ਪ੍ਰਧਾਨ ਮੰਤਰੀ ਨੇ ਅੱਜ ਸ੍ਰੀਲੰਕਾ ਦੇ ਰਾਸ਼ਟਰਪਤੀ, ਮਹਾਮਹਿਮ ਅਨੁਰਾ ਕੁਮਾਰਾ ਦਿਸਾਨਾਯਕਾ (President of Sri Lanka, H.E. Anura Kumara Disanayaka) ਦੇ ਨਾਲ ਕੋਲੰਬੋ ਸਥਿਤ ਰਾਸ਼ਟਰਪਤੀ ਸਕੱਤਰੇਤ ਵਿੱਚ ਉਪਯੋਗੀ ਬੈਠਕ ਕੀਤੀ।  ਇਸ ਵਾਰਤਾ ਤੋਂ ਪਹਿਲੇ ਪ੍ਰਧਾਨ ਮੰਤਰੀ ਦਾ ਇੰਡੀਪੈਂਡੈਂਸ ਸਕੇਅਰ (Independence Square) ‘ਤੇ ਰਸ‍ਮੀ ਸੁਆਗਤ ਕੀਤਾ ਗਿਆ।  ਰਾਸ਼ਟਰਪਤੀ ਦਿਸਨਾਯਕਾ (President Disanayaka) ਦੇ ਸਤੰਬਰ 2024 ਵਿੱਚ ਅਹੁਦਾ ਸੰਭਾਲਣ ਦੇ ਬਾਅਦ ਤੋਂ ਪ੍ਰਧਾਨ ਮੰਤਰੀ ਸ੍ਰੀਲੰਕਾ ਦੀ ਸਰਕਾਰੀ ਯਾਤਰਾ (State visit) ‘ਤੇ ਜਾਣ ਵਾਲੇ ਪਹਿਲੇ ਵਿਦੇਸ਼ੀ ਨੇਤਾ ਹਨ।

 

 2.  ਦੋਹਾਂ ਨੇਤਾਵਾਂ ਨੇ ਸਾਂਝੇ ਇਤਿਹਾਸ (shared history) ‘ਤੇ ਅਧਾਰਿਤ ਅਤੇ ਜਨਤਾ ਦੇ ਦਰਮਿਆਨ ਮਜ਼ਬੂਤ ਸਬੰਧਾਂ (strong people-to-people linkages) ਤੋਂ ਪ੍ਰੇਰਿਤ ਵਿਸ਼ੇਸ਼ ਅਤੇ ਨਿਕਟ ਦੁਵੱਲੇ ਸਬੰਧਾਂ ਨੂੰ ਹੋਰ ਗਹਿਰਾ ਬਣਾਉਣ ਦੇ ਲਈ ਸੀਮਿਤ ਅਤੇ ਪ੍ਰਤੀਨਿਧੀਮੰਡਲ ਪੱਧਰ ਦੇ ਫਾਰਮੈਟ ਵਿੱਚ ਵਿਸਤ੍ਰਿਤ ਚਰਚਾ ਕੀਤੀ। ਉਨ੍ਹਾਂ ਨੇ ਕਨੈਕਟਿਵਿਟੀ,  ਵਿਕਾਸ ਸਹਿਯੋਗ,  ਆਰਥਿਕ ਸਬੰਧਾਂ,  ਰੱਖਿਆ ਸਬੰਧਾਂ,  ਸੁਲ੍ਹਾ ਅਤੇ ਮਛੇਰਿਆਂ ਦੇ ਮੁੱਦਿਆਂ (connectivity, development cooperation, economic ties, defence relations, reconciliation and fishermen issues) ਦੇ ਖੇਤਰ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ।  ਪ੍ਰਧਾਨ ਮੰਤਰੀ ਨੇ ਭਾਰਤ ਦੀ ਨੇਬਰਹੁੱਡ ਫਸਟ ਪਾਲਿਸੀ (Neighbourhood First Policy) ਅਤੇ ਵਿਜ਼ਨ ਮਹਾਸਾਗਰ (Vision MAHASAGAR) ਵਿੱਚ ਸ੍ਰੀਲੰਕਾ ਦੇ ਮਹੱਤਵ ਨੂੰ ਦੁਹਰਾਇਆ। ਉਨ੍ਹਾਂ ਨੇ ਸ੍ਰੀਲੰਕਾ ਦੀ ਆਰਥਿਕ ਸੁਧਾਰ ਅਤੇ ਸਥਿਰੀਕਰਣ ਵਿੱਚ ਸਹਾਇਤਾ ਦੇ ਲਈ ਭਾਰਤ ਦੀ ਤਰਫ਼ੋਂ ਨਿਰੰਤਰ ਪ੍ਰਤੀਬੱਧਤਾ ਵਿਅਕਤ ਕੀਤੀ।

