ਦੂਜਾ ਭਾਰਤ-ਕੈਰੀਕੌਮ ਸਮਿਟ

Published By : Admin | November 21, 2024 | 02:00 IST

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਗ੍ਰੇਨਾਡਾ ਦੇ ਪ੍ਰਧਾਨ ਮੰਤਰੀ ਸ਼੍ਰੀ ਡਿਕੌਨ ਮਿਸ਼ੇਲ, ਜੋ ਵਰਤਮਾਨ ਵਿੱਚ ਕੈਰੀਕੌਮ ਚੇਅਰ, ਨੇ 20 ਨਵੰਬਰ 2024 ਨੂੰ ਜਾਰਜਟਾਉਨ ਵਿੱਚ ਦੂਸਰੇ ਭਾਰਤ-ਕੈਰੀਕੌਮ ਸਮਿਟ ਦੀ ਪ੍ਰਧਾਨਗੀ ਕੀਤੀ। ਪ੍ਰਧਾਨ ਮੰਤਰੀ ਨੇ ਸਮਿਟ ਦੀ ਮੇਜ਼ਬਾਨੀ ਕਰਨ ਲਈ ਗੁਆਨਾ ਦੇ ਰਾਸ਼ਟਰਪਤੀ ਮਹਾਮਹਿਮ ਇਰਫਾਨ ਅਲੀ ਦਾ ਧੰਨਵਾਦ ਕੀਤਾ। ਪਹਿਲਾ ਭਾਰਤ-ਕੈਰੀਕੌਮ ਸਮਿਟ 2019 ਵਿੱਚ ਨਿਊਯਾਰਕ ਵਿੱਚ ਆਯੋਜਿਤ ਕੀਤਾ ਗਿਆ ਸੀ। ਗੁਆਨਾ ਦੇ ਰਾਸ਼ਟਰਪਤੀ ਅਤੇ ਗ੍ਰੇਨਾਡਾ ਦੇ ਪ੍ਰਧਾਨ ਮੰਤਰੀ ਦੇ ਇਲਾਵਾ, ਸਮਿਟ ਵਿੱਚ ਨਿਮਨਲਿਖਤ ਲੋਕਾਂ ਨੇਹਿੱਸਾ ਲਿਆ::

 (i) ਡੋਮਿਨਿਕਾ ਦੇ ਰਾਸ਼ਟਰਪਤੀ ਮਹਾਮਹਿਮ ਸਿਲਵੇਨੀ ਬਰਟਨ (Her Excellency Sylvanie Burton) ਅਤੇ ਡੋਮਿਨਿਕਾ ਦੇ ਪ੍ਰਧਾਨ ਮੰਤਰੀ, ਮਹਾਮਹਿਮ ਰੂਜ਼ਵੈਲਟ ਸਕੇਰਿਟ; (H.E. Mr.Roosevelt Skerrit) (ii) ਸੂਰੀਨਾਮ ਦੇ ਰਾਸ਼ਟਰਪਤੀ ਚੰਦ੍ਰਿਕਾ ਪ੍ਰਸਾਦ ਸੰਤੋਖੀ; (iii) ਤ੍ਰਿਨੀਦਾਦ ਅਤੇ ਟੋਬੈਗੋ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ. ਕੀਥ ਰੇਲੇ; (iv) ਬਾਰਬਾਡੋਸ ਦੇ ਪ੍ਰਧਾਨ ਮੰਤਰੀ, ਮਹਾਮਹਿਮ ਮੀਆ ਅਮੋਰ ਮੋਟਲੀ (H.E. Mia Amor Mottley) (v) ਐਂਟੀਗੁਆ ਅਤੇ ਬਾਰਬੁਡਾ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਗੈਸਟਨ ਬ੍ਰਾਊਨ (H.E. Mr. Gaston Browne) (vi) ਗ੍ਰੇਨੇਡਾ ਦੇ ਪ੍ਰਧਾਨ ਮੰਤਰੀ, ਮਹਾਮਹਿਮ ਡਿਕੌਨ ਮਿਸ਼ੇਲ (H.E. Mr. Dickon Mitchel) (vii) ਬਹਾਮਾਸ ਦੇ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ, ਮਾਣਯੋਗ ਫਿਲਿਪ ਐਡਵਰਡ ਡੇਵਿਸ, ਕੇਸੀ (viii) ਸੇਂਟ ਲੂਸੀਆ ਦੇ ਪ੍ਰਧਾਨ ਮੰਤਰੀ, ਮਹਾਮਹਿਮ ਫਿਲਿਪ ਜੇ. ਪਿਅਰੇ (Philip J. Pierre) (ix) ਸੇਂਟ ਵਿੰਸੈਂਟ ਐਂਡ ਗ੍ਰੈਨੇਡੀਨਸ ਦੇ ਪ੍ਰਧਾਨ ਮੰਤਰੀ, ਮਾਣਯੋਗ ਡਾ. ਰਾਲਫ਼ ਐਵਰਾਰਡ ਗੌਨਸਾਲਵੇਸ (Dr. Hon'ble Ralph Everard Gonsalves) (x) ਬਹਾਮਾਸ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀਮਾਨ ਫਿਲਿਪ ਐਡਵਰਡ ਡੇਵਿਸ (xii) ਬੇਲੀਜ਼ ਦੇ ਵਿਦੇਸ਼ ਮੰਤਰੀ, ਮਹਾਮਹਿਮ ਫ੍ਰਾਂਸਿਸ ਫੋਂਸੇਕਾ (xii) ਜਮੈਕਾ ਦੇ ਵਿਦੇਸ਼ ਮੰਤਰੀ, ਮਹਾਮਹਿਮ ਕਮੀਨਾ ਸਮਿਥ (xiii) ਸੇਂਟ ਕਿਟਸ ਅਤੇ ਨੇਵਿਸ ਦੇ ਵਿਦੇਸ਼ ਮੰਤਰੀ ਮਹਾਮਹਿਮ ਡਾ ਡੇਨਜ਼ਿਲ ਡਗਲਸ

2. ਕੈਰੀਕੌਮ ਦੇ ਲੋਕਾਂ ਨਾਲ ਆਪਣੀ ਗਹਿਰੀ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਲਾਕੇ ਵਿੱਚ ਹਰੀਕੇਨ ਬੇਰਿਲ ਨਾਲ ਹੋਈ ਤਬਾਹੀ ‘ਤੇ ਦੁੱਖ ਜਤਾਇਆ। ਉਨ੍ਹਾਂ ਨੇ ਕਿਹਾ ਕਿ ਗਲੋਬਲ ਸਾਊਥ ਦੇਸ਼ ਹਾਲ ਹੀ ਦੇ ਵਰ੍ਹਿਆਂ ਵਿੱਚ ਸੱਤ ਤੋਂ ਅਧਿਕ ਚੁਣੌਤੀਆਂ ਅਤੇ ਸੰਘਰਸ਼ਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਭਾਰਤ ਨੇ ਕੈਰੀਕੌਮ ਦੇਸ਼ਾਂ ਦੇ ਨਾਲ ਮਜ਼ਬੂਤ ਸਾਂਝੇਦਾਰੀ ਦੇ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ। ਪ੍ਰਧਾਨ ਮੰਤਰੀ ਨੇ ਇਸ ਬਾਤ’ਤੇ ਜ਼ੋਰ ਦਿੱਤਾ ਕਿ ਭਾਰਤ ਦਾ ਵਿਕਾਸ ਸਹਿਯੋਗ ਸਮਰਥਨ ਕੈਰੀਕੌਮ ਦੇਸ਼ਾਂ ਦੀਆਂ ਜ਼ਰੂਰਤਾਂ ਅਤੇ ਪ੍ਰਾਥਮਿਕਤਾ’ਤੇ ਅਧਾਰਿਤ ਹੈ।

3. ਭਾਰਤ ਦੀ ਕਰੀਬੀ ਵਿਕਾਸ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ, ਪ੍ਰਧਾਨ ਮੰਤਰੀ ਨੇ ਸੱਤ ਪ੍ਰਮੁੱਖ ਖੇਤਰਾਂ ਵਿੱਚ ਕੈਰੀਕੌਮ ਦੇਸ਼ਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ। ਇਹ ਖੇਤਰ ਕੈਰੀਕੌਮ ਸੰਖੇਪ ਦੇ ਨਾਲ ਚੰਗੀ ਤਰ੍ਹਾਂ ਫਿੱਟ ਹਨ ਅਤੇ ਭਾਰਤ ਅਤੇ ਸਮੂਹ ਵਿਚਕਾਰ ਦੋਸਤੀ ਦੇ ਨਜ਼ਦੀਕੀ ਸਬੰਧਾਂ ਨੂੰ ਵਧਾਉਂਦੇ ਹਨ। ਇਹ ਹਨ: ● C ਸਮਰੱਥਾ ਨਿਰਮਾਣ ● A: ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ● R: ਅਖੁੱਟ ਊਰਜਾ ਅਤੇ ਜਲਵਾਯੂ ਪਰਿਵਰਤਨ ● I: ਇਨੋਵੇਸ਼ਨ, ਟੈਕਨੋਲੋਜੀ ਅਤੇ ਵਪਾਰ ● C: ਕ੍ਰਿਕਟ ਅਤੇ ਸੱਭਿਆਚਾਰ ● O: ਸਮੁੰਦਰੀ ਅਰਥਵਿਵਸਥਾ ਅਤੇ ਮਹਾਸਾਗਰ ਸੁਰੱਖਿਆ ● M: ਮੈਡੀਸਿਨ ਅਤੇ ਹੈਲਥਕੇਅਰ

 

4. ਸਮਰੱਥਾ ਨਿਰਮਾਣ ’ਤੇ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਅਗਲੇ ਪੰਜ ਵਰ੍ਹਿਆਂ ਵਿੱਚ ਇੱਕ ਹਜ਼ਾਰ ਹੋਰ ਕੈਰੀਕੌਮ ਦੇਸ਼ਾਂ ਦੇ  ਲਈ ਆਈਟੀਈਸੀ ਸਲਾਟਸ ਦੀ ਐਲਾਨ ਕੀਤਾ। ਖੁਰਾਕ ਸੁਰੱਖਿਆ ਦੇ ਖੇਤਰ ਵਿੱਚ, ਜੋ ਇਨ੍ਹਾਂ ਦੇਸ਼ਾਂ ਦੇ ਲਈ ਇੱਕ ਨਾਜ਼ੁਕ ਚੁਣੌਤੀ ਹੈ, ਪ੍ਰਧਾਨ ਮੰਤਰੀ ਨੇ ਖੇਤੀਬਾੜੀ ਖੇਤਰ- ਡ੍ਰੋਨ, ਡਿਜੀਟਲ ਫਾਰਮਿੰਗ, ਖੇਤੀ ਮਸ਼ੀਨੀਕਰਨ ਅਤੇ ਭੂਮੀ ਪਰਖ ਵਿੱਚ ਟੈਕਨੋਲੋਜੀ ਨੂੰ ਅਪਣਾਉਣ ਦੇ ਨਾਲ ਭਾਰਤ ਦੇ ਅਨੁਭਵ ਨੂੰ ਸਾਂਝਾ ਕੀਤਾ। ਇਹ ਦੇਖਦੇ ਹੋਏ ਕਿ ਸਾਰਗਾਸਮ ਸਮੁੰਦਰੀ ਸ਼ੈਵਾਲ (ਸੀਵੀਡ) ਕੈਰੇਬੀਅਨ ਵਿੱਚ ਟੂਰਿਜ਼ਮ ਲਈ ਇੱਕ ਬੜੀ ਚੁਣੌਤੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿਕਿ ਭਾਰਤ ਇਸ ਸਮੁੰਦਰੀ ਸ਼ੈਵਾਲ ਨੂੰ ਖਾਦ ਵਿੱਚ ਬਦਲਣ ਵਿੱਚ ਮਦਦ ਕਰਨ ਵਿੱਚ ਪ੍ਰਸੰਨ ਹੋਵੇਗਾ।

5. ਅਖੁੱਟ ਊਰਜਾ ਅਤੇ ਜਲਵਾਯੂ ਪਰਿਵਰਤਨ ਦੇ ਖੇਤਰਾਂ ਵਿੱਚ ਭਾਰਤ ਅਤੇ ਕੈਰੀਕੌਮ ਦਰਮਿਆਨ ਸਹਿਯੋਗ ਨੂੰ ਵਧਾਉਣ ਦਾ ਸੱਦਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਮੈਂਬਰਾਂ ਨੂੰ ਭਾਰਤ ਦੀ ਅਗਵਾਈ ਵਿੱਚ ਗਲੋਬਲ ਪਹਿਲਾਂ ਜਿਵੇਂ ਅੰਤਰਰਾਸ਼ਟਰੀ ਸੌਰ ਗਠਬੰਧਨ, ਆਪਦਾ ਜੋਖਮ ਨਿਉਨੀਕਰਣ ਲਈ ਬੁਨਿਆਦੀ ਢਾਂਚਾ ਗੱਠਬੰਧਨ,, ਮਿਸ਼ਨ ਲਾਇਫ ਅਤੇ ਗਲੋਬਲ ਬਾਇਓਫਿਊਲ ਅਲਾਇੰਸ ਵਿੱਚ ਸ਼ਾਮਲ ਹੋਣ ਦੀ ਤਾਕੀਦ ਕੀਤੀ।

