ਮਹਾਮਹਿਮ,
ਮੇਰੇ ਦੋਸਤ,
ਚਾਂਸਲਰ ਫ੍ਰੇਡਰਿਕ ਮਰਜ਼, ਦੋਹਾਂ ਦੇਸ਼ਾਂ ਦੇ ਪ੍ਰਤੀਨਿਧੀ, ਮੀਡੀਆ ਦੇ ਸਾਥੀਓ,
ਨਮਸਕਾਰ! ਗੂਟਨ ਟਾਗ!
ਅੱਜ ਸਵਾਮੀ ਵਿਵੇਕਾਨੰਦ ਜਯੰਤੀ ਦੇ ਦਿਨ ਚਾਂਸਲਰ ਮਰਜ਼ ਦਾ ਭਾਰਤ ਵਿੱਚ ਸਵਾਗਤ ਕਰਨਾ ਮੇਰੇ ਲਈ ਵਿਸ਼ੇਸ਼ ਪ੍ਰਸੰਨਤਾ ਦਾ ਵਿਸ਼ਾ ਹੈ। ਇਹ ਇੱਕ ਸੁਖਦ ਸੰਯੋਗ ਹੈ ਕਿ ਸਵਾਮੀ ਵਿਵੇਕਾਨੰਦ ਜੀ ਨੇ ਹੀ ਭਾਰਤ ਅਤੇ ਜਰਮਨੀ ਦੇ ਵਿਚ ਦਰਸ਼ਨ, ਗਿਆਨ ਅਤੇ ਆਤਮਾ ਦਾ ਸੇਤੁ ਬਣਾਇਆ ਸੀ। ਅੱਜ ਚਾਂਸਲਰ ਮਰਜ਼ ਦੀ ਇਹ ਯਾਤਰਾ ਉਸ ਸੇਤੁ ਨੂੰ ਨਵੀਂ ਊਰਜਾ, ਨਵਾਂ ਵਿਸ਼ਵਾਸ ਅਤੇ ਨਵਾਂ ਵਿਸਥਾਰ ਪ੍ਰਦਾਨ ਕਰ ਰਹੀ ਹੈ। ਚਾਂਸਲਰ ਦੇ ਰੂਪ ਵਿੱਚ ਇਹ ਉਨ੍ਹਾਂ ਦੀ ਭਾਰਤ ਹੀ ਨਹੀਂ, ਸਗੋਂ ਏਸ਼ੀਆ ਦੀ ਵੀ ਪਹਿਲੀ ਯਾਤਰਾ ਹੈ। ਇਹ ਇਸ ਗੱਲ ਦਾ ਸਸ਼ਕਤ ਪ੍ਰਮਾਣ ਹੈ ਕਿ ਉਹ ਭਾਰਤ ਨਾਲ ਸਬੰਧਾਂ ਨੂੰ ਕਿੰਨਾ ਡੂੰਘਾ ਮਹੱਤਵ ਦਿੰਦੇ ਹਨ। ਉਨ੍ਹਾਂ ਦਾ ਨਿੱਜੀ ਧਿਆਨ ਅਤੇ ਵਚਨਬੱਧਤਾ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਭਾਰਤ, ਜਰਮਨੀ ਨਾਲ ਆਪਣੀ ਦੋਸਤੀ ਅਤੇ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਪ੍ਰਤਿਬੱਧ ਹੈ। ਗੁਜਰਾਤ ਵਿੱਚ ਅਸੀਂ ਕਹਿੰਦੇ ਹਾਂ — ‘ਆਵਕਾਰੋ ਮਿੱਠੋ ਆਪਜੇ ਰੇ’, ਭਾਵ ਸਨੇਹ ਅਤੇ ਆਤਮਿਯਤਾ ਨਾਲ ਸਵਾਗਤ ਕਰਨਾ। ਇਸੇ ਭਾਵਨਾ ਨਾਲ ਅਸੀਂ ਚਾਂਸਲਰ ਮਰਜ਼ ਦਾ ਭਾਰਤ ਵਿੱਚ ਹਾਰਦਿਕ ਸਵਾਗਤ ਕਰਦੇ ਹਾਂ।

ਦੋਸਤੋ,
ਚਾਂਸਲਰ ਮਰਜ਼ ਦੀ ਇਹ ਯਾਤਰਾ ਇੱਕ ਵਿਸ਼ੇਸ਼ ਸਮੇਂ ’ਤੇ ਹੋ ਰਹੀ ਹੈ। ਪਿਛਲੇ ਵਰ੍ਹੇ ਅਸੀਂ ਆਪਣੀ ਰਣਨੀਤਕ ਭਾਗੀਦਾਰੀ ਦੇ 25 ਵਰ੍ਹੇ ਪੂਰੇ ਕੀਤੇ ਅਤੇ ਇਸ ਵਰ੍ਹੇ ਅਸੀਂ ਆਪਣੇ ਕੂਟਨੀਤਕ ਸਬੰਧਾਂ ਦੇ 75 ਵਰ੍ਹੇ ਵੀ ਮਨਾ ਰਹੇ ਹਾਂ। ਇਹ ਮੀਲ ਪੱਥਰ ਸਿਰਫ਼ ਸਮੇਂ ਦੀਆਂ ਉਪਲਬਧੀਆਂ ਨਹੀਂ ਹਨ; ਇਹ ਸਾਡੀਆਂ ਸਾਂਝੀਆਂ ਅਭਿਲਾਸ਼ਾਵਾਂ, ਆਪਸੀ ਵਿਸ਼ਵਾਸ ਅਤੇ ਲਗਾਤਾਰ ਮਜ਼ਬੂਤ ਹੁੰਦੇ ਸਹਿਯੋਗ ਦੀਆਂ ਪ੍ਰਤੀਕ ਹਨ। ਭਾਰਤ ਅਤੇ ਜਰਮਨੀ ਵਰਗੇ ਦੇਸ਼ਾਂ ਦੀਆਂ ਅਰਥ-ਵਿਵਸਥਾਵਾਂ ਵਿਚਾਲੇ ਨੇੜਲਾ ਸਹਿਯੋਗ ਪੂਰੀ ਮਨੁੱਖਤਾ ਲਈ ਮਹੱਤਵਪੂਰਨ ਹੈ। ਵਧਦੇ ਵਪਾਰ ਅਤੇ ਨਿਵੇਸ਼ ਸਬੰਧਾਂ ਨੇ ਸਾਡੀ ਰਣਨੀਤਕ ਭਾਈਵਾਲੀ ਨੂੰ ਨਵੀਂ ਊਰਜਾ ਦਿੱਤੀ ਹੈ। ਸਾਡਾ ਦੁਵੱਲਾ ਵਪਾਰ ਹੁਣ ਤੱਕ ਦੇ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਚੁੱਕਾ ਹੈ ਅਤੇ 50 ਬਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਦੋ ਹਜ਼ਾਰ ਤੋਂ ਵੱਧ ਜਰਮਨ ਕੰਪਨੀਆਂ ਲੰਮੇ ਸਮੇਂ ਤੋਂ ਭਾਰਤ ਵਿੱਚ ਮੌਜੂਦ ਹਨ। ਇਹ ਭਾਰਤ ਪ੍ਰਤੀ ਉਨ੍ਹਾਂ ਦੇ ਅਟੁੱਟ ਵਿਸ਼ਵਾਸ ਅਤੇ ਇੱਥੇ ਮੌਜੂਦ ਅਨੰਤ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਅੱਜ ਸਵੇਰੇ ਭਾਰਤ–ਜਰਮਨੀ ਸੀਈਓ ਫੋਰਮ ਵਿੱਚ ਇਸ ਦੀ ਜੀਵੰਤ ਝਲਕ ਵੇਖਣ ਨੂੰ ਮਿਲੀ।
ਦੋਸਤੋ,
ਭਾਰਤ ਅਤੇ ਜਰਮਨੀ ਵਿਚਾਲੇ ਤਕਨਾਲੋਜੀ ਸਹਿਯੋਗ ਹਰ ਸਾਲ ਮਜ਼ਬੂਤ ਹੋਇਆ ਹੈ ਅਤੇ ਅੱਜ ਇਸ ਦਾ ਪ੍ਰਭਾਵ ਜ਼ਮੀਨੀ ਪੱਧਰ ’ਤੇ ਸਪਸ਼ਟ ਤੌਰ ’ਤੇ ਦਿਖਦਾ ਹੈ। ਅਖੁੱਟ ਊਰਜਾ ਦੇ ਖੇਤਰ ਵਿੱਚ ਭਾਰਤ ਅਤੇ ਜਰਮਨੀ ਦੀਆਂ ਤਰਜੀਹਾਂ ਇੱਕੋ ਜਿਹੀਆਂ ਹਨ। ਇਸ ਵਿੱਚ ਸਹਿਯੋਗ ਨੂੰ ਵਧਾਉਣ ਲਈ ਅਸੀਂ ਭਾਰਤ–ਜਰਮਨੀ ਉੱਤਮਤਾ ਕੇਂਦਰ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਗਿਆਨ, ਤਕਨਾਲੋਜੀ ਅਤੇ ਨਵੀਨਤਾ ਦਾ ਸਾਂਝਾ ਮੰਚ ਬਣੇਗਾ। ਅਸੀਂ ਜਲਵਾਯੂ, ਊਰਜਾ, ਸ਼ਹਿਰੀ ਵਿਕਾਸ ਅਤੇ ਸ਼ਹਿਰੀ ਗਤੀਸ਼ੀਲਤਾ ਵਰਗੇ ਖੇਤਰਾਂ ਵਿੱਚ ਮਿਲ ਕੇ ਨਵੇਂ ਪ੍ਰੋਜੈਕਟਾਂ ਨੂੰ ਅੱਗੇ ਵਧਾ ਰਹੇ ਹਾਂ। ਗ੍ਰੀਨ ਹਾਈਡਰੋਜਨ ਵਿੱਚ ਦੋਹਾਂ ਦੇਸ਼ਾਂ ਦੀਆਂ ਕੰਪਨੀਆਂ ਦਾ ਨਵਾਂ ਮੈਗਾ ਪ੍ਰੋਜੈਕਟ, ਭਵਿੱਖ ਦੀ ਊਰਜਾ ਲਈ ਇੱਕ ਗੇਮ-ਚੇਂਜਰ ਸਾਬਤ ਹੋਵੇਗਾ। ਭਾਰਤ ਅਤੇ ਜਰਮਨੀ ਸੁਰੱਖਿਅਤ, ਭਰੋਸੇਮੰਦ ਅਤੇ ਅਨਕੂਲ ਸਪਲਾਈ ਲੜੀਆਂ ਦੇ ਨਿਰਮਾਣ ਲਈ ਮਿਲ ਕੇ ਕੰਮ ਕਰ ਰਹੇ ਹਨ। ਇਨ੍ਹਾਂ ਸਭ ਵਿਸ਼ਿਆਂ ’ਤੇ ਅੱਜ ਕੀਤੇ ਜਾ ਰਹੇ ਐੱਮਓਯੂਜ਼ ਨਾਲ ਸਾਡੇ ਸਹਿਯੋਗ ਨੂੰ ਨਵੀਂ ਗਤੀ ਅਤੇ ਮਜ਼ਬੂਤੀ ਮਿਲੇਗੀ।
ਦੋਸਤੋ,
ਰੱਖਿਆ ਅਤੇ ਸੁਰੱਖਿਆ ਵਿੱਚ ਵਧਦਾ ਸਹਿਯੋਗ ਸਾਡੇ ਆਪਸੀ ਭਰੋਸੇ ਅਤੇ ਸਾਂਝੀ ਸੋਚ ਦਾ ਪ੍ਰਤੀਕ ਹੈ। ਰੱਖਿਆ ਵਪਾਰ ਨਾਲ ਜੁੜੀਆਂ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਲਈ ਮੈਂ ਚਾਂਸਲਰ ਮਰਜ਼ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ। ਅਸੀਂ ਰੱਖਿਆ ਉਦਯੋਗਾਂ 'ਚ ਸਹਿਯੋਗ ਵਧਾਉਣ ਲਈ ਇੱਕ ਰੋਡਮੈਪ ’ਤੇ ਵੀ ਕੰਮ ਕਰਾਂਗੇ, ਜਿਸ ਨਾਲ ਸਾਂਝੇ ਵਿਕਾਸ ਅਤੇ ਸਾਂਝੇ ਉਤਪਾਦਨ ਦੇ ਨਵੇਂ ਮੌਕੇ ਖੁੱਲ੍ਹਣਗੇ।
ਦੋਸਤੋ,
ਭਾਰਤ ਅਤੇ ਜਰਮਨੀ ਦੇ ਵਿਚਕਾਰ ਇਤਿਹਾਸਕ ਅਤੇ ਡੂੰਘੇ ਲੋਕ ਦਰ ਲੋਕ ਸਬੰਧ ਹਨ। ਰਵਿੰਦਰਨਾਥ ਟੈਗੋਰ ਦੀਆਂ ਰਚਨਾਵਾਂ ਨੇ ਜਰਮਨੀ ਦੇ ਬੌਧਿਕ ਜਗਤ ਨੂੰ ਨਵੀਂ ਦ੍ਰਿਸ਼ਟੀ ਦਿੱਤੀ। ਸਵਾਮੀ ਵਿਵੇਕਾਨੰਦ ਦੀ ਵਿਚਾਰਧਾਰਾ ਨੇ ਜਰਮਨੀ ਸਮੇਤ ਪੂਰੇ ਯੂਰਪ ਨੂੰ ਪ੍ਰੇਰਿਤ ਕੀਤਾ। ਅਤੇ ਮੈਡਮ ਕਾਮਾ ਨੇ ਜਰਮਨੀ ਵਿੱਚ ਪਹਿਲੀ ਵਾਰ ਭਾਰਤ ਦੀ ਆਜ਼ਾਦੀ ਦਾ ਝੰਡਾ ਲਹਿਰਾ ਕੇ ਸਾਡੀ ਆਜ਼ਾਦੀ ਦੀ ਇੱਛਾ ਨੂੰ ਆਲਮੀ ਪਛਾਣ ਦਿੱਤੀ। ਅੱਜ ਅਸੀਂ ਇਸ ਇਤਿਹਾਸਕ ਜੁੜਾਅ ਨੂੰ ਆਧੁਨਿਕ ਭਾਗੀਦਾਰੀ ਦਾ ਰੂਪ ਦੇ ਰਹੇ ਹਾਂ। ਪ੍ਰਵਾਸ, ਗਤੀਸ਼ੀਲਤਾ ਅਤੇ ਹੁਨਰ ਵਧਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਭਾਰਤ ਦੀ ਹੁਨਰਮੰਦ ਨੌਜਵਾਨ ਸ਼ਕਤੀ ਜਰਮਨੀ ਦੀ ਅਰਥ-ਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੀ ਹੈ। ਅੱਜ ਆਲਮੀ ਹੁਨਰ ਭਾਈਵਾਲੀ ’ਤੇ ਜਾਰੀ ਸਾਂਝਾ ਸਹਿਮਤੀ ਪੱਤਰ ਇਸੇ ਭਰੋਸੇ ਦਾ ਪ੍ਰਤੀਕ ਹੈ। ਇਸ ਨਾਲ ਖ਼ਾਸ ਤੌਰ ’ਤੇ ਸਿਹਤ ਸੰਭਾਲ ਪੇਸ਼ਾਵਰਾਂ ਦਾ ਆਉਣ-ਜਾਣ ਸੌਖਾ ਹੋਵੇਗਾ। ਅੱਜ ਅਸੀਂ ਖੇਡਾਂ ਦੇ ਖੇਤਰ ਵਿੱਚ ਵੀ ਸਹਿਯੋਗ ਨੂੰ ਅੱਗੇ ਵਧਾਉਣ ਲਈ ਠੋਸ ਕਦਮ ਚੁੱਕੇ ਹਨ। ਇਹ ਨੌਜਵਾਨਾਂ ਨੂੰ ਜੋੜਨ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਬਣੇਗਾ। ਅੱਜ ਉੱਚ ਸਿੱਖਿਆ ’ਤੇ ਬਣਿਆ ਵਿਆਪਕ ਰੋਡਮੈਪ ਸਿੱਖਿਆ ਦੇ ਖੇਤਰ ਵਿੱਚ ਸਾਡੀ ਭਾਗੀਦਾਰੀ ਨੂੰ ਨਵੀਂ ਦਿਸ਼ਾ ਦੇਵੇਗਾ। ਮੈਂ ਜਰਮਨ ਯੂਨੀਵਰਸਿਟੀਆਂ ਨੂੰ ਭਾਰਤ ਵਿੱਚ ਆਪਣੇ ਕੈਂਪਸ ਖੋਲ੍ਹਣ ਦਾ ਸੱਦਾ ਦਿੰਦਾ ਹਾਂ। ਭਾਰਤੀ ਨਾਗਰਿਕਾਂ ਲਈ ਵੀਜ਼ਾ-ਫ੍ਰੀ ਟ੍ਰਾਂਜ਼ਿਟ ਦੇ ਐਲਾਨ ਲਈ ਮੈਂ ਚਾਂਸਲਰ ਮਰਜ਼ ਦਾ ਧੰਨਵਾਦ ਪ੍ਰਗਟ ਕਰਦਾ ਹਾਂ। ਇਸ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਨੇੜਤਾ ਹੋਰ ਵਧੇਗੀ। ਮੈਨੂੰ ਖੁਸ਼ੀ ਹੈ ਕਿ ਗੁਜਰਾਤ ਦੇ ਲੋਥਲ ਵਿੱਚ ਬਣ ਰਹੇ ਰਾਸ਼ਟਰੀ ਸਮੁੰਦਰੀ ਵਿਰਾਸਤ ਕੰਪਲੈਕਸ ਨਾਲ ਜਰਮਨ ਮੇਰਿਟਾਈਮ ਮਿਊਜ਼ੀਅਮ ਜੁੜ ਰਿਹਾ ਹੈ। ਇਹ ਦੋਹਾਂ ਦੇਸ਼ਾਂ ਦੇ ਸਮੁੰਦਰੀ ਪਿਛੋਕੜ ਨੂੰ ਜੋੜਨ ਵਾਲਾ ਇਤਿਹਾਸਕ ਕਦਮ ਹੈ। ਰਵਾਇਤੀ ਦਵਾਈਆਂ ਦੇ ਖੇਤਰ ਵਿੱਚ ਗੁਜਰਾਤ ਆਯੁਰਵੇਦ ਯੂਨੀਵਰਸਿਟੀ ਦਾ ਜਰਮਨੀ ਨਾਲ ਨੇੜਲਾ ਸਹਿਯੋਗ ਰਿਹਾ ਹੈ। ਇਸ ਮਹੱਤਵਪੂਰਨ ਵਿਸ਼ੇ ’ਤੇ ਅੱਜ ਕੀਤੇ ਜਾ ਰਹੇ ਐੱਮਓਯੂ ਨਾਲ ਸਾਡੇ ਸਹਿਯੋਗ ਨੂੰ ਹੋਰ ਵਧੇਰੇ ਹੁਲਾਰਾ ਮਿਲੇਗਾ।

ਦੋਸਤੋ,
ਭਾਰਤ ਅਤੇ ਜਰਮਨੀ ਹਮੇਸ਼ਾਂ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਹਨ। ਸਾਡੀ ਦੋਸਤੀ ਦਾ ਪ੍ਰਭਾਵ ਆਲਮੀ ਮੰਚ ’ਤੇ ਵੀ ਦਿਖਦਾ ਹੈ। ਘਾਨਾ, ਕੈਮਰੂਨ ਅਤੇ ਮਲਾਵੀ ਵਰਗੇ ਦੇਸ਼ਾਂ ਵਿੱਚ ਸਾਂਝੇ ਪ੍ਰੋਜੈਕਟਾਂ ਨਾਲ ਸਾਡੀ ਤਿਕੋਣੀ ਵਿਕਾਸ ਭਾਗੀਦਾਰੀ ਦੁਨੀਆ ਲਈ ਇੱਕ ਸਫ਼ਲ ਮਾਡਲ ਹੈ। ਅਸੀਂ ਗਲੋਬਲ ਸਾਊਥ ਦੇ ਦੇਸ਼ਾਂ ਦੇ ਵਿਕਾਸ ਲਈ ਆਪਣੇ ਸਾਂਝੇ ਯਤਨਾਂ ਨੂੰ ਅੱਗੇ ਵੀ ਲਗਾਤਾਰ ਜਾਰੀ ਰੱਖਾਂਗੇ। ਹਿੰਦ-ਪ੍ਰਸ਼ਾਂਤ ਦੋਹਾਂ ਦੇਸ਼ਾਂ ਲਈ ਉੱਚ ਤਰਜੀਹ ਹੈ। ਇਸ ਖੇਤਰ ਵਿੱਚ ਆਪਣੇ ਤਾਲਮੇਲ ਨੂੰ ਵਧਾਉਣ ਲਈ ਅਸੀਂ ਇੱਕ ਸਲਾਹ-ਮਸ਼ਵਰਾ ਵਿਧੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਅਸੀਂ ਯੂਕਰੇਨ ਅਤੇ ਗਾਜ਼ਾ ਸਮੇਤ ਕਈ ਆਲਮੀ ਅਤੇ ਖੇਤਰੀ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਭਾਰਤ ਸਾਰੀਆਂ ਸਮੱਸਿਆਵਾਂ ਅਤੇ ਵਿਵਾਦਾਂ ਦੇ ਸ਼ਾਂਤਮਈ ਹੱਲ ਦਾ ਹਾਮੀ ਰਿਹਾ ਹੈ ਅਤੇ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਸਾਰੇ ਯਤਨਾਂ ਦਾ ਸਮਰਥਨ ਕਰਦਾ ਹੈ। ਅਸੀਂ ਇੱਕਮਤ ਹਾਂ ਕਿ ਅੱਤਵਾਦ ਪੂਰੀ ਮਨੁੱਖਤਾ ਲਈ ਇੱਕ ਗੰਭੀਰ ਖ਼ਤਰਾ ਹੈ। ਭਾਰਤ ਅਤੇ ਜਰਮਨੀ ਇਸ ਦੇ ਖ਼ਿਲਾਫ਼ ਇਕਜੁੱਟ ਹੋ ਕੇ ਪੂਰੀ ਦ੍ਰਿੜ੍ਹਤਾ ਨਾਲ ਲੜਾਈ ਜਾਰੀ ਰੱਖਣਗੇ। ਭਾਰਤ ਅਤੇ ਜਰਮਨੀ ਸਹਿਮਤ ਹਨ ਕਿ ਆਲਮੀ ਚੁਣੌਤੀਆਂ ਨਾਲ ਨਜਿੱਠਣ ਲਈ ਆਲਮੀ ਸੰਸਥਾਵਾਂ ਵਿੱਚ ਸੁਧਾਰ ਬਹੁਤ ਮਹੱਤਵਪੂਰਨ ਹੈ। ਯੂਐੱਨ ਸੁਰੱਖਿਆ ਪ੍ਰੀਸ਼ਦ ਵਿੱਚ ਸੁਧਾਰ ਲਈ ਜੀ-4 ਦੇ ਮਾਧਿਅਮ ਨਾਲ ਸਾਡਾ ਸਾਂਝਾ ਯਤਨ ਇਸੇ ਸੋਚ ਦਾ ਪ੍ਰਮਾਣ ਹੈ।
ਮਹਾਮਹਿਮ,
140 ਕਰੋੜ ਭਾਰਤ-ਵਾਸੀਆਂ ਵੱਲੋਂ ਮੈਂ ਇੱਕ ਵਾਰ ਫਿਰ ਤੁਹਾਡਾ ਭਾਰਤ ਵਿੱਚ ਦਿਲੀਂ ਸਵਾਗਤ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਅੱਜ ਦੀ ਚਰਚਾ ਭਾਰਤ–ਜਰਮਨੀ ਭਾਗੀਦਾਰੀ ਨੂੰ ਨਵੀਂ ਊਰਜਾ ਅਤੇ ਸਪਸ਼ਟ ਦਿਸ਼ਾ ਦੇਵੇਗੀ। ਤੁਹਾਡੀ ਯਾਤਰਾ, ਤੁਹਾਡੇ ਵਿਅਕਤੀਗਤ ਜੁੜਾਅ ਅਤੇ ਭਾਰਤ ਪ੍ਰਤੀ ਤੁਹਾਡੀ ਡੂੰਘੀ ਦੋਸਤੀ ਲਈ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ।
ਡਾਂਕੇ ਸ਼ੋਨ।
चांसलर मर्ज़ की ये यात्रा एक विशेष समय पर हो रही है।