 3.  ਵਾਰਤਾ ਦੇ ਬਾਅਦ, ਦੋਹਾਂ ਨੇਤਾਵਾਂ ਨੇ ਕਈ ਪ੍ਰੋਜੈਕਟਸ ਦਾ ਵਰਚੁਅਲੀ ਉਦਘਾਟਨ ਕੀਤਾ।  ਇਨ੍ਹਾਂ ਵਿੱਚ ਸ੍ਰੀਲੰਕਾ ਭਰ ਦੇ ਧਾਰਮਿਕ ਸਥਲਾਂ ‘ਤੇ ਸਥਾਪਿਤ 5000 ਸੌਰ ਰੂਫਟੌਪ ਇਕਾਈਆਂ (solar rooftop units) ਅਤੇ ਦਾਂਬੁਲਾ (Dambulla) ਵਿੱਚ ਤਾਪਮਾਨ-ਨਿਯੰਤ੍ਰਿਤ ਭੰਡਾਰਣ ਸੁਵਿਧਾ (temperature-controlled warehousing facility) ਸ਼ਾਮਲ ਹੈ।  ਉਨ੍ਹਾਂ ਨੇ 120 ਮੈਗਾਵਾਟ ਦੇ ਸਾਮਪੁਰ ਸੌਰ ਬਿਜਲੀ ਪ੍ਰੋਜੈਕਟ (Sampur Solar power project) ਦੇ ਲਾਂਚ ਦੇ ਲਈ ਭੂਮੀਪੂਜਨ ਸਮਾਰੋਹ ਵਿੱਚ ਭੀ ਵਰਚੁਅਲੀ ਹਿੱਸਾ ਲਿਆ।

 