6.ਇਨੋਵੇਸ਼ਨ ਦੇ ਸੰਦਰਭ ਵਿੱਚ ਭਾਰਤ ਦੁਆਰਾ ਲਿਆਂਦੇ ਜਾ ਰਹੇ  ਟੈਕਨੋਲੋਜੀ ਅਤੇ ਵਪਾਰ ਪਰਿਵਰਤਨਾਂ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕੈਰੀਕੌਮ ਦੇਸ਼ਾਂ ਦੇ ਲਈ ਪਬਲਿਕ ਸਰਵਿਸ ਡਿਲੀਵਰੀ ਵਿੱਚ ਸੁਧਾਰ ਕਰਕੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਕਲਾਊਡ-ਅਧਾਰਿਤ ਡਿਜੀਲੌਕਰ ਅਤੇ ਯੂਪੀਆਈ ਮਾਡਲਾਂ ਦੀ ਪੇਸ਼ਕਸ਼ ਕੀਤੀ।

7. ਕੈਰੀਕੌਮ ਅਤੇ ਭਾਰਤ ਨਜ਼ਦੀਕੀ ਸੱਭਿਆਚਾਰਕ ਅਤੇ ਕ੍ਰਿਕਟ ਸੰਬੰਧ ਸਾਂਝੇ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕੈਰੀਕੌਮ ਦੇਸ਼ਾਂ ਵਿੱਚੋਂ ਹਰੇਕ ਦੀਆਂ 11 ਯੁਵਾ ਮਹਿਲਾ ਕ੍ਰਿਕਟਰਾਂ ਲਈ ਭਾਰਤ ਵਿੱਚ ਸਿਖਲਾਈ ਦਾ ਐਲਾਨ ਕੀਤਾ। ਉਨ੍ਹਾਂ ਨੇ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅਗਲੇ ਸਾਲ ਮੈਂਬਰ ਦੇਸ਼ਾਂ ਵਿੱਚ “ਭਾਰਤੀ ਸੱਭਿਆਚਾਰ ਦਿਵਸ” ਦਾ ਆਯੋਜਨ ਕਰਨ ਦਾ ਪ੍ਰਸਤਾਵ ਭੀ ਰੱਖਿਆ।

8. ਸਮੁੰਦਰੀ ਅਰਥਵਿਵਸਥਾ ਅਤੇ ਸਮੁੰਦਰੀ ਸੁਰੱਖਿਆ ਨੂੰ ਹੁਲਾਰਾ ਦੇਣ ਦੇ ਲਈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕੈਰੀਬੀਅਨ ਸਾਗਰ ਵਿੱਚ ਮੈਰੀਟਾਇਮ ਡੋਮੇਨ ਮੈਪਿੰਗ ਅਤੇ ਹਾਇਡ੍ਰੋਗ੍ਰਾਫੀ ’ਤੇ ਕੈਰੀਕੌਮ ਮੈਂਬਰਾਂ ਦੇ ਨਾਲ ਕੰਮ ਕਰਨ ਲਈ ਤਿਆਰ ਹੈ।

9. ਪ੍ਰਧਾਨ ਮੰਤਰੀ ਨੇ ਭਾਰਤ ਦੀ ਗੁਣਵੱਤਾਪੂਰਨ ਅਤੇ ਕਿਫਾਇਤੀ ਸਿਹਤ ਸੇਵਾ ਵਿੱਚ ਭਾਰਤ ਦੀ ਸਫ਼ਲਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਜਨ ਔਸ਼ਧੀ ਕੇਂਦਰਾਂ [ਜੈਨੇਰਿਕ ਦਵਾਈਆਂ ਦੀਆਂ ਦੁਕਾਨਾਂ] ਜ਼ਰੀਏ ਜੈਨਰਿਕ ਦਵਾਈ ਉਪਲਬਧ ਕਰਵਾਉਣ ਦੇ ਭਾਰਤ ਦੇ ਮਾਡਲ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਕੈਰੀਕੌਮ ਦੇ ਲੋਕਾਂ ਦੀ ਈ-ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਯੋਗ ਮਾਹਰ ਭੇਜਣ ਦਾ ਐਲਾਨ ਭੀ ਕੀਤਾ।