— PMO India (@PMOIndia) January 12, 2026
पिछले वर्ष हमने अपनी रणनीतिक साझेदारी के 25 वर्ष पूरे किए और इस वर्ष हम अपने राजनयिक संबंधों के 75 वर्ष भी मना रहे हैं।
ये milestones केवल समय की उपलब्धियाँ नहीं हैं, ये हमारी साझा महत्वाकांक्षाओं, परस्पर विश्वास और निरंतर…
भारत और जर्मनी जैसे देशों की अर्थव्यवस्थाओं के बीच करीबी सहयोग पूरी मानवता के लिए महत्वपूर्ण है।
— PMO India (@PMOIndia) January 12, 2026
बढ़ते व्यापार और निवेश संबंधों ने हमारे strategic partnership को नई ऊर्जा दी है: PM @narendramodi
भारत और जर्मनी के बीच technology सहयोग प्रति वर्ष मजबूत हुआ है और आज इसका प्रभाव ground पर स्पष्ट रूप से दिखाई देता है।
— PMO India (@PMOIndia) January 12, 2026
Renewable Energy के क्षेत्र में भारत और जर्मनी की प्राथमिकताएँ समान हैं: PM @narendramodi
रक्षा और सुरक्षा में बढ़ता सहयोग हमारे आपसी भरोसे और साझी सोच का प्रतीक है।
— PMO India (@PMOIndia) January 12, 2026
रक्षा व्यापार से जुड़ी प्रक्रियाओं को सरल बनाने के लिए मैं चांसलर मर्ज़ का हृदय से आभार व्यक्त करता हूँ।
हम रक्षा उद्योगों के बीच सहयोग बढ़ाने के लिए एक रोडमैप पर भी काम करेंगे, जिससे co-development और…
भारत और जर्मनी के बीच ऐतिहासिक और गहरे people-to-people ties हैं।
— PMO India (@PMOIndia) January 12, 2026
