦਰ ਭਾਈ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ। ਸਾਰੇ ਨੌਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਮੇਰੇ ਨਾਲ ਬੋਲੋ, ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਬਹੁਤ-ਬਹੁਤ ਧੰਨਵਾਦ!