"ਭਾਰਤ ਵਿੱਚ, ਅਸੀਂ ਏਆਈ ਇਨੋਵੇਸ਼ਨ ਦੇ ਪ੍ਰਤੀ ਉਤਸ਼ਾਹ (AI innovation spirit) ਦੇਖ ਰਹੇ ਹਾਂ
“ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮ ‘ਸਭ ਦੇ ਲਈ ਏਆਈ’ (‘AI for all’) ਦੁਆਰਾ ਨਿਰਦੇਸ਼ਿਤ ਹਨ”
“ਭਾਰਤ ਏਆਈ (AI) ਦੇ ਜ਼ਿੰਮੇਦਾਰ ਅਤੇ ਨੈਤਿਕ ਉਪਯੋਗ ਦੇ ਲਈ ਪ੍ਰਤੀਬੱਧ ਹੈ”
“ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਏਆਈ (AI) ਪਰਿਵਰਤਨਕਾਰੀ ਹੈ ਲੇਕਿਨ ਇਸ ਨੂੰ ਅਧਿਕ ਤੋਂ ਅਧਿਕ ਪਾਰਦਰਸ਼ੀ ਬਣਾਉਣਾ ਸਾਡੇ ‘ਤੇ ਨਿਰਭਰ ਹੈ”
“ਏਆਈ (AI) ‘ਤੇ ਭਰੋਸਾ ਤਦੇ ਵਧੇਗਾ ਜਦੋਂ ਸਬੰਧਿਤ ਨੈਤਿਕ, ਆਰਥਿਕ ਅਤੇ ਸਮਾਜਿਕ ਪਹਿਲੂਆਂ ‘ਤੇ ਧਿਆਨ ਦਿੱਤਾ ਜਾਵੇਗਾ”
“ਅੱਪਸਕਿੱਲਿੰਗ ਅਤੇ ਰੀਸਕਿੱਲਿੰਗ (upskilling and reskilling) ਨੂੰ ਏਆਈ ਗ੍ਰੋਥ ਕਰਵ (AI growth curve) ਦਾ ਹਿੱਸਾ ਬਣਾਓ”
“ਸਾਨੂੰ ਏਆਈ (AI) ਦੇ ਨੈਤਿਕ ਉਪਯੋਗ ਦੇ ਲਈ ਇੱਕ ਗਲੋਬਲ ਫ੍ਰੇਮਵਰਕ ਤਿਆਰ ਕਰਨ ਲਈ ਮਿਲ ਕੇ ਕੰਮ ਕਰਨਾ ਹੋਵੇਗਾ”
“ਕੀ ਕਿਸੇ ਸੂਚਨਾ ਜਾਂ ਉਤਪਾਦ ਨੂੰ ਏਆਈ ਜਨਿਤ (AI generated) ਦੇ ਰੂਪ ਵਿੱਚ ਮਾਰਕ ਕਰਨ ਲਈ ਇੱਕ ਸੌਫਟਵੇਅਰ ਵਾਟਰਮਾਰਕ (Software Watermark) ਪੇਸ਼ ਕੀਤਾ ਜਾ ਸਕਦਾ ਹੈ”
“ਇੱਕ ਆਡਿਟ ਤੰਤਰ ਦਾ ਪਤਾ ਲਗਾਓ ਜੋ ਏਆਈ ਟੂਲਸ (AI tools) ਨੂੰ ਉਨ੍ਹਾਂ ਦੀਆਂ ਸਮਰੱਥਾਵਾਂ ਦੇ ਅਨੁਸਾਰ ਲਾਲ, ਪੀਲੇ ਜਾਂ ਹਰੇ ਰੰਗ ਵਿੱਚ ਸ਼੍ਰੇਣੀਬੱਧ ਕਰ ਸਕੇ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ (Bharat Mandapam) ਵਿਖੇ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ (ਜੀਪੀਏਆਈ- GPAI) ਸਮਿਟ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਗਲੋਬਲ ਏਆਈ ਐਕਸਪੋ (Global AI Expo) ਦਾ ਭੀ ਅਵਲੋਕਨ ਕੀਤਾ। ਜੀਪੀਏਆਈ 29 ਮੈਂਬਰ ਦੇਸ਼ਾਂ ਦੇ ਨਾਲ ਇੱਕ ਬਹੁ-ਹਿਤਧਾਰਕ ਪਹਿਲ (multi-stakeholder initiative) ਹੈ, ਜਿਸ ਦਾ ਲਕਸ਼ ਏਆਈ ਨਾਲ ਸਬੰਧਿਤ ਪ੍ਰਾਥਮਿਕਤਾਵਾਂ ‘ਤੇ ਅਤਿਆਧੁਨਿਕ ਖੋਜ ਅਤੇ ਵਿਵਹਾਰਿਕ ਗਤੀਵਿਧੀਆਂ ਦਾ ਸਮਰਥਨ ਕਰਕੇ ਏਆਈ ‘ਤੇ ਸਿਧਾਂਤ ਅਤੇ ਵਿਵਹਾਰ ਦੇ ਦਰਮਿਆਨ ਅੰਤਰ (ਪਾੜੇ) ਨੂੰ ਪੂਰਨਾ ਹੈ। ਭਾਰਤ 2024 ਵਿੱਚ ਜੀਪੀਏਆਈ ਦਾ ਲੀਡ ਚੇਅਰ (lead chair of