ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਡੀਆ ਏਆਈ ਇੰਪੈਕਟ ਸਮਿਟ 2026 ਨੂੰ ਸੰਬੋਧਨ ਕਰਦਿਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਪਹੁੰਚਯੋਗਤਾ ਅਤੇ ਸਮਾਵੇਸ਼ ਪ੍ਰਤੀ ਭਾਰਤ ਦੀ ਅਟੁੱਟ ਵਚਨਬੱਧਤਾ 'ਤੇ ਜ਼ੋਰ ਦਿੱਤਾ।
ਉਨ੍ਹਾਂ ਦੇ ਸੰਬੋਧਨ ਦੌਰਾਨ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨਾਲੋਜੀ ਰਾਹੀਂ ਰੀਅਲ-ਟਾਈਮ ਦੇ ਸੰਕੇਤਕ ਭਾਸ਼ਾ ਵਿੱਚ ਅਨੁਵਾਦ ਦੀ ਸਹੂਲਤ ਪ੍ਰਦਾਨ ਕਰਵਾਈ ਗਈ, ਜਿਸ ਨਾਲ ਦਿਵਯਾਂਗ ਵੀ ਕਾਰਵਾਈ ਵਿੱਚ ਪੂਰੀ ਤਰ੍ਹਾਂ ਹਿੱਸਾ ਲੈ ਸਕਣ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਉਨ੍ਹਾਂ ਨਵੀਨਤਾਵਾਂ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖੇਗਾ ਜੋ ਵਿਤਕਰੇ ਨੂੰ ਦੂਰ ਕਰਕੇ ਹਰੇਕ ਨਾਗਰਿਕ ਨੂੰ ਸਸ਼ਕਤ ਬਣਾਉਂਦੇ ਹਨ।
ਸ਼੍ਰੀ ਮੋਦੀ ਨੇ ਐੱਕਸ 'ਤੇ ਆਪਣੀ ਪੋਸਟ ਵਿੱਚ ਕਿਹਾ:
"ਏਆਈ ਇੰਪੈਕਟ ਸਮਿਟ ਵਿੱਚ ਮੇਰੇ ਸੰਬੋਧਨ ਦਾ ਏਆਈ ਦੀ ਵਰਤੋਂ ਰਾਹੀਂ ਰੀਅਲ-ਟਾਈਮ ਵਿੱਚ ਸੰਕੇਤਕ ਭਾਸ਼ਾ ਵਿੱਚ ਅਨੁਵਾਦ ਸ਼ਾਮਲ ਰਿਹਾ। ਇਹ ਏਆਈ ਦੇ ਸੰਦਰਭ ਵਿੱਚ ਪਹੁੰਚਯੋਗਤਾ ਅਤੇ ਸਮਾਵੇਸ਼ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਸੀਂ ਹਮੇਸ਼ਾ ਇਹ ਯਕੀਨੀ ਬਣਾਵਾਂਗੇ ਕਿ ਤਕਨਾਲੋਜੀ ਅਤੇ ਜਨਤਕ ਚਰਚਾ ਦਿਵਯਾਂਗਾਂ ਲਈ ਪਹੁੰਚਯੋਗ ਹੋਵੇ।"
My speech at the AI Impact Summit included real-time translation in sign language using AI. It reflects our commitment to accessibility and inclusion when it comes to AI. We will always work to ensure that technology and public discourse are accessible to persons with…
— Narendra Modi (@narendramodi) February 19, 2026


