ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ, 2022 ਦੇ ਪੁਰਸ਼ਾਂ ਦੇ ਡਬਲਸ ਬੈਡਮਿੰਟਨ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

"ਭਾਰਤ ਦੇ ਬੈਡਮਿੰਟਨ ਦਲ ਨੇ ਸਫ਼ਲਤਾ ਅਤੇ ਉਤਕ੍ਰਿਸ਼ਟਤਾ ਨੂੰ ਫਿਰ ਤੋਂ ਪਰਿਭਾਸ਼ਿਤ ਕੀਤਾ ਹੈ। ਸਾਤਵਿਕ ਸਾਈਰਾਜ ਰੰਕੀਰੈੱਡੀ (@satwiksairaj) ਅਤੇ ਚਿਰਾਗ ਸ਼ੈਟੀ (@Shettychirag04) ਦੁਆਰਾ ਟੀਮ ਵਰਕ ਅਤੇ ਕੌਸ਼ਲ ਦਾ ਸ਼ਾਨਦਾਰ ਪ੍ਰਦਰਸ਼ਨ। ਗੋਲਡ ਮੈਡਲ ਜਿੱਤਣ ਦੇ ਲਈ ਉਨ੍ਹਾਂ 'ਤੇ ਮਾਣ ਹੈ। ਉਹ ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਲਈ ਹੋਰ ਅਧਿਕ ਪੁਰਸਕਾਰ ਜਿੱਤਦੇ ਰਹਿਣ। #Cheer4India"