GPAI) ਹੈ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਦੁਆਰਾ ਅਗਲੇ ਸਾਲ ਜੀਪੀਏਆਈ ਸਮਿਟ (GPAI Summit) ਦੀ ਪ੍ਰਧਾਨਗੀ ਕਰਨ ‘ਤੇ ਪ੍ਰਸੰਨਤਾ ਪ੍ਰਗਟ ਕੀਤੀ, ਜਦੋਂ ਪੂਰੀ ਦੁਨੀਆ ਆਰਟੀਫਿਸ਼ਲ ਇੰਟੈਲੀਜੈਂਸ ਬਾਰੇ ਬਹਿਸ ਕਰ ਰਹੀ ਹੈ। ਉੱਭਰਦੇ ਹੋਏ ਸਕਾਰਾਤਮਕ ਅਤੇ ਨਕਾਰਾਤਮਕ ਦੋਹਾਂ ਪਹਿਲੂਆਂ ‘ਤੇ ਧਿਆਨ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਹਰੇਕ ਰਾਸ਼ਟਰ ‘ਤੇ ਨਿਹਿਤ ਜ਼ਿੰਮੇਦਾਰੀ ‘ਤੇ ਪ੍ਰਕਾਸ਼ ਪਾਇਆ ਅਤੇ ਏਆਈ ਦੇ ਵਿਭਿੰਨ ਉਦਯੋਗ ਦੇ ਦਿੱਗਜਾਂ ਦੇ ਨਾਲ ਗੱਲਬਾਤ ਅਤੇ ਜੀਪੀਏਆਈ ਸਮਿਟ (GPAI Summit) ਦੇ ਸਬੰਧ ਵਿੱਚ ਚਰਚਾ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਏਆਈ (AI) ਦਾ ਹਰ ਦੇਸ਼ ‘ਤੇ ਪ੍ਰਭਾਵ ਪਿਆ ਹੈ, ਚਾਹੇ ਉਹ ਛੋਟਾ ਹੋਵੇ ਜਾਂ ਬੜਾ। ਨਾਲ ਹੀ, ਉਨ੍ਹਾਂ ਨੇ ਸਾਵਧਾਨੀ ਦੇ ਨਾਲ ਅੱਗੇ ਵਧਣ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਜੀਪੀਏਆਈ ਸਮਿਟ (GPAI Summit) ਵਿੱਚ ਚਰਚਾ ਮਾਨਵਤਾ ਦੀਆਂ ਮੂਲਭੂਤ (ਬੁਨਿਆਦੀ) ਜੜ੍ਹਾਂ ਨੂੰ ਦਿਸ਼ਾ ਦੇਵੇਗੀ ਅਤੇ ਸੁਰੱਖਿਅਤ ਕਰੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਏਆਈ ਪ੍ਰਤਿਭਾ ਅਤੇ ਏਆਈ ਨਾਲ ਸਬੰਧਿਤ ਵਿਚਾਰਾਂ ਦੇ ਖੇਤਰ ਵਿੱਚ ਮੋਹਰੀ ਹੈ। ਉਨ੍ਹਾਂ ਨੇ ਕਿਹਾ, ਭਾਰਤ ਵਿੱਚ ਏਆਈ ਦੇ ਪ੍ਰਤੀ ਉਤਸ਼ਾਹ (vibrant AI spirit) ਦਿਖਾਈ ਦੇ ਰਿਹਾ ਹੈ, ਕਿਉਂਕਿ ਭਾਰਤੀ ਯੁਵਾ ਏਆਈ ਤਕਨੀਕ ਦੀ ਟੈਸਟਿੰਗ ਕਰ ਰਹੇ ਹਨ ਅਤੇ ਉਸ ਨੂੰ ਅੱਗੇ ਵਧਾ ਰਹੇ ਹਨ। ਸਮਿਟ ਵਿੱਚ ਏਆਈ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਵਸਤਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਯੁਵਾ ਟੈਕਨੋਲੋਜੀ ਦੇ ਜ਼ਰੀਏ ਸਮਾਜਿਕ ਪਰਿਵਰਤਨ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਲਾਂਚ ਕੀਤੇ ਗਏ ਏਆਈ ਐਗਰੀਕਲਚਰ ਚੈਟਬੌਟ(AI agriculture chatbot) ਬਾਰੇ ਜਾਣਕਾਰੀ ਦਿੱਤੀ ਜੋ ਕਿਸਾਨਾਂ ਨੂੰ ਖੇਤੀ ਦੇ ਵਿਭਿੰਨ ਪਹਿਲੂਆਂ ਵਿੱਚ ਮਦਦ ਕਰੇਗਾ। ਪ੍ਰਧਾਨ ਮੰਤਰੀ ਨੇ ਸਿਹਤ ਸੰਭਾਲ਼ ਅਤੇ ਟਿਕਾਊ ਵਿਕਾਸ ਲਕਸ਼ਾਂ (healthcare and Sustainable Development Goals) ਦੇ ਖੇਤਰਾਂ ਵਿੱਚ ਏਆਈ (AI) ਦੇ ਉਪਯੋਗ ‘ਤੇ ਭੀ ਪ੍ਰਕਾਸ਼ ਪਾਇਆ।

