ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤੀ ਨਵੇਂ ਸਾਲ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਦੁਨੀਆ ਭਰ ਵਿੱਚ ਇਸ ਨਵੇਂ ਸਾਲ ਦਾ ਉਤਸਵ ਮਨਾ ਰਹੇ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, ‘ਇਹ ਸਾਲ ਇੱਕ ਵਿਸ਼ੇਸ਼ ਸਾਲ ਰਿਹਾ ਹੈ ਕਿਉਂਕਿ ਤੁਸੀਂ ਸਾਰਿਆਂ ਨੇ ਵੋਕਲ ਫੋਰ ਲੋਕਲ ਅਭਿਯਾਨ ਨੂੰ ਸ਼ਾਨਦਾਰ ਸਫ਼ਲਤਾ ਦਿਲਾਈ ਹੈ।
ਸਥਾਨਕ ਉਤਪਾਦਾਂ ਨੂੰ ਖਰੀਦ ਕੇ, ਇਸ ਨਵੇਂ ਸਾਲ ਨੇ ਨਵੀਂ ਰੌਸ਼ਨੀ ਫੈਲਾਈ ਹੈ।
ਆਓ, ਅਸੀਂ ਸਾਰੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਆਉਣ ਵਾਲੇ ਸਾਲਾਂ ਵਿੱਚ ਇਸੇ ਉਤਸ਼ਾਹ ਦੇ ਨਾਲ ਵੋਕਲ ਫੋਰ ਲੋਕਲ ਦੇ ਪ੍ਰਤੀਬੱਧ ਹੋਈਏ।”
ਸ਼੍ਰੀ ਨਰੇਂਦਰ ਮੋਦੀ ਨੇ ਐਕਸ (X) ‘ਤੇ ਪੋਸਟ ਕੀਤਾ:
“ਦੁਨੀਆ ਭਰ ਵਿੱਚ ਨਵੇਂ ਸਾਲ ਦਾ ਉਤਸਵ ਮਨਾ ਰਹੇ ਮੇਰੇ ਸਭ ਪਰਿਵਾਰਜਨਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ। ਇਸ ਸਾਲ ਇਹ ਇੱਕ ਵਿਸ਼ੇਸ਼ ਸਾਲ ਬਣ ਗਿਆ ਹੈ ਕਿਉਂਕਿ ਤੁਸੀਂ ਸਾਰਿਆਂ ਨੇ ਵੋਕਲ ਫੋਰ ਲੋਕਲ ਅਭਿਯਾਨ ਨੂੰ ਸ਼ਾਨਦਾਰ ਸਫ਼ਲਤਾ ਦਿਲਾਈ ਹੈ। ਸਥਾਨਕ ਉਤਪਾਦਾਂ ਨੂੰ ਖਰੀਦ ਕੇ, ਇਸ ਨਵੇਂ ਸਾਲ ਨੇ ਇੱਕ ਨਵੀਂ ਚਮਕ ਬਿਖੇਰੀ ਹੈ। ਆਓ, ਅਸੀਂ ਸਾਰੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਆਉਣ ਵਾਲੇ ਸਾਲਾਂ ਵਿੱਚ ਇਸੇ ਉਤਸ਼ਾਹ ਦੇ ਨਾਲ ਵੋਕਲ ਫੋਰ ਲੋਕਲ ਲਈ ਪ੍ਰਤੀਬੱਧ ਹਾਂ।
વિશ્વભરમાં નૂતન વર્ષ પર્વ મનાવી રહેલા મારા સૌ પરિવાર જનો ને નૂતન વર્ષાભિનંદન.
— Narendra Modi (@narendramodi) November 14, 2023
આ વર્ષ એક વિશેષ વર્ષ બન્યું છે કેમકે આપ સૌ એ વોકલ ફોર લોકલ અભિયાન ને જ્વલંત સફળતા અપાવી.
સ્થાનિક પ્રોડક્ટ ની ખરીદી દ્વારા નૂતન વર્ષ નો નવતર ઉજાસ ફેલાવ્યો છે.
વિકસિત ભારત ના નિર્માણ માટે આપણે સૌ…


