ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਘੇ ਫ਼ੋਟੋਗ੍ਰਾਫਰ ਰਘੂ ਰਾਏ ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਉਨ੍ਹਾਂ ਨੂੰ ਕਲਾ ਦਾ ਅਜਿਹਾ ਪ੍ਰਤੀਕ ਦੱਸਿਆ ਹੈ, ਜਿਨ੍ਹਾਂ ਨੇ ਆਪਣੇ ਲੈਂਜ਼ ਰਾਹੀਂ ਭਾਰਤ ਦੀ ਜੀਵੰਤਤਾ ਨੂੰ ਅਮਰ ਕਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਰਘੂ ਰਾਏ ਦਾ ਕੰਮ ਡੂੰਘੀ ਸੰਵੇਦਨਸ਼ੀਲਤਾ, ਡੂੰਘਾਈ ਅਤੇ ਵਿਭਿੰਨਤਾ ਨਾਲ ਭਰਪੂਰ ਸੀ, ਜਿਸ ਨੇ ਭਾਰਤੀ ਜਨ-ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਪਰੋਇਆ ਅਤੇ ਉਨ੍ਹਾਂ ਨੂੰ ਲੋਕਾਂ ਦੇ ਨੇੜੇ ਲਿਆਂਦਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਫੋਟੋਗ੍ਰਾਫੀ ਅਤੇ ਸੱਭਿਆਚਾਰ ਦੀ ਦੁਨੀਆ ਵਿੱਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ ਅਤੇ ਉਨ੍ਹਾਂ ਦਾ ਦੇਹਾਂਤ ਕਲਾ ਜਗਤ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਲਿਖਿਆ:

"ਸ਼੍ਰੀ ਰਘੂ ਰਾਏ ਜੀ ਨੂੰ ਕਲਾ ਦੇ ਇੱਕ ਅਜਿਹੇ ਪ੍ਰਤੀਕ ਵਜੋਂ ਯਾਦ ਕੀਤਾ ਜਾਵੇਗਾ, ਜਿਨ੍ਹਾਂ ਨੇ ਆਪਣੇ ਲੈਂਜ਼ ਰਾਹੀਂ ਭਾਰਤ ਦੀ ਜੀਵੰਤਤਾ ਨੂੰ ਅਮਰ ਕਰ ਦਿੱਤਾ। ਉਨ੍ਹਾਂ ਦੀ ਫੋਟੋਗ੍ਰਾਫੀ ਵਿੱਚ ਡੂੰਘੀ ਸੰਵੇਦਨਸ਼ੀਲਤਾ, ਡੂੰਘਾਈ ਅਤੇ ਵਿਭਿੰਨਤਾ ਸੀ। ਇਸਨੇ ਲੋਕਾਂ ਨੂੰ ਭਾਰਤੀ ਜਨ-ਜੀਵਨ ਦੇ ਵੱਖ-ਵੱਖ ਪਹਿਲੂਆਂ ਦੇ ਹੋਰ ਨੇੜੇ ਲਿਆਂਦਾ। ਉਨ੍ਹਾਂ ਦਾ ਦੇਹਾਂਤ ਫੋਟੋਗ੍ਰਾਫੀ ਅਤੇ ਸੱਭਿਆਚਾਰ ਦੀ ਦੁਨੀਆ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਦੁੱਖ ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ, ਪ੍ਰਸ਼ੰਸਕਾਂ ਅਤੇ ਫੋਟੋਗ੍ਰਾਫੀ ਭਾਈਚਾਰੇ ਦੇ ਨਾਲ ਹਨ। ਓਮ ਸ਼ਾਂਤੀ।"

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
UPI-ng the ante: PM Modi wants desi connect with global pay

Media Coverage

UPI-ng the ante: PM Modi wants desi connect with global pay
NM on the go

Nm on the go

Always be the first to hear from the PM. Get the App Now!
...
ਲ ਮੀਡੀਆ ਕੌਰਨਰ 8 ਸਤੰਬਰ 2026
September 08, 2026

Viksit Bharat, Many Engines: Defence, Diplomacy, Growth & Green Power Under PM Modi