 

 

ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਸਰਕਾਰ ਨੇ ਸਾਰਿਆਂ ਦੇ ਲਈ ਏਆਈ ਦੀ ਭਾਵਨਾ(spirit of AI for All) ਦੇ ਨਾਲ ਆਪਣੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਖਰੜਾ ਤਿਆਰ ਕੀਤਾ ਹੈ, ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦਾ ਵਿਕਾਸ ਮੰਤਰ ‘ਸਬਕਾ ਸਾਥ ਸਬਕਾ ਵਿਕਾਸ’(‘SabkaSaathSabkaVikas’) ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਮਾਜਿਕ ਵਿਕਾਸ ਅਤੇ ਸਮਾਵੇਸ਼ੀ ਵਿਕਾਸ ਦੇ ਲਈ ਏਆਈ ਦੀਆਂ ਸਮਰੱਥਾਵਾਂ (AI’s capabilities) ਦਾ ਅਧਿਕਤਮ ਲਾਭ ਉਠਾਉਣ ਦਾ ਪ੍ਰਯਾਸ ਕਰਦੀ ਹੈ, ਨਾਲ ਹੀ ਇਸ ਦੇ ਜ਼ਿੰਮੇਦਾਰ ਅਤੇ ਨੈਤਿਕ ਉਪਯੋਗ ਦੇ ਲਈ ਭੀ ਪ੍ਰਤੀਬੱਧ ਹੈ। ਪ੍ਰਧਾਨ ਮੰਤਰੀ ਨੇ ਆਰਟੀਫਿਸ਼ਲ ਇੰਟੈਲੀਜੈਂਸ ‘ਤੇ ਇੱਕ ਰਾਸ਼ਟਰੀ ਪ੍ਰੋਗਰਾਮ (National Program on Artificial Intelligence) ਸ਼ੁਰੂ ਕਰਨ ਅਤੇ ਜਲਦੀ ਹੀ ਲਾਂਚ ਹੋਣ ਵਾਲੇ ਏਆਈ ਮਿਸ਼ਨ (soon-to-be-launched AI Mission) ਬਾਰੇ ਜਾਣਕਾਰੀ ਦਿੱਤੀ, ਜਿਸ ਦਾ ਉਦੇਸ਼ ਏਆਈ ਦੀਆਂ ਕੰਪਿਊਟਿੰਗ ਸ਼ਕਤੀਆਂ (computing powers of AI) ਨੂੰ ਸਥਾਪਿਤ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਹ ਭਾਰਤ ਵਿੱਚ ਸਟਾਰਟਅੱਪਸ ਅਤੇ ਇਨੋਵੇਟਰਸ (startups and innovators) ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰੇਗਾ ਅਤੇ ਖੇਤੀਬਾੜੀ, ਸਿਹਤ ਸੰਭਾਲ਼ ਅਤੇ ਸਿੱਖਿਆ (agriculture, healthcare and education) ਦੇ ਸੈਕਟਰਾਂ ਵਿੱਚ ਏਆਈ ਦੇ ਇਸਤੇਮਾਲ(AI applications) ਨੂੰ ਭੀ ਵਧਾਵੇਗਾ। ਉਨ੍ਹਾਂ ਨੇ ਐਜੂਕੇਸ਼ਨਲ ਟ੍ਰੇਨਿੰਗ ਇੰਸਟੀਟਿਊਚਸ ਦੇ ਮਾਧਿਅਮ ਨਾਲ ਏਆਈ ਨਾਲ ਸਬੰਧਿਤ ਕੌਸ਼ਲ ਨੂੰ ਟੀਅਰ 2 ਅਤੇ 3 ਸ਼ਹਿਰਾਂ ਵਿੱਚ ਲੈ ਜਾਣ ਬਾਰੇ ਭੀ ਚਰਚਾ ਕੀਤੀ। ਏਆਈ ਪਹਿਲ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੇ ਰਾਸ਼ਟਰੀ ਏਆਈ ਪੋਰਟਲ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਏਆਈਆਰਏਡਬਲਿਊਏਟੀ ਪਹਿਲ (AIRAWAT initiative) ਬਾਰੇ ਦੱਸਿਆ ਕਿ ਕੌਮਨ ਪਲੈਟਫਾਰਮ ਜਲਦੀ ਹੀ ਹਰੇਕ ਰਿਸਰਚ ਲੈਬ, ਇੰਡਸਟ੍ਰੀ ਅਤੇ ਸਟਾਰਟਅੱਪ (research lab, industry and startup) ਲਈ ਖੁੱਲ੍ਹਾ ਹੋਵੇਗਾ।

 

ਏਆਈ ਦੇ ਮਹੱਤਵ (importance of AI) ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਏਆਈ (AI) ਨਵੇਂ ਭਵਿੱਖ ਨੂੰ ਘੜਨ ਦਾ ਸਭ ਤੋਂ ਬੜਾ ਅਧਾਰ ਬਣ ਰਿਹਾ ਹੈ। ਕਿਉਂਕਿ ਏਆਈ (AI) ਲੋਕਾਂ ਨੂੰ ਜੋੜ ਸਕਦਾ ਹੈ, ਇਹ ਨਾ ਕੇਵਲ ਆਰਥਿਕ ਵਿਕਾਸ ਸੁਨਿਸ਼ਚਿਤ ਕਰਦਾ ਹੈ ਬਲਕਿ ਸਮਾਨਤਾ ਅਤੇ ਸਮਾਜਿਕ ਨਿਆਂ ਭੀ ਸੁਨਿਸ਼ਚਿਤ ਕਰਦਾ ਹੈ। ਉਨ੍ਹਾਂ ਨੇ ਏਆਈ(AI) ਨੂੰ ਹੋਰ ਅਧਿਕ ਸਮਾਵੇਸ਼ੀ ਬਣਾਉਣ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ ਕਿਹਾ, “ਏਆਈ (AI) ਦੀ ਵਿਕਾਸ ਯਾਤਰਾ ਜਿਤਨੀ ਅਧਿਕ ਸਮਾਵੇਸ਼ੀ ਹੋਵੇਗੀ, ਪਰਿਣਾਮ ਭੀ ਉਤਨੇ ਹੀ ਅਧਿਕ ਸਮਾਵੇਸ਼ੀ ਹੋਣਗੇ।” ਉਨ੍ਹਾਂ ਨੇ ਕਿਹਾ ਕਿ ਪਿਛਲੀ ਸ਼ਤਾਬਦੀ ਵਿੱਚ ਟੈਕਨੋਲੋਜੀ ਤੱਕ ਅਸਮਾਨ ਪਹੁੰਚ ਦੇ ਕਾਰਨ ਸਮਾਜ ਵਿੱਚ ਅਸਮਾਨਤਾ ਹੋਰ ਅਧਿਕ ਵਧ ਗਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤੋਂ ਬਚਣ ਦੇ ਲਈ, ਟੈਕਨੋਲੋਜੀ ਨੂੰ ਸਮਾਵੇਸ਼ਨ ਗੁਣਕ ਬਣਾਉਣ ਦੇ ਲਈ ਲੋਕਤੰਤਰੀ ਕਦਰਾਂ-ਕੀਮਤਾਂ ਦੀ ਉਪੇਖਿਆ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਨੇ ਕਿਹਾ, "ਏਆਈ ਵਿਕਾਸ ਦੀ ਦਿਸ਼ਾ (Direction of AI development) ਪੂਰੀ ਤਰ੍ਹਾਂ ਨਾਲ ਮਨੁੱਖੀ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ‘ਤੇ ਨਿਰਭਰ ਕਰੇਗੀ। ਇਹ ਸਾਡੇ ‘ਤੇ ਨਿਰਭਰ ਹੈ ਕਿ ਅਸੀਂ ਕਾਰਜਕੁਸ਼ਲਤਾ ਦੇ ਨਾਲ-ਨਾਲ ਭਾਵਨਾਵਾਂ, ਪ੍ਰਭਾਵਸ਼ੀਲਤਾ ਦੇ ਨਾਲ-ਨਾਲ ਨੈਤਿਕਤਾ ਨੂੰ ਭੀ ਜਗ੍ਹਾ ਦੇਈਏ।”

 

 

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਕਿਸੇ ਭੀ ਪ੍ਰਣਾਲੀ ਨੂੰ ਟਿਕਾਊ ਬਣਾਉਣ ਦੇ ਲਈ ਉਸ ਨੂੰ ਪਰਿਵਰਤਨਕਾਰੀ, ਪਾਰਦਰਸ਼ੀ ਅਤੇ ਭਰੋਸੇਮੰਦ ਬਣਾਉਣਾ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ, “ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਏਆਈ ਪਰਿਵਰਤਨਕਾਰੀ ਹੈ (AI is transformative) ਲੇਕਿਨ ਇਸ ਨੂੰ ਅਧਿਕ ਤੋਂ ਅਧਿਕ ਪਾਰਦਰਸ਼ੀ ਬਣਾਉਣਾ ਸਾਡੇ ‘ਤੇ ਨਿਰਭਰ ਹੈ।” ਉਨ੍ਹਾਂ ਨੇ ਕਿਹਾ ਕਿ ਇਸਤੇਮਾਲ ਕੀਤੇ ਜਾ ਰਹੇ ਡੇਟਾ ਨੂੰ ਪਾਰਦਰਸ਼ੀ ਅਤੇ ਪੱਖਪਾਤ ਤੋਂ ਮੁਕਤ (transparent and free from bias) ਰੱਖਣਾ ਇੱਕ ਚੰਗੀ ਸ਼ੁਰੂਆਤ ਹੋਵੇਗੀ। ਸ਼੍ਰੀ ਮੋਦੀ ਨੇ ਇਹ ਭੀ ਕਿਹਾ ਕਿ ਸਾਰੇ ਦੇਸ਼ਾਂ ਨੂੰ ਇਹ ਭਰੋਸਾ ਦੇਣਾ ਜ਼ਰੂਰੀ ਹੈ ਕਿ ਏਆਈ ਦੀ ਵਿਕਾਸ ਯਾਤਰਾ ਵਿੱਚ ਕੋਈ ਭੀ ਪਿੱਛੇ ਨਹੀਂ ਰਹੇਗਾ। ਏਆਈ ‘ਤੇ ਭਰੋਸਾ (Trust in AI) ਤਦੇ ਵਧੇਗਾ ਜਦੋਂ ਸਬੰਧਿਤ ਨੈਤਿਕ, ਆਰਥਿਕ ਅਤੇ ਸਮਾਜਿਕ ਪਹਿਲੂਆਂ ‘ਤੇ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ, ਐਸਾ ਕਰਨ ਦਾ ਇੱਕ ਤਰੀਕਾ ਅੱਪਸਕਿੱਲਿੰਗ ਅਤੇ ਰੀਸਕਿੱਲਿੰਗ(upskilling and reskilling) ਨੂੰ ਏਆਈ ਗ੍ਰੋਥ ਕਰਵ(AI growth curve) ਦਾ ਹਿੱਸਾ ਬਣਾਉਣਾ ਹੈ। ਗਲੋਬਲ ਸਾਊਥ ਵਿੱਚ ਡਾਟਾ ਸੁਰੱਖਿਆ ਅਤੇ ਭਰੋਸਾ ਭੀ ਕਈ ਚਿੰਤਾਵਾਂ ਨੂੰ ਦੂਰ ਕਰਨਗੇ।