रवीन्द्रनाथ टैगोर की रचनाओं ने जर्मनी के बौद्धिक जगत को नई दृष्टि दी।
स्वामी विवेकानंद की विचारधारा ने जर्मनी सहित पूरे यूरोप को प्रेरित किया।
और मैडम कामा ने जर्मनी में पहली बार भारत की आज़ादी का ध्वज फहराकर,…
आज Higher Education पर बना Comprehensive Roadmap शिक्षा के क्षेत्र में हमारी साझेदारी को नई दिशा देगा।
— PMO India (@PMOIndia) January 12, 2026
मैं जर्मन विश्वविद्यालयों को भारत में अपने campus खोलने का आमंत्रण देता हूँ: PM @narendramodi
आज हमने यूक्रेन और गाज़ा सहित कई वैश्विक और क्षेत्रीय मुद्दों पर विस्तार से चर्चा की।
— PMO India (@PMOIndia) January 12, 2026
भारत सभी समस्याओं और विवादों के शांतिपूर्ण समाधान का पक्षधर रहा है और इस दिशा में किए जा रहे सभी प्रयासों का समर्थन करता है: PM @narendramodi
हम एकमत हैं कि आतंकवाद पूरी मानवता के लिए एक गंभीर खतरा है।
— PMO India (@PMOIndia) January 12, 2026
भारत और जर्मनी इसके विरुद्ध एकजुट होकर पूरी दृढ़ता से लड़ाई जारी रखेंगे: PM @narendramodi
भारत और जर्मनी सहमत हैं कि Global challenges से निपटने के लिए Global institutions में सुधार अत्यंत महत्वपूर्ण है।
— PMO India (@PMOIndia) January 12, 2026
UN Security Council में सुधार के लिए G4 के माध्यम से हमारा संयुक्त प्रयास इसी सोच का प्रमाण है: PM @narendramodi