 

10. ਕੈਰੀਕੌਮ ਨੇਤਾਵਾਂ ਨੇ ਭਾਰਤ ਅਤੇ ਕੈਰੀਕੌਮ ਦੇ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਦੀ ਸੱਤ ਸੂਤਰੀ ਯੋਜਨਾ ਦਾ ਸੁਆਗਤ ਕੀਤਾ। ਉਨ੍ਹਾਂ ਨੇ ਗਲੋਬਲ ਸਾਊਥ ਵਿੱਚ ਭਾਰਤ ਦੀ ਅਗਵਾਈ ਅਤੇ ਛੋਟੇ ਟਾਪੂ ਵਿਕਾਸਸ਼ੀਲ ਦੇਸ਼ਾਂ ਦੇ ਲਈ ਜਲਵਾਯੂ ਨਿਆਂ ਦੇ ਲਈ ਇਸ ਦੇ ਮਜ਼ਬੂਤ ਸਮਰਥਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਲਮੀ ਸੰਸਥਾਵਾਂ ਵਿੱਚ ਸੁਧਾਰ ਦਾ ਸੱਦਾ ਦਿੱਤਾ ਅਤੇ ਇਸ ਸਬੰਧ ਵਿੱਚ ਭਾਰਤ ਦੇ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਜਤਾਈ।

 

11. ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਭਾਰਤ ਗਲੋਬਲ ਸਾਊਥ ਦੀਆਂ ਚਿੰਤਾਵਾਂ ਨੂੰ ਉਠਾਉਣ ਦੇ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਅਗਲਾ ਭਾਰਤ-ਕੈਰੀਕੌਮ ਸਮਿਟ ਭਾਰਤ ਵਿੱਚ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਨੇ ਸਮਿਟ ਨੂੰ ਬਣਾਉਣ ਲਈ ਰਾਸ਼ਟਰਪਤੀ ਇਰਫਾਨ ਅਲੀ, ਪ੍ਰਧਾਨ ਮੰਤਰੀ ਡਿਕਨ ਮਿਸ਼ੇਲ ਅਤੇ ਕੈਰੀਕੌਮ ਸਕੱਤਰੇਤ ਦਾ ਧੰਨਵਾਦ ਕੀਤਾ।

12. ਉਦਘਾਟਨੀ ਅਤੇ ਸਮਾਪਨ ਸੈਸ਼ਨਾਂ ’ਤੇ ਪ੍ਰਧਾਨ ਮੰਤਰੀ ਦਾ ਸੰਬੋਧਨ ਨਿਮਨਲਿਖਤ ਲਿੰਕਾਂ ’ਤੇ ਦੇਖਿਆ ਜਾ ਸਕਦਾ ਹੈ:

Opening Remarks at 2nd India-CARICOM Summit

Closing Remarks at 2nd India-CARICOM Summit

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Economy Offers Big Opportunities In Times Of Global Slowdown: BlackBerry CEO

Media Coverage

India’s Economy Offers Big Opportunities In Times Of Global Slowdown: BlackBerry CEO
NM on the go

Nm on the go

Always be the first to hear from the PM. Get the App Now!
...
Prime Minister condoles the loss of lives due to the collapse of a wall in Visakhapatnam, Andhra Pradesh
April 30, 2025
PM announces ex-gratia from PMNRF

Prime Minister Shri Narendra Modi today condoled the loss of lives due to the collapse of a wall in Visakhapatnam, Andhra Pradesh. He announced an ex-gratia of Rs. 2 lakh from PMNRF for the next of kin of each deceased and Rs. 50,000 to the injured.

The PMO India handle in post on X said:

“Deeply saddened by the loss of lives due to the collapse of a wall in Visakhapatnam, Andhra Pradesh. Condolences to those who have lost their loved ones. May the injured recover soon.

An ex-gratia of Rs. 2 lakh from PMNRF would be given to the next of kin of each deceased. The injured would be given Rs. 50,000: PM @narendramodi”