 

 

ਪ੍ਰਧਾਨ ਮੰਤਰੀ ਨੇ ਏਆਈ ਦੇ ਨਕਾਰਾਤਮਕ ਪਹਿਲੂਆਂ (negative aspects of AI) ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਭਲੇ ਹੀ ਇਸ ਵਿੱਚ 21ਵੀਂ ਸਦੀ ਵਿੱਚ ਵਿਕਾਸ ਦਾ ਸਭ ਤੋਂ ਮਜ਼ਬੂਤ ਉਪਕਰਣ ਬਣਨ ਦੀ ਸਮਰੱਥਾ ਹੈ, ਲੇਕਿਨ ਇਹ ਇਸ ਦੇ ਵਿਨਾਸ਼ ਵਿੱਚ ਭੀ ਆਪਣੀ ਭੂਮਿਕਾ ਨਿਭਾ ਸਕਦਾ ਹੈ। ਡੀਪਫੇਕ, ਸਾਇਬਰ ਸੁਰੱਖਿਆ, ਡੇਟਾ ਚੋਰੀ ਅਤੇ ਆਤੰਕਵਾਦੀ ਸੰਗਠਨਾਂ ਦੁਆਰਾ ਏਆਈ ਉਪਕਰਣਾਂ ‘ਤੇ ਹੱਥ ਪਾਉਣ ਦੀਆਂ ਚੁਣੌਤੀਆਂ (challenges of deepfake, cyber security, data theft and terrorist organizations getting their hands on AI tools) ਦੀ ਤਰਫ਼ ਇਸ਼ਾਰਾ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਜਵਾਬੀ ਉਪਾਵਾਂ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੇ ਦੌਰਾਨ ਜ਼ਿੰਮੇਦਾਰ ਮਾਨਵ-ਕੇਂਦ੍ਰਿਤ ਏਆਈ ਸ਼ਾਸਨ ਦੇ ਲਈ ਇੱਕ ਰੂਪਰੇਖਾ(framework for Responsible Human-Centric AI governance) ਬਣਾਉਣ ਦੇ ਭਾਰਤ ਦੇ ਪ੍ਰਸਤਾਵ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਜੀ-20 ਨਵੀਂ ਦਿੱਲੀ ਡੈਕਲਾਰੇਸ਼ਨ (G20 New Delhi Declaration) ਨੇ ‘ਏਆਈ ਸਿਧਾਂਤਾਂ’(‘AI Principles’) ਦੇ ਪ੍ਰਤੀ ਸਾਰੇ ਮੈਂਬਰ ਦੇਸ਼ਾਂ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਵਿਭਿੰਨ ਅੰਤਰਰਾਸ਼ਟਰੀ ਮੁੱਦਿਆਂ ‘ਤੇ ਸਮਝੌਤਿਆਂ ਅਤੇ ਪ੍ਰੋਟੋਕੋਲ ਦੀ ਤਰ੍ਹਾਂ ਇਕੱਠੇ ਕੰਮ ਕਰਨ ਅਤੇ ਏਆਈ ਦੇ ਨੈਤਿਕ ਉਪਯੋਗ ਲਈ ਇੱਕ ਰੂਪਰੇਖਾ(ਫਾਰਮੈਟ) ਤਿਆਰ ਕਰਨ ‘ਤੇ ਜ਼ੋਰ ਦਿੱਤਾ, ਜਿਸ ਵਿੱਚ ਉੱਚ ਜੋਖਮ ਵਾਲੇ ਜਾਂ ਸੀਮਾਂਤ ਏਆਈ ਉਪਕਰਣਾਂ ਦੀ ਟੈਸਟਿੰਗ ਅਤੇ ਵਿਕਾਸ (testing and development of high-risk or frontier AI tools)ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਦ੍ਰਿੜ੍ਹ ਵਿਸ਼ਵਾਸ, ਪ੍ਰਤੀਬੱਧਤਾ, ਤਾਲਮੇਲ ਅਤੇ ਸਹਿਯੋਗ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਪੂਰੀ ਦੁਨੀਆ ਨੂੰ ਇਸ ਦਿਸ਼ਾ ਵਿੱਚ ਇੱਕ ਪਲ ਭੀ ਬਰਬਾਦ ਨਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ, “ਸਾਨੂੰ ਗਲੋਬਲ ਫ੍ਰੇਮਵਰਕ ਨੂੰ ਇੱਕ ਨਿਸ਼ਚਿਤ ਸਮਾਂ-ਸੀਮਾ ਦੇ ਅੰਦਰ ਪੂਰਾ ਕਰਨਾ ਹੋਵੇਗਾ। ਮਾਨਵਤਾ ਦੀ ਰੱਖਿਆ ਦੇ ਲਈ ਐਸਾ ਕਰਨਾ ਬਹੁਤ ਜ਼ਰੂਰੀ ਹੈ।”

