ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਨ-ਔਸ਼ਧੀ ਦਿਵਸ 2026 ਦੇ ਮੌਕੇ 'ਤੇ ਉਨ੍ਹਾਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਜਿਨ੍ਹਾਂ 'ਤੇ ਪ੍ਰਧਾਨ ਮੰਤਰੀ ਭਾਰਤੀ ਜਨ-ਔਸ਼ਧੀ ਪਰਿਯੋਜਨਾ ਦਾ ਚੰਗਾ ਅਸਰ ਹੋਇਆ ਹੈ । ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪਹਿਲਕਦਮੀ ਇਹ ਯਕੀਨੀ ਬਣਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਕਿ ਹਰੇਕ ਨਾਗਰਿਕ ਨੂੰ ਕਿਫ਼ਾਇਤੀ ਕੀਮਤਾਂ 'ਤੇ ਚੰਗੀ ਗੁਣਵੱਤਾ ਵਾਲੀਆਂ ਦਵਾਈਆਂ ਮਿਲਣ । ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਜਨ-ਔਸ਼ਧੀ ਕੇਂਦਰਾਂ ਰਾਹੀਂ ਅਣਗਿਣਤ ਪਰਿਵਾਰ ਸਿਹਤ ਸੰਭਾਲ ਖ਼ਰਚਿਆਂ ਵਿੱਚ ਬੱਚਤ ਕਰ ਰਹੇ ਹਨ ਅਤੇ ਸਹੀ ਇਲਾਜ ਪ੍ਰਾਪਤ ਕਰ ਰਹੇ ਹਨ।
ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਭਾਰਤੀ ਜਨ-ਔਸ਼ਧੀ ਪਰਿਯੋਜਨਾ ਦੇ ਪਰਿਵਰਤਨਸ਼ੀਲ ਪ੍ਰਭਾਵ ਦੀ ਝਲਕ ਵੀ ਸਾਂਝੀ ਕੀਤੀ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;
#JanAushadhiDiwas2026 'ਤੇ, ਉਨ੍ਹਾਂ ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਜਿਨ੍ਹਾਂ 'ਤੇ ਪ੍ਰਧਾਨ ਮੰਤਰੀ ਭਾਰਤੀ ਜਨ-ਔਸ਼ਧੀ ਪਰਿਯੋਜਨਾ ਦਾ ਚੰਗਾ ਅਸਰ ਹੋਇਆ ਹੈ। ਇਹ ਪਹਿਲਕਦਮੀ ਇਹ ਯਕੀਨੀ ਬਣਾਉਣ ਵਿੱਚ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਕਿ ਹਰੇਕ ਨਾਗਰਿਕ ਨੂੰ ਕਿਫ਼ਾਇਤੀ ਕੀਮਤਾਂ 'ਤੇ ਚੰਗੀਆਂ ਵਾਲੀਆਂ ਦਵਾਈਆਂ ਮਿਲਣ। ਜਨ-ਔਸ਼ਧੀ ਕੇਂਦਰਾਂ ਰਾਹੀਂ, ਅਣਗਿਣਤ ਪਰਿਵਾਰ ਸਿਹਤ ਸੰਭਾਲ ਖ਼ਰਚਿਆਂ ਵਿੱਚ ਬੱਚਤ ਕਰ ਰਹੇ ਹਨ ਅਤੇ ਸਹੀ ਇਲਾਜ ਕਰਵਾ ਰਹੇ ਹਨ।"
On #JanAushadhiDiwas2026, my best wishes to all those who have been positively impacted by the Pradhan Mantri Bhartiya Janaushadhi Pariyojana. This initiative reflects our commitment to ensuring that every citizen has access to quality medicines at affordable prices. Through Jan… https://t.co/fgn7Of5M5S
— Narendra Modi (@narendramodi) March 7, 2026
“ਪ੍ਰਧਾਨ ਮੰਤਰੀ ਭਾਰਤੀ ਜਨ-ਔਸ਼ਧੀ ਪਰਿਯੋਜਨਾ ਦੇ ਪਰਿਵਰਤਨਸ਼ੀਲ ਪ੍ਰਭਾਵ ਦੀ ਝਲਕ।
#JanAushadhiDiwas2026”
A glimpse of the transformative impact of Pradhan Mantri Bhartiya Janaushadhi Pariyojana. #JanAushadhiDiwas2026 https://t.co/1cjvpiTOQS
— Narendra Modi (@narendramodi) March 7, 2026