4. ਦੋਹਾਂ ਨੇਤਾਵਾਂ ਦੀ ਮੌਜੂਦਗੀ ਵਿੱਚ ਪੂਰਬੀ ਪ੍ਰਾਂਤ ਵਿੱਚ ਊਰਜਾ,  ਡਿਜੀਟਲੀਕਰਣ,  ਰੱਖਿਆ,  ਸਿਹਤ ਅਤੇ ਬਹੁ-ਖੇਤਰੀ ਸਹਾਇਤਾ (multi-sectoral assistance) ਦੇ ਖੇਤਰਾਂ ਵਿੱਚ ਸੱਤ ਸਹਿਮਤੀ ਪੱਤਰਾਂ (seven MoUs) ਦਾ ਅਦਾਨ-ਪ੍ਰਦਾਨ ਹੋਇਆ।  ਪ੍ਰਧਾਨ ਮੰਤਰੀ ਨੇ ਤ੍ਰਿੰਕੋਮਾਲੀ ਵਿੱਚ ਥਿਰੁਕੋਨੇਸ਼ਵਰਮ ਮੰਦਿਰ (Thirukoneswaram temple in Trincomalee),  ਅਨੁਰਾਧਾਪੁਰਾ ਵਿੱਚ ਪਵਿੱਤਰ ਸ਼ਹਿਰ ਪ੍ਰੋਜੈਕਟ (Sacred City project in Anuradhapura) ਅਤੇ ਨੁਵਾਰਾ ਏਲਿਯਾ ਵਿੱਚ ਸੀਤਾ ਏਲਿਯਾ ਮੰਦਿਰ  ਪਰਿਸਰ( Sita Eliya temple complex in Nuwara Eliya)  ਦੇ ਵਿਕਾਸ ਦੇ ਲਈ ਸਹਾਇਤਾ ਦੇਣ ਦਾ ਐਲਾਨ ਕੀਤਾ। ਸਮਰੱਥਾ ਨਿਰਮਾਣ ਅਤੇ ਆਰਥਿਕ ਸਹਾਇਤਾ ਦੇ ਖੇਤਰਾਂ ਵਿੱਚ, ਸਲਾਨਾ ਅਤਿਰਿਕਤ 700 ਸ੍ਰੀਲੰਕਾਈ ਨਾਗਰਿਕਾਂ ਨੂੰ ਟ੍ਰੇਨਿੰਗ ਦੇਣ ਦੇ ਲਈ ਇੱਕ ਵਿਆਪਕ ਪੈਕੇਜ ਅਤੇ ਰਿਣ ਪੁਨਰਗਠਨ ‘ਤੇ ਦੁਵੱਲੇ ਸੰਸ਼ੋਧਨ ਸਮਝੌਤੇ (Bilateral Amendatory Agreements on Debt Restructuring) ਹੋਣ ਦਾ ਭੀ ਐਲਾਨ ਕੀਤਾ ਗਿਆ। ਦੋਹਾਂ ਦੇਸ਼ਾਂ ਦੀ ਸਾਂਝੀ ਬੋਧੀ ਵਿਰਾਸਤ ਨੂੰ ਧਿਆਨ ਵਿੱਚ ਰੱਖਦੇ ਹੋਏ,  ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਵੇਸਾਕ ਦਿਵਸ (International Vesak Day) ਸਮਾਰੋਹ ਦੇ ਲਈ ਗੁਜਰਾਤ ਤੋਂ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ (Holy Relics of Lord Buddha) ਸ੍ਰੀਲੰਕਾ ਭੇਜਣ ਦਾ ਐਲਾਨ ਕੀਤਾ। ਸਹਿਮਤੀ ਪੱਤਰਾਂ ਅਤੇ ਐਲਾਨਾਂ ਦੀ ਸੂਚੀ ਇੱਥੇ ਦੇਖੀ ਜਾ ਸਕਦੀ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India’s exports hit $43.56 billion in April as shipments record double-digit growth

Media Coverage

India’s exports hit $43.56 billion in April as shipments record double-digit growth
NM on the go

Nm on the go

Always be the first to hear from the PM. Get the App Now!
...
Prime Minister shares a Sanskrit Subhashitam highlighting the virtues of firm resolve, self-control, and wisdom
June 02, 2026

Prime Minister Shri Narendra Modi today shared a Sanskrit Subhashitam, observing that firm resolve and self-control are the powers that make even the most difficult paths easy. Shri Modi highlighted that today, our youth are continuously engaged in nation-building with this very resolve.

The Prime Minister posted on X:

"दृढ़ निश्चय और आत्म-संयम वह शक्ति है, जो कठिन से कठिन राह को भी आसान बना देती है। आज हमारे युवा साथी इसी संकल्प के साथ राष्ट्र निर्माण में निरंतर जुटे हुए हैं।

निश्चित्य यः प्रक्रमते
नान्तर्वसति कर्मणः।

अबन्ध्यकालो वश्यात्मा
स वै पण्डित उच्यते॥"

A person who begins a task after careful deliberation and with firm resolve, who never leaves it unfinished, who uses time wisely and who maintains complete control over their senses, such a person alone is truly wise.