 

ਏਆਈ ਨੂੰ ਇੱਕ ਵਿਸ਼ਵਵਿਆਪੀ ਅਭਿਯਾਨ (AI as a worldwide movement) ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਸਹਿਯੋਗ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਏਆਈ ਉਪਕਰਣਾਂ ਦੀ ਟੈਸਟਿੰਗ ਅਤੇ ਟ੍ਰੇਨਿੰਗ ਦੇ ਲਈ ਡੇਟਾ ਸੈੱਟ, ਕਿਸੇ ਭੀ ਉਤਪਾਦ ਨੂੰ ਬਜ਼ਾਰ ਵਿੱਚ ਜਾਰੀ ਕਰਨ ਤੋਂ ਪਹਿਲਾਂ ਟੈਸਟਿੰਗ ਦੀ ਮਿਆਦ ਜਿਹੇ ਕੁਝ ਸਵਾਲ ਸੁਝਾਏ, ਜਿਨ੍ਹਾਂ ਨੂੰ ਏਆਈ ਦੀ ਭਰੋਸੇਯੋਗਤਾ (AI’s credibility) ਵਧਾਉਣ ਲਈ ਹੱਲ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਹ ਭੀ ਪੁੱਛਿਆ ਕਿ ਕੀ ਕਿਸੇ ਸੂਚਨਾ ਜਾਂ ਉਤਪਾਦ ਨੂੰ ਏਆਈ-ਜਨਰੇਟਿਡ(AI-generated) ਦੇ ਰੂਪ ਵਿੱਚ ਮਾਰਕ ਕਰਨ ਲਈ ਇੱਕ ਸੌਫਟਵੇਅਰ ਵਾਟਰਮਾਰਕ (Software Watermark) ਪੇਸ਼ ਕੀਤਾ ਜਾ ਸਕਦਾ ਹੈ।

ਸਰਕਾਰ ਵਿੱਚ ਹਿਤਧਾਰਕਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸਬੂਤ-ਅਧਾਰਿਤ ਫ਼ੈਸਲੇ ਲੈਣ ਲਈ (evidence-based decision-making) ਵਿਭਿੰਨ ਯੋਜਨਾਵਾਂ ਦੇ ਡੇਟਾ ਦਾ ਪਤਾ ਲਗਾਉਣ ਅਤੇ ਇਹ ਦੇਖਣ ਲਈ ਕਿਹਾ ਕਿ ਕੀ ਡੇਟਾ ਦਾ ਉਪਯੋਗ ਏਆਈ ਉਪਕਰਣਾਂ (AI tools) ਨੂੰ ਟ੍ਰੇਨ ਕਰਨ ਲਈ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਪੁੱਛਿਆ ਕਿ ਕੀ ਕੋਈ ਆਡਿਟ ਵਿਧੀ ਹੋ ਸਕਦੀ ਹੈ ਜੋ ਏਆਈ ਉਪਕਰਣਾਂ (AI tools) ਨੂੰ ਉਨ੍ਹਾਂ ਦੀਆਂ ਸਮਰੱਥਾਵਾਂ ਦੇ ਅਨੁਸਾਰ ਲਾਲ, ਪੀਲੇ ਜਾਂ ਹਰੇ ਰੰਗ ਵਿੱਚ ਸ਼੍ਰੇਣੀਬੱਧ ਕਰ ਸਕੇ। ਪ੍ਰਧਾਨ ਮੰਤਰੀ ਨੇ ਇਹ ਭੀ ਕਿਹਾ, “ਕੀ ਅਸੀਂ ਇੱਕ ਸੰਸਥਾਗਤ ਤੰਤਰ (institutional mechanism) ਸਥਾਪਿਤ ਕਰ ਸਕਦੇ ਹਾਂ ਜੋ ਕਾਫ਼ੀ ਰੋਜ਼ਗਾਰ ਸੁਨਿਸ਼ਚਿਤ ਕਰਦਾ ਹੈ? ਕੀ ਅਸੀਂ ਮਿਆਰੀਕ੍ਰਿਤ ਗਲੋਬਲ ਏਆਈ ਸਿੱਖਿਆ ਪਾਠਕ੍ਰਮ (global AI education curriculum) ਲਿਆ ਸਕਦੇ ਹਾਂ? ਕੀ ਅਸੀਂ ਲੋਕਾਂ ਨੂੰ ਏਆਈ-ਸੰਚਾਲਿਤ ਭਵਿੱਖ(AI-driven future) ਦੇ ਲਈ ਤਿਆਰ ਕਰਨ ਦੇ ਕ੍ਰਮ ਵਿੱਚ ਮਿਆਰ ਨਿਰਧਾਰਿਤ ਕਰ ਸਕਦੇ ਹਾਂ?”

 

 

 

 

ਭਾਰਤ ਵਿੱਚ ਸੈਂਕੜੇ ਭਾਸ਼ਾਵਾਂ ਅਤੇ ਹਜ਼ਾਰਾਂ ਬੋਲੀਆਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਡਿਜੀਟਲ ਸਮਾਵੇਸ਼ਨ ਨੂੰ ਵਧਾਉਣ ਲਈ ਸਥਾਨਕ ਭਾਸ਼ਾਵਾਂ ਵਿੱਚ ਡਿਜੀਟਲ ਸੇਵਾਵਾਂ ਉਪਲਬਧ ਕਰਵਾਉਣ ਲਈ ਏਆਈ ਦਾ ਉਪਯੋਗ ਕਰਨ (using AI) ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਉਨ੍ਹਾਂ ਭਾਸ਼ਾਵਾਂ ਨੂੰ ਪੁਨਰਜੀਵਿਤ ਕਰਨ ਜੋ ਹੁਣ ਬੋਲੀਆਂ ਨਹੀਂ ਜਾਂਦੀਆਂ ਹਨ, ਸੰਸਕ੍ਰਿਤ ਭਾਸ਼ਾ ਦੇ ਸਮ੍ਰਿੱਧ ਗਿਆਨ ਅਧਾਰ ਅਤੇ ਸਾਹਿਤ ਨੂੰ ਅੱਗੇ ਲੈ ਜਾਣ ਅਤੇ ਵੈਦਿਕ ਗਣਿਤ (Vedic mathematics) ਦੇ ਲੁਪਤ ਸੰਸਕਰਣਾਂ ਨੂੰ ਫਿਰ ਤੋਂ ਜੋੜਨ ਦੇ ਲਈ ਏਆਈ ਦਾ ਉਪਯੋਗ ਕਰਨ (using AI) ਦਾ ਭੀ ਸੁਝਾਅ ਦਿੱਤਾ।

 

 

ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਜੀਪੀਏਆਈ ਸਮਿਟ (GPAI Summit) ਵਿਚਾਰਾਂ ਦੇ ਅਦਾਨ-ਪ੍ਰਦਾਨ ਦਾ ਇੱਕ ਉਤਕ੍ਰਿਸ਼ਟ ਅਵਸਰ ਅਤੇ ਹਰੇਕ ਪ੍ਰਤੀਨਿਧੀ ਲਈ ਸਿੱਖਣ ਦਾ ਇੱਕ ਮਹੱਤਵਪੂਰਨ ਅਨੁਭਵ ਸਾਬਤ ਹੋਵੇਗਾ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, “ਅਗਲੇ ਦੋ ਦਿਨਾਂ ਵਿੱਚ, ਆਪ (ਤੁਸੀਂ) ਏਆਈ ਦੇ ਵਿਭਿੰਨ ਪਹਿਲੂਆਂ (various aspects of AI) ‘ਤੇ ਗੌਰ ਕਰੋਗੇ। ਮੈਨੂੰ ਉਮੀਦ ਹੈ ਕਿ ਇਸ ਦੇ ਲਾਗੂ ਹੋਣ ਸਦਕਾ, ਨਿਸ਼ਚਿਤ ਤੌਰ ‘ਤੇ ਇੱਕ ਜ਼ਿੰਮੇਦਾਰ ਅਤੇ ਟਿਕਾਊ ਭਵਿੱਖ ਦੇ ਨਿਰਮਾਣ ਦਾ ਮਾਰਗ ਪੱਧਰਾ ਹੋਵੇਗਾ।”

 

 

ਇਸ ਅਵਸਰ ‘ਤੇ ਕੇਂਦਰੀ ਇਲੈਕਟ੍ਰੌਨਿਕਸ, ਸੂਚਨਾ ਤੇ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਕੇਂਦਰੀ ਇਲੈਕਟ੍ਰੌਨਿਕਸ, ਸੂਚਨਾ ਅਤੇ ਟੈਕਨੋਲੋਜੀ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ, ਜੀਪੀਏਆਈ ਦੇ ਸਾਬਕਾ ਪ੍ਰਧਾਨ (Outgoing Chair of GPAI) ਅਤੇ ਜਪਾਨ ਸਰਕਾਰ ਦੇ ਨੀਤੀ ਤਾਲਮੇਲ, ਅੰਦਰੂਨੀ ਅਤੇ ਸੰਚਾਰ ਮੰਤਰਾਲੇ ਦੇ ਉਪ-ਮੰਤਰੀ(Vice-Minister) ਸ਼੍ਰੀ ਹਿਰੋਸ਼ੀ ਯੋਸ਼ਿਦਾ (Mr Hiroshi Yoshida) ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਸਕੱਤਰ ਸ਼੍ਰੀ ਐੱਸ ਕ੍ਰਿਸ਼ਨਨ ਤੇ ਹੋਰ ਪਤਵੰਤੇ ਉਪਸਥਿਤ ਸਨ।

 

ਪਿਛੋਕੜ

 

 

ਜੀਪੀਏਆਈ (GPAI) 29 ਮੈਂਬਰ ਦੇਸ਼ਾਂ ਦੇ ਨਾਲ ਇੱਕ ਬਹੁ-ਹਿਤਧਾਰਕ ਪਹਿਲ (multi-stakeholder initiative) ਹੈ, ਜਿਸ ਦਾ ਉਦੇਸ਼ ਏਆਈ (AI) ਨਾਲ ਸਬੰਧਿਤ ਪ੍ਰਾਥਮਿਕਤਾਵਾਂ ‘ਤੇ ਅਤਿ-ਆਧੁਨਿਕ ਖੋਜ ਅਤੇ ਵਿਵਹਾਰਿਕ ਗਤੀਵਿਧੀਆਂ ਦਾ ਸਮਰਥਨ ਕਰਕੇ ਏਆਈ (AI) ‘ਤੇ ਸਿਧਾਂਤ ਅਤੇ ਵਿਵਹਾਰ ਦੇ ਦਰਮਿਆਨ ਅੰਤਰ (ਪਾੜੇ) ਨੂੰ ਪੂਰਨਾ ਹੈ। ਭਾਰਤ 2024 ਵਿੱਚ ਜੀਪੀਏਆਈ ਦਾ ਲੀਡ ਚੇਅਰ (lead chair of GPAI) ਹੈ। 2020 ਵਿੱਚ ਜੀਪੀਏਆਈ ਦੇ ਸੰਸਥਾਪਕ ਮੈਬਰਾਂ (founding members of GPAI) ਵਿੱਚੋਂ ਇੱਕ, ਜੀਪੀਏਆਈ ਦੇ ਵਰਤਮਾਨ ਆਉਣ ਵਾਲੇ ਸਪੋਰਟ ਚੇਅਰ (the current incoming Support Chair of GPAI) ਅਤੇ 2024 ਵਿੱਚ ਜੀਪੀਏਆਈ ਦੇ ਲਈ ਲੀਡ ਚੇਅਰ (Lead Chair for GPAI) ਦੇ ਰੂਪ ਵਿੱਚ, ਭਾਰਤ 12-14 ਦਸੰਬਰ, 2023 ਤੱਕ ਸਲਾਨਾ ਜੀਪੀਏਆਈ ਸਮਿਟ(Annual GPAI Summit) ਦੀ ਮੇਜ਼ਬਾਨੀ ਕਰ ਰਿਹਾ ਹੈ।

 

ਸਮਿਟ ਦੌਰਾਨ ਏਆਈ ਅਤੇ ਗਲੋਬਲ ਹੈਲਥ, ਸਿੱਖਿਆ ਅਤੇ ਕੌਸ਼ਲ, ਏਆਈ ਅਤੇ ਡੇਟਾ ਗਵਰਨੈਂਸ ਅਤੇ ਐੱਮਐੱਲ ਵਰਕਸ਼ਾਪ (AI & global health, education and skilling, AI and data governance, and ML Workshop) ਜਿਹੇ ਵਿਵਿਧ ਵਿਸ਼ਿਆਂ (diverse topics) ‘ਤੇ ਕਈ ਸੈਸ਼ਨ ਆਯੋਜਿਤ ਕੀਤੇ ਜਾਣਗੇ। ਸਮਿਟ ਦੇ ਹੋਰ ਆਕਰਸ਼ਣਾਂ ਵਿੱਚ ਰਿਸਰਚ ਸਿੰਪੋਜ਼ੀਅਮ, ਏਆਈ ਗੇਮਚੇਂਜਰਸ ਐਵਾਰਡ ਅਤੇ ਇੰਡੀਆ ਏਆਈ ਐਕਸਪੋ (Research Symposium, AI Gamechangers Award and India AI Expo) ਸ਼ਾਮਲ ਹਨ।

 

 

ਸਮਿਟ ਵਿੱਚ ਦੇਸ਼ਾਂ ਤੋਂ (from across the countries) 50 ਤੋਂ ਅਧਿਕ ਜੀਪੀਏਆਈ ਮਾਹਿਰ(50+ GPAI experts) ਅਤੇ 150 ਤੋਂ ਅਧਿਕ ਬੁਲਾਰੇ (150+ speakers) ਹਿੱਸਾ ਲੈਣਗੇ। ਇਸ ਦੇ ਇਲਾਵਾ, ਦੁਨੀਆ ਭਰ ਦੇ ਟੌਪ ਏਆਈ ਗੇਮਚੇਂਜਰਸ (Top AI Gamechangers) ਇੰਟੈਲ, ਰਿਲਾਇੰਸ, ਜਿਓ, ਗੂਗਲ, ਮੇਟਾ, ਏਡਬਲਿਊਐੱਸ, ਯੋਟਾ, ਨੈੱਟਵੈੱਬ, ਪੇਟੀਐੱਮ, ਮਾਇਕ੍ਰੋਸੌਫਟ, ਮਾਸਟਰਕਾਰਡ, ਐੱਨਆਈਸੀ, ਐੱਸਟੀਪੀਆਈ, ਇਮਰਸ, ਜਿਓ ਹੈਪਟਿਕ, ਭਾਸ਼ਿਨੀ ਆਦਿ (Intel, Reliance Jio, Google, Meta, AWS, Yotta, Netweb, Paytm, Microsoft, Mastercard, NIC, STPI, Immerse, JioHaptik, Bhashini etc.) ਸਹਿਤ ਵਿਭਿੰਨ ਸਮਾਗਮਾਂ ਵਿੱਚ ਹਿੱਸਾ ਲੈਣਗੇ। ਯੁਵਾ ਏਆਈ ਪਹਿਲ ਅਤੇ ਸਟਾਰਟਅੱਪਸ (YUVA AI initiative and start-ups) ਦੇ ਤਹਿਤ ਜੇਤੂ ਵਿਦਿਆਰਥੀ ਭੀ ਆਪਣੇ ਏਆਈ ਮਾਡਲ ਅਤੇ ਸਮਾਧਾਨ (AI models and solutions) ਪ੍ਰਦਰਸ਼ਿਤ ਕਰਨਗੇ।

 

 

 

 

 

 

 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Budget 2024: Small gets a big push

Media Coverage

Budget 2024: Small gets a big push
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਜੁਲਾਈ 2024
July 24, 2024

Holistic Growth sets the tone for Viksit Bharat– Citizens Thank PM Modi